ਇਸਲਾਮ
ਪਿੱਛੇ

54. ਅਲ-ਕਮਰ

1ਕਿਆਮਤ ਨੇੜੇ ਆ ਗਈ ਅਤੇ ਚੰਦ ਪਾਟ ਗਿਆ।

2ਅਤੇ ਉਹ ਕੋਈ ਵੀ ਨਿਸ਼ਾਨੀ ਦੇਖਣ ਤਾਂ ਮੂੰਹ ਹੀ ਮੋੜਣਗੇ ਅਤੇ ਆਖਣਗੇ ਕਿ ਇਹ ਤਾਂ ਜਾਦੂ ਹੈ, ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ।

3ਅਤੇ ਉਨ੍ਹਾਂ ਨੇ ਝੁਠਲਾ ਦਿੱਤਾ ਅਤੇ ਆਪਣੀਆਂ ਇਛਾਵਾਂ ਦਾ ਪਾਲਣ ਕੀਤਾ ਅਤੇ ਹਰੇਕ ਕੰਮ ਦਾ ਸਮਾਂ ਨਿਰਧਾਰਿਤ ਹੈ।

4ਅਤੇ ਉਨ੍ਹਾਂ ਨੂੰ ਉਹ ਖ਼ਬਰਾ ਪਹੁੰਚ ਚੁੱਕੀਆਂ ਹਨ ਜਿਸ ਵਿਚ ਕਾਫ਼ੀ ਸਿੱਖਿਆ ਹੈ।

5ਉਚੇ ਦਰਜੇ ਦੀ ਸਿਆਣਪ ਵੀ, ਪਰੰਤੂ ਚਿਤਾਵਨੀਆਂ ਉਨ੍ਹਾਂ ਨੂੰ ਲਾਭ ਨਹੀਂ ਦਿੰਦੀਆਂ।

6ਸੋ ਉਨ੍ਹਾਂ ਤੋਂ ਮੂੰਹ ਮੋੜੋ। ਜਿਸ ਦਿਨ ਪੁਕਾਰਣ ਵਾਲਾ ਇੱਕ ਨਾ ਪਸੰਦ ਚੀਜ਼ ਵੱਲ ਪੁਕਾਰੇਗਾ।

7ਅੱਖਾਂ ਨੀਵੀਆਂ ਕਰਦੇ ਹੋਏ ਕਬਰਾਂ ਤੋਂ (ਇੰਜ) ਨਿਕਲ ਪੈਣਗੇ ਜਿਵੇਂ ਉਹ ਖਿਲਰੀਆਂ ਹੋਈਆਂ ਟਿੱਡੀਆਂ ਹਨ।

8ਭੱਜਦੇ ਹੋਏ ਪੁਕਾਰਣ ਵਾਲੇ ਵੱਲ। ਅਵੱਗਿਆਕਾਰੀ ਕਹਿਣਗੇ ਕਿ ਇਹ ਦਿਨ ਬੜਾ ਸਖ਼ਤ ਹੈ।

9ਇਨ੍ਹਾਂ ਤੋਂ ਪਹਿਲਾਂ ਨੂਹ ਦੀ ਕੌਮ ਨੇ ਅਵੱਗਿਆ ਕੀਤੀ। ਉਨ੍ਹਾਂ ਨੇ ਸਾਡੇ ਬੰਦੇ ਨੂੰ ਝੁਠਲਾਇਆ ਅਤੇ ਆਖਿਆ ਕਿ ਇਹ ਮਸਤਾਨਾਂ ਹੈ ਅਤੇ ਝਿੜਕ ਦਿੱਤਾ।

10ਤਾਂ ਉਸ ਨੇ ਆਪਣੇ ਰੱਬ ਨੂੰ ਪੁਕਾਰਿਆ ਕਿ ਮੈਂ ਦੱਬਿਆ ਹੋਇਆ ਹਾਂ, ਤੂੰ ਬਦਲਾ ਲੈ।

11ਤਾਂ ਅਸੀਂ ਅਸਮਾਨ ਦੇ ਦਰਵਾਜ਼ੇ ਮੌਲ੍ਹੇਧਾਰ ਮੀਂਹ ਨਾਲ ਖੌਲ੍ਹ ਦਿੱਤੇ।

12ਅਤੇ ਧਰਤੀ ਵਿਚੋਂ ਝਰਨੇ ਵਗਾ ਦਿੱਤੇ ਤਾਂ ਸੰਪੂਰਨ ਪਾਣੀ ਇੱਕ ਮਕਸਦ ਲਈ ਇਕੱਠਾ ਹੋ ਗਿਆ ਜਿਹੜਾ ਨਿਯਤ ਹੋ ਚੁੱਕਿਆ ਸੀ।

13ਅਤੇ ਅਸੀਂ ਉਸ ਨੂੰ (ਨੂਹ) ਇੱਕ ਫੱਟਿਆਂ ਅਤੇ ਕਿੱਲਾਂ ਨਾਲ ਬਣੀ ਹੋਈ ਕਿਸ਼ਤੀ ਤੇ ਬਿਠਾ ਦਿੱਤਾ।

14ਉਹ ਸਾਡੀਆਂ ਅੱਖਾਂ ਦੇ ਸਾਹਮਣੇ ਚੱਲਦੀ ਰਹੀ। ਉਸ ਬੰਦੇ (ਨੂਹ) ਦਾ ਬਦਲਾ ਲੈਣ ਲਈ ਜਿਸ ਦੀ ਬੇਇੱਜ਼ਤੀ ਕੀਤੀ ਗਈ ਸੀ।

15ਅਤੇ ਉਸ ਨੂੰ ਅਸੀਂ' ਨਿਸ਼ਾਨੀ ਲਈ ਛੱਡ ਦਿੱਤਾ। ਤਾਂ ਕੋਈ ਹੈ ਸੋਚਣ ਸਮਝਣ ਵਾਲਾ।

16ਫਿਰ ਕਿਹੋ ਜਿਹੀ ਸੀ ਮੇਰੀ ਸਜ਼ਾ ਅਤੇ ਮੇਰਾ ਡਰਾਉਣਾ

17ਅਤੇ ਅਸੀਂ ਕੁਰਆਨ ਨੂੰ ਉਪਦੇਸ਼ ਲਈ ਸੌਖਾ ਕਰ ਦਿੱਤਾ ਤਾਂ ਕੀ ਕੋਈ ਹੈ, ਉਪਦੇਸ਼ ਪ੍ਰਾਪਤ ਕਰਨ ਵਾਲਾ।

18ਆਦ ਨੇ ਝੁਠਲਾਇਆ ਤਾਂ ਕਿਹੋ ਜਿਹੀ ਸੀ ਮੇਰੀ ਸਜ਼ਾ ਅਤੇ ਮੇਰਾ ਡਰਾਉਣਾ।

19ਅਸੀਂ ਉਨ੍ਹਾਂ ਉੱਤੇ ਇੱਕ ਲਗਾਤਾਰ ਤੇਜ਼ ਹਵਾ ਭੇਜੀ ਮਾੜੇ ਦਿਹਾੜੇ (ਸਖ਼ਤ ਠੰਢ) ਤੇ।

20ਉਹ ਲੋਕਾਂ ਨੂੰ ਕੁੱਟ ਸੁੱਟਦੀ ਸੀ, ਜਿਵੇਂ ਉਹ ਪੁੱਟੇ ਹੋਏ ਖਜੂਰ ਦੇ ਤਣੇ ਹੋਣ।

21ਇਹ ਕਿਹੋ ਜਿਹੀ ਸੀ ਮੋਰੀ ਸਜ਼ਾ ਅਤੇ ਮੇਰਾ ਡਰਾਉਣਾ।

22ਅਸੀਂ ਕੁਰਆਨ ਦੇ ਉਪਦੇਸ਼ ਨੂੰ ਸਮਝਣ ਲਈ ਸੌਖਾ ਕਰ ਦਿੱਤਾ ਤਾਂ ਕੀ ਕੋਈ ਹੈ, ਸਿੱਖਿਆ ਪ੍ਰਾਪਤ ਕਰਨ ਵਾਲਾ।

23ਸਮੂਦ ਨੇ ਚਿਤਾਵਨੀ ਨੂੰ ਝੁਠਲਾਇਆ।

24ਸੋ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਹੀ ਵਿਚੋਂ ਇੱਕ ਮਨੁੱਖ ਦੇ ਜੇਕਰ ਰਾਹ ਤੇ ਚੱਲੀਏ ਇਸ ਹਾਲਤ ਵਿਚ ਤਾਂ ਅਸੀਂ ਭੁਲੇਖੇ ਅਤੇ ਮੱਤ ਦੇ ਹੀਣੇ ਹੋ ਜਾਵਾਂਗੇ।

25ਕੀ ਸਾਡੇ ਸਾਰਿਆਂ ਵਿੱਚੋਂ ਇਸੇ ਤੇ ਉਪਦੇਸ਼ ਉਤਾਰਿਆ ਹੈ ਸਗੋਂ ਉਹ ਝੂਠਾ ਹੈ ਆਪਣੇ ਮੂੰਹੋਂ ਵੱਡਾ ਬਣਨ ਵਾਲਾ।

26ਹੁਣ ਉਹ ਕੱਲ ਸਮਝ ਲੈਣਗੇ ਕਿ ਕੌਣ ਝੂਠਾ ਅਤੇ ਕਿਹੜਾ ਆਪਣੇ ਮੂੰਹੋਂ ਵੱਡਾ ਬਣਨ ਵਾਲਾ ਹੈ।

27ਅਸੀਂ ਉਨ੍ਹਾਂ ਦੇ ਇਮਤਿਹਾਨ ਲਈ ਉਠਣੀ ਨੂੰ ਭੇਜਣ ਵਾਲੇ ਹਾਂ ਤਾਂ ਤੁਸੀਂ ਉਡੀਕ ਕਰੋ ਅਤੇ ਧੀਰਜ ਰੱਖੋ।

28ਅਤੇ ਉਨ੍ਹਾਂ ਨੂੰ ਸਾਵਧਾਨ ਕਰ ਦਿਉ ਕਿ ਪਾਣੀ ਉਨ੍ਹਾਂ ਲਈ ਵੰਡ ਦਿੱਤਾ ਗਿਆ ਹੈ। ਹਰ ਇੱਕ ਆਪਣੀ ਵਾਰੀ ਤੇ ਹਾਜ਼ਿਰ ਹੋਵੇ।

29ਫਿਰ ਉਨ੍ਹਾਂ ਨੇ ਆਪਣੇ ਆਦਮੀਂ ਨੂੰ ਬੁਲਾਇਆ ਤਾਂ ਉਸ ਨੇ ਹੱਲਾ ਬੋਲਿਆ ਅਤੇ ਉਂਠਣੀ ਨੂੰ ਵੱਡ ਦਿੱਤਾ।

30ਫਿਰ ਕਿਹੋਂ ਜਿਹੀ ਸੀ ਮੇਰੀ ਸਜ਼ਾ ਅਤੇ ਮੇਰਾ ਡਰਾਉਣਾ। ਅਸੀਂ ਉਨ੍ਹਾਂ ਇੱਕ ਚੰਘਿਆੜ

31ਭੇਜੀ ਤਾਂ ਉਹ ਇਉਂ ਹੋ ਗਏ ਜਿਵੇਂ ਵਾੜ ਵਾਲੇ ਦੀ ਖੁਸ਼ਕ ਅਤੇ ਲਤਾੜੀ ਜ਼ੂਰ-ਚੂਰ ਹੋਈ ਵਾੜ।

32ਅਤੇ ਅਸੀਂ ਕੁਰਆਨ ਦੇ ਉਪਦੇਸ਼ ਨੂੰ ਸਮਝਣ ਲਈ ਸੌਖਾ ਕਰ ਦਿੱਤਾ ਤਾਂ ਕੀ ਕੋਈ ਹੈ ਸਿੱਖਿਆ ਪ੍ਰਾਪਤ ਕਰਨ ਵਾਲਾ।

33ਲੂਤ ਦੀ ਕੌਮ ਨੇ ਡਰਾਉਣ ਵਾਲਿਆਂ ਤੋਂ ਇਨਕਾਰ ਕੀਤਾ।

34ਅਸੀਂ ਉਨ੍ਹਾਂ ਤੇ ਪੱਥਰ ਸੁੱਟਣ ਵਾਲੀ ਹਵਾ ਭੇਜੀ। ਸਿਰਫ਼ ਲੂਤ ਦੇ ਘਰ ਵਾਲੇ ਉਸ ਤੋ ਬਚੇ ਅਤੇ ਅਸੀਂ ਉਨ੍ਹਾਂ ਨੂੰ ਸਵੇਰ ਹੋਣ ਤੋਂ ਪਹਿਲਾਂ ਬਚਾ ਲਿਆ।

35ਆਪਣੇ ਵੱਲੋਂ ਕਿਰਪਾ ਕਰਕੇ ਅਸੀਂ' ਉਨ੍ਹਾਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ ਜਿਹੜੇ ਸ਼ੁਕਰ ਕਰਦੇ ਹਨ।

36ਅਤੇ ਲੂਤ ਨੇ ਉਨ੍ਹਾਂ ਨੂੰ ਸਾਡੀ ਪਕੜ ਤੋਂ ਡਰਾਇਆ। ਫਿਰ ਉਨ੍ਹਾਂ ਨੇ ਉਸ ਦੇ ਡਰਾਉਂਣ ਤੇ ਝਗੜਾ ਕੀਤਾ।

37ਅਤੇ ਉਸ ਤੋਂ ਉਸਦੇ ਮਹਿਮਾਨਾ ਨੂੰ ਲੈਣਾ ਚਾਹਿਆ, ਸੋ ਅਸੀਂ ਉਨ੍ਹਾਂ ਦੀਆਂ ਅੱਖਾਂ ਮੀਟ ਦਿੱਤੀਆਂ। ਹੁਣ ਲਓ ਸਵਾਦ ਮੇਰੀ ਸਜ਼ਾ ਅਤੇ ਮੇਰੇ ਡਰ ਦਾ।

38ਅਤੇ ਤੜਕਸਾਰ ਹੀ ਉਨ੍ਹਾਂ ਤੇ ਆਫ਼ਤ ਆ ਗਈ ਜਿਹੜੀ ਅਟੱਲ ਸੀ।

39ਹੁਣ ਲਉਂ ਸਵਾਦ ਮੇਰੀ ਸਜ਼ਾ ਅਤੇ ਡਰਾਉਣ ਦਾ।

40ਅਤੇ ਅਸੀਂ ਕੁਰਆਨ ਦੇ ਉਪਦੇਸ਼ ਨੂੰ ਸਮਝਣ ਲਈ ਸੌਖਾ ਕਰ ਦਿੱਤਾ ਤਾਂ ਕੋਈ ਹੈ ਸਿੱਖਿਆ ਪ੍ਰਾਪਤ ਕਰਨ ਵਾਲਾ।

41ਅਤੇ ਡਰਾਉਣ ਵਾਲੇ ਫਿਰਔਨ ਦੇ ਕੋਲ ਪਹੁੰਚੇ।

42ਤਾਂ ਅਸੀਂ ਉਨ੍ਹਾਂ ਨੂੰ ਇੱਕ ਜ਼ੋਰਾਵਰ ਅਤੇ ਸਮਰੱਥਾ ਵਾਲੇ ਵਾਂਗ ਫੜ੍ਹ ਲਿਆ।

43ਕੀ ਤੁਹਾਡੇ ਇਨਕਾਰ ਕਰਨ ਵਾਲੇ ਇਨ੍ਹਾਂ ਲੋਕਾਂ ਤੋਂ ਵਧੀਆ ਹਨ ਜਾਂ ਤੁਹਾਡੇ ਲਈ ਆਕਾਸ਼ੀ ਕਿਤਾਬਾਂ ਵਿਚ ਮੁਆਫ਼ੀ ਲਿਖ ਦਿੱਤੀ ਗਈ ਹੈ।

44ਕੀ ਉਹ ਕਹਿੰਦੇ ਹਨ ਕਿ ਅਸੀਂ ਅਜਿਹੇ ਸਮੂਹ ਹਾਂ ਜਿਹੜੇ ਪ੍ਰਭਾਵਸ਼ਾਲੀ ਰਹਾਂਗੇ।

45ਜਲਦੀ ਹੀ ਇਹ ਸਮੂਹ ਹਾਰੇਗਾ ਅਤੇ ਪਿੱਠ ਘੂੰਮਾਂ ਕੇ ਭੱਜੇਗਾ।

46ਸਗੋਂ ਕਿਆਮਤ ਉਨ੍ਹਾਂ ਦੇ ਵਾਅਦੇ ਦਾ ਸਮਾਂ ਹੈ ਅਤੇ ਕਿਆਮਤ ਦੇ ਹੱਦ ਕਠੋਰ ਅਤੇ ਕੌੜੀ ਵਸਤੂ ਹੈ।

47ਬੇਸ਼ੱਕ ਅਪਰਾਧੀ ਲੋਕ ਕੁਰਾਹੇ ਪਏ ਹਨ ਅਤੇ ਨਾ ਸਮਝੀ ਵਿਚ ਹਨ।

48ਜਿਸ ਦਿਨ ਉਹ ਮੂਧੇ-ਮੂੰਹ ਅੱਗ ਵਿਚ ਘਸੀਟੇ ਜਾਣਗੇ। ਲਉ ਸਵਾਦ ਅੱਗ ਦਾ।

49ਅਸੀਂ ਹਰੇਕ ਚੀਜ਼ ਨੂੰ ਅੰਦਾਜ਼ੇ ਅਨੁਸਾਰ ਪੈਦਾ ਕੀਤਾ।

50ਅਤੇ ਸਾਡਾ ਹੁਕਮ ਬਸ ਅਚਾਨਕ ਆ ਜਾਵੇਗਾ ਜਿਵੇਂ ਅੱਖ ਦਾ ਝਪਕਣ।

51ਅਤੇ ਅਸੀਂ ਨਸ਼ਟ ਕਰ ਚੁੱਕੇ ਹਾਂ ਤੁਹਾਡੇ ਨਾਲ ਵਾਲਿਆਂ ਨੂੰ ਫਿਰ ਕੀ ਕੋਈ ਹੈ ਸੋਚਣ ਵਾਲਾ।

52ਅਤੇ ਜਿਹੜਾ ਕੁਝ ਉਨ੍ਹਾਂ ਨੇ ਕੀਤਾ ਸਭ ਕਿਤਾਬਾਂ ਵਿਚ ਲਿਖਿਆ ਹੋਇਆ ਹੈ।

53ਅਤੇ ਹਰੇਕ ਛੋਟੀ ਵੱਡੀ ਗੱਲ ਲਿਖੀ ਹੋਈ ਹੈ।

54ਬੇਸ਼ੱਕ ਡਰ ਰੱਖਣ ਵਾਲੇ ਬਾਗ਼ਾਂ ਅਤੇ ਨਹਿਰਾਂ ਵਿਚ ਹੋਣਗੇ।

55ਉਹ ਸੱਚੀ ਬੈਠਕ ਵਿਚ ਬੈਠੇ ਹੋਣਗੇ ਸਮਰੱਥ ਪਾਤਸ਼ਾਹ ਦੇ ਕੋਲ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath