ਗੁਰੂ ਗ੍ਰੰਥ ਸਾਹਿਬ 71 · Siree Raag · Guru Arjan Dev Ji
1ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥
2ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥
3ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥
4ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥
5ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥
6ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥
7ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥
8ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥
9ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥
10ਸਿਰੀਰਾਗੁ ਮਹਲਾ ੫ ਘਰੁ ੫ ॥
11ਜਾਨਉ ਨਹੀ ਭਾਵੈ ਕਵਨ ਬਾਤਾ ॥
12ਮਨ ਖੋਜਿ ਮਾਰਗੁ ॥੧॥ ਰਹਾਉ ॥
13ਧਿਆਨੀ ਧਿਆਨੁ ਲਾਵਹਿ ॥
14ਗਿਆਨੀ ਗਿਆਨੁ ਕਮਾਵਹਿ ॥
15ਪ੍ਰਭੁ ਕਿਨ ਹੀ ਜਾਤਾ ॥੧॥
16ਭਗਉਤੀ ਰਹਤ ਜੁਗਤਾ ॥
17ਜੋਗੀ ਕਹਤ ਮੁਕਤਾ ॥
18ਤਪਸੀ ਤਪਹਿ ਰਾਤਾ ॥੨॥
19ਮੋਨੀ ਮੋਨਿਧਾਰੀ ॥
20ਸਨਿਆਸੀ ਬ੍ਰਹਮਚਾਰੀ ॥
21ਉਦਾਸੀ ਉਦਾਸਿ ਰਾਤਾ ॥੩॥
22ਭਗਤਿ ਨਵੈ ਪਰਕਾਰਾ ॥
23ਪੰਡਿਤੁ ਵੇਦੁ ਪੁਕਾਰਾ ॥
24ਗਿਰਸਤੀ ਗਿਰਸਤਿ ਧਰਮਾਤਾ ॥੪॥
25ਇਕ ਸਬਦੀ ਬਹੁ ਰੂਪਿ ਅਵਧੂਤਾ ॥
26ਕਾਪੜੀ ਕਉਤੇ ਜਾਗੂਤਾ ॥
27ਇਕਿ ਤੀਰਥਿ ਨਾਤਾ ॥੫॥
28ਨਿਰਹਾਰ ਵਰਤੀ ਆਪਰਸਾ ॥
29ਇਕਿ ਲੂਕਿ ਨ ਦੇਵਹਿ ਦਰਸਾ ॥
30ਇਕਿ ਮਨ ਹੀ ਗਿਆਤਾ ॥੬॥
31ਘਾਟਿ ਨ ਕਿਨ ਹੀ ਕਹਾਇਆ ॥
32ਸਭ ਕਹਤੇ ਹੈ ਪਾਇਆ ॥
33ਜਿਸੁ ਮੇਲੇ ਸੋ ਭਗਤਾ ॥੭॥
34ਸਗਲ ਉਕਤਿ ਉਪਾਵਾ ॥ ਤਿਆਗੀ ਸਰਨਿ ਪਾਵਾ ॥
35ਨਾਨਕੁ ਗੁਰ ਚਰਣਿ ਪਰਾਤਾ ॥੮॥੨॥੨੭॥
36ੴ ਸਤਿਗੁਰ ਪ੍ਰਸਾਦਿ ॥
37ਸਿਰੀਰਾਗੁ ਮਹਲਾ ੧ ਘਰੁ ੩ ॥
38ਜੋਗੀ ਅੰਦਰਿ ਜੋਗੀਆ ॥
39ਤੂੰ ਭੋਗੀ ਅੰਦਰਿ ਭੋਗੀਆ ॥
40ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥
41ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥
42ਤੁਧੁ ਸੰਸਾਰੁ ਉਪਾਇਆ ॥
43ਸਿਰੇ ਸਿਰਿ ਧੰਧੇ ਲਾਇਆ ॥
44ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥
45ਪਰਗਟਿ ਪਾਹਾਰੈ ਜਾਪਦਾ ॥
46ਸਭੁ ਨਾਵੈ ਨੋ ਪਰਤਾਪਦਾ ॥
47ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥
48ਸਤਿਗੁਰ ਕਉ ਬਲਿ ਜਾਈਐ ॥
49ਜਿਤੁ ਮਿਲਿਐ ਪਰਮ ਗਤਿ ਪਾਈਐ ॥
WEBREATH · 11:11
«O God, You are the Support of the breath of life» — Guru Granth Sahib 208
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath