ਇਸਲਾਮ
ਪਿੱਛੇ

55. ਅਰ-ਰਹਿਮਾਨ

1ਰਹਿਮਾਨ (ਦਇਆਵਾਨ) ਨੇ।

2ਕੁਰਆਨ ਦੀ ਸਿੱਖਿਆ ਦਿੱਤੀ।

3ਉਸ ਨੇ ਮਨੁੱਖ ਨੂੰ ਪੈਦਾ ਕੀਤਾ।

4ਉਸ ਨੂੰ ਬੋਲਣਾ ਸਿਖਾਇਆ।

5ਸੂਰਜ ਅਤੇ ਚੰਦ ਦੇ ਲਈ ਇਕ ਹਿਸਾਸ਼ ਹੈ।

6ਅਤੇ ਤਾਰੇ ਤੇ ਦਰੱਖ਼ਤ ਸਿਜਦਾ ਕਰਦੇ ਹਨ।

7ਅਤੇ ਉਸ ਨੇ ਆਕਾਸ਼ ਨੂੰ ਉੱਚਿਆਂ ਕੀਤਾ ਅਤੇ ਤੱਕੜੀ ਰੱਖ ਦਿੱਤੀ।

8ਕਿ ਤੁਸੀਂ ਤੋਲਣ ਵਿਚ ਫਰਕ ਨਾ ਕਰੋ।

9ਅਤੇ ਇਨਸਾਫ਼ ਦੇ ਨਾਲ ਠੀਕ ਤੋਲੋ ਅਤੇ ਤੋਲ ਵਿਚ ਗੜਬੜੀ ਨਾ ਕਰੋਂ

10ਅਤੇ ਉਸ ਨੇ ਧਰਤੀ ਨੂੰ ਖ਼ਲਕਤ ਲਈ ਰੱਖ ਦਿੱਤਾ।

11ਇਸ ਵਿਚ ਮੇਵੇ ਹਨ ਅਤੇ ਖਜੂਰਾਂ ਹਨ, ਜਿਨ੍ਹਾਂ ਉੱਪਰ ਖੋਲ (ਗਲਾਫ) ਹੁੰਦਾ ਹੈ।

12ਅਤੇ ਤੂੜੀ ਵਾਲਾ ਅਨਾਜ ਵੀ ਅਤੇ ਸੁਗੰਧੀ ਵਾਲੇ ਫੁੱਲ ਵੀ।

13ਫਿਰ ਤੂਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

14ਉਸ ਨੇ ਮਨੁੱਖ ਨੂੰ ਠੀਕਰੀ ਵਰਗੀ ਸੁੱਕੀ ਮਿੱਟੀ ਤੋਂ ਪੈਦਾ ਕੀਤਾ।

15ਅਤੇ ਉਸ ਨੇ ਜਿੰਨਾਂ ਨੂੰ ਅੱਗ ਦੀਆਂ ਲਪਟਾਂ ਤੋਂ ਪੈਦਾ ਕੀਤਾ।

16ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

17ਅਤੇ ਉਹ ਮਾਲਕ ਹੈ ਦੋਵਾਂ ਪੂਰਬ (ਚੜ੍ਹਦਿਆਂ) ਅਤੇ ਦੋਵਾਂ ਪੱਛਮ (ਲਹਿੰਦਿਆਂ) ਦਾ।

18ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

19ਉਸ ਨੇ ਬਰਾਬਰ ਮਿਲ ਕੇ ਚੱਲਣ ਵਾਲੇ ਦੋ ਦਰਿਆ (ਸਮੁੰਦਰ) ਪੈਦਾ ਕੀਤੇ

20ਦੋਵਾਂ ਦੇ ਵਿਚ ਇੱਕ ਪਰਦਾ (ਰੋਕ) ਹੈ, ਜਿਸ ਤੋਂ ਉਹ ਅੱਗੇ ਨਹੀਂ ਵਧਦੇ।

21ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ।

22ਇਨ੍ਹਾਂ ਦੋਵਾਂ (ਸਮੁੰਦਰਾਂ) ਵਿੱਚੋਂ ਮੋਤੀ ਅਤੇ ਮੂੰਗੇ ਨਿਕਲਦੇ ਹਨ।

23ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

24ਅਤੇ ਜਹਾਜ਼ ਵੀ ਉਸੇ ਦੇ ਹਨ ਜਿਹੜੇ ਸਮੁੰਦਰ ਵਿਚ ਪਹਾੜਾਂ ਵਾਂਗ ਖੜ੍ਹੇ ਹੁੰਦੇ ਹਨ।

25ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

26ਜਿਹੜਾ ਧਰਤੀ 'ਤੇ ਹੈ ਉਹ ਨਾਸ਼ ਹੋਣ ਵਾਲਾ ਹੈ।

27ਅਤੇ ਤੇਰੇ ਰੱਬ ਦੀ ਹੀ ਪ੍ਰਸੰਸਾ ਵਾਲੀ ਅਤੇ ਇੱਜ਼ਤ ਵਾਲੀ ਹਸਤੀ ਕਾਇਮ ਰਹੇਗੀ।

28ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ।

29ਉਸੇ ਤੋਂ ਮੰਗਦੇ ਹਨ ਜਿਹੜੇ (ਮਖ਼ਲੂਕ) ਆਕਾਸ਼ਾਂ ਅਤੇ ਧਰਤੀ ਵਿਚ ਹਨ। ਹਰ ਰੋਜ਼ ਉਸ ਦਾ ਇੱਕ ਕੰਮ

30(ਹੈ। 30) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

31ਹੇ ਦੋ ਭਾਰੀ ਕਾਫ਼ਲਿਓ! ਅਸੀਂ ਜਲਦੀ ਹੀ ਤੁਹਾਡੇ ਵੱਲ ਧਿਆਨ ਕਰਨ ਵਾਲੇ ਹਾਂ।

32ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

33ਹੇ ਜਿੰਨਾਂ ਅਤੇ ਮਨੁੱਖਾਂ ਦੇ ਟੋਲਿਓ! ਜੇਕਰ ਤੁਹਾਡੇ ਤੋਂ ਹੋ ਸਕੇ ਤਾਂ ਤੁਸੀਂ ਆਕਾਸ਼ਾਂ ਅਤੇ ਧਰਤੀ ਦੀਆਂ ਹੱਦਾਂ ਤੋਂ ਨਿਕਲ ਜਾਉ। ਤਾਂ ਨਿਕਲ ਜਾਉ ਤੁਸੀਂ' ਪ੍ਰਮਾਣ ਤੋਂ ਬਿਨ੍ਹਾਂ ਨਹੀਂ ਨਿਕਲ ਸਕਦੇ।

34ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

35ਤੁਹਾਡੇ ਤੇ ਅੱਗ ਦੀਆਂ ਲਪਟਾਂ ਅਤੇ ਧੂੰਆਂ ਛੱਡਿਆ ਜਾਵੇਗਾ ਤਾਂ ਤੁਸੀਂ ਬਚਾ ਨਹੀਂ ਕਰ ਸਕੌਗੇ।

36ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

37ਫਿਰ ਜਦੋਂ ਆਕਾਸ਼ ਫਟ ਕੇ ਚਮੜੇ ਦੀ' ਤਰ੍ਹਾਂ ਲਾਲ ਹੋ ਜਾਵੇਗਾ।

38ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

39ਸੋ ਉਸ ਦਿਨ ਕਿਸੇ ਮਨੁੱਖ ਜਾਂ ਜਿੰਨ ਤੋਂ ਉਸ ਦੇ ਪਾਪਾਂ ਬਾਰੇ ਪੜਤਾਲ ਨਹੀਂ ਹੋਵੇਗੀ।

40ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

41ਅਪਰਾਧੀ ਆਪਣੇ ਲੱਛਣਾਂ ਤੋਂ ਪਛਾਣ ਲਏ ਜਾਣਗੇ। ਫਿਰ ਸਿਰ ਦੇ ਵਾਲਾਂ ਅਤੇ ਪੈਰਾਂ ਤੋਂ ਫੜ੍ਹੇ ਜਾਣਗੇ।

42ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

43ਇਹ ਨਰਕ ਹੈ ਜਿਸ ਨੂੰ ਅਪਰਾਧੀ ਲੋਕ ਝੂਠ ਦੱਸਦੇ ਸੀ।

44ਫਿਰ ਫਿਰਨਗੇ ਉਸ (ਨਰਕ) ਦੇ ਵਿਚਕਾਰ ਅਤੇ ਖੌਲ੍ਹਦੇ ਹੋਏ ਪਾਣੀ ਦੇ ਵਿਚਕਾਰ।

45ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

46ਅਤੇ ਜਿਹੜਾ ਬੰਦਾ ਆਪਣੇ ਰੱਬ ਦੇ ਸਾਹਮਣੇ ਖੜ੍ਹਾ ਹੋਣ ਤੋਂ ਡਰਿਆ ਉਸ ਲਈ ਦੋ ਬਾਗ਼ ਹਨ।

47ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

48ਦੋਵੇਂ ਬਹੁਤ ਸ਼ਾਖਾਵਾਂ ਵਾਲੇ।

49ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ।

50ਦੋਵਾਂ ਵਿੱਚ ਦੋ ਚਸ਼ਮੇ, ਵਗਦੇ ਹਨ

51ਤਾਂ ਫਿਰ ਤੁਸੀਂ ਆਪਣੇ ਪ੍ਰਭੂ ਦੇ ਕਿਹੜੇ ਭਵਿਖ ਨੂੰ ਨਕਾਰੋਗੇ

52ਦੋਵਾਂ ਬਾਗ਼ਾਂ ਵਿਚ ਹਰੇਕ ਫ਼ਲ ਦੀਆਂ ਦੋ ਕਿਸਮਾਂ (ਹੋਣਗੀਆਂ)

53ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ।

54ਉਹ ਸਰ੍ਹਾਣਾ ਲਗਾ ਕੇ ਅਜਿਹੇ ਬ਼ਿਸਤਰਿਆਂ ਦੇ ਉੱਤੇ ਬੈਠੇ ਹੋਣਗੇ, ਜਿਨ੍ਹਾਂ ਦੇ ਅਸਤਰ ਮੋਟੇ ਰੇਸ਼ਮ ਦੇ ਹੋਣਗੇ ਅਤੇ ਉਨ੍ਹਾਂ ਬਾਗ਼ਾਂ ਵਿਚ ਫਲ ਝੁੱਕਿਆ ਹੋਵੇਗਾ।

55ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ।

56ਉਨ੍ਹਾਂ ਵਿਚ ਨੀਂਵੀਆਂ ਅੱਖਾਂ ਵਾਲੀਆਂ ਔਰਤਾਂ ਹੋਣਗੀਆਂ। ਜਿਨ੍ਹਾਂ ਨੰ ਉਨ੍ਹਾਂ ਲੋਕਾਂ ਤੋਂ ਪਹਿਲਾਂ ਨਾ ਕਿਸੇ ਮਨੁੱਖ ਨੇ ਡੂਹਿਆ ਹੋਵੇਗਾ ਅਤੇ ਨਾ ਕਿਸੇ ਜਿੰਨ ਨੇ।

57ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

58ਉਹ ਅਜਿਹੀਆਂ ਹੋਣਗੀਆਂ ਜਿਵੇਂ, ਯਾਕੂਤ (ਲਾਲ) ਅਤੇ ਮਰਜਾਨ (ਮੂੰਗਾ) ਹਨ।

59ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

60ਨੇਕੀ ਦਾ ਬਦਲਾ ਨੇਕੀ ਤੋਂ ਸਿਵਾਏ ਹੋਰ ਕੀ ਹੈ

61ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

62ਅਤੇ ਇਨ੍ਹਾਂ ਬਾਗ਼ਾਂ ਤੋਂ ਇਲਾਵਾ ਦੋ ਬਾਗ਼ ਹੋਰ ਹਨ।

63ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

64ਦੋਵੇਂ ਗਹਿਰੇ ਗੂੜੇ ਹਰੇ ਰੰਗ ਦੇ।

65ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ।

66ਉਨ੍ਹਾਂ ਵਿਚ ਦੋ ਉਬਲਦੇ ਹੋਏ ਝਰਨੇ ਹੋਣਗੇ।

67ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ।

68ਉਨ੍ਹਾਂ ਵਿਚ ਫਲ ਖਜੂਰ ਅਤੇ ਅਨਾਰ ਹੋਣਗੇ।

69ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ।

70ਉਨ੍ਹਾਂ ਵਿਚ ਖ਼ੂਬਸੂਰਤ ਅਤੇ ਚੰਗੇ ਚੱਰਿਤਰ ਵਾਲੀਆਂ ਔਰਤਾਂ ਹੋਣਗੀਆਂ।

71ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ।

72ਹੂਰਾਂ (ਸਵਰਗ ਦੀਆਂ ਸੁੰਦਰੀਆਂ) ਖੇਮਿਆਂ ਵਿਚ ਰਹਿਣ ਵਾਲੀਆਂ।

73ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ।

74ਉਨ੍ਹਾਂ ਤੋਂ ਪਹਿਲਾਂ ਨਾ ਕਿਸੇ ਮਨੁੱਖ ਨੇ ਹੱਥ ਲਗਾਇਆ ਹੋਵੇਗਾ ਅਤੇ ਨਾ ਕਿਸੇ ਜਿੰਨ ਨੇ।

75ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ।

76ਹਰੇ ਗ਼ਲਿਚਿਆਂ ਅਤੇ ਕੀਮਤੀ ਬਿਸਤਰਿਆਂ ਤੇ ਸਰ੍ਹਾਣੇ ਲਾ ਕੇ ਬੈਠੇ ਹੋਣਗੇ।

77ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ।

78ਵੱਡੀ ਬਰਕਤ ਵਾਲਾ, ਪ੍ਰਸੰਸਾ ਵਾਲਾ ਅਤੇ ਉਚੀ ਸ਼ਾਨ ਵਾਲਾ ਹੈ ਤੇਰੇ ਰੱਬ ਦਾ ਨਾਂ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath