ਇਸਲਾਮ
ਪਿੱਛੇ

89. ਅਲ-ਫ਼ਜਰ

1ਫ਼ਜਰ (ਅੰਮ੍ਰਿਤ ਵੇਲਾ) ਦੀ ਸਹੁੰ ਹੈ।

2ਅਤੇ ਦਸ ਰਾਤਾਂ ਦੀ।

3ਅਤੇ ਜਿਸਤ ਅਤੇ ਟਾਂਕ ਦੀ।

4ਅਤੇ ਰਾਤ ਦੀ ਜਦੋਂ ਉਹ ਜਾਣ ਲੱਗੇ।

5ਕਿਉਂ, ਇਸ ਵਿਚ ਤਾਂ ਬੁੱਧੀਮਾਨਾਂ ਲਈ ਕਾਫ਼ੀ ਪ੍ਰਮਾਣ ਹਨ।

6ਤੁਸੀਂ ਨਹੀਂ ਦੇਖਿਆ? ਤੁਹਾਡੇ ਰੱਬ ਨੇ ਆਦ (ਕੌਮ-ਏ-ਆਦ) ਦੇ ਨਾਲ ਕੀ ਕੀਤਾ।

7ਖੰਭਿਆਂ ਵਾਲੇ ਇਰਮ (ਵੱਡੇ ਕੱਦਾਂ ਵਾਲੇ) ਦੇ ਨਾਲ।

8ਜਿਨ੍ਹਾਂ ਵਰਗੀ ਕੋਈ ਕੌਮ ਦੇਸ਼ਾਂ ਵਿਚ ਪੈਦਾ ਨਹੀਂ ਕੀਤੀ ਗਈ।

9ਅਤੇ ਸਮੂਦ ਦੇ ਨਾਲ, ਜਿਨ੍ਹਾਂ ਨੇ (ਕਰਾ ਦੀਆਂ) ਘਾਟੀਆਂ ਵਿਚ ਚਟਾਨਾਂ ਤਰਾਸ਼ੀਆਂ (ਅਤੇ ਘਰ ਬਣਾਏ)।

10ਅਤੇ ਮੇਖਾਂ ਵਾਲੇ ਫਿਰਔਨ ਦੇ ਨਾਲ।

11ਜਿਨ੍ਹਾਂ ਨੇ ਦੇਸ਼ਾਂ ਵਿਚ ਬਗ਼ਾਵਤ ਕੀਤੀ।

12ਫਿਰ ਉਨ੍ਹਾਂ ਵਿਚ ਬਹੁਤ ਫਸਾਦ ਫ਼ੈਲਾਇਆ।

13ਤਾਂ ਤੁਹਾਡੇ ਰੱਬ ਨੇ ਉਨ੍ਹਾਂ ਤੇ ਸਜ਼ਾ ਦਾ ਕੋੜਾ ਵਰਸਾਇਆ।

14ਬੇਸ਼ੱਕ ਤੁਹਾਡਾ ਰੱਬ ਘਾਤ ਵਿਚ ਹੈ।

15ਸੋ ਮਨੁੱਖ ਦਾ ਮਾਮਲਾ ਇਹ ਹੈ ਕਿ ਜਦੋਂ ਉਸ ਦਾ ਰੱਬ ਉਸ ਦਾ ਇਮਤਿਹਾਨ ਲੈਂਦਾ ਹੈ ਅਤੇ ਉਸ ਨੂੰ ਇੱਜ਼ਤ ਅਤੇ ਨਿਅਮਤ ਬਖ਼ਸ਼ਦਾ ਹੈ, ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਸਨਮਾਨ ਦਿੱਤਾ ਹੈ।

16ਅਤੇ ਜਦੋਂ ਉਹ ਉਸ ਦਾ ਇਮਤਿਹਾਨ ਲੈਂਦਾ ਹੈ ਅਤੇ ਉਸ ਦਾ ਰਿਜ਼ਕ ਤੰਗ ਕਰ ਦਿੰਦਾ ਹੈ। ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਬੇ-ਇੱਜ਼ਤ ਕਰ ਦਿੱਤਾ।

17ਕਦੇ ਵੀ ਨਹੀਂ, ਸਗੋਂ' ਤੁਸੀਂ ਅਨਾਥਾਂ ਦਾ ਸਨਮਾਨ ਨਹੀਂ ਕਰਦੇ।

18ਅਤੇ ਨਾ ਤੁਸੀ' ਮਿਸਕੀਨ (ਨਿਰਧਨ) ਨੂੰ ਭੋਜਨ ਖਿਲਾਉਣ ਲਈ ਇੱਕ ਦੂਜੇ ਨੂੰ ਪ੍ਰੇਰਿਤ ਕਰਦੇ ਹੋ।

19ਅਤੇ ਤੁਸੀਂ ਵਿਰਾਸਤ (ਵਿਚ ਮਿਲੀ ਦੌਲਤ) ਨੂੰ ਇਕੱਠਾ ਕਰਕੇ ਖਾ ਜਾਂਦੇ ਹੋ।

20ਅਤੇ ਤੁਸੀਂ ਆਪਣੀ ਜਾਇਦਾਦ ਨਾਲ ਬਹੁਤ ਪਿਆਰ ਕਰਦੇ ਹੋ।

21ਕਦੇ ਵੀ ਨਹੀਂ, ਜਦੋਂ ਧਰਤੀ ਨੂੰ ਤੋੜ ਕੇ ਰੇਜ਼ਾ-ਰੇਜ਼ਾ (ਕਣ) ਕਰ ਦਿੱਤਾ ਜਾਵੇਗਾ।

22ਅਤੇ ਤੁਹਾਡਾ ਰੱਬ ਆਵੇਗਾ (ਤੇ ਰੰਗ ਵਿਖਾਵੇਗਾ), ਤੇ ਫ਼ਰਿਸ਼ਤੇ ਕਤਾਰਾਂ ਬੰਨ੍ਹ ਕੇ ਆ ਆਉਣਗੇ।

23ਅਤੇ ਉਸ ਦਿਨ ਨਰਕ ਹਾਜ਼ਿਰ ਕਰ ਦਿੱਤੀ ਜਾਵੇਗੀ। ਉਸ ਦਿਨ ਮਨੁੱਖ ਨੂੰ ਸਮਝ ਆਵੇਗੀ, ਪਰ ਉਸ ਵੇਲੇ ਸਮਝਣ ਦਾ ਮੌਕਾ ਕਿਥੇ

24ਉਹ ਆਖੇਗਾ ਕਿ ਕਾਸ਼! ਮੈਂ ਆਪਣੇ ਜੀਵਨ ਵਿਚ ਕੁਝ ਅੱਗੇ ਭੇਜਦਾ।

25ਸੋ ਉਸ ਦਿਨ ਨਾ ਤਾਂ ਅੱਲਾਹ ਦੇ ਬਰਾਬਰ ਕੌਈ ਸਜ਼ਾ ਦੇਵੇਗਾ।

26ਅਤੇ ਨਾ ਉਸ ਦੇ ਬੰਨ੍ਹਣ ਵਾਂਗ ਕੋਈ ਬੰਨ੍ਹ ਸਕੇਗਾ।

27ਹੇ ਸਤੂੰਸ਼ਟ ਆਤਮਾ

28ਚੱਲ ਆਪਣੇ ਰੱਬ ਵੱਲ। ਤੂੰ ਉਸ ਤੋਂ ਖੂਸ਼ ਅਤੇ ਉਹ ਤੇਰੇ ਤੋਂ ਖੂਸ਼।

29ਸੋ ਮੇਰੇ ਬੰਦਿਆਂ ਵਿਚ ਸ਼ਾਮਿਲ ਹੋ।

30ਅਤੇ ਮੇਰੀ ਜੰਨਤ ਵਿਚ ਦਾਖ਼ਿਲ ਹੋ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath