ਸਿੱਖ ਧਰਮ
ਪਿੱਛੇ

ਗੁਰੂ ਗ੍ਰੰਥ ਸਾਹਿਬ 628 · Raag Sorath · Guru Arjan Dev Ji

1ਸੰਤਹੁ ਸੁਖੁ ਹੋਆ ਸਭ ਥਾਈ ॥

2ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥

3ਧੁਰ ਕੀ ਬਾਣੀ ਆਈ ॥

4ਤਿਨਿ ਸਗਲੀ ਚਿੰਤ ਮਿਟਾਈ ॥

5ਦਇਆਲ ਪੁਰਖ ਮਿਹਰਵਾਨਾ ॥

6ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥

7ਸੋਰਠਿ ਮਹਲਾ ੫ ॥

8ਐਥੈ ਓਥੈ ਰਖਵਾਲਾ ॥

9ਪ੍ਰਭ ਸਤਿਗੁਰ ਦੀਨ ਦਇਆਲਾ ॥

10ਦਾਸ ਅਪਨੇ ਆਪਿ ਰਾਖੇ ॥

11ਘਟਿ ਘਟਿ ਸਬਦੁ ਸੁਭਾਖੇ ॥੧॥

12ਗੁਰ ਕੇ ਚਰਣ ਊਪਰਿ ਬਲਿ ਜਾਈ ॥

13ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥

14ਆਪਿ ਸਹਾਈ ਹੋਆ ॥

15ਸਚੇ ਦਾ ਸਚਾ ਢੋਆ ॥

16ਤੇਰੀ ਭਗਤਿ ਵਡਿਆਈ ॥

17ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥

18ਸੋਰਠਿ ਮਹਲਾ ੫ ॥

19ਸਤਿਗੁਰ ਪੂਰੇ ਭਾਣਾ ॥

20ਤਾ ਜਪਿਆ ਨਾਮੁ ਰਮਾਣਾ ॥

21ਗੋਬਿੰਦ ਕਿਰਪਾ ਧਾਰੀ ॥

22ਪ੍ਰਭਿ ਰਾਖੀ ਪੈਜ ਹਮਾਰੀ ॥੧॥

23ਹਰਿ ਕੇ ਚਰਨ ਸਦਾ ਸੁਖਦਾਈ ॥

24ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥

25ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥

26ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥

27ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥

28ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥

29ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥

30ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥

31ਸੋਰਠਿ ਮਹਲਾ ੫ ॥

32ਗਰੀਬੀ ਗਦਾ ਹਮਾਰੀ ॥

33ਖੰਨਾ ਸਗਲ ਰੇਨੁ ਛਾਰੀ ॥

34ਇਸੁ ਆਗੈ ਕੋ ਨ ਟਿਕੈ ਵੇਕਾਰੀ ॥

35ਗੁਰ ਪੂਰੇ ਏਹ ਗਲ ਸਾਰੀ ॥੧॥

36ਹਰਿ ਹਰਿ ਨਾਮੁ ਸੰਤਨ ਕੀ ਓਟਾ ॥

37ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥

38ਸੰਤ ਸੰਗਿ ਜਸੁ ਗਾਇਆ ॥

39ਇਹੁ ਪੂਰਨ ਹਰਿ ਧਨੁ ਪਾਇਆ ॥

40ਕਹੁ ਨਾਨਕ ਆਪੁ ਮਿਟਾਇਆ ॥

41ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥

42ਸੋਰਠਿ ਮਹਲਾ ੫ ॥

43ਗੁਰਿ ਪੂਰੈ ਪੂਰੀ ਕੀਨੀ ॥

44ਬਖਸ ਅਪੁਨੀ ਕਰਿ ਦੀਨੀ ॥

45ਨਿਤ ਅਨੰਦ ਸੁਖ ਪਾਇਆ ॥

46ਥਾਵ ਸਗਲੇ ਸੁਖੀ ਵਸਾਇਆ ॥੧॥

47ਹਰਿ ਕੀ ਭਗਤਿ ਫਲ ਦਾਤੀ ॥

48ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥

49ਗੁਰਬਾਣੀ ਗਾਵਹ ਭਾਈ ॥

50ਓਹ ਸਫਲ ਸਦਾ ਸੁਖਦਾਈ ॥

51ਨਾਨਕ ਨਾਮੁ ਧਿਆਇਆ ॥

52ਪੂਰਬਿ ਲਿਖਿਆ ਪਾਇਆ ॥੨॥੧੭॥੮੧॥

53ਸੋਰਠਿ ਮਹਲਾ ੫ ॥

ਸਰੋਤ: Sri Guru Granth Sahib · BaniDB

WEBREATH · 11:11

«O God, You are the Support of the breath of life» — Guru Granth Sahib 208

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath