56. ਅਲ-ਵਾਕੀਆ
1ਜਦੋਂ ਹੋਣ ਵਾਲੀ ਘਟਨਾ ਹੋ ਜਾਵੇਗੀ।
2ਉਸ ਦੇ ਵਾਪਰਨ ਵਿਚ ਕੋਈ ਝੂਠ ਨਹੀਂ।
3ਉਹ ਨੀਂਵਾ ਅਤੇ ਉੱਚਾ ਕਰਨ ਵਾਲੀ ਹੋਵੇਗੀ।
4ਜਦੋਂ ਧਰਤੀ ਹਿਲਾ ਦਿੱਤੀ ਜਾਵੇਗੀ।
5ਅਤੇ ਪਹਾੜ ਟੁੱਟ ਕੇ ਚੂਰਾ ਚੂਰਾ ਹੋ ਜਾਣਗੇ।
6ਫਿਰ ਉਹ ਖਿੱਲਰੀ ਹੋਈ ਧੂੜ ਸਣ ਕੇ ਰਹਿ ਜਾਣਗੇ।
7ਅਤੇ ਤੁਸੀਂ ਲੋਕ ਤਿੰਨ ਤਰ੍ਹਾਂ ਦੇ ਹੋ ਜਾਵੇਂਗੇ।
8ਫਿਰ ਸੱਜੇ ਹੱਥ ਵਾਲੇ, ਕੀ ਖੂਬ ਹਨ।
9ਅਤੇ ਖੱਬੇ ਹੱਥ ਵਾਲੇ (ਅਫਸੋਸ), ਖੱਬੇ ਹੱਥ ਵਾਲੇ ਕਿਹੋ ਜਿਹੇ ਬੂਰੇ ਹਨ।
10ਅਤੇ ਅੱਗੇ ਵਾਲੇ ਤਾਂ ਅੱਗੇ ਵਾਲੇ ਹੀ ਹਨ।
11ਉਹ ਨੇੜੇ ਰਹਿਣ ਵਾਲੇ ਲੋਕ ਹਨ।
12ਨਿਅਮਤਾਂ ਦੇ ਬਾਗ਼ਾਂ ਵਿੱਚ।
13ਉਨ੍ਹਾਂ ਦੀ ਵੱਡੀ ਸੰਖਿਆਂ ਪਹਿਲੇ ਲੋਕਾਂ ਵਿਚ ਹੋਵੇਗੀ।
14ਅਤੇ ਥੋੜ੍ਹੇ ਪਿਛਲਿਆਂ ਵਿਚੋਂ ਹੋਣਗੇ।
15(ਹੀਰੇ ਮੋਤੀਆਂ ਨਾਲ) ਜੜਾਊ ਤਖ਼ਤਾਂ ਤੇ।
16ਸਿਰ੍ਹਾਣਾ ਲਾ ਕੇ ਆਹਮਣੇ ਸਾਹਮਣੇ ਬੈਠੇ ਹੋਣਗੇ।
17ਉਨ੍ਹਾਂ ਦੇ ਕੋਲ ਹਮੇਸ਼ਾਂ ਰਹਿਣ ਵਾਲੇ ਬੱਚੇ (ਨੌਜਵਾਨ) ਘੁੰਮ ਰਹੇ ਹੋਣਗੇ।
18ਕੱਪ ਅਤੇ ਜੱਗ ਲੈ ਕੇ ਅਤੇ ਵਧੀਆ ਸ਼ਰਾਬ ਦਾ ਪਿਆਲਾ।
19ਉਸ ਨਾਲ ਨਾ ਸਿਰ ਦੁੱਖੇਗਾ ਨਾ ਬੁੱਧੀ ਵਿਚ ਵਿਕਾਰ ਆਵੇਗਾ।
20ਅਤੇ ਫ਼ਲ ਜਿਹੜੇ ਉਹ ਚਾਹੁੰਣ ਜ਼ੁਣ ਲੈਣ।
21ਅਤੇ ਪੰਛੀਆਂ ਦਾ ਉਹ ਮਾਸ ਜਿਹੜਾ ਉਨ੍ਹਾਂ ਨੂੰ ਪਸੰਦ ਹੋਵੇ।
22ਅਤੇ ਵੱਡੀਆਂ ਅੱਖਾਂ ਵਾਲੀਆਂ (ਖੂਬਸੂਰਤ) ਹੂਰਾਂ।
23ਜਿਵੇਂ ਢੱਕੇ ਹੋਏ ਮੋਤੀ ਦੇ ਦਾਣੇ।
24ਫ਼ਲ ਉਨ੍ਹਾਂ ਕਰਮਾਂ ਦਾ ਜਿਹੜੇ ਉਹ ਕਰਦੇ ਸਨ।
25ਉਸ ਵਿਚ ਉਹ ਕੋਈ ਵਿਅਰਥ ਅਤੇ ਪਾਪ ਦੀ ਗੱਲ ਨਹੀਂ ਸੁਣਨਗੇ।
26ਪਰੰਤੂ ਸਿਰਫ਼ ਉਨ੍ਹਾਂ ਨੂੰ ਸਲਾਮ ਹੋਵੇਗਾ।
27ਅਤੇ ਸੱਜੇ ਵਾਲੇ, ਕੀ ਖੂਬ ਹਨ ਸੱਜੇ ਵਾਲੇ।
28ਬੇਰ ਦੇ ਰੁੱਖਾਂ ਵਿਚ ਜਿਨ੍ਹਾਂ ਵਿਚ ਕੰਡਾ ਨਹੀਂ।
29ਅਤੇ ਕੇਲਿਆਂ ਦੇ ਗੁੱਛੇ
30ਅਤੇ ਫੈਲੀ ਹੋਈ ਛਾਂ।
31ਅਤੇ ਵਗਦਾ ਹੋਇਆ ਪਾਣੀ।
32ਅਤੇ ਭਾਂਤ ਭਾਂਤ ਦੇ ਫ਼ਲ।
33ਜਿਹੜੇ ਨਾ ਖ਼ਤਮ ਹੋਣਗੇ। ਅਤੇ ਨਾ ਉਨ੍ਹਾਂ ਨੂੰ ਕੋਈ ਰੋਕ ਟੋਕ ਹੋਵੇਗੀ।
34ਅਤੇ ਉੱਚੇ ਬ਼ਿਸਤਰੇ।
35ਅਸੀਂ ਉਨ੍ਹਾਂ ਔਰਤਾਂ ਨੂੰ ਖਾਸ ਤੌਰ ਤੇ ਬਣਾਇਆ।
36ਫਿਰ ਉਨ੍ਹਾਂ ਨੂੰ ਕੰਵਾਰੀਆਂ ਰੱਖਿਆ ਹੈ।
37ਮਨਮੋਹਨ ਵਾਲੀਆਂ ਅਤੇ ਇੱਕ ਸਮਾਨ ਉਮਰ ਵਾਲੀਆਂ।
38ਸੱਜੇ ਵਾਲਿਆਂ ਲਈ।
39ਅਗਲਿਆਂ ਵਿੱਚੋਂ ਇੱਕ ਸਮੂਹ ਹੋਂਵੇਗਾ।
40ਅਤੇ ਪਿਛਲਿਆਂ ਵਿਚੋਂ ਵੀ ਇੱਕ ਵੱਡਾ ਸਮੂਹ ਹੋਂਵੇਗਾ।
41ਅਤੇ ਖੱਬੇ ਵਾਲੇ, ਕਿਹੋ ਜਿਹੇ ਬੂਰੇ ਹਨ ਖੱਬੇ ਵਾਲੇ।
42ਅੱਗ ਵਿਚ ਅਤੇ ਖੌਲਦੇ ਹੋਏ ਪਾਣੀ ਵਿੱਚ।
43ਅਤੇ ਕਾਲੇ ਧੂੰਏ ਦੀ ਛਾਂ ਵਿੱਚ।
44ਨਾ ਠੰਢਾ ਨਾ ਚੰਗਾ ਲੱਗਣ ਵਾਲਾ।
45ਇਹ ਲੋਕ ਇਸ ਤੋਂ ਪਹਿਲਾਂ ਖੁਸ਼ਹਾਲ ਸਨ।
46ਅਤੇ ਉਹ ਵੱਡੇ ਪਾਪ ਤੇ ਅੜੇ ਰਹਿੰਦੇ ਸਨ।
47ਅਤੇ ਉਹ ਕਹਿੰਦੇ ਸੀ, ਕਿ ਜਦੋਂ ਅਸੀਂ ਮਰ ਜਾਵਾਂਗੇ ਅਤੇ ਅਸੀਂ ਮਿੱਟੀ ਅਤੇ ਹੱਡੀਆਂ ਹੋ ਜਾਵਾਂਗੇ ਤਾਂ ਕੀ ਅਸੀਂ ਫਿਰ ਉਠਾਏ ਜਾਵਾਂਗੇ
48ਅਤੇ ਕੀ ਸਾਡੇ ਪਹਿਲੇ ਪਿਉ ਦਾਦੇ ਵੀ
49ਆਖੋਂ, ਕਿ ਅਗਲੇ ਤੇ ਪਿਛਲੇ।
50ਇੱਕ ਮਿੱਥੇ ਹੋਏ ਸਮੇਂ ਦੇ ਦਿਨ ਤੇ ਸਾਰੇ ਇੱਕਠੇ ਕੀਤੇ ਜਾਵੋਗੇ।
51ਫਿਰ ਹੇ ਬਹਿਕੇ ਹੋਏ ਅਤੇ ਝੁਠਲਾਉਣ ਵਾਲਿਓ
52ਜ਼ਾਕੂਮ (ਥੋਰ) ਦੇ ਰੁੱਖ ਖਾਉਗੇ।
53ਫਿਰ ਉਸ ਨਾਲ ਆਪਣਾ ਪੇਟ ਭਰੋਗੇ।
54ਫਿਰ ਉਸ ਤੋਂ ਬਾਅਦ ਉਬਲਦਾ ਪਾਣੀ ਪੀਉਗੇ।
55ਫਿਰ ਤਿਹਾਏ ਉਠਾ ਦੀ ਤੜ੍ਹਾਂ ਪੀਉਂਗੇ।
56ਇਹ ਉਨ੍ਹਾਂ ਦੀ ਇਨਸਾਫ਼ ਦੇ ਦਿਨ ਮਹਿਮਾਨ ਨਿਵਾਜ਼ੀ ਹੋਵੇਗੀ।
57ਅਸੀਂ ਤੁਹਾਨੂੰ ਪੈਦਾ ਕੀਤਾ ਹੈ ਫਿਰ ਤੁਸੀਂ ਪੁਸ਼ਟੀ ਕਿਉਂ ਨਹੀਂ ਕਰਦੇ
58ਕੀ ਤੁਸੀਂ ਉਸ ਚੀਜ਼ (ਵੀਰਜ਼) ਬਾਰੇ ਵਿਚਾਰ ਕੀਤਾ ਜਿਹੜਾ ਤੁਸੀਂ (ਔਰਤਾਂ ਵੇ ਗਰਭ ਵਿੱਚ) ਟਪਕਾਉਂਦੇ ਹੋ।
59ਕੀ ਤੁਸੀ ਉਸ ਨੂੰ ਆਕਾਰ (ਇਨਸਾਨ ਬਣਾਉਂਦੇ ਹੋ) ਦਿੰਦੇ ਹੋ ਜਾਂ ਅਸੀਂ।
60ਅਸੀਂ ਤੁਹਾਡੇ ਵਿਚ ਮੌਤ ਨਿਯਤ ਕੀਤੀ ਹੈ ਅਤੇ ਅਸੀਂ_ਉਸ ਤੋਂ ਆਜਿਜ਼ (ਮਜਬੂਰ) ਨਹੀਂ।
61ਕਿ ਤੁਹਾਡੀ ਜਗ੍ਹਾ ਤੇ ਤੁਹਾਡੇ ਵਰਗੇ ਪੈਦਾ ਕਰ ਦਿੱਤੇ ਜਾਣ ਅਤੇ ਤੁਹਾਨੂੰ ਅਜਿਹੇ ਰੂਪ ਵਿਚ ਬਣਾ ਦਿੱਤਾ ਜਾਵੇ, ਜਿਸ ਨੂੰ ਤੁਸੀਂ ਜਾਣਦੇ ਨਹੀਂ।
62ਅਤੇ ਤੁਸੀਂ ਪਹਿਲੇ ਜਨਮ ਨੂੰ ਜਾਣਦੇ ਹੋ?ਫਿਰ ਸਿੱਖਿਆ ਕਿਉਂ ਨਹੀਂ ਲੈਂਦੇ
63ਕੀ ਤੁਸੀਂ ਉਸ ਚੀਜ਼ ਤੇ ਵਿਚਾਰ ਕੀਤਾ ਜਿਹੜੀ ਤੁਸੀਂ ਬੀਜਦੇ ਹੋ।
64ਕੀ ਤੁਸੀ ਉਸ ਨੂੰ ਉਗਾਉਂਦੇ ਹੋ ਜਾਂ ਅਸੀਂ ਉਗਾਉਣ ਵਾਲੇ ਹਾਂ।
65ਜੇਕਰ ਅਸੀਂ ਚਾਹੀਏ ਤਾਂ ਉਸ ਨੂੰ ਜ਼ੂਰ-ਜੂਰ ਕਰ ਦੇਈਏ, ਫਿਰ ਤੁਸੀਂ ਗੱਲਾਂ ਕਰਦੇ ਰਹਿ ਜਾਉ।
66ਕਿ ਅਸੀਂ ਤਾਂ ਘਾਟੇ ਵਿਚ ਚਲੇ ਗਏ।
67ਸਗੋਂ ਅਸੀਂ ਪੂਰਨ ਤੌਰ ਤੇ ਉਜੜ ਗਏ।
68ਕੀ ਤੁਸੀਂ ਵਿਚਾਰ ਕੀਤਾ ਉਸ ਪਾਣੀ ਤੇ ਜਿਹੜਾ ਤੁਸੀਂ ਪੀਂਦੇ ਹੋ।
69ਕੀ ਉਸ ਨੂੰ ਬੱਦਲਾਂ ਵਿਚੋਂ ਤੁਸੀਂ ਉਤਾਰਿਆ ਹੈ।
70ਜਾਂ ਅਸੀਂ ਉਤਾਰਨ ਵਾਲੇ ਹਾਂ। ਜੇਕਰ ਅਸੀਂ ਚਾਹੀਏ ਤਾਂ ਉਸ ਨੂੰ ਬੇਹੱਦ ਖਾਰਾ ਕਰ ਦੇਈਏ। ਫਿਰ ਤੁਸੀਂ ਸ਼ੁਕਰ ਕਿਉਂ ਨਹੀਂ ਕਰਦੇ
71ਕੀ ਤੁਸੀਂ ਉਸ ਅੱਗ ਤੇ ਵਿਚਾਰ ਕੀਤਾ ਜਿਸ ਨੂੰ ਤੁਸੀਂ ਬਾਲਦੇ ਹੋ।
72ਕੀ ਉਸ ਦੇ ਰੁੱਖ ਨੂੰ ਤੂਸੀਂ' ਪੈਦਾ ਕੀਤਾ ਹੈ ਜਾਂ ਅਸੀਂ' ਪੈਦਾ ਕਰਨ ਵਾਲੇ ਹਾਂ।
73ਅਸੀਂ ਉਸ ਨੂੰ ਯਾਦ ਕਰਨ ਲਈ ਬਣਾਇਆ ਹੈ ਅਤੇ ਰਾਹੀਆਂ ਪਾਂਧੀਆਂ ਦੇ ਵਰਤਣ ਲਈ।
74ਸੋ ਤੁਸੀਂ ਆਪਣੇ ਮਹਾਨ ਰੱਬ ਦੀ ਸਿਫ਼ਤ ਸਲਾਹ ਕਰੋ।
75ਤਾਂ ਨਹੀਂ ਮੈਂ ਤਾਰਿਆਂ ਦੀਆਂ ਮੰਜ਼ਲਾਂ ਦੀ ਸਹੂੰ ਖਾਂਦਾ ਹਾਂ।
76ਅਤੇ ਜੇਕਰ ਤੁਸੀਂ ਵਿਚਾਰ ਕਰੋਂ ਤਾਂ ਇਹ ਬਹੁਤ ਵੱਡੀ ਸਹੂੰ ਹੈ।
77ਬੇਸ਼ੱਕ ਇਹ ਇੱਕ ਉੱਚੇ ਰੁਤਬੇ ਵਾਲਾ ਕੁਰਆਨ ਹੈ।
78ਇੱਕ ਸੁਰੱਖਿਅਤ ਕਿਤਾਬ ਵਿਚ (ਲਿਖਿਆ ਹੋਇਆ ਹੈ)।
79ਇਸ ਨੂੰ ਉਹ ਹੀ ਹੱਥ ਲਾਉਂਦੇ ਹਨ ਜਿਹੜੇ ਪਵਿੱਤਰ ਬਣਾਏ ਗਏ ਹਨ।
80ਇਹ ਸਾਰੇ ਸੰਸਾਰ ਦੇ ਰੱਬ ਵੱਲੋਂ ਉਤਰਿਆ ਹੈ।
81ਫਿਰ ਕੀ ਤੁਸੀਂ ਇਸ ਬਾਣੀ ਨਾਲ ਬੇਪਰਵਾਹੀ ਵਰਤਦੇ ਹੋ।
82ਅਤੇ ਤੁਸੀਂ ਆਪਣਾ ਹਿੱਸਾ ਇਹ ਲੈਂਦੇ ਹੋ। ਕੀ ਤੁਸੀਂ ਇਸ ਤੋਂ ਇਨਕਾਰ ਕਰਦੇ ਹੋ।
83ਫਿਰ ਕਿਉਂ ਨਹੀਂ, ਜਦੋਂ ਰੂਹ ਸੰਘ ਵਿਚ ਆ ਪਹੁੰਚਦੀ ਹੈ
84ਅਤੇ ਤੁਸੀਂ ਉਸ ਵੇਲੇ ਦੇਖ ਰਹੇ ਹੁੰਦੇ ਹੋ।
85ਅਤੇ ਅਸੀਂ ਤੁਹਾਡੇ ਤੋਂ ਜ਼ਿਆਦਾ ਉਸ ਬੰਦੇ ਦੇ ਨੇੜੇ ਹੁੰਦੇ ਹਾਂ ਪਰ ਤੁਸੀਂ ਨਹੀਂ ਦੇਖਦੇ।
86ਫਿਰ ਕਿਉਂ ਨਹੀਂ ਜੇਕਰ ਤੁਸੀਂ ਅਧੀਨ ਨਹੀਂ ਹੋ।
87ਤਾਂ ਤੁਸੀਂ ਉਸ ਰੂਹ ਨੂੰ ਮੋੜ ਕਿਉਂ ਨਹੀਂ ਲਿਆਉਂਦੇ, ਜੇਕਰ ਤੁਸੀਂ ਸੱਚੇ ਹੋ।
88ਤਾਂ ਜੇਕਰ ਉਹ (ਅੱਲਾਹ ਦੇ) ਨਜ਼ਦੀਕੀਆਂ ਵਿਚੋਂ' ਹੈ।
89ਤਾਂ ਆਰਾਮ ਹੈ ਅਤੇ ਚੰਗੀ ਸੁੱਖ ਸਮੱਗਰੀ ਹੈ ਅਤੇ ਨਿਅਮਤ ਦੇ ਬਾਗ਼ ਹਨ।
90ਅਤੇ ਜੇਕਰ ਉਹ ਸੱਜੇ ਵਾਲਿਆਂ ਵਿਚੋਂ ਹਨ।
91ਤਾਂ ਤੁਹਾਡੇ ਉੱਤੇ ਸਲਾਮਤੀ ਹੋਵੇ (ਕਿਉਂਕਿ) ਤੁਸੀ' ਸੱਚਾਈ ਵਾਲਿਆਂ ਵਿਚੋਂ ਹੋ।
92ਅਤੇ ਜੇਕਰ ਉਹ ਇਨਕਾਰ ਕਰਨ ਵਾਲੇ ਕੁਰਾਹੀਏ ਲੋਕਾਂ ਵਿਚੋਂ' ਹੈ।
93ਤਾਂ ਉਸ ਦੀ ਗਰਮ ਪਾਣੀ ਨਾਲ ਮਹਿਮਾਨ ਨਿਵਾਜ਼ੀ ਹੋਵੇਗੀ।
94ਅਤੇ ਨਰਕ ਵਿਚ ਦਾਖ਼ਿਲ ਕੀਤਾ ਜਾਣਾ ਹੈ।
95ਬੇਸ਼ੱਕ ਇਹ ਅਟੱਲ ਸੱਚਾਈ ਹੈ।
96ਸੋ ਤੁਸੀਂ ਆਪਣੇ ਮਹਾਨ ਰੱਬ ਦੇ ਨਾਮ ਵੀ ਸਿਫ਼ਤ ਸਲਾਹ ਕਰੋ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath