38. ਸਾਦ
1ਸਾਦ., ਸਹੁੰ ਹੈ ਉਪਦੇਸ਼ ਵਾਲੇ ਕੁਰਆਨ ਦੀ।
2ਸਗੋਂ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹ ਹਠਧਰਮੀ ਅਤੇ ਹੰਕਾਰ ਵਿਚ ਹਨ।
3ਇਸ ਤੋਂ ਪਹਿਲਾਂ ਅਸੀਂ ਕਿੰਨੀਆਂ ਹੀ ਕੌਮਾਂ ਬਰਬਾਦ ਕਰ ਦਿੱਤੀਆਂ ਤਾਂ ਉਹ ਪੁਕਾਰਣ ਲੱਗੇ ਅਤੇ ਉਹ ਸਮਾਂ ਬਚਣ ਦਾ ਨਹੀਂ ਸੀ।
4ਅਤੇ ਉਨ੍ਹਾਂ ਲੋਕਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਉਨ੍ਹਾਂ ਦੇ ਕੋਲ ਉਨ੍ਹਾਂ ਵਿਚੋਂ ਇੱਕ ਡਰਾਉਣ ਵਾਲਾ ਆਇਆ ਹੈ। ਅਤੇ ਝੁਠਲਾਉਣ ਵਾਲਿਆਂ ਨੇ ਕਿਹਾ ਕਿ ਇਹ ਜਾਦੂਗਰ ਹੈ ਅਤੇ ਝੂਠਾ ਹੈ।
5ਕੀ ਉਸ ਨੇ ਇੰਨੇ ਪੂਜਣਯੋਗਾਂ ਦੀ ਥਾਂ ਇੱਕ ਪੂਜਣਯੋਗ ਬਣਾ ਦਿੱਤਾ। ਇਹ ਤਾਂ ਬੜੀ ਅਨੋਖੀ ਗੱਲ ਹੈ।
6ਅਤੇ ਉਨ੍ਹਾਂ ਦੇ ਸਰਦਾਰ ਉਠ ਕੇ ਖੜ੍ਹੇ ਹੋ ਗਏ ਕਿ ਚੱਲੋ ਅਤੇ ਆਪਣੇ ਪੂਜਣਯੋਗਾਂ ਉੱਪਰ ਜੰਮੇ ਰਹੋ। ਇਹ ਕੋਈ ਮਤਲਬ ਦੀ ਗੱਲ ਹੈ।
7ਅਸੀਂ ਇਹ ਗੱਲ ਪਿਛਲੇ ਧਰਮ ਵਿਚ ਨਹੀਂ ਸੂਣੀ। ਇਹ ਸਿਰਫ਼ ਇੱਕ ਘੜੀ ਹੋਈ ਗੱਲ ਹੈ।
8ਕੀ ਸਾਡੇ ਸਾਰਿਆਂ ਵਿਚੋਂ ਇਸ ਬੰਦੇ ਤੇ ਹੀ ਅੱਲਾਹ ਦੀ ਬਾਣੀ ਉਤਾਰੀ ਗਈ ਹੈ, ਸਗੋਂ ਇਹ ਲੋਕ ਮੇਰੇ ਵੱਲੋਂ ਕੀਤੀ ਨਸੀਹਤ ਤੇ ਸ਼ੱਕ ਕਰਦੇ ਹਨ। ਸਗੋਂ ਉਨ੍ਹਾਂ ਨੇ ਹੁਣ ਤੱਕ ਮੇਰੀ ਸਜ਼ਾ ਦਾ ਸਵਾਦ ਨਹੀਂ ਚੱਖਿਆ।
9ਕੀ ਤੇਰੇ ਰੱਬ ਦੀ_ਰਹਿਮਤ ਦੇ ਭੰਡਾਰ ਉਨ੍ਹਾਂ ਦੇ ਕੋਲ ਹਨ ਜਿਹੜਾ ਤਾਕਤਵਾਰ ਅਤੇ ਕਿਰਪਾਲੂ ਹੈ।
10ਕੀ ਆਕਾਸ਼ਾਂ, ਧਰਤੀ ਅਤੇ ਉਨ੍ਹਾਂ ਦੇ ਵਿਚਕਾਰ ਜ਼ੀਜ਼ਾਂ ਦੀ ਮਾਲਕੀ ਉਨ੍ਹਾਂ ਦੇ ਅਧਿਕਾਰ ਵਿਚ ਹੈ, ਫਿਰ ਉਹ ਪੌੜੀਆਂ ਲਗਾ ਕੇ ਚੜ੍ਹ ਜਾਣ।
11ਇੱਕ ਫੌਜ ਇਹ ਵੀ ਇਕੇ ਬਰਬਾਦ ਹੋਵੇਗੀ ਸਾਰੀਆਂ ਫੌਜਾਂ ਵਿਚੋਂ
12ਇਨ੍ਹਾਂ ਤੋਂ ਪਹਿਲਾਂ ਨੂਹ ਦੀ ਕੌਮ, ਆਦ ਅਤੇ ਮੇਖਾਂ ਵਾਲਾ ਫ਼ਿਰਔਨ।
13ਫ਼ਿਰਅੈਨ ਸਮੂਵ, ਲੂਤ ਦੀ ਕੌਮ ਅਤੇ ਏਕਾ ਵਾਲਿਆਂ ਨੇ ਇਨਕਾਰ ਕੀਤਾ। ਇਹ ਲੋਕ ਵੱਡੇ-ਵੱਡੇ ਸਮੂਹ ਸਨ।
14ਉਨ੍ਹਾਂ ਸਾਰਿਆਂ ਨੇ ਸੂਲਾਂ ਨੂੰ ਝੁਠਲਾਇਆ ਤਾਂ ਮੇਰੀ ਸਜ਼ਾ ਪਹੁੰਚ ਕੇ ਰਹੀ।
15ਅਤੇ ਇਹ ਲੋਕ ਸਿਰਫ਼ ਇੱਕ ਚੰਘਿਆੜ ਦੀ ਉਡੀਕ ਵਿਚ ਹਨ ਜਿਸ ਤੋਂ ਬਾਅਦ ਕੋਈ ਢਿੱਲ ਨਹੀਂ।
16ਅਤੇ ਉਨ੍ਹਾਂ ਨੇ ਕਿਹਾ ਕਿ ਹੇ ਸਾਡੇ ਰੱਬ! ਸਾਡਾ ਹਿੱਸਾ ਸਾਨੂੰ ਹਿਸਾਬ ਦੇ ਦਿਨ ਤੋਂ ਪਹਿਲਾਂ ਦੇ ਵੇ।
17ਜੋ ਕੂਝ ਉਹ ਕਹਿੰਦੇ ਹਨ ਉਸ ਉੱਤੇ ਧੀਰਜ ਰੱਖੋ ਅਤੇ ਸਾਡੇ ਬੰਦੇ ਦਾਊਦ ਨੂੰ ਯਾਦ ਕਰੋ। ਜਿਹੜਾ ਸਮਰੱਥਾ ਵਾਲਾ ਹੈ ਅਤੇ (ਆਪਣੇ ਰੱਬ ਵੱਲ) ਝੁਕਣ ਵਾਲਾ ਸੀ।
18ਅਸੀਂ ਪਹਾੜਾਂ ਨੂੰ ਉਸ ਦੇ ਨਾਲ ਹੀ ਵੱਸ ਵਿਚ ਕਰ ਦਿੱਤਾ ਕਿ ਉਹ ਉਸ ਦੇ ਨਾਲ ਹੀ' ਸਵੇਰੇ ਸ਼ਾਮ (ਅੱਲਾਹ ਦੀ) ਸਿਫਤ ਸਲਾਹ ਕਰਦੇ ਸਨ।
19ਅਤੇ ਪੰਛੀਆਂ ਦੇ ਝੁੰਡ ਵੀ ਅੱਲਾਹ ਹਿ ਸਿਫ਼ਤ ਸਲਾਹ ਕਰਨ ਵਾਲੇ ਸਨ।
20ਅਤੇ ਅਸੀਂ ਉਸ ਦੀ ਸੱਤਾ ਨੂੰ ਸਥਿਰ ਕਰ ਦਿੱਤਾ ਅਤੇ ਉਸ ਨੂੰ ਬਿਬੇਕ ਪ੍ਰਦਾਨ ਕੀਤਾ ਅਤੇ ਮਾਮਲਿਆਂ ਦਾ ਫੈਸਲਾ ਕਰਨ ਦੀ ਯੋਗਤਾ ਪ੍ਰਦਾਨ ਕੀਤੀ।
21ਅਤੇ ਕੀ ਤੁਹਾਨੂੰ ਖ਼ਬਰ ਪਹੁੰਚੀ ਹੈ ਮੁਕੱਦਮਾ (ਵਾਅਦੇ) ਵਾਲਿਆਂ ਦੀ ਜਦੋਂ ਕਿ ਉਹ ਕੰਧ ਟੱਪ ਕੇ ਇਬਾਦਤ ਕਰਨ ਵਾਲੇ ਕਮਰੇ ਵਿਚ ਆ ਪਹੁੰਚੇ।
22ਜਦੋਂ ਉਹ ਦਾਊਦ ਦੇ ਕੋਲ ਪਹੁੰਚੇ ਤਾਂ ਉਹ ਉਨ੍ਹਾਂ ਤੋਂ ਘਬਰਾ ਗਿਆ। ਉਨ੍ਹਾਂ ਨੇ ਕਿਹਾ ਕਿ ਆਪ ਡਰੋਂ ਨਾ ਅਸੀਂ ਦੋ ਪੱਖ ਹਾਂ, ਇੱਕ ਦੂਸਰੇ ਉੱਤੇ ਅਤਿਆਚਾਰ ਕੀਤਾ ਹੈ 'ਤਾਂ ਆਪ ਸਾਡੇ ਵਿਚ ਸੱਚਾਈ ਦੇ ਨਾਲ ਫ਼ੈਸਲਾ ਕਰੋ, ਨਾ ਇਨਸਾਫ਼ ਨਾ ਕਰਨਾ ਅਤੇ ਸਾਨੂੰ ਚੰਗਾ ਰਾਹ ਦਿਖਾਉ।
23ਇਹ ਮੇਰਾ ਵੱਡਾ ਭਰਾ ਹੈ ਇਸ ਕੋਲ ਨੜ਼ਿੰਨਵੇਂ (99) ਦੁੰਬੀਆਂ (ਭੇਡਾਂ) ਹਨ ਅਤੇ ਮੇਰੇ ਕੋਲ ਸਿਰਫ਼ ਇੱਕ ਦੁੰਬੀ ਹੈ ਤਾਂ ਉਹ ਕਹਿੰਦਾ ਹੈ ਕਿ ਇਹ ਵੀ ਮੈਨੂੰ ਦੇ ਦੇ ਅਤੇ ਇਸ ਨੇ ਗੱਲ ਬਾਤ ਵਿਚ ਮੈਨੂੰ ਦਸ਼ਾ ਲਿਆ।
24ਦਾਊਦ ਨੇ ਆਖਿਆ ਕਿ ਇਸ ਨੇ ਤੁਹਾਡੀ ਦੁਰੰਬੀ ਨੂੰ ਆਪਣੀਆਂ ਦੁੰਬੀਆਂ ਵਿਚ ਸ਼ਾਮਲ ਕਰਨ ਦੀ ਮੰਗ ਕਰਕੇ ਅਸਲ ਵਿਚ ਤੁਹਾਡੇ ਉੱਪਰ ਜ਼ੁਲਮ ਕੀਤਾ ਹੈ। ਅਤੇ ਜ਼ਿਆਦਾਤਰ ਹਿੱਸੇਦਾਰ (ਸ਼ਰੀਕ) ਇੱਕ ਦੂਜੇ ਤੇ ਜ਼ੁਲਮ ਕਰਦੇ ਹਨ। ਪਰੰਤੂ ਜਿਹੜੇ ਈਮਾਨ ਰੱਖਦੇ ਹਨ ਅਤੇ ਚੰਗੇ ਕਰਮ ਕਰਦੇ ਹਨ ਅਜਿਹੇ ਲੋਕ ਬਹੁਤ ਘੱਟ ਹਨ। ਅਤੇ ਦਾਊਦ ਦੇ ਮਨ ਵਿਚ ਵਿਚਾਰ ਆਇਆ ਕਿ ਅਸੀਂ (ਇਸ ਕਹਾਣੀ ਰਾਹੀਂ) ਉਸਦਾ ਇਮਤਿਹਾਨ ਲਿਆ ਹੈ ਤਾਂ ਉਸ ਨੇ ਆਪਣੇ ਰੱਬ ਤੋਂ ਮੁਆਫ਼ੀ ਮੰਗੀ ਅਤੇ ਸਿਜਦੇ ਵਿਚ ਡਿੱਗ ਪਿਆ (ਅੱਲਾਹ ਵੱਲ) ਵਾਪਿਸ ਮੁੜਿਆ।
25ਫਿਰ ਅਸੀਂ ਉਸ ਦੇ ਪਾਪ ਨੂੰ ਮੁਆਫ਼ ਕਰ ਦਿੱਤਾ ਅਤੇ ਬੇਸ਼ੱਕ ਸਾਡੇ ਇੱਥੇ ਉਸ ਲਈ ਨਿਕਟਵਰਤੀ ਸਥਾਨ ਅਤੇ ਚੰਗਾ ਨਤੀਜਾ ਹੈ।
26ਹੈ ਦਾਊਦ! ਅਸੀਂ ਤੁਹਾਨੂੰ ਧਰਤੀ ਤੇ ਖਲੀਫ਼ਾ ਬਣਾਇਆ ਹੈ ਤਾਂ ਕਿ ਲੋਕਾਂ ਦੇ ਵਿਚਕਾਰ ਇਨਸਾਫ ਨਾਲ ਫ਼ੈਸਲਾ ਕਰੋ ਅਤੇ ਆਪਣੀ ਇੱਛਾ ਦਾ ਪਾਲਣ ਨਾ ਕਰੋ। ਉਹ ਤੁਹਾਨੂੰ ਅੱਲਾਹ ਦੇ ਰਾਹ ਤੋਂ ਭਟਕਾ ਦੇਵੇਗੀ। ਜਿਹੜੇ ਲੋਕ ਅੱਲਾਹ ਦੇ ਰਾਹ ਤੋਂ ਭਟਕਦੇ ਹਨ ਉਨ੍ਹਾਂ ਲਈ ਸਖ਼ਤ ਸਜ਼ਾ ਹੈ। ਇਸ ਲਈ ਕਿ ਉਹ ਹਿਸਾਬ ਵਾਲੇ ਦਿਨ ਨੂੰ ਭੁੱਲੇ ਰਹੇ।
27ਅਤੇ ਅਸੀਂ ਧਰਤੀ ਤੇ ਆਕਾਸ਼ਾਂ ਅਤੇ ਜਿਹੜਾ ਇਨ੍ਹਾਂ ਵਿਚਕਾਰ ਹੈ ਬਿਨ੍ਹਾਂ ਕਿਸੇ ਮਕਸਦ ਤੋਂ ਪੈਦਾ ਨਹੀਂ ਕੀਤਾ। ਇਹ ਉਨ੍ਹਾਂ ਲੋਕਾਂ ਦਾ ਭਰਮ ਹੈ, ਜਿਨ੍ਹਾਂ ਨੇ ਇਨਕਾਰ ਕੀਤਾ ਇਸ ਲਈ ਜਿਨ੍ਹਾਂ ਨੇ ਇਨਕਾਰ ਕੀਤਾ ਉਨ੍ਹਾਂ ਲਈ ਅੱਗ ਨਾਲ ਵਿਨਾਸ਼ ਹੈ।
28ਕੀ ਅਸੀਂ ਉਨ੍ਹਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ, ਉਨ੍ਹਾਂ ਵਰਗੇ ਕਰ ਦੇਵਾਂਗੇ ਜਿਹੜੇ ਧਰਤੀ ਵਿਚ ਵਿਗਾੜ ਪੈਦਾ ਕਰਨ ਵਾਲੇ ਹਨ ਜਾਂ ਅਸੀਂ ਸਦਾਚਾਰੀਆਂ ਨੂੰ ਦੁਰਾਚਾਰੀਆਂ ਵਰਗਾ ਕਰ ਦੇਵਾਂਗੇ।
29ਇਹ ਇੱਕ ਬਰਕਤ ਵਾਲੀ ਕਿਤਾਬ ਹੈ, ਜਿਹੜੀ ਅਸੀਂ ਤੁਹਾਡੇ ਵੱਲ ਉਤਾਰੀ ਹੈ, ਤਾਂ ਜੋ ਲੋਕ ਇਸ ਦੀਆਂ ਆਇਤਾਂ ਤੇ ਵਿਚਾਰ ਕਰਨ ਅਤੇ ਤਾਂ ਕਿ ਬੁੱਧੀ ਵਾਲੇ ਇਸ ਤੋਂ ਗਿਆਨ ਪ੍ਰਾਪਤ ਕਰਨ।
30ਅਤੇ ਅਸੀਂ ਦਾਊਦ ਨੂੰ ਸੁਲੇਮਾਨ ਪ੍ਰਦਾਨ ਕੀਤਾ। ਸਰਵਸ੍ਰੇਸ਼ਟ ਬੰਦਾ, ਆਪਣੇ ਰੱਬ ਵੱਲ ਬਹੁਤ ਝੁਕਣ ਵਾਲਾ।
31ਜਦੋਂ ਸ਼ਾਮ ਦੇ ਵਖ਼ਤ ਉਨ੍ਹਾਂ ਦੇ ਸਾਹਮਣੇ ਵਧੀਆ ਨਸਲ ਦੇ ਤੇਜ਼ ਦੌੜਣ ਵਾਲੇ ਘੌੜੇ ਹਾਜ਼ਿਰ ਕੀਤੇ ਗਏ।
32ਤਾਂ ਉਸ ਨੇ ਆਖਿਆ ਸੈਂ ਜਾਇਦਾਦ ਦੇ ਪ੍ਰੇਮ ਨੂੰ ਆਪਣੇ ਰੱਬ ਦੇ ਸਿਮਰਨ ਨਾਲੋਂ ਮਿੱਤਰ ਬਣਾਇਆ। ਇੱਥੋਂ ਤੱਕ ਕਿ ਘੋੜੇ ਓਲ੍ਹੇ ਹੋ ਗਏ।
33(ਉਸ ਨੇ ਆਦੇਸ਼ ਦਿੱਤਾ) ਉਨ੍ਹਾਂ ਨੂੰ ਮੇਰੇ ਕੋਲ ਵਾਪਿਸ ਲਿਆਓ। ਫਿਰ ਉਨ੍ਹਾਂ ਦੀਆਂ ਲੱਤਾਂ ਅਤੇ ਗਰਦਨਾਂ ਤੇ ਹੱਥ ਫੇਰਨ ਲੱਗਿਆ।
34ਅਤੇ ਅਸੀਂ ਸੁਲੇਮਾਨ ਦਾ ਇਮਤਿਹਾਨ ਲਿਆ ਅਤੇ ਅਸੀਂ ਉਸ ਦੇ ਸਿੰਘਾਸਨ ਤੇ ਇੱਕ ਧੜ ਰੱਖ ਦਿੱਤਾ ਫਿਰ ਉਹ ਪਰਤਿਆ।
35ਉਸ ਨੇ ਆਖਿਆ ਹੈ ਮੇਰੇ ਪਾਲਣਹਾਰ! ਮੈਨੂੰ ਮੁਆਫ਼ ਕਰ ਦੇ ਅਤੇ ਮੈਨੂੰ ਅਜਿਹਾ ਰਾਜ ਬਖਸ਼ ਦੇ ਜਿਹੜਾ ਮੇਰੇ ਤੋਂ ਬਾਅਦ ਕਿਸੇ ਲਈ ਵੀ ਸੋਭਨੀਕ ਨਾ ਹੋਵੇ, ਬੇਸ਼ੱਕ ਤੂੰ ਬਹੁਤ ਦੇਣ ਵਾਲਾ ਹੈ।
36ਤਾਂ ਅਸੀਂ ਹਵਾ ਨੂੰ ਉਸ ਦੀ ਆਗਿਆਕਾਰ ਬਣਾ ਦਿੱਤਾ। ਅਤੇ ਉਹ ਉਸ ਦੇ ਹੁਕਮ ਨਾਲ ਨਿਮਰਤਾ ਵਿਚ ਉਧਰ ਚੱਲਦੀ ਸੀ ਜਿਧਰ
37ਉਹ ਚਾਹੁੰਦਾ ਸੀ। ਅਤੇ ਅਸੀਂ ਜਿੰਨਾਂ ਨੂੰ ਵੀ ਉਸਦੇ ਆਗਿਆਕਾਰ ਬਣਾ ਦਿੱਤਾ ਅਤੇ ਹਰ ਤਰ੍ਹਾਂ ਦੇ ਨਿਰਮਾਣ ਕਰਨ ਵਾਲੇ ਅਤੇ ਗੋਤਾਖੋਰ।
38ਅਤੇ ਦੂਸਰੇ ਜਿਹੜੇ ਜੰਜ਼ੀਰਾਂ ਵਿਚ ਜਕੜੇ ਹੋਏ ਰਹਿੰਦੇ ਸਨ।
39ਇਹ ਸਾਡਾ ਕੀਤਾ ਹੋਇਆ ਉਪਕਾਰ ਹੈ ਤਾਂ ਚਾਹੇ ਬੇਹਿਸਾਬ ਇਸ ਨੂੰ ਦੇਵੋ ਜਾਂ ਰੋਕੋ।
40ਅਤੇ ਉਸ ਲਈ ਸਾਡੇ ਨੇੜੇ ਸਥਾਨ ਹੈ ਅਤੇ ਬਹੁਤ ਸੋਹਣੀ ਸਲਾਮ।
41ਅਤੇ ਸਾਡੇ ਬੰਦੇ ਅੱਯੂਬ਼ ਨੂੰ ਯਾਦ ਕਰੋਂ ਜਦੋਂ ਉਸ ਨੇ ਆਪਣੇ ਰੱਬ ਨੂੰ ਪੁਕਾਰਿਆ ਕਿ ਸ਼ੈਤਾਨ ਨੇ ਮੈਨੂੰ ਦੁੱਖ ਅਤੇ ਆਫ਼ਤ ਵਿਚ ਪਾ ਦਿੱਤਾ ਹੈ।
42ਆਪਣਾ ਪੈਰ ਮਾਰੋ। ਇਹ ਠੰਡਾ ਪਾਣੀ ਹੈ ਇਸ਼ਨਾਨ ਲਈ ਅਤੇ ਪੀਣ ਲਈ।
43ਅਤੇ ਅਸੀਂ ਉਸ ਨੂੰ ਉਸ ਦਾ ਪਰਿਵਾਰ ਪ੍ਰਦਾਨ ਕੀਤਾ ਅਤੇ ਆਪਣੇ ਵੱਲੋਂ ਉਨ੍ਹਾਂ ਬੁੱਧੀ ਵਾਲਿਆਂ ਲਈ ਰਹਿਮਤ ਅਤੇ ਉਪਕਾਰ ਦੇ ਰੂਪ ਵਿਚ ਹੋਰ ਵੀ ਸ਼ਹੁਤ ਕੂਝ ਬਖਸ਼ਿਸ਼ ਕੀਤਾ।
44ਅਤੇ ਆਪਣੇ ਹੱਕਾਂ ਵਿਚ ਸੀਖਾਂ ਦਾ ਇੱਕ ਗੁੱਛਾ (ਝਾੜੂ) ਲਵੋ ਅਤੇ ਉਸ ਨਾਲ ਮਾਰੋਂ ਅਤੇ ਸਹੁੰ ਨਾ ਤੋੜੋ। ਬੇਸ਼ੱਕ ਅਸੀਂ ਉਸ ਨੂੰ ਧੀਰਜ ਵਾਲਾ ਪਾਇਆ, ਉਹ ਬਹੁਤ ਸੋਹਣਾ ਬੰਦਾ ਸੀ ਆਪਣੇ ਰੱਬ ਵੱਲ ਝੂਕਣ ਵਾਲਾ।
45ਅਤੇ ਹੇ ਸਾਡੇ ਬੰਦਿਓ! ਇਬਰਾਹੀਮ, ਇਸਹਾਕ ਅਤੇ ਯਾਕੂਬ ਨੂੰ ਯਾਦ ਕਰੋ, ਉਹ ਹੱਥਾਂ ਅਤੇ ਅੱਖਾਂ ਵਾਲੇ ਸਨ।
46ਅਸੀਂ ਉਨ੍ਹਾਂ ਨੂੰ ਇੱਕ ਵਿਸ਼ੇਸ਼ ਗੱਲ ਦੇ ਨਾਲ ਖਾਸ ਬਣਾਇਆ ਕਿ ਉਹ ਪ੍ਰਲੋਕ ਦੇ ਘਰ ਦੀ ਯਾਦ ਤੋਂ ਸੱਖਣਾ ਸੀ।
47ਅਤੇ ਉਹ ਸਾਡੇ ਇੱਥੇ ਚੁਣੇ ਹੋਏ ਨੇਕ ਲੋਕਾਂ ਵਿਚੋਂ ਹੈ।
48ਅਤੇ ਇਸਮਾਈਲ ਅਤੇ ਅਲ-ਯਸਾਅ ਅਤੇ ਜ਼ੂਲਕਿਫ਼ਲ ਨੂੰ ਯਾਦ ਕਰੋਂ। ਸਾਰੇ ਨੇਕ ਲੋਕਾਂ ਵਿਚੋਂ ਸਨ।
49ਇਹ ਉਪਦੇਸ਼ ਹੈ, ਬੇਸ਼ੱਕ ਅੱਲਾਹ ਤੋਂ ਡਰਣ ਵਾਲਿਆਂ ਲਈ ਚੰਗਾ ਟਿਕਾਣਾ ਹੈ।
50ਹਮੇਸ਼ਾਂ ਲਈ ਬਾਗ਼ ਹੋਣਗੇ ਜਿਨ੍ਹਾਂ ਦੇ ਦਰਵਾਜ਼ੇ ਇਨ੍ਹਾਂ ਲਈ ਖੁੱਲ੍ਹੇ ਰਹਿਣਗੇ।
51ਇਹ ਉਨ੍ਹਾਂ ਵਿਚ ਸਰ੍ਹਾਣਾ ਲਗਾ ਕੇ ਬੈਠੇ ਹੋਣਗੇ। ਅਤੇ ਬਹੁਤ ਸਾਰੇ ਫ਼ਲ ਅਤੇ ਪੀਣ ਵਾਲੇ ਪਦਾਰਥ ਮੰਗਦੇ ਹੋਣਗੇ।
52ਉਨ੍ਹਾਂ ਦੇ ਕੋਲ ਸ਼ਰਮੀਲੀਆਂ ਅਤੇ ਬਰਾਬਰ ਉਮਰ ਦੀਆਂ ਪਤਨੀਆਂ ਹੋਣਗੀਆਂ।
53ਇਹ ਹੈ, ਉਹ ਚੀਜ਼ ਜਿਸ ਦਾ ਤੁਹਾਡੇ ਨਾਲ ਹਿਸਾਬ ਦੇ ਦਿਨ ਆਉਣ ਤੇ ਵਾਅਦਾ ਕੀਤਾ ਜਾਂਦਾ ਹੈ।
54ਇਹ ਸਾਡੀ ਰੋਜ਼ੀ ਹੈ ਜਿਹੜੀ ਕਦੇ ਖ਼ਤਮ ਨਹੀਂ ਹੋਣ ਵਾਲੀ।
55ਇਹ ਗੱਲ ਹੋ ਚੁੱਕੀ ਅਤੇ ਵਿਦਰੋਹੀਆਂ ਲਈ ਬੁਰਾ ਟਿਕਾਣਾ ਹੈ।
56ਨਰਕ, ਉਹ ਉਸ ਵਿਚ ਦਾਖਲ ਹੋਣਗੇ ਤਾਂ ਕਿਹੋ ਜਿਹਾ ਇਹ ਬੁਰਾ ਸਥਾਨ ਹੈ।
57ਇਥੇ ਖੌਲ੍ਹਦਾ ਹੋਇਆ ਪਾਣੀ ਅਤੇ ਪੀਕ (ਰਾਧ) ਹੈ, ਤਾਂ ਹੁਣ ਇਹ ਲੋਕ ਇਸ ਨੂੰ ਚਖਣਗੇ।
58ਅਤੇ ਇਸ ਤਰ੍ਹਾਂ ਦੀਆਂ ਦੂਸਰੀਆਂ ਹੋਰ ਵੀ ਵਸਤੂਆਂ ਹੋਣਗੀਆਂ।
59ਇਹ ਇੱਕ ਜੋ ਫੌਜ ਤੁਹਾਡੇ ਵਿਚ ਦਾਖ਼ਿਲ ਹੋ ਰਹੀ ਹੈ, ਉਸ ਲਈ ਕੋਈ ਸਵਾਗਤ ਨਹੀਂ ਉਹ ਅੱਗ ਵਿਚ ਪੈਣ ਵਾਲੇ ਹਨ।
60ਉਹ ਕਹਿਣਗੇ ਸਗੋਂ ਤੁਸੀਂ, ਤੁਹਾਡੇ ਲਈ ਕੋਈ ਸਵਾਗਤ ਨਹੀਂ'। ਤੁਸੀ' ਤਾਂ ਇਹ ਸਾਡੇ ਸਾਹਮਣੇ ਲਿਆਏ ਹੋ ਤਾਂ ਕਿਹੋ ਜਿਹਾ ਮਾੜਾ ਟਿਕਾਣਾ ਹੈ ਇਹ।
61ਉਹ ਕਹਿਣਗੇ ਕਿ ਹੇ ਸਾਡੇ ਪਾਲਣਹਾਰ! ਜਿਹੜਾ ਬੰਦਾ ਇਸ ਨੂੰ ਸਾਡੇ ਸਾਹਮਣੇ ਲਿਆਇਆ। ਉਸ ਨੂੰ ਤੂੰ ਨਰਕ ਵਿਚ ਦੁਗਣੀ ਸਜ਼ਾ ਦੇ।
62ਅਤੇ ਉਹ ਕਹਿਣਗੇ ਕੀ ਗੱਲ ਹੈ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਇੱਥੇ ਨਹੀਂ ਦੇਖ ਰਹੇ ਜਿਨ੍ਹਾਂ ਨੂੰ ਅਸੀਂ ਬੁਰੇ ਲੋਕਾਂ ਵਿਚ ਗਿਣਿਆ ਕਰਦੇ ਸੀ।
63ਕੀ ਅਸੀਂ ਉਨ੍ਹਾਂ ਦਾ ਮਜ਼ਾਕ ਬਣਾ ਲਿਆ ਸੀ ਜਾਂ ਉਨ੍ਹਾਂ ਤੋਂ ਨਜ਼ਰਾਂ ਚੁੱਕ ਰਹੀਆਂ ਹਨ।
64ਬੇਸ਼ੱਕ ਇਹ ਗੱਲ ਸੱਚੀ ਹੈ ਨਰਕ ਵਾਲਿਆਂ ਦਾ ਆਪਿਸ ਵਿਚ ਝਗੜਨਾ।
65ਆਖੋ, ਕਿ ਮੈਂ ਤਾਂ ਇੱਕ ਡਰਾਉਣ ਵਾਲਾ ਹਾਂ ਹੋਰ ਕੋਈ ਪੂਜਣਯੋਗ ਨਹੀਂ, ਪਰੰਤੂ ਇੱਕ ਅੱਲਾਹ ਜ਼ੋਰਾਵਾਰ ਤੋਂ' ਬਿਨ੍ਹਾਂ।
66ਉਹ ਪਾਲਣਹਾਰ ਹੈ, ਆਕਾਸ਼ਾਂ, ਧਰਤੀ ਅਤੇ ਉਨ੍ਹਾਂ ਚੀਜ਼ਾਂ ਦਾ ਜਿਹੜੀਆਂ ਇਨ੍ਹਾਂ ਦੇ ਵਿਚਕਾਰ ਹਨ। ਉਹ ਤਾਕਤਵਰ ਅਤੇ ਮੁਆਫ਼ ਕਰਨ ਵਾਲਾ ਹੈ।
67ਆਖੋ, ਕਿ ਇਹ ਇੱਕ ਵੱਡੀ ਖ਼ਬਰ ਹੈ।
68ਜਿਸ ਤੋਂ ਤੁਸੀਂ ਆਸਾਵਧਾਨ ਹੋ ਰਹੇ ਹੋ।
69ਮੈਨੂੰ ਪ੍ਰਲੋਕ ਦੀ ਕੁਝ ਵੀ ਖ਼ਬਰ ਨਹੀਂ ਸੀ ਜਦੋਂ ਕਿ ਉਹ ਆਪਿਸ ਵਿਚ ਝਗੜਾ ਕਰ ਰਹੇ ਸਨ।
70ਮੇਰੇ ਕੋਲ ਤਾਂ ਵਹੀ ਸਿਰਫ਼ ਇਸ ਲਈ ਆਉਂਦੀ ਹੈ ਕਿ ਮੈਂ ਇੱਕ ਸਪੱਸ਼ਟ ਡਰਾਉਣ ਵਾਲਾ ਹਾਂ।
71ਜਦੋਂ' ਤੁਹਾਡੇ ਰੱਬ ਨੇ ਫ਼ਰਿਸ਼ਤਿਆਂ ਨੂੰ ਕਿਹਾ, ਕਿ ਮੈਂ ਮਿੱਟੀ ਤੋਂ ਇੱਕ ਮਨੁੱਖ ਬਣਾਉਣ ਵਾਲਾ ਹਾਂ।
72ਫਿਰ ਜਦੋਂ ਮੈਂ ਉਸ ਨੂੰ ਠੀਕ ਕਰ ਲਵਾਂ ਅਤੇ ਉਸ ਵਿਚ ਆਪਣੀ ਆਤਮਾ ਫੂਕ ਦੇਵਾਂ ਤਾਂ ਤੁਸੀਂ ਉਸ ਦੇ ਅੱਗੇ ਸਿਜਦੇ ਵਿਚ ਲੰਮੇ ਪੈ ਜਾਣਾ।
73ਸੋ ਸਾਰੇ ਫ਼ਰਿਸ਼ਤਿਆਂ ਨੇ ਸਿਜਦਾ ਕੀਤਾ।
74ਪਰੰਤੂ ਇਬਲੀਸ ਨੇ ਹੰਕਾਰ ਕੀਤਾ ਅਤੇ ਉਹ ਅਵੱਗਿਆ ਕਰਨ ਵਾਲਿਆਂ ਵਿਚੋਂ ਹੋ ਗਿਆ।
75ਫ਼ਰਮਾਇਆ ਕਿ ਹੇ ਇਬਲੀਸ! ਤੈਨੂੰ ਕਿਸ ਚੀਜ਼ ਨੇ ਰੋਕ ਦਿੱਤਾ ਹੈ ਕਿ ਤੂੰ ਇਸ ਨੂੰ ਸਿਜਦਾ ਨਹੀਂ ਕੀਤਾ, ਜਿਸ ਨੂੰ ਮੈਂ ਆਪਣੇ ਦੋਵਾਂ ਹੱਥਾਂ ਨਾਲ ਬਣਾਇਆ। ਇਹ ਤੂੰ ਹੰਕਾਰ ਕੀਤਾ ਹੈ ਜਾਂ ਤੂੰ ਵੱਡੇ ਦਰਜੇ ਵਾਲਿਆਂ ਵਿਚੋਂ ਸਮਝਦਾ ਹੈ।
76ਉਸ ਨੇ ਆਖਿਆ ਕਿ ਮੈਂ ਆਦਮ ਤੋਂ ਉੱਤਮ ਹਾਂ। ਤੂੰ ਮੈਨੂੰ ਅੱਗ ਅਤੇ ਇਸ ਨੂੰ ਮਿੱਟੀ ਤੋਂ ਪੈਦਾ ਕੀਤਾ ਹੈ।
77ਫ਼ਰਮਾਇਆ ਕਿ ਤੂੰ ਇੱਥੋਂ ਨਿਕਲ ਜਾ ਕਿਉਂਕਿ ਤੂੰ ਫਿਟਕਾਰਿਆ ਹੋਇਆ ਹੈਂ।
78ਅਤੇ ਤੇਰੇ ਉੱਪਰ ਬਦਲੇ ਦੇ ਦਿਨ ਤੱਕ ਮੇਰੇ ਵੱਲੋਂ ਲਾਹਣਤ ਹੈ।
79ਇਬਲੀਸ ਨੇ ਕਿਹਾ ਕਿ ਹੇ ਮੇਰੇ ਪਾਲਣਹਾਰ! ਮੈਨੂੰ ਉਸ ਦਿਨ ਤੱਕ ਮੌਕਾ ਦੇ ਜਦੋਂ ਲੋਕ ਫਿਰ ਚੁੱਕੇ ਜਾਣਗੇ।
80ਫ਼ਰਮਾਇਆ ਕਿ ਤੈਨੂੰ ਮੌਕਾ ਦਿੱਤਾ ਗਿਆ।
81ਇੱਕ ਮਿੱਥੇ ਹੋਏ ਸਮੇਂ ਤੱਕ
82ਉਸ ਨੇ ਆਖਿਆ ਕਿ ਤੇਰੇ ਸਨਮਾਨ ਦੀ ਸਹੁੰ ਮੈਂ ਉਨ੍ਹਾਂ ਸਾਰਿਆਂ ਨੂੰ ਭਟਕਾ ਕੇ ਰਹਾਂਗਾ।
83ਸ਼ਿਲ੍ਹਾਂ ਤੇਰੇ ਉਨ੍ਹਾਂ ਬੰਦਿਆਂ ਦੇ ਜਿਨ੍ਹਾਂ ਨੰ ਤੂੰ ਪਵਿੱਤਰ ਕਰ ਲਿਆ ਹੈ।
84ਫ਼ਰਮਾਇਆ ਤਾਂ ਸੱਚਾਈ ਇਹ ਹੈ ਅਤੇ ਮੈਂ' ਸੱਚ ਹੀਂ ਕਹਿੰਦਾ ਹਾਂ।
85ਕਿ ਮੈਂ ਨਰਕ ਨੂੰ ਤੈਨੂੰ ਅਤੇ ਉਨ੍ਹਾਂ ਸਾਰੇ ਲੋਕਾਂ ਨਾਲ ਭਰ ਦੇਵਾਂਗਾ ਜਿਹੜੇ ਉਨ੍ਹਾਂ ਵਿਚੋਂ ਤੇਰਾ ਪਾਲਣ ਕਰਨਗੇ।
86ਆਖੋ, ਕਿ ਮੈਂ ਇਸ ਲਈ ਤੇਰੇ ਤੋਂ ਕੋਈ ਬਦਲਾ ਨਹੀਂ ਮੰਗਦਾ ਅਤੇ ਨਾ ਹੀ ਮੈਂ ਸੰਕੋਚ ਕਰਨ ਵਾਲਿਆਂ ਵਿਚੋਂ ਹਾਂ।
87ਇਹ ਤਾਂ ਸਿਰਫ਼ ਸੰਸਾਰ ਵਾਲਿਆਂ ਲਈ ਇੱਕ ਉਪਦੇਸ਼ ਹੈ।
88ਅਤੇ ਤੁਸੀਂ ਜਲਦੀ ਹੀਂ ਉਸ ਦੀ ਦਿੱਤੀ ਖ਼ਬਰ ਨੂੰ ਸਮਝ ਲਵੌਗੇ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath