ਇਸਲਾਮ
ਪਿੱਛੇ

87. ਅਲ-ਅਲਾ

1ਆਪਣੇ ਪਾਲਣਹਾਰ ਦੇ ਨਾਮ ਦੀ ਪਵਿੱਤਰਤਾ ਦਾ ਵਰਨਣ ਕਰੋ, ਜਿਹੜਾ ਸਭ ਤੋਂ ਸ੍ਰੇਸ਼ਟ ਹੈ।

2ਜਿਸ ਨੇ ਪੈਦਾ ਕੀਤਾ ਫਿਰ ਸਵਾਰਿਆ।

3ਜਿਸ ਨੇ (ਸਮਝ ਦਿੱਤੀ) ਠਹਿਰਾਇਆ ਅਤੇ ਫਿਰ ਰਾਹ ਵਿਖਾਇਆ।

4ਜਿਸ ਨੇ ਘਾਹ (ਚਾਰਾ) ਪੈਦਾ ਕੀਤਾ।

5ਫਿਰ ਉਸ ਨੂੰ ਕਾਲੇ ਰੰਗ ਦਾ ਕੂੜਾ ਬਣਾ ਦਿੱਤਾ।

6ਅਸੀਂ ਤੁਹਾਨੂੰ ਪੜ੍ਹਾਵਾਂਗੇ, ਫਿਰ ਤੁਸੀਂ ਨਹੀਂ ਭੁਲੋਗੇ।

7ਪਰੰਤੂ ਜੋ ਅੱਲਾਹ ਚਾਹੇ, ਉਹ ਜਾਣਦਾ ਹੈ, ` ਗੁੱਝੀਆਂ ਵੀ ਅਤੇ ਪ੍ਰਗਟ ਵੀ।

8ਅਤੇ ਅਸੀਂ ਤੁਹਾਨੂੰ ਸੌਖੇ ਰਾਹ ਤੇ ਲੈ ਚਲਾਂਗੇ।

9ਤਾਂ ਸਿੱਖਿਆ ਦੇਵੇਂ, ਜੇਕਰ ਸਿੱਖਿਆ ਲਾਭ ਦੇਵੇ।

10ਉਹ ਬੰਦਾ ਉਪਦੇਸ਼ ਸਵੀਕਾਰ ਕਰੇਗਾ ਜਿਹੜਾ ਡਰਦਾ ਹੈ।

11ਉਹ ਜਿਹੜਾ ਅਭਾਗਾ ਹੋਵੇਗਾ, ਉਸ ਤੋਂ ਮੂੰਹ ਮੋੜੇਗਾ।

12ਉਹ ਵੱਡੀ ਅੱਗ ਵਿਚ ਡਿੱਗੇਗਾ।

13ਉਹ ਨਾ ਉਸ ਵਿਚ ਮਰੇਗਾ ਅਤੇ ਨਾਂ ਜਿਉਂਦਾ ਰਹੇਗਾ।

14ਉਹ ਸਫ਼ਲ ਹੋਇਆ ਜਿਸ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ।

15ਅਤੇ ਅਪਣੇ ਰੱਬ ਦਾ ਨਾਮ ਲਿਆ, ਫਿਰ ਨਮਾਜ਼ ਪੜ੍ਹੀ।

16ਸਗੋਂ ਤੁਸੀਂ ਢੁਨਿਆਵੀ ਜੀਵਨ ਨੂੰ ਅਹਮੀਅਤ ਦਿੰਦੇ ਹੋ।

17ਅਤੇ ਪ੍ਰਲੋਕ ਬਿਹਤਰ ਹੈ ਅਤੇ ਸਥਾਈ ਹੈ।

18ਇਹ ਪਹਿਲੇ ਸਹੀਫ਼ਿਆਂ (ਗ੍ਰੰਥਾਂ? ਵਿਚ ਵੀ ਹੈ।)

19ਮੂਸਾ ਅਤੇ ਇਬਰਾਹੀਮ ਦੇ ਸਹੀਫ਼ਿਆਂ ਵਿਚ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath