ਇਸਲਾਮ
ਪਿੱਛੇ

60. ਅਲ-ਮੁਮਤਾਹਾਨਾ

1ਹੇ ਈਮਾਨ ਵਾਲਿਓ! ਤੁਸੀਂ' ਮੇਰੇ ਦੁਸ਼ਮਨਾਂ ਅਤੇ ਆਪਣੇ ਦੁਸ਼ਮਨਾ ਨੂੰ ਮਿੱਤਰ ਨਾ ਬਣਾਉ। ਤੁਸੀਂ ਉਨ੍ਹਾਂ ਨਾਲ ਮਿੱਤਰਤਾ ਪ੍ਰਗਟ ਕਰਦੇ ਹੋ ਜਦੋਂ' ਕਿ ਉਨ੍ਹਾਂ ਨੇ ਉਸਨੂੰ ਝੁਠਲਾਇਆ, ਜਿਹੜਾ ਤੁਹਾਡੇ ਕੋਲ ਆਇਆ ਹੈ। ਉਹ ਰਸੂਲ ਨੂੰ ਅਤੇ ਤੁਹਾਨੂੰ ਇਸ ਕਾਰਨ ਦੇਸ਼-ਨਿਕਾਲਾ ਦਿੰਦੇ ਹਨ ਕਿ ਤੁਸੀਂ ਆਪਣੇ ਰੱਬ ਅੱਲਾਹ ਤੇ ਈਮਾਨ ਲਿਆਏ, ਜੇਕਰ ਤੁਸੀਂ ਮੇਰੇ ਰਾਹ ਵਿਚ ਜਿਹਾਦ ਕਰਨ ਅਤੇ ਮੇਰੀ ਖੁਸ਼ੀ ਚਾਹੁਣ ਲਈ ਨਿਕਲੇ ਹੋ। ਤੁਸੀਂ ਲੂਕ ਕੇ ਉਨ੍ਹਾਂ ਨੂੰ ਦੋਸਤੀ ਦਾ ਪੈਗਾਮ ਭੇਜਦੇ ਹੋ। ਅਤੇ ਮੈਂ ਜਾਣਦਾ ਹਾਂ ਜੋ ਕੁਝ ਤੁਸੀਂ ਛੁਪਾਉਂਦੇ ਹੋ ਅਤੇ ਜੋ ਕੁਝ ਤੁਸੀਂ ਪ੍ਰਗਟ ਕਰਦੇ ਰੋ। ਅਤੇ ਜਿਹੜਾ ਬੰਦਾ ਤੁਹਾਡੇ ਵਿਚੋਂ ਅਜਿਹਾ ਕਰੇਗਾ ਉਹ ਚੰਗੇ ਰਾਹ ਤੋਂ ਭਟਕ ਗਿਆ।

2ਜੇਕਰ ਉਹ ਤੁਹਾਡੇ ਉੱਤੇ ਕਾਬੂ ਪਾ ਜਾਣ ਤਾਂ ਉਹ ਤੁਹਾਡੇ ਦੁਸ਼ਮਣ ਬਣ ਜਾਣਗੇ। ਅਤੇ ਉਹ ਆਪਣੇ ਹੱਥਾਂ ਅਤੇ ਆਪਣੀ ਜੁਬਾਨ ਦੇ ਨਾਲ ਤੁਹਾਨੂੰ ਦੁੱਖ ਪਹੁੰਚਾਉਣਗੇ। ਅਤੇ ਚਾਹੁੰਣਗੇ ਕਿ ਤੁਸੀਂ ਵੀ ਕਿਸੇ ਤਰ੍ਹਾਂ ਅਵੱਗਿਆਕਾਰੀ ਹੋ ਜਾਓ।

3ਤੁਹਾਡੇ ਸਕੇ ਸੰਬੰਧੀ ਅਤੇ ਤੁਹਾਡੀ ਔਲਾਦ ਕਿਆਮਤ ਦੇ ਦਿਨ ਤੁਹਾਡੇ ਕੰਮ ਨਹੀਂ ਆਉਣਗੇ। ਉਹ ਤੁਹਾਡੇ ਵਿਚ ਫ਼ੈਸਲਾ ਕਰੇਗਾ। ਅੱਲਾਹ ਦੇਖਣ ਵਾਲਾ ਹੈ ਜੋ ਕੁਝ ਤੁਸੀਂ ਕਰਦੇ ਹੋ।

4ਤੁਹਾਡੇ ਲਈ ਇਬਰਾਹੀਮ ਅਤੇ ਉਸ ਦੇ ਸਾਥੀਆਂ ਵਿਚੋਂ ਉੱਤਮ ਅਦਰਸ਼ ਹੈ, ਜਦੋਂ ਉਸਨੇ ਆਪਣੀ ਕੌਮ ਨੂੰ ਕਿਹਾ, ਕਿ ਅਸੀਂ ਤੁਹਾਡੇ ਤੋਂ ਅਲੱਗ ਹਾਂ ਅਤੇ ਉਨ੍ਹਾਂ ਚੀਜ਼ਾਂ ਤੋਂ ਵੀ ਜਿਸ ਦੀ ਤੁਸੀਂ ਅੱਲਾਹ ਤੋਂ ਬਿਨ੍ਹਾਂ ਇਬਾਦਤ ਕਰਦੇ ਹੋ। ਅਸੀਂ ਤੁਹਾਡੇ ਅਵੱਗਿਆਕਾਰੀ ਹਾਂ ਅਤੇ ਸਾਡੇ ਅਤੇ ਤੁਹਾਡੇ ਵਿਚ ਹਮੇਸ਼ਾਂ ਲਈ ਦੁਸ਼ਮਣੀ ਅਤੇ ਖੁੱਲ੍ਹੀ ਵਿਰੋਧਤਾ ਹੋ ਗਈ ਹੈ, ਇਥੋਂ ਤੱਕ ਕਿ ਤੁਸੀਂ ਸਿਰਫ਼ ਇੱਕ ਅੱਲਾਹ ਤੇ ਈਮਾਨ ਲਿਆਉ। ਪਰੰਤੂ ਇਬਰਾਹੀਮ ਦਾ ਆਪਣੇ ਪਿਤਾ ਨੂੰ ਇਹ ਕਹਿਣਾ ਕਿ ਮੈਂ ਆਪਣੇ ਲਈ ਖਿਖ੍ਹਾਂ ਜਾਚਨਾਂ ਕਰਾਂਗਾ, ਅਤੇ ਮੈਂ ਆਪ ਲਈ ਅੱਲਾਹ ਦੇ ਸਾਹਮਣੇ ਕਿਸੇ ਗੱਲ ਦਾ ਕੋਈ ਅਧਿਕਾਰ ਨਹੀਂ ਰੱਖਦਾ। ਹੇ ਸਾਡੇ ਪਾਲਣਹਾਰ! ਅਸੀਂ ਤੇਰੇ ਉੱਤੇ ਭਰੋਸਾ ਕੀਤਾ ਅਤੇ ਅਸੀਂ ਤੇਰੇ ਵੱਲ ਵਾਪਿਸ ਮੁੜੇ ਅਤੇ ਤੇਰੇ ਵੱਲ ਹੀ ਵਾਪਿਸ ਮੁੜਨਾ ਹੈ।

5ਹੈ ਸਾਡੇ ਪਾਲਣਹਾਰ ! ਸਾਨੂੰ ਅਵੱਗਿਆਕਾਰੀਆਂ ਲਈ ਇਮਤਿਹਾਨ ਨਾਂ ਬਣਾ ਅਤੇ ਹੇ ਸਾਡੇ ਪਾਲਣਹਾਰ! ਸਾਨੂੰ ਮੁਆਫ਼ੀ ਬਖਸ਼। ਬੇਸ਼ੱਕ ਤੂੰ ਸ਼ਕਤੀਸ਼ਾਲੀ ਅਤੇ ਬਿਬੇਕ ਵਾਲਾ ਹੈ।

6ਬੇਸ਼ੱਕ ਤੁਹਾਡੇ ਲਈ ਉਨ੍ਹਾਂ ਦੇ ਅੰਦਰ ਉਸ ਬੰਦੇ ਲਈ ਉੱਤਮ ਅਦਰਸ਼ ਹੈ ਜਿਹੜਾ ਅੱਲਾਹ ਅਤੇ ਪ੍ਰਲੋਕ ਦੇ ਦਿਨ ਦਾ ਉਮੀਦਵਾਰ ਹੋਵੇ। ਅਤੇ ਜਿਹੜਾ ਬੰਦਾ ਮੂੰਹ ਮੋੜੇਗਾ ਤਾਂ ਅੱਲਾਹ ਬੇਪਰਵਾਹ ਅਤੇ ਪ੍ਰਸੰਸਾ ਵਾਲਾ ਹੈ।

7ਉਮੀਦ ਹੈ ਕਿ ਅੱਲਾਹ ਤੁਹਾਡੇ ਅਤੇ ਉਨ੍ਹਾਂ ਲੋਕਾਂ ਦੇ ਰਾਹੀਂ ਮਿੱਤਰਤਾ ਪੈਦਾ ਕਰ ਦੇਵੇ ਜਿਨ੍ਹਾਂ ਨਾਲ ਤੁਸੀਂ ਦੁਸ਼ਮਣੀ ਕੀਤੀ ਅਤੇ ਅੱਲਾਹ ਸਾਰਾ ਕੁਝ ਕਰ ਸਕਦਾ ਹੈ। ਅਤੇ ਅੱਲਾਹ ਮੁਆਫ਼ ਕਰਨ ਵਾਲਾ ਕਿਰਪਾਸ਼ੀਲ ਹੈ।

8ਅੱਲਾਹ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਨਹੀਂ ਰੋਕਦਾ ਜਿਲ੍ਹਾਂ ਨੇ ਦੀਨ ਦੇ ਮਾਮਲੇ ਵਿਚ ਤੁਹਾਡੇ ਨਾਲ ਯੁੱਧ ਨਹੀਂ ਕੀਤਾ। ਅਤੇ ਤੁਹਾਨੂੰ ਤੁਹਾਡੇ ਘਰਾਂ ਵਿਚੋਂ ਨਹੀਂ ਕੱਢਿਆ ਕਿ ਤੁਸੀਂ ਉਨ੍ਹਾਂ ਨਾਲ ਨੇਕੀ ਕਰੋ ਅਤੇ ਉਨ੍ਹਾਂ ਨਾਲ ਇਨਸਾਫ਼ ਕਰੋਂ। ਬੇਸ਼ੱਕ ਅੱਲਾਹ ਇਨਸਾਫ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ।

9ਅੱਲਾਹ ਸਿਰਫ਼ ਉਨ੍ਹਾਂ ਲੋਕਾਂ ਤੋਂ ਤੁਹਾਨੂੰ ਰੋਕਦਾ ਹੈ ਜਿਹੜੇ ਦੀਨ ਦੇ ਮਾਮਲੇ ਵਿਚ ਤੁਹਾਡੇ ਨਾਲ ਲੜੇ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚੋਂ ਕੱਢਿਆ ਅਤੇ ਤੁਹਾਨੂੰ ਕੱਢਣ ਲਈ (ਹੋਰਾਂ ਦੀ) ਮਵਦ ਕੀਤੀ। ਕਿ (ਹੁਣ) ਤੁਸੀਂ ਇਨ੍ਹਾਂ ਨਾਲ ਮਿੱਤਰਤਾ ਕਰੋ। ਅਤੇ ਜਿਹੜੇ ਉਨ੍ਹਾਂ ਨਾਲ ਮਿੱਤਰਤਾ ਕਰਨ ਤਾਂ ਉਹ ਹੀ ਅੱਤਿਆਚਾਰੀ ਲੋਕ ਹਨ।

10ਹੇ ਈਮਾਨ ਵਾਲਿਓ! ਜਦੋਂ ਤੁਹਾਡੇ ਕੋਲ ਮੁਸਲਮਾਨ ਔਰਤਾਂ ਹਿਜਰਤ (ਪ੍ਰਵਾਸ) ਕਰਕੇ ਆਉਣ ਤਾਂ ਤੁਸੀਂ ਉਨ੍ਹਾਂ ਨੂੰ ਪਰਖ ਲਵੋ। ਅੱਲਾਹ ਉਨ੍ਹਾਂ ਦੇ ਈਮਾਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਤਾਂ ਜੇਕਰ ਤੁਸੀਂ ਇਹ ਜਾਣ ਲਵੋ, ਕਿ ਉਹ ਮੌਮਿਨ (ਸ਼ਰਧਾਵਾਨ) ਹਨ ਤਾਂ ਉਨ੍ਹਾਂ ਨੂੰ ਅਵੱਗਿਆਕਾਰੀਆਂ ਵੱਲ ਵਾਪਿਸ ਨਾਂ ਭੇਜੋ। ਨਾ ਉਹ ਔਰਤਾਂ ਉਨ੍ਹਾਂ (ਅਵੱਗਿਆਕਾਰੀਆਂ) ਲਈ` ਜਾਇਜ਼ ਹਨ ਅਤੇ ਨਾ ਹੀ ਉਹ ਇਨ੍ਹਾਂ ਔਰਤਾਂ ਲਈ ਜਾਇਜ਼ ਹਨ ਅਤੇ ਅਵੱਗਿਆਕਾਰੀਆਂ ਪਤੀਆਂ ਨੇ ਜੋ ਕੁਝ ਖਰਚ ਕੀਤਾ ਉਹ ਉਨ੍ਹਾਂ ਨੂੰ ਅਦਾ ਕਰ ਦਿਓ। ਅਤੇ ਤੁਹਾਡੇ ਲਈ ਕੋਈ ਪਾਪ ਨਹੀਂ ਜੇਕਰ ਤੁਸੀ' ਉਨ੍ਹਾਂ ਨਾਲ ਨਿਕਾਹ ਕਰ ਲਉਂ। ਜਦੋਂਕਿ ਤੁਸੀਂ' ਉਨ੍ਹਾਂ ਦਾ ਮਹਿਰ ਉਨ੍ਹਾਂ ਨੂੰ ਅਦਾ ਕਰ ਦਿਓ ਅਤੇ ਤੁਸੀਂ ਅਵੱਗਿਆਕਾਰੀ ਔਰਤਾਂ ਨੂੰ ਆਪਣੇ ਨਿਕਾਹ ਵਿਚ ਨਾ ਰੋਕ ਕੇ ਰੱਖੋ ਅਤੇ ਜੋ ਕੁਝ ਤੁਸੀਂ ਖਰਚ ਕੀਤਾ ਹੈ ਉਸ ਨੂੰ ਮੰਗ ਲਉ ਅਤੇ

11ਜਿਹੜਾ ਕੁਝ ਅਵੱਗਿਆਕਾਰੀਆਂ ਨੇ ਖਰਚ ਕੀਤਾ ਹੈ ਉਹ ਤੁਹਾਡੇ ਤੋਂ ਮੰਗ ਲੈਣ। ਇਹ ਅੱਲਾਹ ਦਾ ਹੁਕਮ ਹੈ ਉਹ ਤੁਹਾਡੇ ਵਿਚ ਫੈਸਲਾ ਕਰਦਾ ਹੈ ਅਤੇ ਅੱਲਾਹ ਜਾਨਣ ਵਾਲਾ ਬਿਬੇਕ ਵਾਲਾ ਹੈ। ਜੇਕਰ ਤੁਹਾਡੀਆਂ ਪਤਨੀਆਂ ਦੇ ਮਹਿਰ ਵਿਚੋਂ ਕੁਝ ਪਤਨੀਆਂ ਗਈਆਂ ਹਨ, ਉਨ੍ਹਾਂ ਨੂੰ ਅਦਾ ਕਰ ਦੇਵੇਂ ਜੋ ਕੁਝ ਉਨ੍ਹਾਂ ਨੇ ਖਰਚ ਕੀਤਾ ਹੈ। ਅਤੇ ਅੱਲਾਹ ਤੋਂ ਡਰੋ ਜਿਸ ਤੇ ਤੁਸੀਂ ਈਮਾਨ ਲਿਆਏ ਹੋ।

12ਹੇ ਪੈਗੰਬਰ! ਜਦੋਂ ਤੁਹਾਡੇ ਕੋਲ ਮੋਮਿਨ ਔਰਤਾਂ ਇਸ ਗੱਲ ਤੇ ਅਹਿਦ (ਪ੍ਰਣ) ਕਰਨ ਲਈ ਆਉਣ ਕਿ ਉਹ ਅੱਲਾਹ ਦੇ ਬਰਾਬਰ ਕਿਸੇ ਨੂੰ ਸ਼ਰੀਕ ਨਾ ਮੰਨਣਗੀਆਂ ਅਤੇ ਉਹ ਚੋਰੀ ਨਾ ਕਰਨਗੀਆਂ। ਅਤੇ ਉਹ ਵਿਭਚਾਰ ਨਹੀਂ ਕਰਨਗੀਆਂ। ਅਤੇ ਉਹ ਆਪਣੀ ਔਲਾਦ ਦੀ ਹੱਤਿਆ ਨਹੀਂ ਕਰਨਗੀਆਂ ਅਤੇ ਨਾ ਉਹ ਆਪਣੇ ਹੱਥਾਂ ਅਤੇ ਪੈਰਾ ਨਾਲ ਹੁੱਜਤਾਂ ਘੜਣਗੀਆਂ। ਅਤੇ ਨਾ ਉਹ ਕਿਸੇ ਚੰਗੇ ਕੰਮਾਂ ਵਿਚ ਤੁਹਾਡੀ ਅਵੱਗਿਆ ਕਰਨਗੀਆਂ ਤਾਂ ਤੁਸੀਂ ਉਨ੍ਹਾਂ ਤੋਂ ਪ੍ਰਣ ਲੈ ਲਵੋ। ਅਤੇ ਉਨ੍ਹਾਂ ਲਈ ਅੱਲਾਹ ਤੋਂ ਮੁਆਫੀ ਦੀ ਪ੍ਰਾਥਨਾ ਕਰੋਂ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਮਿਹਰਬਾਨ ਹੈ।

13ਹੇ ਈਮਾਨ ਵਾਲਿਓ! ਉਨ੍ਹਾਂ ਲੋਕਾਂ ਨੂੰ ਮਿੱਤਰ ਨਾ ਬਣਾਉ ਜਿਨ੍ਹਾਂ ਉੱਤੇ ਅੱਲਾਹ ਦਾ ਗੁੱਸਾ ਪ੍ਰਗਟ ਹੋਇਆ ਹੈ। `ਉਹ ਪ੍ਰਲੋਕ ਤੋਂ ਇਉਂ ਨਿਰਾਸ਼ ਹੋ ਗਏ ਜਿਵੇਂ ਕਬਰਾਂ ਵਿਚ ਪਏ ਹੋਏ ਅਵੱਗਿਆਕਾਰੀ ਨਿਰਾਸ਼ ਹਨ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath