ਇਸਲਾਮ
ਪਿੱਛੇ

59. ਅਲ-ਹਸ਼ਰ

1ਉਹ ਚੀਜ਼ਾਂ ਅੱਲਾਹ ਦੀ ਪਵਿੱਤਰਤਾ ਦਾ ਵਖਿਆਣ ਕਰਦੀਆਂ ਹਨ, ਸ਼ਕਤੀਸ਼ਾਲੀ ਹਨ।

2ਉਹ ਹੀ ਹੈ ਜਿਸ ਨੇ ਕਿਤਾਬ ਵਾਲੇ ਅਵੱਗਿਆਕਾਰੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਪਹਿਲੀ ਵਾਰ ਹੀ ਇੱਕਠਾ ਕਰਕੇ ਕੱਢ ਦਿੱਤਾ। ਤੁਹਾਡਾ ਅੰਦਾਜ਼ਾਂ ਨਹੀਂ ਸੀ ਕਿ ਉਹ ਨਿਕਲਣਗੇ ਅਤੇ ਉਹ ਸਮਝਦੇ ਸਨ ਕਿ ਉਨ੍ਹਾਂ ਦੇ ਕਿਲ੍ਹੇ ਉਨ੍ਹਾਂ ਨੂੰ ਅੱਲਾਹ ਤੋਂ ਬਚਾ ਲੈਣਗੇ। ਫਿਰ ਅੱਲਾਹ ਉਨ੍ਹਾਂ ਤੇ ਉਥੋਂ ਪਹੁੰਚਿਆਂ ਜਿਥੋਂ ਉਨ੍ਹਾਂ ਨੇ ਕਲਪਣਾ ਵੀ ਨਹੀਂ ਕੀਤੀ ਸੀ। ਅਤੇ ਉਨ੍ਹਾਂ ਦੇ ਦਿਲਾਂ ਵਿਚ ਭੈਅ ਪਾ ਦਿੱਤਾ ਉਹ ਆਪਣੇ ਘਰਾਂ ਨੂੰ ਖ਼ੁਦ ਆਪਣੇ ਹੱਥਾਂ ਨਾਲ ਉਜਾੜ ਰਹੇ ਸਨ ਅਤੇ ਮੁਸਲਮਾਨਾਂ ਦੇ ਹੱਥਾਂ ਨਾਲ ਵੀ। ਸੋ ਹੇ ਅੱਖਾਂ ਵਾਲਿਓ! ਸਿੱਖਿਆ ਪ੍ਰਾਪਤ ਕਰੋ।

3ਅਤੇ ਜੇਕਰ ਅੱਲਾਹ ਨੇ ਇਨ੍ਹਾਂ ਲਈ ਦੇਸ਼ ਨਿਕਾਲਾ ਨਾ ਲਿਖ ਦਿੱਤਾ ਹੁੰਦਾ ਤਾਂ ਉਹ ਸੰਸਾਰ ਵਿਚ ਹੀ ਉਨ੍ਹਾਂ ਨੂੰ ਸਜ਼ਾ ਦੇ ਦਿੰਦਾ ਅਤੇ ਪ੍ਰਲੋਕ ਵਿਚ ਉਨ੍ਹਾਂ ਲਈ ਅੱਗ ਦੀ ਸਜ਼ਾ ਹੈ।

4ਇਹ ਇਸ ਲਈ ਕਿ ਉਨ੍ਹਾਂ ਨੇ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕੀਤਾ। ਅਤੇ ਜਿਹੜਾ ਬੰਦਾ ਅੱਲਾਹ ਦਾ ਵਿਰੋਧ ਕਰਦਾ ਹੈ ਤਾਂ ਅੱਲਾਹ ਉਸ ਨੂੰ ਸਖ਼ਤ ਦੰਡ ਦੇਣ ਵਾਲਾ ਹੈ।

5ਖਜੂਰਾਂ ਦੇ ਦਰੱਖਤ ਜਿਹੜੇ ਤੁਸੀਂ ਵੱਢ ਦਿੱਤੇ ਜਾਂ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਤੇ ਖੜ੍ਹੇ ਰਹਿਣ ਦਿੱਤਾ ਤਾਂ ਇਹ ਅੱਲਾਹ ਦੇ ਹੁਕਮ ਨਾਲ ਸੀ ਤਾਂ ਕਿ ਉਹ ਅਵੱਗਿਆਕਾਰੀਆਂ ਨੂੰ ਬੇਇੱਜ਼ਤ ਕਰੇ।

6ਅਤੇ ਅੱਲਾਹ ਨੇ ਉਨ੍ਹਾਂ ਤੋਂ ਜਿਹੜਾ ਵੀ ਕੁਝ ਆਪਣੇ ਰਸੂਲ ਵੱਲ ਭੇਜਿਆ ਤਾਂ ਤੁਸੀਂ ਨਾ ਉਸ ਤੇ ਘੋੜੇ ਭਜਾਏ ਅਤੇ ਨਾ ਊਠ। ਪਰ ਅੱਲਾਹ ਆਪਣੇ ਰਸੂਲਾਂ ਨੂੰ ਜਿਸ ਤੇ ਚਾਹੁੰਦਾ ਹੈ ਤਾਕਤ ਪ੍ਰਵਾਨ ਕਰ ਚਿੰਦਾ ਹੈ। ਅਤੇ ਅੱਲਾਹ ਹਰ ਚੀਜ਼ ਤੇ ਸਮਰੱਥਾ ਰੱਖਦਾ ਹੈ।

7ਜੋ ਕੁਝ ਅੱਲਾਹ ਆਪਣੇ ਰਸੂਲਾਂ ਨੂੰ ਬਸਤੀਆਂ ਵਾਲਿਆਂ ਵੱਲੋਂ ਭੇਜੇ ਤਾਂ ਉਹ ਅੱਲਾਹ ਲਈ ਹੈ, ਰਸੂਲ ਲਈ ਹੈ, ਸੱਕੇ ਸੰਬੰਧੀਆਂ ਲਈ ਹੈ, ਅਨਾਥਾਂ ਲਈ ਹੈ, ਕੰਗਾਲਾਂ ਲਈ ਅਤੇ ਯਾਤਰੀਆਂ ਲਈ ਹੈ। ਤਾਂ ਕਿ ਉਹ ਤੁਹਾਡੇ ਵੌਲਤ ਵਾਲਿਆਂ ਦੇ ਵਿਚ ਹੀ ਨਾ ਘੁੰਮਦਾ ਰਹੇ। ਅਤੇ ਰਸੂਲ ਤੁਹਾਨੂੰ ਜੋ ਵੀ ਕੁਝ ਦੇਵੇ ਉਸ ਨੂੰ ਤੁਸੀਂ ਲੈ ਲਵੋ ਅਤੇ ਉਹ ਜਿਸ ਚੀਜ਼ ਤੋਂ ਤੁਹਾਨੂੰ ਰੋਕੇ ਉਸ ਤੋਂ' ਰੁੱਕ ਜਾਵੋ ਅਤੇ ਅੱਲਾਹ ਤੋਂ ਡਰੋ, ਅੱਲਾਹ ਕਠੋਰ ਸਜ਼ਾ ਦੇਣ ਵਾਲਾ ਹੈ।

8ਉਨ੍ਹਾਂ ਕੰਗਾਲ ਮੁਹਾਜਿਰਾਂ (ਪ੍ਰਵਾਸੀ) ਦੇ ਲਈ ਜਿਹੜੇ ਆਪਣੇ ਘਰਾਂ ਅਤੇ ਆਪਣੀਆਂ ਜਾਇਦਾਦਾਂ ਵਿਚੋਂ ਕੱਢੇ ਗਏ ਹਨ। ਉਹ ਅੱਲਾਹ ਦੀ ਕਿਰਪਾ ਅਤੇ ਪ੍ਰਸੰਨਤਾ ਚਾਹੁੰਦੇ ਹਨ ਅਤੇ ਉਹ ਅੱਲਾਹ ਅਤੇ ਉਸ ਦੇ ਰਸੂਲ ਦੀ ਸਹਾਇਤਾ ਕਰਦੇ ਹਨ ਇਹ ਲੋਕ ਸੱਚੇ ਹਨ।

9ਅਤੇ ਜਿਹੜੇ ਲੋਕ ਪਹਿਲਾਂ ਤੋਂ ਹੀ ਮਦੀਨੇ ਵਿਚ ਵੱਸਦੇ ਹਨ ਅਤੇ ਈਮਾਨ ਤੇ ਟਿਕੇ ਹੋਏ ਹਨ। ਜਿਹੜਾ ਉਨ੍ਹਾਂ ਦੇ ਕੋਲ ਹਿਜਰਤ ਕਰਕੇ ਆਉਂਦਾ ਹੈ, ਉਹ ਉਸ ਨਾਲ ਪ੍ਰੇਮ ਕਰਦੇ ਹਨ ਅਤੇ ਉਹ ਆਪਣੇ ਦਿਲਾਂ ਵਿਚ ਉਨ੍ਹਾਂ ਨਾਲ ਖੁੰਦਕ ਨਹੀਂ ਰੱਖਦੇ। ਜਿਹੜਾ ਮੁਹਾਜਿਰਾਂ ਨੂੰ ਦਿੱਤਾ ਜਾਂਦਾ ਹੈ ਉਹ ਉਸ ਤੋਂ ਆਪਣੇ ਦਿਲਾਂ ਵਿਚ ਕੋਈ ਇੱਛਾ ਨਹੀਂ ਰੱਖਦੇ ਭਾਵੇਂ ਉਹ ਖੁਦ ਭੁੱਖੇ ਹੋਣ। ਅਤੇ ਜਿਹੜਾ ਬੰਦਾ ਆਪਣੇ ਮਨ ਦੇ ਲਾਲਚ ਤੋਂ ਬਚਾ ਲਿਆ ਗਿਆ ਤਾਂ ਇਹੀ ਲੋਕ ਸਫ਼ਲਤਾ ਪਾਉਣ ਵਾਲੇ ਹਨ।

10ਅਤੇ ਜਿਹੜੇ ਉਨ੍ਹਾਂ ਤੋਂ ਬਾਅਦ ਆਏ ਉਹ ਕਹਿੰਦੇ ਹਨ ਕਿ ਹੇ ਸਾਡੇ ਪਾਲਣਹਾਰ! ਸਾਨੂੰ ਮੁਆਫ਼ ਕਰ ਦੇ ਅਤੇ ਸਾਡੇ ਉਨ੍ਹਾਂ ਭਰਾਵਾਂ ਨੂੰ ਵੀ ਜਿਹੜੇ ਸਾਡੇ ਤੋਂ ਪਹਿਲਾਂ ਈਮਾਨ ਲਿਆ ਚੁੱਕੇ ਹਨ। ਅਤੇ ਸਾਡੇ ਦਿਲਾਂ ਵਿਚ ਈਮਾਨ ਵਾਲਿਆਂ ਲਈ ਈਰਖਾ ਨਾ ਰੱਖ। ਹੇ ਸਾਡੇ ਪਾਲਣਹਾਰ! ਤੂੰ ਬੇਹੱਦ ਨਰਮ ਅਤੇ ਕਿਰਪਾ ਕਰਨ ਵਾਲਾ ਹੈ।

11ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਦੇਖਿਆ ਜਿਹੜੇ ਧੋਖੇ ਵਿਚ ਲਿੱਬੜੇ ਹਨ, ਉਹ ਆਪਣੇ ਭਰਾਵਾਂ ਨੂੰ ਕਹਿੰਦੇ ਹਨ ਜਿਨ੍ਹਾਂ ਨੇ ਕਿਤਾਬ ਵਾਲਿਆਂ (ਯਹੂਦੀਆਂ ਅਤੇ ਈਸਾਈਆਂ) ਵਿਚੋਂ ਇਨਕਾਰ ਕੀਤਾ ਹੈ, ਜੇਕਰ ਤੁਸੀਂ ਕੱਢੇ ਗਏ ਤਾਂ ਅਸੀਂ ਵੀ ਤੁਹਾਡੇ ਨਾਲ ਨਿਕਲ ਜਾਵਾਂਗੇ। ਅਤੇ ਤੁਹਾਡੇ ਮਾਮਲੇ ਵਿਚ ਅਸੀਂ ਕਿਸੇ ਦੀ ਗੱਲ ਨਹੀਂ' ਮੰਨਾਗੇ ਅਤੇ ਜੇਕਰ ਤੁਹਾਡੇ ਨਾਲ ਯੁੱਧ ਹੋਇਆ ਤਾਂ ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਅਤੇ ਅੱਲਾਹ ਗਵਾਹੀ ਦਿੰਦਾ ਹੈ ਕਿ ਉਹ ਝੂਠੇ ਹਨ।

12ਜੇਕਰ ਉਹ ਕੱਢੇ ਗਏ ਤੇ ਇਹ ਉਨ੍ਹਾਂ ਦੇ ਨਾਲ ਨਹੀਂ ਜਾਣਗੇ। ਅਤੇ ਜੇਕਰ ਉਨ੍ਹਾਂ ਨਾਲ ਯੁੱਧ ਹੋਇਆ ਤਾਂ ਇਹ ਉਨ੍ਹਾਂ ਦੀ ਸਹਾਇਤਾ ਨਹੀਂ ਕਰਨਗੇ ਅਤੇ ਜੇਕਰ ਉਨ੍ਹਾਂ ਦੀ ਸਹਾਇਤਾ ਕੀਤੀ ਵੀ ਤਾਂ ਜ਼ਰੂਰ ਇਹ ਪਿੱਠ ਫੇਰ ਕੇ ਭੱਜ ਜਾਣਗੇ। ਫਿਰ ਉਹ ਕਿਤੋਂ ਵੀ ਮਦਦ ਨਾ ਪਾ ਸਕਣਗੇ।

13ਬੇਸ਼ੱਕ ਤੁਹਾਡੇ ਲੋਕਾਂ ਦਾ ਡਰ ਉਨ੍ਹਾਂ ਦੇ ਦਿਲਾਂ ਵਿਚ ਅੱਲਾਹ ਤੋਂ ਜ਼ਿਆਦਾ ਹੈ ਇਹ ਇਸ ਲਈ ਹੈ ਕਿ ਉਹ ਲੋਕ ਸਮਝ ਨਹੀਂ ਰੱਖਦੇ।

14ਇਹ ਲੋਕ ਸਾਰੇ ਇਕੱਠੇ ਹੋ ਤੁਹਾਡੇ ਨਾਲ ਕਦੇ ਨਹੀਂ ਲੜਣਗੇ। ਪਰੰਤੂ ਸੁਰੱਖਿਅਤ ਸ਼ਸਤੀਆਂ ਜਾਂ ਕੰਧਾਂ ਦੀ ਓਟ ਵਿਚ (ਲੜਣਗੇ)। ਉਨ੍ਹਾਂ ਦੀ ਆਪਿਸ ਵਿਚ ਬਹੁਤ ਲੜਾਈ ਹੈ, ਤੁਸੀਂ ਉਨ੍ਹਾਂ ਨੂੰ ਇੱਕ ਜੁੱਟ ਸਮਝਦੇ ਹੋ ਅਤੇ ਉਨ੍ਹਾਂ ਦੇ ਦਿਲ ਵੱਖਰੇ ਵੱਖਰੇ ਹੋ ਰਹੇ ਹਨ। ਇਹ ਇਸ ਲਈ ਕਿ ਉਹ ਲੋਕ ਬੁੱਧੀ ਨਹੀਂ ਰੱਖਦੇ।

15ਇਹ ਉਨ੍ਹਾਂ ਲੋਕਾਂ ਦੀ ਤਰ੍ਹਾਂ ਹਨ ਜਿਹੜੇ ਉਨ੍ਹਾਂ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਕੀਤੇ ਦਾ ਸਵਾਦ ਦੇਖ ਚੁੱਕੇ ਹਨ ਅਤੇ ਉਨ੍ਹਾਂ ਲਈੀ ਦਰਦਨਾਕ ਸਜ਼ਾ ਹੈ।

16ਜਿਵੇਂ ਸ਼ੈਤਾਨ ਜਿਹੜਾ ਮਨੁੱਖ ਨੂੰ ਕਹਿੰਦਾ ਹੈ ਕਿ ਮੁਨਕਰ ਹੋ ਜਾਵੋ। ਫਿਰ ਜਦੋਂ ਉਹ ਇਨਕਾਰੀ ਹੋ ਜਾਂਦਾ ਹੈ ਤਾਂ ਉਹ (ਸ਼ੈਤਾਨ) ਆਖਦਾ ਹੈ ਕਿ ਮੈਂ ਤੁਹਾਡੇ ਤੋਂ ਨਿਰਲੇਪ ਹਾਂ। ਮੈਂ' ਅੱਲਾਹ ਤੋਂ ਡਰਦਾ ਹਾਂ ਜਿਹੜਾ ਸਾਰੇ ਬ੍ਰਹਮੰਡ ਦਾ ਪਾਲਣਹਾਰ ਹੈ।

17ਫਿਰ ਦੋਨਾਂ ਦਾ ਅੰਤ ਇਹ ਹੋਇਆ ਕਿ ਦੋਵੇਂ ਨਰਕ ਵਿਚ ਗਏ ਜਿਥੇ ਉਹ ਹਮੇਸ਼ਾਂ ਰਹਿਣਗੇ ਅਤੇ ਅਤਿਆਚਾਰੀਆਂ ਦੀ ਇਹੋਂ ਹੀ ਸਜ਼ਾ ਹੈ।

18ਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋ ਅਤੇ ਹਰ ਬੰਦਾ ਇਹ ਦੇਖੇ ਕਿ ਉਸ ਨੇ ਆਉਣ ਵਾਲੀ ਕੱਲ ਦੇ ਲਈ ਕੀ ਭੇਜਿਆ ਹੈ। ਅਤੇ ਅੱਲਾਹ ਤੋਂ ਡਰੋ, ਬੇਸ਼ੱਕ ਅੱਲਾਹ ਉਸ ਤੋਂ ਜਾਣੂ ਹੈ ਜੋ ਕੁਝ ਤੁਸੀਂ ਕਰਦੇ ਹੋ।

19ਅਤੇ ਤੁਸੀਂ ਉਨ੍ਹਾਂ ਲੋਕਾਂ ਦੀ ਤਰ੍ਹਾਂ ਨਾ ਹੋਵੋ ਜਿਹੜੇ ਅੱਲਾਹ ਨੂੰ ਭੁੱਲ ਗਏ ਹਨ ਤਾਂ ਅੱਲਾਹ ਨੇ ਵੀ ਉਨ੍ਹਾਂ ਨੂੰ ਖੁਦ ਉਨ੍ਹਾਂ ਦੇ ਪ੍ਰਾਣਾਂ ਤੋਂ ਲਾਪਰਵਾਹ ਕਰ ਦਿੱਤਾ ਹੈ, ਇਹੀ ਲੋਕ ਇਨਕਾਰੀ ਹਨ।

20ਨਰਕ ਵਾਲੇ ਅਤੇ ਸਵਰਗ ਵਾਲੇ ਕਦੇ ਬਰਾਬਰ ਨਹੀਂ ਹੋ ਸਕਦੇ, ਸਵਰਗ ਵਾਲੇ ਹੀ ਅਸਲ ਵਿਚ ਸਫ਼ਲ ਹਨ।

21ਜੇਕਰ ਅਸੀਂ ਇਸ ਕੁਰਆਨ ਨੂੰ ਪਹਾੜ ਤੇ ਉਤਾਰਦੇ ਤਾਂ ਤੁਸੀਂ ਦੇਖਦੇ ਕਿ ਉਹ ਅੱਲਾਹ ਦੇ ਡਰ ਨਾਲ ਦੱਬ ਜਾਂਦਾ ਅਤੇ ਪਾਟ ਜਾਂਦਾ ਅਤੇ ਇਨ੍ਹਾਂ ਮਿਸਾਲਾਂ ਨੂੰ ਅਸੀਂ ਲੋਕਾਂ ਲਈ ਵਰਨਣ ਕਰਦੇ ਹਾਂ ਤਾਂ ਕਿ ਉਹ ਚਿੰਤਨ ਕਰਨ।

22ਉਹ ਅੱਲਾਹ ਹੈ ਜਿਸ ਤੋਂ' ਬਿਨ੍ਹਾਂ ਕੋਈ ਪੂਜਨੀਕ ਨਹੀਂ, ਗੁਪਤ ਅਤੇ ਪ੍ਰਗਟ ਨੂੰ ਜਾਨਣ ਵਾਲਾ, ਉਹ ਬੜਾ ਕਿਰਪਾਲੂ ਹੈ ਅਤੇ ਬਹੁਤ ਰਹਿਮਤ ਕਰਨ ਵਾਲਾ ਹੈ।

23ਉਹ ਅੱਲਾਹ ਹੈ ਜਿਸ ਤੋਂ ਬਿਨ੍ਹਾਂ ਕੋਈ ਪੂਜਨੀਕ ਨਹੀਂ, ਪਾਤਸ਼ਾਹ ਹੈ ਸਾਰੇ ਦੋਸ਼ਾਂ ਤੋਂ ਮੁਕਤ ਪੂਰਨ ਸਲਾਮਤੀ ਅਤੇ ਸ਼ਾਂਤੀ ਦੇਣ ਵਾਲਾ, ਰੱਖਿਅਕ, ਤਾਕਤਵਰ ਸ਼ਕਤੀਸ਼ਾਲੀ ਅਤੇ ਮਹਾਨਤਾਂ ਵਾਲਾ ਹੈ, ਅੱਲਾਹ ਉਸ ਸ਼ਿਰਕ (ਬਰਾਬਰ ਠਹਿਰਾਏ ਸ਼ਰੀਕ) ਤੋਂ ਪਵਿੱਤਰ ਹੈ, ਜਿਹੜੇ ਲੋਕ (ਸ਼ਿਰਕ) ਕਰ ਰਹੇ ਹਨ।

24ਉਹੀ ਅੱਲਾਹ ਪੈਦਾ ਕਰਨ ਵਾਲਾ ਹੈ, ਹੋਂਦ ਵਿਚ ਲਿਆਉਣ ਵਾਲਾ ਹੈ, ਰੂਪ ਬਖਸ਼ਣ ਵਾਲਾ ਹੈ ਸਾਰੇ ਚੰਗੇ ਨਾਮ ਉਸ ਲਈ ਹੀ ਹਨ। ਹਰ ਚੀਜ਼ ਜਿਹੜੀ ਅਸਮਾਨਾਂ ਅਤੇ ਧਰਤੀ ਵਿਚ ਹੈ ਉਸ ਦੀ ਸਿਫ਼ਤ ਸਲਾਹ ਕਰ ਰਹੀ ਹੈ ਅਤੇ ਉਹ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath