ਇਸਲਾਮ
ਪਿੱਛੇ

36. ਯਾਸੀਨ

1ਯਾ.ਸੀਨ

2ਸਹੁੰ ਹੈ ਬਿਬੇਕ ਪੂਰਨ ਕਿਤਾਬ ਦੀ।

3ਬੇਸ਼ੱਕ ਤੁਸੀਂ ਰਸੂਲਾਂ ਵਿਚੋਂ ਹੀ ਹੋ।

4ਬੇਹੱਦ ਸਿੱਧੇ ਰਾਹ ਤੇ।

5ਇਹ ਸਰਵਸ਼ਕਤੀਮਾਨ ਅਤੇ ਰਹਿਮਤ ਵਾਲੇ ਅੱਲਾਹ ਵੱਲੋਂ ਉਤਾਰਿਆ ਗਿਆ ਹੈ।

6ਤਾਂ ਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਸਾਵਧਾਨ ਕਰ ਦੇਵੇਂ ਜਿਨ੍ਹਾਂ ਦੇ ਵਡੇਰਿਆਂ ਨੂੰ ਨਸੀਹਤ ਨਹੀਂ' ਦਿੱਤੀ ਗਈ, ਸੋ ਉਹ ਅਗਿਆਨੀ ਹਨ।

7ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਤੇ ਗੱਲ ਸਿੱਧ ਹੋ ਚੁੱਕੀ ਹੈ ਤਾਂ ਉਹ ਈਮਾਨ ਨਹੀਂ ਲਿਆਉਣਗੇ।

8ਅਸੀਂ ਉਨ੍ਹਾਂ ਦੇ ਗਲਾਂ ਵਿਚ ਤੌਕ (ਪਟੇ) ਪਾ ਦਿੱਤੇ ਹਨ, ਜਿਹੜੇ ਠੌਡੀਆਂ ਤੱਕ ਸਨ। ਸੋ ਉਨ੍ਹਾਂ ਦੇ ਸਿਰ ਉਚੇ ਹੋ ਰਹੇ ਹਨ।

9ਅਤੇ ਅਸੀਂ ਉਨ੍ਹਾਂ ਦੇ ਸਾਹਮਣੇ ਇੱਕ ਓਟ (ਕੰਧ) ਕਰ ਦਿੱਤੀ ਹੈ ਅਤੇ ਇੱਕ ਓਟ (ਕੰਧ) ਉਨ੍ਹਾਂ ਦੇ ਪਿੱਛੇ ਕਰ ਦਿੱਤੀ ਹੈ, ਫਿਰ ਅਸੀਂ ਉਨ੍ਹਾਂ ਨੂੰ ਢੱਕ ਦਿੱਤਾ ਹੁਣ ਉਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ।

10ਤੁਸੀਂ ਉਨ੍ਹਾਂ ਨੂੰ ਡਰਾਉਂ ਜਾਂ ਨਾ ਡਰਾਉ, ਉਨ੍ਹਾਂ ਲਈ ਇੱਕ ਬਰਾਬਰ ਹੈ। ਉਹ ਈਮਾਨ ਨਹੀਂ ਲਿਆਉਣਗੇ।

11ਤੁਸੀਂ ਤਾਂ ਸਿਰਫ਼ ਉਸ ਬੰਦੇ ਨੂੰ ਨਸੀਹਤ ਕਰ ਸਕਦੇ ਹੋ ਜਿਹੜਾ ਉਪਦੇਸ਼ ਤੇ ਚੱਲੇ ਅਤੇ ਅੱਲਾਹ ਤੋਂ ਡਰੇ

12ਯਕੀਨਨ ਹੀ ਅਸੀਂ ਮੁਰਦਿਆਂ ਨੂੰ ਜੀਵਤ ਕਰਾਂਗੇ ਅਤੇ ਅਸੀਂ ਲਿਖ ਰਹੇ ਹਾਂ, ਜਿਹੜਾ ਉਨ੍ਹਾਂ ਨੇ ਅੱਗੇ ਭੇਜਿਆ ਅਤੇ ਪਿੱਛੇ ਛੱਡਿਆ। ਅਤੇ ਅਸੀਂ ਹਰ ਚੀਜ਼ ਵਰਜ ਕਰ ਲਈ ਹੈ ਇੱਕ ਖੁੱਲ੍ਹੀ ਹੋਈ ਕਿਤਾਬ ਵਿੱਚ।

13ਅਤੇ ਉਨ੍ਹਾਂ ਲਈ ਇੱਕ ਉਦਾਹਰਣ ਪੇਸ਼ ਕਰੋ: ਸ਼ਹਿਰ ਦੇ ਲੋਕ, ਜਦੋਂ ਸੰਦੇਸ਼ਵਾਹਕ ਇਸ ਕੋਲ ਆਏ ਸਨ

14ਜਦੋਂ ਅਸੀਂ ਉਨ੍ਹਾਂ ਨੂੰ ਦੋ ਭੇਜੇ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਇਸ ਲਈ ਅਸੀਂ ਉਨ੍ਹਾਂ ਨੂੰ ਤੀਜੇ ਨਾਲ ਮਜ਼ਬੂਤ ਕੀਤਾ, ਅਤੇ ਉਨ੍ਹਾਂ ਨੇ ਕਿਹਾ," ਸੱਚਮੁੱਚ ਅਸੀਂ ਤੁਹਾਡੇ ਲਈ ਦੂਤ ਹਾਂ

15ਲੋਕਾਂ ਨੇ ਕਿਹਾ ਕਿ ਤੁਸੀਂ ਤਾਂ ਸਿਰਫ਼ ਸਾਡੇ ਵਰਗੇ ਮਨੁੱਖ ਹੋ, ਰਹਿਮਾਨ ਨੇ ਕੋਈ ਚੀਜ਼ ਨਹੀਂ ਉਤਾਰੀ ਤੁਸੀਂ ਸਿਰਫ਼ ਝੂਠ ਬੋਲਦੇ ਹੋ।

16ਉਨ੍ਹਾਂ ਨੇ ਕਿਹਾ ਕਿ ਸਾਡਾ ਰੱਬ ਜਾਣਦਾ ਹੈ ਕਿ ਅਸੀਂ ਬੇਸ਼ੱਕ ਤੁਹਾਡੇ ਕੋਲ ਭੇਜੇ ਗਏ ਹਾਂ।

17ਅਤੇ ਸਾਡੇ ਜ਼ਿੰਸੇ ਤਾਂ ਕੇਵਲ ਸਪੱਸ਼ਟ ਰੂਪ ਵਿਚ (ਸੁਨੇਹਾ) ਪਹੁੰਚਾ ਦੇਣਾ ਹੈ।

18ਲੋਕਾਂ ਨੇ ਆਖਿਆ ਕਿ ਅਸੀਂ ਤਾਂ ਤੁਹਾਨੂੰ ਅਸ਼ੁੱਭ ਸਮਝਦੇ ਹਾਂ। ਜੇਕਰ ਤੁਸੀਂ ਲੋਕ ਨਹੀਂ ਮੰਨੇ ਤਾਂ ਅਸੀਂ ਤੁਹਾਨੂੰ ਪੱਥਰਾਂ ਨਾਲ ਮਾਰ ਦੇਵਾਂਗੇ ਅਤੇ ਤੁਹਾਨੂੰ ਸਾਡੇ ਵਲੋਂ ਸਖ਼ਤ ਪੀੜ ਪਹੁੰਚੇਗੀ।

19ਉਨ੍ਹਾਂ ਨੇ ਆਖਿਆ ਕਿ ਤੁਹਾਡੀ ਬਦਸ਼ਗਨੀ ਤੁਹਾਡੇ ਨਾਲ ਹੈ। ਕੀ ਝਿੰਨੀ ਗੱਲ ਨਹੀਂ ਕਿ ਤੁਹਾਨੂੰ ਉਪਦੇਸ਼ ਦਿੱਤਾ ਗਿਆ ਹੈ। ਸਗੋਂ ਤੁਸੀਂ ਹੱਦਾਂ ਤੋਂ ਪਾਰ ਜਾਣ ਵਾਲੇ ਲੋਕ ਹੋ।

20ਅਤੇ ਸ਼ਹਿਰ ਦੇ ਦੂਰ ਦੇ ਸਥਾਨ ਤੋਂ ਇੱਕ ਬੰਦਾ ਭੱਜਿਆ-ਭੱਜਿਆ ਆਇਆ ਉਸ ਨੇ ਆਖਿਆ ਹੈ ਮੇਰੀ ਕੌਮ! ਨਬੀਆਂ ਦਾ ਪਾਲਣ ਕਰੋ।

21ਇਨ੍ਹਾਂ ਲੋਕਾਂ ਦਾ ਪਾਲਣ ਕਰੋਂ ਜਿਹੜੇ ਤੁਹਾਡੇ ਤੋਂ ਕੋਈ ਬਦਲਾ ਵੀ ਨਹੀਂ ਮੰਗਦੇ ਅਤੇ ਇਹ ਯੋਗ ਰਾਹ ਤੇ ਹਨ।

22ਅਤੇ ਮੈਂ ਕਿਉਂ ਨਾ ਇਬਾਦਤ ਕਰਾਂ ਉਸ ਹਸਤੀ ਦੀ ਜਿਸ ਨੇ ਮੈਨੂੰ ਪੈਦਾ ਕੀਤਾ ਹੈ। ਅਤੇ ਉਸੇ ਵੱਲ ਤੁਸੀਂ ਵਾਪਸ ਮੋੜੇ ਜਾਉਗੇ।

23ਕੀ ਮੈਂ ਉਸ ਤੋਂ ਬਿਨ੍ਹਾਂ ਦੂਸਰਿਆਂ ਨੂੰ ਆਪਣਾ ਪੂਜਣਯੋਗ ਬਣਾਵਾਂ। ਜੇਕਰ ਰਹਿਮਾਨ ਮੈਨੂੰ ਕੋਈ ਦੁੱਖ ਪਹੁੰਚਾਉਣਾ ਚਾਹੇ ਤਾਂ ਉਨ੍ਹਾਂ ਦੀ ਸਿਫ਼ਾਰਸ਼ ਮੇਰੇ ਕੁਝ ਕੰਮ ਨਾ ਆਏਗੀ ਅਤੇ ਨਾ ਉਹ ਮੈਨੂੰ ਫੜ੍ਹਾ ਸਕਣਗੇ।

24ਬੇਸ਼ੱਕ ਉਸ ਵੇਲੇ ਮੈਂ ਇੱਕ ਖੁੱਲ੍ਹਾ ਕੁਰਾਹੇ ਪਿਆ ਹੋਵਾਂਗਾ।

25ਮੈਂ ਤੁਹਾਡੇ ਰੱਬ ਤੇ ਈਮਾਨ ਲਿਆਇਆ ਤਾਂ ਤੁਸੀਂ ਮੇਰੀ ਵੀ ਗੱਲ ਸੁਣ ਲਵੋ।

26ਇਰਸ਼ਾਦ ਹੋਇਆ ਕਿ ਜੰਨਤ ਵਿਚ ਪ੍ਰਵੇਸ਼ ਹੋ ਜਾਉ। ਉਸ ਨੇ ਆਖਿਆ ਕਿ ਕਾਸ਼! ਮੇਰੀ ਕੌਮ ਸਮਝਦੀ ਹੂੰਦੀ।

27ਕਿ ਮੇਰੇ ਰੱਬ ਨੇ ਮੁਆਫ਼ੀ

28ਅਤੇ ਉਸ ਤੋਂ ਬਾਅਦ ਉਸ ਦੀ ਕੌਮ ਤੇ ਅਸੀਂ ਆਕਾਸ਼ ਵਿਚੋਂ ਕੋਈ ਫੌਜ ਨਹੀਂ' ਭੇਜੀ ਅਤੇ ਨਾ ਹੀ ਅਸੀਂ ਫੌਜਾਂ ਉਤਾਰਿਆ ਕਰਦੇ ਹਾਂ।

29ਬਸ ਇੱਕ ਧਮਾਕਾ ਹੋਇਆ ਤਾਂ ਅਚਾਨਕ ਉਹ ਸਾਰੇ ਬੁਝ ਕੇ ਰਹਿ ਗਏ।

30ਅਫਸੋਸ ਹੈ ਉਨ੍ਹਾਂ ਬੰਦਿਆਂ ਦੇ ਉੱਪਰ ਜਿਹੜਾ ਵੀ ਉਨ੍ਹਾਂ ਕੋਲੇ ਨਬੀ ਆਇਆ ਉਹ ਉਸ ਦਾ ਮਜ਼ਾਕ ਹੀ ਉਡਾਉਂਦੇ ਰਹੇ।

31ਕੀ ਉਨ੍ਹਾਂ ਨੇ ਨਹੀਂ ਦੇਖਿਆ ਕਿ ਅਸੀਂ ਉਨ੍ਹਾਂ ਤੋਂ ਪਹਿਲਾਂ ਕਿੰਨੀਆਂ ਹੀ' ਕੌਮਾਂ ਬਰਬਾਦ ਕਰ ਦਿੱਤੀਆਂ ਹਨ। ਹੁਣ ਉਹ ਉਨ੍ਹਾਂ ਵੱਲ ਵਾਪਿਸ ਆਉਂਣ ਵਾਲੇ ਨਹੀਂ।

32ਅਤੇ ਉਨ੍ਹਾਂ ਵਿਚ ਕੋਈ ਅਜਿਹਾ ਨਹੀਂ ਜਿਹੜਾ ਇਕੱਠਾ ਹੋ ਕੇ ਸਾਡੇ ਵਿਚ ਹਾਜ਼ਿਰ ਨਾ ਕੀਤਾ ਜਾਵੇਗਾ।

33ਅਤੇ ਇੱਕ ਨਿਸ਼ਾਨੀ ਉਨ੍ਹਾਂ ਲਈ ਮੁਰਦਾ ਜ਼ਮੀਨ ਹੈ। ਉਸ ਨੂੰ ਅਸੀਂ ਜੀਵਤ ਕੀਤਾ ਅਤੇ ਉਸ ਵਿਚੋਂ ਅਸੀਂ ਅਨਾਜ ਪੈਦਾ ਕੀਤਾ, ਸੋ ਉਹ ਉਸ ਵਿਚੋ ਖਾਂਦੇ ਹਨ।

34ਅਤੇ ਅਸੀਂ ਉਸ ਵਿਚ ਖਜ਼ੂਰ ਅਤੇ ਅੰਗੂਰ ਦੇ ਬਾਗ਼ ਬਣਾਏ ਅਤੇ ਉਸ ਵਿਚ ਅਸੀਂ ਝਰਨੇ ਵਗਾਏ।

35ਤਾਂ ਕਿ ਲੋਕ ਉਸ ਦੇ ਫ਼ਲ ਖਾਣ। ਅਤੇ ਉਸਨੂੰ ਉਨ੍ਹਾਂ ਦੇ ਹੱਥਾਂ ਨੇ ਨਹੀਂ ਬਣਾਇਆ ਤਾਂ ਕਿਉਂ ਉਹ ਸ਼ੁਕਰ ਅਦਾ ਨਹੀਂ ਕਰਦੇ।

36ਉਹ ਹਸਤੀ ਪਵਿੱਤਰ ਹੈ ਜਿਸ ਨੇ ਸਾਰੀਆਂ ਚੀਜ਼ਾਂ ਦੇ ਜੋੜੇ ਬਣਾਏ। ਉਨ੍ਹਾਂ ਵਿਚੋਂ ਵੀ ਜਿਨ੍ਹਾਂ ਨੂੰ ਧਰਤੀ ਪੈਦਾ ਕਰਦੀ ਹੈ ਅਤੇ ਖ਼ੁਦ ਉਨ੍ਹਾਂ ਦੇ ਅੰਦਰ ਤੋਂ ਵੀ। ਅਤੇ ਉਨ੍ਹਾਂ ਵਿਚੋਂ ਵੀ ਜਿਨ੍ਹਾਂ ਨੂੰ ਉਹ ਨਹੀਂ' ਜਾਣਦੇ।

37ਅਤੇ ਇੱਕ ਨਿਸ਼ਾਨੀ ਉਨ੍ਹਾਂ ਲਈ ਰਾਤ ਹੈ ਅਸੀਂ ਉਸ ਵਿਚੋਂ ਦਿਨ ਨੂੰ ਬਿੱਚ ਲੈਂਦੇ ਹਾਂ ਤਾਂ ਉਹ ਹਨੇਰੇ ਵਿਚ ਰਹਿ ਜਾਂਦੇ ਹਨ।

38ਅਤੇ ਸੂਰਜ ਉਹ ਮਿੱਥੇ ਹੋਏ ਰਾਹ ਉੱਤੇ ਚੱਲਦਾ ਹੈ। ਇਹ ਸਰਵਸ਼ਕਤੀਮਾਨ ਅਤੇ ਸਰਵਗਿਆਤਾ ਦਾ ਬੰਨ੍ਹਿਆ ਹੋਇਆ ਹੈਮਾਨਾ ਹੈ।

39ਅਤੇ ਅਸੀਂ ਚੰਨ ਲਈ ਵੀ ਉਸਦੀਆਂ ਮੌਜ਼ਿਲਾਂ ਤੈਅ ਕਰ ਦਿੱਤੀਆਂ ਹਨ, ਇੱਥੋਂ ਤੱਕ ਕਿ ਉਹ ਅਜਿਹਾ ਬਣ ਜਾਂਦਾ ਹੈ ਜਿਵੇਂ ਖਜੂਰ ਦੀ ਪੁਰਾਣੀ ਸ਼ਾਖ।

40ਨਾ ਸੂਰਜ ਦੇ ਵੱਸ ਵਿਚ ਹੈ ਕਿ ਉਹ ਚੰਨ ਨੂੰ ਫੜ੍ਹ ਲਵੇ ਅਤੇ ਨਾ ਰਾਤ ਦਿਨ ਤੋਂ ਪਹਿਲਾਂ ਆ ਸਕਦੀ ਹੈ। ਅਤੇ ਸਾਰੇ ਇੱਕ ਇੱਕ ਦਾਇਰੇ ਵਿਚ ਤੈਰ ਰਹੇ ਹਨ।

41ਅਤੇ ਇੱਕ ਨਿਸ਼ਾਨੀ ਇਨ੍ਹਾਂ ਲਈ ਇਹ ਵੀ ਹੈ ਕਿ ਅਸੀਂ ਇਨ੍ਹਾਂ ਦੀ ਨਸਲ ਨੂੰ ਭਰੀ ਹੋਈ ਬੇੜੀ ਵਿਚ ਸਵਾਰ ਕੀਤਾ।

42ਅਤੇ ਅਸੀਂ ਉਨ੍ਹਾਂ ਲਈ ਉਨ੍ਹਾਂ ਵਰਗੀਆਂ ਹੋਰ ਚੀਜ਼ਾਂ ਪੈਂਦਾ ਕੀਤੀਆਂ ਜਿਨ੍ਹਾਂ ਤੇ ਇਹ ਸਵਾਰ ਹੁੰਦੇ ਹਨ।

43ਅਤੇ ਜੇਕਰ ਅਸੀਂ ਚਾਹੀਏ ਤਾਂ ਅਸੀਂ ਇਨ੍ਹਾਂ ਨੂੰ ਡੋਬ ਦੇਈਏ, ਫਿਰ ਨਾ ਕੋਈ ਇਨ੍ਹਾਂ ਦੀ ਪੁਕਾਰ ਸੁਣਨ ਵਾਲਾ ਹੋਵੇਗਾ ਅਤੇ ਨਾ ਹੀ ਇਹ ਬਚਾਏ ਜਾ ਸਕਣਗੇ।

44ਪਰੰਤੂ ਇਹ ਸਾਡੀ ਰਹਿਮਤ ਹੈ, ਉਨ੍ਹਾਂ ਨੂੰ ਇੱਕ ਮਿੱਥੇ ਸਮੇਂ ਤੱਕ ਲਾਭ ਦੇਣਾ।

45ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਸ ਤੋਂ ਡਰੋਂ ਜਿਹੜੇ ਤੁਹਾਡੇ ਅੱਗੇ ਅਤੇ ਤੁਹਾਡੇ ਪਿੱਛੇ ਹਨ ਤਾਂ ਕਿ ਤੁਹਾਡੇ ਉੱਪਰ ਰਹਿਮਤ ਕੀਤੀ ਜਾਵੇ।

46ਅਤੇ ਉਨ੍ਹਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿੱਚੋਂ ਕੋਈ ਨਿਸ਼ਾਨੀ ਵੀ ਉਨ੍ਹਾਂ ਦੇ ਪਾਸ ਅਜਿਹੀ ਨਹੀਂ ਆਉਂਦੀ ਜਿਸ ਤੋਂ ਉਹ ਮੂੰਹ ਨਾ ਮੋੜਦੇ ਹੋਣ।

47ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਨੇ ਜਿਹੜਾ ਕੁਝ ਤੁਹਾਨੂੰ ਦਿੱਤਾ ਹੈ ਤੁਸੀਂ ਉਸ ਵਿਚੋਂ ਖਰਚ ਕਰੋ ਤਾਂ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹ ਈਮਾਨ ਵਾਲਿਆਂ ਨੂੰ ਆਖਦੇ ਹਨ ਕਿ ਅਸੀਂ ਅਜਿਹੇ ਲੋਕਾਂ ਨੂੰ ਖੁਆਈਏ ਜਿਨ੍ਹਾਂ ਨੂੰ ਅੱਲਾਹ ਜ਼ਾਹੁੰਦਾ ਹੋਵੇ ਤਾਂ ਉਹ ਉਨ੍ਹਾਂ ਨੂੰ ਖੁਆ ਦਿੰਦਾ। ਤੁਸੀਂ ਲੋਕ ਤਾਂ ਸਪੱਸ਼ਟ ਕੁਰਾਹੇ ਪਏ ਹੋ।

48ਅਤੇ ਉਹ ਕਹਿੰਦੇ ਹਨ ਕਿ ਇਹ ਵਾਅਦਾ ਕਦੋਂ (ਪੂਰਾ) ਹੋਵੇਗਾ। (ਦੱਸੋ)? ਜੇਕਰ ਤੁਸੀਂ ਸੱਚੇ ਹੋ।

49ਇਹ ਲੋਕ ਸਿਰਫ਼ ਇੱਕ ਚੰਘਿਆੜ ਦਾ ਰਾਹ ਦੇਖ ਰਹੇ ਹਨ, ਜਿਹੜੀ ਇਨ੍ਹਾਂ ਨੂੰ ਆ ਫੜ੍ਹੇਗੀ ਅਤੇ ਇਹ ਲੜਦੇ ਹੀ ਰਹਿ ਜਾਣਗੇ।

50ਫਿਰ ਉਹ ਨਾ ਕੋਈ ਵਸੀਅਤ ਕਰ ਸਕਣਗੇ ਅਤੇ ਨਾ ਆਪਣੇ ਲੋਕਾਂ ਵੱਲ ਵਾਪਿਸ ਜਾ ਸਕਣਗੇ।

51ਅਤੇ ਬਿਗਲ ਵਜਾਇਆ ਜਾਵੇਗਾ ਤਾਂ ਅਚਾਨਕ ਉਹ ਕਸ਼ਰਾਂ ਵਿਚੋਂ ਉਠ ਕੇ ਆਪਣੇ ਰੱਬ ਵੱਲ ਚੱਲ ਪੈਣਗੇ।

52ਉਹ ਕਹਿਣਗੇ, ਹਾਏ! ਸਾਡੀ ਮਾੜੀ ਕਿਸਮਤ ਸਾਨੂੰ ਸਾਡੀਆਂ ਕਬਰਾਂ ਵਿਚੋ ਕਿਸ ਨੇ ਉਠਾਇਆ। ਇਹ ਉਹ ਹੀ ਹੈ ਜਿਸ ਦਾ ਰਹਿਮਾਨ ਨੇ ਵਾਅਦਾ ਕੀਤਾ ਸੀ ਅਤੇ ਪੈਗ਼ੰਬਰਾਂ ਨੇ ਸੱਚ ਕਿਹਾ ਸੀ।

53ਬੱਸ ਉਹ ਇੱਕ ਚੰਘਿਆੜ ਹੋਵੇਗੀ ਫਿਰ ਅਚਾਨਕ ਸਾਰੇ ਇਕੱਠੇ ਹੋ ਕੇ ਸਾਡੇ ਪਾਸ ਹਾਜ਼ਿਰ ਕਰ ਦਿੱਤੇ ਜਾਣਗੇ।

54ਸੋ ਅੱਜ ਦੇ ਦਿਨ ਕਿਸੇ ਬੰਦੇ ਤੇ ਕੋਈ ਜ਼ੁਲਮ ਨਹੀਂ ਹੋਵੇਗਾ ਅਤੇ ਤੁਹਾਨੂੰ ਉਹ ਫ਼ਲ ਹੀ ਮਿਲੇਗਾ ਜਿਹੜਾ ਤੁਸੀਂ ਕਰਦੇ ਸੀ।

55ਬੇਸ਼ੱਕ ਜੰਨਤ ਦੇ ਲੋਕ ਅੱਜ ਆਪਣੀਆਂ (ਗਤੀਵਿਧੀਆਂ ਨਾਲ ਪ੍ਰਸੰਨ ਹੋਣਗੇ।)

56ਉਹ ਅਤੇ ਉਨ੍ਹਾਂ ਦੀਆਂ ਪਤਨੀਆਂ ਛਾਂ ਵਿਚ ਤਖ਼ਤਾਂ ਦੇ ਉੱਪਰ ਸਿਰ੍ਹਾਣਾ ਲਾ ਕੇ ਬੈਠੇ ਹੋਣਗੇ।

57ਉਨ੍ਹਾਂ ਲਈ ਵੱਡੇ ਫ਼ਲ (ਮੇਵੇ) ਹੋਣਗੇ ਅਤੇ ਉਨ੍ਹਾਂ ਲਈ ਉਹ ਸਾਰਾ ਕੂਝ ਹੋਵੇਗਾ ਜਿਹੜਾ ਉਹ ਮੰਗਣਗੇ।

58ਉਨ੍ਹਾਂ ਨੂੰ ਰਹਿਮਤ ਵਾਲੇ ਰੱਬ ਵੱਲੋਂ ਸਲਾਮ ਕਹਾਇਆ ਜਾਵੇਗਾ।

59ਅਤੇ ਹੇ ਅਪਰਾਧੀਓ! ਅੱਜ ਤੁਸੀਂ ਵੱਖਰੇ ਹੋ ਜਾਵੋ।

60ਹੇ ਆਦਮ ਦੀ ਸੰਤਾਨ! ਕੀ ਮੈ' ਤੁਹਾਨੂੰ ਤਾਕੀਦ ਨਹੀਂ ਕੀਤੀ ਸੀ_ਕਿ ਤੁਸੀਂ ਸ਼ੈਤਾਨ ਦੀ ਇਬਾਦਤ ਨਾ ਕਰਿਓ। ਬੇਸ਼ੱਕ ਉਹ ਤੁਹਾਡਾ ਸ਼ਰੇਆਮ ਦੁਸ਼ਮਣ ਹੈ।

61ਅਤੇ ਇਹ ਕਿ ਤੁਸੀਂ ਮੇਰੀ ਹੀ ਬੰਦਗੀ ਕਰਨਾ ਇਹ ਹੀ ਸਿੱਧਾ ਰਾਹ ਹੈ।

62ਅਤੇ ਉਸ ਨੇ ਤੁਹਾਡੇ ਵਿੱਚੋਂ ਇੱਕ ਵੱਡੇ ਸਮੂਹ ਨੂੰ ਭਟਕਾ ਦਿੱਤਾ ਤਾਂ ਕੀ ਤੁਸੀਂ ਸਮਝਦੇ ਨਹੀਂ ਸੀ।

63ਇਹ ਨਰਕ ਹੈ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾਂਦਾ ਸੀ।

64ਹੁਣ ਆਪਣੀ ਅਵੱਗਿਆ ਦੇ ਬਦਲੇ ਇਸ ਵਿਚ ਦਾਖ਼ਿਲ ਹੋ ਜਾਊ।

65ਅੱਜ ਅਸੀਂ ਇਨ੍ਹਾਂ ਦੇ ਮੂੰਹ ਉੱਤੇ ਮੋਹਰ ਲਗਾ ਦੇਵਾਂਗੇ ਅਤੇ ਇਨ੍ਹਾਂ ਦੇ ਹੱਥ ਸਾਨੂੰ ਕਹਿਣਗੇ ਅਤੇ ਇਨ੍ਹਾਂ ਦੇ ਪੈਰ ਗਵਾਹੀ ਦੇਣਗੇ ਜਿਹੜਾ ਕੁਝ ਇਹ ਲੋਕ ਕਰਦੇ ਰਹੇ ਸਨ।

66ਅਤੇ ਜੇਕਰ ਅਸੀਂ ਚਾਹੁੰਦੇ ਤਾਂ ਇਨ੍ਹਾਂ ਦੀਆਂ ਅੱਖਾਂ ਨੂੰ ਮਿਟਾ ਦਿੰਦੇ। ਫਿਰ ਉਹ ਰਾਹ ਵੱਲ ਦੋੜਦੇ ਤਾਂ ਇਨ੍ਹਾਂ ਨੂੰ ਕਿੱਥੇ ਦਿਖਦਾ

67ਅਤੇ ਜੇਕਰ ਅਸੀਂ ਚਾਹੁੰਦੇ ਤਾਂ ਇਨ੍ਹਾਂ ਦੀ ਜਗ੍ਹਾ ਤੇ ਇਨ੍ਹਾਂ ਦੇ ਰੂਪ ਤਬਦੀਲ ਕਰ ਦਿੰਦੇ ਤੇ ਨਾ ਉਹ ਅੱਗੇ ਵੱਧ ਸਕਦੇ ਤੇ ਨਾ ਪਿੱਛੇ ਵਾਪਿਸ ਮੁੜ ਸਕਦੇ।

68ਅਤੇ ਅਸੀਂ ਜਿਸ ਦੀ ਉਮਰ ਵੱਧ ਕਰ ਦਿੰਦੇ ਹਾਂ ਤਾਂ ਉਸ ਨੂੰ ਉਸ ਦੀ ਲੁਕਾਈ ਵਿਚ ਪਿੱਛੇ ਮੌੜ ਦਿੰਦੇ ਹਾਂ ਤਾਂ ਕੀ ਇਹ ਸਮਝਦੇ ਨਹੀਂ।

69ਅਤੇ ਅਸੀਂ ਇਨ੍ਹਾਂ ਨੂੰ ਸ਼ੇਅਰ (ਕਵਿਤਾ) ਨਹੀਂ ਸਿਖਾਏ ਅਤੇ ਨਾ ਹੀ ਇਹ ਇਸ ਦੇ ਲਾਇਕ ਹਨ ਇਹ ਤਾਂ ਸਿਰਫ਼ ਇੱਕ ਖੁੱਲ੍ਹੀ ਕੁਰਆਨ ਦਾ ਉਪਦੇਸ਼ ਹੈ।

70ਤਾਂ ਕਿ ਉਹ ਉਸ ਬੰਦੇ ਨੂੰ ਸਾਵਧਾਨ ਕਰ ਦੇਣ ਜਿਹੜਾ ਜੀਵਿਤ ਹੋਵੇ ਅਤੇ ਇਨਕਾਰੀਆਂ ਉੱਪਰ ਤਰਕ ਸਥਾਪਿਤ ਹੋ ਜਾਵੇ।

71ਕੀ ਉਨ੍ਹਾਂ ਨੇ ਨਹੀਂ ਦੇਖਿਆ ਕਿ ਅਸੀਂ ਆਪਣੇ ਹੱਥਾਂ ਦੀਆਂ ਬਣਾਈਆਂ ਚੀਜ਼ਾਂ ਵਿਚੋਂ ਉਨ੍ਹਾਂ ਲਈ ਪਸੂ ਪੈਵਾ ਕੀਤੇ ਤਾਂ ਇਹ ਹੁਣ ਉਨ੍ਹਾਂ (ਪਸ਼ੂਆਂ) ਦੇ ਮਾਲਕ ਹਨ।

72ਅਤੇ ਅਸੀਂ ਉਨ੍ਹਾਂਨੂੰ ਉਨ੍ਹਾਂ ਦੇ ਅਧੀਨ ਕਰ ਦਿੱਤਾ, ਹੁਣ ਉਨ੍ਹਾਂ ਵਿਚੋਂ ਕੁਝ ਉਨ੍ਹਾਂ ਦੀ ਸਵਾਰੀ ਹੈ ਅਤੇ ਕੁਝ ਨੂੰ ਇਹ ਖਾਂਦੇ ਹਨ।

73ਅਤੇ ਉਨ੍ਹਾਂ ਲਈ ਉਨ੍ਹਾਂ ਵਿਚ ਲਾਭ ਹਨ ਅਤੇ ਪੀਣ ਦੀਆਂ ਚੀਜ਼ਾਂ ਵੀ। ਤਾਂ ਕੀ ਹੁਣ ਉਹ ਸ਼ੁਕਰ ਨਹੀਂ ਕਰਦੇ

74ਅਤੇ ਉਨ੍ਹਾਂ ਨੇ ਅੱਲਾਹ ਤੋਂ ਬਿਨ੍ਹਾਂ ਦੂਸਰੇ ਪੂਜਣਯੋਗ ਬਣਾਏ ਕਿ ਸ਼ਾਇਦ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ।

75ਉਹ ਉਨ੍ਹਾਂ ਦੀ ਸਹਾਇਤਾ ਨਾ ਕਰ ਸਕਣਗੇ ਅਤੇ ਉਹ ਉਨ੍ਹਾਂ ਦੀ ਫੌਜ ਬਣਾ ਕੇ ਹਾਜ਼ਿਰ ਕੀਤੇ ਜਾਣਗੇ।

76ਹੁਣ ਉਨ੍ਹਾਂ ਦੀ ਗੱਲ ਤੁਹਾਨੂੰ ਦੁਖੀ ਨਾ ਕਰੇ ਅਸੀਂ' ਜਾਣਦੇ ਹਾਂ ਜਿਹੜਾ ਕੁਝ ਉਹ ਛੁਪਾਉਂਦੇ ਹਨ ਜਾਂ ਜੋ ਕੁਝ ਪ੍ਰਗਟ ਕਰਦੇ ਹਨ।

77ਕੀ ਮਨੁੱਖ ਨੇ ਨਹੀਂ ਦੇਖਿਆ ਕਿ ਅਸੀਂ ਉਨ੍ਹਾਂ ਨੂੰ ਇੱਕ ਬੂੰਦ (ਵੀਰਜ) ਤੋਂ ਪੈਦਾ ਕੀਤਾ। ਫਿਰ ਉਹ ਪ੍ਰਤੱਖ ਝਗੜਾਲੂ ਬਣ ਗਿਆ।

78ਅਤੇ ਉਹ ਸਾਡੇ ਲਈ ਮਿਸਾਲਾਂ ਬਿਆਨ ਕਰਦਾ ਹੈ ਅਤੇ ਉਹ ਆਪਣੀ ਰਚਨਾਂ ਨੂੰ ਭੁੱਲ ਗਿਆ। ਉਹ ਕਹਿੰਦਾ ਹੈ ਕਿ ਹੱਡੀਆਂ ਨੂੰ ਕੌਣ ਜਿਊਂਦਾ ਕਰੇਗਾ ਜਦੋਂ ਕਿ ਉਹ ਜ਼ੂਰ-ਚੂਰ ਹੋਂ ਗਈਆਂ ਹਨ।

79ਆਖੋ, ਉਹ ਹੀ ਜੀਵਿਤ ਕਰੇਗਾ, ਜਿਸ ਨੇ ਇਨ੍ਹਾਂ ਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਅਤੇ ਉਹ ਹਰ ਪ੍ਰਕਾਰ ਨਾਲ ਧੈਦਾ ਕਰਨਾ ਜਾਣਦਾ ਹੈ।

80ਉਹ ਹੀ ਹੈ ਜਿਸ ਨੇ ਤੁਹਾਡੇ ਲਈ ਹਰੇ ਭਰੇ ਦਰਖ਼ਤਾਂ ਵਿਚ ਅੱਗ ਪੈਦਾ ਕਰ ਦਿੱਤੀ। ਫਿਰ ਤੁਸੀਂ ਉਸ ਨਾਲ ਅੱਗ ਬਾਲਦੇ ਹੋ।

81ਕੀ ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਪੈਦਾ ਕੀਤਾ ਉਹ ਇਸ ਦੀ ਸਮਰੱਥਾ ਨਹੀਂ ਰੱਖਦਾ ਕਿ ਇਨ੍ਹਾਂ ਵਰਗਿਆਂ ਨੂੰ ਪੈਦਾ ਕਰ ਦੇਵੇ। ਹਾਂ, ਉਸ ਸਮਰੱਥਾ ਰੱਖਦਾ ਹੈ ਅਤੇ ਅਸਲ ਵਿਚ ਉਹੀ ਪੈਦਾ ਕਰਨ ਵਾਲਾ ਅਤੇ ਜਾਣਨ ਵਾਲਾ ਹੈ।

82ਉਸ ਦਾ ਮਸਲਾ ਤਾਂ ਬੱਸ ਇਹ ਹੈ ਕਿ ਜਦੋਂ ਕਿਸੇ ਚੀਜ਼ ਦਾ ਨਿਸ਼ਚਾ ਕਰ ਲੈਂਦਾ ਹੈ ਤਾਂ ਕਹਿੰਦਾ ਹੈ ਕਿ ਹੋ ਜਾ ਅਤੇ ਉਹ ਜਾਂਦੀ ਹੈ।

83ਸੋ ਉਹ ਹਸਤੀ ਪਵਿੱਤਰ ਹੈ ਜਿਸ ਦੇ ਹੱਥਾਂ ਵਿਚ ਹਰੇਕ ਚੀਜ਼ ਦਾ ਅਧਿਕਾਰ ਹੈ ਅਤੇ ਉਸੇ ਵੱਲ ਤੁਸੀਂ ਵਾਪਿਸ ਮੌੜੇ ਜਾਵੋਗੇ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath