ਗੁਰੂ ਗ੍ਰੰਥ ਸਾਹਿਬ 627 · Raag Sorath · Guru Arjan Dev Ji
1ਜਿ ਕਰਾਵੈ ਸੋ ਕਰਣਾ ॥
2ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥
3ਸੋਰਠਿ ਮਹਲਾ ੫ ॥
4ਹਰਿ ਨਾਮੁ ਰਿਦੈ ਪਰੋਇਆ ॥
5ਸਭੁ ਕਾਜੁ ਹਮਾਰਾ ਹੋਇਆ ॥
6ਪ੍ਰਭ ਚਰਣੀ ਮਨੁ ਲਾਗਾ ॥
7ਪੂਰਨ ਜਾ ਕੇ ਭਾਗਾ ॥੧॥
8ਮਿਲਿ ਸਾਧਸੰਗਿ ਹਰਿ ਧਿਆਇਆ ॥
9ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥
10ਪਰਾ ਪੂਰਬਲਾ ਅੰਕੁਰੁ ਜਾਗਿਆ ॥
11ਰਾਮ ਨਾਮਿ ਮਨੁ ਲਾਗਿਆ ॥
12ਮਨਿ ਤਨਿ ਹਰਿ ਦਰਸਿ ਸਮਾਵੈ ॥
13ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥
14ਸੋਰਠਿ ਮਹਲਾ ੫ ॥
15ਗੁਰ ਮਿਲਿ ਪ੍ਰਭੂ ਚਿਤਾਰਿਆ ॥
16ਕਾਰਜ ਸਭਿ ਸਵਾਰਿਆ ॥
17ਮੰਦਾ ਕੋ ਨ ਅਲਾਏ ॥
18ਸਭ ਜੈ ਜੈ ਕਾਰੁ ਸੁਣਾਏ ॥੧॥
19ਸੰਤਹੁ ਸਾਚੀ ਸਰਣਿ ਸੁਆਮੀ ॥
20ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥
21ਕਰਤਬ ਸਭਿ ਸਵਾਰੇ ॥
22ਪ੍ਰਭਿ ਅਪੁਨਾ ਬਿਰਦੁ ਸਮਾਰੇ ॥
23ਪਤਿਤ ਪਾਵਨ ਪ੍ਰਭ ਨਾਮਾ ॥
24ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥
25ਸੋਰਠਿ ਮਹਲਾ ੫ ॥
26ਪਾਰਬ੍ਰਹਮਿ ਸਾਜਿ ਸਵਾਰਿਆ ॥
27ਇਹੁ ਲਹੁੜਾ ਗੁਰੂ ਉਬਾਰਿਆ ॥
28ਅਨਦ ਕਰਹੁ ਪਿਤ ਮਾਤਾ ॥
29ਪਰਮੇਸਰੁ ਜੀਅ ਕਾ ਦਾਤਾ ॥੧॥
30ਸੁਭ ਚਿਤਵਨਿ ਦਾਸ ਤੁਮਾਰੇ ॥
31ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥
32ਮੇਰਾ ਪ੍ਰਭੁ ਪਰਉਪਕਾਰੀ ॥
33ਪੂਰਨ ਕਲ ਜਿਨਿ ਧਾਰੀ ॥
34ਨਾਨਕ ਸਰਣੀ ਆਇਆ ॥
35ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥
36ਸੋਰਠਿ ਮਹਲਾ ੫ ॥
37ਸਦਾ ਸਦਾ ਹਰਿ ਜਾਪੇ ॥
38ਪ੍ਰਭ ਬਾਲਕ ਰਾਖੇ ਆਪੇ ॥
39ਸੀਤਲਾ ਠਾਕਿ ਰਹਾਈ ॥
40ਬਿਘਨ ਗਏ ਹਰਿ ਨਾਈ ॥੧॥
41ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥
42ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥
43ਪ੍ਰਭ ਕਰਣ ਕਾਰਣ ਸਮਰਾਥਾ ॥
44ਹਰਿ ਸਿਮਰਤ ਸਭੁ ਦੁਖੁ ਲਾਥਾ ॥
45ਅਪਣੇ ਦਾਸ ਕੀ ਸੁਣੀ ਬੇਨੰਤੀ ॥
46ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥
47ਸੋਰਠਿ ਮਹਲਾ ੫ ॥
48ਅਪਨਾ ਗੁਰੂ ਧਿਆਏ ॥
49ਮਿਲਿ ਕੁਸਲ ਸੇਤੀ ਘਰਿ ਆਏ ॥
50ਨਾਮੈ ਕੀ ਵਡਿਆਈ ॥
51ਤਿਸੁ ਕੀਮਤਿ ਕਹਣੁ ਨ ਜਾਈ ॥੧॥
52ਸੰਤਹੁ ਹਰਿ ਹਰਿ ਹਰਿ ਆਰਾਧਹੁ ॥
53ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥
54ਪ੍ਰੇਮ ਭਗਤਿ ਪ੍ਰਭ ਲਾਗੀ ॥
55ਸੋ ਪਾਏ ਜਿਸੁ ਵਡਭਾਗੀ ॥
56ਜਨ ਨਾਨਕ ਨਾਮੁ ਧਿਆਇਆ ॥
57ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥
58ਸੋਰਠਿ ਮਹਲਾ ੫ ॥
59ਪਰਮੇਸਰਿ ਦਿਤਾ ਬੰਨਾ ॥
60ਦੁਖ ਰੋਗ ਕਾ ਡੇਰਾ ਭੰਨਾ ॥
61ਅਨਦ ਕਰਹਿ ਨਰ ਨਾਰੀ ॥
62ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥
WEBREATH · 11:11
«O God, You are the Support of the breath of life» — Guru Granth Sahib 208
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath