44. ਅਦ-ਦੁਖਾਨ
1ਹਾ. ਮੀਮ
2ਸਹੁੰ ਹੈ ਇਸ ਸਪੱਸ਼ਟ ਕਿਤਾਬ ਦੀ।
3ਅਸੀਂ ਇਸ ਨੂੰ ਇੱਕ ਬਰਕਤ ਵਾਲੀ ਰਾਤ ਨੂੰ ਪ੍ਰਕਾਸ਼ਿਤ ਕੀਤਾ। ਬੇਸ਼ੱਕ ਅਸੀਂ ਚਿਤਾਵਨੀ ਦੇਣ ਵਾਲੇ ਸੀ।
4ਉਸ ਰਾਤ ਨੂੰ ਹਰੇਕ ਗਿਆਨਮਈ ਫੈਸਲੇ ਨਿਰਧਾਰਿਤ ਕਰ ਦਿੱਤੇ ਜਾਂਦੇ ਹਨ।
5ਸਾਡੇ ਹੁਕਮ ਨਾਲ, ਬੇਸ਼ੱਕ ਅਸੀਂ ਹੀ ਭੇਜਣ ਵਾਲੇ ਸੀ।
6ਤੇਰੇ ਰੱਬ ਦੀ ਕਿਰਪਾ ਨਾਲ, ਉਹ ਹੀ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
7ਆਕਾਸ਼ਾਂ, ਧਰਤੀ ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚਕਾਰ ਹੈ, ਦਾ ਪਾਲਣਹਾਰ ਹੈ। ਜੇਕਰ ਤੁਸੀ ਵਿਸ਼ਵਾਸ਼ ਕਰਨ ਵਾਲੇ ਹੋਵੋ।
8ਉਸ ਤੋਂ ਬਿਨਾ ਕੋਈ ਪੂਜਣਯੋਗ ਨਹੀਂ। ਉਹ ਹੀ ਜੀਵਿਤ ਕਰਦਾ ਹੈ, ਅਤੇ ਮੌਤ ਦਿੰਦਾ ਹੈ। ਉਹ ਤੁਹਾਡਾ ਵੀ ਰੱਬ ਅਤੇ ਤੁਹਾਡੇ ਪਿਛਲੇ ਹੋ ਚੁੱਕੇ ਪਿਉ-ਦਾਦਿਆਂ ਦਾ ਵੀ ਪਾਲਣਹਾਰ ਹੈ।
9ਸਗੋਂ ਉਹ ਸ਼ੱਕ ਵਿਚ ਪਏ ਹੋਏ ਖੇਡ ਰਹੇ ਹਨ।
10ਤਾਂ ਉਸ ਦਿਨ ਦੀ ਉਡੀਕ ਕਰੋਂ, ਜਦੋਂ ਅਸਮਾਨ ਇੱਕ ਪ੍ਰਤੱਖ ਧੂੰਏ' ਵਾਂਗ ਪ੍ਰਗਟ ਹੋਂਵੇਗਾ।
11ਉਹ ਲੋਕਾਂ ਨੂੰ ਘੇਰ ਲਵੇਗਾ। ਇਹ ਇੱਕ ਦਰਦਨਾਕ ਸਜ਼ਾ ਹੈ।
12ਹੇ ਸਾਡੇ ਪਾਲਣਹਾਰ! ਸਾਡੇ ਤੋਂ ਆਪਣੀ ਸਜ਼ਾ ਨੂੰ ਟਾਲ ਦੇ, ਅਸੀਂ ਈਮਾਨ ਲਿਆਉਂਦੇ ਹਾਂ।
13ਉਨ੍ਹਾਂ ਲਈ ਨਸੀਹਤ ਕਿੱਥੇ? ਉਨ੍ਹਾਂ ਦੇ ਕੋਲ ਸਪੱਸ਼ਟ ਬਿਆਨ ਕਰਨ ਵਾਲਾ ਨਬੀ ਆ ਚੁੱਕਾ ਸੀ।
14ਫਿਰ ਉਨ੍ਹਾਂ ਨੇ ਉਨ੍ਹਾਂ ਤੋਂ ਮੂੰਹ ਮੋੜ ਲਿਆ ਅਤੇ ਆਖਿਆ ਕਿ ਇਹ ਤਾਂ ਇੱਕ ਸਿਖਾਇਆ ਹੋਇਆ ਮਸਤਾਨਾ ਹੈ।
15ਅਸੀਂ ਕੁਝ ਸਮੇਂ ਲਈ ਅਜ਼ਾਬ (ਸਜ਼ਾ) ਨੂੰ ਹਟਾ ਵੀ ਦੇਈਏ ਤਾਂ ਤੂਸੀਂ ਫਿਰ ਆਪਣੀ ਉਸ ਹੀ ਹਾਲਤ ਵਿਚ ਆ ਜਾਵੋਗੇ।
16ਜਿਸ ਦਿਨ ਅਸੀਂ ਚੰਗੀ ਤਰ੍ਹਾਂ ਫੜ੍ਹਾਂਗੇ, ਉਸ ਦਿਨ ਪੂਰਾ ਬਦਲਾ ਲਵਾਂਗੇ।
17ਅਤੇ ਇਨ੍ਹਾਂ ਤੋਂ ਪਹਿਲਾਂ ਅਸੀਂ ਫਿਰਔਨ ਦੀ ਕੌਮ ਵਾ ਇਮਤਿਹਾਨ ਲਿਆ। ਅਤੇ ਇਨ੍ਹਾਂ ਦੇ ਕੋਲ ਇੱਕ ਇੱਜ਼ਤ ਵਾਲਾ ਰਸੂਲ ਆਇਆ।
18ਕਿ ਅੱਲਾਹ ਦੇ ਆਦਮੀਆਂ ਨੂੰ ਮੇਰੇ ਸਪੂਰਦ ਕਰੋ। ਮੈ' ਤੁਹਾਡੇ ਲਈ ਇੱਕ ਭਰੋਸੇ ਯੋਗ ਪੈਗ਼ੰਬਰ ਹਾਂ।
19ਅਤੇ ਇਹ ਕਿ ਅੱਲਾਹ ਦੇ ਅੱਗੇ ਬਗਾਵਤ ਨਾ ਕਰੋ। ਮੈਂ ਤੁਹਾਡੇ ਸਾਹਮਣੇ ਇੱਕ ਸਪੱਸ਼ਟ ਦਲੀਲ ਪੇਸ਼ ਕਰਦਾ ਹਾਂ।
20ਅਤੇ ਮੈਂ ਆਪਣੇ ਅਤੇ ਤੁਹਾਡੇ ਰੱਬ ਦੀ ਸ਼ਰਣ ਲੈ ਚੁੱਕਾ ਹਾਂ। ਇਸ ਗੱਲ ਤੋਂ' ਤੂਸੀ' ਮੈਨੂੰ ਪੱਥਰ ਮਾਰ ਕੇ ਮਾਰ ਦੇਵੋ।
21ਅਤੇ ਜੇਕਰ ਤੁਸੀ ਈਮਾਨ ਨਹੀ ਲਿਆਉਂਦੇ ਤਾਂ ਮੇਰੇ ਤੋਂ ਅਲੱਗ ਹੋ ਜਾਵੋ।
22ਸੋ ਮੂਸਾ ਨੇ ਆਪਣੇ ਰੱਬ ਨੂੰ ਪੁਕਾਰਿਆ, ਕਿ ਇਹ ਲੋਕ ਅਪਰਾਧੀ ਹਨ।
23ਤਾਂ ਹੁਣ ਤੁਸੀਂ ਮੇਰੇ ਆਦਮੀਆਂ ਨੂੰ ਰਾਤੋ-ਰਾਤ ਲੈ ਕੇ ਚਲੇ ਜਾਉਂ। (ਕਿਉਂਕਿ) ਤੁਹਾਡਾ ਪਿੱਛਾ ਕੀਤਾ ਜਾਵੇਗਾ।
24ਅਤੇ ਤੁਸੀਂ (ਸਮੁੰਦਰ ਦੇ) ਪਾਣੀ ਨੂੰ ਖੁਸ਼ਕ ਹੋਇਆ ਛੱਡ ਦੇਵੋ। ਉਨ੍ਹਾਂ ਦੀਆਂ ਫੌਜਾਂ ਡੁੱਬਣ ਵਾਲੀਆਂ ਹਨ।
25ਉਨ੍ਹਾਂ (ਲੋਕਾਂ) ਨੇ ਕਿਨ੍ਹੇ ਹੀ ਬਾਗ਼ ਅਤੇ ਝਰਨੇ।
26ਖੇਤੀ-ਬ਼ਾੜੀਆਂ ਅਤੇ ਵਧੀਆ ਮਹਿਲ।
27ਆਰਾਮ ਦੇ ਸਾਧਨ, ਜਿਨ੍ਹਾਂ ਵਿਚ ਉਹ ਪ੍ਰਸੰਨ ਰਹਿੰਦੇ ਸਨ, ਸਭ ਛੱਡ ਦਿੱਤੇ।
28ਇਸ ਤਰ੍ਹਾਂ ਹੀ ਹੋਇਆ। ਅਤੇ ਅਸੀਂ ਦੂਜੀ ਕੌਮ ਨੂੰ ਉਨ੍ਹਾਂ ਦਾ ਮਾਲਕ ਬਣਾ ਦਿੱਤਾ।
29ਅਤੇ ਨਾ ਉਨ੍ਹਾਂ ਤੇ ਅਕਾਸ਼ ਰੋਇਆ ਅਤੇ ਨਾ ਧਰਤੀ ਰੋਈ ਅਤੇ ਨਾ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ।
30ਅਤੇ ਅਸੀਂ ਇਸਰਾਈਲ ਦੀ ਔਲਾਦ ਨੂੰ ਅਪਮਾਨ ਜਨਕ ਸਜ਼ਾ ਤੋਂ ਛੁਟਕਾਰਾ ਦੇ ਦਿੱਤਾ।
31ਭਾਵ ਫਿਰਔਨ ਤੋਂ, ਬੇਸ਼ੱਕ ਉਹ ਬਾਗ਼ੀ ਅਤੇ ਹੱਦਾਂ ਤੋਂ ਨਿਕਲ ਜਾਣ ਵਾਲਿਆਂ ਵਿਚੋਂ ਸੀ।
32ਅਤੇ ਅਸੀਂ' ਉਨ੍ਹਾਂ ਨੂੰ ਆਪਣੇ ਗਿਆਨ ਦੇ ਨਜ਼ਰੀਏ ਨਾਲ ਸੰਸਾਰ ਵਾਲਿਆਂ ਤੇ ਸ੍ਰੇਸ਼ਟਤਾ ਪ੍ਰ ਦਾਨ ਕੀਤੀ।
33ਅਤੇ ਅਸੀਂ ਉਨ੍ਹਾਂ ਨੂੰ ਅਜਿਹੀਆਂ ਨਿਸ਼ਾਨੀਆਂ ਦਿੱਤੀਆਂ ਜਿਨ੍ਹਾਂ ਵਿਚ ਸਪੱਸ਼ਟ ਇਮਤਿਹਾਨ ਸੀ।
34ਇਹ ਲੋਕ ਆਖਦੇ ਹਨ।
35ਸਿਰਫ਼ ਇਹ ਹੀ ਸਾਡੀ ਪਹਿਲੀ ਮੌਤ ਹੈ ਅਤੇ ਅਸੀਂ ਮੁੜ ਨਹੀਂ ਜ਼ੁੱਕੇ ਜਾਵਾਂਗੇ।
36ਅਤੇ ਜੇਕਰ ਤੁਸੀਂ ਸੱਚੇ ਹੋ ਤਾਂ ਸਾਡੇ ਪਿਉ-ਦਾਢਿਆਂ ਨੂੰ (ਜੀਵਿਤ) ਕਰਕੇ ਲੈ ਆਵੋ।
37ਭਲਾ ਇਹ ਵਧੀਆ ਹਨ ਜਾਂ ਤੁੱਬਾਅ ਦੀ ਕੌਂਮ ਅਤੇ ਉਹ ਲੋਕ ਜਿਹੜੇ ਪਹਿਲਾਂ ਸਨ, ਅਸੀਂ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ। ਬੇਸ਼ੱਕ ਉਹ ਅਵੱਗਿਆਕਾਰੀ ਸਨ।
38ਅਤੇ ਅਸੀਂ ਆਕਾਸ਼ਾਂ, ਧਰਤੀ ਅਤੇ ਜਿਹੜਾ ਇਨ੍ਹਾਂ ਦੇ ਵਿਚਕਾਰ ਹੈ, ਖੇਡ ਦੇ ਰੂਪ ਵਿਚ ਨਹੀਂ ਬਣਾਇਆ
39ਉਨ੍ਹਾਂ ਨੂੰ ਅਸੀਂ ਸੱਚ ਦੇ ਨਾਲ ਬਣਾਇਆ, ਪਰ ਉਨ੍ਹਾਂ ਦੇ ਜ਼ਿਆਦਾਤਰ ਲੋਕ ਨਹੀਂ ਜਾਣਦੇ।
40ਬੇਸ਼ੱਕ ਇਨ੍ਹਾਂ ਸਾਰਿਆ ਦੇ ਫ਼ੈਸਲੇ ਦਾ ਦਿਨ ਦਾ ਸਮਾਂ ਨਿਰਧਾਰਿਤ ਹੈ।
41ਜਿਸ ਦਿਨ ਕੋਈ ਰਿਸ਼ਤੇਦਾਰ ਕਿਸੇ ਦੂਜੇ ਰਿਸ਼ਤੇਦਾਰ ਦੇ ਕੰਮ ਨਹੀਂ ਆਵੇਗਾ ਅਤੇ ਨਾ ਉਨ੍ਹਾਂ ਦੀ ਕੁਝ ਮਦਦ ਕੀਤੀ ਜਾਵੇਗੀ।
42ਹਾਂ ਪਰੰਤੂ ਉਹ ਜਿਸ ਤੇ ਅੱਲਾਹ ਰਹਿਮਤ ਕਰੇ। ਬੇਸ਼ੱਕ ਅੱਲਾਹ ਤਾਕਤਵਰ ਅਤੇ ਰਹਿਮਤ ਵਾਲਾ ਹੈ।
43ਜਕੂਮ (ਥੋਹਰ) ਦਾ ਦਰੱਖਤ।
44ਪਾਪੀ ਦਾ ਭੋਜਨ ਹੋਵੇਗਾ।
45ਤੇਲ ਦੀ ਪਰਤ ਵਰਗਾ, ਉਹ ਪੇਟ ਵਿਚ ਉਬਾਲੇ ਮਾਰੇਗਾ।
46ਜਿਸ ਤਰਾਂ ਗਰਮ ਪਾਣੀ ਉਬਲਦਾ ਹੈ।
47ਇਨ੍ਹਾਂ ਨੂੰ ਫੜ੍ਹੋ ਅਤੇ ਘੜੀਸਦੇ ਹੋਏ ਨਰਕ ਦੇ ਵਿਚਕਾਰ ਤੱਕ ਲੈ ਜਾਵੋ।
48ਫਿਰ ਇਸ ਦੇ ਸਿਰ ਤੇ ਉਬਲਦੇ ਹੋਏ ਪਾਣੀ ਨੂੰ ਪਾ ਕੇ ਸਜ਼ਾ ਦੇਵੋ।
49ਚੱਖੋਂ ਇਸ ਨੂੰ, ਤੂੰ ਬੜਾ ਇੱਜ਼ਤ ਵਾਲਾ ਅਤੇ ਪਤਵੰਤਾ ਹੈ।
50ਇਹ ਉਹ ਚੀਜ਼ (ਨਰਕ) ਹੈ ਜਿਸ ਤੇ ਤੁਸੀਂ ਸ਼ੱਕ ਕਰਦੇ ਸੀ।
51ਬੇਸ਼ੱਕ ਅੱਲਾਹ ਤੋਂ ਡਰਨ ਵਾਲੇ ਸ਼ਾਂਤੀ ਦੇ ਸਥਾਨ ਤੇ ਹੋਣਗੇ।
52ਬਾਗ਼ਾਂ ਅਤੇ ਝਰਨਿਆਂ ਵਿਚ।
53ਉਹ ਪਤਲੇ ਅਤੇ ਮੌਟੇ ਰੇਸ਼ਮ ਦੇ ਕਪੜੇ ਪਾ ਕੇ (ਇੱਕ-ਦੂਜੇ ਦੇ? ਆਹਮਣੇ-ਸਾਹਮਣੇ ਬੈਠੇ ਹੋਣਗੇ।)
54ਇਹ ਗੱਲ ਇਸ ਤਰ੍ਹਾਂ ਹੈ ਕਿ ਅਸੀਂ ਖੂਬਸੂਰਤ ਅੱਖਾਂ ਵਾਲੀਆਂ ਹੂਰਾਂ ਨਾਲ ਉਨ੍ਹਾਂ ਦਾ ਵਿਆਹ ਕਰ ਦੇਵਾਂਗੇ।
55ਉਹ ਉਸ ਵਿਚ ਹਰੇਕ ਪ੍ਰਕਾਰ ਦੇ ਫ਼ਲਾਂ ਦੇ ਮਜ਼ੇ ਲੈਣਗੇ।
56ਉਹ ਉੱਤੇ ਮੌਤ ਨੂੰ ਨਹੀ' ਚਖਣਗੇ, ਪਰੰਤੂ (ਬਿਨਾ) ਉਹ ਮੌਤ ਜਿਹੜੀ ਪਹਿਲਾਂ ਆ ਚੁੱਕੀ ਹੈ। ਅਤੇ ਅੱਲਾਹ ਨੇ ਉਨ੍ਹਾਂ ਨੂੰ ਨਰਕ ਦੀ ਸਜ਼ਾ ਤੋਂ ਬਚਾ ਲਿਆ।
57ਇਹ ਤੇਰੇ ਰੱਬ ਦੀ ਕਿਰਪਾ ਨਾਲ ਹੋਵੇਗਾ, ਇਹ ਵੱਡੀ ਸਫ਼ਲਤਾ ਹੈ।
58ਅਸੀਂ ਇਸ ਕਿਤਾਬ ਨੂੰ ਤੁਹਾਡੀ ਭਾਸ਼ਾ ਵਿਚ ਆਸਾਨ ਬਣਾ ਦਿੱਤਾ ਹੈ ਤਾਂ ਕਿ ਲੋਕ ਨਸੀਹਤ ਪ੍ਰਾਪਤ ਕਰਨ।
59ਤਾਂ ਤੁਸੀਂ ਵੀ ਉਡੀਕ ਕਰੋ, ਉਹ ਵੀ ਉਡੀਕ ਕਰ ਰਹੇ ਹਨ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath