53. ਅਨ-ਨਜਮ
1ਸਹੂੰ ਹੈ ਡੁਬਦੇ ਹੋਏ ਤਾਰੇ ਦੀ।
2ਤੁਹਾਡਾ ਸਾਥੀ ਨਾ ਭਟਕਿਆ ਨਾ ਕੁਰਾਹੇ ਪਿਆ ਹੈ।
3ਅਤੇ ਉਹ ਆਪਣੇ ਮਨ ਤੋਂ ਨਹੀਂ ਬੋਲਦੇ।
4ਇਹ ਇੱਕ ਵਹੀ (ਪ੍ਰਕਾਸ਼ਨਾਂ) ਹੈ ਜਿਹੜੀ ਉਸ ਉੱਤੇ ਭੇਜੀ ਜਾਂਦੀ ਹੈ।
5ਉਸ ਨੂੰ ਤਾਕਤਵਰ ਅਤੇ ਸ਼ਕਤੀਸ਼ਾਲੀ ਨੇ ਸਿੱਖਿਆ ਦਿੱਤੀ ਹੈ।
6ਬੁੱਧੀਵਾਨ ਅਤੇ ਬਿਬੇਕਸ਼ੀਲ ਨੇ।
7ਫਿਰ ਉਹ ਉਦੇ ਹੋਇਆ ਅਤੇ ਉਹ ਖਲਾਅ (ਅਸਮਾਨ) ਦੇ ਉਪਰਲੇ ਸਿਰੇ
8ਤੇ ਸੀ ਫਿਰ ਉਹ ਨੇੜੇ ਹੋਇਆ।
9ਫਿਰ ਉਹ ਉੱਤਰ ਆਇਆ, ਦੋ (ਤੀਰ) ਕਮਾਨਾਂ ਦੇ ਬਰਾਬਰ ਜਾਂ ਉਸ ਤੋਂ ਵੀ ਘੱਟ ਦੂਰੀ ਰਹਿ ਗਈ।
10ਫਿਰ ਅੱਲਾਹ ਨੇ ਵਹੀ ਭੇਜੀ ਆਪਣੇ ਬੰਦੇ ਵੱਲ, ਸੋ ਭੇਜੀ।
11ਝੂਠ ਨਹੀਂ ਆਖਿਆ, ਰਸੂਲ ਦੇ ਦਿਲ ਨੇ, ਜੋ ਉਨ੍ਹਾਂ ਨੇ ਦੇਖਿਆ, ਕਿਹਾ।
12ਹੁਣ ਕੀ ਤੁਸੀਂ ਉਸ ਚੀਜ਼ ਲਈ ਉਸ ਨਾਲ ਝਗੜਦੇ ਹੋ, ਜੋ ਉਸ ਨੇ ਦੇਖਿਆ ਹੈ।
13ਅਤੇ ਉਸ ਨੇ ਇੱਕ ਵਾਰੀ ਹੋਰ ਵੀ ਉਸ ਨੂੰ ਉਤਰਦੇ ਹੋਏ ਵੇਖਿਆ ਹੈ।
14ਸਿਦਰਤੂਲ ਮੁੰਤਹਾ (ਛੇਵੇਂ ਜਾਂ ਸੱਤਵੇਂ ਅਸਮਾਨ ਦੇ ਵਿਚਕਾਰ ਸਥਿੱਤ ਬੇਰੀ ਦਾ ਰੁੱਖ) ਦੇ ਕੋਲ।
15ਉਸ ਦੇ ਕੋਲ ਹੀ ਜੰਨਤੂਲ ਮਾਵਾ (ਟਿਕਾਣੇ ਵਾਲੀ ਜੰਨਤ) ਹੈ ਆਰਾਮ ਨਾਲ ਰਹਿਣ ਲਈ।
16ਜਦੋਂ ਕਿ ਸਿਦਰਾ (ਬੇਰੀ) ਤੇ ਛਾ ਰਿਹਾ ਸੀ, ਜਿਹੜਾ ਕੁਝ ਵੀ ਛਾ ਰਿਹਾ ਸੀ।
17ਨਜ਼ਰ ਭਟਕੀ ਨਹੀਂ ਅਤੇ ਨਾ ਹੱਦੋਂ ਵੱਧੀ।
18ਇਸ ਨੇ ਆਪਣੇ ਰੱਬ ਦੀਆਂ ਵੱਡੀਆਂ ਵੱਡੀਆਂ ਨਿਸ਼ਾਨੀਆਂ ਦੇਖੀਆਂ ਹਨ।
19ਭਲਾਂ ਤੁਸੀਂ ਲਾਤ ਅਤੇ ਊਜ਼ਾ ਤੇ ਵਿਚਾਰ ਕੀਤਾ ਹੈ।
20ਅਤੇ ਇੱਕ ਤੀਜੇ, ਮਨਾਤ ਤੇ।
21ਕੀ ਤੁਹਾਡੇ ਲਈ ਪੁੱਤਰ ਹਨ ਅਤੇ ਅੱਲਾਹ ਲਈ ਪੁੱਤਰੀਆਂ।
22ਇਹ ਤਾਂ ਵਿੰਗਾ ਟੇਢਾ ਬਟਵਾਰਾ ਹੋਇਆ।
23ਇਹ ਸਿਰਫ਼ ਨਾਮ ਹਨ ਜਿਹੜੇ ਤੁਸੀਂ ਅਤੇ ਤੁਹਾਡੇ ਪਿਉ ਦਾਦਿਆਂ ਨੇ ਰੱਖ ਲਏ ਹਨ। ਅੱਲਾਹ ਨੇ ਇਨ੍ਹਾਂ ਦੇ ਪੱਖ ਵਿਚ ਕੋਈ ਦਲੀਲ ਨਹੀ ਉਤਾਰੀ। ਉਹ ਸਿਰਫ਼ ਭਰਮ ਦਾ ਪਾਲਣ ਕਰ ਰਹੇ ਹਨ ਜਾਂ ਮਨ ਦੀ ਇੱਛਾ ਦਾ ਜਦੋਂ' ਕਿ ਉਨ੍ਹਾਂ ਦੇ ਕੋਲ ਉਹਨਾਂ ਦੇ ਰੱਬ ਵੱਲੋਂ ਨਸੀਹਤ ਆ ਚੁੱਕੀ ਹੈ।
24ਕੀ ਮਨੁੱਖ ਉਹ ਸਾਰਾ ਕੁਝ ਪਾ ਲੈਂਦਾ ਹੈ, ਜੋ ਉਹ ਚਾਹੇ।
25ਤਾਂ ਅੱਲਾਹ ਦੇ ਅਧਿਕਾਰ ਵਿਚ ਹੈ ਪ੍ਰਲੋਕ ਅਤੇ ਸੰਸਾਰ।
26ਅਤੇ ਆਕਾਸ਼ਾਂ ਵਿਚ ਕਿੰਨੇ ਫ਼ਰਿਸ਼ਤੇ ਹਨ ਜਿਨ੍ਹਾਂ ਦੀ ਸਿਫ਼ਾਰਸ਼ ਕੋਈ ਕੰਮ ਨਹੀਂ ਆ ਸਕਦੀ। ਪਰੰਤੂ ਇਹ ਕਿ ਅੱਲਾਹ ਆਗਿਆ ਦੇਵੇ ਜਿਸ ਨੂੰ ਉਹ ਚਾਹੇ ਅਤੇ ਪਸੰਦ ਕਰੇ।
27ਬੇਸ਼ੱਕ ਜਿਹੜੇ ਲੋਕ ਪ੍ਰਲੋਕ ਤੇ ਭਰੋਸਾ ਨਹੀਂ' ਰੱਖਦੇ ਉਹ ਫ਼ਰਿਸ਼ਤਿਆਂ ਦੇ ਨਾਮ ਔਰਤਾਂ ਦੇ ਨਾਮਾਂ ਤੇ ਰੱਖਦੇ ਹਨ।
28ਜਦੋਂ ਕਿ ਉਨ੍ਹਾਂ ਦੇ ਕੋਲ ਇਸ ਲਈ ਕੋਈ ਦਲੀਲ ਨਹੀਂ'। ਉਹ ਸਿਰਫ਼ ਕਲਪਨਾਂ ਤੇ ਚੱਲ ਰਹੇ ਹਨ ਅਤੇ ਕਲਪਨਾਂ ਸੱਚਾਈ ਦੇ ਮਾਮਲੇ ਵਿਚ ਭੋਰਾ ਵੀ ਲਾਭਦਾਇਕ ਨਹੀਂ।
29ਸੋ ਅਤੇ ਉਹ ਦੁਨਿਆਵੀ ਜੀਵਨ ਤੋਂ ਬਿਨ੍ਹਾਂ ਹੋਰ ਕੂਝ ਨਹੀਂ ਚਾਹੁੰਦੇ ਉਨ੍ਹਾਂ ਦੀ ਸਮਝ ਇੱਥੋਂ ਤੱਕ ਹੀ ਪੁੱਜੀ ਹੈ।
30ਤੁਹਾਡਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਹੜਾ ਉਸ ਦੇ ਰਾਹ ਤੋਂ ਭਟਕਿਆ ਹੋਇਆ ਹੈ ਅਤੇ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਹੜਾ ਸ੍ਰੇਸ਼ਟ ਰਾਹ ਤੇ ਹੈ।
31ਅਤੇ ਅੱਲਾਹ ਦਾ ਹੀ ਹੈ ਜਿਹੜਾ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ, ਤਾਂ ਕਿ ਉਹ ਫ਼ਲ ਦੇਵੇ ਬ਼ੂਰਾ ਕੰਮ ਕਰਨ ਵਾਲਿਆਂ ਨੂੰ ਉਸ ਦੇ ਕੀਤੇ ਦਾ ਅਤੇ ਫ਼ਲ ਦੇਵੇ ਨੇਕੀ ਕਰਨ ਵਾਲਿਆਂ ਨੂੰ ਨੇਕੀ ਦਾ।
32ਪਰੰਤੂ ਕੁਝ ਗੰਦਗੀ ਤੋਂ ਇਲਾਵਾ ਜਿਹੜੇ ਵੱਡੇ ਪਾਪਾਂ ਅਤੇ ਅਸ਼ਲੀਲਤਾਂ ਤੋਂ ਬਚਦੇ ਹਨ ਬੇਸ਼ੱਕ ਤੁਹਾਡੇ ਰੱਬ ਦੀ ਖ਼ਿਮਾ ਬੇਅੰਤ ਵਿਆਪਕ ਹੈ। ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਉਦੋਂ ਤੋਂ ਜਦੋਂ ਉਸ ਨੇ ਤੁਹਾਨੂੰ ਧਰਤੀ ਤੇ ਪੈਦਾ ਕੀਤਾ ਅਤੇ ਉਦੋਂ ਤੋਂ ਜਦੋਂ ਤੂਸੀਂ ਆਪਣੀਆਂ ਮਾਵਾਂ ਦੇ ਪੇਟ ਵਿਚ ਇੱਕ ਭਰੂਣ ਦੇ ਰੂਪ ਵਿਚ ਸੀ। ਤਾਂ ਤੁਸੀਂ ਆਪਣੇ ਆਪ ਨੂੰ ਪਵਿੱਤਰ ਨਾ ਸਮਝੋ। ਉਹ ਤਕਵਾ (ਸੰਜਮੀਂ) ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
33ਭਲਾ ਤੁਸੀਂ ਉਸ ਵੇਲੇ ਉਸ ਬੰਦੇ ਨੂੰ ਦੇਖਿਆ ਜਿਸ ਨੇ ਮੂੰਹ ਮੌੜਿਆ।
34ਥੋੜ੍ਹਾ ਜਿਹਾ ਦਿੱਤਾ ਅਤੇ ਰੁੱਕ ਗਿਆ।
35ਕੀ ਉਸ ਦੇ ਕੋਲ ਗੁਪਤ ਦਾ ਗਿਆਨ ਹੈ ਕਿ ਉਹ ਦੇਖ ਰਿਹਾ ਹੈ।
36ਕੀ ਉਸ ਨੂੰ ਖ਼ਬਰ ਨਹੀਂ ਪੁੱਜੀ ਉਸ ਗੱਲ ਦੀ ਜਿਹੜੀ ਮੂਸਾ ਦੇ ਸਹੀਫ਼ਿਆਂ (ਗ੍ਰੰਥਾਂ) ਵਿਚ ਹੈ।
37ਅਤੇ ਇਬਰਾਹੀਮ ਦੇ (ਗ੍ਰੰਥਾਂ ਵਿਚ ਵੀ) ਜਿਸ ਨੇ ਆਪਣਾ ਵਚਨ ਪੂਰਾ ਕਰ ਦਿੱਤਾ।
38ਕਿ ਕੋਈ ਚੁੱਕਣ ਵਾਲਾ ਕਿਸੇ ਦੂਸਰੇ ਦਾ ਭਾਰ ਨਹੀਂ ਚੁੱਕੇਗਾ।
39ਅਤੇ ਇਹ ਕਿ ਮਨੁੱਖ ਲਈ ਉਹ ਹੀ ਹੈ ਜਿਹੜਾ ਉਸ ਨੇ ਕਮਾਇਆ।
40ਅਤੇ ਇਹ ਕਿ ਉਸ ਦੀ ਕਮਾਈ ਜਲਦੀ ਹੀ ਦੇਖੀ ਜਾਵੇਗੀ।
41ਫਿਰ ਉੱਸ ਨੂੰ ਪੂਰਾ ਬਦਲਾ ਦਿੱਤਾ ਜਾਵੇਗਾ।
42ਅਤੇ ਇਹ ਕਿ ਸਾਰਿਆਂ ਨੇ ਤੁਹਾਡੇ ਰੱਬ ਤੱਕ ਪਹੁੰਚਣਾ ਹੈ।
43ਬੇਸ਼ੱਕ ਉਹੀ ਹਸਾਉਂਦਾ ਹੈ ਰਵਾਉਂਦਾ ਹੈ।
44ਅਤੇ ਉਹ ਹੀ ਮਾਰਦਾ ਹੈ ਅਤੇ ਜਿੰਦਾ ਕਰਦਾ ਹੈ।
45ਅਤੇ ਉਸ ਨੇ ਦੋਵੇਂ ਕਿਸਮਾਂ ਨਰ ਅਤੇ ਮਾਦਾ ਪੈਦਾ ਕੀਤੀਆਂ ਹਨ।
46ਇੱਕ ਬੂੰਦ (ਵੀਰਜ) ਤੋਂ ਜਿਹੜੀ (ਗਰਭ ਵਿੱਚ) ਟਪਕਾਈ ਜਾਂਦੀ ਹੈ।
47ਅਤੇ ਉਸ ਦੇ ਜ਼ਿੰਮੇ ਹੈ ਦੂਜੀ ਵਾਰ ਉਠਉਣਾ।
48ਅਤੇ ਉਸੇ ਨੇ ਜਾਇਦਾਦ ਦਿੱਤੀ ਅਤੇ ਦੌਲਤਮੰਦ ਬਣਾਇਆ।
49ਅਤੇ ਉਹੀ ਸ਼ੁਅਰਾ (ਇੱਕ ਤਾਰਾ) ਦਾ ਰੱਬ ਹੈ।
50ਅਤੇ ਅੱਲਾਹ ਨੇ ਹੀ ਪਹਿਲੀ ਆਦ ਕੌਮ ਨੂੰ ਨਸ਼ਟ ਕੀਤਾ।
51ਅਤੇ ਸਮੂਦ ਨੂੰ। ਫਿਰ ਕਿਸੇ ਨੂੰ ਬਾਕੀ ਨਾ ਛੱਡਿਆ।
52ਅਤੇ ਇਸ ਤੋਂ ਪਹਿਲਾਂ ਨੂਹ ਦੀ ਕੌਮ ਨੂੰ। ਬੇਸ਼ੱਕ ਇਹ ਬੇਹੱਦ ਜ਼ਾਲਿਮ ਅਤੇ ਬਾਗ਼ੀ ਲੋਕ ਸਨ।
53ਅਤੇ ਉਲਟੀਆਂ ਹੋਈਆਂ ਬਸਤੀਆਂ ਨੂੰ ਵੀ ਸੁੱਟ ਦਿੱਤਾ।
54ਉਸ ਤੇ ਬੀਤਿਆ ਜੋ ਬੀਤਿਆ।
55ਸੋ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੇ ਝਗੜਗੋ।
56ਇਹ ਇੱਕ ਡਰਾਉਣ ਵਾਲਾ ਹੈ, ਪਹਿਲਾਂ ਡਰਾਉਣ ਵਾਲਿਆਂ ਵਾਂਗ।
57ਨੇੜੇ ਆਉਣ ਵਾਲੀ (ਕਿਆਮਤ) ਨੇੜੇ ਆ ਗਈ।
58ਅੱਲਾਹ ਤੋਂ ਸਿਨਹਾਂ ਉਸ ਨੂੰ ਕੋਈ ਦੂਰ ਨਹੀਂ ਕਰ ਸਕਦਾ।
59ਕੀ ਤੁਹਾਨੂੰ ਇਸ ਗੱਲ ਤੇ ਹੈਰਾਨੀ ਹੁੰਦੀ ਹੈ।
60ਅਤੇ ਤੁਸੀਂ ਹੱਸਦੇ ਹੋ ਰੋਂਦੇ ਨਹੀਂ।
61ਅਤੇ ਤੁਸੀਂ ਹੰਕਾਰ ਕਰਦੇ ਹੋ।
62ਸੋ ਅੱਲਾਹ ਲਈ ਸਿਜਦਾ ਕਰੋ। ਅਤੇ ਉਸੇ ਦੀ ਇਬਾਦਤ ਕਰੋਂ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath