ਇਸਲਾਮ
ਪਿੱਛੇ

42. ਐਸ਼-ਸ਼ੂਰਾ

1ਹਾ. ਮੀਮ.।

2ਏਨ. ਸੀਨ. ਕਾਫ਼.।

3ਇਸ ਤਰਾਂ ਤਾਕਤਵਰ ਚੁੱਕੇ ਹਨ, ਉੱਪਰ ਵਹੀ (ਪ੍ਰਕਾਸ਼ਨਾ) ਕਰਦਾ ਹੈ।

4ਉਸ (ਅੱਲਾਹ) ਦਾ ਹੀ ਹੈ, ਜਿਹੜਾ ਕੁਝ ਧਰਤੀ ਅਤੇ ਆਕਾਸ਼ਾਂ ਵਿਚ ਹੈ। ਉਹ ਸਭ ਤੋਂ ਵੱਡਾ ਅਤੇ ਵਡਿਆਈ ਯੋਗ ਹੈ।

5ਨੇੜੇ ਹੈ ਕਿ ਆਕਾਸ਼ ਉੱਪਰੋਂ ਪਾਟ ਜਾਣ ਅਤੇ ਫ਼ਰਿਸ਼ਤੇ ਆਪਣੇ ਰੱਬ ਦੀ ਤਸਬੀਹ (ਪ੍ਰਸੰਸਾ) ਕਰਦੇ ਹਨ, ਉਸ ਦੀ (ਹਮਦ) ਭਾਵ ਸਿਫ਼ਤ ਸਲਾਹ ਦੇ ਨਾਲ। ਅਤੇ ਧਰਤੀ ਵਾਲਿਆਂ ਲਈ ਮੁਆਫ਼ੀ ਮੰਗਦੇ ਹਨ। ਸੁਣ ਲਵੋ ਕਿ ਅੱਲਾਹ ਹੀ ਮੁਆਫ਼ ਕਰਨ ਵਾਲਾ ਹੈ, ਰਹਿਮਤ ਕਰਨ ਵਾਲਾ ਹੈ।

6ਅਤੇ ਜਿਨ੍ਹਾ ਲੋਕਾਂ ਨੇ ਉਸ ਤੋਂ ਬਿਨਾ ਦੂਜੇ ਕਾਰਜ ਸਾਧਕ (ਪੂਜਕ) ਬਣਾ ਰੱਖੇ ਹਨ, ਅੱਲਾਹ ਨੇ ਉਨ੍ਹਾਂ ਤੇ ਨਿਗ੍ਹਾ ਰੱਖੀ ਹੋਈ ਹੈ। ਅਤੇ ਤੁਸੀਂ (ਮੁਹੰਮਦ ਸ.) ਉਨ੍ਹਾਂ ਲਈ ਜ਼ਿੰਮੇਵਾਰ ਨਹੀਂ ।

7ਅਤੇ ਅਸੀਂ ਇਸ ਤਰਾਂ ਤੁਹਾਡੇ ਵੱਲ ਅਰਬੀ ਕੁਰਆਨ ਉਤਾਰਿਆ ਹੈ ਤਾਂ ਕਿ ਤੁਸੀਂ ਮੱਕੇ ਵਾਲਿਆਂ ਨੂੰ ਅਤੇ ਉਨ੍ਹਾਂ ਦੇ ਆਸੇ ਪਾਸੇ ਵਾਲਿਆਂ ਨੂੰ ਸਾਵਧਾਨ ਕਰ ਵੇਵੋ। ਅਤੇ ਉਨ੍ਹਾਂ ਨੂੰ ਇੱਕਠੇ ਹੋਣ ਦੇ ਦਿਨ ਬਾਰੇ ਵੀ ਸਾਵਧਾਨ ਕਰੋਂ। ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਇੱਕ ਸਮੂਹ ਜੰਨਤ ਵਿਚ ਹੋਵੇਗਾ ਅਤੇ ਇੱਕ ਅੱਗ ਵਿਚ।

8ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਨ੍ਹਾਂ ਸਾਰਿਆਂ ਨੂੰ ਇੱਕ ਹੀ ਸੰਪਰਦਾ ਬਣਾ ਦਿੰਦਾ। ਪਰੰਤੂ ਉਹ ਜਿਸ ਨੂੰ ਚਾਹੁੰਦਾ ਹੈ ਆਪਣੀ ਰਹਿਮਤ ਵਿਚ ਦਾਖ਼ਲਾ ਦਿੰਦਾ ਹੈ। ਅਤੇ ਜ਼ਾਲਿਮਾਂ ਦਾ ਕੋਈ ਸਮਰੱਥਕ ਅਤੇ ਸਹਾਇਕ ਨਹੀਂ।

9ਕੀ ਉਨ੍ਹਾਂ ਨੇ ਉਸ ਤੋਂ ਬਿਨਾਂ ਦੂਸਰੇ ਕਾਰਜ ਸਾਧਕ ਬਣਾ ਰੱਖੇ ਹਨ। ਤਾਂ ਅੱਲਾਹ ਹੀ ਕਾਰਜ ਕਰਨ ਵਾਲਾ ਹੈ ਅਤੇ ਉਹ ਹੀ ਮੁਰਦਿਆਂ ਨੂੰ ਜੀਵਤ ਕਰਦਾ ਹੈ ਅਤੇ ਉਹ ਹਰੇਕ ਚੀਜ਼ ਦੀ ਸਮਰੱਥਾ ਰੱਖਦਾ ਹੈ।

10ਅਤੇ ਜਿਹੜੀ ਕਿਸੇ ਗੱਲ ਵਿਚ ਤੁਸੀਂ ਮੱਤ-ਭੇਦ ਕਰਦੇ ਹੋ, ਉਸ ਦਾ ਫੈਸਲਾ ਅੱਲਾਹ ਵੱਲੋਂ ਹੀ ਹੋਵੇਗਾ। ਇਹੀ ਅੱਲਾਹ ਮੇਰਾ ਪਾਲਣਹਾਰ ਹੈ। ਉਸ ਉੱਤੇ ਮੈਂ ਵਿਸ਼ਵਾਸ਼ ਕੀਤਾ ਹੈ। ਅਤੇ ਉਸ ਵੱਲ ਹੀ ਮੈਂ ਵਾਪਿਸ ਜਾਣਾ ਹੈ।

11ਉਹ ਆਕਾਸ਼ਾਂ ਅਤੇ ਧਰਤੀ ਨੂੰ ਪੈਦਾ ਕਰਨ ਵਾਲਾ ਹੈ। ਉਸ ਨੇ ਤੁਹਾਡੀ ਜਾਤੀ ਤੋਂ ਜੋੜੇ ਬਣਾਏ। ਪਸ਼ੂਆਂ ਦੇ ਵੀ ਜੋੜੇ ਬਣਾਏ। ਉਨ੍ਹਾਂ ਦੇ ਰਾਹੀ' ਉਹ ਤੁਹਾਡੇ ਵੰਸ਼ ਨੂੰ ਚਲਾਉਂਦਾ ਹੈ। ਕੋਈ ਚੀਜ਼ ਉਸ ਦੇ ਸਮਾਨ ਨਹੀਂ ਅਤੇ ਉਹ ਸੁਣਨ ਵਾਲਾ ਅਤੇ ਦੇਖਣ ਵਾਲਾ ਹੈ।

12ਉਸ ਦੇ ਅਧਿਕਾਰ ਵਿਚ ਧਰਤੀ ਅਤੇ ਆਕਾਸ਼ਾਂ ਦੀਆਂ ਕੁੰਜੀਆਂ ਹਨ। ਉਹ ਜਿਸ ਨੂੰ ਚਾਹੁੰਦਾ ਹੈ ਵਧੇਰੇ ਰਿਜ਼ਕ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ, ਘੱਟ ਕਰ ਦਿੰਦਾ ਹੈ। ਬੇਸ਼ੱਕ ਉਹ ਹਰ ਚੀਜ਼ ਦਾ ਗਿਆਨ ਰੱਖਣ ਵਾਲਾ ਹੈ।

13ਅੱਲਾਹ ਨੇ ਤੁਹਾਡੇ ਲਈ ਉਹ ਹੀ ਦੀਨ ਨਿਰਧਾਰਿਤ ਕੀਤਾ ਹੈ, ਜਿਸ ਦਾ ਹੁਕਮ ਉਸ ਨੇ ਨੂਹ ਨੂੰ ਦਿੱਤਾ ਸੀ। ਅਤੇ ਜਿਸ ਦੀ ਪ੍ਰਕਾਸ਼ਨਾ ਅਸੀਂ ਤੁਹਾਡੇ ਵੱਲ ਕੀਤੀ ਹੈ। ਅਤੇ ਜਿਸ ਦਾ ਹੁਕਮ ਅਸੀਂ ਇਬਰਾਹੀਮ, ਮੂਸਾ ਅਤੇ ਈਸਾ ਨੂੰ ਦਿੱਤਾ ਸੀ ਕਿ ਦੀਨ (ਧਰਮ) ਨੂੰ ਸਥਾਪਿਤ ਕਰੋਂ ਅਤੇ ਉਸ ਵਿਚ ਫੁੱਟ ਨਾ ਪਾਉ। ਸ਼ਿਰਕ ਕਰਨ ਵਾਲਿਆਂ ਉੱਤੇ ਇਹ ਗੱਲ ਬਹੁਤ ਭਾਰੀ ਹੈ। ਜਿਸ ਵੱਲ ਤੁਸੀਂ ਉਨ੍ਹਾਂ ਨੂੰ ਬ਼ੂਲਾ ਰਹੇ ਹੋ। ਅੱਲਾਹ ਜਿਸ ਨੂੰ ਚਾਹੁੰਦਾ ਹੈ, ਆਪਣੇ ਵੱਲੋਂ ਉਸਨੂੰ ਚੁਣ ਲੈਂਦਾ ਹੈ। ਅਤੇ ਉਹ ਆਪਣੇ ਵੱਲੋਂ ਉਨ੍ਹਾਂ ਨੂੰ ਨਸੀਹਤ ਕਰਦਾ ਹੈ। ਜਿਹੜੇ ਉਸ ਵੱਲ ਧਿਆਨ ਲਾਉਂਦੇ ਹਨ।

14ਜਿਨ੍ਹਾਂ ਲੋਕਾਂ ਨੇ ਭੇਦ ਕੀਤਾ, (ਉਹ ਵੀ) ਇਸ ਤੋਂ ਬਾਅਦ ਕਿ ਉਨ੍ਹਾਂ ਕੋਲ ਗਿਆਨ ਆ ਚੁੱਕਾ ਸੀ, ਸਿਰਫ਼ ਆਪਿਸ ਦੀ ਹੱਠ ਧਰਮੀ ਦੇ ਕਾਰਨ ਵੱਖ ਵੱਖ ਹੋਏ ਅਤੇ ਜੇਕਰ ਤੁਹਾਡੇ ਰੱਬ ਵੱਲੋਂ ਇੱਕ ਮਿੱਥੇ ਸਮੇ ਦੀ ਗੱਲ ਤੈਹ ਨਾ ਹੋ ਚੁੱਕੀ ਹੁੰਦੀ ਤਾਂ ਉਨ੍ਹਾਂ ਦੇ ਵਿਚ ਫ਼ੈਸਲਾ ਕਰ ਦਿੱਤਾ ਜਾਂਦਾ। ਅਤੇ ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਤੋਂ ਬਾਅਦ ਕਿਤਾਬ ਦਿੱਤੀ ਗਈ, ਉਹ ਉਸ ਵੱਲੋਂ ਸ਼ੱਕ ਵਿਚ ਪਏ ਹੋਏ ਹਨ। ਜਿਸ ਨੇ ਉਨ੍ਹਾਂ ਨੂੰ ਦੁਬਿਧਾ ਵਿਚ ਪਾ ਦਿੱਤਾ ਹੈ।

15ਸੋ ਤੁਸੀਂ ਇਸ ਵੱਲ ਹੀ ਸੱਦੋਂ ਅਤੇ ਇਸ ਤੇ ਹੀ ਟਿੱਕੇ ਰਹੋਂ। ਜਿਵੇਂ ਤੁਹਾਨੂੰ ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਨਾ ਕਰੋ। ਆਖੋ, ਕਿ ਅੱਲਾਹ ਨੇ ਜਿਹੜੀ ਕਿਤਾਬ ਉਤਾਰੀ ਹੈ। ਮੈਂ ਉਸ ਤੇ ਈਮਾਨ ਲਿਆਉਂਦਾ ਹਾਂ। ਅਤੇ ਮੈਨੂੰ ਇਹ ਹੁਕਮ ਪ੍ਰਾਪਤ ਹੋਇਆ ਹੈ ਕਿ ਮੈ' ਤੁਹਾਡੇ ਵਿਚਕਾਰ ਇਨਸਾਫ਼ ਕਰਾਂ। ਅੱਲਾਹ ਸਾਡਾ ਪਾਲਣਹਾਰ ਹੈ ਅਤੇ ਤੁਹਾਡਾ ਵੀ। ਸਾਡੇ ਕਰਮ ਸਾਡੇ ਲਈ ਅਤੇ ਤੁਹਾਡੇ ਕਰਮ ਤੁਹਾਡੇ ਲਈ। ਸਾਡੇ ਅਤੇ ਤੁਹਾਡੇ ਵਿਚ ਕੋਈ ਝਗੜਾ ਨਹੀਂ। ਅੱਲਾਹ ਸਾਨੂੰ ਸਾਰਿਆਂ ਨੂੰ ਇੱਕਠਾ ਕਰੇਗਾ। ਉਸ ਕੌਲ ਹੀ ਜਾਣਾ ਹੈ।

16ਅਤੇ ਜਿਹੜੇ ਲੋਕ ਅੱਲਾਹ ਦੇ ਬਾਰੇ ਤਰਕ ਵਿਤੱਰਕ ਕਰ ਰਹੇ ਹਨ। ਦੇ ਰੱਬ ਦੇ ਨੇੜੇ ਝੂਠਾ ਹੈ। ਅਤੇ ਉਨ੍ਹਾਂ ਤੇ ਗੁੱਸਾ ਹੈ ਅਤੇ ਉਨ੍ਹਾਂ ਲਈ ਸਖ਼ਤ ਸਜ਼ਾ ਹੈ।

17ਅੱਲਾਹ ਹੀ ਜਿਸ ਨੇ ਹੱਕ ਨਾਲ ਕਿਤਾਬ ਉਤਾਰੀ ਅਤੇ ਤੱਕੜੀ ਵੀ ਅਤੇ ਤੁਹਾਨੂੰ ਕੀ ਪਤਾ ਹੋ ਸਕਦਾ ਉਹ ਘੜੀ ਨੇੜੇ ਹੋਵੇ।

18ਜਿਹੜੇ ਲੋਕ ਉਸ ਤੇ ਭਰੋਸਾ ਨਹੀਂ ਰੱਖਦੇ, ਉਹ ਉਸ ਦੀ ਜਲਦੀ ਕਰ ਰਹੇ ਹਨ। ਅਤੇ ਜਿਹੜੇ ਲੋਕ ਸੱਚ ਹੈ। ਯਾਦ ਰੱਖੋ, ਕਿ ਜਿਹੜੇ ਲੋਕ ਉਸ ਘੜੀ (ਕਿਆਮਤ) ਦੇ ਬਾਰੇ ਬਹਿਸ ਕਰਦੇ ਹਨ, ਉਹ ਸਿਰੇ ਦੇ ਕੁਰਾਹੀਏ ਹਨ।

19ਅੱਲਾਹ ਆਪਣੇ ਬੰਦਿਆਂ ਤੇ ਕਿਰਪਾ ਕਰਨ ਵਾਲਾ ਹੈ। ਉਹ ਜਿਸ ਨੂੰ ਚਾਹੁੰਦਾ ਹੈ, ਰਿਜ਼ਕ ਦਿੰਦਾ ਹੈ। ਉਹ ਸ਼ਕਤੀਸ਼ਾਲੀ ਅਤੇ ਤਾਕਤਵਰ ਹੈ।

20ਜਿਹੜਾ ਬੰਦਾ ਪ੍ਰਲੋਕ ਦੀ ਖੇਤੀ ਦੀ ਇੱਛਾ ਰੱਖਦਾ ਹੋਵੇ, ਅਸੀਂ ਉਸ ਨੂੰ ਉਸ ਦੀ ਖੇਤੀ ਵਿਚ ਉਨਤੀ ਬਖਸ਼ਾਂਗੇ। ਜਿਹੜਾ ਬੰਦਾ ਸੰਸਾਰ ਦੀ ਖੇਤੀ ਦੀ ਇੱਛਾ ਕਰੇ, ਅਸੀਂ ਉਸ ਨੂੰ ਉਸ ਵਿਚੋਂ ਕੁਝ ਦੇ ਦਿੰਦੇ ਹਾਂ। ਪ੍ਰਲੋਕ ਵਿਚ ਉਸ ਦਾ ਕੋਈ ਹਿੱਸਾ ਨਹੀਂ।

21ਕੀ ਇਨ੍ਹਾਂ ਦੇ ਕੁਝ ਸ਼ਰੀਕ ਹਨ, ਜਿਨ੍ਹਾਂ ਨੇ ਇਨ੍ਹਾਂ ਲਈ ਅਜਿਹਾ ਦੀਨ ਨਿਰਧਾਰਤ ਕੀਤਾ ਹੈ, ਜਿਸ ਦੀ ਅੱਲਾਹ ਨੇ ਆਗਿਆ ਨਹੀਂ ਦਿੱਤੀ। ਅਤੇ ਜੇਕਰ ਫੈਸਲੇ ਦੀ ਗੱਲ ਤੈਹ ਨਾ ਹੋ ਚੁੱਕੀ ਹੁੰਦੀ ਤਾਂ ਉਨ੍ਹਾਂ ਦਾ ਨਿਰਣਾ ਕਰ ਦਿੱਤਾ ਜਾਂਦਾ। ਬੇਸ਼ੱਕ ਜ਼ਾਲਿਮਾਂ ਲਈ ਚੁੱਖ ਦਾਇਕ ਸਜ਼ਾ ਹੈ।

22ਤੁਸੀਂ ਜ਼ਾਲਮਾਂ ਨੂੰ ਦੇਖੋਗੇ ਕਿ ਉਹ ਉਸ ਤੋਂ ਡਰ ਰਹੇ ਹੋਣਗੇ, ਜਿਹੜਾ ਉਨ੍ਹਾਂ ਨੇ ਕਮਾਇਆ। ਅਤੇ ਉਹ ਉਨ੍ਹਾਂ ਤੇ ਜ਼ਰੂਰ ਡਿੱਗਣ ਵਾਲਾ ਹੈ। ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ। ਉਹ ਜੰਨਤਾਂ ਦੇ ਬਾਗ਼ ਵਿਚ ਹੋਣਗੇ। ਉਨ੍ਹਾਂ ਲਈ ਉਨ੍ਹਾਂ ਦੇ ਰੱਬ ਦੇ ਕੋਲ ਉਹ ਸਾਰਾ ਕੁਝ ਹੋਵੇਗਾ, ਜਿਹੜਾ ਉਹ ਚਾਹੁਣਗੇ। ਇਹ ਵੱਡਾ ਤੋਹਫ਼ਾ ਹੈ।

23ਇਹ ਚੀਜ਼ ਹੈ ਜਿਸ ਦੀ ਖੁਸ਼ਖਬਰੀ ਅੱਲਾਹ ਆਪਣੇ ਉਨ੍ਹਾਂ ਬੰਦਿਆਂ ਨੂੰ ਦਿੰਦਾ ਹੈ। ਜਿਹੜੇ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ। ਆਖੋ, ਕਿ ਮੈਂ ਇਸ ਲਈ ਤੁਹਾਡੇ ਤੋਂ ਕੋਈ ਫ਼ਲ ਨਹੀਂ ਮੰਗਦਾ ਪਰ ਇੱਕਠੇ ਰਹਿਣ ਦੀ ਪ੍ਰੇਮ ਭਾਵਨਾ (ਜ਼ਰੂਰ ਚਾਹੀਦੀ ਹੈ)। ਅਤੇ ਜਿਹੜਾ ਬੰਦਾ ਕੋਈ ਨੇਕੀ ਕਰੇਗਾ, ਅਸੀਂ ਉਸ ਲਈ ਪੁੰਨ ਵਧਾ ਦੇਵਾਂਗੇ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਅਤੇ ਗੁਣਾਂ ਦਾ ਕਦਰਦਾਨ ਹੈ।

24ਕੀ ਉਹ ਆਖਦੇ ਹਨ ਕਿ ਇਸ (ਰਸੂਲ) ਨੇ ਅੱਲਾਹ ਤੇ ਝੂਠ ਘੜ ਲਿਆ। ਤਾਂ ਜੇਕਰ ਅੱਲਾਹ ਚਾਹੇ ਤਾਂ ਉਹ ਤੁਹਾਡੇ ਦਿਲ ਤੇ ਮੋਹਰ ਲਗਾ ਦੇਵੇ। ਅੱਲਾਹ ਝੂਠ ਨੂੰ ਮਿਟਾ ਦਿੰਦਾ ਹੈ ਅਤੇ ਸੱਚ ਨੂੰ ਆਪਣੀਆਂ ਗੱਲਾਂ ਨਾਲ ਸਾਬਿਤ ਕਰਦਾ ਹੈ। ਬੇਸ਼ੱਕ ਉਹ ਦਿਲਾਂ ਦੀਆਂ ਗੱਲਾਂ ਨੂੰ ਜਾਣਦਾ ਹੈ।

25ਅਤੇ ਉਹ ਹੀ ਹੈ ਜਿਹੜੇ ਆਪਣੇ ਬੰਦਿਆਂ ਦੀ ਤੌਬਾ ਸਵੀਕਾਰ ਕਰਦਾ ਹੈ ਅਤੇ ਬੁਰਾਈਆਂ ਨੂੰ ਮੁਆਫ਼ ਕਰਦਾ ਹੈ। ਉਹ ਜਾਣਦਾ ਹੈ ਜਿਹੜਾ ਕੁਝ ਤੁਸੀਂ ਕਰਦੇ ਹੋ।

26ਅਤੇ ਉਹ ਉਨ੍ਹਾਂ ਲੋਕਾਂ ਦੀਆਂ ਬੇਨਤੀਆਂ ਸਵੀਕਾਰ ਕਰਦਾ ਹੈ, ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ। ਉਹ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਵਧੇਰੇ ਦਿੰਦਾ ਹੈ। ਅਤੇ ਜਿਹੜੇ ਇਨਕਾਰੀ ਹਨ, ਉਨ੍ਹਾਂ ਲਈ ਸਖ਼ਤ ਸਜ਼ਾ ਹੈ।

27ਅਤੇ ਜੇਕਰ ਅੱਲਾਹ ਆਪਣੇ ਬੰਦਿਆਂ ਲਈ ਰਿਜ਼ਕ ਖੌਲ ਦਿੰਦਾ ਤਾਂ ਉਹ ਧਰਤੀ ਤੇ ਵਿਗਾੜ ਪਾਉਂਦੇ। ਪਰੰਤੂ ਉਹ ਜਿਹੜੀ ਵੀ ਚੀਜ਼ ਉਤਾਰਦਾ ਹੈ ਅਨੁਮਾਨ ਅਨੁਸਾਰ ਉਤਾਰਦਾ ਹੈ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਨੂੰ ਜਾਣਨ ਵਾਲਾ ਹੈ, ਦੇਖਣ ਵਾਲਾ ਹੈ।

28ਅਤੇ ਉਹ ਹੀ ਹੈ ਜਿਹੜਾ ਲੋਕਾਂ ਦੇ ਨਿਰਾਸ਼ ਹੋ ਜਾਣ ਤੋਂ ਬਾਅਦ ਵਰਖਾ ਕਰਦਾ ਹੈ ਅਤੇ ਆਪਣੀ ਰਹਿਮਤ ਖਿਲਾਰ ਦਿੰਦਾ ਹੈ। ਅੱਲਾਹ ਕਾਰਜ ਰਾਸ ਕਰਨ ਵਾਲਾ ਅਤੇ ਸਿਫ਼ਤ ਦੇ ਲਾਇਕ ਹੈ।

29ਅਤੇ ਧਰਤੀ ਅਤੇ ਆਕਾਸ਼ ਨੂੰ ਪੈਦਾ ਕਰਨਾ ਉਸ ਦੀਆਂ ਨਿਸ਼ਾਨੀਆਂ ਵਿਚੋਂ ਹੈ। ਅਤੇ ਉਹ ਜੀਵਨਧਾਰੀ, ਜਿਹੜੇ ਉਸਨੇ ਇਨ੍ਹਾਂ (ਧਰਤੀ ਤੇ ਆਕਾਸ਼) ਵਿਚ ਫੈਲਾਏ ਹਨ, ਉਹ ਇਨ੍ਹਾਂ ਨੂੰ ਇੱਕਠੇ ਕਰਨ ਦੀ ਤਾਕਤ ਰੱਖਦਾ ਹੈ। ਜਦੋਂ ਵੀ ਉਹ ਇਨ੍ਹਾਂ ਨੂੰ ਇਕੱਠਾ ਕਰਨਾ ਚਾਹੇ।

30ਅਤੇ ਜਿਹੜੀ ਆਫ਼ਤ ਤੁਹਾਡੇ ਤੇ ਆਉਂਦੀ ਹੈ, ਉਹ ਤੁਹਾਡੇ ਹੱਥਾਂ ਨਾਲ ਕਮਾਏ ਕਰਮਾ ਦੇ ਕਾਰਨ ਆਉਂਦੀ ਹੈ। ਅਤੇ ਬਹੁਤ ਸਾਰੇ ਪਾਪਾਂ ਨੂੰ ਉਹ ਮੁਆਫ਼ ਕਰ ਦਿੰਦਾ ਹੈ।

31ਅਤੇ ਤੂਸੀਂ ਧਰਤੀ ਵਿਚ ਅੱਲਾਹ ਦੀ ਪਕੜ ਵਿਚੋਂ ਨਿਕਲ ਨਹੀਂ ਸਕਦੇ। ਅਤੇ ਅੱਲਾਹ ਤੋਂ ਬਿਨਾਂ ਨਾ ਤੁਹਾਡਾ ਕੋਈ ਕੰਮ ਬਣਾਉਣ ਵਾਲਾ ਹੈ ਅਤੇ ਨਾ ਕੋਈ ਸਾਥੀ।

32ਅਤੇ ਉਸ ਦੀਆਂ ਨਿਸ਼ਾਨੀਆਂ ਵਿਚੋਂ ਇੱਕ ਇਹ ਵੀ ਹੈ ਕਿ ਜਹਾਜ ਸਮੁੰਦਰ ਵਿਚ ਚਲਦੇ ਹਨ, ਜਿਵੇਂ ਪਹਾੜ।

33ਜੇਕਰ ਉਹ ਚਾਹੇ ਤਾਂ ਉਹ ਹਵਾ ਨੂੰ ਰੋਕ ਦੇਵੇ, ਫਿਰ ਉਹ ਸਮੁੰਦਰ ਦੇ ਤਲ ਉੱਤੇ ਖੜੇ ਰਹਿ ਜਾਣ। ਬੇਸ਼ੱਕ ਇਸ ਦੇ ਅੰਦਰ ਹਰੇਕ ਉਸ ਬੰਦੇ ਲਈ ਨਿਸ਼ਾਨੀਆਂ ਹਨ, ਜਿਹੜਾ ਧੀਰਜ ਰੱਖਣ ਵਾਲਾ ਅਤੇ ਸ਼ੁਕਰ ਕਰਨ ਵਾਲਾ ਹੈ।

34ਜਾਂ ਉਹ ਉਨ੍ਹਾਂ ਨੂੰ, ਉਨ੍ਹਾਂ ਦੇ ਕਰਮਾ ਦੇ ਕਾਰਨ ਨਸ਼ਟ ਕਰ ਦੇਵੇ ਜਾਂ ਬਹੁਤ ਸਾਰੇ ਲੋਕਾਂ ਨੂੰ ਮੁਆਫ਼ ਕਰ ਦੇਵੇ।

35ਅਤੇ ਤਾਂ ਜੋ ਜਾਣ ਲੈਣ ਉਹ ਲੋਕ ਜਿਹੜੇ ਸਾਡੀਆਂ ਨਿਸ਼ਾਨੀਆਂ ਲਈ ਬਹਿਸਾਂ ਕਰਦੇ ਹਨ। (ਉਹ ਸਮਝ ਲੈਣ) ਕਿ ਉਨ੍ਹਾਂ ਦੇ ਭੱਜਣ ਦੀ ਕੋਈ ਜਗ੍ਹਾ ਨਹੀਂ।

36ਇਸ ਲਈ ਜਿਹੜਾ ਕੁਝ ਤੁਹਾਨੂੰ ਮਿਲਿਆ ਹੈ, ਉਹ ਸਿਰਫ਼ ਦੁਨਿਆਵੀ ਜੀਵਨ ਦੀ ਅਸਥਾਈ ਸੁੱਖ ਸਮੱਗਰੀ ਹੈ। ਅਤੇ ਜਿਹੜਾ ਕੁਝ ਅੱਲਾਹ ਦੇ ਕੋਲ ਹੈ, ਉਹ ਜ਼ਿਆਦਾ ਵਧੀਆ ਹੈ ਅਤੇ ਉਨ੍ਹਾਂ ਲੋਕਾਂ ਲਈ ਬਾਕੀ ਰਹਿਣ ਵਾਲਾ ਹੈ, ਜਿਹੜੇ ਈਮਾਨ ਲਿਆਏ ਅਤੇ ਉਹ ਅੱਲਾਹ ਤੇ ਭਰੋਸਾ ਰੱਖਦੇ ਹਨ।

37ਅਤੇ ਉਹ ਲੋਕ ਜਿਹੜੇ ਵੱਡੇ ਪਾਪਾਂ ਤੋਂ ਅਤੇ ਅਸ਼ਲੀਲਤਾ ਤੋਂ ਬਚਦੇ ਹਨ ਅਤੇ ਜਦੋਂ' ਉਨ੍ਹਾਂ ਨੂੰ ਗੁੱਸਾ ਆਉਂਦਾ ਹੈ। ਤਾਂ ਉਹ ਮੁਆਫ਼ ਕਰ ਦਿੰਦੇ ਹਨ।

38ਅਤੇ ਉਹ ਜਿਨ੍ਹਾਂ ਨੇ ਆਪਣੇ ਰੱਬ ਦੇ ਸੱਦੇ ਨੂੰ ਸਵੀਕਾਰ ਕੀਤਾ ਅਤੇ ਨਮਾਜ਼ ਸਥਾਪਿਤ ਕੀਤੀ ਅਤੇ ਉਹ ਆਪਣਾ ਕੰਮ ਆਪਸੀ ਸਲਾਹ ਨਾਲ ਕਰਦੇ ਹਨ ਅਤੇ ਅਸੀਂ ਜਿਹੜਾ ਕੁਝ ਉਨ੍ਹਾਂ ਨੂੰ ਪ੍ਰਦਾਨ ਕੀਤਾ ਹੈ, ਉਹ ਉਸ ਵਿਚੋਂ ਖਰਚ ਕਰਦੇ ਹਨ।

39ਅਤੇ ਉਹ ਲੋਕ ਕਿ ਜਦੋਂ ਉਨ੍ਹਾਂ ਤੇ ਹਮਲਾ ਹੁੰਦਾ ਹੈ, ਤਾਂ ਉਹ ਬਦਲਾ ਲੈਂਦੇ ਹਨ।

40ਬੁਰਾਈ ਦਾ ਬਦਲਾ ਹੈ, ਉਸ ਵਰਗੀ ਹੀ ਬੁਰਾਈ। ਫਿਰ ਜਿਸ ਨੇ ਮੁਆਫ਼ ਕਰ ਦਿੱਤਾ ਅਤੇ ਸੁਧਾਰ ਕੀਤਾ, ਤਾਂ ਉਸ ਦਾ ਫ਼ਲ ਅੱਲਾਹ ਦੇ ਕੋਲ ਹੈ। ਬੇਸ਼ੱਕ ਉਹ ਜ਼ਾਲਿਮਾਂ ਨੂੰ ਪਸੰਦ ਨਹੀਂ ਕਰਦਾ।

41ਅਤੇ ਜਿਹੜਾ ਬੰਦਾ ਆਪਣੇ ਉੱਪਰ ਜ਼ੁਲਮ ਹੋਣ ਤੋਂ ਬਾਅਦ ਬਦਲਾ ਲਏ ਤਾਂ ਅਜਿਹੇ ਲੋਕਾਂ ਦੇ ਉੱਪਰ ਕੋਈ ਅਰੋਪ ਨਹੀਂ।

42ਦੌਸ਼ ਸਿਰਫ਼ ਉਨ੍ਹਾਂ ਤੇ ਹੈ, ਜਿਹੜੇ ਲੋਕਾਂ ਤੇ ਜ਼ੁਲਮ ਕਰਦੇ ਹਨ ਅਤੇ ਧਰਤੀ ਤੇ ਨਜਾਇਜ਼ ਤੌਰ ਤੇ ਵਿਰੋਧ ਕਰਦੇ ਹਨ। ਇਹ ਹੀ ਲੋਕ ਹਨ ਜਿਨ੍ਹਾਂ ਲਈ ਦਰਦਨਾਕ ਸਜ਼ਾ ਹੈ।

43ਅਤੇ ਜਿਸ ਬੰਦੇ ਨੇ ਧੀਰਜ ਰੱਖਿਆ ਅਤੇ ਮੁਆਫ਼ ਕਰ ਦਿੱਤਾ, ਤਾਂ ਬੇਸ਼ੱਕ ਇਹ ਹਿੰਮਤ ਦਾ ਕੰਮ ਹੈ।

44ਅਤੇ ਜਿਹੜੇ ਬੰਦੇ ਨੂੰ ਅੱਲਾਹ ਕੁਰਾਹੇ ਪਾ ਦੇਵੇ ਤਾਂ ਉਸ ਤੋਂ ਬਾਅਦ ਉਸ ਦਾ ਕੋਈ ਸਾਥੀ ਨਹੀਂ। ਅਤੇ ਤੁਸੀਂ ਜ਼ਾਲਮਾਂ ਨੂੰ ਦੇਖੋਗੇ ਕਿ ਜਦੋਂ ਉਹ ਸਜ਼ਾ ਨੂੰ ਪ੍ਰਾਪਤ ਕਰਨਗੇ ਤਾਂ ਉਹ ਆਖਣਗੇ ਕਿ ਕੀ ਵਾਪਿਸ ਜਾਣ ਦਾ ਕੋਈ ਤਰੀਕਾ ਹੈ। ਅਤੇ ਤੁਸੀਂ ਉਨ੍ਹਾਂ ਨੂੰ ਦੇਖੋਗੇ ਕਿ ਉਹ ਨਰਕ ਦੇ ਸਾਹਮਣੇ ਲਿਆਏ ਜਾਣਗੇ।

45ਉਹ ਅਪਮਾਨ ਨਾਲ ਝੁੱਕੇ ਹੋਏ ਹੋਣਗੇ। ਛੁਪੀਆਂ ਹੋਈਆਂ ਨਜ਼ਰਾਂ ਨਾਲ ਦੇਖਦੇ ਹੋਣਗੇ। ਅਤੇ ਈਮਾਨ ਵਾਲੇ ਆਖਣਗੇ ਕਿ ਘਾਟੇ ਵਾਲੇ ਉਹ ਹੀ ਲੋਕ ਹਨ, ਜਿਨ੍ਹਾਂ ਨੇ ਕਿਆਮਤ ਦੇ ਦਿਨ ਦੇ ਦਿਨ ਆਪਣੇ ਆਪ ਨੂੰ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਘਾਟੇ ਵਿਚ ਪਾ ਦਿੱਤਾ। ਸੁਣ ਲਵੋ, ਜ਼ਾਲਿਮ ਲੋਕ ਹਮੇਸ਼ਾ ਸਜ਼ਾ ਵਿਚ ਰਹਿਣਗੇ।

46ਅਤੇ ਉਨ੍ਹਾਂ ਲਈ ਕੋਈ ਸਹਾਇਕ ਨਹੀਂ' ਹੋਵੇਗਾ, ਜਿਹੜਾ ਅੱਲਾਹ ਦੇ ਮੁਕਾਬਲੇ ਉਸ ਦੀ ਮਦਦ ਕਰੇ। ਅੱਲਾਹ ਜਿਸ ਨੂੰ ਕੁਰਾਹੇ ਪਾ ਦੇਵੇ, ਤਾਂ ਉਸ ਲਈ ਕੋਈ ਰਾਹ ਨਹੀਂ।

47ਤੁਸੀਂ ਆਪਣੇ ਰੱਬ ਦਾ ਸੱਦਾ ਕਬੂਲ ਕਰੋਂ, ਇਸ ਤੋਂ ਪਹਿਲਾਂ ਕਿ ਅਜਿਹਾ ਦਿਨ ਆ ਜਾਵੇ, ਜਦੋਂ ਅੱਲਾਹ ਵੱਲੋਂ ਟਲਣਾ ਨਹੀਂ ਹੋਵੇਗਾ। ਉਸ ਦਿਨ ਤੁਹਾਡੇ ਲਈ ਨਾ ਕੋਈ ਸ਼ਰਣ ਹੋਵੇਗੀ ਅਤੇ ਨਾ ਤੁਸੀਂ ਕਿਸੇ ਚੀਜ਼ ਤੋਂ ਮੂੰਹ ਮੋੜ ਸਕੋਗੇ।

48ਇਸ ਲਈ ਜਦੋਂ ਉਹ ਮੂੰਹ ਮੋੜਣ ਤਾਂ ਅਸੀਂ ਤੁਹਾਨੂੰ ਉਨ੍ਹਾਂ ਉੱਪਰ ਰਖਵਾਲੇ ਬਣਾ ਕੇ ਨਹੀਂ ਭੇਜਿਆ। ਤੁਹਾਡੀ ਜਿੰਮੇਵਾਰੀ ਸਿਰਫ਼ (ਸੁਨੇਹਾ) ਪਹੁੰਚਾਉਂਣਾ ਹੈ। ਅਤੇ ਮਨੁੱਖ ਨੂੰ ਜਦੋਂ ਅਸੀਂ ਆਪਣੀ ਕਿਰਪਾ ਨਾਲ ਨਿਹਾਲ ਕਰਦੇ ਹਾਂ, ਤਾਂ ਉਹ ਉਸ ਨਾਲ ਖੁਸ਼ ਹੋ ਜਾਂਦਾ ਹੈ। ਅਤੇ ਜੇਕਰ ਉਨ੍ਹਾਂ ਦੇ ਕੀਤੇ ਕਰਮਾ ਦੇ ਬਦਲੇ ਉਨ੍ਹਾਂ ਨੂੰ ਕੋਈ ਤਕਲੀਫ਼ ਆ ਜਾਂਦੀ ਹੈ, ਤਾਂ ਇਨਸਾਨ ਨਾ-ਸ਼ੁਕਰੀ ਕਰਨ ਲੱਗ ਜਾਂਦਾ ਹੈ।

49ਆਕਾਸ਼ਾਂ ਅਤੇ ਧਰਤੀ ਦੀ ਬਾਦਸ਼ਾਹੀ ਅੱਲਾਹ ਲਈ ਹੀ ਹੈ, ਉਹ ਜਿਸ ਨੂੰ ਚਾਹੁੰਦਾ ਹੈ ਪੈਦਾ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਧੀਆਂ ਬਖਸ਼ਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਪੁੱਤਰ ਪ੍ਰਦਾਨ ਕਰਦਾ ਹੈ।

50ਜਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਧੀਆਂ ਪੁੱਤਰਾਂ ਨੂੰ ਇਕੱਠੇ ਕਰ ਦਿੰਦਾ ਹੈ। ਅਤੇ ਜਿਸ ਨੂੰ ਚਾਹੁੰਦਾ ਹੈ ਬੇਔਲਾਦ ਰਖਦਾ ਹੈ। ਬੇਸ਼ੱਕ ਉਹ ਜਾਣਨ ਵਾਲਾ ਅਤੇ ਸਮਰੱਥਾ ਰੱਖਣ ਵਾਲਾ ਹੈ।

51ਅਤੇ ਕਿਸੇ ਮਨੁੱਖ ਕੋਲ ਇਹ ਤਾਕਤ ਨਹੀ ਕਿ ਉਸ ਅੱਲਾਹ ਨਾਲ ਗੱਲ ਕਰ ਸਕੇ, ਪਰੰਤੂ ਵਹੀ ਦੇ ਰਾਹੀ' ਜਾ ਪਰਦੇ ਦੇ ਪਿੱਛੇ ਤੋਂ ਜਾਂ ਉਹ ਕਿਸੇ ਫ਼ਰਿਸ਼ਤੇ ਨੂੰ ਭੇਜ ਦੇਵੇ ਕਿ ਉਹ ਉਸ ਦੀ ਆਗਿਆ ਨਾਲ ਵਹੀ ਕਰ ਦੇਵੇ, ਜੇਕਰ ਉਹ ਚਾਹੇ। ਬੇਸ਼ੱਕ ਉਹ ਸਭ ਤੋਂ ਉੱਪਰ ਹੈ। ਬਿਬੇਕ ਵਾਲਾ ਹੈ।

52ਅਤੇ ਇਸ ਤਰਾਂ ਅਸੀਂ ਤੁਹਾਡੇ ਵੱਲ ਪ੍ਰਕਾਸ਼ਨਾ ਕੀਤੀ ਹੈ। ਆਪਣੇ ਹੁਕਮ ਨਾਲ ਇੱਕ ਰੂਹ-ਹੁਲ-ਕੁਦੂਸ (ਹਜ਼ਰਤ ਜਿਬਰਾਈਲ ਫ਼ਰਿਸ਼ਤਾ) ਰਾਹੀਂ। ਤੁਸੀਂ ਨਾ ਜਾਣਦੇ ਸੀ ਕਿ ਕਿਤਾਬ ਕੀ ਚੀਜ਼ ਹੈ। ਅਤੇ ਨਾ ਇਹ ਜਾਣਦੇ ਸੀ ਕਿ ਈਮਾਨ ਕੀ ਚੀਜ਼ ਹੈ। ਪਰੰਤੂ ਅਸੀਂ ਇਸ ਚਾਹੁੰਦੇ ਹਾਂ, ਨਸੀਹਤ ਪ੍ਰਾਨ ਕਰਦੇ ਹਾਂ। ਬੇਸ਼ੱਕ ਤੁਸੀਂ ਇੱਕ ਸਿੱਧੇ ਰਾਹ ਤੇ ਹੋ ਅਤੇ ਮਾਰਗ ਦਰਸ਼ਨ ਕਰ ਰਹੇ ਹੋ।

53ਉਸ ਅੱਲਾਹ ਦੇ ਰਾਹ ਵੱਲ ਜਿਸ ਦਾ ਉਹ ਸਾਰਾ ਕੁਝ ਹੈ ਜਿਹੜਾ ਆਕਾਸ਼ਾਂ ਅਤੇ ਧਰਤੀ ਵਿਚ ਹੈ। ਸੁਣ ਲਵੋ, ਸਾਰੇ ਮਾਮਲੇ ਅੱਲਾਹ ਹੀ ਵੱਲ ਮੋੜੇ ਜਾਣ ਵਾਲੇ ਹਨ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath