ਗੁਰੂ ਗ੍ਰੰਥ ਸਾਹਿਬ 837 · Raag Bilaaval · Guru Raam Daas Ji
1ਸੇਜ ਏਕ ਏਕੋ ਪ੍ਰਭੁ ਠਾਕੁਰੁ ਮਹਲੁ ਨ ਪਾਵੈ ਮਨਮੁਖ ਭਰਮਈਆ ॥
2ਗੁਰੁ ਗੁਰੁ ਕਰਤ ਸਰਣਿ ਜੇ ਆਵੈ ਪ੍ਰਭੁ ਆਇ ਮਿਲੈ ਖਿਨੁ ਢੀਲ ਨ ਪਈਆ ॥੫॥
3ਕਰਿ ਕਰਿ ਕਿਰਿਆਚਾਰ ਵਧਾਏ ਮਨਿ ਪਾਖੰਡ ਕਰਮੁ ਕਪਟ ਲੋਭਈਆ ॥
4ਬੇਸੁਆ ਕੈ ਘਰਿ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮੁ ਸਦਈਆ ॥੬॥
5ਪੂਰਬ ਜਨਮਿ ਭਗਤਿ ਕਰਿ ਆਏ ਗੁਰਿ ਹਰਿ ਹਰਿ ਹਰਿ ਹਰਿ ਭਗਤਿ ਜਮਈਆ ॥
6ਭਗਤਿ ਭਗਤਿ ਕਰਤੇ ਹਰਿ ਪਾਇਆ ਜਾ ਹਰਿ ਹਰਿ ਹਰਿ ਹਰਿ ਨਾਮਿ ਸਮਈਆ ॥੭॥
7ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ ॥
8ਜਿਨ ਕਉ ਠਾਕੁਰਿ ਕਿਰਪਾ ਧਾਰੀ ਬਾਹ ਪਕਰਿ ਨਾਨਕ ਕਢਿ ਲਈਆ ॥੮॥੬॥੨॥੧॥੬॥੯॥
9ਰਾਗੁ ਬਿਲਾਵਲੁ ਮਹਲਾ ੫ ਅਸਟਪਦੀ ਘਰੁ ੧੨
10ੴ ਸਤਿਗੁਰ ਪ੍ਰਸਾਦਿ ॥
11ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥
12ਤਜਿ ਆਨ ਸਰਣਿ ਗਹੀ ॥੧॥ ਰਹਾਉ ॥
13ਪ੍ਰਭ ਚਰਨ ਕਮਲ ਅਪਾਰ ॥
14ਹਉ ਜਾਉ ਸਦ ਬਲਿਹਾਰ ॥
15ਮਨਿ ਪ੍ਰੀਤਿ ਲਾਗੀ ਤਾਹਿ ॥
16ਤਜਿ ਆਨ ਕਤਹਿ ਨ ਜਾਹਿ ॥੧॥
17ਹਰਿ ਨਾਮ ਰਸਨਾ ਕਹਨ ॥
18ਮਲ ਪਾਪ ਕਲਮਲ ਦਹਨ ॥
19ਚੜਿ ਨਾਵ ਸੰਤ ਉਧਾਰਿ ॥
20ਭੈ ਤਰੇ ਸਾਗਰ ਪਾਰਿ ॥੨॥
21ਮਨਿ ਡੋਰਿ ਪ੍ਰੇਮ ਪਰੀਤਿ ॥
22ਇਹ ਸੰਤ ਨਿਰਮਲ ਰੀਤਿ ॥
23ਤਜਿ ਗਏ ਪਾਪ ਬਿਕਾਰ ॥
24ਹਰਿ ਮਿਲੇ ਪ੍ਰਭ ਨਿਰੰਕਾਰ ॥੩॥
25ਪ੍ਰਭ ਪੇਖੀਐ ਬਿਸਮਾਦ ॥
26ਚਖਿ ਅਨਦ ਪੂਰਨ ਸਾਦ ॥
27ਨਹ ਡੋਲੀਐ ਇਤ ਊਤ ॥
28ਪ੍ਰਭ ਬਸੇ ਹਰਿ ਹਰਿ ਚੀਤ ॥੪॥
29ਤਿਨੑ ਨਾਹਿ ਨਰਕ ਨਿਵਾਸੁ ॥ ਨਿਤ ਸਿਮਰਿ ਪ੍ਰਭ ਗੁਣਤਾਸੁ ॥
30ਤੇ ਜਮੁ ਨ ਪੇਖਹਿ ਨੈਨ ॥ ਸੁਨਿ ਮੋਹੇ ਅਨਹਤ ਬੈਨ ॥੫॥
31ਹਰਿ ਸਰਣਿ ਸੂਰ ਗੁਪਾਲ ॥
32ਪ੍ਰਭ ਭਗਤ ਵਸਿ ਦਇਆਲ ॥
33ਹਰਿ ਨਿਗਮ ਲਹਹਿ ਨ ਭੇਵ ॥
34ਨਿਤ ਕਰਹਿ ਮੁਨਿ ਜਨ ਸੇਵ ॥੬॥
35ਦੁਖ ਦੀਨ ਦਰਦ ਨਿਵਾਰ ॥
36ਜਾ ਕੀ ਮਹਾ ਬਿਖੜੀ ਕਾਰ ॥
37ਤਾ ਕੀ ਮਿਤਿ ਨ ਜਾਨੈ ਕੋਇ ॥
38ਜਲਿ ਥਲਿ ਮਹੀਅਲਿ ਸੋਇ ॥੭॥
39ਕਰਿ ਬੰਦਨਾ ਲਖ ਬਾਰ ॥
40ਥਕਿ ਪਰਿਓ ਪ੍ਰਭ ਦਰਬਾਰ ॥
41ਪ੍ਰਭ ਕਰਹੁ ਸਾਧੂ ਧੂਰਿ ॥
42ਨਾਨਕ ਮਨਸਾ ਪੂਰਿ ॥੮॥੧॥
43ਬਿਲਾਵਲੁ ਮਹਲਾ ੫ ॥
44ਪ੍ਰਭ ਜਨਮ ਮਰਨ ਨਿਵਾਰਿ ॥
45ਹਾਰਿ ਪਰਿਓ ਦੁਆਰਿ ॥
46ਗਹਿ ਚਰਨ ਸਾਧੂ ਸੰਗ ॥
47ਮਨ ਮਿਸਟ ਹਰਿ ਹਰਿ ਰੰਗ ॥
WEBREATH · 11:11
«O God, You are the Support of the breath of life» — Guru Granth Sahib 208
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath