ਗੁਰੂ ਗ੍ਰੰਥ ਸਾਹਿਬ 655 · Raag Sorath · Bhagat Kabeer Ji
1ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥
2ਘਰੁ ੨ ॥
3ਦੁਇ ਦੁਇ ਲੋਚਨ ਪੇਖਾ ॥
4ਹਉ ਹਰਿ ਬਿਨੁ ਅਉਰੁ ਨ ਦੇਖਾ ॥
5ਨੈਨ ਰਹੇ ਰੰਗੁ ਲਾਈ ॥
6ਅਬ ਬੇ ਗਲ ਕਹਨੁ ਨ ਜਾਈ ॥੧॥
7ਹਮਰਾ ਭਰਮੁ ਗਇਆ ਭਉ ਭਾਗਾ ॥
8ਜਬ ਰਾਮ ਨਾਮ ਚਿਤੁ ਲਾਗਾ ॥੧॥ ਰਹਾਉ ॥
9ਬਾਜੀਗਰ ਡੰਕ ਬਜਾਈ ॥
10ਸਭ ਖਲਕ ਤਮਾਸੇ ਆਈ ॥
11ਬਾਜੀਗਰ ਸ੍ਵਾਂਗੁ ਸਕੇਲਾ ॥
12ਅਪਨੇ ਰੰਗ ਰਵੈ ਅਕੇਲਾ ॥੨॥
13ਕਥਨੀ ਕਹਿ ਭਰਮੁ ਨ ਜਾਈ ॥
14ਸਭ ਕਥਿ ਕਥਿ ਰਹੀ ਲੁਕਾਈ ॥
15ਜਾ ਕਉ ਗੁਰਮੁਖਿ ਆਪਿ ਬੁਝਾਈ ॥
16ਤਾ ਕੇ ਹਿਰਦੈ ਰਹਿਆ ਸਮਾਈ ॥੩॥
17ਗੁਰ ਕਿੰਚਤ ਕਿਰਪਾ ਕੀਨੀ ॥
18ਸਭੁ ਤਨੁ ਮਨੁ ਦੇਹ ਹਰਿ ਲੀਨੀ ॥
19ਕਹਿ ਕਬੀਰ ਰੰਗਿ ਰਾਤਾ ॥
20ਮਿਲਿਓ ਜਗਜੀਵਨ ਦਾਤਾ ॥੪॥੪॥
21ਜਾ ਕੇ ਨਿਗਮ ਦੂਧ ਕੇ ਠਾਟਾ ॥
22ਸਮੁੰਦੁ ਬਿਲੋਵਨ ਕਉ ਮਾਟਾ ॥
23ਤਾ ਕੀ ਹੋਹੁ ਬਿਲੋਵਨਹਾਰੀ ॥
24ਕਿਉ ਮੇਟੈ ਗੋ ਛਾਛਿ ਤੁਹਾਰੀ ॥੧॥
25ਚੇਰੀ ਤੂ ਰਾਮੁ ਨ ਕਰਸਿ ਭਤਾਰਾ ॥
26ਜਗਜੀਵਨ ਪ੍ਰਾਨ ਅਧਾਰਾ ॥੧॥ ਰਹਾਉ ॥
27ਤੇਰੇ ਗਲਹਿ ਤਉਕੁ ਪਗ ਬੇਰੀ ॥
28ਤੂ ਘਰ ਘਰ ਰਮਈਐ ਫੇਰੀ ॥
29ਤੂ ਅਜਹੁ ਨ ਚੇਤਸਿ ਚੇਰੀ ॥
30ਤੂ ਜਮਿ ਬਪੁਰੀ ਹੈ ਹੇਰੀ ॥੨॥
31ਪ੍ਰਭ ਕਰਨ ਕਰਾਵਨਹਾਰੀ ॥
32ਕਿਆ ਚੇਰੀ ਹਾਥ ਬਿਚਾਰੀ ॥
33ਸੋਈ ਸੋਈ ਜਾਗੀ ॥
34ਜਿਤੁ ਲਾਈ ਤਿਤੁ ਲਾਗੀ ॥੩॥
35ਚੇਰੀ ਤੈ ਸੁਮਤਿ ਕਹਾਂ ਤੇ ਪਾਈ ॥
36ਜਾ ਤੇ ਭ੍ਰਮ ਕੀ ਲੀਕ ਮਿਟਾਈ ॥
37ਸੁ ਰਸੁ ਕਬੀਰੈ ਜਾਨਿਆ ॥
38ਮੇਰੋ ਗੁਰ ਪ੍ਰਸਾਦਿ ਮਨੁ ਮਾਨਿਆ ॥੪॥੫॥
39ਜਿਹ ਬਾਝੁ ਨ ਜੀਆ ਜਾਈ ॥
40ਜਉ ਮਿਲੈ ਤ ਘਾਲ ਅਘਾਈ ॥
41ਸਦ ਜੀਵਨੁ ਭਲੋ ਕਹਾਂਹੀ ॥
42ਮੂਏ ਬਿਨੁ ਜੀਵਨੁ ਨਾਹੀ ॥੧॥
43ਅਬ ਕਿਆ ਕਥੀਐ ਗਿਆਨੁ ਬੀਚਾਰਾ ॥
44ਨਿਜ ਨਿਰਖਤ ਗਤ ਬਿਉਹਾਰਾ ॥੧॥ ਰਹਾਉ ॥
45ਘਸਿ ਕੁੰਕਮ ਚੰਦਨੁ ਗਾਰਿਆ ॥
46ਬਿਨੁ ਨੈਨਹੁ ਜਗਤੁ ਨਿਹਾਰਿਆ ॥
47ਪੂਤਿ ਪਿਤਾ ਇਕੁ ਜਾਇਆ ॥
48ਬਿਨੁ ਠਾਹਰ ਨਗਰੁ ਬਸਾਇਆ ॥੨॥
49ਜਾਚਕ ਜਨ ਦਾਤਾ ਪਾਇਆ ॥
50ਸੋ ਦੀਆ ਨ ਜਾਈ ਖਾਇਆ ॥
51ਛੋਡਿਆ ਜਾਇ ਨ ਮੂਕਾ ॥
52ਅਉਰਨ ਪਹਿ ਜਾਨਾ ਚੂਕਾ ॥੩॥
53ਜੋ ਜੀਵਨ ਮਰਨਾ ਜਾਨੈ ॥ ਸੋ ਪੰਚ ਸੈਲ ਸੁਖ ਮਾਨੈ ॥
54ਕਬੀਰੈ ਸੋ ਧਨੁ ਪਾਇਆ ॥
55ਹਰਿ ਭੇਟਤ ਆਪੁ ਮਿਟਾਇਆ ॥੪॥੬॥
56ਕਿਆ ਪੜੀਐ ਕਿਆ ਗੁਨੀਐ ॥
57ਕਿਆ ਬੇਦ ਪੁਰਾਨਾਂ ਸੁਨੀਐ ॥
58ਪੜੇ ਸੁਨੇ ਕਿਆ ਹੋਈ ॥
59ਜਉ ਸਹਜ ਨ ਮਿਲਿਓ ਸੋਈ ॥੧॥
60ਹਰਿ ਕਾ ਨਾਮੁ ਨ ਜਪਸਿ ਗਵਾਰਾ ॥
61ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥
62ਅੰਧਿਆਰੇ ਦੀਪਕੁ ਚਹੀਐ ॥
WEBREATH · 11:11
«O God, You are the Support of the breath of life» — Guru Granth Sahib 208
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath