ਇਸਲਾਮ
ਪਿੱਛੇ

78. ਅਨ-ਨਾਬਾ

1ਲੋਕ ਕਿਸ ਚੀਜ਼ ਬਾਰੇ ਪੁੱਛ ਰਹੇ ਹਨ।

2ਉਸ ਵੱਡੀ ਸੂਚਨਾ ਬਾਰੇ।

3ਜਿਸ ਬਾਰੇ ਇਹ ਲੋਕ ਮੱਤਭੇਦ ਕਰਦੇ ਹਨ।

4ਕਦੇ ਵੀ ਨਹੀਂ, ਜਲਦੀ ਹੀ ਉਹ ਜਾਣ ਲੈਣਗੇ।

5ਕਦੇ ਵੀ ਨਹੀਂ, ਜਲਦੀ ਹੀ ਉਹ ਜਾਣ ਲੈਣਗੇ।

6ਕੀ ਅਸੀਂ ਧਰਤੀ ਨੂੰ ਫਰਸ਼ ਨਹੀਂ ਬਣਾਇਆ।

7ਅਤੇ ਪਹਾੜਾਂ ਨੂੰ ਮੇਖਾਂ (ਸਹਾਰਾ ਦੇਣ ਵਾਲੇ ਖੰਬੇ)।

8ਅਤੇ ਤੁਹਾਨੂੰ ਅਸੀਂ' ਜੋੜੇ-ਜੋੜੇ ਬਣਾਇਆ।

9ਅਤੇ ਨੀਂਦ ਨੂੰ ਤੁਹਾਡੀ ਥਕਾਨ ਦੂਰ ਕਰਨ ਲਈ ਬਣਾਇਆ।

10ਅਤੇ ਰਾਤ ਨੂੰ ਪਰਦਾ ਬਣਾਇਆ।

11ਅਤੇ ਅਸੀਂ ਦਿਨ ਨੂੰ ਰੋਜ਼ੀ ਕਮਾਉਣ ਦਾ ਸਮਾਂ ਬਣਾਇਆ।

12ਅਤੇ ਅਸੀਂ ਤੁਹਾਡੇ ਉੱਪਰ ਸੱਤ ਪੱਕੇ ਅਸਮਾਨ ਬਣਾਏ।

13ਅਤੇ ਅਸੀਂ ਉਨ੍ਹਾਂ ਵਿਚ ਇੱਕ ਚਮਕਦਾ ਹੋਇਆ ਦੀਵਾ ਰੱਖ ਦਿੱਤਾ।

14ਅਤੇ ਅਸੀਂ ਪਾਣੀ ਨਾਲ ਭਰੇ ਬੱਦਲਾਂ ਰਾਹੀ' ਮੋਹਲੇਧਾਰ ਮੀਂਹ ਵਰਸਾਇਆ।

15ਤਾਂ ਕਿ ਅਸੀਂ ਉਸ ਦੇ ਰਾਹੀਂ ਅਨਾਜ ਅਤੇ ਸਬਜ਼ੀਆਂ ਉਗਾਈਏ।

16ਅਤੇ ਸੰਘਣੇ ਬਾਗ਼।

17ਬੇਸ਼ੱਕ ਫ਼ੈਸਲੇ ਦੇ ਦਿਨ ਦਾ ਸਮਾਂ ਨਿਸ਼ਚਿਤ ਹੈ।

18ਜਿਸ ਦਿਨ ਸੂਰ ਵਿਚ ਬਿਗਲ ਵਜਾਇਆ ਜਾਵੇਗਾ, ਫਿਰ ਤੁਸੀਂ ਝੂੰਡਾਂ ਦੇ ਝੁੰਡ ਆਵੋਗੇ।

19ਅਤੇ ਅਸਮਾਨ ਖੌਲ੍ਹ ਦਿੱਤਾ ਜਾਵੇਗਾ, ਫਿਰ ਉਸ ਵਿਚ ਦਰਵਾਜ਼ੇ ਹੀ ਦਰਵਾਜ਼ੇ ਹੋ ਜਾਣਗੇ।

20ਅਤੇ ਪਹਾੜ ਚਲਾ ਦਿੱਤਾ ਜਾਣਗੇ ਉਹ ਰੇਤ ਵਰਗੇ ਹੋ ਜਾਣਗੇ।

21ਬੇਸ਼ੱਕ ਨਰਕ ਘਾਤ ਵਿਚ ਹੈ।

22ਬਾਗ਼ੀਆਂ ਦਾ ਟਿਕਾਣਾ।

23ਉਸ ਵਿਚ ਉਹ ਲੰਮੇ ਸਮੇਂ ਤੱਕ ਪਏ ਰਹਿਣਗੇ।

24ਉਸ ਵਿਚ ਨਾ ਉਹ ਕਿਸੇ ਠੰਡਕ ਨੂੰ ਚੱਖਣਗੇ ਅਤੇ ਨਾ ਪੀਣ ਵਾਲੀ ਜ਼ੀਜ਼ ਨੂੰ।

25ਪਰੰਤੂ ਖੌਲ੍ਹਦਾ ਪਾਣੀ ਅਤੇ (ਜਖ਼ਮਾਂ ਦੀ) ਪੀਕ।

26ਉਨ੍ਹਾਂ ਦੇ ਕਰਮ ਅਨੁਸਾਰ ਬਦਲਾ ਹੈ।

27ਉਹ ਹਿਸਾਬ ਦਾ ਡਰ ਨਹੀਂ ਰੱਖਦੇ ਸਨ।

28ਅਤੇ ਉਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਸੰਪੂਰਨ ਝੁਠਲਾ' ਦਿੱਤਾ।

29ਅਤੇ ਅਸੀਂ ਹਰ ਚੀਜ਼ ਨੂੰ ਲਿਖ ਕੇ ਉਸ ਦੀ ਗਿਣਤੀ ਕਰ ਰੱਖੀ ਹੈ।

30ਤਾਂ ਚੱਖੋ। ਅਸੀਂ ਤੁਹਾਡੀ ਸਜ਼ਾ ਵਧਾਉਂਦੇ ਜਾਂਵਾਗੇ।

31ਬੇਸ਼ੱਕ ਡਰਨ ਵਾਲਿਆਂ ਲਈ ਸਫ਼ਲਤਾ ਹੈ।

32ਸ਼ਾਗ਼ ਅਤੇ ਅੰਗੂਰ

33ਅਤੇ ਬਰਾਬਰ ਉਮਰ ਵਾਲੀਆਂ ਨੌਜਵਾਨ ਲੜਕੀਆਂ।

34ਅਤੇ ਭਰੇ ਹੋਏ ਜਾਮ।

35ਉੱਥੇ ਉਹ ਮਿਥਿਆ ਅਤੇ ਝੂਠੀਆਂ ਗੱਲਾਂ ਨਹੀਂ ਸੁਨਣਗੇ।

36ਤੇਰੇ ਰੱਬ ਵੱਲੋਂ ਉਨ੍ਹਾਂ ਦੇ ਕਰਮਾਂ ਦੇ ਅਨੁਸਾਰ ਬਦਲਾ ਹੋਵੇਗਾ।

37ਰਹਿਮਾਨ ਵੱਲੋਂ ਜਿਹੜਾ ਆਕਾਸ਼ ਅਤੇ ਧਰਤੀ ਅਤੇ ਉਨ੍ਹਾਂ ਦੇ ਵਿਚਕਾਰ ਦੀਆਂ ਚੀਜ਼ਾਂ ਦਾ ਪਾਲਣਹਾਰ ਹੈ। ਕੋਈ ਤਾਕਤ ਨਹੀਂ ਰੱਖਦਾ ਕਿ ਉਸ ਨਾਲ ਗੱਲ ਕਰੇ।

38ਜਿਸ ਦਿਨ ਜਿਬਰੀਲ ਅਤੇ ਫ਼ਰਿਸ਼ਤੇ ਕਤਾਰਾਂ ਬਣਾ ਕੇ ਖੜ੍ਹੇ ਹੋਣਗੇ, (ਉਸ ਵੇਲੇ) ਕੋਈ ਨਹੀਂ' ਬੋਲੇਗਾ। ਪਰੰਤੂ (ਉਸ ਤੋਂ' ਬਿਨ੍ਹਾਂ? ਜਿਸ ਨੂੰ ਰਹਿਮਾਨ ਆਗਿਆ ਦੇਵੇ ਅਤੇ ਉਹ ਯੋਗ ਗੱਲ ਕਹੇਗਾ।)

39ਇਹ ਦਿਨ ਨਿਸ਼ਚਿਤ ਹੈ, ਸੌ ਜਿਹੜਾ ਚਾਹੇ ਆਪਣੇ ਰੱਬ ਵੱਲ (ਆਪਣਾ) ਟਿਕਾਣਾ ਬਣਾ ਲਵੇ।

40ਅਸੀਂ ਤੁਹਾਨੂੰ ਨੇੜੇ ਆ ਜਾਣ ਵਾਲੀ ਸਜ਼ਾ ਤੋਂ ਡਰਾ ਦਿੱਤਾ ਹੈ। ਜਿਸ ਦਿਨ ਮਨੁੱਖ ਉਸ ਨੂੰ ਦੇਖ ਲਵੇਗਾ, ਜਿਹੜਾ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੈ ਤਾਂ ਅਵੱਗਿਆਕਾਰੀ ਆਖੇਗਾ ਕਿ ਕਾਸ਼! ਮੈਂ ਸਿੱਟੀ ਹੁੰਦਾ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath