ਇਸਲਾਮ
ਪਿੱਛੇ

20. ਤਾ—ਹਾ

1ਤਾ.ਹਾ

2ਅਸੀਂ ਕੁਰਆਨ ਤੁਹਾਡੇ ਉੱਪਰ ਇਸ ਲਈ ਨਹੀਂ ਉਤਾਰਿਆ ਕਿ ਤੁਸੀਂ ਮੁਸੀਬਤ ਵਿਚ ਪੈ ਜਾਉ।

3ਬਲਕਿ ਇਸ ਵਿਚ ਅਜਿਹੇ ਬੰਦੇ ਲਈ ਉਪਦੇਸ਼ ਹੈ ਜਿਹੜਾ ਡਰਦਾ ਹੋਵੇ।

4ਇਹ ਉਸ ਵੱਲੋਂ ਉਤਾਰਿਆ ਗਿਆ ਹੈ ਜਿਸ ਨੇ ਧਰਤੀ ਅਤੇ ਉੱਚੇ ਆਕਾਸ਼ਾਂ ਨੂੰ ਪੈਦਾ ਕੀਤਾ।

5ਉਹ ਰਹਿਮਤ ਵਾਲਾ ਹੈ ਅਤੇ ਉੱਚ ਸਿੰਘਾਸਣ ਉੱਤੇ ਬਿਰਾਜਮਾਨ ਹੈ।

6ਜੋ ਕੁਝ ਆਕਾਸ਼ਾਂ ਵਿਚ ਹੈ, ਧਰਤੀ ਉੱਪਰ ਹੈ, ਦੋਵਾਂ ਦੇ ਵਿਚਕਾਰ ਹੈ ਜਾਂ ਧਰਤੀ ਦੇ ਥੱਲੇ ਹੈ, ਸਭ ਉਸ (ਅੱਲਾਹ) ਦਾ ਹੈ।

7ਅਤੇ ਤੁਸੀਂ ਚਾਹੋ ਆਪਣੀ ਗੱਲ ਉੱਚੀ ਪੁਕਾਰ ਕੇ ਕਹੋ ਪਰ ਉਹ ਹੌਲੀ ਕੀਤੀ ਹੋਈ ਗੱਲ ਨੂੰ ਵੀ ਜਾਣਦਾ ਹੈ। ਅਤੇ ਇਸ ਤੋਂ ਵੱਧ ਹੌਲੀ ਕੀਤੀ ਗੱਲ ਨੂੰ ਵੀ।

8ਉਹ ਅੱਲਾਹ ਹੈ ਉਸ ਤੋਂ' ਬਿਨ੍ਹਾਂ ਕੋਈ ਪੂਜਣਯੋਗ ਨਹੀਂ। ਸਾਰੇ ਚੰਗੇ ਨਾਮ ਉਸੇ ਦੇ ਹਨ।

9ਅਤੇ ਕੀ ਤੁਹਾਨੂੰ ਮੂਸਾ ਦੀ ਗੱਲ ਪਹੁੰਚੀ ਹੈ।

10ਜਦੋਂ ਕਿ ਉਸ ਨੇ ਦੇਖੀ ਹੈ ਅਤੇ ਆਸ ਹੈ ਮੈਂ ਉਸ ਵਿਚੋਂ ਤੁਹਾਡੇ ਲਈ ਇੱਕ ਅੰਗਾਰਾ ਲਿਆਵਾਂ ਜਾਂ ਉਸ ਅੱਗ ਦੇ ਕੋਲ ਮੈਨੂੰ ਰਾਹ ਦਾ ਪਤਾ ਮਿਲ ਜਾਏ।

11ਫਿਰ ਜਦੋਂ ਉਹ ਉਸ ਦੇ ਕੋਲ ਪਹੁੰਚਿਆਂ ਤਾਂ ਅਵਾਜ਼ ਦਿੱਤੀ ਗਈ ਕਿ ਹੈ ਮੂਸਾ

12ਮੈਂ ਹੀ ਤੇਰਾ ਰੱਬ ਹਾਂ ਇਸ ਲਈ ਤੁਸੀਂ ਆਪਣੀਆਂ ਜੁੱਤੀਆਂ ਉਤਾਰ ਦਿਉ ਕਿਉਂਕਿ ਤੁਸੀਂ ਤੁਵਾ ਦੀ ਪਵਿੱਤਰ ਘਾਟੀ ਵਿਚ ਹੋ।

13ਅਤੇ ਮੈਂ ਤੁਹਾਨੂੰ ਚੁਣ ਲਿਆ ਹੈ ਇਸ ਲਈ ਜਿਹੜੀ ਵਹੀ ਪ੍ਰਕਾਸ਼ੀ ਜਾ ਰਹੀ ਹੈ ਉਸ ਨੂੰ ਸੁਣ।

14ਮੈਂ ਹੀ ਅੱਲਾਹ ਹਾਂ। ਮੇਰੇ ਬਿਨਾਂ ਕੋਈ ਪੁਜਣਯੌਂਗ ਨਹੀਂ। ਇਸ ਲਈ ਤੂਸੀ' ਮੇਰੀ ਹੀ ਇਬਾਦਤ ਕਰੋਂ। ਮੇਰੀ ਯਾਦ ਲਈ ਨਮਾਜ਼ ਸਥਾਪਿਤ ਕਰੋ।

15ਬੇਸ਼ੱਕ ਕਿਆਮਤ ਆਉਂਣ ਵਾਲੀ ਹੈ। ਮੈ' ਉਸ ਨੂੰ ਗੁਪਤ ਰੱਖਣਾ ਚਾਹੁੰਦਾ ਹਾਂ ਤਾਂ ਕਿ ਹਰੇਕ ਵਿਅਕਤੀ ਨੂੰ ਉਸ ਦੇ ਕੀਤੇ ਦਾ ਫ਼ਲ ਮਿਲ ਸਕੇ।

16ਇਸ ਲਈ ਤੁਹਾਨੂੰ ਉਹ ਬੰਦਾ ਆਸਵਾਧਾਨ ਨਾ ਕਰ ਦੇਵੇ। ਜੋ ਇਸ ਉੱਪਰ ਈਮਾਨ ਨਹੀਂ ਲਿਆਉਂਦਾ ਅਤੇ ਆਪਣੀਆਂ ਇੱਛਾਵਾਂ ਦਾ ਪਾਲਣ ਕਰਦਾ ਹੈ, ਤਾਂ ਕਿ ਤੁਸੀਂ ਨਸ਼ਟ ਹੋ ਜਾਉਂ।

17ਅਤੇ ਹੇ ਮੂਸਾ! ਇਹ ਤੁਹਾਡੇ ਹੱਥ ਵਿਚ ਕੀ ਹੈ।

18ਉਸ ਨੇ ਆਖਿਆ, ਇਹ ਮੇਰੀ ਡਾਂਗ ਹੈ। ਮੈਂ ਇਸ ਉੱਪਰ ਟੇਕ ਰੱਖਦਾ ਹਾਂ ਅਤੇ ਇਸ ਨਾਲ ਆਪਣੀਆਂ ਬੱਕਰੀਆਂ ਲਈ ਪੱਤੇ ਝਾੜਦਾ ਹਾਂ। ਇਸ ਨਾਲ ਮੇਰੇ ਦੂਜੇ ਕੰਮ ਵੀ ਹੁੰਦੇ ਹਨ।

19ਫ਼ਰਮਾਇਆ, ਹੇ ਮੂਸਾ! ਇਸ ਨੂੰ ਧਰਤੀ ਤੇ ਰੱਖ ਦਿਉ।

20ਉਸ ਨੇ ਇਸ ਨੂੰ (ਧਰਤੀ ਤੇ)ਰੱਖ ਦਿੱਤਾ ਤਾਂ ਅਚਾਨਕ ਉਹ ਇੱਕ ਰੀਂਗਦਾ ਹੋਇਆ ਸੱਪ ਬਣ ਗਿਆ।

21ਫ਼ਰਮਾਇਆ, ਕਿ ਇਸ ਨੂੰ ਫੜ ਲਵੋਂ, ਡਰੋ ਨਾ। ਅਸੀਂ ਫਿਰ ਇਸ ਨੂੰ ਇਸ ਦੀ ਪਹਿਲੀ ਹਾਲਤ ਵਿਚ ਲਿਆ ਦੇਵਾਂਗੇ।

22ਅਤੇ ਤੁਸੀ ਆਪਣਾ ਹੱਥ ਆਪਣੀ ਕੱਛ ਵਿਚ ਦੇ ਲਵੋਂ ਉਹ ਬਿਨ੍ਹਾਂ ਕਿਸੇ ਵਿਕਾਰ ਦੇ ਚਮਕਦਾ ਹੋਇਆ ਨਿਕਲੇਗਾ। ਇਹ ਦੂਜੀ ਨਿਸ਼ਾਨੀ ਹੈ।

23ਤਾਂ ਕਿ ਅਸੀਂ ਵੱਡੀਆਂ ਨਿਸ਼ਾਨੀਆਂ ਵਿਚੋਂ ਕੂਝ ਨਿਸ਼ਾਨੀਆਂ ਤੁਹਾਨੂੰ ਦਿਖਾਈਏ।

24ਤੁਸੀਂ ਫਿਰਔਨ ਦੇ ਕੋਲ ਜਾਉਂ, ਉਹ ਹੱਦਾਂ ਤੋਂ ਬਾਹਰ ਨਿਕਲ ਗਿਆ ਹੈ।

25ਮੂਸਾ ਨੇ ਕਿਹਾ, ਹੇ ਮੇਰੇ ਪਾਲਣਹਾਰ! ਮੇਰੇ ਦਿਲ ਨੂੰ ਮੇਰੇ ਲਈ ਖੌਲ੍ਹ ਵੇ।

26ਅਤੇ ਮੇਰੇ ਕੰਮ ਨੂੰ ਮੇਰੇ ਲਈ ਸੌਖਾ ਕਰ ਦੇ।

27ਅਤੇ ਮੇਰੀ ਜ਼ੁਬਾਨ ਦੀਆਂ ਗੰਢਾਂ ਖੌਲ੍ਹ ਦੇ।

28ਤਾਂ ਕਿ ਲੋਕ ਮੇਰੀ ਗੱਲ ਸਮਝਣ।

29ਅਤੇ ਮੇਰੇ ਪਰਿਵਾਰ ਤੋਂ ਮੇਰੇ ਲਈ ਇੱਕ ਸਹਾਇਕ ਨਿਯੁਕਤ ਕਰ ਦੇ।

30ਹਾਰੂਨ ਨੂੰ, ਜਿਹੜਾ ਮੇਰਾ ਭਰਾ ਹੈ।

31ਉਸ ਰਾਹੀ' ਮੇਰੀ ਕਮਰ ਨੂੰ ਮਜ਼ਬੂਤ ਕਰ ਦੇ।

32ਅਤੇ ਉਸ ਨੂੰ ਮੇਰੇ ਕੰਮ ਵਿਚ ਭਾਈਵਾਲ ਬਣਾ ਦੇ।

33ਤਾਂ ਕਿ ਅਸੀਂ ਦੋਵੇਂ ਬਹੁਤ ਜ਼ਿਆਦਾ ਤੇਰੀ ਪਵਿੱਤਰਤਾ ਦਾ ਵਰਣਨ ਕਰ ਸਕੀਏ।

34ਅਤੇ ਹੋਰ ਜ਼ਿਆਦਾ ਤੇਰੀ ਚਰਚਾ ਕਰੀਏ।

35ਬੇਸ਼ੱਕ ਤੂੰ ਸਾਨੂੰ ਦੇਖ ਰਿਹਾ ਹੈ।

36ਫ਼ਰਮਾਇਆ ਗਿਆ, ਕਿ ਹੇ ਮੂਸਾ! ਦੇ ਦਿੱਤਾ ਗਿਆ ਜੋ ਤੂੰ ਮੰਗਿਆ।

37ਅਤੇ ਅਸੀਂ ਤੁਹਾਡੇ ਉੱਪਰ ਇੱਕ ਵਾਰ ਹੋਰ ਉਪਕਾਰ ਕੀਤਾ ਹੈ।

38ਜਦੋਂ ਕਿ ਅਸੀਂ ਤੁਹਾਡੀ ਮਾਂ ਦੇ ਵੱਲ ਵਹੀ ਭੇਜੀ, ਜਿਹੜੀ ਵਹੀ ਦਿੱਤੀ ਜਾ ਰਹੀ ਹੈ।

39ਕਿ ਇਸ (ਮੂਸਾ) ਨੂੰ ਸੰਦੂਕ ਵਿਚ ਰੱਖੋ। ਫਿਰ ਇਸ ਨੂੰ ਨਦੀ ਵਿਚ ਵਹਾ ਦਿਉ, ਫਿਰ ਨਦੀ ਇਸ ਨੂੰ ਕਿਨਾਰੇ ਉੱਪਰ ਲੈ ਆਵੇ। ਇਸ ਨੂੰ ਇੱਕ ਵਿਅਕਤੀ ਚੁੱਕ ਲਵੇਗਾ ਜਿਹੜਾ ਮੇਰਾ ਵੀ ਦੁਸ਼ਮਨ ਹੈ ਅਤੇ ਇਸ ਦਾ ਵੀ। ਅਤੇ ਮੈਂ ਆਪਣੇ ਵੱਲੋਂ ਤੁਹਾਡੇ ਉੱਪਰ ਇੱਕ ਸਨੇਹ ਪਾ ਦਿੱਤਾ ਹੈ। ਤਾਂ ਕਿ ਤੁਸੀਂ ਮੇਰੀ ਨਿਗਰਾਨੀ ਵਿਚ ਪਾਲਣ ਪੋਸ਼ਣ ਪ੍ਰਾਪਤ ਕਰੋ।

40ਜਦੋਂ ਕਿ ਤੁਹਾਡੀ ਭੈਣ ਚੱਲਦੀ ਹੋਈ ਜਿਹੜਾ ਇਸ ਬੱਚੇ ਦਾ ਪਾਲਣ ਪੌਸ਼ਣ ਚੰਗੀ ਤਰ੍ਹਾਂ ਕਰੇ। ਇਸ ਲਈ ਅਸੀਂ ਤੁਹਾਨੂੰ ਤੁਹਾਡੀ ਮਾਂ ਦੇ ਵੱਲ ਵਾਪਿਸ ਭੇਜ ਦਿੱਤਾ ਤਾਂ ਕਿ ਉਸ ਦੀਆਂ ਅੱਖਾਂ ਠੰਢੀਆਂ ਰਹਿਣ ਅਤੇ ਉਸ ਨੂੰ ਦੁੱਖ ਨਾ ਹੋਵੇ। ਅਤੇ ਤੁਸੀਂ ਇੱਕ ਬੰਦੇ ਦੀ ਹੱਤਿਆ ਕਰ ਦਿੱਤੀ, ਫਿਰ ਅਸੀਂ ਤੁਹਾਨੂੰ ਇਸ ਦੁੱਖ ਵਿਚੋਂ ਬ਼ਬਾਇਆ। ਅਤੇ ਅਸੀਂ' ਤੁਹਾਨੂੰ ਚੰਗੀ ਤਰ੍ਹਾਂ ਪਰਖਿਆ। ਫਿਰ ਤੁਸੀਂ ਕਈ ਸਾਲ ਮਦਯਨ ਵਾਲਿਆਂ ਵਿਚ ਰਹੇ। ਫਿਰ ਤੁਸੀਂ ਇੱਕ ਅੰਦਾਜੇ ਉੱਪਰ ਆ ਗਏ, ਹੇ ਮੂਸਾ

41ਅਤੇ ਮੈਂ ਤੁਹਾਨੂੰ ਆਪਣੇ ਲਈ ਜ਼ੁਣਿਆ।

42ਜਾਓ, ਤੁਸੀ ਅਤੇ ਤੁਹਾਡਾ ਭਰਾ ਮੇਰੀਆਂ ਨਿਸ਼ਾਨੀਆਂ ਦੇ ਨਾਲ। ਅਤੇ ਤੁਸੀ' ਦੋਵੇਂ ਮੇਰੀ ਯਾਦ ਵਿਚ ਆਲਸ ਨਾ ਕਰਨਾ।

43ਤੁਸੀਂ' ਦੋਵੇਂ ਫਿਰਔਨ ਦੇ ਕੋਲ ਜਾਉ, ਉਹ ਵਿਦਰੋਹੀ ਹੋ ਗਿਆ ਹੈ।

44ਇਸ ਲਈ ਉਸ ਨਾਲ ਨਿਮਰਤਾ ਪੂਰਵਕ ਗੱਲ ਕਰਨਾ, ਹੋ ਸਕਦਾ ਹੈ ਉਹ ਨਸੀਹਤ ਸਵੀਕਾਰ ਕਰੇ ਜਾਂ ਡਰ ਜਾਵੇ।

45ਦੋਵਾਂ ਨੇ ਕਿਹਾ, ਹੇ ਸਾਡੇ ਪਾਲਣਹਾਰ! ਸਾਨੂੰ ਡਰ ਹੈ ਕਿ ਉਹ ਸਾਡੇ ਉੱਪਰ ਜ਼ੁਲਮ ਨਾ ਕਰੇ ਜਾਂ ਸਾਡਾ ਵਿਰੋਧ ਕਰਨ ਲੱਗੇ।

46ਫ਼ਰਮਾਇਆ ਕਿ ਤੁਸੀਂ ਡਰੋਂ ਨਾ ਮੈਂ ਤੁਹਾਡੇ ਦੋਵਾਂ ਦੇ ਨਾਲ ਹਾਂ। ਤੁਹਾਨੂੰ ਸੁਣ ਅਤੇ ਦੇਖ ਰਿਹਾ ਹਾਂ।

47ਇਸ ਲਈ ਤੁਸੀ' ਉਸ ਦੇ ਕੋਲ ਜਾਉ ਅਤੇ ਕਹੋ ਕਿ ਅਸੀਂ ਦੋਵੇਂ ਤੇਰੇ ਰੱਬ ਦੇ ਭੇਜੇ ਹੋਏ ਹਾਂ। ਇਸ ਲਈ ਤੂੰ ਇਸਰਾਈਲ ਦੀ ਸੰਤਾਨ ਨੂੰ ਸਾਡੇ ਨਾਲ ਜਾਣਦੇ ਅਤੇ ਉਨ੍ਹਾਂ ਤੇ ਜ਼ੁਲਮ ਨਾ ਕਰ। ਅਸੀਂ ਤੇਰੇ ਰੱਬ ਦੇ ਕੋਲੋਂ ਇੱਕ ਨਿਸ਼ਾਨੀ ਵੀ ਲਿਆਏ ਹਾਂ। ਅਤੇ ਸਲਾਮਤੀ ਉਸ ਬੰਦੇ ਲਈ ਹੈ ਜਿਹੜਾ ਚੰਗੇ ਰਾਹ ਦਾ ਪਾਲਣ ਕਰੇ।

48ਸਾਡੇ ਉੱਪਰ ਇਹ ਵਹੀ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਉਸ ਬੰਦੇ ਨੂੰ ਸਜ਼ਾ ਮਿਲੇਗੀ ਜਿਹੜਾ ਇਸ ਨੂੰ ਝੁਠਲਾਵੇ ਜਾਂ ਇਸ ਤੋਂ ਮੂੰਹ ਮੌੜੇ।

49ਫਿਰਐਨ ਨੇ ਕਿਹਾ, ਹੇ ਮੂਸਾ! ਤੁਹਾਡੇ ਦੋਵਾਂ ਦਾ ਰੱਬ ਕੌਣ ਹੈ।

50ਮੂਸਾ ਨੇ ਕਿਹਾ ਸਾਡਾ ਰੱਬ ਉਹ ਹੈ ਜਿਸ ਨੇ ਹਰ ਇੱਕ ਵਸਤੂ ਨੂੰ ਉਸ ਦੀ ਸ਼ਕਲ ਪ੍ਰਦਾਨ ਕੀਤੀ ਫਿਰ ਮਾਰਗ ਦਰਸ਼ਨ ਕੀਤਾ।

51ਫਿਰਅੰਨ ਨੇ ਕਿਹਾ, ਫਿਰ ਪਹਿਲਾਂ ਦੀਆਂ ਕੌਮਾਂ ਦੀ ਸਥਿਤੀ ਕੀ ਹੈ।

52ਮੂਸਾ ਨੇ ਕਿਹਾ, ਕਿ ਇਸ ਦਾ ਗਿਆਨ ਤਾਂ ਮੇਰੇ ਰੱਬ ਦੇ ਕੌਲ ਇੱਕ ਦਫ਼ਤਰ ਵਿਚ ਹੈ। ਮੇਰਾ ਰੱਬ ਨਾ ਗ਼ਲਤੀ ਕਰਦਾ ਹੈ ਅਤੇ ਨਾ ਭੁੱਲਦਾ ਹੈ।

53ਉਹ ਹੀ ਹੈ ਜਿਸ ਨੇ ਤੁਹਾਡੇ ਲਈ ਧਰਤੀ ਦਾ ਫਰਸ਼ ਬਣਾਇਆ ਅਤੇ ਉਸ ਵਿਚ ਤੁਹਾਡੇ ਲਈ ਰਾਹ ਬਣਾਏ ਅਤੇ ਆਕਾਸ਼ ਵਿਚੋਂ ਪਾਣੀ ਉਤਾਰਿਆ। ਫਿਰ ਅਸੀਂ ਉਸ ਦੇ ਰਾਹੀਂ ਅਲੱਗ ਅਲੱਗ ਤਰ੍ਹਾਂ ਦੀਆਂ ਬਨਸਪਤੀਆਂ ਪੈਦਾ ਕੀਤੀਆਂ।

54ਖਾਓ ਅਤੇ ਆਪਣੇ ਡੰਗਰ ਚਰਾਉ। ਇਸ ਦੇ ਅੰਦਰ ਬੁੱਧੀਮਾਨ ਲੋਕਾਂ ਲਈ ਨਿਸ਼ਾਨੀਆਂ ਹਨ।

55ਇਸ ਨਾਲ ਅਸੀਂ' ਤੁਹਾਨੂੰ ਪੈਦਾ ਕੀਤਾ ਹੈ ਅਤੇ ਇਸ ਦੇ ਵਿਚ ਹੀ ਅਸੀਂ ਤੁਹਾਨੂੰ ਵਾਪਿਸ ਮੋੜਾਂਗੇ ਅਤੇ ਇਸੇ ਤੋਂ ਹੀ ਅਸੀਂ ਤੁਹਾਨੂੰ ਫਿਰ ਕੱਢਾਂਗੇ।

56ਅਤੇ ਅਸੀਂ _ਫਿਰਔਨ ਨੂੰ ਆਪਣੀਆਂ ਸਾਰੀਆਂ ਨਿਸ਼ਾਨੀਆਂ ਦਿਖਾਈਆਂ ਅਤੇ ਉਸ ਨੇ ਝੁਠਲਾਇਆ ਅਤੇ ਇਨਕਾਰ ਕੀਤਾ।

57ਉਸ ਨੇ ਕਿਹਾ ਹੈ ਮੂਸਾ! ਕੀ ਤੁਸੀਂ ਇਸ ਲਈ ਸਾਡੇ ਕੋਲ ਆਏ ਹੋ ਕਿ ਆਪਣੇ ਜਾਦੂ ਨਾਲ ਸਾਨੂੰ ਸਾਡੇ ਦੇਸ਼ ਵਿਚੋਂ ਕੱਢ ਦੇਵੋ।

58ਤਾਂ ਅਸੀਂ ਤੁਹਾਡੇ ਮੁਕਾਬਲੇ ਵਿਚ ਅਜਿਹਾ ਹੀ ਜਾਦੂ ਲਿਆਵਾਂਗੇ। ਇਸ ਲਈ ਤੁਸੀਂ ਸਾਡੇ ਅਤੇ ਆਪਣੇ ਵਿਚਕਾਰ ਇੱਕ ਵਾਅਦਾ ਨਿਰਧਾਰਿਤ ਕਰ ਲਵੋ ਨਾ ਅਸੀ' ਉਸ ਦੇ ਵਿਰੁੱਧ ਜਾਈਏ ਨਾ ਤੁਸੀਂ। ਇਹ ਮੁਕਾਬਲਾ ਇੱਕ ਪੱਧਰੇ ਮੈਦਾਨ ਵਿਚ ਹੋਵੇ।

59ਮੂਸਾ ਨੇ ਕਿਹਾ, ਤੁਹਾਡੇ ਲਈ ਵਾਅਦੇ ਦਾ ਦਿਨ ਮੇਲੇ ਵਾਲਾ ਦਿਨ ਹੈ ਅਤੇ ਇਹ ਲੋਕ ਦਿਨ ਚੜ੍ਹਣ ਤੱਕ ਇਕੱਠੇ ਕਰ ਲਏ ਜਾਣ।

60ਫਿਰਔਨ ਉਥੋਂ ਗਿਆ ਫਿਰ ਆਪਣੇ ਸਾਰੇ ਦਾਅ-ਪੇਚ ਇਕੱਠੇ ਕੀਤੇ, ਇਸ ਤੋਂ ਬਾਅਦ ਉਹ ਮੁਕਾਬਲੇ ਲਈ ਆ ਗਿਆ।

61ਮੂਸਾ ਨੇ ਕਿਹਾ, ਤੁਹਾਡਾ ਸ਼ੁਰਾ ਹੋਵੇਗਾ, ਅੱਲਾਹ ਉੱਪਰ ਝੂਠ ਨਾ ਮੜ੍ਹੋ ਕਿ ਉਹ ਤੁਹਾਨੂੰ ਕਿਸੇ ਆਫ਼ਤ ਦੁਆਰਾ ਖ਼ਤਮ ਕਰ ਦੇਵੇ। ਅਤੇ ਜਿਸ ਨੇ ਅੱਲਾਹ ਉੱਪਰ ਝੂਠ ਮੜ੍ਹਿਆ ਉਹ ਅਸਫ਼ਲ ਹੋਇਆ।

62ਫਿਰ ਉਨ੍ਹਾਂ ਨੇ ਆਪਣੇ ਮਾਮਲੇ ਵਿਚ ਆਪਸੀ ਮੱਤਭੇਦ ਕੀਤਾ ਅਤੇ ਉਨ੍ਹਾਂ ਨੇ ਚੋਰੀ ਚੋਰੀ ਆਪਿਸ ਵਿਚ ਸਲਾਹ ਕੀਤੀ।

63ਉਨ੍ਹਾਂ ਨੇ ਕਿਹਾ ਇਹ ਦੋਵੇ ਯਕੀਨਨ ਜਾਦੂਗਰ ਹਨ। ਉਹ ਚਾਹੁੰਦੇ ਹਨ ਕਿ ਆਪਣੇ ਜਾਦੂ ਦੀ ਸ਼ਕਤੀ ਨਾਲ ਤੁਹਾਨੂੰ ਤੁਹਾਡੇ ਦੇਸ਼ ਵਿਚੋਂ ਕੱਢ ਦੇਣ ਅਤੇ ਤੁਹਾਡੀ ਆਦਰਸ਼ ਪ੍ਰਣਾਲੀ ਦਾ ਖਾਤਮਾ ਕਰ ਦੇਣ।

64ਇਸ ਲਈ ਤੁਸੀ ਆਪਣੀਆਂ ਸਕੀਮਾਂ ਇਕੱਠੀਆਂ ਕਰੋ। ਫਿਰ ਇੱਕ ਜੁੱਟ ਹੋ ਕੇ ਆਉ, ਉਹੀ ਜਿੱਤ ਜਾਵੇਗਾ ਜਿਹੜਾ ਅੱਜ ਪ੍ਰਭਾਵੀ ਰਹੇਗਾ।

65ਉਨ੍ਹਾਂ ਨੇ ਕਿਹਾ ਕਿ ਹੇ ਮੂਸਾ! ਜਾਂ ਤਾਂ ਤੁਸੀਂ ਸੁੱਟੋ ਜਾਂ ਅਸੀਂ ਪਹਿਲਾਂ ਸੁੱਟਣ ਵਾਲੇ ਬਣੀਏ।

66ਮੂਸਾ ਨੇ ਕਿਹਾ, ਕਿ ਤੁਸੀਂ ਹੀ ਪਹਿਲਾਂ ਸੁੱਟੋ, ਤਾਂ ਅਚਾਨਕ ਉਨ੍ਹਾਂ ਦੀਆਂ ਰਸੀਆਂ ਅਤੇ ਉਨ੍ਹਾਂ ਦੀਆਂ ਡਾਂਗਾਂ ਉਨ੍ਹਾਂ ਦੀ ਜਾਦੂ ਦੀ ਤਾਕਤ ਨਾਲ ਉਸ ਨੂੰ ਇਸ ਤਰ੍ਹਾਂ ਵਿਖਾਈ ਦਿੱਤੀਆਂ ਮੰਨੋ ਉਹ ਭੱਜ ਰਹੀਆਂ ਹੋਣ।

67ਇਸ ਲਈ ਮੂਸਾ ਆਪਣੈ ਦਿਲ ਵਿਚ ਛਰ ਗਿਆ।

68ਅਸੀਂ ਕਿਹਾ ਕਿ ਤੁਸੀ ਡਰੋ ਨਾ ਤੁਸੀਂ ਪ੍ਰਭਾਵੀ ਰਹੋਗੇ।

69ਅਤੇ ਜਿਹੜਾ ਤੁਹਾਡੇ ਸੱਜੇ ਹੱਥ ਵਿਚ ਹੈ ਤੁਸੀਂ ਉਸ ਨੂੰ ਸੁੱਟ ਦੇਵੋ, ਉਹ ਉਨ੍ਹਾਂ ਨੂੰ ਨਿਗਲ ਜਾਏਗਾ ਜਿਹੜਾ ਉਨ੍ਹਾਂ ਨੇ ਬਣਾਇਆ ਹੈ। ਜਿਹੜਾ ਕੁਝ ਉਨ੍ਹਾਂ ਬਣਾਇਆ ਹੈ ਇਹ ਜਾਦੂਗਰੀ ਦਾ ਧੌਖਾ ਹੈ ਅਤੇ ਜਾਦੂਗਰ ਕਦੇ ਸਫ਼ਲ ਨਹੀ ਹੁੰਦਾ ਚਾਹੇ ਉਹ ਕਿਹੋ ਜਿਹਾ ਵੀ ਹੋਵੋ।

70ਇਸ ਲਈ ਜਾਦੂਗਰ ਸਿਜਦੇ ਵਿਚ ਲੰਮੇ ਪੈ ਗਏ। ਉਨ੍ਹਾਂ ਨੇ ਕਿਹਾ ਅਸੀਂ ਹਾਰੂਨ ਅਤੇ ਮੂਸਾ ਦੇ ਪਾਲਣਹਾਰ ਉੱਪਰ ਈਮਾਨ ਲਿਆਏ ਹਾਂ।

71ਫਿਰਐਨ ਨੇ ਕਿਹਾ ਤੁਸੀਂ ਮੇਰੀ ਆਗਿਆ ਤੋਂ' ਬਿਨ੍ਹਾਂ ਇਸ ਨੂੰ ਮੰਨ ਲਿਆ ਕਿ ਇਹ ਹੀ ਤੁਹਾਡਾ ਵੱਡਾ ਹੈ, ਜਿਸ ਨੇ ਤੁਹਾਨੂੰ ਜਾਦੂ ਸਿਖਾਇਆ ਹੈ ਤਾਂ ਹੁਣ ਮੈਂ ਤੁਹਾਡੇ ਹੱਥ ਪੈਰ ਉਲਟੀਆਂ ਦਿਸ਼ਾਵਾਂ ਵਿਚ ਕਟੱਵਾਂਵਾਗਾ ਅਤੇ ਮੈ' ਤੁਹਾਨੂੰ ਖਜੂਰ ਦੇ ਤਣਿਆਂ ਉੱਪਰ ਫਾਹੇ ਲਾਵਾਂਗਾ। ਅਤੇ ਤੁਸੀਂ ਜਾਣ ਲਵੌਗੇ ਕਿ ਸਾਡੇ ਵਿਚੋਂ ਕਿਸ ਦੀ ਸਜ਼ਾ ਜ਼ਿਆਦਾ ਦਰਦਨਾਕ ਹੈ ਅਤੇ ਜ਼ਿਆਦਾ ਦੇਰ ਤੱਕ ਰਹਿਣ ਵਾਲੀ ਹੈ।

72ਜਾਦੂਗਰਾਂ ਨੇ ਆਖਿਆ ਕਿ ਅਸੀਂ ਤੁਹਾਨੂੰ ਕਦੇ ਵੀ ਉਨ੍ਹਾਂ ਦਲੀਲਾਂ ਉੱਪਰ ਪ੍ਰਧਾਨਤਾ ਨਹੀਂ ਦਿੰਦੇ ਜਿਹੜੇ ਸਾਡੇ ਕੋਲ ਆਏ ਹਨ ਅਤੇ ਉਸ ਹਸਤੀ ਦੇ ਉੱਪਰੋਂ ਵੀ (ਪ੍ਰਧਾਨਤਾਂ ਨਹੀਂ ਦਿੰਦੇ) ਜਿਸ ਨੇ ਸਾਨੂੰ ਪੈਦਾ ਕੀਤਾ ਹੈ। ਇਸ ਲਈ ਤੂੰ ਜੋ ਕਰਨਾ ਹੈ ਕਰ ਲੈ। ਤੂੰ ਜੋ ਕੁਝ ਕਰ ਸਕਦਾ ਹੈਂ ਇਸ ਸੰਸਾਰਿਕ ਜੀਵਨ ਵਿਚ ਹੀਂ ਕਰ ਸਕਦਾ ਹੈ।

73ਅਸੀਂ ਆਪਣੇ ਰੱਬ ਤੇ ਈਮਾਨ ਲਿਆਏ ਤਾਂ ਕਿ ਉਹ ਸਾਡੇ ਪਾਪਾਂ ਨੂੰ ਮੁਆਫ਼ ਕਰ ਦੇਵੇ ਅਤੇ ਇਸ ਜਾਦੂ ਨੂੰ ਵੀ ਜਿਸ ਲਈ ਤੂੰ ਸਾਨੂੰ ਮਜਬੂਰ ਕੀਤਾ। ਅਤੇ ਅੱਲਾਹ ਸਰਵ ਸ੍ਰੇਸ਼ਟ ਹੈ ਅਤੇ ਹਮੇਸ਼ਾ ਰਹਿਣ ਵਾਲਾ ਹੈ।

74ਬੇਸ਼ੱਕ ਜਿਹੜਾ ਬੰਦਾ ਅਪਰਾਧੀ ਬਣ ਕੇ ਆਪਣੇ ਰੱਬ ਦੇ ਸਾਹਮਣੇ ਹਾਜ਼ਿਰ ਹੋਵੇਗਾ ਉਸ ਲਈ ਨਰਕ ਹੈ। ਉਹ ਉਸ ਵਿਚ ਨਾ ਮਰ ਸਕੇਗਾ ਅਤੇ ਨਾ ਜਿਉਂ' ਸਕੇਗਾ।

75ਅਤੇ ਜਿਹੜਾ ਬੰਦਾ ਆਪਣੇ ਰੱਬ ਦੇ ਕੋਲ ਮੋਮਿਨ ਬਣ ਕੇ ਆਵੇਗਾ ਅਤੇ ਜਿਸ ਨੇ ਚੰਗੇ ਕਰਮ ਕੀਤੇ ਹੋਣਗੇ ਤਾਂ ਅਜਿਹੇ ਲੋਕਾਂ ਲਈ ਬੜੀਆਂ ਉੱਚੀਆਂ ਪਦਵੀਆਂ ਹਨ।

76ਉਨ੍ਹਾਂ ਲਈ ਹਮੇਸ਼ਾਂ ਰਹਿਣ ਵਾਲੇ ਬਾਗ਼ ਹਨ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ, ਉਹ ਉਸ ਵਿਚ ਹਮੇਸ਼ਾਂ ਰਹਿਣਗੇ ਅਤੇ ਇਹ ਫ਼ਲ ਹੈ ਉਸ ਬੰਦੇ ਲਈ ਜਿਹੜਾ ਪਵਿੱਤਰਤਾ ਨੂੰ ਅਪਣਾਵੇ।

77ਅਤੇ ਅਸੀਂ ਮੂਸਾ ਉੱਪਰ ਵਹੀ ਪ੍ਰਕਾਸ਼ੀ ਕਿ ਉਹ ਰਾਤ ਦੇ ਸਮੇਂ ਮੇਰੇ ਬੰਦਿਆਂ ਨੂੰ ਲੈ ਕੇ ਨਿਕਲੇ ਫਿਰ ਉਨ੍ਹਾਂ ਲਈ ਸਮੁੰਦਰ ਵਿਚ ਸੁੱਕਾ ਮਾਰਗ ਬਣਾ ਲਵੋ। ਤੁਸੀਂ ਪਿੱਛਾ ਕਰਨ ਵਾਲਿਆਂ ਤੋਂ ਨਾ ਡਰੋਂ ਅਤੇ ਨਾ ਹੀਂ ਕਿਸੇ ਹੋਰ ਚੀਜ਼ ਤੋਂ ਡਰੋ।

78ਫਿਰ ਫਿਰਔਨ ਨੇ ਆਪਣੀਆਂ ਫੌਜਾਂ ਨਾਲ ਉਨ੍ਹਾਂ ਦਾ ਪਿੱਛਾ ਕੀਤਾ ਫਿਰ ਉਨ੍ਹਾਂ ਨੂੰ ਸਮੁੰਦਰ ਦੇ ਪਾਣੀ ਨੇ ਢੱਕ ਲਿਆ।

79ਅਤੇ ਫਿਰਔਨ ਨੇ ਆਪਣੀ ਕੌਮ ਨੂੰ ਗੁੰਮਰਾਹ ਕੀਤਾ ਅਤੇ ਉਨ੍ਹਾਂ ਨੂੰ ਯੋਗ ਰਾਹ ਨਾ ਦਿਖਾਇਆ।

80ਹੇ ਇਸਰਾਈਲ ਦੀ ਔਲਾਦ! ਅਸੀਂ ਤੁਹਾਨੂੰ ਤੁਹਾਡੇ ਢੁਸ਼ਮਨਾਂ ਤੋਂ ਮੁਕਤੀ ਦਿੱਤੀ ਅਤੇ ਤੁਹਾਡੇ ਨਾਲ ਤੂਰ ਦੇ ਸੱਜੇ ਵੱਲ ਵਾਅਦਾ ਕੀਤਾ। ਅਤੇ ਅਸੀਂ ਤੁਹਾਡੇ ਉੱਪਰ ਮੰਨ ਅਤੇ ਸਲਵਾ ਉਤਾਰੇ।

81ਖਾਉ ਸਾਡੀ ਦਿੱਤੀ ਹੋਈ ਪਵਿੱਤਰ ਰੋਜ਼ੀ ਅਤੇ ਉਸ ਲਈ ਵਿਦਰੋਹ ਨਾ ਕਰੋ ਤਾਂ ਕਿ ਤੁਹਾਡੇ ਉੱਪਰ ਮੇਰਾ ਕ੍ਰੋਧ ਨਾ ਹੋਵੇ। ਅਤੇ ਜਿਸ ਉੱਪਰ ਮੇਰਾ ਕ੍ਰੋਧ ਹੁੰਦਾ ਹੈ ਉਹ ਖ਼ਤਮ ਹੋ ਜਾਂਦਾ ਹੈ।

82ਹਾਂ ਟਿਕਿਆ ਰਹੇ ਤਾਂ ਉਸ ਲਈ ਮੈਂ ਬਹੁਤ ਜ਼ਿਆਦਾ ਮੁਆਫ਼ੀ ਬਖਸ਼ਣ ਵਾਲਾ ਹਾਂ।

83ਅਤੇ ਹੇ ਮੂਸਾ! ਆਪਣੀ ਕੌਮ ਨੂੰ ਛੱਡ ਕੇ ਜਲਦੀ ਆਉਣ ਲਈ ਤੁਹਾਨੂੰ ਕਿਸ ਚੀਜ਼ ਨੇ ਪ੍ਰੇਰਿਤ ਕੀਤਾ।

84ਮੂਸਾ ਨੇ ਕਿਹਾ ਉਹ ਲੋਕ ਵੀ ਮੇਰੇ ਪਿੱਛੇ ਹੀ ਹਨ। ਅਤੇ ਹੇ ਮੇਰੇ ਪਾਲਣਹਾਰ! ਮੈਂ ਤੇਰੇ ਵੱਲ ਜਲਦੀ ਇਸ ਲਈ ਆ ਗਿਆ ਤਾਂ ਕਿ ਤੂੰ ਪ੍ਰਸੰਨ ਹੋਵੇਂ।

85ਫ਼ਰਮਾਇਆ, ਤਾਂ ਅਸੀਂ ਤੁਹਾਡੀ ਕੌਮ ਨੂੰ ਤੁਹਾਡੇ ਤੋਂ ਬਾਅਦ ਇੱਕ ਇਮਤਿਹਾਨ ਵਿਚ ਪਾ ਦਿੱਤਾ ਅਤੇ ਸਾਮਰੀ ਨੇ ਉਨ੍ਹਾਂ ਨੂੰ ਗੁੰਮਰਾਹ ਕਰ ਦਿੱਤਾ।

86ਫਿਰ ਮੂਸਾ ਆਪਣੀ ਕੌਮ ਵੱਲ ਦੁੱਖ ਅਤੇ ਗੁੱਸੇ ਦੇ ਭਰੇ ਵਾਪਿਸ ਮੁੜੇ। ਉਸ ਨੇ ਕਿਹਾ ਹੇ ਮੇਰੀ ਕੌਮ! ਕਿ ਤੁਹਾਡੇ ਨਾਲ ਤੁਹਾਡੇ ਰੱਬ ਨੇ ਇੱਕ ਚੰਗਾ ਵਾਅਦਾ ਨਹੀਂ ਕੀਤਾ ਸੀ। ਕੀ ਤੁਹਾਨੂੰ ਲੰਮਾ ਸਮਾਂ ਹੋ ਗਿਆ ਹੈ। ਜਾਂ ਤੁਸੀਂ ਚਾਹਿਆ ਕਿ ਤੁਹਾਡੇ ਉੱਪਰ ਤੁਹਾਡੇ ਰੱਬ ਦਾ ਕ੍ਰੋਧ ਪ੍ਰਗਟ ਹੋਵੇ ਇਸ ਲਈ ਤੂਸੀਂ ਆਪਣਾ ਵਚਨ ਤੋੜ ਦਿੱਤਾ।

87ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਇੱਛਾ ਨਾਲ ਤੁਹਾਡੇ ਨਾਲ ਵਿਸ਼ਵਾਸ਼ਘਾਤ ਨਹੀਂ ਕੀਤਾ ਬਲਕਿ ਕੌਮ ਦੇ ਗਹਿਣਿਆਂ ਦਾ ਭਾਰ ਸਾਡੇ ਤੋਂ ਜ਼ੁੱਕਵਾਇਆ ਗਿਆ ਸੀ ਤਾਂ ਅਸੀਂ ਉਸ ਨੂੰ ਸੁੱਟ ਦਿੱਤਾ। ਫਿਰ ਇਸ ਤੜ੍ਹਾਂ ਸਾਮਰੀ ਨੇ ਢਾਲ ਲਿਆ।

88ਇਸ ਲਈ ਉਸ ਨੇ ਉਨ੍ਹਾਂ ਲਈ ਇੱਕ ਵੱਛਾ ਬਣਾ ਦਿੱਤਾ, ਇੱਕ ਅਜਿਹੀ ਮੂਰਤੀ ਜਿਸ ਵਿਚੋਂ ਬਲਦ ਵਰਗੀ ਅਵਾਜ਼ ਨਿਕਲਦੀ ਸੀ। ਫਿਰ ਉਸ ਨੇ ਕਿਹਾ ਇਹ ਤੁਹਾਡਾ ਪੂਜਣਯੋਗ ਹੈ ਅਤੇ ਮੂਸਾ ਦਾ ਵੀ। ਮੂਸਾ ਇਸ ਨੂੰ ਕੁੱਲ ਗਏ।

89ਕੀ ਉਹ ਵੇਖਦੇ ਨਹੀਂ' ਸੀ ਕਿ ਨਾ ਉਹ ਕਿਸੇ ਗੱਲ ਦਾ ਉੱਤਰ ਚਿੰਦਾ ਹੈ ਨਾ ਉਹ ਕੋਈ ਲਾਭ ਦੇ ਸਕਦਾ ਹੈ ਨਾ ਹਾਨੀ ਪਹੁੰਚਾ ਸਕਦਾ ਹੈ।

90ਅਤੇ ਹਾਰੂਨ ਨੇ ਉਨ੍ਹਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਹੇ ਮੇਰੀ ਕੌਮ! ਤੁਸੀਂ ਇਸ ਵੱਡੇ ਦੇ ਰਾਹੀਂ ਗੁੰਮਰਾਹ ਹੋ ਗਏ ਹੋਂ। ਤੁਹਾਡਾ ਰੱਬ ਤਾਂ ਰਹਿਮਾਨ ਹੈ। ਇਸ ਲਈ ਮੇਰੀ ਸ਼ਰਣ ਲਵੋ ਅਤੇ ਮੇਰੀ ਆਗਿਆ ਪਾਲਣ ਕਰੋ।

91ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਇਸੇ ਦੀ ਹੀ ਪੂਜਾ ਵਿਚ ਲੱਗੇ ਰਹਾਂਗੇ ਜਦ ਤੱਕ ਚਿਰ ਮੂਸਾ ਸਾਡੇ ਕੋਲ ਵਾਪਿਸ ਨਾ ਜਾਵੇ।

92ਮੂਸਾ ਨੇ ਕਿਹਾ, ਹੇ ਹਾਰੂਨ! ਜਦੋਂ' ਤੂੰ ਦੇਖਿਆ ਕਿ ਇਹ ਭਟਕ ਗਏ ਹਨ ਤਾਂ ਤੁਹਾਨੂੰ ਕਿਸ ਚੀਜ਼ ਨੇ ਰੋਕਿਆ ਕਿ ਤੁਸੀਂ ਮੇਰੇ ਹੁਕਮ ਦਾ ਪਾਲਣ ਕਰੋਂ।

93ਕੀ ਤੁਸੀਂ ਮੇਰੇ ਕਹਿਣ ਦੇ ਵਿਰੁੱਧ ਕੀਤਾ।

94ਹਾਰੂਨ ਨੇ ਕਿਹਾ, ਹੇ ਮੇਰੀ ਮਾਂ ਦੇ ਬੇਟੇ! ਤੂੰ ਮੇਰੀ ਦਾੜੀ ਅਤੇ ਸਿਰ ਨਾ ਫੜ੍ਹ। ਮੈਨੂੰ ਭਰ ਸੀ ਕਿ ਤੁਸੀ ਕਹੋਗੇ ਕਿ ਤੁਸੀਂ ਬਨੀ ਇਸਰਾਈਲ ਦੇ ਵਿਚ ਫੁੱਟ ਪਾ ਦਿੱਤੀ ਅਤੇ ਮੇਰੀ ਗੱਲ ਚਾ ਧਿਆਨ ਨਾ ਰੱਖਿਆ।

95ਮੂਸਾ ਨੇ ਕਿਹਾ, ਕਿ ਹੇ ਸਾਮਰੀ! ਤੁਹਾਡਾ ਕੀ ਮਸਲਾ ਹੈ।

96ਉਸ ਨੇ ਕਿਹਾ ਮੈਨੂੰ ਉਹ ਚੀਜ਼ ਦਿਖਾਈ ਦਿੱਤੀ ਜਿਹੜੀ ਦੂਜਿਆਂ ਨੂੰ ਵਿਖਾਈ ਨਹੀਂ ਦਿੰਦੀ। ਤਾਂ ਮੈਂ ਰਸੂਲ ਦੇ ਪਦ ਚਿੰਨ੍ਹਾਂ ਵਿਚੋਂ ਇੱਕ ਮੂਠੀ ਜ਼ੁੱਕੀ ਅਤੇ ਇਸ ਵਿਚ ਸੁੱਟ ਦਿੱਤੀ। ਮਰੇ ਮਨ ਨੇ ਹੀਂ ਮੈਨੂੰ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ।

97ਸੂਸਾ ਨੇ ਆਖਿਆ, ਚੂਰ ਹੋ ਜਾ। ਹੁਣ ਤੇਰੇ ਲਈ ਜੀਵਨ ਭਰ ਇਹ ਹੀ (ਸਜ਼ਾ ਹੈ) ਕਿ ਤੂੰ ਕਹਿੰਦਾ ਰਹੇਂ ਮੈਨੂੰ ਨਾ ਡੂਹੋ। ਅਤੇ ਤੇਰੇ ਲਈ ਇੱਕ ਹੋਰ ਵਾਅਦਾ ਇਹ ਹੈ ਜਿਹੜਾ ਤੇਰੇ ਤੋਂ ਟੱਲਣ ਵਾਲਾ ਨਹੀਂ। ਅਤੇ ਤੂੰ ਆਪਣੇ ਇਸ ਪੂਜਕ ਨੂੰ ਦੇਖ ਜਿਸ ਉੱਪਰ ਤੂੰ ਲਗਾਤਾਰ ਮਸਤ ਹੋਇਆ ਟਿਕਿਆ ਰਹਿੰਦਾ ਸੀ। ਅਸੀਂ ਉਸ ਨੂੰ ਸਾੜਾਂਗੇ ਫਿਰ ਉਸ ਨੂੰ ਨਦੀ ਵਿਚ ਖਿਲਾਰ ਕੇ ਵਹਾ ਦੇਵਾਂਗੇ।

98ਤੁਹਾਡਾ ਪੂਜਣਯੋਗ ਤਾਂ ਸਿਰਫ ਅੱਲਾਹ ਹੈ ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ। ਉਸ ਦਾ ਗਿਆਨ ਹਰੇਕ ਵਸਤੂ ਉੱਪਰ ਛਾਇਆ ਹੋਇਆ ਹੈ।

99ਇਸ ਤਰ੍ਹਾਂ ਅਸੀਂ ਤੁਹਾਨੂੰ ਉਨ੍ਹਾਂ ਦੇ ਹਾਲ ਸੁਣਾਉਂਦੇ ਹਾਂ ਜਿਹੜੇ ਪਹਿਲਾਂ ਹੋ ਚੁੱਕੇ ਹਨ। ਅਤੇ ਅਸੀਂ ਤੁਹਾਨੂੰ ਆਪਣੇ ਕੋਲੋਂ ਇੱਕ ਮਾਰਗ ਦਰਸ਼ਨ ਦੀ ਕਿਤਾਬ ਦਿੱਤੀ ਹੈ।

100ਜੋ ਇਸ ਤੋਂ ਬੇਮੁੱਖ ਹੋਵੇਗਾ ਉਹ ਕਿਆਮਤ ਦੇ ਦਿਨ ਭਾਰੀ ਬੋਝ ਉਠਾਵੇਗਾ।

101ਉਹ ਉਸ ਵਿਚ ਹਮੇਸ਼ਾਂ ਰਹਿਣਗੇ ਅਤੇ ਇਹ ਬੋਝ ਕਿਆਮਤ ਦੇ ਦਿਨ ਉਨ੍ਹਾਂ ਲਈ ਬਹੁਤ ਮਾੜਾ ਸਾਬਿਤ ਹੋਵੇਗਾ।

102ਜਿਸ ਦਿਨ ਮਹਾਂ ਸੰਖ ਵਿਚ ਫੂਕ ਮਾਰੀ ਜਾਵੇਗੀ ਅਤੇ ਅਪਰਾਧੀਆਂ ਨੂੰ ਉਸ ਦਿਨ ਅਸੀਂ ਇਸ ਹਾਲਤ ਵਿਚ ਇਕੱਠਾ ਕਰਾਂਗੇ ਕਿ ਡਰ ਨਾਲ ਉਨ੍ਹਾਂ ਦੀਆਂ ਅੱਖਾਂ ਨੀਲੀਆਂ ਹੋ ਜਾਣਗੀਆਂ।

103ਆਪਿਸ ਵਿਚ ਹੌਲੀ-ਹੌਲੀ ਕਹਿੰਦੇ ਹੋਣਗੇ ਕਿ ਤੁਸੀਂ ਸਿਰਫ਼ ਦਸ ਦਿਨ ਰਹੇ ਹੋਵੇਂਗੇ।

104ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਜੋ ਕੁਝ ਉਹ ਕਹਿਣਗੇ। ਜਦੋਂ ਕਿ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸਮਝ ਰੱਖਣ ਵਾਲਾ ਬੰਦਾ ਕਹੇਗਾ ਕਿ ਤੁਸੀਂ ਸਿਰਫ਼ ਇਕ ਦਿਨ (ਦੁਨੀਆਂ ਵਿਚ) ਰੁਕੇ।

105ਅਤੇ ਲੋਕ ਤੁਹਾਡੇ ਤੋਂ ਪਹਾੜਾਂ ਦੇ ਸਬੰਧ ਵਿਚ ਪੁੱਛਦੇ ਹਨ। ਆਖੋ, ਕਿ ਮੇਰਾ ਰੱਬ ਇਨ੍ਹਾਂ ਨੂੰ ਖਿਲਾਰ ਦੇਵੇਗਾ।

106ਫਿਰ ਧਰਤੀ ਨੂੰ ਪੱਧਰਾ ਮੈਦਾਨ ਬਣਾ ਕੇ ਛੱਡ ਦੇਵੇਗਾ।

107ਤੁਸੀਂ ਉਸ ਵਿਚ ਕੌਈ ਵਿੰਗ ਨਹੀਂ ਦੇਖੋਗੇ ਅਤੇ ਨਾ ਕੋਈ ਉਚਾ ਨੀਂਵਾ।

108ਉਸ ਦਿਨ ਸਾਰੇ ਲੋਕ ਪੁਕਾਰਣ ਵਾਲੇ ਦੇ ਪਿੱਛੇ ਚੱਲ ਪੈਣਗੇ। ਭੋਰਾ ਮਾਤਰ ਵੀ ਕੋਈ ਵਿੰਗ ਵਲ ਨਹੀਂ ਹੋਵੇਗਾ। ਸਾਰੀਆਂ ਆਵਾਜ਼ਾਂ ਰਹਿਮਾਨ ਦੇ ਅੱਗੇ ਦੱਬ ਜਾਣਗੀਆਂ। ਤੁਸੀਂ ਇੱਕ ਸਰਸਰਾਹਟ ਤੋਂ' ਬਿਨ੍ਹਾਂ ਕੁਝ ਨਹੀਂ ਸੁਣੌਗੇ।

109ਉਸ ਦਿਨ ਸਿਫਾਰਿਸ਼ ਕੰਮ ਨਾ ਆਵੇਗੀ ਪਰੰਤੂ ਅਜਿਹਾ ਬੰਦਾ ਜਿਸ ਨੂੰ ਰਹਿਮਾਨ ਨੇ ਆਗਿਆ ਦਿੱਤੀ ਹੋਵੇ ਅਤੇ ਉਸ ਲਈ ਬੋਲਣਾ ਪਸੰਦ ਕੀਤਾ ਹੋਵੇ।

110ਉਹ ਸਾਰਿਆਂ ਦੇ ਅਗਲੇ ਅਤੇ ਪਿਛਲੇ ਹਾਲ ਨੂੰ ਜਾਣਦਾ ਹੈ ਅਤੇ ਉਨ੍ਹਾਂ ਦਾ ਗਿਆਨ ਉੱਸ ਨੂੰ ਘੇਰੇ ਵਿਚ ਨਹੀਂ ਲੈ ਸਕਦਾ।

111ਅਤੇ ਸਾਰੇ ਚਿਹਰੇ ਉਸ ਜੀਵਿਤ ਅਤੇ ਸਦੀਵੀ ਸੱਤਾ ਦੇ ਸਾਹਮਣੇ ਝੁੱਕੇ ਹੋਣਗੇ। ਅਤੇ ਅਜਿਹਾ ਬੰਦਾ ਅਸਫ਼ਲ ਹੋਵੇਗਾ, ਜਿਹੜਾ ਨਾ ਇਨਸਾਫੀ ਲੈ ਕੇ ਆਇਆ ਹੋਵੇ।

112ਅਤੇ ਜਿਸ ਨੇ ਚੰਗੇ ਕੰਮ ਕੀਤੇ ਹੋਣਗੇ ਅਤੇ ਉਹ ਈਮਾਨ ਵੀ ਰੱਖਦਾ ਹੋਵੇਗਾ ਤਾਂ ਉਸ ਨੂੰ ਨਾ ਕਿਸੇ ਜ਼ਿਆਦਤੀ ਦਾ ਡਰ ਹੋਵੇਗਾ ਅਤੇ ਨਾ ਹੀ ਕਿਸੇ ਘਾਟੇ ਦਾ।

113ਅਤੇ ਇਸ ਤਰ੍ਹਾਂ ਅਸੀਂ ਅਰਬੀ ਵਿਚ ਕੁਰਆਨ ਉਤਾਰਿਆ ਹੈ ਅਤੇ ਤਾਂ ਕਿ ਲੋਕ ਡਰਨ, ਜਾਂ ਇਹ ਉਨ੍ਹਾਂ ਦੇ ਦਿਲਾਂ ਵਿਚ਼ ਕੁਝ ਸੋਚ ਪਾ ਦੇਵੇ।

114ਤਾਂ ਅੱਲਾਹ ਹੀ ਅਸਲੀ ਸ਼ਾਸਕ ਅਤੇ ਸ੍ਰੇਸ਼ਟ ਹੈ ਅਤੇ ਤੁਸੀਂ ਕੁਰਆਨ ਦੇ ਲੈਣ ਵਿਚ ਜਲਦੀ ਨਾ ਕਰੋ ਜਦੋਂ ਤੱਕ ਉਸ ਦੀ ਵਹੀ ਸੰਪੂਰਨ ਨਾ ਹੋ ਜਾਏ ਅਤੇ ਕਹੋ ਕਿ ਹੇ ਮੇਰੇ ਪਾਲਣਹਾਰ! ਮੇਰੇ ਗਿਆਨ ਵਿਚ ਵਾਧਾ ਕਰ।

115ਅਤੇ ਅਸੀਂ ਆਦਮ ਨੂੰ ਇਸ ਤੋਂ ਪਹਿਲਾਂ ਹੁਕਮ ਦਿੱਤਾ ਸੀ ਤਾਂ ਉਹ ਭੁੱਲ ਗਿਆ ਅਤੇ ਅਸੀਂ ਉਸ ਵਿਚ ਇੱਕ ਮਜ਼ਬੂਤ ਸੰਕਲਪ ਨਾ ਦੇਖਿਆ।

116ਨੇ ਸਿਜਦਾ ਕੀਤਾ ਪਰੰਤੂ ਇਬਲੀਸ ਨੇ ਇਨਕਾਰ ਕਰ ਦਿੱਤਾ।

117ਫਿਰ ਅਸੀਂ ਕਿਹਾ ਕਿ ਹੇ ਆਦਮ! ਇਹ ਬੇਸ਼ੱਕ ਤੁਹਾਡਾ ਅਤੇ ਤੁਹਾਡੀ ਪਤਨੀ ਦਾ ਦੁਸ਼ਮਨ ਹੈ ਰਹਿ ਜਾਉਗੇ।

118ਇੱਥੇ ਤੁਹਾਡੇ ਲਈ ਇਹ ਹੈ ਕਿ ਨਾ ਤੁਸੀਂ ਭੁੱਖੇ ਰਹੋਗੇ ਅਤੇ ਨਾਂ ਨੰਗੇ।

119ਅਤੇ ਇੱਥੇ ਨਾ ਤੁਸੀਂ ਪਿਆਸੇ ਹੋਵੋਂਗੇ ਅਤੇ ਨਾ ਤੁਹਾਨੂੰ ਧੁੱਪ ਲੱਗੇਗੀ।

120ਫਿਰ ਸ਼ੈਤਾਨ ਨੇ ਉਨ੍ਹਾਂ ਨੂੰ ਬਹਿਕਾਇਆ। ਉਸ ਨੇ ਕਿਹਾ ਕਿ ਹੇ ਆਦਮ! ਕੀ ਮੈ ਤੁਹਾਨੂੰ ਹਮੇਸ਼ਾਂ ਰਹਿਣ ਵਾਲੇ ਦਰੱਖਤ ਦਾ ਪਤਾ ਦੱਸਾਂ। ਅਤੇ ਇੱਕ ਰਾਜ ਦਾ ਵੀ ਜਿਸ ਦਾ ਕਦੇ ਨਾਸ਼ ਨਹੀਂ' ਹੁੰਦਾ।

121ਇਸ ਲਈ ਉਨ੍ਹਾਂ ਦੋਵਾਂ ਨੇ ਉਸ ਦਰੱਖਤ ਦਾ ਫ਼ਲ ਖਾ ਲਿਆ ਤਾਂ ਉਨ੍ਹਾਂ ਦੋਵਾਂ ਦੇ ਗੁਪਤ ਅੰਗ ਇੱਕ ਦੂਸਰੇ ਦੇ ਸਾਹਮਣੇ ਖੁੱਲ੍ਹ ਗਏ। ਅਤੇ ਦੋਵੇਂ ਆਪਣੇ ਨੂੰ ਜੰਨਤ ਦੇ ਬਾਗ਼ਾਂ ਦੇ ਪੱਤਿਆਂ ਦੇ ਨਾਲ ਢੱਕਣ ਲੱਗ ਪਏ। ਅਤੇ ਆਦਮ ਨੇ ਆਪਣੇ ਰੱਬ ਦੇ ਹੁਕਮ ਦੀ ਉਲੰਘਣਾ ਕੀਤੀ ਤਾਂ ਉਹ ਭਟਕ ਗਏ।

122ਫਿਰ ਉਸ ਦੇ ਰੱਬ ਨੇ ਉਨ੍ਹਾਂ ਉੱਪਰ ਕਿਰਪਾ ਕੀਤੀ ਫਿਰ ਉਨ੍ਹਾਂ ਦੀ ਤੌਬਾ ਸਵੀਕਾਰ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਨਸੀਹਤ ਬਖਸ਼ੀ।

123ਅੱਲਾਹ ਨੇ ਕਿਹਾ ਕਿ ਤੁਸੀਂ ਦੋਵੇਂ ਇੱਥੋਂ ਉਤਰੋ। ਤੁਸੀਂ ਇੱਕ ਦੂਸਰੇ ਦੇ ਦੁਸ਼ਮਨ ਹੋਵੋਂਗੇ। ਫਿਰ ਜੇਕਰ ਤੁਹਾਡੇ ਕੋਲ ਮੇਰੀ ਤਰਫੋਂ ਨਸੀਹਤ ਆਵੇ ਤਾਂ ਜਿਹੜਾ ਬੰਦਾ ਮੇਰੀ ਨਸੀਹਤ ਦਾ ਪਾਲਣ ਕਰੇਗਾ ਉਹ ਨਾ ਭਟਕੇਗਾ ਅਤੇ ਨਾ ਸੱਖਣਾ (ਖਾਲੀ) ਰਹੇਗਾ।

124ਅਤੇ ਜਿਹੜਾ ਬੰਦਾ ਮੇਰੇ ਉਪਦੇਸ਼ ਤੋਂ ਮੂੰਹ ਮੌੜੇਗਾ ਤਾਂ ਉਸ ਲਈ ਜੀਵਨ ਔਖਾ ਹੋ ਜਾਵੇਗਾ ਅਤੇ ਕਿਆਮਤ ਦੇ ਦਿਨ ਅਸੀਂ ਉਸ ਨੂੰ ਅੰਨ੍ਹਾ ਕਰਕੇ ਚੁੱਕਾਂਗੇ।

125ਉਹ ਕਹੇਗਾ ਕਿ ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਅੰਨ੍ਹੇ ਨੂੰ ਕਿਉਂ ਚੁੱਕਿਆ ਮੈਂ' ਤਾਂ ਅੱਖਾਂ ਵਾਲਾ ਸੀ।

126ਕਿਹਾ ਜਾਵੇਗਾ ਕਿ ਇਸੇ ਤਰ੍ਹਾਂ ਤੇਰੇ ਕੋਲ ਸਾਡੀਆਂ ਨਿਸ਼ਾਨੀਆਂ ਆਈਆਂ ਤਾਂ ਤੂੰ ਉਨ੍ਹਾਂ ਉੱਪਰ ਭੋਰਾ ਵੀ ਧਿਆਨ ਨਹੀਂ ਦਿੱਤਾ ਇਸ ਲਈ ਉਸੇ ਤਰ੍ਹਾਂ ਅੱਜ ਤੇਰੇ ਉੱਪਰ ਵੀ ਧਿਆਨ ਨਹੀਂ' ਦਿੱਤਾ ਜਾਵੇਗਾ।

127ਅਤੇ ਇਸ ਤਰ੍ਹਾਂ ਅਸੀਂ ਬਦਲਾ ਦੇਵਾਂਗੇ ਉਸ ਨੂੰ ਜਿਹੜੇ ਹੱਦਾਂ ਪਾਰ ਕਰ ਜਾਂਦੇ ਹਨ ਅਤੇ ਆਪਣੇ ਰੱਬ ਦੀਆਂ ਨਿਸ਼ਾਨੀਆਂ ਉੱਪਰ ਈਮਾਨ ਨਹੀਂ ਲਿਆਉਂਦੇ ਅਤੇ ਪ੍ਰਲੋਕ ਦੀ ਸਜ਼ਾ ਬਹੁਤ ਸਖ਼ਤ ਹੈ ਅਤੇ ਹਮੇਸ਼ਾ ਰਹਿਣ ਵਾਲੀ ਹੈ।

128ਕੀ ਲੋਕਾਂ ਨੂੰ ਇਸ ਗੱਲ ਨਾਲ ਗਿਆਨ ਨਹੀਂ ਮਿਲਿਆ ਕਿ ਇਨ੍ਹਾਂ ਤੋਂ ਪਹਿਲਾਂ ਅਸੀਂ ਕਿੰਨੇ ਵਰਗ ਨਸ਼ਟ ਕਰ ਦਿੱਤੇ ਹਨ। ਇਹ ਉਨ੍ਹਾਂ ਦੇ ਸ਼ਹਿਰਾਂ ਵਿਚ ਰਹਿੰਦੇ ਹਨ। ਬੇਸ਼ੱਕ ਇਸ ਵਿਚ ਸ਼ੁੱਧੀ ਵਾਲਿਆਂ ਲਈ ਵੱਡੀਆਂ ਨਿਸ਼ਾਨੀਆਂ ਹਨ।

129ਅਤੇ ਜੇਕਰ ਤੁਹਾਡੇ ਰੱਬ ਵੱਲੋਂ ਇੱਕ ਗੱਲ ਪਹਿਲਾਂ ਨੀਯਤ ਨਾ ਹੋ ਚੁੱਕੀ ਹੁੰਦੀ ਅਤੇ ਮੌਕੇ ਦੀ ਇੱਕ ਹੱਦ ਨਿਰਧਾਰਿਤ ਨਾ ਹੁੰਦੀ ਤਾਂ ਜ਼ਰੂਰ ਇਸ ਦਾ ਫੈਸਲਾ ਮੁਕਾ ਦਿੱਤਾ ਜਾਂਦਾ।

130ਇਸ ਲਈ ਇਹ ਲੋਕ ਜਿਹੜਾ ਕੁਝ ਆਖਦੇ ਹਨ, ਉਸ ਉੱਪਰ ਧੀਰਜ ਰੱਖੋ। ਅਤੇ ਆਪਣੇ ਰੱਬ ਦੀ ਪ੍ਰਸੰਸਾ ਦੇ ਸਹਿਤ ਉਪਮਾਂ ਕਰੋ, ਸੂਰਜ ਨਿਕਲਣ ਤੋਂ ਪਹਿਲਾਂ ਅਤੇ ਸੂਰਜ ਡੁੱਬਣ ਤੋਂ ਪਹਿਲਾਂ, ਅਤੇ ਰਾਤ ਦੀਆਂ ਘੜੀਆਂ ਵਿਚ ਵੀ ਉਸ ਦੀ ਵਡਿਆਈ ਕਰੋ। ਦਿਨ ਦੇ ਕਿਨਾਰਿਆਂ ਤੇ ਵੀ (ਵਡਿਆਈ ਕਰੋ) ਤਾਂ ਕਿ ਤੁਹਾਨੂੰ ਸੰਤੁਸ਼ਟੀ ਮਿਲੇ।

131ਅਤੇ ਕਦੇ ਵੀ ਉਨ੍ਹਾਂ ਚੀਜ਼ਾਂ ਵੱਲ ਅੱਖ ਚੁੱਕ ਕੇ ਵੀ ਨਾ' ਦੇਖੋ, ਜਿਸ ਨੂੰ ਅਸੀਂ ਉਨ੍ਹਾਂ ਦੇ ਕੁਝ ਜੱਥਿਆਂ ਨੂੰ ਉਨ੍ਹਾਂ ਦੇ ਇਮਤਿਹਾਨ ਲਈ ਉਨ੍ਹਾਂ ਨੂੰ ਸੰਸਾਰ ਦੀ ਸੁੰਦਰਤਾ ਦੇ ਰੱਖੀ ਹੈ। ਅਤੇ ਤੁਹਾਡੇ ਰੱਬ ਦਾ ਰਿਜ਼ਕ ਜ਼ਿਆਦਾ ਉੱਤਮ ਹੈ ਅਤੇ ਬਾਕੀ ਰਹਿਣ ਵਾਲਾ ਹੈ।

132ਅਤੇ ਆਪਣੇ ਲੋਕਾਂ ਨੂੰ ਨਮਾਜ਼ ਦਾ ਹੁਕਮ ਦਿਉਂ ਅਤੇ ਉਸ ਦੀ ਪਾਬੰਦੀ ਕਰੋ। ਅਸੀਂ' ਤੁਹਾਡੇ ਤੋਂ ਕੋਈ ਰਿਜ਼ਕ ਨਹੀਂ ਮੰਗਦੇ। ਰਿਜ਼ਕ ਤਾਂ ਤੁਹਾਨੂੰ ਅਸੀਂ ਦੇਵਾਂਗੇ। ਚੰਗਾ ਸਿੱਟਾ ਤਾਂ ਤਕਵਾ (ਧੀਰਜ ਰੱਖਣ ਵਾਲੇ) ਲਈ ਹੀ ਹੈ।

133ਅਤੇ ਲੋਕ ਕਹਿੰਦੇ ਹਨ ਕਿ ਇਹ ਆਪਣੇ ਰੱਬ ਤੋਂ ਸਾਡੇ ਲਈ ਕੋਈ ਨਿਸ਼ਾਨੀਆਂ ਕਿਉਂ ਨਹੀਂ ਲਿਆਉਂਦੇ। ਕੀ ਉਨ੍ਹਾਂ ਪਾਸ ਪਿਛਲੀਆਂ ਕਿਤਾਬਾਂ ਦੀ ਦਲੀਲ ਨਹੀਂ' ਪਹੁੰਚੀ।

134ਅਤੇ ਜੇਕਰ ਅਸੀਂ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਕਿਸੇ ਆਫ਼ਤ ਨਾਲ ਨਸ਼ਟ ਕਰ ਦਿੰਦੇ ਤਾਂ ਉਹ ਕਹਿੰਦੇ, ਹੇ ਸਾਡੇ ਪਾਲਣਹਾਰ! ਤੂੰ ਸਾਡੇ ਕੋਲ ਰਸੂਲ ਕਿਉਂ ਨ ਭੇਜਿਆ ਤਾਂ ਜੋ ਅਸੀਂ ਅਪਮਾਣਿਤ ਅਤੇ ਸ਼ਰਮਿੰਦਾ ਹੋਣ ਤੋਂ ਪਹਿਲਾਂ ਤੇਰੀਆਂ ਨਿਸ਼ਾਨੀਆਂ ਦਾ ਪਾਲਣ ਕਰਦੇ।

135ਆਖੋ, ਕਿ ਹਰ ਇੱਕ ਉਡੀਕ ਵਿਚ ਹੈ, ਤਾਂ ਤੂਸੀਂ ਵੀ ਉਡੀਕ ਕਰੋ। ਭਵਿੱਖ ਵਿਚ ਤੁਸੀ ਜਾਣ ਲਵੌਗੇ ਕਿ ਕੌਣ ਸਿੱਧੇ ਰਾਹ ਤੇ ਚੱਲਣ ਵਾਲਾ ਹੈ ਅਤੇ ਕੌਣ ਜੰਨਤ ਵੱਲ ਰਾਹ ਲੱਭਣ ਵਾਲਾ ਹੈ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath