ਸਿੱਖ ਧਰਮ
ਪਿੱਛੇ

ਗੁਰੂ ਗ੍ਰੰਥ ਸਾਹਿਬ 410 · Raag Aasaa · Guru Arjan Dev Ji

1ਅਲਖ ਅਭੇਵੀਐ ਹਾਂ ॥

2ਤਾਂ ਸਿਉ ਪ੍ਰੀਤਿ ਕਰਿ ਹਾਂ ॥

3ਬਿਨਸਿ ਨ ਜਾਇ ਮਰਿ ਹਾਂ ॥

4ਗੁਰ ਤੇ ਜਾਨਿਆ ਹਾਂ ॥

5ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥

6ਆਸਾਵਰੀ ਮਹਲਾ ੫ ॥

7ਏਕਾ ਓਟ ਗਹੁ ਹਾਂ ॥

8ਗੁਰ ਕਾ ਸਬਦੁ ਕਹੁ ਹਾਂ ॥

9ਆਗਿਆ ਸਤਿ ਸਹੁ ਹਾਂ ॥

10ਮਨਹਿ ਨਿਧਾਨੁ ਲਹੁ ਹਾਂ ॥

11ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥

12ਜੀਵਤ ਜੋ ਮਰੈ ਹਾਂ ॥

13ਦੁਤਰੁ ਸੋ ਤਰੈ ਹਾਂ ॥

14ਸਭ ਕੀ ਰੇਨੁ ਹੋਇ ਹਾਂ ॥

15ਨਿਰਭਉ ਕਹਉ ਸੋਇ ਹਾਂ ॥

16ਮਿਟੇ ਅੰਦੇਸਿਆ ਹਾਂ ॥

17ਸੰਤ ਉਪਦੇਸਿਆ ਮੇਰੇ ਮਨਾ ॥੧॥

18ਜਿਸੁ ਜਨ ਨਾਮ ਸੁਖੁ ਹਾਂ ॥

19ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥

20ਜੋ ਹਰਿ ਹਰਿ ਜਸੁ ਸੁਨੇ ਹਾਂ ॥

21ਸਭੁ ਕੋ ਤਿਸੁ ਮੰਨੇ ਹਾਂ ॥

22ਸਫਲੁ ਸੁ ਆਇਆ ਹਾਂ ॥

23ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥

24ਆਸਾਵਰੀ ਮਹਲਾ ੫ ॥

25ਮਿਲਿ ਹਰਿ ਜਸੁ ਗਾਈਐ ਹਾਂ ॥

26ਪਰਮ ਪਦੁ ਪਾਈਐ ਹਾਂ ॥

27ਉਆ ਰਸ ਜੋ ਬਿਧੇ ਹਾਂ ॥

28ਤਾ ਕਉ ਸਗਲ ਸਿਧੇ ਹਾਂ ॥

29ਅਨਦਿਨੁ ਜਾਗਿਆ ਹਾਂ ॥

30ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥

31ਸੰਤ ਪਗ ਧੋਈਐ ਹਾਂ ॥

32ਦੁਰਮਤਿ ਖੋਈਐ ਹਾਂ ॥

33ਦਾਸਹ ਰੇਨੁ ਹੋਇ ਹਾਂ ॥

34ਬਿਆਪੈ ਦੁਖੁ ਨ ਕੋਇ ਹਾਂ ॥

35ਭਗਤਾਂ ਸਰਨਿ ਪਰੁ ਹਾਂ ॥

36ਜਨਮਿ ਨ ਕਦੇ ਮਰੁ ਹਾਂ ॥

37ਅਸਥਿਰੁ ਸੇ ਭਏ ਹਾਂ ॥

38ਹਰਿ ਹਰਿ ਜਿਨੑ ਜਪਿ ਲਏ ਮੇਰੇ ਮਨਾ ॥੧॥

39ਸਾਜਨੁ ਮੀਤੁ ਤੂੰ ਹਾਂ ॥

40ਨਾਮੁ ਦ੍ਰਿੜਾਇ ਮੂੰ ਹਾਂ ॥

41ਤਿਸੁ ਬਿਨੁ ਨਾਹਿ ਕੋਇ ਹਾਂ ॥

42ਮਨਹਿ ਅਰਾਧਿ ਸੋਇ ਹਾਂ ॥

43ਨਿਮਖ ਨ ਵੀਸਰੈ ਹਾਂ ॥

44ਤਿਸੁ ਬਿਨੁ ਕਿਉ ਸਰੈ ਹਾਂ ॥

45ਗੁਰ ਕਉ ਕੁਰਬਾਨੁ ਜਾਉ ਹਾਂ ॥

46ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥

47ਆਸਾਵਰੀ ਮਹਲਾ ੫ ॥

48ਕਾਰਨ ਕਰਨ ਤੂੰ ਹਾਂ ॥

49ਅਵਰੁ ਨਾ ਸੁਝੈ ਮੂੰ ਹਾਂ ॥

50ਕਰਹਿ ਸੁ ਹੋਈਐ ਹਾਂ ॥

51ਸਹਜਿ ਸੁਖਿ ਸੋਈਐ ਹਾਂ ॥

52ਧੀਰਜ ਮਨਿ ਭਏ ਹਾਂ ॥

53ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥

54ਸਾਧੂ ਸੰਗਮੇ ਹਾਂ ॥

55ਪੂਰਨ ਸੰਜਮੇ ਹਾਂ ॥

56ਜਬ ਤੇ ਛੁਟੇ ਆਪ ਹਾਂ ॥

57ਤਬ ਤੇ ਮਿਟੇ ਤਾਪ ਹਾਂ ॥

58ਕਿਰਪਾ ਧਾਰੀਆ ਹਾਂ ॥

59ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥

60ਇਹੁ ਸੁਖੁ ਜਾਨੀਐ ਹਾਂ ॥

61ਹਰਿ ਕਰੇ ਸੁ ਮਾਨੀਐ ਹਾਂ ॥

62ਮੰਦਾ ਨਾਹਿ ਕੋਇ ਹਾਂ ॥

63ਸੰਤ ਕੀ ਰੇਨ ਹੋਇ ਹਾਂ ॥

64ਆਪੇ ਜਿਸੁ ਰਖੈ ਹਾਂ ॥

65ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥

66ਜਿਸ ਕਾ ਨਾਹਿ ਕੋਇ ਹਾਂ ॥

67ਤਿਸ ਕਾ ਪ੍ਰਭੂ ਸੋਇ ਹਾਂ ॥

68ਅੰਤਰਗਤਿ ਬੁਝੈ ਹਾਂ ॥

69ਸਭੁ ਕਿਛੁ ਤਿਸੁ ਸੁਝੈ ਹਾਂ ॥

70ਪਤਿਤ ਉਧਾਰਿ ਲੇਹੁ ਹਾਂ ॥

71ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥

72ਆਸਾਵਰੀ ਮਹਲਾ ੫ ਇਕਤੁਕਾ ॥

73ਓਇ ਪਰਦੇਸੀਆ ਹਾਂ ॥

74ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥

75ਜਾ ਸਿਉ ਰਚਿ ਰਹੇ ਹਾਂ ॥

ਸਰੋਤ: Sri Guru Granth Sahib · BaniDB

WEBREATH · 11:11

«O God, You are the Support of the breath of life» — Guru Granth Sahib 208

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath