ਸਿੱਖ ਧਰਮ
ਪਿੱਛੇ

ਗੁਰੂ ਗ੍ਰੰਥ ਸਾਹਿਬ 622 · Raag Sorath · Guru Arjan Dev Ji

1ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥

2ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥

3ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥

4ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥

5ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥

6ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥

7ਸੋਰਠਿ ਮਹਲਾ ੫ ॥

8ਸਾਹਿਬੁ ਗੁਨੀ ਗਹੇਰਾ ॥

9ਘਰੁ ਲਸਕਰੁ ਸਭੁ ਤੇਰਾ ॥

10ਰਖਵਾਲੇ ਗੁਰ ਗੋਪਾਲਾ ॥

11ਸਭਿ ਜੀਅ ਭਏ ਦਇਆਲਾ ॥੧॥

12ਜਪਿ ਅਨਦਿ ਰਹਉ ਗੁਰ ਚਰਣਾ ॥

13ਭਉ ਕਤਹਿ ਨਹੀ ਪ੍ਰਭ ਸਰਣਾ ॥ ਰਹਾਉ ॥

14ਤੇਰਿਆ ਦਾਸਾ ਰਿਦੈ ਮੁਰਾਰੀ ॥

15ਪ੍ਰਭਿ ਅਬਿਚਲ ਨੀਵ ਉਸਾਰੀ ॥

16ਬਲੁ ਧਨੁ ਤਕੀਆ ਤੇਰਾ ॥

17ਤੂ ਭਾਰੋ ਠਾਕੁਰੁ ਮੇਰਾ ॥੨॥

18ਜਿਨਿ ਜਿਨਿ ਸਾਧਸੰਗੁ ਪਾਇਆ ॥

19ਸੋ ਪ੍ਰਭਿ ਆਪਿ ਤਰਾਇਆ ॥

20ਕਰਿ ਕਿਰਪਾ ਨਾਮ ਰਸੁ ਦੀਆ ॥

21ਕੁਸਲ ਖੇਮ ਸਭ ਥੀਆ ॥੩॥

22ਹੋਏ ਪ੍ਰਭੂ ਸਹਾਈ ॥

23ਸਭ ਉਠਿ ਲਾਗੀ ਪਾਈ ॥

24ਸਾਸਿ ਸਾਸਿ ਪ੍ਰਭੁ ਧਿਆਈਐ ॥

25ਹਰਿ ਮੰਗਲੁ ਨਾਨਕ ਗਾਈਐ ॥੪॥੪॥੫੪॥

26ਸੋਰਠਿ ਮਹਲਾ ੫ ॥

27ਸੂਖ ਸਹਜ ਆਨੰਦਾ ॥

28ਪ੍ਰਭੁ ਮਿਲਿਓ ਮਨਿ ਭਾਵੰਦਾ ॥

29ਪੂਰੈ ਗੁਰਿ ਕਿਰਪਾ ਧਾਰੀ ॥

30ਤਾ ਗਤਿ ਭਈ ਹਮਾਰੀ ॥੧॥

31ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥

32ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥

33ਹਰਿ ਚਰਣ ਕੀ ਓਟ ਸਤਾਣੀ ॥

34ਸਭ ਚੂਕੀ ਕਾਣਿ ਲੋਕਾਣੀ ॥

35ਜਗਜੀਵਨੁ ਦਾਤਾ ਪਾਇਆ ॥

36ਹਰਿ ਰਸਕਿ ਰਸਕਿ ਗੁਣ ਗਾਇਆ ॥੨॥

37ਪ੍ਰਭ ਕਾਟਿਆ ਜਮ ਕਾ ਫਾਸਾ ॥

38ਮਨ ਪੂਰਨ ਹੋਈ ਆਸਾ ॥

39ਜਹ ਪੇਖਾ ਤਹ ਸੋਈ ॥

40ਹਰਿ ਪ੍ਰਭ ਬਿਨੁ ਅਵਰੁ ਨ ਕੋਈ ॥੩॥

41ਕਰਿ ਕਿਰਪਾ ਪ੍ਰਭਿ ਰਾਖੇ ॥

42ਸਭਿ ਜਨਮ ਜਨਮ ਦੁਖ ਲਾਥੇ ॥

43ਨਿਰਭਉ ਨਾਮੁ ਧਿਆਇਆ ॥

44ਅਟਲ ਸੁਖੁ ਨਾਨਕ ਪਾਇਆ ॥੪॥੫॥੫੫॥

45ਸੋਰਠਿ ਮਹਲਾ ੫ ॥

46ਠਾਢਿ ਪਾਈ ਕਰਤਾਰੇ ॥

47ਤਾਪੁ ਛੋਡਿ ਗਇਆ ਪਰਵਾਰੇ ॥

48ਗੁਰਿ ਪੂਰੈ ਹੈ ਰਾਖੀ ॥

49ਸਰਣਿ ਸਚੇ ਕੀ ਤਾਕੀ ॥੧॥

50ਪਰਮੇਸਰੁ ਆਪਿ ਹੋਆ ਰਖਵਾਲਾ ॥

51ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥

52ਹਰਿ ਹਰਿ ਨਾਮੁ ਦੀਓ ਦਾਰੂ ॥

53ਤਿਨਿ ਸਗਲਾ ਰੋਗੁ ਬਿਦਾਰੂ ॥

54ਅਪਣੀ ਕਿਰਪਾ ਧਾਰੀ ॥

55ਤਿਨਿ ਸਗਲੀ ਬਾਤ ਸਵਾਰੀ ॥੨॥

56ਪ੍ਰਭਿ ਅਪਨਾ ਬਿਰਦੁ ਸਮਾਰਿਆ ॥

57ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥

58ਗੁਰ ਕਾ ਸਬਦੁ ਭਇਓ ਸਾਖੀ ॥

ਸਰੋਤ: Sri Guru Granth Sahib · BaniDB

WEBREATH · 11:11

«O God, You are the Support of the breath of life» — Guru Granth Sahib 208

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath