58. ਅਲ-ਮੁਜਾਦਿਲਾ
1ਅੱਲਾਹ ਨੇ ਉਸ ਔਰਤ ਦੀ ਗੱਲ ਸੁਣ ਲਈ ਜਿਹੜੀ ਆਪਣੇ ਪਤੀ ਸੰਬੰਧ ਵਿਚ ਤੁਹਾਡੇ ਨਾਲ ਝਗੜਦੀ ਸੀ। ਅਤੇ ਅੱਲਾਹ ਕੌਲ ਸ਼ਿਕਾਇਤ ਕਰ ਰਹੀ ਸੀ। ਅਤੇ ਅੱਲਾਹ ਤੁਹਾਡੇ ਦੋਵਾਂ ਦੀ ਗੱਲ ਸੂਣ ਰਿਹਾ ਸੀ। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਜਾਨਣ ਵਾਲਾ ਹੈ।
2ਤੁਹਾਡੇ ਵਿਚੋਂ' ਜਿਹੜੇ ਲੋਕ ਆਪਣੀਆਂ ਪਤਨੀਆਂ ਨਾਲ ਜ਼ਿਹਾਰ (ਤਲਾਕ ਦੇਣ ਦੀ ਇਕ ਹਾਲਤ, ਜਿਸ ਵਿਚ ਪਤੀ ਆਪਣੀ ਪਤਨੀ ਨੂੰ ਕਹਿੰਦਾ ਹੈ, ਕਿ ਤੂੰ ਮੇਰੀ ਮਾਂ ਦੀ ਪਿੱਠ ਵਾਂਗ ਹੋ ਜਾ) ਕਰਦੇ ਹਨ। ਉਹ ਉਨ੍ਹਾਂ ਦੀਆਂ ਮਾਂਵਾਂ ਨਹੀਂ ਹਨ। ਉਨ੍ਹਾਂ ਦੀਆਂ ਮਾਵਾਂ ਤਾਂ ਉਹ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ। ਅਤੇ ਇਹ ਲੋਕ ਬੇਸ਼ੱਕ ਬਿਬੇਕਹੀਨ ਅਤੇ ਝੂਠੀ ਗੱਲ ਕਹਿੰਦੇ ਹਨ। ਅਤੇ ਅੱਲਾਹ ਮੁਆਫ਼ ਕਰਨ ਵਾਲਾ ਬਖਸ਼ਣ ਵਾਲਾ ਹੈ।
3ਜਿਹੜੇ ਲੋਕ ਆਪਣੀਆਂ ਪਤਨੀਆਂ ਨਾਲ ਜ਼ਿਹਾਰ ਕਰਨ ਅਤੇ ਫਿਰ ਉਸ ਤੋਂ' ਪਿੱਛੇ ਹੱਟ ਜਾਣ, ਜਿਹੜਾ ਉਨ੍ਹਾਂ ਨੇ ਕਿਹਾ ਸੀ, ਤਾਂ ਇੱਕ ਗਰਦਨ (ਗੁਲਾਮ) ਨੂੰ ਅਜ਼ਾਦ ਕਰਨਾ ਹੈ। ਇਸ ਤੋਂ ਪਹਿਲਾਂ ਕਿ ਉਹ ਆਪਿਸ ਵਿਚ (ਇੱਕ ਦੂਜੇ ਨੂੰ) ਹੱਥ ਲਾਉਣ। ਇਸ ਨਾਲ ਤੁਹਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਅੱਲਾਹ ਜਾਣਦਾ ਹੈ ਜੋ ਕੁਝ ਤੁਸੀਂ ਕਰਦੇ ਹੋ।
4ਫਿਰ ਜਿਹੜੇ ਬੰਦੇ ਨੂੰ (ਗੁਲਾਮ) ਨਾ ਮਿਲੇ ਤਾਂ ਦੋ ਮਹੀਨਿਆਂ ਲਈ ਲਗਾਤਾਰ ਰੋਜ਼ੇ ਰੱਖੇ (ਉਹ ਵੀ) ਇਸ ਤੋਂ ਪਹਿਲਾਂ ਕਿ ਉਹ ਵੀ (ਇੱਕ ਦੂਜੇ ਨੂੰ) ਹੱਥ ਲਾਉਣ। ਫਿਰ ਜਿਹੜਾ ਬੰਦਾ (ਅਜਿਹਾ) ਨਾ ਕਰ ਸਕੇ ਤਾਂ ਸੱਠ ਕੰਗਾਲਾਂ ਨੂੰ ਭੋਜਨ ਖਵਾਵੇ, ਇਹ ਇਸ ਲਈ ਕਿ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਤੇ ਈਮਾਨ ਲਿਆਵੇ। ਇਹ ਅੱਲਾਹ ਦੀਆਂ ਹੱਦਾਂ ਹਨ ਅਤੇ ਅਵੱਗਿਆਕਾਰੀਆਂ ਲਈ ਦਰਦਨਾਕ ਸਜ਼ਾ ਹੈ।
5ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕਰਦੇ ਹਨ ਉਹ ਲਈ ਅਪਮਾਨ ਜਨਕ ਸਜ਼ਾ ਹੈ।
6ਜਿਸ ਦਿਨ ਅੱਲਾਹ ਉਨ੍ਹਾਂ ਸਾਰਿਆਂ ਨੂੰ ਚੁੱਕੇਗਾ ਅਤੇ ਉਨ੍ਹਾਂ ਦੇ ਕੀਤੇ ਹੋਏ ਕੰਮ ਉਨ੍ਹਾਂ ਨੂੰ ਦੱਸੇਗਾ। ਅੱਲਾਹ ਨੇ ਉਨ੍ਹਾਂ ਨੂੰ ਗਿਣ ਕੇ ਰੱਖਿਆ ਹੈ। ਅਤੇ ਉਹ ਲੋਕ ਉਸ ਨੂੰ ਭੁੱਲ ਗਏ ਅਤੇ ਹਰ ਚੀਜ਼ ਅੱਲਾਹ ਦੇ ਸਾਹਮਣੇ ਹੈ।
7ਤੁਸੀਂ ਨਹੀਂ ਦੇਖਿਆ, ਕਿ ਅੱਲਾਹ ਜਾਣਦਾ ਹੈ ਜੋ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ। ਕੋਈ ਕਾਨਾ-ਫੂਸੀ (ਗੁਪਤ ਗੱਲਬਾਤ) ਤਿੰਨ ਵਿਅਕਤੀਆਂ ਦੀ ਨਹੀਂ ਹੁੰਦੀ ਜਿਸ ਵਿਚ ਚੌਥਾ ਅੱਲਾਹ ਨਾ ਹੋਵੇ ਅਤੇ ਨਾ ਪੰਜਾਂ ਦੀ ਕਾਨਾ-ਫੂਸੀ ਹੁੰਦੀ ਹੈ ਜਿਸ ਵਿਚ ਛੇਵਾਂ ਉਹ ਨਾ ਹੋਵੇ ਅਤੇ ਨਾ ਇਸ ਤੋਂ ਘੱਟ ਦੀ ਅਤੇ ਨਾ ਵੱਧ ਦੀ। ਪਰੰਤੂ ਉਹ ਉਨ੍ਹਾਂ ਦੇ ਨਾਲ ਹੁੰਦਾ ਹੈ ਜਿੱਥੇ ਵੀ ਉਹ ਹੋਣ, ਫਿਰ ਉਹ ਉਨ੍ਹਾਂ ਨੰ ਉਨ੍ਹਾਂ ਦੇ ਕੀਤੇ ਤੋਂ ਕਿਆਮਤ ਦੇ ਦਿਨ ਜਾਣੂ ਕਰਵਾ ਦੇਵੇਗਾ ਹੈ। ਬੇਸ਼ੱਕ ਅੱਲਾਹ ਹਰੇਕ ਗੱਲ ਦਾ ਗਿਆਨ ਰੱਖਣ ਵਾਲਾ ਹੈ।
8ਕੀ ਤੁਸੀਂ ਨਹੀਂ ਦੇਖਿਆ ਕਿ ਜਿਨ੍ਹਾਂ ਨੂੰ ਕਾਨਾ-ਫੂਸੀਆਂ ਤੋਂ ਰੋਕਿਆ ਗਿਆ ਸੀ ਫਿਰ ਵੀ ਉਹ ਉਹੀ ਕਰ ਰਹੇ ਹਨ ਜਿਨ੍ਹਾਂ ਤੋਂ ਉਹ ਰੋਕੇ ਗਏ ਸਨ ਅਤੇ ਉਹ ਪਾਪ, ਅੱਤਿਆਚਾਰ ਅਤੇ ਰਸੂਲ ਦੀ ਅਵੱਗਿਆ ਦੀਆਂ ਕਾਨਾ-ਫੂਸੀਆਂ ਕਰਦੇ ਹਨ। ਅਤੇ ਜਦੋਂ ਉਹ ਤੁਹਾਡੇ ਕੋਲ ਆਉਂਦੇ ਹਨ ਤਾਂ ਤੁਹਾਨੂੰ ਅਜਿਹੇ ਢੰਗ ਨਾਲ ਸਲਾਮ ਕਰਦੇ ਹਨ ਜਿਸ ਨਾਲ ਅੱਲਾਹ ਨੇ ਤੁਹਾਨੂੰ ਗੱਲਾਂ ਲਈ ਅੱਲਾਹ ਸਾਨੂੰ ਸਜ਼ਾ ਕਿਉਂ ਨਹੀਂ ਦਿੰਦਾ। ਉਨ੍ਹਾਂ ਲਈ ਨਰਕ ਹੀ ਕਾਫ਼ੀ ਹੈ ਉਹ ਉਸ ਵਿਚ ਪਏ ਰਹਿਣਗੇ ਸੌ ਉਹ ਬੁਰਾ ਟਿਕਾਣਾ ਹੈ।
9ਹੈ ਈਮਾਨ ਵਾਲਿਓ! ਤੁਸੀਂ ਜਦੋਂ ਵੀ ਕਾਨਾ-ਫੂਸੀ ਕਰੋਂ ਤਾਂ ਪਾਪ, ਅਨਿਆਇ ਅਤੇ ਰਸੂਲ ਦੀ ਅਵੱਗਿਆ ਦੀ ਕਾਨਾ-ਫੂਸੀ ਨਾ ਕਰੋਂ ਅਤੇ ਤੁਸੀਂ ਨੇਕੀ ਅਤੇ ਸੰਜਮ ਦੀਆਂ ਗੱਲਾਂ ਕਰੋ। ਅਤੇ ਅੱਲਾਹ ਤੋਂ ਡਰੋ ਜਿਸ ਦੇ ਕੌਲ ਤੁਸੀਂ ਇਕੱਠੇ ਕੀਤੇ ਜਾਉਗੇ।
10ਇਹ ਕਾਨਾ-ਫੂਸੀ' ਸ਼ੈਤਾਨ ਵੱਲੋਂ ਹੈ, ਤਾਂ ਕਿ ਉਹ ਈਮਾਨ ਵਾਲਿਆਂ ਨੂੰ ਦੁੱਖ ਪਹੁੰਚਾਵੇ। ਅਤੇ ਉਹ ਉਨ੍ਹਾਂ ਨੂੰ ਕੁਝ ਵੀ ਦੁੱਖ ਨਹੀਂ ਪਹੁੰਚਾ ਸਕਦਾ ਪਰੰਤੂ ਅੱਲਾਹ ਦੇ ਹੁਕਮ ਤੋਂ' ਬਿਨ੍ਹਾਂ ਅਤੇ ਈਮਾਨ ਵਾਲਿਆਂ ਨੂੰ ਅੱਲਾਹ ਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ।
11ਹੇ ਈਮਾਨ ਵਾਲਿਓ! ਜਦੋਂ ਤੁਹਾਨੂੰ ਕਿਹਾ ਜਾਵੇ ਕਿ ਬੈਠਕਾਂ ਵਿਚ ਬੁੱਲ੍ਹ ਕੇ ਬੈਠੋਂ ਤਾਂ ਤੁਸੀਂ ਖੁੱਲ੍ਹ ਕੇ ਹੀ ਬੈਠੋਂਗੇ। ਅੱਲਾਹ ਤੁਹਾਨੂੰ ਖੁੱਲ੍ਹ ਬਖਸ਼ੇਗਾ ਅਤੇ ਜਦੋਂ ਤੁਹਾਨੂੰ ਕਿਹਾ ਜਾਵੇਂ ਕਿ ਉਠ ਜਾਉ ਤਾਂ ਤੁਸੀਂ ਉਠ ਜਾਣਾ। `ਤੁਹਾਡੇ ਵਿਚੋਂ ਜਿਹੜੇ ਲੋਕ ਈਮਾਨ ਵਾਲੇ ਹਨ ਅਤੇ ਜਿਨ੍ਹਾਂ ਨੂੰ ਗਿਆਨ ਦਿੱਤਾ ਗਿਆ ਹੈ ਅੱਲਾਹ ਉਨ੍ਹਾਂ ਦੇ ਰੁੱਤਬੇ ਉਚੇ ਕਰੇਗਾ ਅਤੇ ਜਿਹੜਾ ਕੁਝ ਤੁਸੀਂ ਕਰਦੇ ਹੋ, ਅੱਲਾਹ ਉਸ ਤੋਂ ਜਾਣੂ ਹੈ।
12ਹੇ ਈਮਾਨ ਵਾਲਿਓ! ਜਦੋਂ' ਤੁਸੀਂ ਰਸੂਲ ਨਾਲ ਰਹੱਸਮਈ ਗੱਲਾਂ ਕਰੋ ਲਈ ਵਧੀਆ ਹੈ ਅਤੇ ਜ਼ਿਆਦਾ ਪਵਿੱਤਰ ਹੈ। ਫਿਰ ਜੇਕਰ ਤੁਹਾਡੇ ਵਿਚ ਦਾਨ ਕਰਨ ਦੀ ਸਮਰੱਥਾ ਨਾ ਹੋਵੇ ਤਾਂ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
13ਕੀ ਤੁਸੀਂ ਇਸ ਗੱਲ ਤੋਂ ਡਰ ਗਏ ਕਿ ਤੁਹਾਨੂੰ ਆਪਣੀਆਂ ਰਹੱਸਮਈ ਗੱਲਾਂ ਤੋਂ ਪਹਿਲਾਂ ਦਾਨ ਦੇਣਾ ਪਵੇਗਾ। ਤਾਂ ਜੇਕਰ ਤੁਸੀਂ ਅਜਿਹਾ ਨਾ ਕਰੋ ਤਾਂ ਅੱਲਾਹ ਨੇ ਤੁਹਾਨੂੰ ਮੁਆਫ਼ ਕਰ ਦਿੱਤਾ ਅਤੇ ਤੁਸੀਂ ਨਮਾਜ਼ ਸਥਾਪਿਤ ਕਰੋਂ ਅਤੇ ਜ਼ਕਾਤ ਅਦਾ ਕਰੋ। ਅਤੇ ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰੋ ਅਤੇ ਜੋ ਕੁਝ ਤੁਸੀਂ ਕਰਦੇ ਹੋ ਅੱਲਾਹ ਉਸ ਤੋਂ ਜਾਣੂ ਹੈ।
14ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਲਈ ਦੇਖਿਆ ਜਿਹੜੇ ਅਜਿਹੇ ਲੋਕਾਂ ਨਾਲ ਮਿੱਤਰਤਾ ਕਰਦੇ ਹਨ ਜਿਨ੍ਹਾਂ ਤੇ ਅੱਲਾਹ ਦਾ ਗੁੱਸਾ ਪ੍ਰਗਟ ਹੋਇਆ। ਉਹ ਨਾ ਤੁਹਾਡੇ ਵਿਚੋਂ ਹਨ ਅਤੇ ਨਾ ਉਨ੍ਹਾਂ ਵਿਚੋਂ ਅਤੇ ਉਹ ਹੀ ਝੂਠੀਆਂ ਗੱਲਾਂ ਤੇ ਸਹੁੰਆਂ ਖਾਂਦੇ ਹਨ ਜਦੋਂ ਕਿ ਉਹ ਜਾਣਦੇ ਨਹੀਂ।
15ਅੱਲਾਹ ਨੇ ਉਨ੍ਹਾਂ ਲੋਕਾਂ ਲਈ ਕਠੋਰ ਸਜ਼ਾ ਤਿਆਰ ਕਰ ਰੱਖੀ ਹੈ ਬੇਸ਼ੱਕ ਉਹ ਬੂਰੇ ਕੰਮ ਹਨ, ਜਿਹੜੇ ਉਹ ਕਰਦੇ ਹਨ।
16ਉਨ੍ਹਾਂ ਨੇ ਆਪਣੀਆਂ ਸਹੁੰਆਂ ਨੂੰ ਢਾਲ ਬਣਾ ਰੱਖਿਆ ਹੈ, ਫਿਰ ਉਹ ਅੱਲਾਹ ਦੇ ਰਾਹ ਤੋਂ ਰੋਕਦੇ ਹਨ ਸੋ ਉਨ੍ਹਾਂ ਲਈ ਅਪਮਾਨ ਦੀ ਸਜ਼ਾ ਹੈ।
17ਉਨ੍ਹਾਂ ਦੀ ਜਾਇਦਾਦ ਅਤੇ ਉਨ੍ਹਾਂ ਦੀ ਔਲਾਦ ਉਨ੍ਹਾਂ ਨੂੰ ਭੋਰਾ ਵੀ ਅੱਲਾਹ ਤੋਂ ਬਚਾ ਨਾ ਸਕਣਗੇ। ਇਹ ਲੋਕ ਨਰਕ ਵਾਲੇ ਹਨ ਅਤੇ ਉਸ ਵਿਚ ਰਹਿਣਗੇ।
18ਜਿਸ ਦਿਨ ਅੱਲਾਹ ਉਨ੍ਹਾਂ ਸਾਰਿਆਂ ਨੂੰ ਉਠਾਏਗਾ ਤਾਂ ਉਹ ਉਸ ਕੋਲ ਵੀ ਉਸ ਤਰ੍ਹਾਂ ਦੀ ਸਹੁੰ ਖਾਣਗੇ ਜਿਸ ਤਰ੍ਹਾਂ ਦੀ ਤੁਹਾਡੇ ਕੋਲ ਖਾਂਦੇ ਸੀ। ਅਤੇ ਉਹ ਸਮਝਦੇ ਹਨ ਕਿ ਉਹ ਇਸ ਚੀਜ਼ ਨਾਲ ਮਤਲਬ ਕੱਢ ਲੈਣਗੇ ਸੁਣ। ਲਵੋ ਕਿ ਇਹ ਲੋਕ ਝੂਠੇ ਹਨ।
19ਸੈਤਾਨ ਨੇ ਉਨ੍ਹਾਂਨੂੰ ਕਾਬੂ ਕਰ ਲਿਆ ਹੈ ਫਿਰ ਉਸ ਨੇ ਉਨ੍ਹਾਂਨੂੰ ਅੱਲਾਹ ਦੀ ਯਾਦ ਭੁਲਾ ਦਿੱਤੀ ਹੈ। ਇਹ ਲੋਕ ਸੈਤਾਨ ਦਾ ਜੱਥਾ ਹਨ। ਸੁਣ ਲਵੋ ਕਿ ਸ਼ੈਤਾਨ ਦਾ ਜੱਥਾ ਜ਼ਰੂਰ ਨਸ਼ਟ ਹੋਣ ਵਾਲਾ ਹੈ।
20ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕਰਦੇ ਹਨ ਉਹੀ ਲੋਕ ਸਭ ਤੋਂ ਜ਼ਿਆਦਾ ਬੇਇੱਜ਼ਤ ਹੋਣਗੇ।
21ਅੱਲਾਹ ਨੇ ਲਿਖ ਦਿੱਤਾ ਹੈ ਕਿ ਮੈਂ ਅਤੇ ਮੇਰਾ ਰਸੂਲ ਹੀ ਤਾਕਤਵਰ ਰਹਾਂਗੇ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਤਾਕਤਵਰ ਹੈ।
22ਤੂਸੀਂ ਅਜਿਹੀ ਕੌਮ ਨਹੀਂ ਪਾ ਸਕਦੇ ਜੋ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਤੇ ਭਰੋਸਾ ਰੱਖਦੀ ਹੋਵੇ। ਅਤੇ ਉਹ ਅਜਿਹੇ ਲੋਕਾਂ ਨਾਲ ਮਿੱਤਰਤਾ ਨਹੀਂ ਰੱਖਦੇ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ਦੇ ਵਿਰੋਧੀ ਹਨ ਭਾਵੇ' ਉਹ ਉਨ੍ਹਾਂ ਬਾਪ, ਪੁੱਤਰ, ਭਰਾ ਜਾਂ ਉਨ੍ਹਾਂ ਦੇ ਪਰਿਵਾਰ ਦੇ ਲੋਕ ਹੀ ਕਿਉਂ ਨਾ ਹੋਣ। ਇਹ ਹੀ ਲੋਕ ਹਨ ਜਿਨ੍ਹਾਂ ਦੇ ਦਿਲਾਂ ਵਿਚ ਅੱਲਾਹ ਨੇ ਈਮਾਨ ਲਿਖ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਸਮਰੱਥਾ ਬਖਸ਼ੀ ਹੈ। ਅਤੇ ਉਹ ਉਨ੍ਹਾਂ ਨੂੰ ਅਜਿਹੇ ਬਾਗਾਂ ਵਿਚ ਦਾਖਿਲ ਕਰੇਗਾ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ ਉਹ ਉਸ ਵਿਚ ਹਮੇਸ਼ਾ ਰਹਿਣਗੇ। ਅੱਲਾਹ ਉਨ੍ਹਾਂ ਤੋਂ ਪ੍ਰਸੰਨ ਹੋਇਆ ਅਤੇ ਉਹ ਅੱਲਾਹ ਤੋਂ ਪ੍ਰਸੰਨ ਹੋਏ ਇਹ ਲੋਕ ਅੱਲਾਹ ਦਾ ਜੱਥਾ ਹਨ ਅਤੇ ਅੱਲਾਹ ਦਾ ਜੱਥਾ ਹੀ ਸਫ਼ਲਤਾ ਪਾਉਣ ਵਾਲਾ ਹੈ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath