ਇਸਲਾਮ
ਪਿੱਛੇ

46. ਅਲ-ਅਹਕਾਫ਼

1ਹਾ. ਮੀਮ.।

2ਇਹ ਕਿਤਾਬ ਅੱਲਾਹ ਪ੍ਰਭਾਵਸ਼ਾਲੀ, ਬਿਬੇਕ ਵਾਲੇ (ਅੱਲਾਹ) ਵੱਲੋਂ ਉਤਾਰੀ ਗਈ ਹੈ।

3ਕੀ ਅਸੀਂ ਆਕਾਸ਼ਾਂ ਅਤੇ ਧਰਤੀ ਨੂੰ ਅਤੇ ਇਨ੍ਹਾਂ ਦੇ ਵਿਚਕਾਰ ਦੀਆਂ ਚੀਜ਼ਾਂ ਨੂੰ ਨਹੀਂ ਪੈਦਾ ਕੀਤਾ, ਪਰ ਹੱਕ ਦੇ ਨਾਲ ਅਤੇ ਮਿੱਥੇ ਹੋਏ ਸਮੇਂ ਤੱਕ। ਅਤੇ ਜਿਹੜੇ ਲੋਕ ਇਨਕਾਰੀ ਹਨ, ਉਹ ਉਸ ਤੋਂ ਮੂੰਹ ਮੋੜਦੇ ਹਨ, ਜਿਸ ਤੋਂ ਉਨ੍ਹਾਂ ਨੂੰ ਡਰਾਇਆ ਗਿਆ ਹੈ।

4ਆਖੋਂ, ਕਿ ਤੁਸੀਂ ਵਿਚਾਰ ਵੀ ਕੀਤਾ ਹੈ ਉਨ੍ਹਾਂ ਚੀਜ਼ਾਂ ਤੇ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਬਿਨਾਂ ਪੁਕਾਰਦੇ ਹੋ, ਮੈਨੂੰ ਦਿਖਾਉ ਕਿ ਉਨ੍ਹਾਂ ਨੇ ਧਰਤੀ ਤੇ ਕੀ ਕੀ ਬਣਾਇਆ, ਜਾਂ ਉਨ੍ਹਾਂ ਦੀ ਆਕਾਸ਼ ਵਿਚ ਕੀ ਸਾਂਝੇਦਾਰੀ ਹੈ। ਮੇਰੇ ਕੋਲ ਇਸ ਤੋਂ ਪਹਿਲਾਂ ਦੀ ਕਿਤਾਬ ਲੈ ਆਉ, ਜਾਂ ਕੋਈ ਗਿਆਨ ਜਿਹੜਾ ਚੱਲਿਆ ਆਉਂਦਾ ਹੋਵੇ। (ਉਸ ਦੀ ਨਕਲ ਲੈ ਆਵੋ) ਜੇਕਰ ਤੁਸੀਂ ਸੱਚੇ ਹੋ।

5ਅਤੇ ਉਸ ਬੰਦੇ ਤੋਂ ਵੱਧ ਕੁਰਾਹੀਆ ਕੌਣ ਹੋਵੇਗਾ, ਜਿਹੜਾ ਅੱਲਾਹ ਨੂੰ ਛੱਡ ਦੇ ਉਨ੍ਹਾਂ ਨੂੰ ਸੱਦੇ ਜਿਹੜੇ ਕਿਆਮਤ ਤੱਕ ਉਨ੍ਹਾਂਨੂੰ ਉਨ੍ਹਾਂ ਦਾ ਜਵਾਬ ਨਹੀਂ ਦੇ ਸਕਦੇ ਅਤੇ ਉਨ੍ਹਾਂਨੂੰ ਉਨ੍ਹਾਂ ਦੇ ਸੱਦਣ ਦੀ ਵੀ ਜਾਣਕਾਰੀ ਨਹੀਂ।

6ਅਤੇ ਜਦੋਂ ਲੋਕ ਇੱਕਠੇ ਕੀਤੇ ਜਾਣਗੇ ਤਾਂ ਉਹ ਉਨ੍ਹਾਂ ਦੇ ਦੁਸ਼ਮਣ ਹੋਣਗੇ ਅਤੇ ਉਨ੍ਹਾਂ ਦੀ ਪੂਜਾ ਤੋਂ ਇਨਕਾਰੀ ਹੋ ਜਾਣਗੇ।

7ਅਤੇ ਜਦੋਂ ਸਾਡੀਆਂ ਸਪੱਸ਼ਟ ਆਇਤਾਂ ਉਨ੍ਹਾਂ ਨੂੰ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਤਾਂ ਇਨਕਾਰੀ ਲੋਕ ਉਸ ਸੱਚ ਦੇ ਬਾਰੇ ਜਿਹੜਾ ਜਦੋਂ ਉਨ੍ਹਾਂ ਦੇ ਕੋਲ ਪਹੁੰਚਿਆ ਕਹਿੰਦੇ ਹਨ ਕਿ ਇਹ ਪ੍ਰਤੱਖ ਜਾਦੂ ਹੈ।

8ਕੀ ਇਹ ਲੋਕ ਆਖਦੇ ਹਨ ਕਿ ਇਸ ਰਸੂਲ ਨੇ ਇਸ ਨੂੰ ਆਪਣੇ ਵੱਲੋਂ ਘੜਿਆ ਹੈ। ਆਖੋ, ਕਿ ਜੇਕਰ ਮੈਂ ਇਸ ਨੂੰ ਆਪਣੇ ਵੱਲੋਂ ਬਣਾਇਆ ਹੈ ਤਾਂ ਤੁਸੀਂ ਲੋਕ ਮੈਨੂੰ ਭੋਰਾ ਵੀ ਅੱਲਾਹ ਤੋਂ ਬਚਾ ਨਹੀਂ ਸਕਦੇ। ਜਿਹੜੀਆਂ ਗੱਲਾਂ ਤੁਸੀਂ ਘੜਦੇ ਹੋ ਅੱਲਾਹ ਉਨ੍ਹਾਂ ਨੂੰ ਚੰਗੀ ਤਰਾਂ ਜਾਣਦਾ ਹੈ। ਉਹ ਮੇਰੇ ਅਤੇ ਤੁਹਾਡੇ ਵਿਚ ਗਵਾਹੀ ਲਈ ਕਾਫ਼ੀ ਹੈ। ਅਤੇ ਉਹ ਮੁਆਫ਼ ਕਰਨ ਵਾਲਾ ਅਤੇ ਰਹਿਮਤ ਹੈ।

9ਆਖੋ, ਕਿ ਮੈਂ ਕੋਈ ਅਨੋਖਾ ਨਬੀ ਨਹੀਂ ਹਾਂ ਅਤੇ ਮੈਂ ਨਹੀਂ ਜਾਣਦਾ ਕਿ ਮੇਰੇ ਨਾਲ ਕੀ ਸਲੂਕ ਕੀਤਾ ਜਾਵੇਗਾ। ਅਤੇ ਤੁਹਾਡੇ ਨਾਲ ਕੀ ਸਲੂਕ ਕੀਤਾ ਜਾਵੇਗਾ। ਮੈਂ` ਤਾਂ ਸਿਰਫ਼ ਉਸ ਦਾ ਹੀ ਪਾਲਣ ਕਰਦਾ ਹਾਂ ਜਿਹੜਾ ਮੇਰੇ ਵੱਲ ਵਹੀ (ਪ੍ਰਕਾਸ਼ਨਾ) ਦੇ ਰਾਹੀਂ ਆਉਂਦਾ ਹੈ। ਅਤੇ ਮੈਂ ਤਾਂ ਸਿਰਫ਼ ਇੱਕ ਪ੍ਰਤੱਖ ਸਾਵਧਾਨ ਕਰਨ ਵਾਲਾ ਹਾਂ।

10ਆਖੋ, ਕਿ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਇਹ ਕੁਰਆਨ ਅੱਲਾਹ ਵੱਲੋਂ ਹੀ ਹੋਵੇ ਅਤੇ ਤੁਸੀਂ ਇਸ ਨੂੰ ਨਹੀਂ ਮੰਨਿਆ ਅਤੇ ਇਸਰਾਈਲ ਦੀ ਔਲਾਦ ਵਿਚੋਂ ਇੱਕ ਗਵਾਹ ਨੇ ਇਸ ਵਰਗੀ ਕਿਤਾਬ ਦੀ ਗਵਾਹੀ ਦਿੱਤੀ ਹੈ। ਇਸ ਲਈ ਉਹ ਈਮਾਨ ਲਿਆਇਆ ਅਤੇ ਤੁਸੀਂ ਹੰਕਾਰ ਕੀਤਾ। ਬੇਸ਼ੱਕ ਅੱਲਾਹ ਜ਼ਾਲਿਮਾਂ ਨੂੰ ਨਸੀਹਤ ਪ੍ਰਦਾਨ ਨਹੀਂ ਕਰਦਾ।

11ਅਤੇ ਇਨਕਾਰ ਕਰਨ ਵਾਲੇ, ਈਮਾਨ ਲਿਆਉਣ ਵਾਲਿਆਂ ਦੇ ਸਬੰਧ ਵਿਚ ਕਹਿੰਦੇ ਹਨ ਕਿ ਜੇਕਰ ਕੋਈ ਚੰਗੀ ਵਸਤੂ ਹੁੰਦੀ ਤਾਂ ਉਹ ਇਸ ਲਈ ਸਾਡੇ ਤੋਂ ਪਹਿਲਾਂ ਨਾ ਭੱਜਦੇ। ਅਤੇ ਕਿਉਂਕਿ ਉਨ੍ਹਾਂ ਨੇ ਇਸ ਤੋਂ ਮਾਰਗ ਦਰਸ਼ਨ ਪ੍ਰਾਪਤ ਨਹੀਂ' ਕੀਤਾ, ਤਾਂ ਹੁਣ ਉਹ ਆਖਣਗੇ ਕਿ ਇਹ ਤਾਂ ਪੁਰਾਣਾ ਝੂਠ ਹੈ।

12ਅਤੇ ਇਸ ਤੋਂ ਪਹਿਲਾਂ ਮੂਸਾ ਦੀ ਕਿਤਾਬ ਨਸੀਹਤ ਅਤੇ ਰਹਿਮਤ ਵਾਲੀ ਸੀ। ਅਤੇ ਇਹ ਇੱਕ ਕਿਤਾਬ ਹੈ ਜਿਹੜੀ ਉਸ ਦੀ ਅਰਬੀ ਭਾਸ਼ਾ ਵਿਚ ਪੂਸ਼ਟੀ ਕਰਦੀ ਹੈ। ਤਾਂ ਕਿ ਉਨ੍ਹਾਂ ਲੋਕਾਂ ਨੂੰ ਡਰਾਇਆ ਜਾਵੇ, ਜਿਲ੍ਹਾਂ ਨੇ ਜ਼ੁਲਮ ਕੀਤਾ। ਅਤੇ ਇਹ ਨੇਕ ਲੋਕਾਂ ਲਈ ਖੁਸ਼ਖ਼ਬਰੀ ਹੈ।

13ਬੇਸ਼ੱਕ ਜਿਨ੍ਹਾਂ ਲੋਕਾਂ ਨੇ ਆਖਿਆ ਕਿ ਸਾਡਾ ਰੱਬ ਅੱਲਾਹ ਹੈ, ਫਿਰ ਉਹ ਉਸ ਤੇ ਟਿਕੇ ਰਹੇ ਤਾਂ ਉਨ੍ਹਾਂ ਲੋਕਾਂ ਨੂੰ ਕੋਈ ਡਰ ਨਹੀਂ ਅਤੇ ਨਾ ਉਹ ਦੁਖੀ ਹੋਣਗੇ।

14ਇਹੀ ਲੋਕ ਜੰਨਤ ਵਾਲੇ ਹਨ, ਜਿਹੜੇ ਉਸ ਵਿਚ ਹਮੇਸ਼ਾ ਰਹਿਣਗੇ, ਉਨ੍ਹਾਂ ਕਰਮਾਂ ਦੇ ਕਾਰਨ ਜਿਹੜੇ ਇਹ ਦੁਨੀਆਂ ਵਿਚ ਕਰਦੇ ਸਨ।

15ਅਤੇ ਅਸੀਂ ਮਨੁੱਖ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਮਾਤਾ ਪਿਤਾ ਦੇ ਨਾਲ ਚੰਗਾ (ਸਲੂਕ) ਕਰੇ, ਉਸ ਦੀ ਮਾਂ ਨੇ ਕਸ਼ਟ ਸਹਿਤ ਉਸ ਨੂੰ ਆਪਣੇ ਗਰਭ ਵਿਚ ਰੱਖਿਆ ਅਤੇ ਕਸ਼ਟ ਦੇ ਨਾਲ ਹੀ ਉਸ ਨੂੰ ਜਨਮ ਦਿੱਤਾ ਅਤੇ ਉਸ ਦਾ ਦੁੱਧ ਛੱਡਣਾ ਤੀਹ ਮਹੀਨਿਆਂ ਵਿਚ ਹੋਇਆ। ਇਥੋਂ ਤੱਕ ਕਿ ਜਦੋਂ ਉਹ ਆਪਣੀ ਜਵਾਨੀ ਦੀ ਅਵੱਸਥਾ ਨੂੰ ਪਹੁੰਚਿਆ ਅਤੇ ਚਾਲੀ ਸਾਲ ਦੀ ਉਮਰ ਦਾ ਹੋ ਗਿਆ ਤਾਂ ਉਹ ਕਹਿਣ ਲੱਗਾ, ਕਿ ਹੇ ਮੇਰੇ ਪਾਲਣਹਾਰ! ਮੈਨੂੰ ਤਾਕਤ ਬਖਸ਼ ਕਿ ਮੈ' ਤੇਰੇ ਉਪਕਾਰ ਲਈ ਸ਼ੁਕਰ ਅਦਾ ਕਰ ਸਕਾਂ, ਜਿਹੜਾ ਤੂੰ ਮੇਰੇ ਉੱਪਰ ਕੀਤਾ ਹੈ ਅਤੇ ਮੇਰੇ ਮਾਤਾ ਪਿਤਾ ਤੇ ਕੀਤਾ ਹੈ। ਅਤੇ ਇਹ ਕਿ ਮੈਂ ਭਲੇ ਕਰਮ ਕਰਾਂ, ਜਿਸ ਨਾਲ ਤੂੰ ਪ੍ਰਸੰਨ ਹੋਵੇ ਅਤੇ ਮੇਰੀ ਔਲਾਦ ਵਿਚੋਂ ਵੀ ਮੈਨੂੰ ਨੇਕ ਔਲਾਦ ਦੇ। ਮੈਂ ਤੇਰੇ ਵੱਲ ਧਿਆਨ ਕੀਤਾ ਅਤੇ ਮੈਂ ਹੁਕਮ ਮੰਨਣ ਵਾਲਿਆਂ ਵਿਚੋਂ' ਹਾਂ।

16ਇਹ ਹੀ ਲੋਕ ਹਨ ਜਿਨ੍ਹਾਂ ਦੇ ਚੰਗੇ ਕਰਮਾਂ ਨੂੰ ਅਸੀਂ ਸਵੀਕਾਰ ਕਰਾਂਗੇ। ਅਤੇ ਇਨ੍ਹਾਂ ਦੇ ਮਾੜੇ ਕਰਮਾਂ ਨੂੰ ਅਸੀਂ ਮੁਆਫ਼ ਕਰ ਦੇਵਾਂਗੇ। ਇਹ ਜੰਨਤ ਵਾਲਿਆਂ ਵਿਚ ਹੋਣਗੇ। ਇਹ ਸੱਚਾ ਵਾਅਦਾ ਹੈ, ਜਿਹੜਾ ਇਨ੍ਹਾਂ ਨਾਲ ਕੀਤਾ ਜਾਂਦਾ ਸੀ।

17ਅਤੇ ਜਿਸ ਨੇ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਵੂਖੀ ਹਾਂ। ਕੀ ਤੁਸੀਂ ਮੈਨੂੰ ਇਹ ਡਰ ਦਿਲਾਉਂਦੇ ਹੋ ਕਿ ਮੈਂ ਕਬਰ ਵਿਚੋਂ ਕੱਢਿਆ ਜਾਵਾਂਗਾ। ਹਾਲਾਂਕਿ ਮੇਰੇ ਤੋਂ ਪਹਿਲਾਂ ਬਹੁਤ ਸਾਰੀਆਂ ਕੌਮਾਂ ਗੁਜ਼ਰ ਚੁੱਕੀਆਂ ਹਨ। ਅਤੇ ਉਹ ਦੋਵੇ ਅੱਲਾਹ ਕੌਲ ਫਰਿਆਦ ਕਰਦੇ ਹਨ ਕਿ ਤੇਰਾ ਨਾਸ਼ ਹੋਵੇ, ਤੂੰ ਈਮਾਨ ਲਿਆ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਇਸ ਲਈ ਉਹ ਆਖਦਾ ਕਿ ਇਹ ਸਭ ਹੋ ਚੁੱਕਿਆਂ ਦੀਆਂ ਕਹਾਣੀਆਂ ਹਨ।

18ਇਹ ਉਹ ਲੋਕ ਹਨ, ਜਿਨ੍ਹਾਂ ਤੇ ਅੱਲਾਹ ਦਾ ਵਚਨ ਪੂਰਾ ਹੋਇਆ, ਉਨ੍ਹਾਂ ਵਰਗਾਂ ਦੇ ਨਾਲ ਜਿਹੜੇ ਇਨ੍ਹਾਂ ਤੋਂ ਪਹਿਲਾਂ ਜਿੰਨਾਂ ਅਤੇ ਮਨੁੱਖਾਂ ਵਿਚੋਂ' ਹੋਏ। ਬੇਸ਼ੱਕ ਉਹ ਨੁਕਸਾਨ ਵਿਚ ਰਹੇ।

19ਹਰੇਕ ਲਈ ਉਨ੍ਹਾਂ ਦੇ ਕਰਮਾ ਦੇ ਅਨੁਸਾਰ ਦਰਜੇ ਹੋਣਗੇ। ਅਤੇ ਤਾਂ ਕਿ ਅੱਲਾਹ ਸਭ ਨੂੰ ਉਨ੍ਹਾਂ ਦੇ ਕਰਮ ਪੂਰੇ ਕਰ ਦੇਵੇ। ਅਤੇ ਉਨ੍ਹਾਂ ਤੇ ਜ਼ੁਲਮ ਨਹੀਂ ਹੋਵੇਗਾ।

20ਅਤੇ ਜਿਸ ਦਿਨ ਇਨਕਾਰ ਕਰਨ ਵਾਲੇ ਅੱਗ ਦੇ ਸਾਹਮਣੇ ਲਿਆਂਦੇ ਜਾਣਗੇ। (ਉਨ੍ਹਾਂ ਨੂੰ ਆਖਿਆ ਜਾਵੇਗਾ ਕਿ) ਤੁਸੀਂ ਆਪਣੀਆਂ ਚੰਗੀਆਂ ਚੀਜ਼ਾਂ ਸੰਸਾਰ ਦੇ ਜੀਵਨ ਵਿਚ ਲੈ ਚੁੱਕੇ ਹੋ ਅਤੇ ਉਨ੍ਹਾਂਨੂੰ ਭੋਗ ਚੁੱਕੇ ਹੋ। ਤਾਂ ਅੱਜ ਤੁਹਾਨੂੰ ਅਪਮਾਨ ਦਾ ਦੰਡ ਦਿੱਤਾ ਜਾਵੇਗਾ। ਇਸ ਕਾਰਨ ਕਿ ਤੁਸੀਂ ਸੰਸਾਰ ਵਿਚ ਵਿਅਰਥ ਹੰਕਾਰ ਕਰਦੇ ਸੀ ਅਤੇ ਇਸ ਕਾਰਨ ਵੀ ਕਿ ਤੁਸੀਂ ਇਨਕਾਰ ਕਰਦੇ ਸੀ।

21ਅਤੇ ਆਦ ਦੇ ਭਰਾ (ਹੂਦ) ਨੂੰ ਯਾਦ ਕਰੋ, ਜਦੋਂ ਉਸ ਨੇ ਆਪਣੀ ਕੌਮ ਨੂੰ ਅਹਕਾਫ (ਰੇਤ ਦੇ ਟਿੱਬੇ) ਵਿਚ ਡਰਾਇਆ। ਅਤੇ ਡਰਾਉਣ ਵਾਲੇ ਉਸ ਤੋਂ ਪਹਿਲਾਂ ਵੀ ਗੁਜ਼ਰ ਚੁੱਕੇ ਸਨ ਅਤੇ ਉਹ ਇਸ ਤੋਂ ਬਾਅਦ ਵੀ ਆਏ ਕਿ ਅੱਲਾਹ ਤੋ ਬਿਨਾਂ ਕਿਸੇ ਹੋਰ ਦੀ ਪੂਜਾ ਨਾ ਕਰੋ। ਮੈਂ ਤੁਹਾਡੇ ਉੱਪਰ ਇੱਕ ਭਿਆਨਕ ਦਿਨ ਦੀ ਆਫ਼ਤ ਤੋਂ ਡਰਦਾ ਹਾਂ।

22ਉਨ੍ਹਾਂ ਨੇ ਆਖਿਆ ਕਿ ਤੁਸੀਂ ਸਾਡੇ ਕੋਲ ਇਸ ਲਈ ਆਏ ਹੋ ਕਿ ਸਾਨੂੰ ਸਾਡੇ ਪੂਜਨੀਕਾਂ (ਦੀ ਪੂਜਾ) ਤੋਂ ਹਟਾ ਦੇਵੇ। ਤਾਂ ਜੇਕਰ ਤੁਸੀਂ ਸੱਚੇ ਹੋ ਤਾਂ ਉਹ ਚੀਜ਼ ਸਾਡੇ ਤੇ ਲਿਆਉ, ਜਿਸ ਦਾ ਤੁਸੀ ਸਾਡੇ ਨਾਲ ਵਾਅਦਾ ਕਰਦੇ ਹੋ।

23ਉਸ ਨੇ ਆਖਿਆ ਕਿ ਇਸ ਦਾ ਗਿਆਨ ਤਾਂ ਅੱਲਾਹ ਨੂੰ ਹੈ। ਹੈ। ਪਰੰਤੂ ਮੈ' ਤੁਹਾਨੂੰ ਦੇਖਦਾ ਹਾਂ ਕਿ ਤੁਸੀ ਲੋਕ ਨਾ-ਸਮਝੀ ਦੀਆਂ ਗੱਲਾਂ ਕਰਦੇ ਹੋ।

24ਸੋ ਜਦੋਂ ਉਨ੍ਹਾਂ ਨੇ ਉਸਨੂੰ ਬੱਦਲਾਂ ਦੇ ਰੂਪ ਵਿਚ ਆਪਣੀਆਂ ਘਾਟੀਆਂ ਵੱਲ ਆਉਂਦੇ ਹੋਏ ਦੇਖਿਆ ਤਾਂ ਉਨ੍ਹਾਂ ਨੇ ਆਖਿਆ ਕਿ ਇਹ ਤਾਂ ਬੱਦਲ ਹੈ ਜਿਹੜਾ ਸਾਡੇ ਉੱਪਰ ਵਰ੍ਹੇਗਾ। ਨਹੀਂ ਸਗੋਂ ਇਹ ਉਹ ਚੀਜ਼ ਹੈ ਜਿਸ ਲਈ ਤੁਸੀਂ ਕਾਹਲੀ ਕਰ ਰਹੇ ਸੀ। ਇੱਕ ਹਨੇਰੀ ਹੈ ਜਿਸ ਵਿਚ ਦਰਦਨਾਕ ਸਜ਼ਾ ਹੈ।

25ਉਹ ਹਰੇਕ ਚੀਜ਼ ਨੂੰ ਆਪਣੇ ਰੱਬ ਦੇ ਹੁਕਮ ਨਾਲ ਉਖਾੜ ਸੁੱਟੇਗੀ। ਤਾਂ ਉਹ ਅਜਿਹੇ ਹੋ ਗਏ ਕਿ ਉਨ੍ਹਾਂ ਦੇ ਘਰਾਂ ਤੋਂ ਬਿਨਾਂ ਉੱਤੇ ਕੁਝ ਦਿਖਾਈ ਨਹੀਂ' ਦਿੰਦਾ ਸੀ। ਅਪਰਾਧੀਆਂ ਨੂੰ ਅਸੀਂ ਇਸ ਤਰਾਂ ਹੀ ਦੰਡ ਦਿੰਦੇ ਹਾਂ।

26ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਗੱਲਾਂ ਵਿਚ ਤਾਕਤ ਬਖਸ਼ੀ ਸੀ ਜਿਹੜੀ ਤੁਹਾਨੂੰ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ ਕੰਨ, ਅੱਖਾਂ ਅਤੇ ਦਿਲ ਦਿੱਤੇ ਪਰੰਤੂ ਉਹ ਕੰਨ, ਅੱਖਾਂ ਅਤੇ ਦਿਲ ਉਨ੍ਹਾਂ ਦੇ ਕੂਝ ਵੀ ਕੰਮ ਨਹੀਂ ਆਏ। ਕਿਉਂਕਿ ਉਹ ਅੱਲਾਹ ਦੀਆਂ ਆਇਤਾਂ ਤੋਂ ਇਨਕਾਰ ਕਰਦੇ ਸਨ ਅਤੇ ਉਨ੍ਹਾਂ ਨੂੰ ਉਸ ਚੀਜ਼ ਨੇ ਘੇਰ ਲਿਆ, ਜਿਸ ਦਾ ਉਹ ਮਜ਼ਾਕ ਉਡਾਉਂਦੇ ਸਨ।

27ਅਤੇ ਅਸੀਂ ਤੁਹਾਡੇ ਆਸੇ ਪਾਸੇ ਦੀਆਂ ਬਸਤੀਆਂ ਵੀ ਨਸ਼ਟ ਕਰ ਦਿੱਤੀਆਂ ਅਤੇ ਅਸੀਂ ਵਾਰ-ਵਾਰ ਆਪਣੀਆਂ ਨਿਸ਼ਾਨੀਆਂ ਦੱਸੀਆਂ ਤਾਂ ਕਿ ਉਹ ਸੰਭਲ ਜਾਣ।

28ਤਾਂ ਉਨ੍ਹਾਂ ਨੇ ਕਿਉਂ ਉਨ੍ਹਾਂ ਦੀ ਮਦਦ ਨਾ ਕੀਤੀ, ਜਿਨ੍ਹਾਂ ਨੂੰ ਉਨ੍ਹਾਂ ਨੇ ਅੱਲਾਹ ਤੋਂ ਬਿਨਾਂ ਉਸ (ਅੱਲਾਹ) ਦੀ ਨੇੜਤਾ ਪ੍ਰਾਪਤ ਕਰਨ ਲਈ ਪੂਜਨੀਕ ਬਣਾ ਰੱਖਿਆ ਸੀ। ਸਗੋਂ ਉਹ ਸਾਰੇ ਉਨ੍ਹਾਂ ਤੋਂ ਗਾਇਬ ਹੋ ਗਏ। ਇਹ ਉਨ੍ਹਾਂ ਦਾ ਝੂਠ ਸੀ ਅਤੇ ਇਹ ਉਨ੍ਹਾਂ ਦੀਆਂ ਘੜ੍ਹੀਆਂ ਹੋਈਆਂ ਗੱਲਾਂ ਸੀ।

29ਅਤੇ ਜਦੋਂ ਅਸੀਂ' ਜਿੰਨਾਂ ਦੇ ਇੱਕ ਵਰਗ ਨੂੰ ਤੁਹਾਡੇ ਵੱਲ ਲੈ ਆਏ, ਉਹ ਕੁਰਆਨ ਸੁਣਨ ਲੱਗੇ। ਸੋ ਜਦੋਂ ਉਹ ਉਸ ਦੇ ਕੋਲ ਆਏ, ਤਾਂ ਕਹਿਣ ਲੱਗੇ ਕਿ ਚੁੱਪ ਰਹੋ। ਫਿਰ ਜਦੋਂ ਕੁਰਆਨ ਪੜ੍ਹਿਆ ਜਾ ਚੁੱਕਿਆ, ਤਾਂ ਉਹ ਲੋਕ ਉਪਦੇਸ਼ ਦਾਤੇ ਬਣ ਕੇ ਆਪਣੀ ਕੌਮ ਵੱਲ ਵਾਪਿਸ ਚਲੇ ਗਏ।

30ਉਨ੍ਹਾਂ ਨੇ ਆਖਿਆ ਕਿ ਹੇ ਮੇਰੀ ਕੌਮ! ਅਸੀਂ ਇੱਕ ਕਿਤਾਬ ਸੁਣੀ ਹੈ, ਜਿਹੜੀ ਮੂਸਾ ਤੋਂ ਬਾਅਦ ਉਤਾਰੀ ਗਈ ਹੈ। ਉਨ੍ਹਾਂ ਭਵਿੱਖ ਬਾਣੀਆਂ ਦੀ ਪੁਸ਼ਟੀ ਕਰਦੀ ਹੋਈ, ਜਿਹੜੀਆਂ ਇਸ ਤੋਂ ਪਹਿਲਾਂ ਤੋਂ ਮੌਜੂਦ ਹਨ। ਉਹ ਸੱਚ ਵੱਲ ਅਤੇ ਇੱਕ ਸਿੱਧੇ ਰਾਹ ਦੀ ਮਾਰਗ ਦਰਸ਼ਨ ਕਰਦੀ ਹੈ।

31ਹੇ ਮੇਰੀ ਕੌਮ! ਅੱਲਾਹ ਵੱਲ ਬੁਲਾਉਣ ਵਾਲੇ ਦਾ ਸੱਦਾ ਸਵੀਕਾਰ ਕਰੋ ਅਤੇ ਉਸ ਤੇ ਈਮਾਨ ਲੈ ਆਉ। ਅੱਲਾਹ ਤੁਹਾਡੇ ਪਾਪਾਂ ਨੂੰ ਮੁਆਫ਼ ਕਰ ਦੇਵੇਗਾ। ਅਤੇ ਤੁਹਾਨੂੰ ਦਰਦਨਾਕ ਸਜ਼ਾ ਤੋਂ ਬਚਾ ਲਵੇਗਾ।

32ਅਤੇ ਜਿਹੜੇ ਬੰਦੇ ਅੱਲਾਹ ਦੇ ਸੱਦੇ ਤੋਂ “ਮੈਂ ਹਾਜ਼ਿਰ ਹਾਂ” ਨਹੀਂ ਆਖੇਗਾ, ਤਾਂ ਉਹ ਧਰਤੀ ਤੇ (ਅੱਲਾਹ ਨੂੰ) ਹਰਾ ਨਹੀਂ ਸਕਦਾ ਅਤੇ ਅੱਲਾਹ ਤੋਂ ਬਿਨਾਂ ਉਸ ਦਾ ਕੋਈ ਸਹਾਇਕ ਨਹੀਂ' ਹੋਵੇਗਾ। ਅਜਿਹੇ ਲੋਕ ਪ੍ਰਤੱਖ ਕੁਰਾਹੀਏ ਹਨ।

33ਕੀ ਉਨ੍ਹਾਂ ਲੋਕਾਂ ਨੇ ਨਹੀਂ ਦੇਖਿਆ ਕਿ ਜਿਸ ਅੱਲਾਹ ਨੇ ਆਕਾਸ਼ਾਂ ਅਤੇ ਧਰਤੀ ਨੂੰ ਪੈਦਾ ਕੀਤਾ ਅਤੇ ਅਜਿਹਾ ਕਰਦਿਆਂ ਉਹ ਥੱਕਿਆ ਵੀ ਨਹੀਂ। ਉਹ ਮੁਰਦਿਆਂ ਨੂੰ ਜੀਵਤ ਕਰਨ ਦੀ ਵੀ ਤਾਕਤ ਰੱਖਦਾ ਹੈ। ਹਾਂ ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।

34ਅਤੇ ਜਿਸ ਦਿਨ ਇਹ ਇਨਕਾਰ ਕਰਨ ਵਾਲੇ ਅੱਗ ਦੇ ਅੱਗੇ ਲਿਆਂਦੇ ਜਾਣਗੇ (ਉਨ੍ਹਾਂ ਨੂੰ ਆਖਿਆ ਜਾਵੇਗਾ ਕਿ) ਕੀ ਇਹ ਅਸਲੀਅਤ ਨਹੀਂ ਹੈ। ਉਹ ਆਖਣਗੇ ਕਿ ਹਾਂ, ਸਾਨੂੰ ਸਾਡੇ ਰੱਬ ਦੀ ਸਹੁੰ। ਫਿਰ ਆਖਿਆ ਜਾਵੇਗਾ ਕਿ ਲਓ ਸੁਆਦ ਉਸ ਸਜ਼ਾ ਦਾ, ਇਨਕਾਰ ਕਰਨ ਦੇ ਬਦਲੇ ਜਿਹੜਾ ਤੁਸੀਂ ਕਰਿਆ ਕਰਦੇ ਸੀ।

35ਤਾਂ ਤੁਸੀਂ ਧੀਰਜ ਰੱਖੋ। ਜਿਸ ਤਰਾਂ ਹਿੰਮਤੀ ਪੈਗ਼ੰਬਰਾਂ ਨੇ ਧੀਰਜ ਰੱਖਿਆ। ਅਤੇ ਉਨ੍ਹਾਂ ਲਈ ਕਾਹਲੀ ਨਾ ਕਰੋ। ਜਿਸ ਦਿਨ ਇਹ ਲੋਕ ਉਸ ਚੀਜ਼ ਨੂੰ ਦੇਖਣਗੇ ਜਿਸ ਦਾ ਇਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ। ਤਾਂ ਸਮਝੋ ਜਿਵੇਂ ਉਹ ਦਿਨ ਦੀ ਇੱਕ ਘੜੀ ਤੋਂ ਵੱਧ (ਸੰਸਾਰ) ਵਿਚ ਨਹੀਂ ਰਹੇ। ਇਹ (ਕੁਰਆਨ) ਇੱਕ ਸੁਨੇਹਾ ਪਹੁੰਚਾਉਣਾ ਹੈ। ਤਾਂ ਉਹ ਹੀ ਲੋਕ ਨਸ਼ਟ ਹੋਣਗੇ, ਜਿਹੜੇ ਇਨਕਾਰੀ ਹਨ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath