ਇਸਲਾਮ
ਪਿੱਛੇ

48. ਅਲ-ਫਤਿਹ

1ਬੇਸ਼ੱਕ ਅਸੀਂ' ਤੁਹਾਨੂੰ ਸਪੱਸ਼ਟ ਫ਼ਤਿਹ ਬਖਸ਼ ਦਿੱਤੀ।

2ਤਾਂ ਕਿ ਅੱਲਾਹ ਤੁਹਾਡੀਆਂ ਅਗਲੀਆਂ ਤੇ ਪਿਛਲੀਆਂ ਗਲਤੀਆਂ ਨੂੰ ਮੁਆਫ਼ ਕਰ ਦੇਵੇ ਦਿਖਾਵੇ।

3ਅਤੇ ਤੁਹਾਨੂੰ ਅਪਾਰ ਸਹਾਇਤਾ ਬਖਸ਼ੇ।

4ਉਹ ਹੀ ਹੈ ਜਿਸ ਨੇ ਮੋਮਿਨਾਂ ਦੇ ਦਿਲਾਂ ਵਿਚ ਸੰਤੁਸ਼ਟੀ ਉਤਾਰੀ ਤਾਂ ਕਿ ਉਨ੍ਹਾਂ ਦੇ ਈਮਾਨ ਦੇ ਨਾਲ ਉਨ੍ਹਾਂ ਦਾ ਈਮਾਨ ਹੋਰ ਵੱਧ ਜਾਵੇ। ਅਤੇ ਆਕਾਸ਼ਾਂ ਅਤੇ ਧਰਤੀ ਦੀਆਂ ਫੌਜਾਂ ਅੱਲਾਹ ਦੀਆਂ ਹੀ ਹਨ। ਅੱਲਾਹ ਜਾਣਨ ਵਾਲਾ ਅਤੇ ਬਿਬੇਕ ਵਾਲਾ ਹੈ।

5ਤਾਂ ਕਿ ਅੱਲਾਹ ਮੋਮਿਨ ਆਦਮੀਆਂ ਅਤੇ ਮੋਮਿਨ ਇਸਤਰੀਆਂ ਅਤੇ ਉਹ ਉਨ੍ਹਾਂ ਵਿਚ ਹਮੇਸ਼ਾਂ ਰਹਿਣਗੇ। ਅਤੇ ਤਾਂ ਕਿ ਅੱਲਾਹ ਉਨ੍ਹਾਂ ਤੋਂ ਉਨ੍ਹਾਂ ਦੀਆਂ ਬੁਰਾਈਆਂ ਨੂੰ ਦੂਰ ਕਰ ਦੇਵੇ ਅਤੇ ਇਹ ਅੱਲਾਹ ਦੇ ਨੇੜੇ ਵੱਡੀ ਸਫ਼ਲਤਾ ਹੈ

6ਅਤੇ ਤਾਂ ਕਿ ਅੱਲਾਹ ਧੋਖੋਬਾਜ਼ ਮਰਦਾਂ, ਧੋਖੇਬਾਜ਼ ਔਰਤਾਂ ਅਤੇ ਮੁਸ਼ਰਿਕ (ਅੱਲਾਹ ਦਾ ਸ਼ਰੀਕ ਮੰਨਣ ਵਾਲੇ)। ਮਰਦਾਂ ਅਤੇ ਮੁਸ਼ਰਿਕ ਔਰਤਾਂ ਨੂੰ ਸਜ਼ਾ ਦੇਵੇ ਜਿਹੜੇ ਅੱਲਾਹ ਬਾਰੇ ਮਾੜੇ ਖਿਆਲ ਰੱਖਦੇ ਹਨ। ਬੁਰਾਈ ਦਾ ਚੱਕਰ ਉਨ੍ਹਾਂ ਤੇ ਹੈ ਅਤੇ ਉਨ੍ਹਾਂ ਤੇ ਹੀ ਅੱਲਾਹ ਦਾ' ਗੁੱਸਾ ਪ੍ਰਗਟ ਹੋਇਆ ਅਤੇ ਉਨ੍ਹਾਂ ਨੂੰ ਹੀ ਉਸ ਨੇ ਲਾਹਣਤ ਪਾਈ ਅਤੇ ਉਨ੍ਹਾਂ ਲਈ ਹੀ ਉਸ ਨੇ ਨਰਕ ਤਿਆਰ ਕਰ ਰੱਖਿਆ ਹੈ ਅਤੇ ਇਹ ਬਹੁਤ ਬ਼ੂਰਾ ਟਿਕਾਣਾ ਹੈ।

7ਆਕਾਸ਼ਾਂ ਅਤੇ ਧਰਤੀ ਦੀਆਂ ਫੌਜਾਂ ਸਿਰਫ਼ ਅੱਲਾਹ ਦੀਆਂ ਹੀ ਹਨ। ਅੱਲਾਹ ਹੀ ਤਾਕਤਵਰ ਅਤੇ ਤੱਤਵੇਤਾ ਹੈ।

8ਬੇਸ਼ੱਕ ਅਸੀਂ ਤੁਹਾਨੂੰ ਗਵਾਹੀ ਦੇਣ ਵਾਲਾ, ਖੁਸ਼ਖ਼ਬਰੀ ਦੇਣ ਵਾਲਾ ਅਤੇ ਨਸੀਹਤ ਕਰਨ ਵਾਲਾ ਬਣਾ ਕੇ ਭੇਜਿਆ ਹੈ

9ਤਾਂ ਕਿ ਤੁਸੀਂ ਲੋਕ ਅੱਲਾਹ ਅਤੇ ਉਸਦੇ ਰਸੂਲ ਉੱਤੇ ਈਮਾਨ ਲਿਆਉ ਅਤੇ ਉਸਦੀ ਸਹਾਇਤਾ ਕਰੋ। ਉਸ ਦੀ ਇੱਜ਼ਤ ਕਰੋ ਅਤੇ ਤੁਸੀਂ` ਸਵੇਰੇ ਸ਼ਾਮ ਅੱਲਾਹ ਦੀ ਸਿਫ਼ਤ ਸਲਾਹ ਕਰੋਂ।

10ਜਿਹੜੇ ਲੋਕ ਤੁਹਾਡੇ ਨਾਲ ਬੈਅਤ (ਪ੍ਰਤਿਗਿਆ) ਕਰਦੇ ਹਨ ਉਹ ਅਸਲ ਵਿਚ ਅੱਲਾਹ ਨਾਲ ਪ੍ਰਤਿਗਿਆ ਕਰਦੇ ਹਨ। ਅੱਲਾਹ ਦਾ ਹੱਥ ਉਨ੍ਹਾਂ ਦੇ ਹੱਥਾਂ ਤੋਂ ਉੱਪਰ ਹੈ। ਫਿਰ ਜਿਹੜਾ ਬੰਦਾ ਇਸ (ਵਾਅਦੇ) ਨੂੰ ਤੌੜੇਗਾ ਤਾਂ ਵਾਅਦਾ ਤੋੜਨ ਦਾ ਨੁਕਸਾਨ ਉਸੇ ਨੂੰ ਹੈ ਅਤੇ ਜਿਹੜਾ ਬੰਦਾ ਉਸ ਵਾਅਦੇ ਨੂੰ ਪੂਰਾ ਕਰੇਗਾ ਜਿਹੜਾ ਉਸ ਨੇ ਅੱਲਾਹ ਨਾਲ ਕੀਤਾ ਹੈ ਤਾਂ ਅੱਲਾਹ ਇਸ ਨੂੰ ਵੱਡਾ ਫ਼ਲ ਬਖਸ਼ੇਗਾ।

11ਜਿਹੜੇ ਪੇਂਡੂ ਪਿੱਛੇ ਰਹਿ ਗਏ ਉਹ ਹੁਣ ਤੁਹਾਨੂੰ ਕਹਿਣਗੇ ਕਿ ਸਾਨੂੰ ਸਾਡੀ ਜਾਇਦਾਦ ਅਤੇ ਸਾਡੇ ਬਾਲ ਬੱਚਿਆਂ ਨੇ ਉਲਝਾਈ ਰੱਖਿਆ। ਸੋ ਤੁਸੀ' ਸਾਡੇ ਲਈ ਮੁਆਫ਼ੀ ਵਾਸਤੇ ਅਰਦਾਸ ਕਰੋ। ਇਹ ਆਪਣੇ ਮੂੰਹ ਤੋਂ ਉਹ ਗੱਲ ਕਹਿੰਦੇ ਹਨ ਜਿਹੜੀ ਇਨ੍ਹਾਂ ਦੇ ਦਿਲਾਂ ਵਿਚ ਨਹੀਂ' ਹੈ। ਤੁਸੀਂ ਆਖੋ, ਕਿ ਕਿਹੜਾ ਹੈ ਜਿਹੜਾ ਅੱਲਾਹ ਦੇ ਸਾਹਮਣੇ ਤੁਹਾਡੇ ਲਈ ਕੋਈ ਅਧਿਕਾਰ ਰੱਖਦਾ ਹੋਵੇ ਜਾਂ (ਅੱਲਾਹ ਤੋਂ ਬਿਨ੍ਹਾਂ? ਤੁਹਾਨੂੰ ਕੋਈ ਲਾਭ ਜਾਂ ਨੁਕਸਾਨ ਪਹੁੰਚਾਉਂਦਾ ਹੋਵੇ। ਸਗੋਂ ਅੱਲਾਹ ਉਸ ਨੂੰ ਜਾਣਦਾ ਹੈ ਜੌ ਤੁਸੀਂ ਕਰ ਰਹੇ ਹੋ।)

12ਸਗੋਂ ਤੁਸੀਂ ਇਹ ਸਮਝਿਆ ਕਿ ਰਸੂਲ ਅਤੇ ਮੌਮਿਨ ਕਦੇ ਆਪਣੇ ਘਰ ਵਾਲਿਆਂ ਵੱਲ ਵਾਪਿਸ ਨਹੀਂ ਆਉਣਗੇ ਅਤੇ ਇਹ ਵਿਚਾਰ ਤੁਹਾਡੇ ਦਿਲਾਂ ਨੂੰ ਬਹੁਤ ਭਲਾ ਦਿਖਾਈ ਦਿੱਤਾ ਅਤੇ ਤੁਸੀਂ ਬਹੁਤ ਬੁਰੇ ਵਿਚਾਰ ਰੱਖੋ ਅਤੇ ਤੁਸੀਂ ਨਾਸ਼ ਹੋਣ ਵਾਲੇ ਲੋਕ ਹੋਂ ਗਏ।

13ਅਤੇ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ਤੇ ਈਮਾਨ ਨਾ ਲਿਆਏ ਤਾਂ ਅਸੀਂ ਇਹੋ ਜਿਹੇ ਇਨਕਾਰੀਆਂ ਲਈ ਦਗਦੀ ਹੋਈ ਅੱਗ ਤਿਆਰ ਕਰ ਰੱਖੀ ਹੈ।

14ਅਤੇ ਆਕਾਸ਼ਾਂ ਅਤੇ ਧਰਤੀ ਦੀ ਪਾਤਸ਼ਾਹੀ ਅੱਲਾਹ ਦੀ ਹੀ ਹੈ, ਉਹ ਜਿਸ ਨੂੰ ਚਾਹੇ ਮੁਆਫ਼ ਕਰ ਦੇਵੇ ਅਤੇ ਜਿਸ ਨੂੰ ਚਾਹੇ ਸਜ਼ਾ ਦੇਵੇ। ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।

15ਜਦੋਂ ਤੂਸੀਂ` ਗਨੀਮਤਾਂ (ਯੁੱਧ ਵਿਚ ਪ੍ਰਾਪਤ ਹੋਣ ਵਾਲਾ ਦੁਸ਼ਮਣ ਦਾ ਧਨ) ਲੈਣ ਲਈ ਚੱਲੋਂਗੇ ਤਾਂ ਪਿੱਛੇ ਰਹਿਣ ਵਾਲੇ ਲੋਕ ਕਹਿਣਗੇ ਕਿ ਸਾਨੂੰ ਵੀ ਆਪਣੇ ਤੁਸੀਂ ਕਦੇ ਵੀ ਸਾਡੇ ਨਾਲ ਨਹੀਂ ਚੱਲ ਸਕਦੇ। ਅੱਲਾਹ ਪਹਿਲਾਂ ਹੀ ਇਹ ਫ਼ੁਰਮਾ ਚੁੱਕਿਆ ਹੈ। ਤਾਂ ਉਹ ਕਹਿਣਗੇ ਕਿ ਸਗੋਂ ਤੁਸੀਂ ਲੋਕ ਸਾਡੇ ਨਾਲ ਈਰਖਾ ਕਰਦੇ ਹੋ। ਤਾਂ ਇਹ ਲੋਕ ਬਹੁਤ ਘੱਟ ਸਮਝਦੇ ਹਨ।

16ਪਿੱਛੇ ਰਹਿ ਜਾਣੇ ਵਾਲੇ ਪੇਂਡੂਆਂ ਨੂੰ ਆਖੋ, ਕਿ ਜਲਦੀ ਹੀ ਤੁਸੀਂ ਅਜਿਹੇ ਲੋਕਾਂ ਵੱਲ ਸੱਦੇ ਜਾਓਗੇ ਜਿਹੜੇ ਬੜੇ ਤਾਕਤਵਰ ਹਨ। ਤੁਸੀਂ ਉਨ੍ਹਾਂ ਨਾਲ ਲੜੌਗੇ ਜਾਂ ਉਹ ਇਸਲਾਮ ਲਿਆਉਣਗੇ। ਸੋ ਜੇਕਰ ਤੁਸੀਂ ਹੁਕਮ ਮੰਨੋਗੇ ਤਾਂ ਅੱਲਾਹ ਤੁਹਾਨੂੰ ਬਹੁਤ ਵਧੀਆ ਫ਼ਲ ਦੇਵੇਗਾ ਅਤੇ ਜੇਕਰ ਤੁਸੀਂ ਮੂੰਹ ਮੋੜੋਂਗੇ ਜਿਵੇਂ ਕਿ ਇਸ ਤੋਂ ਪਹਿਲਾਂ ਮੂੰਹ ਮੋੜ ਚੁੱਕੇ ਹੋ ਤਾਂ ਉਹ (ਅੱਲਾਹ) ਤੁਹਾਨੂੰ ਦਰਦਨਾਕ ਸਜ਼ਾ ਦੇਵੇਗਾ।

17ਨਾ ਅੰਨ੍ਹੇ ਤੇ, ਨਾ ਲੰਗੜੇ ਤੇ, ਨਾ ਰੋਗੀ ਤੇ ਕੋਈ ਪਾਪ ਹੈ ਅਤੇ ਜਿਹੜਾ ਬੰਦਾ ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰੇਗਾ ਉਸ ਨੂੰ ਅੱਲਾਹ ਅਜਿਹੇ ਬਾਗ਼ਾਂ ਵਿਚ ਦਾਖਲ ਕਰੇਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਅਤੇ ਜਿਹੜਾ ਬੰਦਾ ਮੂੰਹ ਮੋੜੇਗਾ ਉਸ ਨੂੰ ਉਹ ਦਰਦਨਾਕ ਸਜ਼ਾ ਦੇਵੇਗਾ।

18ਅੱਲਾਹ ਈਮਾਨ ਵਾਲਿਆਂ ਤੋਂ ਪ੍ਰਸੰਨ ਹੋ ਗਿਆ ਜਦੋਂ ਉਹ ਤੁਹਾਡੇ ਨਾਲ ਦਰਖ਼ਤ ਦੇ ਥੱਲੇ ਬੇਅਤ (ਪ੍ਰਤਿੱਗਿਆ) ਕਰ ਰਹੇ ਸੀ। ਅੱਲਾਹ ਨੇ ਸਮਝ ਲਿਆ ਜਿਹੜਾ ਕੂਝ ਉਨ੍ਹਾਂ ਦੇ ਦਿਲਾਂ ਵਿਚ ਸੀ। ਸੋ ਉਸ ਨੇ ਉਨ੍ਹਾਂ ਤੇ ਸਕੀਨਤ ਪ੍ਰਕਾਸ਼ਿਤ ਕੀਤੀ ਅਤੇ ਉਨ੍ਹਾਂ ਨੂੰ ਇਨਾਮ ਵਿਚ ਛੇਤੀ ਪ੍ਰਾਪਤ ਹੋਣ ਵਾਲੀ ਫਤਿਹ ਬਖਸ਼ ਦਿੱਤੀ।

19ਅਤੇ ਬਹੁਤ ਸਾਰੀਆਂ ਗਨੀਮਤਾਂ ਵੀ, ਜਿਨ੍ਹਾਂ ਨੂੰ ਉਹ ਪ੍ਰਾਪਤ ਕਰਨਗੇ ਅੱਲਾਹ ਤਾਕਤਵਰ ਅਤੇ ਤੱਤਵੇਤਾ ਹੈ।

20ਅਤੇ ਅੱਲਾਹ ਨੇ ਤੁਹਾਡੇ ਨਾਲ ਬਹੁਤ ਸਾਰੀਆਂ ਗਨੀਮਤਾਂ ਦਾ ਵਾਅਦਾ ਕੀਤਾ ਜਿਨ੍ਹਾਂ ਨੂੰ ਤੁਸੀਂ ਪ੍ਰਾਪਤ ਕਰੋਂਗੇ। ਸੋ ਇਹ ਉਸ ਨੇ ਇਹ ਈਮਾਨ ਵਾਲਿਆਂ ਲਈ ਇੱਕ ਵੱਡੀ ਨਿਸ਼ਾਨੀ ਬਣ ਜਾਵੇ ਅਤੇ ਤਾਂ ਕਿ ਉਹ ਤੁਹਾਨੂੰ ਸਿੱਧੇ ਰਾਹ ਤੇ ਚਲਾਵੇ।

21ਅਤੇ ਇੱਕ ਫ਼ਤਿਹ ਹੋਰ ਵੀ ਹੈ ਜਿਸ ਦੇ ਤੁਸੀਂ ਅਜੇ ਤੱਕ ਲਾਇਕ ਨਹੀਂ ਹੋ ਅੱਲਾਹ ਨੇ ਉਸ ਨੂੰ ਘੇਰ ਰੱਖਿਆ ਹੈ ਅਤੇ ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।

22ਅਤੇ ਜੇਕਰ ਉਹ ਇਨਕਾਰੀ ਲੋਕ ਤੁਹਾਡੇ ਨਾਲ ਲੜਦੇ ਤਾਂ ਉਹ ਜ਼ਰੂਰ ਪਿੱਠ ਦਿਖਾ ਕੇ ਭੱਜਦੇ, ਫਿਰ ਨਾ ਉਹ ਕੋਈ ਸਮਰੱਥਕ ਪਾਉਂਦੇ ਅਤੇ ਨਾ ਸਹਾਇਕ।

23ਇਹ ਅੱਲਾਹ ਦੀ ਸੁੰਨਤ (ਨਿਯਮ) ਹੈ ਜਿਹੜੀ ਪਹਿਲਾਂ ਤੋਂ ਚੱਲੀ ਆ ਰਹੀ ਹੈ ਅਤੇ ਤੁਸੀ' ਅੱਲਾਹ ਦੀ ਸੁੰਨਤ ਵਿਚ ਕੋਈ ਤਲਦੀਲੀ ਨਾ ਦੇਖੋਗੇ।

24ਅਤੇ ਉਹੀ ਹੈ ਜਿਸ ਨੇ ਮੱਕੇ ਦੀ ਘਾਟੀ ਵਿਚ ਉਨ੍ਹਾਂ ਦੇ ਹੱਥ ਤੁਹਾਡੇ ਤੋਂ ਅਤੇ ਤੁਹਾਡੇ ਹੱਥ ਉਨ੍ਹਾਂ ਤੋਂ ਰੋਕ ਦਿੱਤੇ (ਉਹ ਵੀ)? ਇਸ ਤੋਂ ਬਾਅਦ ਕਿ ਜਦੋਂ ਤੁਹਾਨੂੰ ਉਨ੍ਹਾਂ ਤੇ ਅਧਿਕਾਰ ਦੇ

25ਉਹ ਲੋਕ ਹੀ ਹਨ ਜਿਨ੍ਹਾਂ ਨੇ ਝੁਠਲਾਇਆ ਅਤੇ ਤੁਹਾਨੂੰ ਮਸਜਿਦ-ਏ- ਹਰਾਮ (ਕਾਬਾ) ਤੋਂ ਰੋਕਿਆ ਅਤੇ ਕੁਰਬਾਨੀ ਦੇ ਜਾਨਵਰਾਂ ਨੂੰ ਵੀ ਰੋਕੀ ਰੱਖਿਆ ਤਾਂ ਕਿ ਉਹ ਆਪਣੇ ਸਥਾਨ ਤੇ ਨਾ ਪਹੁੰਚਣ। ਅਤੇ ਜੇਕਰ (ਮੱਕੇ ਵਿੱਚ) ਬਹੁਤ ਸਾਰੇ ਸੌਮਿਨ ਆਦਮੀਂ ਅਤੇ ਮੋਮਨ ਔਰਤਾਂ ਨਾ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਅਗਿਆਨਤਾ ਵੱਸ ਪੀਹ ਸੁੱਟਵੇ। ਫਿਰ ਉਸ ਲਈ ਤੁਹਾਡੇ ਉੱਪਰ ਅਗਿਆਨਤਾ ਵੱਸ ਚੌਸ਼ ਆਉਂਦਾ (ਤਾਂ ਅਸੀਂ ਯੁੱਧ ਦੀ ਆਗਿਆ ਦੇ ਦਿੰਦੇ ਪਰ ਅੱਲਾਹ ਨੇ ਇਸ ਲਈ ਵਾਖ਼ਿਲ ਕਰੇ। ਜੇਕਰ ਉਹ ਲੋਕ ਵੱਖਰੇ ਹੋ ਗਏ ਹੁੰਦੇ ਤਾਂ ਉਨ੍ਹਾਂ ਵਿਚ ਜਿਹੜੇ ਅਵਗਿਕਾਰੀ ਸਨ ਅਸੀਂ ਉਨ੍ਹਾਂ ਨੂੰ ਦਰਦਨਾਕ ਸਜ਼ਾ ਦਿੰਦੇ।)

26ਜਦੋਂ ਅਵੱਗਿਆ ਕਰਨ ਵਾਲਿਆਂ ਨੇ ਆਪਣੇ ਦਿਲਾਂ ਵਿਚ ਆਤਮ ਜਿੱਦ ਧੈਦਾ ਕੀਤੀ ਅਤੇ ਜਿੱਦ ਵੀ ਅਗਿਆਨਤਾ ਵੱਸ। ਫਿਰ ਅੱਲਾਹ ਨੇ ਆਪਣੇ ਵਲੋਂ ਸਕੀਨਤ (ਸੁੱਖ ਸ਼ਾਂਤੀ) ਪ੍ਰਕਾਸ਼ਿਤ ਕੀਤੀ ਆਪਣੇ ਰਸੂਲਾਂ ਅਤੇ ਈਮਾਨ ਵਾਲਿਆਂ ਉੱਪਰ ਅਤੇ ਅੱਲਾਹ ਨੇ ਉਨ੍ਹਾਂ ਨੂੰ ਤੱਕਵਾ (ਅੱਲਾਹ ਦਾ ਡਰ) ਦੀ ਗੱਲ ਉੱਪਰ ਟਿਕਾਈ ਰੱਖਿਆ ਅਤੇ ਉਹ ਇਸ ਦੇ ਵਧੀਕ ਹੱਕਦਾਰ ਅਤੇ ਯੋਗ ਸਨ। ਅਤੇ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।

27ਬੇਸ਼ੱਕ ਅੱਲਾਹ ਨੇ ਆਪਣੇ ਰਸੂਲ ਨੂੰ ਸੱਚਾ ਸੁਪਨਾ ਦਿਖਾਇਆ, ਜਿਹੜਾ ਅਸਲੀਅਤ ਦੇ ਅਨੁਸਾਰ ਹੈ। ਨਿਰਸੰਦੇਹ ਅੱਲਾਹ ਨੇ ਚਾਹਿਆ ਤਾਂ ਤੁਸੀਂ ਮਸਜਿਦ-ਏ-ਹਾਰਾਮ ਵਿਚ ਸ਼ਾਂਤੀ ਦੇ ਨਾਲ, ਆਪਣੇ ਸਿਰਾਂ ਦੇ ਵਾਲ ਕੱਟਵਾਊਂਦੇ ਹੋਏ ਜ਼ਰੂਰ ਢਾਖ਼ਿਲ ਹੋਵੋਗੇ ਅਤੇ ਤੁਹਾਨੂੰ ਕੋਈ ਡਰ ਨਹੀਂ ਹੋਵੇਗਾ। ਸੋ ਅੱਲਾਹ ਨੇ ਉਹ ਗੱਲ ਸਮਝੀ ਜਿਹੜੀ ਤੁਸੀਂ ਨਹੀਂ ਸਮਝੀ। ਸੋ ਇਸ ਤੋਂ ਪਹਿਲਾਂ ਉਸ ਨੇ ਇੱਕ ਜਿੱਤ ਦੇ ਦਿਤੀ।

28ਅਤੇ ਅੱਲਾਹ ਹੀ ਹੈ ਜਿਸ ਨੇ ਆਪਣੇ ਰਸੂਲਾਂ ਨੂੰ ਮਾਰਗ ਦਰਸ਼ਨ ਅਤੇ ਸੱਚੇ ਦੀਨ ਨਾਲ ਭੇਜਿਆ। ਤਾਂ ਕਿ ਉਹ ਉਸ ਨੂੰ ਸਾਰੇ ਧਰਮਾਂ ਤੇ ਭਾਰੀ ਰੱਖੇ ਅਤੇ (ਹੱਕ ਸੱਚ ਲਈ) ਅੱਲਾਹ ਹੀ ਗਵਾਹੀ ਲਈ ਕਾਫ਼ੀ ਹੈ।

29ਮੁਹੰਮਦ ਅੱਲਾਹ ਦੇ ਰਸੂਲ ਹਨ ਅਤੇ ਜਿਹੜੇ ਲੋਕ ਉਸ ਦੇ ਨਾਲ ਹਨ, ਉਹ ਇਨਕਾਰੀਆਂ ਲਈ ਸਖ਼ਤ ਤੇ ਆਪਿਸ ਵਿਚ ਦਿਆਲੂ ਹਨ। ਤੁਸੀਂ ਉਨ੍ਹਾਂ ਨੂੰ ਰੂਕੂਅ (ਝੁੱਕਣਾ) ਵਿਚ ਅਤੇ ਸਿੱਜਦੇ ਵਿਚ ਵੇਖੌਗੇ। ਉਹ ਅੱਲਾਹ ਦੀ ਕਿਰਪਾ ਅਤੇ ਉਸ ਦੀ ਪ੍ਰਸੰਨਤਾ ਦੀ ਚਾਹਤ ਵਿਚ ਲੱਗੇ ਰਹਿੰਦੇ ਹਨ। ਉਨ੍ਹਾਂ ਦੀਆਂ ਨਿਸ਼ਾਨੀਆਂ ਸਿੱਜਦੇ ਦੇ ਪ੍ਰਭਾਵ ਨਾਲ ਉਨ੍ਹਾਂ ਦੇ ਚਿਹਰਿਆਂ ਤੇ ਹਨ ਉਨ੍ਹਾਂ ਦਾ ਇਹ ਪ੍ਰਮਾਣ ਤੌਰੇਤ ਵਿਚ ਹੈ। ਅਤੇ ਇੰਜੀਲ ਵਿਚ ਉਨ੍ਹਾਂ ਦੀ ਮਿਸਾਲ ਇਹ ਹੈ ਜਿਵੇਂ ਖੇਤੀ, (ਬੀਜ਼) ਨੇ ਧਰਤੀ ਵਿਚੋਂ ਆਪਣਾ ਕਰੂੰਬਲ (ਅੰਕੁਰ) ਕੱਢਿਆ, ਫਿਰ ਉਸ ਨੂੰ ਪਕਿਆਈ ਦਿੱਤੀ ਅਤੇ ਫਿਰ ਉਹ ਮੋਟਾ ਹੋਇਆ ਫਿਰ ਆਪਣੇ ਤੜੇਂ ਤੇ ਖੜ੍ਹਾ ਹੋ ਗਿਆ। ਉਹ ਕਿਸਾਨਾਂ ਨੂੰ ਚੰਗਾ ਲੱਗਦਾ ਹੈ ਤਾਂ ਕਿ (ਅੱਲਾਹ) ਉਸ ਨਾਲ ਅਵੱਗਿਆਕਾਰੀਆਂ ਨੂੰ ਬੁਲਾਵੇ। ਉਨ੍ਹਾਂ ਵਿਚੋਂ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਅੱਲਾਹ ਨੇ ਉਨ੍ਹਾਂ ਨਾਲ ਮੁਆਫ਼ੀ ਅਤੇ ਵੱਡੇ ਪੁੰਨ ਦਾ ਵਾਅਦਾ ਕੀਤਾ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath