ਗੁਰੂ ਗ੍ਰੰਥ ਸਾਹਿਬ 621 · Raag Sorath · Guru Arjan Dev Ji
1ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥
2ਸੋਰਠਿ ਮਹਲਾ ੫ ॥
3ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥
4ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥
5ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥
6ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥
7ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥
8ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥
9ਸੋਰਠਿ ਮਹਲਾ ੫ ਘਰੁ ੩ ਚਉਪਦੇ
10ੴ ਸਤਿਗੁਰ ਪ੍ਰਸਾਦਿ ॥
11ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥
12ਸਿਕਦਾਰਹੁ ਨਹ ਪਤੀਆਇਆ ॥
13ਉਮਰਾਵਹੁ ਆਗੈ ਝੇਰਾ ॥
14ਮਿਲਿ ਰਾਜਨ ਰਾਮ ਨਿਬੇਰਾ ॥੧॥
15ਅਬ ਢੂਢਨ ਕਤਹੁ ਨ ਜਾਈ ॥
16ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥
17ਆਇਆ ਪ੍ਰਭ ਦਰਬਾਰਾ ॥
18ਤਾ ਸਗਲੀ ਮਿਟੀ ਪੂਕਾਰਾ ॥
19ਲਬਧਿ ਆਪਣੀ ਪਾਈ ॥
20ਤਾ ਕਤ ਆਵੈ ਕਤ ਜਾਈ ॥੨॥
21ਤਹ ਸਾਚ ਨਿਆਇ ਨਿਬੇਰਾ ॥
22ਊਹਾ ਸਮ ਠਾਕੁਰੁ ਸਮ ਚੇਰਾ ॥
23ਅੰਤਰਜਾਮੀ ਜਾਨੈ ॥
24ਬਿਨੁ ਬੋਲਤ ਆਪਿ ਪਛਾਨੈ ॥੩॥
25ਸਰਬ ਥਾਨ ਕੋ ਰਾਜਾ ॥
26ਤਹ ਅਨਹਦ ਸਬਦ ਅਗਾਜਾ ॥
27ਤਿਸੁ ਪਹਿ ਕਿਆ ਚਤੁਰਾਈ ॥
28ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥
29ਸੋਰਠਿ ਮਹਲਾ ੫ ॥
30ਹਿਰਦੈ ਨਾਮੁ ਵਸਾਇਹੁ ॥
31ਘਰਿ ਬੈਠੇ ਗੁਰੂ ਧਿਆਇਹੁ ॥
32ਗੁਰਿ ਪੂਰੈ ਸਚੁ ਕਹਿਆ ॥
33ਸੋ ਸੁਖੁ ਸਾਚਾ ਲਹਿਆ ॥੧॥
34ਅਪੁਨਾ ਹੋਇਓ ਗੁਰੁ ਮਿਹਰਵਾਨਾ ॥
35ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥
36ਸਾਚੀ ਗੁਰ ਵਡਿਆਈ ॥
37ਤਾ ਕੀ ਕੀਮਤਿ ਕਹਣੁ ਨ ਜਾਈ ॥
38ਸਿਰਿ ਸਾਹਾ ਪਾਤਿਸਾਹਾ ॥
39ਗੁਰ ਭੇਟਤ ਮਨਿ ਓਮਾਹਾ ॥੨॥
40ਸਗਲ ਪਰਾਛਤ ਲਾਥੇ ॥
41ਮਿਲਿ ਸਾਧਸੰਗਤਿ ਕੈ ਸਾਥੇ ॥
42ਗੁਣ ਨਿਧਾਨ ਹਰਿ ਨਾਮਾ ॥
43ਜਪਿ ਪੂਰਨ ਹੋਏ ਕਾਮਾ ॥੩॥
44ਗੁਰਿ ਕੀਨੋ ਮੁਕਤਿ ਦੁਆਰਾ ॥
45ਸਭ ਸ੍ਰਿਸਟਿ ਕਰੈ ਜੈਕਾਰਾ ॥
46ਨਾਨਕ ਪ੍ਰਭੁ ਮੇਰੈ ਸਾਥੇ ॥
47ਜਨਮ ਮਰਣ ਭੈ ਲਾਥੇ ॥੪॥੨॥੫੨॥
48ਸੋਰਠਿ ਮਹਲਾ ੫ ॥
49ਗੁਰਿ ਪੂਰੈ ਕਿਰਪਾ ਧਾਰੀ ॥
50ਪ੍ਰਭਿ ਪੂਰੀ ਲੋਚ ਹਮਾਰੀ ॥
51ਕਰਿ ਇਸਨਾਨੁ ਗ੍ਰਿਹਿ ਆਏ ॥
52ਅਨਦ ਮੰਗਲ ਸੁਖ ਪਾਏ ॥੧॥
53ਸੰਤਹੁ ਰਾਮ ਨਾਮਿ ਨਿਸਤਰੀਐ ॥
54ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥
WEBREATH · 11:11
«O God, You are the Support of the breath of life» — Guru Granth Sahib 208
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath