ਇਸਲਾਮ
ਪਿੱਛੇ

50. ਕਾਫ਼

1ਕਾਫ਼। ਸਹੁੰ ਹੈ ਮਹਾਨਤਾ ਵਾਲੇ ਕੁਰਆਨ ਦੀ।

2ਸਗੋਂ' ਉਨ੍ਹਾਂ ਨੂੰ ਹੈਰਾਨੀ ਹੋਈ ਕਿ ਉਨ੍ਹਾਂ ਦੇ ਕੋਲ ਉਨ੍ਹਾਂ ਵਿਚੋਂ ਹੀ ਇੱਕ ਭੈਅ-ਭੀਤ ਕਰਨ ਵਾਲਾ ਆਇਆ ਤਾਂ ਅਵੱਗਿਆਕਾਰੀਆਂ ਨੇ ਆਖਿਆ ਕਿ ਇਹ ਹੈਰਾਨੀਜਨਕ ਚੀਜ਼ ਹੈ।

3ਕੀ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਹੋ ਜਾਵਾਂਗੇ। ਇਹ ਦੁਬਾਰਾ ਜੀਵਿਤ ਹੋਣਾ ਬਹੁਤ ਅਸੰਭਵ ਹੈ।

4ਸਾਨੂੰ ਪਤਾ ਹੈ ਜਿਨ੍ਹਾਂ ਧਰਤੀ ਉਨ੍ਹਾਂ ਦੇ (ਸਰੀਰਾਂ ਨੂੰ? ਅੰਦਰੋਂ (ਖਾ ਖਾ ਕੇ) ਘੱਟ ਕਰ ਰਹੀ ਹੈ। ਅਤੇ ਸਾਡੇ ਕੋਲ ਕਿਤਾਬ ਹੈ ਜਿਸ ਵਿਚ ਸਭ ਕੁਝ ਸੁਰੱਖਿਅਤ ਹੈ।

5ਸਗੋਂ ਉਨ੍ਹਾਂ ਨੇ ਸੱਚ ਨੂੰ ਝੁਠਲਾਇਆ ਹੈ। (ਉਹ ਵੀ) ਉਦੋਂ ਜਦੋਂ ਉਹ ਉਨ੍ਹਾਂ ਦੇ ਕੋਲ ਆ ਚੁੱਕਿਆ ਹੈ ਤਾਂ ਉਹ ਉਲਝਣ ਵਿਚ ਹੀ ਫਸੇ ਰਹੇ।

6ਕੀ ਇਨ੍ਹਾਂ ਲੋਕਾਂ ਨੇ ਆਪਣੇ ਉੱਪਰ ਅਸਮਾਨ ਨੂੰ ਨਹੀਂ ਵੇਖਿਆ ਕਿ ਅਸੀਂ ਉਸ ਨੂੰ ਕਿਹੋ ਜਿਹਾ ਬਣਾਇਆ ਹੈ ਅਤੇ ਉਸ ਨੂੰ ਸੁੰਦਰਤਾ ਪ੍ਰਦਾਨ ਕੀਤੀ ਹੈ ਜਿਸ ਵਿਚ ਕੋਈ ਦੋਸ਼ ਨਹੀਂ।

7ਅਤੇ ਅਸੀਂ ਧਰਤੀ ਨੂੰ ਪਸਾਰਿਆ ਹੈ ਅਤੇ ਉਸ ਵਿਚ ਪਹਾੜ ਰੱਖ ਦਿੱਤੇ ਹਨ ਅਤੇ ਉਨ੍ਹਾਂ ਵਿਚ ਹਰੇਕ ਪ੍ਰਕਾਰ ਦੀ ਸੁੰਦਰਤਾ ਭਰਪੂਰ ਚੀਜ਼ਾਂ ਪੈਦਾ ਕੀਤੀਆਂ।

8ਹਰੇਕ ਉਸ ਬੰਦੇ ਨੂੰ ਸਮਝਾਉਣ ਅਤੇ ਯਾਦ ਕਰਵਾਉਣ ਲਈ ਜਿਹੜਾ ਵਾਪਿਸ ਆਵੇ।

9ਅਤੇ ਅਸੀਂ ਆਕਾਸ਼ਾਂ ਤੋਂ ਬਰਕਤ ਵਾਲਾ ਪਾਣੀ ਉਤਾਰਿਆ ਫਿਰ ਉਸ ਨਾਲ ਅਸੀਂ ਬਾਗ਼ ਉਗਾਏ ਅਤੇ ਕੱਟੀਆਂ ਜਾਣ ਵਾਲੀਆਂ ਫਸਲਾਂ ਵੀ।

10ਅਤੇ ਖਜੂਰਾਂ ਦੇ ਉੱਚੇ ਰੁੱਖ ਜਿਨ੍ਹਾਂ ਨੂੰ ਗੁੱਥਵੇ' ਗੁੱਛੇ ਲੱਗਦੇ ਹਨ।

11ਇਨਸਾਨਾਂ ਦੇ ਰਿਜ਼ਕ ਲਈ ਅਤੇ ਅਸੀਂ ਉਸ ਦੇ ਰਾਹੀਂ ਮ੍ਰਿਤ ਧਰਤੀ ਨੂੰ ਜੀਵਿਤ ਕਰ ਦਿੱਤਾ। ਇਸ ਤਰ੍ਹਾਂ ਹੀ (ਕਿਆਮਤ ਵਾਲੇ ਦਿਨ) ਧਰਤੀ ਵਿੱਚੋਂ ਨਿਕਲਣਾ ਹੋਵੇਗਾ।

12ਇਸ ਤੋਂ ਪਹਿਲਾਂ ਨੂਹ ਦੀ ਕੌਮ, ਅਰ-ਰਸ (ਖੂਹ) ਵਾਲੇ ਅਤੇ ਸਮੂਦ ਦੇ ਲੋਕ।

13ਅਤੇ ਆਦ, ਫਿਰਾਔਨ ਅਤੇ ਲੂਤ ਦੇ ਭਰਾ।

14ਅਤੇ ਐਕਾ (ਵਣ) ਵਾਲੇ ਅਤੇ ਤਬਾਅ ਦੀ ਕੌਮ ਨੇ ਵੀ ਝੁਠਲਾਇਆ। ਸਾਰਿਆਂ ਨੇ ਪੈਗਬਰਾਂ ਨੂੰ ਝੁਠਲਾਇਆ। ਸੋ ਮੇਰਾ ਉਨ੍ਹਾਂ ਨੂੰ ਡਰਾਉਣਾ ਅਸਲ ਵਿਚ ਘੱਟ ਕੇ ਰਹੇਗਾ।

15ਕੀ ਅਸੀਂ ਪਹਿਲੀ ਵਾਰ ਮੈਂਦਾ ਕਰਨ ਤੋਂ ਥੱਕੇ ਰਹੇ?ਸਗੋਂ ਇਹ ਲੋਕ ਨਵੇਂ ਸਿਰੇ ਤੋਂ ਧੈਦਾ ਕਰਨ ਵੱਲੋਂ ਸ਼ੱਕ ਵਿਚ ਹਨ।

16ਅਤੇ ਅਸੀਂ ਮਨੁੱਖ ਨੂੰ ਪੈਦਾ ਕੀਤਾ ਅਤੇ ਅਸੀਂ ਜਾਣਦੇ ਹਾਂ ਉਨ੍ਹਾਂ ਗੱਲਾਂ ਨੂੰ ਜਿਹੜੀਆਂ ਉਸ ਦੇ ਦਿਲ ਵਿਚ ਆਉਂਦੀਆਂ ਹਨ ਅਤੇ ਅਸੀਂ ਉਸ ਦੀ ਗਰਦਨ

17ਦੀ ਨਸ ਤੋਂ ਵੀ ਜ਼ਿਆਦਾ ਉਸ ਦੇ ਨੇੜੇ ਹਾਂ। ਜਦੋਂ ਦੋ ਲਿਖਣ ਵਾਲੇ (ਫ਼ਰਿਸ਼ਤੇ) ਲਿਖਦੇ ਰਹਿੰਦੇ ਹਨ ਜਿਹੜੇ ਕਿ ਸੱਜੇ-ਖੱਬੇ ਬੈਠਦੇ ਹਨ।

18ਕੋਈ ਸ਼ਬਦ ਨਹੀਂ ਬੋਲਦਾ ਪਰ ਉਨ੍ਹਾਂ ਦੇ ਕੋਲ ਇੱਕ ਸਾਵਧਾਨ ਨਿਗਰਾਨ ਹਾਜ਼ਰ ਰਹਿੰਦਾ ਹੈ।

19ਅਤੇ ਮੌਤ ਦੀ ਬੇਹੋਸ਼ੀ ਅਧਿਕਾਰ ਨਾਲ ਆ ਪੁੱਜੀ, ਇਹ ਉਹੀ ਚੀਜ਼ ਹੈ ਜਿਸ ਤੋਂ ਤੂੰ ਭੱਜਦਾ ਸੀ।

20ਜਦੋਂ ਸ਼ਿਗਲ ਵਜਾਇਆ ਜਾਵੇਗਾ ਉਹ ਦਿਨ ਡਰਾਉਣ ਦਾ ਹੋਵੇਗਾ।

21ਹਰੇਕ ਬੰਦਾ ਇਸ ਤਰ੍ਹਾਂ (ਸਾਡੇ ਸਾਹਮਣੇ) ਆਵੇਗਾ ਕਿ ਉਸ ਦੇ ਨਾਲ ਇੱਕ ਹੱਕਣ ਵਾਲਾ ਅਤੇ ਇੱਕ ਗਵਾਹੀ ਦੇਣ ਵਾਲਾ ਹੋਵੇਗਾ।

22ਤੁਸੀਂ ਉਸ ਤੋਂ ਅਸਾਵਧਾਨ ਰਹੇ ਤਾਂ ਅਸੀਂ' ਤੁਹਾਡੇ ਉੱਪਰ ਤੋਂ ਪਰਦਾ ਹਟਾ ਦਿੱਤਾ ਤਾਂ ਅੱਜ ਤੁਹਾਡੀ ਨਿਗ੍ਹਾ ਬਹੁਤ ਤੇਜ਼ ਹੈ।

23ਅਤੇ ਉਸ ਦੇ ਨਾਲ ਦਾ ਫ਼ਰਿਸ਼ਤਾ ਆਖੋਗਾ ਕਿ ਇਹ, ਜਿਹੜਾ ਮੇਰੇ ਕੋਲ ਸੀ, ਹਾਜ਼ਿਰ ਹੈ।

24ਨਰਕ ਵਿਚ ਸੁੱਟ ਦਿਉ ਅਹਿਸਾਨ ਕੁਲਾਉਣ ਵਾਲੇ ਅਤੇ ਸੱਚਾਈ ਨਾਲ ਵੈਰ ਰੱਖਣ ਵਾਲੇ ਨੂੰ।

25ਨੇਕੀ ਤੋਂ ਰੋਕਣ ਵਾਲਾ, ਹੱਦਾਂ ਨੂੰ ਪਾਰ ਕਰਨ ਵਾਲਾ ਅਤੇ ਸ਼ੱਕ ਪਾਉਣ ਵਾਲਾ।

26ਜਿਸ ਨੇ ਅੱਲਾਹ ਦੇ ਬਰਾਬਰ ਦੂਜੇ ਸ਼ਰੀਕ ਬਣਾਏ। ਸੋ ਇਸ ਨੂੰ ਸੁੱਟ ਦਿਉ ਸਖ਼ਤ ਸਜ਼ਾ ਵਿੱਚ।

27ਇਸ ਦਾ ਸਾਥੀ (ਸ਼ੈਤਾਨ) ਆਖੇਗਾ ਕਿ ਹੇ ਸਾਡੇ ਪਾਲਣਹਾਰ! ਮੈਂ ਇਸ ਬਾਗ਼ੀ ਨੂੰ ਨਹੀਂ ਬਣਾਇਆ ਸਗੋਂ ਇਹ ਖ਼ੁਦ ਰਸਤਾ ਭੁੱਲਿਆ ਹੋਇਆ ਦੂਰ ਜਾ ਡਿੱਗਿਆ ਸੀ।

28ਹੁਕਮ ਹੋਵੇਗਾ, ਮੇਰੇ ਸਾਹਮਣੇ ਝਗੜਾ ਨਾ ਕਰੋ ਅਤੇ ਮੈਂ' ਤੁਹਾਨੂੰ ਪਹਿਲਾਂ ਹੀ ਸਜ਼ਾ ਤੋਂ ਸਾਵਧਾਨ ਕਰ ਦਿੱਤਾ ਸੀ।

29ਇੱਥੇ ਮੇਰੇ ਗੱਲਾਂ ਬਦਲੀਆਂ ਨਹੀਂ ਜਾਂਦੀਆਂ ਅਤੇ ਮੈਂ ਬੰਦਿਆਂ ਉੱਤੇ ਜ਼ੁਲਮ ਕਰਨ ਵਾਲਾ ਨਹੀਂ।

30ਜਿਸ ਦਿਨ ਅਸੀਂ ਨਰਕ ਨੂੰ ਆਖਾਂਗੇ, ਕੀ ਤੂੰ ਭਰ ਗਇਆ ਹੈਂ ਉਹ ਆਖੇਗਾ ਕੀ ਕੂਝ ਹੋਰ ਵੀ ਹੈ

31ਅਤੇ ਜੰਨਤ ਨੂੰ ਡਰਨ ਵਾਲਿਆਂ ਦੇ ਨੇੜੇ ਲਿਆਂਦਾ ਜਾਵੇਗਾ। ਕੁਝ ਵੀ ਦੂਰ ਨਾ ਹੋਵੇਗਾ

32ਇਹ ਹੈ ਉਹ ਚੀਜ਼ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾਂਦਾ ਸੀ। ਹਰੇਕ ਰੂਜਅ (ਅੱਲਾਹ ਵੱਲ ਮੁੜਨ ਵਾਲਾ) ਵਾਲੇ ਅਤੇ ਯਾਦ ਰੱਖਣ ਵਾਲੇ ਲਈ।

33ਜਿਹੜਾ ਬੰਦਾ ਬਿਨ੍ਹਾਂ ਦੇਖੇ ਰਹਿਮਾਨ ਤੋਂ ਡਰਿਆ ਅਤੇ ਰੂਜਅ ਵਾਲਾ ਦਿਲ ਲੈ ਕੇ ਆਇਆ।

34ਦਾਖ਼ਲ ਹੋ ਜਾਉ ਇਸ (ਜੰਨਤ) ਵਿਚ ਸਲਾਮਤੀ ਨਾਲ ਹਮੇਸ਼ਾ ਰਹੇਗਾ।

35ਉੱਤੇ ਉਨ੍ਹਾਂ ਲਈ ਉਹ ਸਾਰਾ ਕੁਝ ਹੋਵੇਗਾ ਜਿਹੜਾ ਉਹ ਚਾਹੁੰਣਗੇ। ਸਾਡੇ ਕੋਲ ਹੋਰ ਵੀ ਜ਼ਿਆਦਾ ਹੈ।

36ਅਤੇ ਅਸੀਂ' ਉਨ੍ਹਾਂ ਤੋਂ ਪਹਿਲਾਂ ਕਿੰਨੀਆਂ ਹੀ ਕੌਮਾਂ ਨੂੰ ਨਸ਼ਟ ਕਰ ਚੁੱਕੇ ਹਾਂ ਅਤੇ ਉਹ ਤਾਕਤ ਵਿਚ ਵੀ ਇਨ੍ਹਾਂ ਤੋਂ ਕਿਤੇ ਵੱਧ ਸਨ। ਸੋ ਉਨ੍ਹਾਂ ਨੇ ਦੇਸ਼ਾਂ ਨੂੰ ਛਾਣ ਮਾਰਿਆ, ਕਿ ਹੈ ਕੋਈ ਕਿਤੇ ਸ਼ਰਣ ਲੈਣ ਦੀ ਥਾਂ।

37ਇਸ ਵਿਚ ਸਿੱਖਿਆ ਹੈ ਉਸ ਬੰਦੇ ਲਈ ਜਿਸ ਦੇ ਕੋਲ ਦਿਲ ਹੋਵੇ ਜਾਂ ਉਹ ਤਨ ਲਾ ਕੇ ਧਿਆਨ ਨਾਲ ਸੁਣਦਾ ਹੋਵੇ।

38ਅਤੇ ਅਸੀਂ ਆਕਾਸ਼ਾਂ, ਧਰਤੀ ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚ ਹੈ ਨੂੰ ਛੇ ਦਿਨਾਂ ਵਿਚ ਬਣਾਇਆ ਅਤੇ ਸਾਨੂੰ ਥਕਾਵਟ ਨਹੀਂ ਹੋਈ।

39ਤਾਂ ਜੋ ਕੂਝ ਉਹ ਕਹਿੰਦੇ ਹਨ ਉਸ ਤੇ ਧੀਰਜ ਰੱਖੋ ਅਤੇ ਆਪਣੇ ਰੱਬ ਦੀ ਸਿਫ਼ਤ ਸਲਾਹ ਪ੍ਰਸੰਸਾ ਦੇ ਨਾਲ ਕਰੋ, ਸੂਰਜ ਨਿਕਲਣ ਤੋਂ ਪਹਿਲਾਂ ਅਤੇ ਉਸ ਦੇ ਡੁੱਬਣ ਤੋਂ ਪਹਿਲਾਂ।

40ਅਤੇ ਰਾਤ ਨੂੰ ਵੀ ਸਿਜਦਿਆਂ ਤੋਂ ਬਾਅਦ ਉਸ ਦੀ ਸਿਫ਼ਤ ਸਲਾਹ ਕਰੋਂ।

41ਅਤੇ ਕੰਨ ਲਗਾ ਕੇ ਰੱਖੋ ਕਿ ਜਿਸ ਦਿਨ ਪੁਕਾਰਣ ਵਾਲਾ ਬਹੁਤ ਨੇੜੇ ਤੋਂ ਪੁਕਾਰੇਗਾ।

42ਜਿਸ ਦਿਨ ਲੋਕ ਯਕੀਨਨ ਹੀ ਚਿੰਘਾੜ ਨੂੰ ਸੁਣਨਗੇ, ਉਹ (ਧਰਤੀ ਵਿਚੋਂ) ਨਿਕਲਣ ਦਾ ਦਿਨ ਹੋਵੇਗਾ।

43ਬੇਸ਼ੱਕ ਅਸੀਂ ਹੀ ਜੀਵਿਤ ਕਰਦੇ ਹਾਂ ਅਤੇ ਅਸੀਂ ਹੀ ਮੌਤ ਦਿੰਦੇ ਹਾਂ ਅਤੇ ਸਾਡੇ ਵੱਲ ਹੀ ਵਾਪਿਸ ਮੁੜਣਾ ਹੈ।

44ਇਹ ਇਕੱਠੇ ਕਰਨਾ ਸਾਨੂੰ ਸੌਖਾ ਹੈ।

45ਅਸੀਂ ਜਾਣਦੇ ਹਾਂ ਜੋ ਕੁਝ ਇਹ ਲੋਕ ਕਹਿ ਰਹੇ ਹਨ। ਅਤੇ ਤੁਸੀਂ ਉਨ੍ਹਾਂ ਤੇ ਧੱਕੇਸ਼ਾਹੀ ਕਰਨ ਵਾਲੇ ਨਹੀਂ' ਹੋ। ਸੋ ਤੁਸੀਂ ਕੁਰਆਨ ਦੇ ਰਾਹੀ' ਉਸ ਬੰਦੇ ਨੂੰ ਉਪਦੇਸ਼ ਦੇਵੇਂ ਜਿਹੜਾ ਮੇਰੇ ਡਰਾਉਣ ਦੇ ਨਾਲ ਡਰੇ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath