ਗੁਰੂ ਗ੍ਰੰਥ ਸਾਹਿਬ 409 · Raag Aasaa · Guru Arjan Dev Ji
1ਤਜਿ ਮਾਨ ਮੋਹ ਵਿਕਾਰ ਮਿਥਿਆ ਜਪਿ ਰਾਮ ਰਾਮ ਰਾਮ ॥
2ਮਨ ਸੰਤਨਾ ਕੈ ਚਰਨਿ ਲਾਗੁ ॥੧॥
3ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ ਪਾਰਬ੍ਰਹਮ ਹਰਿ ਚਰਣ ਸਿਮਰਿ ਜਾਗੁ ॥
4ਕਰਿ ਭਗਤਿ ਨਾਨਕ ਪੂਰਨ ਭਾਗੁ ॥੨॥੪॥੧੫੫॥
5ਆਸਾ ਮਹਲਾ ੫ ॥
6ਹਰਖ ਸੋਗ ਬੈਰਾਗ ਅਨੰਦੀ ਖੇਲੁ ਰੀ ਦਿਖਾਇਓ ॥੧॥ ਰਹਾਉ ॥
7ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ ॥
8ਖਿਨਹੂੰ ਰਸ ਭੋਗਨ ਖਿਨਹੂੰ ਖਿਨਹੂ ਤਜਿ ਜਾਇਓ ॥੧॥
9ਖਿਨਹੂੰ ਜੋਗ ਤਾਪ ਬਹੁ ਪੂਜਾ ਖਿਨਹੂੰ ਭਰਮਾਇਓ ॥
10ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰਿ ਰੰਗੁ ਲਾਇਓ ॥੨॥੫॥੧੫੬॥
11ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ
12ੴ ਸਤਿਗੁਰ ਪ੍ਰਸਾਦਿ ॥
13ਗੋਬਿੰਦ ਗੋਬਿੰਦ ਕਰਿ ਹਾਂ ॥
14ਹਰਿ ਹਰਿ ਮਨਿ ਪਿਆਰਿ ਹਾਂ ॥
15ਗੁਰਿ ਕਹਿਆ ਸੁ ਚਿਤਿ ਧਰਿ ਹਾਂ ॥
16ਅਨ ਸਿਉ ਤੋਰਿ ਫੇਰਿ ਹਾਂ ॥
17ਐਸੇ ਲਾਲਨੁ ਪਾਇਓ ਰੀ ਸਖੀ ॥੧॥ ਰਹਾਉ ॥
18ਪੰਕਜ ਮੋਹ ਸਰਿ ਹਾਂ ॥
19ਪਗੁ ਨਹੀ ਚਲੈ ਹਰਿ ਹਾਂ ॥
20ਗਹਡਿਓ ਮੂੜ ਨਰਿ ਹਾਂ ॥
21ਅਨਿਨ ਉਪਾਵ ਕਰਿ ਹਾਂ ॥
22ਤਉ ਨਿਕਸੈ ਸਰਨਿ ਪੈ ਰੀ ਸਖੀ ॥੧॥
23ਥਿਰ ਥਿਰ ਚਿਤ ਥਿਰ ਹਾਂ ॥
24ਬਨੁ ਗ੍ਰਿਹੁ ਸਮਸਰਿ ਹਾਂ ॥
25ਅੰਤਰਿ ਏਕ ਪਿਰ ਹਾਂ ॥
26ਬਾਹਰਿ ਅਨੇਕ ਧਰਿ ਹਾਂ ॥
27ਰਾਜਨ ਜੋਗੁ ਕਰਿ ਹਾਂ ॥
28ਕਹੁ ਨਾਨਕ ਲੋਗ ਅਲੋਗੀ ਰੀ ਸਖੀ ॥੨॥੧॥੧੫੭॥
29ਆਸਾਵਰੀ ਮਹਲਾ ੫ ॥
30ਮਨਸਾ ਏਕ ਮਾਨਿ ਹਾਂ ॥
31ਗੁਰ ਸਿਉ ਨੇਤ ਧਿਆਨਿ ਹਾਂ ॥
32ਦ੍ਰਿੜੁ ਸੰਤ ਮੰਤ ਗਿਆਨਿ ਹਾਂ ॥
33ਸੇਵਾ ਗੁਰ ਚਰਾਨਿ ਹਾਂ ॥
34ਤਉ ਮਿਲੀਐ ਗੁਰ ਕ੍ਰਿਪਾਨਿ ਮੇਰੇ ਮਨਾ ॥੧॥ ਰਹਾਉ ॥
35ਟੂਟੇ ਅਨ ਭਰਾਨਿ ਹਾਂ ॥
36ਰਵਿਓ ਸਰਬ ਥਾਨਿ ਹਾਂ ॥
37ਲਹਿਓ ਜਮ ਭਇਆਨਿ ਹਾਂ ॥
38ਪਾਇਓ ਪੇਡ ਥਾਨਿ ਹਾਂ ॥
39ਤਉ ਚੂਕੀ ਸਗਲ ਕਾਨਿ ॥੧॥
40ਲਹਨੋ ਜਿਸੁ ਮਥਾਨਿ ਹਾਂ ॥
41ਭੈ ਪਾਵਕ ਪਾਰਿ ਪਰਾਨਿ ਹਾਂ ॥
42ਨਿਜ ਘਰਿ ਤਿਸਹਿ ਥਾਨਿ ਹਾਂ ॥
43ਹਰਿ ਰਸ ਰਸਹਿ ਮਾਨਿ ਹਾਂ ॥
44ਲਾਥੀ ਤਿਸ ਭੁਖਾਨਿ ਹਾਂ ॥
45ਨਾਨਕ ਸਹਜਿ ਸਮਾਇਓ ਰੇ ਮਨਾ ॥੨॥੨॥੧੫੮॥
46ਆਸਾਵਰੀ ਮਹਲਾ ੫ ॥
47ਹਰਿ ਹਰਿ ਹਰਿ ਗੁਨੀ ਹਾਂ ॥
48ਜਪੀਐ ਸਹਜ ਧੁਨੀ ਹਾਂ ॥
49ਸਾਧੂ ਰਸਨ ਭਨੀ ਹਾਂ ॥
50ਛੂਟਨ ਬਿਧਿ ਸੁਨੀ ਹਾਂ ॥
51ਪਾਈਐ ਵਡ ਪੁਨੀ ਮੇਰੇ ਮਨਾ ॥੧॥ ਰਹਾਉ ॥
52ਖੋਜਹਿ ਜਨ ਮੁਨੀ ਹਾਂ ॥
53ਸ੍ਰਬ ਕਾ ਪ੍ਰਭ ਧਨੀ ਹਾਂ ॥
54ਦੁਲਭ ਕਲਿ ਦੁਨੀ ਹਾਂ ॥
55ਦੂਖ ਬਿਨਾਸਨੀ ਹਾਂ ॥
56ਪ੍ਰਭ ਪੂਰਨ ਆਸਨੀ ਮੇਰੇ ਮਨਾ ॥੧॥
57ਮਨ ਸੋ ਸੇਵੀਐ ਹਾਂ ॥
WEBREATH · 11:11
«O God, You are the Support of the breath of life» — Guru Granth Sahib 208
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath