ਸਿੱਖ ਧਰਮ
ਪਿੱਛੇ

ਗੁਰੂ ਗ੍ਰੰਥ ਸਾਹਿਬ 895 · Raag Raamkalee · Guru Arjan Dev Ji

1ਸੰਤਨ ਕੇ ਪ੍ਰਾਣ ਅਧਾਰ ॥

2ਊਚੇ ਤੇ ਊਚ ਅਪਾਰ ॥੩॥

3ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥

4ਕਰਿ ਕਿਰਪਾ ਜਿਸੁ ਆਪੇ ਦੀਜੈ ॥

5ਸੂਖ ਸਹਜ ਆਨੰਦ ਹਰਿ ਨਾਉ ॥

6ਨਾਨਕ ਜਪਿਆ ਗੁਰ ਮਿਲਿ ਨਾਉ ॥੪॥੨੭॥੩੮॥

7ਰਾਮਕਲੀ ਮਹਲਾ ੫ ॥

8ਸਗਲ ਸਿਆਨਪ ਛਾਡਿ ॥

9ਕਰਿ ਸੇਵਾ ਸੇਵਕ ਸਾਜਿ ॥

10ਅਪਨਾ ਆਪੁ ਸਗਲ ਮਿਟਾਇ ॥

11ਮਨ ਚਿੰਦੇ ਸੇਈ ਫਲ ਪਾਇ ॥੧॥

12ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥

13ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥

14ਦੂਜਾ ਨਹੀ ਜਾਨੈ ਕੋਇ ॥

15ਸਤਗੁਰੁ ਨਿਰੰਜਨੁ ਸੋਇ ॥

16ਮਾਨੁਖ ਕਾ ਕਰਿ ਰੂਪੁ ਨ ਜਾਨੁ ॥

17ਮਿਲੀ ਨਿਮਾਨੇ ਮਾਨੁ ॥੨॥

18ਗੁਰ ਕੀ ਹਰਿ ਟੇਕ ਟਿਕਾਇ ॥

19ਅਵਰ ਆਸਾ ਸਭ ਲਾਹਿ ॥

20ਹਰਿ ਕਾ ਨਾਮੁ ਮਾਗੁ ਨਿਧਾਨੁ ॥

21ਤਾ ਦਰਗਹ ਪਾਵਹਿ ਮਾਨੁ ॥੩॥

22ਗੁਰ ਕਾ ਬਚਨੁ ਜਪਿ ਮੰਤੁ ॥

23ਏਹਾ ਭਗਤਿ ਸਾਰ ਤਤੁ ॥

24ਸਤਿਗੁਰ ਭਏ ਦਇਆਲ ॥

25ਨਾਨਕ ਦਾਸ ਨਿਹਾਲ ॥੪॥੨੮॥੩੯॥

26ਰਾਮਕਲੀ ਮਹਲਾ ੫ ॥

27ਹੋਵੈ ਸੋਈ ਭਲ ਮਾਨੁ ॥

28ਆਪਨਾ ਤਜਿ ਅਭਿਮਾਨੁ ॥

29ਦਿਨੁ ਰੈਨਿ ਸਦਾ ਗੁਨ ਗਾਉ ॥

30ਪੂਰਨ ਏਹੀ ਸੁਆਉ ॥੧॥

31ਆਨੰਦ ਕਰਿ ਸੰਤ ਹਰਿ ਜਪਿ ॥

32ਛਾਡਿ ਸਿਆਨਪ ਬਹੁ ਚਤੁਰਾਈ ਗੁਰ ਕਾ ਜਪਿ ਮੰਤੁ ਨਿਰਮਲ ॥੧॥ ਰਹਾਉ ॥

33ਏਕ ਕੀ ਕਰਿ ਆਸ ਭੀਤਰਿ ॥

34ਨਿਰਮਲ ਜਪਿ ਨਾਮੁ ਹਰਿ ਹਰਿ ॥

35ਗੁਰ ਕੇ ਚਰਨ ਨਮਸਕਾਰਿ ॥

36ਭਵਜਲੁ ਉਤਰਹਿ ਪਾਰਿ ॥੨॥

37ਦੇਵਨਹਾਰ ਦਾਤਾਰ ॥

38ਅੰਤੁ ਨ ਪਾਰਾਵਾਰ ॥

39ਜਾ ਕੈ ਘਰਿ ਸਰਬ ਨਿਧਾਨ ॥

40ਰਾਖਨਹਾਰ ਨਿਦਾਨ ॥੩॥

41ਨਾਨਕ ਪਾਇਆ ਏਹੁ ਨਿਧਾਨ ॥

42ਹਰੇ ਹਰਿ ਨਿਰਮਲ ਨਾਮ ॥

43ਜੋ ਜਪੈ ਤਿਸ ਕੀ ਗਤਿ ਹੋਇ ॥

44ਨਾਨਕ ਕਰਮਿ ਪਰਾਪਤਿ ਹੋਇ ॥੪॥੨੯॥੪੦॥

45ਰਾਮਕਲੀ ਮਹਲਾ ੫ ॥

46ਦੁਲਭ ਦੇਹ ਸਵਾਰਿ ॥

47ਜਾਹਿ ਨ ਦਰਗਹ ਹਾਰਿ ॥

48ਹਲਤਿ ਪਲਤਿ ਤੁਧੁ ਹੋਇ ਵਡਿਆਈ ॥

49ਅੰਤ ਕੀ ਬੇਲਾ ਲਏ ਛਡਾਈ ॥੧॥

50ਰਾਮ ਕੇ ਗੁਨ ਗਾਉ ॥

51ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥੧॥ ਰਹਾਉ ॥

52ਊਠਤ ਬੈਠਤ ਹਰਿ ਜਾਪੁ ॥

53ਬਿਨਸੈ ਸਗਲ ਸੰਤਾਪੁ ॥

54ਬੈਰੀ ਸਭਿ ਹੋਵਹਿ ਮੀਤ ॥

55ਨਿਰਮਲੁ ਤੇਰਾ ਹੋਵੈ ਚੀਤ ॥੨॥

56ਸਭ ਤੇ ਊਤਮ ਇਹੁ ਕਰਮੁ ॥

57ਸਗਲ ਧਰਮ ਮਹਿ ਸ੍ਰੇਸਟ ਧਰਮੁ ॥

58ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥

59ਜਨਮ ਜਨਮ ਕਾ ਉਤਰੈ ਭਾਰੁ ॥੩॥

60ਪੂਰਨ ਤੇਰੀ ਹੋਵੈ ਆਸ ॥

61ਜਮ ਕੀ ਕਟੀਐ ਤੇਰੀ ਫਾਸ ॥

62ਗੁਰ ਕਾ ਉਪਦੇਸੁ ਸੁਨੀਜੈ ॥

63ਨਾਨਕ ਸੁਖਿ ਸਹਜਿ ਸਮੀਜੈ ॥੪॥੩੦॥੪੧॥

ਸਰੋਤ: Sri Guru Granth Sahib · BaniDB

WEBREATH · 11:11

«O God, You are the Support of the breath of life» — Guru Granth Sahib 208

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath