63. ਅਲ-ਮੁਨਾਫ਼ਿਕੂਨ
1ਜਦੋਂ ਮੁਨਾਫ਼ਿਕ ਲੋਕ ਤੁਹਾਡੇ ਕੋਲ ਆਉਂਦੇ ਹਨ ਤਾਂ ਉਹ ਆਖਦੇ ਹਨ, ਅਸੀਂ ਗਵਾਹੀ ਦਿੰਦੇ ਹਾਂ ਕਿ ਤੁਸੀਂ ਬੇਸ਼ੱਕ ਅੱਲਾਹ ਦੇ ਰਸੂਲ ਹੋ ਅਤੇ ਅੱਲਾਹ ਜਾਣਦਾ ਹੈ, ਕਿ ਬੇਸ਼ੱਕ ਤੁਸੀਂ ਉਸ ਦੇ ਰਸੂਲ ਹੋ ਅਤੇ ਅੱਲਾਹ ਗਵਾਹੀ ਦਿੰਦਾ ਹੈ ਕਿ ਇਹ ਮੁਨਾਫ਼ਿਕ ਝੁਠੇ ਹਨ।
2ਉਨ੍ਹਾਂ ਨੇ ਆਪਣੀਆਂ ਸਹੁੰਆਂ ਨੂੰ ਢਾਲ ਬਣਾ ਰਖਿਆ ਹੈ। ਫਿਰ ਉਹ ਅੱਲਾਹ ਦੇ ਰਾਹ ਤੋਂ ਰੋਕਦੇ ਹਨ। ਬੇਸ਼ੱਕ ਬੇਹੱਦ ਮਾੜਾ ਹੈ ਜਿਹੜਾ ਉਹ ਕਰ ਰਹੇ ਹਨ।
3ਇਹ ਇਸ ਲਈ ਹੈ ਕਿ ਉਹ ਈਮਾਨ ਲਿਆਏ, ਫਿਰ (ਉਨ੍ਹਾਂ ਨੇ) ਅਵੱਗਿਆ ਕੀਤੀ ਫਿਰ ਉਨ੍ਹਾਂ ਦੇ ਦਿਲਾਂ ਤੇ ਮੁਹਰ ਲਗਾ ਦਿੱਤੀ ਗਈ। ਸੋ ਉਹ ਨਹੀਂ ਸਮਝਦੇ।
4ਅਤੇ ਜਦੋਂ' ਤੁਸੀਂ ਉਨ੍ਹਾਂ ਨੂੰ ਦੇਖੋਂ ਤਾਂ ਉਨ੍ਹਾਂ ਦੇ ਸਰੀਰ ਤੁਹਾਨੂੰ ਚੰਗੇ ਲੱਗਦੇ ਹਨ। ਅਤੇ ਜੇਕਰ ਉਹ ਗੱਲ ਕਰਦੇ ਹਨ, ਤਾਂ ਤੁਸੀਂ ਉਨ੍ਹਾਂ ਦੀ ਗੱਲ ਸੁਣਦੇ ਹੋ। ਸਮਝੋ (ਉਨ੍ਹਾਂ ਦੀਆਂ ਗੱਲਾਂ, ਭਾਸ਼ਣ ਇਸ ਤਰਾਂ ਹਨ) ਜਿਵੇਂ ਲੱਕੜਾਂ ਹਨ, ਜਿਹੜੀਆਂ ਕੰਧ ਨਾਲ ਖੜ੍ਹੀਆਂ ਹੋਣ। ਉਹ ਹਰੇਕ ਉਚੀ ਅਵਾਜ਼ ਨੂੰ (ਤੋਂ ਡਰਦੇ) ਆਪਣੇ ਵਿਰੁੱਧ ਸਮਝਦੇ ਹਨ। ਇਹ ਲੋਕ ਤੁਹਾਡੇ ਵੈਰੀ ਹਨ। ਸੋ ਇਨ੍ਹਾਂ ਤੋਂ ਬਚੋ। ਅੱਲਾਹ ਉਨ੍ਹਾਂ ਨੂੰ ਨਸ਼ਟ ਕਰੇ, ਉਹ ਕਿਥੇ ਭਟਕਦੇ ਫਿਰਦੇ ਹਨ।
5ਅਤੇ ਜਦੋਂ ਉਨ੍ਹਾਂ ਨੂੰ ਆਖਿਆ ਜਾਂਦਾ ਹੈ ਕਿ ਆਉ। ਅੱਲਾਹ ਦਾ ਰਸੂਲ ਤੁਹਾਡੇ ਲਈ ਮੁਆਫ਼ੀ ਦੀ ਬੇਨਤੀ ਕਰੇ, ਤਾਂ ਉਹ ਆਪਣਾ ਸਿਰ ਹਿਲਾ ਦਿੰਦੇ ਹਨ। ਅਤੇ ਤੁਸੀਂ ਉਨ੍ਹਾਂ ਨੂੰ ਦੇਖੋਗੇ ਕਿ ਉਹ ਹੰਕਾਰ ਦੇ ਨਾਲ ਮੂੰਹ ਮੋੜ ਲੈਂਦੇ ਹਨ।
6ਤੁਸੀਂ ਉਨ੍ਹਾਂ ਲਈ ਮੁਆਫ਼ੀ ਦੀ ਬੇਨਤੀ ਕਰੋ ਜਾਂ ਨਾ ਕਰੋ, _ ਉਨ੍ਹਾਂ ਲਈ ਇੱਕ ਬਰਾਬਰ ਹੈ। ਅੱਲਾਹ ਕਦੇ ਵੀ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ। ਅੱਲਾਹ ਅਵੱਗਿਆਕਾਰੀ ਲੋਕਾਂ ਨੂੰ ਨਸੀਹਤ ਪ੍ਰਦਾਨ ਨਹੀਂ ਕਰਦਾ।
7ਇਹ ਹੀ ਹਨ ਜਿਹੜੇ ਆਖਦੇ ਹਨ ਕਿ ਜੋ ਲੋਕ ਅੱਲਾਹ ਦੇ ਰਸੂਲ ਦੇ ਨੇੜੇ ਹਨ ਉਨ੍ਹਾਂ ਤੇ ਖਰਚ ਨਾ ਕਰੋ, ਇਥੋਂ ਤੱਕ ਕਿ ਇਹ ਤਿੱਤਰ-ਸ਼ਿੱਤਰ (ਵੱਖ-ਵੱਖ) ਨਾ ਹੋ ਜਾਣ। ਆਕਾਸ਼ਾਂ ਅਤੇ ਧਰਤੀ ਦੇ ਖਜਾਨੇ ਅੱਲਾਹ ਦੇ ਹੀ ਹਨ। ਪਰ ਮੁਨਾਫ਼ਿਕ ਲੋਕ ਨਹੀਂ ਸਮਝਦੇ।
8ਉਹ ਆਖਦੇ ਹਨ ਕਿ ਜੇਕਰ ਅਸੀਂ ਮਦੀਨੇ ਵਾਪਿਸ ਪਰਤ ਆਈਏ ਤਾਂ ਇੱਜ਼ਤ ਵਾਲੇ ਉਥੋਂ ਬੇ-ਇੱਜ਼ਤਾਂ ਨੂੰ ਕੱਢ ਦੇਣਗੇ। ਹਾਲਾਂਕਿ ਇੱਜ਼ਤ ਅੱਲਾਹ ਲਈ ਹੀ ਹੈ, ਅਤੇ ਉਸ ਦੇ ਰਸੂਲ ਅਤੇ ਮੋਮਿਨਾਂ ਲਈ ਹੈ। ਪਰ ਧੋਖੇਬਾਜ (ਮੁਲਾਫ਼ਿਕ) ਨਹੀਂ ਸਮਝਦੇ।
9ਹੇ ਈਮਾਨ ਵਾਲਿਓ! ਤੁਹਾਡੀ ਜਾਇਦਾਦ ਅਤੇ ਤੁਹਾਡੀ ਔਲਾਦ ਤੁਹਾਨੂੰ ਅੱਲਾਹ ਦੇ ਯਾਦ ਤੋਂ ਵਾਝਿਆਂ ਨਾ ਕਰ ਦੇਵੇ। ਅਤੇ ਜਿਹੜੇ ਅਜਿਹਾ ਕਰਨਗੇ ਤਾਂ ਉਹ ਘਾਟੇ ਵਿਚ ਪੈਣ ਵਾਲੇ ਲੋਕ ਹਨ।
10ਅਤੇ ਅਸੀਂ ਜਿਹੜਾ ਕੁਝ ਤੁਹਾਨੂੰ ਦਿੱਤਾ ਉਸ ਵਿਚੋਂ ਖਰਚ ਕਰੋ। ਇਸ ਤੋਂ ਪਹਿਲਾਂ ਕਿ ਤੁਹਾਡੇ ਵਿਚੋਂ ਕਿਸੇ ਦੀ ਮੌਤ ਆ ਜਾਵੇ। ਫਿਰ ਉਹ ਆਖਣਗੇ ਕਿ ਹੇ ਸਾਡੇ ਪਾਲਣਹਾਰ! ਤੁਸੀਂ ਮੈਨੂੰ ਕੁਝ ਹੋਰ ਮੌਕਾ ਕਿਉਂ ਨਾ ਦਿੱਤਾ। ਤਾਂ ਕਿ ਮੈਂ ਦਾਨ ਕਰਦਾ ਅਤੇ ਭਲੇ ਲੋਕਾਂ ਵਿਚ ਸ਼ਾਮਿਲ ਹੋ ਜਾਂਦਾ।
11ਅਤੇ ਅੱਲਾਹ ਕਦੇ ਵੀ ਕਿਸੇ ਪ੍ਰਾਣੀ ਨੂੰ ਜਦੋਂ ਉਸ ਦਾ ਸਮਾਂ ਪੂਰਾ ਹੋਂ ਜਾਵੇ, ਮੌਕਾ ਨਹੀਂ ਦਿੰਦਾ। ਅੱਲਾਹ ਜਾਣਦਾ ਹੈ, ਜੋ ਤੁਸੀਂ ਕਰਦੇ ਹੋ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath