49. ਅਲ-ਹੁਜੂਰਾਤ
1ਹੇ ਈਮਾਨ ਵਾਲਿਓ! ਤੂਸੀਂ ਅੱਲਾਹ ਅਤੇ ਉਸ ਦੇ ਰਸੂਲਾਂ ਤੋਂ ਅੱਗੇ ਨਾ ਵਧੋ, ਅੱਲਾਹ ਤੋਂ ਡਰੋ ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
2ਹੇ ਈਮਾਨ ਵਾਲਿਓ! ਤੁਸੀਂ ਆਪਣੀਆਂ ਅਵਾਜ਼ਾਂ ਰਸੂਲ ਦੀਆਂ ਅਵਾਜ਼ਾਂ ਤੋਂ ਉੱਚੀਆਂ ਨਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਇਸ ਤਰ੍ਹਾਂ ਅਵਾਜ਼ ਮਾਰ ਕੇ ਸੱਦੋ, ਜਿਸ ਤਰ੍ਹਾਂ ਤੁਸੀਂ ਆਪਿਸ ਵਿਚ ਇੱਕ ਦੂਜੇ ਨੂੰ ਬੁਲਾਉਂਦੇ ਹੋ। ਕਿਤੇ ਅਜਿਹਾ ਨੇ ਹੋਵੇ ਕਿ ਤੁਹਾਡੇ ਕਰਮ ਨਸ਼ਟ ਹੋ ਜਾਣ ਅਤੇ ਤੁਹਾਨੂੰ ਇਸ ਦੀ ਖ਼ਬਰ ਵੀ ਨਾ ਹੋਂਵੇ। ਅਤੇ ਅੱਲਾਹ ਤੋਂ ਡਰੋਂ, ਬੇਸ਼ੱਕ ਅੱਲਾਹ ਸਭ ਕੁਝ ਸੁਣਨ ਵਾਲਾ ਅਤੇ ਦੇਖਣ ਵਾਲਾ ਹੈ।
3ਜਿਹੜੇ ਲੋਕ ਅੱਲਾਹ ਦੇ ਰਸੂਲ ਦੇ ਅੱਗੇ ਆਪਣੀਆਂ ਅਵਾਜ਼ਾਂ ਨੀਵੀਂਆਂ ਰੱਖਦੇ ਹਨ, ਇਹ ਉਹ ਲੋਕ ਹਨ ਜਿਨ੍ਹਾਂ ਦੇ ਦਿਲ ਤਕਵਾ (ਪ੍ਰਹੇਜ਼ਗਾਰੀ) ਲਈ ਪਰਖ ਲਏ ਹਨ। ਉਨ੍ਹਾਂ ਲਈ ਮੁਆਫ਼ੀ ਹੈ ਅਤੇ ਵੱਡਾ ਪੁੰਨ ਹੈ।
4ਜਿਹੜੇ ਲੋਕ ਤੁਹਾਨੂੰ ਨਹੀਂ ਰੱਖਦੇ।
5ਅਤੇ ਜੇਕਰ ਉਹ ਧੀਰਜ ਰੱਖਦੇ, ਇੱਥੋਂ ਤੱਕ ਕਿ ਜਦੋਂ ਤੁਸੀਂ ਖ਼ੁਦ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਕੋਲ ਆਉਂਦੇ ਤਾਂ ਇਹ ਉਨ੍ਹਾਂ ਲਈ ਵਧੀਆ ਹੁੰਦਾ। ਅਤੇ ਅੱਲਾਹ ਮੁਆਫ਼ੀ ਦੇਣ ਵਾਲਾ ਰਹਿਮਤ ਵਾਲਾ ਹੈ।
6ਹੇ ਈਮਾਨ ਵਾਲਿਓ! ਜੇਕਰ ਕੋਈ ਇਨਕਾਰੀ ਤੁਹਾਡੇ ਕੋਲ ਕੋਈ ਖ਼ਬਰ ਲੈ ਕੇ ਆਵੇ ਤਾਂ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਜਾਂਚ ਲਿਆ ਕਰੋ। ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਅਗਿਆਨਤਾ ਵੱਸ ਕਿਸੇ ਸਮੂਹ ਦਾ ਨੁਕਸਾਨ ਕਰ ਦੇਵੋਂ। ਫਿਰ ਤੁਹਾਨੂੰ ਆਪਣੇ ਕੀਤੇ ਤੇ ਪਛਤਾਉਣਾ ਪਵੇ।
7ਅਤੇ ਜਾਣ ਲਵੋਂ ਕਿ ਤੁਹਾਡੇ ਵਿਚਕਾਰ ਅੱਲਾਹ ਦਾ ਰਸੂਲ ਹੈ। ਜੇਕਰ ਉਹ ਬਹੁਤ ਸਾਰੇ ਮਾਮਲਿਆਂ ਵਿਚ ਤੁਹਾਡੀ ਗੱਲ ਮੰਨ ਲਵੇ ਤਾਂ ਤੂਸੀਂ ਬੜੀ ਮੁਸ਼ਕਲ ਵਿਚ ਫਸ ਜਾਵੋ। ਪਰੰਤੂ ਅੱਲਾਹ ਨੇ ਤੁਹਾਡੇ ਲਈ ਈਮਾਨ ਨੂੰ ਪਿਆਰਾ ਬਣਾ ਦਿੱਤਾ ਅਤੇ ਤੁਹਾਡੇ ਦਿਲਾਂ ਵਿਚ ਉਸ ਦਾ ਪ੍ਰੇਮ ਪਾ ਦਿੱਤਾ। ਅਤੇ ਅੱਲਾਹ ਦੀ ਅਵੱਗਿਆ, ਅਧਰਮ ਅਤੇ ਪਾਪ ਨੂੰ ਤੁਹਾਡੇ ਲਈ ਨਾ-ਪਸੰਦ ਬਣਾ ਦਿੱਤਾ।
8ਅਜਿਹੇ ਲੋਕ ਹੀ ਅੱਲਾਹ ਦੀ ਕਿਰਪਾ ਅਤੇ ਰਹਿਮਤ ਨਾਲ ਚੰਗੇ ਰਾਹ ਤੇ ਹਨ ਅਤੇ ਅੱਲਾਹ ਜਾਣਨ ਵਾਲਾ ਬਿਬੇਕ ਵਾਲਾ ਹੈ।
9ਅਤੇ ਜੇਕਰ ਈਮਾਨ ਵਾਲਿਆਂ ਦੇ ਦੋ ਸਮੂਹ ਆਪਿਸ ਵਿਚ ਲੜ ਪੈਣ ਤਾਂ ਉਨ੍ਹਾਂ ਵਿਚ ਸਮਝੌਤਾ ਕਰਵਾਉ। ਫਿਰ ਜੇਕਰ ਉਨ੍ਹਾਂ ਵਿੱਚੋਂ ਇੱਕ ਸਮੂਹ ਦੂਜੇ ਸਮੂਹ ਤੇ ਜ਼ੁਲਮ ਕਰੇ ਤਾਂ ਤੁਸੀਂ ਉਸ ਸਮੂਹ ਨਾਲ ਲੜੋਂ ਜਿਹੜਾ ਜ਼ੁਲਮ ਕਰਦਾ ਹੈ, ਇੱਥੋਂ ਤੱਕ ਕਿ ਉਹ ਅੱਲਾਹ ਦੇ ਹੁਕਮ ਵੱਲ ਵਾਪਿਸ ਆ ਜਾਣ। ਫਿਰ ਜਦੋਂ ਉਹ ਵਾਪਿਸ ਆਉਣ ਤਾਂ ਉਨ੍ਹਾਂ ਦੇ ਵਿਚਕਾਰ ਨਿਆਇ ਦੇ ਸਹਿਤ ਸਮਝੌਤਾ ਕਰਵਾਉ ਅਤੇ ਇਨਸਾਫ਼ ਕਰੋਂ। ਬੇਸ਼ੱਕ ਅੱਲਾਹ ਇਨਸਾਫ਼ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ।
10ਈਮਾਨ ਵਾਲੇ ਸਾਰੇ ਭਰਾ ਹਨ, ਸੋ ਆਪਣੇ ਭਰਾਵਾਂ ਦੇ ਵਿਚਕਾਰ ਮੇਲ-ਮਿਲਾਪ ਕਰਵਾਉ ਅਤੇ ਅੱਲਾਹ ਤੋਂ ਡਰੋਂ ਤਾਂ ਕਿ ਤੁਹਾਡੇ ਉੱਪਰ ਰਹਿਮਤ ਕੀਤੀ ਜਾਵੇ।
11ਹੇ ਈਮਾਨ ਵਾਲਿਓ! ਨਾ ਆਦਮੀ ਦੂਸਰੇ ਆਦਮੀਆਂ ਦਾ ਮਜ਼ਾਕ ਉਡਾਉਣ ਹੋ ਸਕਦਾ ਹੈ ਕਿ ਉਹ ਉਨ੍ਹਾਂ ਤੋਂ ਉੱਤਮ ਹੋਂਵੇ। ਅਤੇ ਨਾ ਔਰਤਾਂ ਦੂਸਰੀਆਂ ਔਰਤਾਂ ਦਾ ਮਜ਼ਾਕ ਉਡਾਉਣ ਹੋ ਸਕਦਾ ਹੈ ਕਿ ਉਹ ਉਨ੍ਹਾਂ ਤੋਂ ਉੱਤਮ ਹੌਣ। ਅਤੇ ਨਾ ਇੱਕ ਦੂਸਰੇ ਤੇ ਵਿਅੰਗ ਕਸਿਆ ਕਰੋਂ ਅਤੇ ਨਾ ਇੱਕ ਦੂਜੇ ਨੂੰ ਮਾੜੇ ਉਪ ਨਾਵਾਂ ਨਾਲ ਬੁਲਾਵੇਂ। ਈਮਾਨ ਲਿਆਉਣ ਤੋਂ ਬਾਅਦ ਪਾਪ ਦਾ ਨਾਮ ਦੇਣਾ ਮਾੜਾ ਹੈ ਅਤੇ ਜਿਹੜਾ ਇਸ ਤੋਂ' ਨਾ ਰੁੱਕੇ ਉਹ ਲੋਕ ਜ਼ਾਲਿਮ ਹਨ।
12ਹੇ ਈਮਾਨ ਵਾਲਿਓ! ਬਹੁਤ ਸਾਰੇ ਅੰਦਾਜ਼ਿਆਂ ਤੋਂ ਬਚੋ ਕਿਉਂਕਿ ਕੁਝ ਅੰਦਾਜ਼ੇ ਪਾਪ ਹੁੰਦੇ ਹਨ ਅਤੇ (ਇੱਕ ਦੂਜੇ ਦੀ) ਟੋਹ ਵਿਚ ਨਾ ਲੱਗੇ ਰਿਹਾ ਕਰੋਂ। ਅਤੇ ਤੁਹਾਡੇ ਵਿਜ਼ੋਂ ਕੋਈ ਕਿਸੇ ਦੀ ਪਿੱਠ ਪਿੱਛੇ ਜ਼ੁਗਲੀ ਨਾ ਕਰੇ। ਕੀ ਤੁਹਾਡੇ ਵਿਜ਼ੋਂ ਕੋਈ ਇਸ ਗੱਲ ਨੂੰ ਪਸੰਦ ਕਰੇਗਾ ਕਿ ਉਹ ਆਪਣੇ ਮਰੇ ਹੋਏ ਭਰਾ ਦਾ ਮਾਸ ਖਾਵੇ, ਇਸ ਨੂੰ ਤੁਸੀਂ ਖੁਦ ਮਾੜਾ ਸਮਝਦੇ ਹੋ। ਅਤੇ ਅੱਲਾਹ ਤੋਂ ਡਰੋਂ ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ।
13ਹੈ ਲੋਕੋ! ਅਸੀਂ ਤੁਹਾਨੂੰ ਇੱਕ ਆਦਮੀ' ਅਤੇ ਇੱਕ ਔਰਤ ਤੋਂ ਪੈਦਾ ਕੀਤਾ ਅਤੇ ਤੁਹਾਨੂੰ ਜਾਤੀਆਂ ਅਤੇ ਪਰਿਵਾਰਾਂ ਵਿਚ ਵੰਡ ਦਿੱਤਾ ਤਾਂ ਕਿ ਤੁਸੀਂ ਇੱਕ ਦੂਸਰੇ ਨੂੰ ਪਛਾਣੋ। ਬੇਸ਼ੱਕ ਅੱਲਾਹ ਦੇ ਨੇੜੇ ਤੁਹਾਡੇ ਵਿਚੋ' ਜ਼ਿਆਦਾ ਇੱਜ਼ਤ ਵਾਲਾ ਉਹ ਹੈ ਜਿਹੜਾ ਸਭ ਤੋਂ ਜ਼ਿਆਦਾ (ਜੀਵਨ ਵਿੱਚ) ਸੰਜਮ ਰੱਖਦਾ ਹੈ। ਬੇਸ਼ੱਕ ਅੱਲਾਹ ਜਾਣਨ ਵਾਲਾ ਅਤੇ ਖ਼ਬਰ ਰੱਖਣ ਵਾਲਾ ਹੈ।
14ਅਰਬ ਆਖਦੇ ਹਨ, ਕਿ ਅਸੀਂ ਈਮਾਨ ਲਿਆਏ। ਆਖੋ, ਕਿ ਤੁਸੀਂ ਈਮਾਨ ਨਹੀ' ਲਿਆਏ। ਸਗੋ'`ਇਸ ਤਰ੍ਹਾਂ ਆਖੋ, ਕਿ ਅਸੀਂ ਇਸਲਾਮ ਨੂੰ ਸਵੀਕਾਰ ਕੀਤਾ। ਅਜੇ ਤੱਕ ਈਮਾਨ ਤੁਹਾਡੇ ਦਿਲਾਂ ਵਿਚ ਦਾਖ਼ਲ ਨਹੀਂ ਹੋਇਆ। ਅਤੇ ਜੇਕਰ ਤੁਸੀਂ ਅੱਲਾਹ ਅਤੇ ਉਸ ਦੇ ਰਸੂਲਾਂ ਦੀ ਆਗਿਆ ਦਾ ਪਾਲਣ ਕਰੋਂ ਤਾਂ ਅੱਲਾਹ ਤੁਹਾਡੇ ਕਰਮਾਂ ਵਿਚ ਕੋਈ ਕਮੀ ਨਹੀਂ ਕਰੇਗਾ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
15ਮੌਮਿਨ ਤਾਂ ਸਿਰਫ਼ ਉਹ ਹਨ ਜਿਹੜੇ ਅੱਲਾਹ ਅਤੇ ਉਸ ਦੇ ਰਸੂਲਾਂ ਤੇ ਈਮਾਨ ਲਿਆਉਣ। ਫਿਰ ਉਨ੍ਹਾਂ ਨੇ ਸ਼ੱਕ ਨਾ ਕੀਤਾ ਅਤੇ ਆਪਣੀ ਜਾਇਦਾਦ ਅਤੇ ਪ੍ਰਾਣਾਂ ਦੇ ਸਹਿਤ ਅੱਲਾਹ ਦੇ ਰਾਹ ਵਿਚ ਜਿਹਾਦ ਕੀਤਾ, ਇਹ ਸੱਚੇ ਲੋਕ ਹਨ।
16ਆਖੋਂ, ਕੀ ਤੁਸੀਂ ਅੱਲਾਹ ਨੂੰ ਆਪਣੇ ਦੀਨ ਨਾਲ ਸੂਚਿਤ ਕਰ ਰਹੇ ਹੋ, ਜਦੋਂ ਕਿ ਅੱਲਾਹ ਜਾਣਦਾ ਹੈ ਜੋ ਕੁਝ ਆਕਾਸ਼ਾਂ ਵਿਚ ਅਤੇ ਧਰਤੀ ਵਿਚ ਹੈ। ਅੱਲਾਹ ਸਭ ਕੁਝ ਜਾਨਣ ਵਾਲਾ ਹੈ।
17ਇਹ ਲੋਕ ਤੁਹਾਡੇ ਤੇ ਅਹਿਸਾਨ ਕਰਦੇ ਹਨ ਕਿ ਉਨ੍ਹਾਂ ਨੇ ਇਸਲਾਮ ਸਵੀਕਾਰ ਕੀਤਾ ਹੈ। ਆਖੋ, ਕਿ ਆਪਣੇ ਇਸਲਾਮ ਦਾ ਅਹਿਸਾਨ ਮੇਰੇ ਤੇ ਨਾ ਕਰੋ। ਸਗੋਂ ਅੱਲਾਹ ਨੇ ਤੁਹਾਡੇ ਤੇ ਉਪਕਾਰ ਕੀਤਾ ਹੈ, ਕਿ ਉਸ ਨੇ ਤੁਹਾਨੂੰ ਈਮਾਨ ਦਾ ਰਾਹ ਦਿਖਾਇਆ ਹੈ। ਜੇ ਤੁਸੀਂ ਸੱਚੇ ਹੋ।
18ਬੇਸ਼ੱਕ ਅੱਲਾਹ ਧਰਤੀ ਅਤੇ ਆਕਾਸ਼ਾਂ ਦੀਆਂ ਗੁੱਝੀਆਂ ਗੱਲਾਂ ਨੂੰ ਜਾਣਦਾ ਹੈ। ਅਤੇ ਅੱਲਾਹ ਉਹ ਦੇਖਦਾ ਹੈ ਜਿਹੜਾ ਕੁਝ ਤੁਸੀਂ ਕਰਦੇ ਹੋ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath