ਇਸਲਾਮ
ਪਿੱਛੇ

52. ਅਤ-ਤੁਰ

1ਸਹੂੰ ਹੈ ਤੂਰ ਦੀ।

2ਅਤੇ ਲਿਖੀ ਹੋਈ ਕਿਤਾਬ ਦੀ।

3ਖੁੱਲ੍ਹੇ

4ਅਤੇ [ਅਕਸਰ] ਅਕਸਰ ਘਰ" ਦੁਆਰਾ

5ਅਤੇ [ਦੁਆਰਾ] ਅਕਾਸ਼ ਉੱਚਾ ਹੋਇਆ

6ਅਤੇ ਖੌਲਦੇ ਹੋਏ ਸਮੁੰਦਰ ਦੀ।

7ਬੇਸ਼ੱਕ ਤੁਹਾਡੇ ਰੱਬ ਵੱਲੋਂ ਆਫ਼ਤ ਆ ਕੇ ਰਹੇਗੀ।

8ਉਸ ਨੂੰ ਕੋਈ ਟਾਲਣ ਵਾਲਾ ਨਹੀਂ।

9ਉਸ ਦਿਨ ਅਸਮਾਨ ਡੋਲੇਗਾ।

10ਅਤੇ ਪਹਾੜ ਤੁਰਨ ਲੱਗਣਗੇ।

11ਉਸ ਦਿਨ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ।

12ਜਿਹੜੇ ਖੇਡ-ਖੇਡ ਵਿਚ ਗੱਲਾਂ ਬਣਾਉਂਦੇ ਹਨ।

13ਜਿਸ ਦਿਨ ਉਹ ਨਰਕ ਦੀ ਅੱਗ ਵਿਚ ਧੱਕੇ ਜਾਣਗੇ।

14ਇਹ ਉਹ ਅੱਗ ਹੈ ਜਿਸ ਤੋਂ ਤੁਸੀਂ ਇਨਕਾਰੀ ਸੀ।

15ਕੀ ਇਹ ਜਾਦੂ ਹੈ ਜਾਂ ਤੁਹਾਨੂੰ ਦਿਖਾਈ ਨਹੀਂ ਦਿੰਦਾ।

16ਇਸ ਵਿਚ ਦਾਖ਼ਿਲ ਹੋ ਜਾਉ। ਹੁਣ ਤੁਸੀਂ ਧੀਰਜ ਰੱਖੋ ਜਾਂ ਨਾ ਰੱਖੋਂ ਤੁਹਾਡੇ ਲਈ ਬਰਾਬਰ ਹੈ। ਤੁਸੀਂ ਉਹੀ ਫ਼ਲ ਪਾ ਰਹੇ ਹੋ ਜੋ ਤੁਸੀਂ ਕਰਦੇ ਸੀ।

17ਬੇਸ਼ੱਕ ਸੰਜਮੀ ਲੋਕ ਬਾਗ਼ਾਂ ਅਤੇ ਨਿਅਮਤਾਂ ਵਿਚ ਹੋਣਗੇ।

18ਉਹ ਉਨ੍ਹਾਂ ਚੀਜ਼ਾਂ ਨਾਲ ਖੁਸ਼ਹਾਲ ਹੋਣਗੇ ਜਿਹੜੀਆਂ ਉਨ੍ਹਾਂ ਦੇ ਰੱਬ ਨੇ ਦਿੱਤੀਆਂ ਹੋਣਗੀਆਂ ਅਤੇ ਉਨ੍ਹਾਂ ਦੇ ਰੱਬ ਨੇ ਉਨ੍ਹਾਂ ਨੂੰ ਨਰਕ ਦੀ ਸਜ਼ਾ ਤੋਂ ਬਚਾ ਲਿਆ।

19ਖਾਉ ਪੀਓ ਅਨੰਦ ਦੇ ਨਾਲ ਆਪਣੇ ਕਰਮਾਂ ਬਦਲੇ।

20ਸਰ੍ਹਾਣੇ ਲਗਾ ਕੇ ਇੱਕ ਸਮਾਨ ਵਿਛੇ ਤਖਤਾਂ ਤੇ। ਅਤੇ ਅਸੀਂ ਮੋਟੀਆਂ-ਮੋਟੀਆਂ ਅੱਖਾਂ ਵਾਲੀਆਂ ਹੂਰਾਂ ਨਾਲ ਉਨ੍ਹਾਂ ਦਾ ਵਿਆਹ ਕਰ ਦੇਵਾਂਗੇ।

21ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਦੀ ਔਲਾਦ ਵੀ ਉਨ੍ਹਾਂ ਦੇ ਰਾਹ ਤੇ ਈਮਾਨ ਦੇ ਨਾਲ ਚੱਲੀ, ਉਨ੍ਹਾਂ ਦੇ ਨਾਲ ਅਸੀਂ ਉਨ੍ਹਾਂ ਦੀ ਔਲਾਦ ਨੂੰ ਵੀ ਇੱਕਠਾ ਕਰਾਂਗੇ ਅਤੇ ਅਸੀਂ ਉਨ੍ਹਾਂ ਦੇ ਕਰਮਾਂ ਵਿਚੋਂ ਕੋਈ ਚੀਜ਼ ਘੱਟ ਨਹੀਂ ਕਰਾਂਗੇ। ਹਰੇਕ ਬੰਦਾ ਆਪਣੀ ਕਮਾਈ (ਅਮਲਾਂ) ਵਿਚ ਗਹਿਣੇ ਪਿਆ ਹੈ।

22ਅਤੇ ਅਸੀਂ ਉਨ੍ਹਾਂ ਦੀ ਪਸੰਦ ਦੇ ਫ਼ਲ ਅਤੇ ਮਾਸ ਉਨ੍ਹਾਂ ਨੂੰ ਲਗਾਤਾਰ ਦਿੰਦੇ ਰਹਾਂਗੇ।

23ਉਨ੍ਹਾਂ ਦੇ ਵਿਚਕਾਰ ਸ਼ਰਾਬ ਦੇ ਪਿਆਲਿਆਂ ਦੀ ਅਦਲਾ ਬਦਲੀ ਹੋ ਰਹੀ ਹੋਵੇਗੀ। ਜਿਹੜੀ ਬੇਹੁਦਗੀ ਅਤੇ ਪਾਪਾਂ ਤੋਂ ਰਹਿਤ ਹੋਵੇਗੀ।

24ਅਤੇ ਉਨ੍ਹਾਂ ਦੀ ਸੇਵਾ ਵਿਚ ਬੱਚੇ ਦੌੜਦੇ ਫਿਰਦੇ ਹੋਣਗੇ। ਸਮਝੋ ਉਹ ਸੰਭਾਲ ਕੇ ਰੱਖੇ ਮੋਤੀ ਹਨ।

25ਉਹ ਇੱਕ ਦੂਸਰੇ ਨੂੰ ਸੰਬੋਧਨ ਹੋ ਕੇ ਗੱਲਾਂ ਕਰਨਗੇ।

26ਉਹ ਕਹਿਣਗੇ ਕਿ ਅਸੀਂ ਇਸ ਤੋਂ ਪਹਿਲਾਂ ਆਪਣੇ ਘਰਾਂ ਵਿਚ ਡਰਦੇ (ਆਪਣੇ ਰੱਬ ਦੀ ਨਿਰਾਜ਼ਗੀ ਤੋਂ) ਰਹਿੰਦੇ ਸੀ।

27ਤਾਂ ਅੱਲਾਹ ਨੇ ਸਾਡੇ ਤੇ ਕਿਰਪਾ ਕੀਤੀ ਅਤੇ ਸਾਨੂੰ ਝੁਲਸਾ ਦੇਣ ਵਾਲੀ ਸਜ਼ਾ ਤੋਂ ਬਚਾ ਲਿਆ।

28ਅਸੀਂ ਇਸ ਤੋਂ ਪਹਿਲਾਂ ਉਸ ਨੂੰ ਪੁਕਾਰਦੇ ਸੀ। ਬੇਸ਼ੱਕ ਉਹ ਵਾਅਦਿਆਂ ਨੂੰ ਪੂਰਾ ਕਰਨ ਵਾਲਾ ਰਹਿਮਤ ਵਾਲਾ ਹੈ।

29ਸੋ ਤੁਸੀਂ ਉਪਦੇਸ਼ ਕਰਦੇ ਰਹੋ। ਆਪਣੇ ਰੱਬ ਦੀ ਕਿਰਪਾ ਨਾਲ ਤੁਸੀਂ ਨਾ ਭਵਿੱਖ ਬਾਣੀਆਂ ਕਰਨ ਵਾਲੇ ਪਾਖੰਡੀ ਹੋ ਅਤੇ ਨਾ ਦਿਵਾਨੇ।

30ਕੀ ਉਹ ਕਹਿੰਦੇ ਹਨ ਕਿ ਇਹ ਇੱਕ ਕਵੀ ਹੈ, ਅਸੀਂ ਉਹ ਦੇ ਹੱਕ ਵਿਚ ਕਾਲ ਚੱਕਰ ਦੀ ਉਡੀਕ ਕਰ ਰਹੇ ਹਾਂ।

31ਆਖੋ, ਕਿ ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿਚ ਹਾਂ।

32ਕੀ' ਇਨ੍ਹਾਂ ਦੀ ਬੁੱਧੀ ਇਨ੍ਹਾਂ ਨੂੰ ਇਹ ਨਹੀਂ ਸਿਖਾਉਂਦੀ ਜਾਂ ਇਹ ਬਾਗ਼ੀ ਲੋਕ ਹਨ।

33ਕੀ ਉਹ ਕਹਿੰਦੇ ਹਨ ਕਿ ਇਹ ਕੁਰਆਨ ਨੂੰ ਖ਼ੁਦ ਬਣਾ ਲਿਆਇਆ ਹੈ। ਸਗੋਂ ਉਹ ਈਮਾਨ ਨਹੀਂ ਲਿਆਉਣਾ ਚਾਹੁੰਦੇ।

34ਤਾਂ ਉਹ ਇਸ ਵਰਗੀ ਕੋਈ ਬਾਣੀ ਲੈ ਆਉਣ ਜੇਕਰ ਉਹ ਸੱਚੇ ਹਨ।

35ਕੀ ਉਹ ਕਿਸੇ ਸਿਰਜਣਹਾਰ ਤੋਂ` ਬਿਨ੍ਹਾਂ ਪੈਦਾ ਹੋ ਗਏ ਜਾਂ ਉਹ ਖ਼ੁਦ ਹੀ ਸਿਰਜਣਹਾਰ ਹਨ।

36ਕੀ ਧਰਤੀ ਅਤੇ ਆਕਾਸ਼ਾਂ ਨੂੰ ਉਨ੍ਹਾਂ ਨੇ ਪੈਦਾ ਕੀਤਾ ਹੈ?ਸਗੋਂ ਉਹ ਭਰੋਸਾ ਨਹੀਂ` ਰੱਖਦੇ।

37ਕੀ ਇਨ੍ਹਾਂ ਦੇ ਕੋਲ ਤੁਹਾਡੇ ਰੱਬ ਦੇ ਖਜ਼ਾਨੇ ਹਨ ਜਾਂ ਇਹ ਕਿ ਪਹਿਰੇਦਾਰ ਹਨ।

38ਕੀ ਇਨ੍ਹਾਂ ਦੇ ਕੋਲ ਕੋਈ ਪੌੜੀ ਹੈ ਜਿਸ ਤੇ ਚੜ੍ਹ ਕੇ ਉਹ (ਅੰਬਰੋਂ) ਗੱਲਾਂ ਸੁਣਾਉਂਦੇ ਹਨ। ਤਾਂ ਇਨ੍ਹਾਂ ਨੂੰ ਸੁਣਨ ਵਾਲਾ ਕੋਈ ਪ੍ਰਤੱਖ ਦਲੀਲ ਪੇਸ਼ ਕਰੇ।

39ਕੀ ਅੱਲਾਹ ਦੇ ਲਈ ਬੇਟੀਆਂ ਹਨ ਅਤੇ ਤੁਹਾਡੇ ਲਈ ਬੇਟੇ।

40ਕੀ ਤੁਸੀਂ ਇਨ੍ਹਾਂ ਤੋਂ ਮਿਹਨਤਾਨਾਂ ਮੰਗਦੇ ਹੋ, ਕੀ' ਉਨ੍ਹਾਂ ਤੇ ਤਾਵਾਨ (ਬੱਧੀ ਚੱਟੀ) ਦਾ ਭਾਰ ਪੈ ਰਿਹਾ ਹੈ?ਕੀ ਇਨ੍ਹਾਂ ਦੇ ਕੋਲ ਗੁਪਤ (ਗਿਆਨ) ਹੈ, ਕਿ

41ਜਾਂ ਉਨ੍ਹਾਂ ਕੋਲ [ਅਦਿੱਖ ਦਾ] ਗਿਆਨ ਹੈ, ਇਸ ਲਈ ਉਹ ਇਸਨੂੰ ਲਿਖਦੇ ਹਨ

42ਕੀ ਉਹ ਕੋਈ ਛਲ ਕਪਟ ਕਰਨਾ ਚਾਹੁੰਦੇ ਹਨ ਤਾਂ ਅਵੱਗਿਆ ਕਰਨ ਵਾਲੇ ਖੁਦ ਹੀ ਉਸ ਧੋਖੇ ਵਿਚ ਫਸੇ ਹੋਣਗੇ।

43ਕੀ ਅੱਲਾਹ ਤੋਂ ਬਿਨ੍ਹਾਂ ਇਨ੍ਹਾਂ ਵਾ ਕੋਈ ਹੋਰ ਪੂਜਨੀਕ ਹੈ। ਅੱਲਾਹ ਉਨ੍ਹਾਂ ਦੇ ਬਣਾਏ ਸ਼ਰੀਕਾਂ ਤੋਂ ਪਵਿੱਤਰ ਹੈ।

44ਅਤੇ ਜੇਕਰ ਉਹ ਆਕਾਸ਼ ਵਿਚ ਕੋਈ ਟੁੱਕੜਾ ਟੁੱਟਦਾ ਹੋਇਆ ਦੇਖਣਗੇ

45(ਤਾਂ ਉਹ ਕਹਿਣਗੇ ਕਿ ਇਹ ਭਾਰਾ ਬੱਦਲ ਹੈ। 45) ਤਾਂ ਉਨ੍ਹਾਂ ਨੂੰ ਛੱਡ ਦਿਉ। ਇੱਥੋਂ ਤੱਕ ਕਿ ਆਪਣੇ ਉਸ ਦਿਨ ਦਾ ਸਾਹਮਣਾ ਕਰਨ, ਜਿਸ (ਦਿਨ) ਇਨ੍ਹਾਂ ਦੇ ਹੋਸ਼ ਉੱਡ ਜਾਣਗੇ।

46ਜਿਸ ਦਿਨ ਇਨ੍ਹਾਂ ਦੇ ਛਲ ਕਪਟ ਇਨ੍ਹਾਂ ਦੇ ਕੋਈ ਕੰਮ ਨਾ ਆਉਣਗੇ ਅਤੇ ਨਾ ਇਨ੍ਹਾਂ ਨੂੰ ਕੋਈ ਸਹਾਇਤਾ ਮਿਲੇਗੀ।

47ਅਤੇ ਇਨ੍ਹਾਂ ਜ਼ਾਲਿਮਾਂ ਲਈ ਇਸ ਤੋਂ ਸਿਲ੍ਹਾਂ ਵੀ ਸਜ਼ਾ ਹੈ ਪਰੰਤੂ ਇਨ੍ਹਾਂ ਵਿਚੋਂ ਜ਼ਿਆਦਾਤਰ ਨਹੀਂ ਸਮਝਦੇ।

48ਅਤੇ ਤੁਸੀਂ ਧਰੀਜ ਦੇ ਸਹਿਤ ਆਪਣੇ ਰੱਬ ਦੇ ਫ਼ੈਸਲੇ ਦੀ ਉਡੀਕ ਕਰੋ। ਬੇਸ਼ੱਕ ਤੁਸੀਂ ਸਾਡੀ ਨਜ਼ਰ ਵਿਚ ਹੋ। ਅਤੇ ਤੁਸੀਂ ਆਪਣੇ ਰੱਬ ਦੀ ਸਿਫ਼ਤ ਸਲਾਹ ਉਸ ਦੀ ਪ੍ਰਸੰਸਾ ਦੇ ਨਾਲ ਕਰੋ (ਉਸ ਵੇਲੇ) ਜਿਸ ਸਮੇਂ ਤੁਸੀਂ ਉਠਦੇ ਹੋ।

49ਅਤੇ ਰਾਤ ਨੂੰ ਵੀ ਉਸ ਦੀ ਸਿਫ਼ਤ ਸਲਾਹ ਕਰੋ ਅਤੇ ਤਾਰਿਆਂ ਦੇ ਛਿਪਣ ਸਮੇ ਵੀ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath