ਸਿੱਖ ਧਰਮ
ਪਿੱਛੇ

ਗੁਰੂ ਗ੍ਰੰਥ ਸਾਹਿਬ 623 · Raag Sorath · Guru Arjan Dev Ji

1ਤਿਨਿ ਸਗਲੀ ਲਾਜ ਰਾਖੀ ॥੩॥

2ਬੋਲਾਇਆ ਬੋਲੀ ਤੇਰਾ ॥

3ਤੂ ਸਾਹਿਬੁ ਗੁਣੀ ਗਹੇਰਾ ॥

4ਜਪਿ ਨਾਨਕ ਨਾਮੁ ਸਚੁ ਸਾਖੀ ॥

5ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥

6ਸੋਰਠਿ ਮਹਲਾ ੫ ॥

7ਵਿਚਿ ਕਰਤਾ ਪੁਰਖੁ ਖਲੋਆ ॥

8ਵਾਲੁ ਨ ਵਿੰਗਾ ਹੋਆ ॥

9ਮਜਨੁ ਗੁਰ ਆਂਦਾ ਰਾਸੇ ॥

10ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥

11ਸੰਤਹੁ ਰਾਮਦਾਸ ਸਰੋਵਰੁ ਨੀਕਾ ॥

12ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥

13ਜੈ ਜੈ ਕਾਰੁ ਜਗੁ ਗਾਵੈ ॥

14ਮਨ ਚਿੰਦਿਅੜੇ ਫਲ ਪਾਵੈ ॥

15ਸਹੀ ਸਲਾਮਤਿ ਨਾਇ ਆਏ ॥ ਅਪਣਾ ਪ੍ਰਭੂ ਧਿਆਏ ॥੨॥

16ਸੰਤ ਸਰੋਵਰ ਨਾਵੈ ॥

17ਸੋ ਜਨੁ ਪਰਮ ਗਤਿ ਪਾਵੈ ॥

18ਮਰੈ ਨ ਆਵੈ ਜਾਈ ॥

19ਹਰਿ ਹਰਿ ਨਾਮੁ ਧਿਆਈ ॥੩॥

20ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥

21ਜਿਸੁ ਦਇਆਲੁ ਹੋਇ ਭਗਵਾਨੈ ॥

22ਬਾਬਾ ਨਾਨਕ ਪ੍ਰਭ ਸਰਣਾਈ ॥

23ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥

24ਸੋਰਠਿ ਮਹਲਾ ੫ ॥

25ਪਾਰਬ੍ਰਹਮਿ ਨਿਬਾਹੀ ਪੂਰੀ ॥

26ਕਾਈ ਬਾਤ ਨ ਰਹੀਆ ਊਰੀ ॥

27ਗੁਰਿ ਚਰਨ ਲਾਇ ਨਿਸਤਾਰੇ ॥

28ਹਰਿ ਹਰਿ ਨਾਮੁ ਸਮੑਾਰੇ ॥੧॥

29ਅਪਨੇ ਦਾਸ ਕਾ ਸਦਾ ਰਖਵਾਲਾ ॥

30ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥

31ਵਡਭਾਗੀ ਸਤਿਗੁਰੁ ਪਾਇਆ ॥

32ਜਿਨਿ ਜਮ ਕਾ ਪੰਥੁ ਮਿਟਾਇਆ ॥

33ਹਰਿ ਭਗਤਿ ਭਾਇ ਚਿਤੁ ਲਾਗਾ ॥

34ਜਪਿ ਜੀਵਹਿ ਸੇ ਵਡਭਾਗਾ ॥੨॥

35ਹਰਿ ਅੰਮ੍ਰਿਤ ਬਾਣੀ ਗਾਵੈ ॥

36ਸਾਧਾ ਕੀ ਧੂਰੀ ਨਾਵੈ ॥

37ਅਪੁਨਾ ਨਾਮੁ ਆਪੇ ਦੀਆ ॥

38ਪ੍ਰਭ ਕਰਣਹਾਰ ਰਖਿ ਲੀਆ ॥੩॥

39ਹਰਿ ਦਰਸਨ ਪ੍ਰਾਨ ਅਧਾਰਾ ॥

40ਇਹੁ ਪੂਰਨ ਬਿਮਲ ਬੀਚਾਰਾ ॥

41ਕਰਿ ਕਿਰਪਾ ਅੰਤਰਜਾਮੀ ॥

42ਦਾਸ ਨਾਨਕ ਸਰਣਿ ਸੁਆਮੀ ॥੪॥੮॥੫੮॥

43ਸੋਰਠਿ ਮਹਲਾ ੫ ॥

44ਗੁਰਿ ਪੂਰੈ ਚਰਨੀ ਲਾਇਆ ॥

45ਹਰਿ ਸੰਗਿ ਸਹਾਈ ਪਾਇਆ ॥

46ਜਹ ਜਾਈਐ ਤਹਾ ਸੁਹੇਲੇ ॥

47ਕਰਿ ਕਿਰਪਾ ਪ੍ਰਭਿ ਮੇਲੇ ॥੧॥

48ਹਰਿ ਗੁਣ ਗਾਵਹੁ ਸਦਾ ਸੁਭਾਈ ॥

49ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥

50ਨਾਰਾਇਣ ਪ੍ਰਾਣ ਅਧਾਰਾ ॥

51ਹਮ ਸੰਤ ਜਨਾਂ ਰੇਨਾਰਾ ॥

52ਪਤਿਤ ਪੁਨੀਤ ਕਰਿ ਲੀਨੇ ॥

53ਕਰਿ ਕਿਰਪਾ ਹਰਿ ਜਸੁ ਦੀਨੇ ॥੨॥

54ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥

55ਸਦ ਜੀਅ ਸੰਗਿ ਰਖਵਾਲਾ ॥

56ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥

57ਬਹੁੜਿ ਨ ਜੋਨੀ ਪਾਈਐ ॥੩॥

58ਜਿਸੁ ਦੇਵੈ ਪੁਰਖੁ ਬਿਧਾਤਾ ॥

59ਹਰਿ ਰਸੁ ਤਿਨ ਹੀ ਜਾਤਾ ॥

60ਜਮਕੰਕਰੁ ਨੇੜਿ ਨ ਆਇਆ ॥

61ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥

ਸਰੋਤ: Sri Guru Granth Sahib · BaniDB

WEBREATH · 11:11

«O God, You are the Support of the breath of life» — Guru Granth Sahib 208

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath