ਇਸਲਾਮ
ਪਿੱਛੇ

57. ਅਲ-ਹਦੀਦ

1ਹਰੇਕ ਚੀਜ਼ ਜਿਹੜੀ ਆਕਾਸ਼ਾਂ ਅਤੇ ਧਰਤੀ ਵਿਚ ਹੈ ਉਹ ਅੱਲਾਹ ਦੀ ਸਿਫਤ ਸਲਾਹ ਕਰਦੀ ਹੈ ਅਤੇ ਉਹ (ਅੱਲਾਹ) ਤਾਕਤਵਰ ਅਤੇ ਬਾਖ਼ਬਰ ਹੈ।

2ਅਸਮਾਨਾਂ ਅਤੇ ਧਰਤੀ ਦਾ ਸਮਰਾਜ ਉਸ ਦਾ ਹੀ ਹੈ। ਉਹ ਜੀਵਨ ਦਿੰਦਾ ਹੈ ਅਤੇ ਮੌਤ ਵੀ ਦਿੰਦਾ ਹੈ ਅਤੇ ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।

3ਉਹ ਹੀ ਅੱਵਲ ਹੈ ਅਤੇ ਅੰਤ ਵੀ। ਉਹ ਗੁਪਤ ਵੀ ਹੈ ਅਤੇ ਪ੍ਰਗਟ ਵੀ ਅਤੇ ਉਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।

4ਉਹ ਹੀ ਹੈ ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਛੇ ਦਿਨਾਂ ਵਿਚ ਪੈਦਾ ਕੀਤਾ ਫਿਰ ਉਹ ਸਿੰਘਾਸਨ ਤੇ ਸੁਸ਼ੋਭਿਤ ਹੋਇਆ। ਉਹ ਜਾਣਦਾ ਹੈ ਜਿਹੜਾ ਕੁਝ ਧਰਤੀ ਦੇ ਅੰਦਰ ਜਾਂਦਾ ਹੈ ਅਤੇ ਜੋ ਕੁਝ ਉਸ ਵਿਚੋਂ ਨਿਕਲਦਾ ਹੈ। ਅਤੇ ਜੋ ਕੂਝ ਅਸਮਾਨਾਂ ਤੋਂ ਉਤਰਦਾ ਹੈ ਜਾਂ ਜੋ ਕੁਝ ਅਸਮਾਨਾਂ ਵਿਚ ਚੜਦਾ ਹੈ। ਅਤੇ ਉਹ ਤੁਹਾਡੇ ਨਾਲ ਹੈ, ਤੁਸੀਂ ਜਿੱਥੇ ਵੀ ਹੋ ਅਤੇ ਜੋ ਕੁਝ ਤੁਸੀਂ ਕਰਦੇ ਹੋ ਅੱਲਾਹ ਉਸ ਨੂੰ ਦੇਖਦਾ ਹੈ।

5ਅਸਮਾਨਾਂ ਅਤੇ ਧਰਤੀ ਦਾ ਸਮਰਾਜ ਉਸ ਦਾ ਹੀ ਹੈ ਅਤੇ ਅੱਲਾਹ ਵੱਲ ਹੀ ਸਾਰੇ ਮਾਮਲੇ ਵਾਪਿਸ ਜਾਂਦੇ ਹਨ।

6ਉਹ ਰਾਤ ਨੂੰ ਦਿਨ ਵਿਚ ਦਾਖ਼ਿਲ ਕਰਦਾ ਹੈ ਅਤੇ ਦਿਨ ਨੂੰ ਰਾਤ ਵਿਚ ਦਾਖ਼ਿਲ ਕਰਦਾ ਹੈ ਅਤੇ ਉਹ ਦਿਲਾਂ ਦੀਆਂ ਗੱਲਾਂ ਜਾਣਦਾ ਹੈ।

7ਈਮਾਨ ਲਿਆਉ ਅੱਲਾਹ ਅਤੇ ਉਸ ਦੇ ਰਸੂਲ ਤੇ ਅਤੇ ਉਸ ਵਿਚੋਂ ਖਰਚੋਂ ਜਿਸ ਦਾ ਉਸ ਨੇ ਤੁਹਾਨੂੰ ਅਧਿਕਾਰੀ ਬਣਾਇਆ ਹੈ। ਸੋ ਜਿਹੜੇ ਲੋਕ ਤੁਹਾਡੇ ਵਿਚੋਂ ਈਮਾਨ ਲਿਆਏ ਅਤੇ ਖਰਚ ਕਰਨ ਉਨ੍ਹਾਂ ਲਈ ਵੱਡਾ ਬਦਲਾ ਹੈ।

8ਅਤੇ ਤੁਹਾਨੂੰ ਕੀ ਹੋਇਆ ਕਿ ਤੁਸੀ ਅੱਲਾਹ ਤੇ ਈਮਾਨ ਨਹੀਂ ਲਿਆਉਂਦੇ। ਹਾਲਾਂਕਿ ਰਸੂਲ ਤੁਹਾਨੂੰ ਬੁਲਾ ਰਿਹਾ ਹੈ ਇਸ ਲਈ ਕਿ ਆਪਣੇ ਰੱਬ ਤੇ ਈਮਾਨ ਲਿਆਉ। ਅਤੇ ਉਹ ਤੁਹਾਡੇ ਤੋਂ ਵਚਨ ਲੈ ਚੁੱਕਿਆ ਹੈ ਜੇਕਰ ਤੁਸੀਂ ਸ਼ਰਧਾਲੂ ਹੋ।

9ਉਹ ਹੀ ਹੈ ਜਿਹੜਾ ਆਪਣੇ ਬੰਦਿਆਂ ਤੇ ਸਪੱਸ਼ਟ ਆਇਤਾਂ ਉਤਾਰਦਾ ਹੈ ਤਾਂ ਕਿ ਤੁਹਾਨੂੰ ਹਨੇਰਿਆਂ ਤੋਂ ਪ੍ਰਕਾਸ਼ ਵੱਲ ਲੈ ਆਵੇ ਅਤੇ ਅੱਲਾਹ ਤੁਹਾਡੇ ਤੇ ਨਰਮੀ ਕਰਨ ਵਾਲਾ ਹੈ ਦਿਆਲੂ ਹੈ।

10ਅਤੇ ਤੁਹਾਨੂੰ ਕੀ ਹੋਇਆ ਕਿ ਤੁਸੀਂ ਅੱਲਾਹ ਦੇ ਰਾਹ ਤੇ ਖਰਚ ਨਹੀਂ ਕਰਦੇ ਹਾਲਾਂਕਿ ਸਾਰੇ ਆਕਾਸ਼ ਅਤੇ ਧਰਤੀ ਅੰਤ ਨੂੰ ਅੱਲਾਹ ਦਾ ਹੀ ਰਹਿ ਜਾਵੇਗਾ। ਤੁਹਾਡੇ ਵਿੱਚੋਂ ਜਿਹੜੇ ਲੋਕ ਜਿੱਤਣ ਤੋਂ ਬਾਅਦ ਖਰਚ ਕਰਨ ਅਤੇ ਯੁੱਧ ਕਰਨ ਉਹ ਉਨ੍ਹਾਂ ਲੋਕਾਂ ਦੇ ਬਰਾਬਰ ਨਹੀਂ ਹੋ ਸਕਦੇ, ਜਿਨ੍ਹਾਂ ਨੇ ਜਿੱਤਣ ਤੋਂ ਪਹਿਲਾਂ ਖਰਚ ਕੀਤਾ ਅਤੇ ਯੁੱਧ ਕੀਤਾ ਅਤੇ ਅੱਲਾਹ ਨੇ ਸਾਰਿਆਂ ਨਾਲ ਨੇਕੀ ਦਾ ਵਾਅਦਾ ਕੀਤਾ ਹੈ। ਅੱਲਾਹ ਜਾਣਦਾ ਹੈ ਜੋ ਕੁਝ ਤੁਸੀਂ ਕਰਦੇ ਹੋ।

11ਕੌਣ ਹੈ ਜਿਹੜਾ ਅੱਲਾਹ ਨੂੰ (ਸੇਵਾ ਭਾਵਨਾ ਨਾਲ) ਵਧੀਆ ਕਰਜ਼ਾ ਦੇਵੇ ਕਿ ਉਹ ਉਸ ਨੂੰ ਉਸ ਤੋਂ ਦੁੱਗਣਾ ਦੇਵੇ ਅਤੇ ਉਸ ਲਈ ਇੱਜ਼ਤ ਵਾਲਾ ਫ਼ਲ ਹੈ।

12ਜਿਸ ਦਿਨ ਤੁਸੀਂ ਮੋਮਿਨ ਮਰਦਾਂ ਅਤੇ ਮੋਮਿਨ ਔਰਤਾਂ ਨੂੰ ਦੇਖੌਗੇ ਕਿ ਉਨ੍ਹਾਂ ਦਾ ਨੂਰ ਉਨ੍ਹਾਂ ਦੇ ਅੱਗੇ ਅਤੇ ਉਨ੍ਹਾਂ ਦੇ ਸੱਜੇ ਭੱਜ ਰਿਹਾ ਹੋਵੇਗਾ ਅੱਜ ਦੇ ਦਿਨ ਤੁਹਾਨੂੰ ਚੰਗੀ ਖ਼ਬਰ ਹੈ ਉਨ੍ਹਾਂ ਬਾਗ਼ਾਂ ਦੀ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ, ਤੁਸੀਂ ਉਸ ਵਿਚ ਹਮੇਸ਼ਾਂ ਰਹੋਗੇ ਇਹ ਵੱਡੀ ਸਫ਼ਲਤਾ ਹੈ।

13ਜਿਸ ਦਿਨ ਮੁਨਕਰ ਮਰਦ ਅਤੇ ਮੁਨਕਰ ਔਰਤਾਂ ਈਮਾਨ ਲਿਆਉਣ ਵਾਲਿਆਂ ਨੂੰ ਕਹਿਣਗੇ ਕਿ ਸਾਨੂੰ ਮੌਕਾ ਦਿਉ ਅਸੀਂ ਵੀ ਤੁਹਾਡੇ ਨੂਰ ਤੋਂ ਕੁਝ ਲਾਭ ਲੈ ਲਈਏ। ਆਖਿਆ ਜਾਵੇਗਾ ਕਿ ਤੁਸੀਂ ਆਪਣੇ ਪਿੱਛੇ ਵਾਪਿਸ ਚਲੇ ਜਾਉ। ਫਿਰ ਪ੍ਰਕਾਸ਼ ਦੀ ਤਲਾਸ਼ ਕਰੋ। ਫਿਰ ਉਨ੍ਹਾਂ ਦੇ ਵਿਚਕਾਰ ਇੱਕ ਕੰਧ ਖੜੀ ਕਰ ਦਿੱਤੀ ਜਾਵੇਗੀ, ਜਿਸ ਵਿਚ ਇੱਕ ਦਰਵਾਜ਼ਾ ਹੋਵੇਗਾ। ਉਸ ਦੇ ਅੰਦਰ ਵੱਲ ਰਹਿਮਤ ਹੋਵੇਗੀ ਅਤੇ ਬਾਹਰ ਵੱਲ ਸਜ਼ਾ ਹੋਵੇਗੀ।

14ਉਹ ਉਨ੍ਹਾਂ ਨੂੰ ਪੁਕਾਰਣਗੇ ਕਿ ਕੀ ਅਸੀਂ ਤੁਹਾਡੇ ਨਾਲ ਨਹੀ” ਸੀ?ਉਹ ਕਹਿਣਗੇ ਕਿ ਹਾਂ, ਪਰੰਤੂ ਤੁਸੀਂ ਆਪਣੇ ਆਪ ਨੂੰ ਕੁਰਾਹੇ ਪਾਇਆ ਅਤੇ ਰਾਹ ਦੇਖਦੇ ਰਹੇ ਅਤੇ ਸ਼ੱਕ ਵਿਚ ਪਏ ਰਹੇ ਅਤੇ ਝੂਠੀਆਂ ਉਮੀਦਾਂ ਨੇ ਤੁਹਾਨੂੰ ਧੋਖੇ ਵਿਚ ਰੱਖਿਆ। ਇੱਥੋਂ ਤੱਕ ਕਿ ਅੱਲਾਹ ਦਾ ਫ਼ੈਸਲਾ ਆ ਗਿਆ। ਅਤੇ ਮੁਨਕਰਾਂ ਨੇ ਤੁਹਾਨੂੰ ਅੱਲਾਹ ਦੇ ਮਾਮਲੇ ਵਿਚ ਧੋਖਾ ਦਿੱਤਾ।

15ਸੋ ਅੱਜ ਨਾ ਤੁਹਾਡੇ ਤੋਂ ਕੋਈ ਅਰਥ ਦੰਡ ਸਵੀਕਾਰ ਕੀਤਾ ਜਾਵੇਗਾ ਅਤੇ ਨਾ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੇ ਅਵੱਗਿਆ ਕੀਤੀ। ਤੁਹਾਡਾ ਟਿਕਾਣਾ ਅੱਗ ਹੈ ਉਹੀ ਤੁਹਾਡਾ ਸਾਥੀ ਹੈ ਅਤੇ ਇਹ ਬਹੁਤ ਮਾੜਾ ਟਿਕਾਣਾ ਹੈ।

16ਕੀ ਈਮਾਨ ਵਾਲਿਆਂ ਲਈ ਉਹ ਸਮਾਂ ਨਹੀਂ ਆਇਆ ਕਿ ਉਨ੍ਹਾਂ ਦੇ ਸਿਰ ਅੱਲਾਹ ਦੇ ਉਪਦੇਸ਼ ਦੇ ਅੱਗੇ ਝੁੱਕ ਜਾਣ ਅਤੇ ਉਸ ਸੱਚ ਦੇ ਅੱਗੇ ਜਿਹੜਾ ਉਤਾਰਿਆ ਜਾ ਚੁੱਕਿਆ ਹੈ। ਅਤੇ ਉਹ ਉਨ੍ਹਾਂ ਲੋਕਾਂ ਵਾਂਗ ਨਾ ਹੋ ਜਾਣ ਜਿਨ੍ਹਾਂ ਨੂੰ ਪਹਿਲਾਂ ਕਿਤਾਬ ਦਿੱਤੀ ਗਈ ਸੀ। ਫਿਰ ਇੱਕ ਲੰਬਾ ਸਮਾਂ ਲੰਘ ਗਿਆ ਤੇ ਉਨ੍ਹਾਂ ਦੇ ਦਿਲ ਸਖ਼ਤ ਹੋ ਗਏ। ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਅਵੱਗਿਆਕਾਰੀ ਹਨ।

17ਯਾਦ ਰੱਖੋ ਕਿ ਅੱਲਾਹ ਧਰਤੀ ਨੂੰ ਜੀਵਨ ਦਿੰਦਾ ਹੈ ਉਸ ਦੀ ਮੌਤ ਤੋਂ ਬਾਅਦ ਅਸੀਂ ਤੁਹਾਡੇ ਲਈ ਨਿਸ਼ਾਨੀਆਂ ਬਿਆਨ ਕਰ ਦਿੱਤੀਆਂ ਹਨ ਤਾਂ ਕਿ ਤੁਸੀਂ ਸਮਝੋ।

18ਬੇਸ਼ੱਕ ਦਾਨ ਦੇਣ ਵਾਲੇ ਮਰਦ ਅਤੇ ਦਾਨ ਦੇਣ ਵਾਲੀਆਂ ਔਰਤਾਂ ਅਤੇ ਉਹ ਲੋਕ ਜਿਨ੍ਹਾਂ ਨੇ ਅੱਲਾਹ ਨੂੰ ਵਧੀਆ ਕਰਜ਼ਾ ਦਿੱਤਾ। ਤਾਂ ਉਨ੍ਹਾਂ ਦਾ ਫ਼ਲ ਵਧਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਲਈ ਸਨਮਾਨਯੋਗ ਫ਼ਲ ਹੈ।

19ਅਤੇ ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲਾਂ ਤੇ ਈਮਾਨ ਲਿਆਏ ਉਹ ਲੋਕ ਹੀ ਆਪਣੇ ਰੱਬ ਦੇ ਨੇੜੇ ਸੱਚੇ ਅਤੇ ਸ਼ਹੀਦ ਹਨ। ਉਨ੍ਹਾਂ ਲਈ ਉਨ੍ਹਾਂ ਦਾ ਬਦਲਾ ਅਤੇ ਉਨ੍ਹਾਂ ਦਾ ਪ੍ਰਕਾਸ਼ ਹੈ ਅਤੇ ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਅਤੇ ਸਾਡੀਆਂ ਆਇਤਾਂ ਨੂੰ ਝੁਠਲਾਇਆ ਉਹ ਲੋਕ ਨਰਕ ਦੇ ਭਾਗੀ ਹਨ।

20ਸਮਝ ਲਵੋ ਕਿ ਦੁਨਿਆਵੀ ਜੀਵਨ ਸਿਰਫ਼ ਖੇਡ ਤਮਾਸ਼ਾ ਅਤੇ (ਨਕਲੀ) ਸੁੰਦਰਤਾ ਅਤੇ ਤੁਹਾਡੇ ਆਪਸ ਵਿਚ ਇੱਕ ਦੂਸਰੇ ਤੇ ਮਾਣ ਜਿਤਾਉਣਾ ਅਤੇ ਜਾਇਦਾਦ ਅਤੇ ਔਲਾਦ ਦੀ ਇੱਕ ਦੂਜੇ ਨਾਲੋਂ ਅੱਗੇ ਵਧਣ ਦਾ ਯਤਨ ਹੈ, ਜਿਵੇਂ ਸੀਂਹ (ਜਿਸ ਨਾਲ ਫਸਲਾਂ ਪੈਦਾ ਹੁੰਦੀਆਂ ਹਨ) ਕਿ ਉਸ ਦੀ ਪੈਦਾਵਾਰ ਕਿਸਾਨਾਂ ਨੂੰ ਚੰਗੀ ਲੱਗਦੀ ਹੈ ਫਿਰ ਉਹ ਸੁੱਕ ਜਾਂਦੀ ਹੈ, ਫਿਰ ਤੂੰ ਉਸ ਨੂੰ ਪੀਲਾ ਦੇਖਦਾ ਹੈ' ਫਿਰ ਉਹ ਤੀਲਾ ਤੀਲਾ ਹੋ ਜਾਂਦੀ ਹੈ। ਅਤੇ ਪ੍ਰਲੋਕ ਵਿਚ ਅੱਲਾਹ ਵੱਲੋਂ ਕਠੋਰ ਸਜ਼ਾ ਵੀ ਹੈ ਅਤੇ ਮੁਆਫ਼ੀ ਅਤੇ ਪ੍ਰਸੰਨਤਾ ਵੀ। ਸੰਸਾਰ ਦਾ ਜੀਵਨ ਧੋਖੇ ਦੀ ਦੌਲਤ ਤੋਂ ਬਿਨ੍ਹਾਂ ਕੁਝ ਨਹੀਂ।

21ਭੱਜੋਂ ਆਪਣੇ ਰੱਬ ਮੁਆਫ਼ੀ ਵੱਲ ਅਤੇ ਅਜਿਹੀ ਜੰਨਤ ਵੱਲ ਜਿਸ ਦੀ ਵਿਆਪਕਤਾ ਆਕਾਸ਼ ਅਤੇ ਧਰਤੀ ਵਰਗੀ ਹੈ। ਉਹ ਉਨ੍ਹਾਂ ਲੋਕਾਂ ਲਈ ਤਿਆਰ ਕੀਤੀ ਗਈ ਹੈ ਜਿਹੜੇ ਅੱਲਾਹ ਅਤੇ ਉਸ ਦੇ ਰਸੂਲਾਂ ਤੇ ਈਮਾਨ ਲਿਆਏ। ਇਹ ਅੱਲਾਹ ਦੀ ਕਿਰਪਾ ਹੈ। ਉਹ ਉਸ ਨੂੰ ਦਿੰਦਾ ਹੈ ਜਿਸ ਨੂੰ ਚਾਹੁੰਦਾ ਹੈ। ਅੱਲਾਹ ਅਤਿਅੰਤ ਬਖਸ਼ਿਸ਼ਾਂ ਦਾ ਮਾਲਕ ਹੈ।

22ਕੋਈ ਬਿਪਤਾ ਨਾ ਧਰਤੀ ਤੇ ਆਉਂਦੀ ਹੈ ਅਤੇ ਨਾ ਤੁਹਾਡੇ ਜਿੰਦਗੀ ਵਿਚ ਪਰੰਤੂ ਉਹ ਇੱਕ ਕਿਤਾਬ ਵਿਚ ਲਿਖੀ ਹੋਈ ਹੈ। ਇਸ ਤੋਂ ਪਹਿਲਾਂ ਕਿ ਅਸੀਂ ਉਸ ਨੂੰ ਪੈਦਾ ਕਰੀਏ, ਬੇਸ਼ੱਕ ਇਹ ਅੱਲਾਹ ਲਈ ਸੌਖਾ ਹੈ।

23ਤਾਂ ਜੋ ਤੁਸੀਂ ਉਸ ਲਈ ਚਿੰਤਾ ਨਾ ਕਰੋ ਜਿਹੜਾ ਤੁਹਾਡੇ ਤੋਂ ਗਵਾਚ ਗਿਆ ਹੈ। ਅਤੇ ਨਾ ਉਸ ਚੀਜ਼ ਤੇ ਹੰਕਾਰ ਕਰੋ ਜਿਹੜਾ ਉਸ (ਅੱਲਾਹ) ਨੇ ਤੁਹਾਨੂੰ ਦਿੱਤਾ। ਅਤੇ ਅੱਲਾਹ ਗੱਪਾਂ ਮਾਰਨ ਵਾਲੇ ਅਤੇ ਹੰਕਾਰ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।

24ਜਿਹੜੇ ਖੂਦ ਵੀ ਕੰਜੂਸੀ ਕਰਦੇ ਹਨ ਅਤੇ ਦੂਸਰਿਆਂ ਨੂੰ ਵੀ ਕੰਜੂਸੀ ਦਾ ਸਬਕ ਦਿੰਦੇ ਹਨ। ਅਤੇ ਜਿਹੜਾ ਬੰਦਾ ਮੂੰਹ ਮੌੜੇਗਾ ਤਾਂ ਅੱਲਾਹ ਬੇਪਰਵਾਰ ਅਤੇ ਸਲਾਹੁਣ ਯੋਗ ਹੈ।

25ਅਸੀਂ ਆਪਣੇ ਰਸੂਲਾਂ ਨੂੰ ਨਿਸ਼ਾਨੀਆਂ ਦੇ ਨਾਲ ਭੇਜਿਆ ਅਤੇ ਉਸ ਨਾਲ ਕਿਤਾਬ ਅਤੇ ਤੱਕੜੀ ਉਤਾਰੀ ਤਾਂ ਕਿ ਲੋਕਾਂ ਲਈ ਇਨਸਾਫ਼ ਸਥਾਪਿਤ ਹੋਵੇ। ਅਤੇ ਅਸੀਂ ਲੋਹਾ ਉਤਾਰਿਆ ਜਿਸ ਵਿਚ ਬਹੁਤ ਤਾਕਤ ਹੈ ਅਤੇ ਲੋਕਾਂ ਲਈ ਲਾਭ ਹੈ। ਅਤੇ ਤਾਂ ਕਿ ਅੱਲਾਹ ਸਮਝ ਲਵੇ ਕਿ ਕੌਣ ਉਸ ਦੀ ਅਤੇ ਉਸ ਦੇ ਰਸੂਲਾਂ ਦੀ ਬਿਨ੍ਹਾਂ ਦੇਖੇ ਮਦਦ ਕਰਦਾ ਹੈ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਤਾਕਤਵਰ ਹੈ।

26ਅਤੇ ਅਸੀਂ ਨੂਹ ਨੂੰ ਅਤੇ ਇਬਰਾਹੀਮ ਨੂੰ ਭੇਜਿਆ ਅਤੇ ਉਸ ਦੀ ਸੰਤਾਨ ਵਿਚ ਅਸੀਂ ਹੈਗ਼ੰਬਰੀ ਅਤੇ ਕਿਤਾਬ ਰੱਖ ਦਿੱਤੀ। ਫਿਰ ਉਨ੍ਹਾਂ ਵਿਚੋਂ ਕੋਈ ਸੱਚੇ ਰਾਹ ਤੇ ਹੈ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਇਨਕਾਰੀ ਹਨ।

27ਫਿਰ ਉਨ੍ਹਾਂ ਦੇ ਨਕਸ਼ੇ- -ਕਦਮਾਂ ਤੇ ਅਸੀਂ ਆਪਣੇ ਰਸੂਲ ਭੇਜੇ ਅਤੇ ਉਨ੍ਹਾਂ ਦੇ ਹੀ ਨਕਸ਼ੇ- -ਕਦਮਾਂ ਤੇ ਮਰੀਅਮ ਦੇ ਪੁੱਤਰ ਈਸਾ ਨੂੰ ਭੇਜਿਆ। ਅਤੇ ਅਸੀਂ ਉਸ ਨੂੰ ਇੰਜੀਲ ਦਿੱਤੀ ਅਤੇ ਜਿਨ੍ਹਾਂ ਲੋਕਾਂ ਨੇ ਉਸ ਦਾ ਪਾਲਣ ਕੀਤਾ ਅਸੀਂ ਉਨ੍ਹਾਂ ਦੇ ਦਿਲਾਂ ਵਿਚ ਮੁਹੱਬਤ ਅਤੇ ਰਹਿਮਤ ਰੱਖ ਦਿੱਤੀ। ਅਤੇ ਸੰਨਿਆਸ ਨੂੰ ਉਨ੍ਹਾਂ ਨੇ ਖ਼ੁਦ ਘੜ ਲਿਆ ਅਸੀਂ ਇਸ ਨੂੰ ਉਨ੍ਹਾਂ ਲਈ ਜ਼ਰੂਰੀ ਨਹੀਂ ਕੀਤਾ ਸੀ। ਪਰੰਤੂ ਉਨ੍ਹਾਂ ਨੇ ਅੱਲਾਹ ਦੀ ਪ੍ਰਸੰਨਤਾਂ ਲਈ ਉਸ ਨੂੰ ਖ਼ੁਦ ਅਪਣਾ ਲਿਆ, ਫਿਰ ਉਨ੍ਹਾਂ ਨੇ ਉਸ ਦਾ ਪੂਰਾ ਧਿਆਨ ਨਾ ਰੱਖਿਆ। ਸੋ ਉਨ੍ਹਾਂ ਵਿਚੋਂ ਜਿਹੜੇ ਲੋਕ ਈਮਾਨ ਲਿਆਏ ਉਨ੍ਹਾਂ ਨੂੰ ਅਸੀਂ ਉਨ੍ਹਾਂ ਦਾ ਫ਼ਲ ਦਿੱਤਾ ਅਤੇ ਉਨ੍ਹਾਂ ਵਿਚ ਜ਼ਿਆਦਾਤਰ ਲੋਕ ਇਨਕਾਰੀ ਹਨ।

28ਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋਂ ਅਤੇ ਉਸ ਦੇ ਰਸੂਲ ਤੇ ਈਮਾਨ ਲਿਆਉਂ। ਅੱਲਾਹ ਤੁਹਾਨੂੰ ਆਪਣੀ ਰਹਿਮਤ ਨਾਲ ਦੁੱਗਣਾ ਦੇਵੇਗਾ ਅਤੇ ਤੁਹਾਨੂੰ ਪ੍ਰਕਾਸ਼ ਦੇਵੇਗਾ ਜਿਸ ਨੂੰ ਲੈ ਕੇ ਤੁਸੀਂ ਚੱਲੋਗੇ ਅਤੇ ਤੁਹਾਨੂੰ ਮੁਆਫ਼ ਕਰ ਦੇਵੇਗਾ। ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।

29ਤਾਂ ਕਿ ਕਿਤਾਬ ਵਾਲੇ ਸਮਝ ਲੈਣ ਕਿ ਉਹ ਅੱਲਾਹ ਦੀ ਕਿਰਪਾ ਵਿੱਚੋਂ ਕਿਸੇ ਚੀਜ਼ ਤੇ ਅਧਿਕਾਰ ਨਹੀਂ ਰੱਖਦੇ ਅਤੇ ਇਹ ਕਿ ਕਿਰਪਾ ਅੱਲਾਹ ਦੇ ਹੱਥ ਹੈ। ਉਹ ਜਿਸ ਨੂੰ ਚਾਹੁੰਦਾ ਹੈ ਬਖਸ਼ ਦਿੰਦਾ ਹੈ। ਅਤੇ ਅੱਲਾਹ ਬਹੁਤ ਕਿਰਪਾਲੂ ਹੈ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath