ਗੁਰੂ ਗ੍ਰੰਥ ਸਾਹਿਬ 896 · Raag Raamkalee
1ਰਾਮਕਲੀ ਮਹਲਾ ੫ ॥
2ਜਿਸ ਕੀ ਤਿਸ ਕੀ ਕਰਿ ਮਾਨੁ ॥
3ਆਪਨ ਲਾਹਿ ਗੁਮਾਨੁ ॥
4ਜਿਸ ਕਾ ਤੂ ਤਿਸ ਕਾ ਸਭੁ ਕੋਇ ॥
5ਤਿਸਹਿ ਅਰਾਧਿ ਸਦਾ ਸੁਖੁ ਹੋਇ ॥੧॥
6ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥
7ਨਾਮ ਬਿਨਾ ਕਿਛੁ ਕਾਮਿ ਨ ਆਵੈ ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥੧॥ ਰਹਾਉ ॥
8ਜੋ ਜੋ ਕਰੈ ਸੋਈ ਮਾਨਿ ਲੇਹੁ ॥
9ਬਿਨੁ ਮਾਨੇ ਰਲਿ ਹੋਵਹਿ ਖੇਹ ॥
10ਤਿਸ ਕਾ ਭਾਣਾ ਲਾਗੈ ਮੀਠਾ ॥
11ਗੁਰ ਪ੍ਰਸਾਦਿ ਵਿਰਲੇ ਮਨਿ ਵੂਠਾ ॥੨॥
12ਵੇਪਰਵਾਹੁ ਅਗੋਚਰੁ ਆਪਿ ॥
13ਆਠ ਪਹਰ ਮਨ ਤਾ ਕਉ ਜਾਪਿ ॥
14ਜਿਸੁ ਚਿਤਿ ਆਏ ਬਿਨਸਹਿ ਦੁਖਾ ॥
15ਹਲਤਿ ਪਲਤਿ ਤੇਰਾ ਊਜਲ ਮੁਖਾ ॥੩॥
16ਕਉਨ ਕਉਨ ਉਧਰੇ ਗੁਨ ਗਾਇ ॥
17ਗਨਣੁ ਨ ਜਾਈ ਕੀਮ ਨ ਪਾਇ ॥
18ਬੂਡਤ ਲੋਹ ਸਾਧਸੰਗਿ ਤਰੈ ॥
19ਨਾਨਕ ਜਿਸਹਿ ਪਰਾਪਤਿ ਕਰੈ ॥੪॥੩੧॥੪੨॥
20ਰਾਮਕਲੀ ਮਹਲਾ ੫ ॥
21ਮਨ ਮਾਹਿ ਜਾਪਿ ਭਗਵੰਤੁ ॥
22ਗੁਰਿ ਪੂਰੈ ਇਹੁ ਦੀਨੋ ਮੰਤੁ ॥
23ਮਿਟੇ ਸਗਲ ਭੈ ਤ੍ਰਾਸ ॥
24ਪੂਰਨ ਹੋਈ ਆਸ ॥੧॥
25ਸਫਲ ਸੇਵਾ ਗੁਰਦੇਵਾ ॥
26ਕੀਮਤਿ ਕਿਛੁ ਕਹਣੁ ਨ ਜਾਈ ਸਾਚੇ ਸਚੁ ਅਲਖ ਅਭੇਵਾ ॥੧॥ ਰਹਾਉ ॥
27ਕਰਨ ਕਰਾਵਨ ਆਪਿ ॥
28ਤਿਸ ਕਉ ਸਦਾ ਮਨ ਜਾਪਿ ॥ ਤਿਸ ਕੀ ਸੇਵਾ ਕਰਿ ਨੀਤ ॥
29ਸਚੁ ਸਹਜੁ ਸੁਖੁ ਪਾਵਹਿ ਮੀਤ ॥੨॥
30ਸਾਹਿਬੁ ਮੇਰਾ ਅਤਿ ਭਾਰਾ ॥
31ਖਿਨ ਮਹਿ ਥਾਪਿ ਉਥਾਪਨਹਾਰਾ ॥
32ਤਿਸੁ ਬਿਨੁ ਅਵਰੁ ਨ ਕੋਈ ॥
33ਜਨ ਕਾ ਰਾਖਾ ਸੋਈ ॥੩॥
34ਕਰਿ ਕਿਰਪਾ ਅਰਦਾਸਿ ਸੁਣੀਜੈ ॥
35ਅਪਣੇ ਸੇਵਕ ਕਉ ਦਰਸਨੁ ਦੀਜੈ ॥
36ਨਾਨਕ ਜਾਪੀ ਜਪੁ ਜਾਪੁ ॥
37ਸਭ ਤੇ ਊਚ ਜਾ ਕਾ ਪਰਤਾਪੁ ॥੪॥੩੨॥੪੩॥
38ਰਾਮਕਲੀ ਮਹਲਾ ੫ ॥
39ਬਿਰਥਾ ਭਰਵਾਸਾ ਲੋਕ ॥
40ਠਾਕੁਰ ਪ੍ਰਭ ਤੇਰੀ ਟੇਕ ॥
41ਅਵਰ ਛੂਟੀ ਸਭ ਆਸ ॥
42ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥
43ਏਕੋ ਨਾਮੁ ਧਿਆਇ ਮਨ ਮੇਰੇ ॥
44ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥
45ਤੁਮ ਹੀ ਕਾਰਨ ਕਰਨ ॥
46ਚਰਨ ਕਮਲ ਹਰਿ ਸਰਨ ॥
47ਮਨਿ ਤਨਿ ਹਰਿ ਓਹੀ ਧਿਆਇਆ ॥
48ਆਨੰਦ ਹਰਿ ਰੂਪ ਦਿਖਾਇਆ ॥੨॥
49ਤਿਸ ਹੀ ਕੀ ਓਟ ਸਦੀਵ ॥
50ਜਾ ਕੇ ਕੀਨੇ ਹੈ ਜੀਵ ॥
51ਸਿਮਰਤ ਹਰਿ ਕਰਤ ਨਿਧਾਨ ॥
52ਰਾਖਨਹਾਰ ਨਿਦਾਨ ॥੩॥
53ਸਰਬ ਕੀ ਰੇਣ ਹੋਵੀਜੈ ॥
54ਆਪੁ ਮਿਟਾਇ ਮਿਲੀਜੈ ॥
55ਅਨਦਿਨੁ ਧਿਆਈਐ ਨਾਮੁ ॥
56ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥
57ਰਾਮਕਲੀ ਮਹਲਾ ੫ ॥
58ਕਾਰਨ ਕਰਨ ਕਰੀਮ ॥
59ਸਰਬ ਪ੍ਰਤਿਪਾਲ ਰਹੀਮ ॥
60ਅਲਹ ਅਲਖ ਅਪਾਰ ॥
61ਖੁਦਿ ਖੁਦਾਇ ਵਡ ਬੇਸੁਮਾਰ ॥੧॥
WEBREATH · 11:11
«O God, You are the Support of the breath of life» — Guru Granth Sahib 208
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath