ਸਿੱਖ ਧਰਮ
ਪਿੱਛੇ

ਗੁਰੂ ਗ੍ਰੰਥ ਸਾਹਿਬ 626 · Raag Sorath · Guru Arjan Dev Ji

1ਸੁਖ ਸਾਗਰੁ ਗੁਰੁ ਪਾਇਆ ॥ ਤਾ ਸਹਸਾ ਸਗਲ ਮਿਟਾਇਆ ॥੧॥

2ਹਰਿ ਕੇ ਨਾਮ ਕੀ ਵਡਿਆਈ ॥

3ਆਠ ਪਹਰ ਗੁਣ ਗਾਈ ॥

4ਗੁਰ ਪੂਰੇ ਤੇ ਪਾਈ ॥ ਰਹਾਉ ॥

5ਪ੍ਰਭ ਕੀ ਅਕਥ ਕਹਾਣੀ ॥

6ਜਨ ਬੋਲਹਿ ਅੰਮ੍ਰਿਤ ਬਾਣੀ ॥

7ਨਾਨਕ ਦਾਸ ਵਖਾਣੀ ॥

8ਗੁਰ ਪੂਰੇ ਤੇ ਜਾਣੀ ॥੨॥੨॥੬੬॥

9ਸੋਰਠਿ ਮਹਲਾ ੫ ॥

10ਆਗੈ ਸੁਖੁ ਗੁਰਿ ਦੀਆ ॥

11ਪਾਛੈ ਕੁਸਲ ਖੇਮ ਗੁਰਿ ਕੀਆ ॥

12ਸਰਬ ਨਿਧਾਨ ਸੁਖ ਪਾਇਆ ॥

13ਗੁਰੁ ਅਪੁਨਾ ਰਿਦੈ ਧਿਆਇਆ ॥੧॥

14ਅਪਨੇ ਸਤਿਗੁਰ ਕੀ ਵਡਿਆਈ ॥

15ਮਨ ਇਛੇ ਫਲ ਪਾਈ ॥

16ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥

17ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥

18ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥

19ਸੋਰਠਿ ਮਹਲਾ ੫ ॥

20ਗੁਰ ਕਾ ਸਬਦੁ ਰਖਵਾਰੇ ॥

21ਚਉਕੀ ਚਉਗਿਰਦ ਹਮਾਰੇ ॥

22ਰਾਮ ਨਾਮਿ ਮਨੁ ਲਾਗਾ ॥

23ਜਮੁ ਲਜਾਇ ਕਰਿ ਭਾਗਾ ॥੧॥

24ਪ੍ਰਭ ਜੀ ਤੂ ਮੇਰੋ ਸੁਖਦਾਤਾ ॥

25ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥

26ਨਾਨਕ ਪ੍ਰਭੁ ਅਬਿਨਾਸੀ ॥

27ਤਾ ਕੀ ਸੇਵ ਨ ਬਿਰਥੀ ਜਾਸੀ ॥

28ਅਨਦ ਕਰਹਿ ਤੇਰੇ ਦਾਸਾ ॥

29ਜਪਿ ਪੂਰਨ ਹੋਈ ਆਸਾ ॥੨॥੪॥੬੮॥

30ਸੋਰਠਿ ਮਹਲਾ ੫ ॥

31ਗੁਰ ਅਪੁਨੇ ਬਲਿਹਾਰੀ ॥

32ਜਿਨਿ ਪੂਰਨ ਪੈਜ ਸਵਾਰੀ ॥

33ਮਨ ਚਿੰਦਿਆ ਫਲੁ ਪਾਇਆ ॥

34ਪ੍ਰਭੁ ਅਪੁਨਾ ਸਦਾ ਧਿਆਇਆ ॥੧॥

35ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥

36ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥

37ਪ੍ਰਭਿ ਅਪਨੈ ਵਰ ਦੀਨੇ ॥

38ਸਗਲ ਜੀਅ ਵਸਿ ਕੀਨੇ ॥

39ਜਨ ਨਾਨਕ ਨਾਮੁ ਧਿਆਇਆ ॥

40ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥

41ਸੋਰਠਿ ਮਹਲਾ ੫ ॥

42ਤਾਪੁ ਗਵਾਇਆ ਗੁਰਿ ਪੂਰੇ ॥

43ਵਾਜੇ ਅਨਹਦ ਤੂਰੇ ॥

44ਸਰਬ ਕਲਿਆਣ ਪ੍ਰਭਿ ਕੀਨੇ ॥

45ਕਰਿ ਕਿਰਪਾ ਆਪਿ ਦੀਨੇ ॥੧॥

46ਬੇਦਨ ਸਤਿਗੁਰਿ ਆਪਿ ਗਵਾਈ ॥

47ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥

48ਜੋ ਮੰਗਹਿ ਸੋ ਲੇਵਹਿ ॥

49ਪ੍ਰਭ ਅਪਣਿਆ ਸੰਤਾ ਦੇਵਹਿ ॥

50ਹਰਿ ਗੋਵਿਦੁ ਪ੍ਰਭਿ ਰਾਖਿਆ ॥

51ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥

52ਸੋਰਠਿ ਮਹਲਾ ੫ ॥

53ਸੋਈ ਕਰਾਇ ਜੋ ਤੁਧੁ ਭਾਵੈ ॥

54ਮੋਹਿ ਸਿਆਣਪ ਕਛੂ ਨ ਆਵੈ ॥

55ਹਮ ਬਾਰਿਕ ਤਉ ਸਰਣਾਈ ॥

56ਪ੍ਰਭਿ ਆਪੇ ਪੈਜ ਰਖਾਈ ॥੧॥

57ਮੇਰਾ ਮਾਤ ਪਿਤਾ ਹਰਿ ਰਾਇਆ ॥

58ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰਂੀ ਤੇਰਾ ਕਰਾਇਆ ॥ ਰਹਾਉ ॥

59ਜੀਅ ਜੰਤ ਤੇਰੇ ਧਾਰੇ ॥

60ਪ੍ਰਭ ਡੋਰੀ ਹਾਥਿ ਤੁਮਾਰੇ ॥

ਸਰੋਤ: Sri Guru Granth Sahib · BaniDB

WEBREATH · 11:11

«O God, You are the Support of the breath of life» — Guru Granth Sahib 208

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath