69. ਅਲ-ਹੱਕਾ
1ਉਹ ਹੋਣ ਵਾਲੀ।
2ਕੀ ਹੈ ਉਹ ਹੋਣ ਵਾਲੀ
3ਅਤੇ ਤੁਸੀਂ ਕੀ ਜਾਣੋ ਕਿ ਕੀ ਹੈ ਉਹ ਹੋਣ ਵਾਲੀ ਹੈ।
4ਸਮੂਦ ਅਤੇ ਆਦ ਨੇ ਉਸ ਖੜਖੜਾਉਣ ਵਾਲੀ ਚੀਜ਼ ਨੂੰ ਝੁਠਲਾਇਆ।
5ਸੋ ਸਮੂਦ ਤਾਂ ਇੱਕ ਭਿਆਨਕ ਦੁਰਘਟਨਾ
6ਵਿਚ ਨਸ਼ਟ ਕਰ ਦਿੱਤੇ ਗਏ।
7ਤੇ ਆਦ, ਉਹ ਤਾਂ ਇੱਕ ਤੇਜ਼ ਹਨੇਰੀ ਨਾਲ ਨਸ਼ਟ ਕਰ ਦਿੱਤੇ ਗਏ। (7) ਉਸ ਨੂੰ ਅੱਲਾਹ ਨੇ ਲਗਾਤਾਰ ਸੱਤ ਰਾਤਾਂ ਅਤੇ ਅੱਠ ਦਿਨ ਉਨ੍ਹਾਂ ਤੇ ਲਗਾਈ ਰੱਖਿਆ, ਤਾਂ ਤੁਸੀਂ ਦੇਖਦੇ ਹੋ ਕਿ ਉੱਤੇ ਉਹ ਇਸ ਤਰ੍ਹਾਂ ਡਿੱਗੇ ਪਏ ਹਨ, ਜਿਵੇ' ਖਜੂਰ ਦੇ ਖੋਖਲੇ ਤਣੇ।
8ਤਾਂ ਕੀ ਤੁਹਾਨੂੰ ਉਨ੍ਹਾਂ ਵਿਚੋ' ਕੋਈ ਬਚਿਆ ਹੋਇਆ ਦਿਖਾਈ ਦਿੰਦਾ ਹੈ।
9ਫਿਰਔਨ ਅਤੇ ਉਸ ਤੋਂ ਪਹਿਲਾਂ ਵਾਲਿਆਂ ਨੇ ਅਤੇ ਪੂਠੀਆਂ ਹੋਈ ਬਸਤੀਆਂ ਨੇ ਅਪਰਾਧ ਕੀਤਾ।
10ਉਨ੍ਹਾਂ ਨੇ ਆਪਣੇ ਰੱਬ ਦੇ ਰਸੂਲ ਦੀ ਅਵੱਗਿਆ ਕੀਤੀ ਤਾਂ ਅੱਲਾਹ ਨੇ ਉਨ੍ਹਾਂ ਨੂੰ ਬਹੁਤ ਸਖਤੀ ਨਾਲ ਫੜ੍ਹਿਆ।
11ਅਤੇ ਜਦੋਂ ਪਾਣੀ ਹੱਦੋਂ ਲੰਘ ਗਿਆ ਤਾਂ ਅਸੀਂ ਤੁਹਾਨੂੰ ਬੇੜੀ ਵਿਚ ਸਵਾਰ ਕਰਵਾਇਆ।
12ਤਾਂ ਕਿ ਅਸੀਂ ਉਸ ਨੂੰ ਤੁਹਾਡੇ ਲਈ ਯਾਦਗਾਰ ਬਣਾ ਦੇਈਏ ਅਤੇ ਯਾਦ ਰੱਖਣ ਵਾਲੇ ਕੰਨ ਉਸ ਨੂੰ ਯਾਦ ਰੱਖਣ।
13ਸੋ ਜਦੋਂ ਬਿਗਲ ਵਿਚ ਅਚਾਨਕ ਇਕ ਫੂਕ ਮਾਰੀ ਜਾਵੇਗੀ।
14ਅਤੇ ਧਰਤੀ ਅਤੇ ਪਹਾੜਾਂ ਨੂੰ ਉਠਾ ਕੇ ਇੱਕੋ ਬਾਰ ਵਿਚ ਜ਼ੂਰਾ ਜ਼ੂਰਾ ਕਰ ਦਿੱਤਾ ਜਾਵੇਗਾ।
15ਤਾਂ ਉਸ ਦਿਨ ਘਟਨ ਵਾਲੀ ਘਟ ਜਾਵੇਗੀ।
16ਅਤੇ ਆਕਾਸ਼ ਪਾਟ ਜਾਵੇਗਾ ਤਾਂ ਉਹ ਉਸ ਦਿਨ ਪੂਰਨ ਤੌਰ ਤੇ ਖ਼ਤਮ ਹੋ ਜਾਵੇਗਾ।
17ਅਤੇ ਫ਼ਰਿਸ਼ਤੇ ਉਸ ਦੇ ਕਿਨਾਰਿਆਂ ਤੇ ਹੋਣਗੇ ਅਤੇ ਤੇਰੇ ਰੱਬ ਦੇ ਸਿੰਘਾਸਣ ਨੂੰ ਉਸ ਦਿਨ ਅੱਠ ਫ਼ਰਿਸ਼ਤਿਆਂ ਨੇ ਆਪਣੇ ਉੱਪਰ ਚੁੱਕਿਆ ਹੋਵੇਗਾ।
18ਉਸ ਦਿਨ ਤੁਸੀਂ ਪੇਸ਼ ਕੀਤੇ ਜਾਵੋਗੇ। ਤੁਹਾਡੀ ਕੋਈ ਗੱਲ ਛਿਪੀ ਹੋਈ ਨਾ ਹੋਵੇਗੀ।
19ਤਾਂ ਜਿਸ ਬੰਦੇ ਨੂੰ ਉਸ ਦਾ ਕਰਮ ਪੱਤਰ ਉਸ ਦੇ ਸੱਜੇ ਹੱਥ ਵਿਚ ਦਿੱਤਾ ਜਾਵੇਗਾ ਤਾਂ ਉਹ ਆਖੇਗਾ ਕਿ ਲਉ ਮੇਰਾ ਕਰਮ ਪੱਤਰ ਪੜ੍ਹੋ।
20ਮੈਂ ਕਲਪਣਾ ਕੀਤੀ ਸੀ ਕਿ ਮੈਨੂੰ ਮੇਰਾ ਹਿਸਾਬ ਦਿੱਤਾ ਜਾਣ ਵਾਲਾ ਹੈ।
21ਤਾਂ ਉਹ ਇੱਕ ਪਸੰਦਾਦਾਇਕ ਸੁੱਖ ਮਈ ਜੀਵਨ ਵਿਚ ਹੋਵੇਗਾ।
22ਉੱਚੇ ਬਾਗ਼ਾਂ ਵਿਚ।
23ਉਸ ਦੇ ਫਲ ਝੂਕੇ ਪਏ ਰਹੇ ਹੋਣਗੇ।
24ਅਨੰਦ ਪੂਰਬਕ ਖਾਉ ਅਤੇ ਪੀਉ, ਉਨ੍ਹਾਂ ਕਰਮਾਂ ਦੇ ਫਲਸਰੂਪ ਜਿਹੜੇ ਤੁਸੀਂ ਬੀਤੇ ਦਿਨਾ ਵਿਚ ਕੀਤੇ ਹਨ।
25ਅਤੇ ਜਿਸ ਬੰਦੇ ਦਾ ਕਰਮ ਪੱਤਰ ਉਸ ਦੇ ਖੱਬੇ ਹੱਥ ਵਿਚ ਦਿੱਤਾ ਜਾਵੇਗਾ, ਤਾਂ ਉਹ ਆਖੇਗਾ ਕਿ ਕਾਸ਼! ਮੇਰਾ ਕਰਮ ਪੱਤਰ ਮੈਨੂੰ ਨਾਂ ਦਿੱਤਾ ਜਾਂਦਾ।
26ਅਤੇ ਮੈਂ ਨਹੀਂ ਜਾਣਦਾ ਕਿ ਮੇਰਾ ਹਿਸਾਬ ਕੀ ਹੈ।
27ਕਾਸ਼! ਉਹ ਮੌਤ ਹੀ ਆਖਰੀ ਹੁੰਦੀ।
28ਮੋਰੀ ਜਾਇਦਾਦ ਮੇਰੇ ਕੰਮ ਨਾ ਆਈ।
29ਮੇਰੀ ਹਕੂਮਤ ਖ਼ਤਮ ਹੋ ਗਈ।
30ਉਸ ਬੰਦੇ ਨੂੰ ਫੜ੍ਹੋ ਅਤੇ ਉਨ੍ਹਾਂ ਦੇ ਪਟਾ ਪਾਉ।
31ਫਿਰ ਉਸ ਨੂੰ ਨਰਕ ਵਿਚ ਸੁੱਟ ਦੇਉ।
32ਫ਼ਿਰ ਇੱਕ ਜ਼ੌਜੀਰ ਵਿਚ, ਜਿਸ ਦੀ ਲੰਬਾਈ ਸੱਤਰ (70) ਹੱਥ ਹੈ, ਉਸ ਨੂੰ ਘੁੱਟ ਦੇਵੋ।
33ਇਹ ਬੰਦਾ ਅਜ਼ੀਮ ਰੱਬ (ਮਹਾਨ ਅੱਲਾਹ) ਤੇ ਵਿਬਵਾਸ਼ ਨਹੀਂ ਰੱਖਦਾ ਸੀ।
34ਅਤੇ ਉਹ ਕੰਗਾਲਾਂ ਨੂੰ ਰੋਟੀ ਖਵਾਉਣ ਲਈ ਪ੍ਰੇਤ ਵੀ ਨਹੀਂ ਕਰਦਾ ਸੀ।
35ਸੋ ਅੱਜ ਇਥੇ ਉਸ ਦੇ ਨਾਲ ਕੋਈ ਹਮਦਰਦੀ ਰੱਖਣ ਵਾਲਾ ਨਹੀਂ।
36ਅਤੇ ਨਾ ਜ਼ਖਮਾਂ ਦੇ ਧੋਣ ਤੇ (ਨਿਕਲੀ ਪਾਕ) ਤੋਂ ਸ਼ਿਨਾ ਉਨ੍ਹਾਂ ਲਈ ਕੋਈ ਭੋਜਨ ਨਹੀਂ।
37ਇਸ (ਭੋਜਨ) ਨੂੰ ਪਾਪੀਆਂ ਤੋਂ ਬਿਨਾ ਕੋਈ ਨਹੀਂ ਖਾਵੇਗਾ।
38ਤਾਂ ਨਹੀਂ ਮੈਂ ਸਹੂੰ ਖਾਂਦਾ ਹਾਂ, ਉਨ੍ਹਾਂ ਚੀਜ਼ਾਂ ਦੀ ਜਿਸ ਨੂੰ ਤੁਸੀਂ ਦੇਖਦੇ ਹੋ।
39ਅਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਦੇਖਦੇ।
40ਬੇਸ਼ੱਕ ਇਹ ਇੱਕ ਸਨਮਾਨਿਤ ਸੰਦੇਸ਼ ਵਾਹਕ ਬਾਣੀ ਹੈ।
41ਅਤੇ ਇਹ ਕਿਸੇ ਕਵੀ ਦੀ ਰਚਨਾ ਨਹੀਂ, ਤੁਸੀਂ ਬਹੁਤ ਘੱਟ ਸ਼ਰਧਾਵਾਨ ਬਣਦੇ ਹੋ।
42ਇਹ ਕਿਸੇ ਜੋਤਸ਼ੀ ਦੀ ਬਾਣੀ ਨਹੀਂ, ਤੁਸੀ' ਬਹੂਤ ਘੱਟ ਚਿੰਤਤ ਹੁੰਦੇ ਹੋ।
43(ਇਹ ਕੁਰਆਨ) ਜਗਤ ਦੇ ਮਾਲਕ ਵੱਲੋਂ ਉਤਾਰਿਆ ਹੋਇਆ ਹੈ।
44ਅਤੇ ਜੇਕਰ ਇਹ ਪੈਗ਼ੰਬਰ ਕੋਈ ਗੱਲ ਘੜ੍ਹ ਕੇ ਲਿਆਉਂਦੇ ਹਨ।
45ਤਾਂ ਅਸੀਂ ਉਸ ਦਾ ਸੱਜਾ ਹੱਥ ਫੜ੍ਹ ਲੈਂਦੇ ਹਾਂ।
46ਫਿਰ ਅਸੀਂ ਉਸ ਦੇ ਦਿਲ ਦੀ ਨਸ ਕੱਟ ਦਿੰਦੇ ਹਾਂ।
47ਫਿਰ ਤੁਹਾਡੇ ਵਿਚੋਂ ਕੋਈ ਇਸ ਤੋਂ ਸਾਨੂੰ ਰੋਕਣ ਵਾਲਾ ਨਾ ਹੁੰਦਾ।
48ਅਤੇ ਬੇਸ਼ੱਕ ਇਹ ਸੰਜਮੀਆਂ ਲਈ ਸਿੱਖਿਆ ਹੈ।
49ਅਤੇ ਅਸੀਂ ਜਾਣਦੇ ਹਾਂ ਕਿ ਤੁਹਾਡੇ ਵਿਚੋਂ ਇਸ ਤੋਂ ਇਨਕਾਰ ਕਰਨ ਵਾਲੇ ਹਨ।
50ਅਤੇ ਉਹ ਇਨਕਾਰ ਕਰਨ ਵਾਲਿਆਂ ਲਈ ਪਛਤਾਵਾ ਹੈ।
51ਅਤੇ ਇਹ ਯਕੀਨਨ ਸੱਚ ਹੈ।
52ਸੋ ਤੁਸੀਂ ਆਪਣੇ ਮਹਾਨ ਰੱਬ ਦੇ ਨਾਮ ਵੀ ਸਿਫ਼ਤ ਸਲਾਹ ਕਰੋ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath