ਸਿੱਖ ਧਰਮ
ਪਿੱਛੇ

ਗੁਰੂ ਗ੍ਰੰਥ ਸਾਹਿਬ 629 · Raag Sorath · Guru Arjan Dev Ji

1ਗੁਰੁ ਪੂਰਾ ਆਰਾਧੇ ॥

2ਕਾਰਜ ਸਗਲੇ ਸਾਧੇ ॥

3ਸਗਲ ਮਨੋਰਥ ਪੂਰੇ ॥

4ਬਾਜੇ ਅਨਹਦ ਤੂਰੇ ॥੧॥

5ਸੰਤਹੁ ਰਾਮੁ ਜਪਤ ਸੁਖੁ ਪਾਇਆ ॥

6ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ ॥੧॥ ਰਹਾਉ ॥

7ਗੁਰ ਪੂਰੇ ਕੀ ਬਾਣੀ ॥

8ਪਾਰਬ੍ਰਹਮ ਮਨਿ ਭਾਣੀ ॥

9ਨਾਨਕ ਦਾਸਿ ਵਖਾਣੀ ॥

10ਨਿਰਮਲ ਅਕਥ ਕਹਾਣੀ ॥੨॥੧੮॥੮੨॥

11ਸੋਰਠਿ ਮਹਲਾ ੫ ॥

12ਭੂਖੇ ਖਾਵਤ ਲਾਜ ਨ ਆਵੈ ॥

13ਤਿਉ ਹਰਿ ਜਨੁ ਹਰਿ ਗੁਣ ਗਾਵੈ ॥੧॥

14ਅਪਨੇ ਕਾਜ ਕਉ ਕਿਉ ਅਲਕਾਈਐ ॥

15ਜਿਤੁ ਸਿਮਰਨਿ ਦਰਗਹ ਮੁਖੁ ਊਜਲ ਸਦਾ ਸਦਾ ਸੁਖੁ ਪਾਈਐ ॥੧॥ ਰਹਾਉ ॥

16ਜਿਉ ਕਾਮੀ ਕਾਮਿ ਲੁਭਾਵੈ ॥

17ਤਿਉ ਹਰਿ ਦਾਸ ਹਰਿ ਜਸੁ ਭਾਵੈ ॥੨॥

18ਜਿਉ ਮਾਤਾ ਬਾਲਿ ਲਪਟਾਵੈ ॥

19ਤਿਉ ਗਿਆਨੀ ਨਾਮੁ ਕਮਾਵੈ ॥੩॥

20ਗੁਰ ਪੂਰੇ ਤੇ ਪਾਵੈ ॥

21ਜਨ ਨਾਨਕ ਨਾਮੁ ਧਿਆਵੈ ॥੪॥੧੯॥੮੩॥

22ਸੋਰਠਿ ਮਹਲਾ ੫ ॥

23ਸੁਖ ਸਾਂਦਿ ਘਰਿ ਆਇਆ ॥

24ਨਿੰਦਕ ਕੈ ਮੁਖਿ ਛਾਇਆ ॥

25ਪੂਰੈ ਗੁਰਿ ਪਹਿਰਾਇਆ ॥

26ਬਿਨਸੇ ਦੁਖ ਸਬਾਇਆ ॥੧॥

27ਸੰਤਹੁ ਸਾਚੇ ਕੀ ਵਡਿਆਈ ॥

28ਜਿਨਿ ਅਚਰਜ ਸੋਭ ਬਣਾਈ ॥੧॥ ਰਹਾਉ ॥

29ਬੋਲੇ ਸਾਹਿਬ ਕੈ ਭਾਣੈ ॥

30ਦਾਸੁ ਬਾਣੀ ਬ੍ਰਹਮੁ ਵਖਾਣੈ ॥

31ਨਾਨਕ ਪ੍ਰਭ ਸੁਖਦਾਈ ॥

32ਜਿਨਿ ਪੂਰੀ ਬਣਤ ਬਣਾਈ ॥੨॥੨੦॥੮੪॥

33ਸੋਰਠਿ ਮਹਲਾ ੫ ॥

34ਪ੍ਰਭੁ ਅਪੁਨਾ ਰਿਦੈ ਧਿਆਏ ॥

35ਘਰਿ ਸਹੀ ਸਲਾਮਤਿ ਆਏ ॥

36ਸੰਤੋਖੁ ਭਇਆ ਸੰਸਾਰੇ ॥

37ਗੁਰਿ ਪੂਰੈ ਲੈ ਤਾਰੇ ॥੧॥

38ਸੰਤਹੁ ਪ੍ਰਭੁ ਮੇਰਾ ਸਦਾ ਦਇਆਲਾ ॥

39ਅਪਨੇ ਭਗਤ ਕੀ ਗਣਤ ਨ ਗਣਈ ਰਾਖੈ ਬਾਲ ਗੁਪਾਲਾ ॥੧॥ ਰਹਾਉ ॥

40ਹਰਿ ਨਾਮੁ ਰਿਦੈ ਉਰਿ ਧਾਰੇ ॥

41ਤਿਨਿ ਸਭੇ ਥੋਕ ਸਵਾਰੇ ॥

42ਗੁਰਿ ਪੂਰੈ ਤੁਸਿ ਦੀਆ ॥

43ਫਿਰਿ ਨਾਨਕ ਦੂਖੁ ਨ ਥੀਆ ॥੨॥੨੧॥੮੫॥

44ਸੋਰਠਿ ਮਹਲਾ ੫ ॥

45ਹਰਿ ਮਨਿ ਤਨਿ ਵਸਿਆ ਸੋਈ ॥

46ਜੈ ਜੈ ਕਾਰੁ ਕਰੇ ਸਭੁ ਕੋਈ ॥

47ਗੁਰ ਪੂਰੇ ਕੀ ਵਡਿਆਈ ॥

48ਤਾ ਕੀ ਕੀਮਤਿ ਕਹੀ ਨ ਜਾਈ ॥੧॥

49ਹਉ ਕੁਰਬਾਨੁ ਜਾਈ ਤੇਰੇ ਨਾਵੈ ॥

50ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥

51ਤੂੰ ਭਾਰੋ ਸੁਆਮੀ ਮੇਰਾ ॥

52ਸੰਤਾਂ ਭਰਵਾਸਾ ਤੇਰਾ ॥

53ਨਾਨਕ ਪ੍ਰਭ ਸਰਣਾਈ ॥

54ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥

55ਸੋਰਠਿ ਮਹਲਾ ੫ ॥

56ਆਗੈ ਸੁਖੁ ਮੇਰੇ ਮੀਤਾ ॥

57ਪਾਛੇ ਆਨਦੁ ਪ੍ਰਭਿ ਕੀਤਾ ॥

58ਪਰਮੇਸੁਰਿ ਬਣਤ ਬਣਾਈ ॥

59ਫਿਰਿ ਡੋਲਤ ਕਤਹੂ ਨਾਹੀ ॥੧॥

60ਸਾਚੇ ਸਾਹਿਬ ਸਿਉ ਮਨੁ ਮਾਨਿਆ ॥

61ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥

ਸਰੋਤ: Sri Guru Granth Sahib · BaniDB

WEBREATH · 11:11

«O God, You are the Support of the breath of life» — Guru Granth Sahib 208

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath