ਇਸਲਾਮ
ਪਿੱਛੇ

45. ਅਲ-ਜਾਥੀਆ

1ਹਾ. ਮੀਮ

2ਇਹ ਤਾਕਤਵਰ ਅਤੇ ਹਿਕਮਤ ਵਾਲੇ ਅੱਲਾਹ ਵੱਲੋਂ ਉਤਾਰੀ ਹੋਈ ਕਿਤਾਬ ਹੈ।

3ਬੇਸ਼ੱਕ ਆਕਾਸ਼ਾਂ ਅਤੇ ਧਰਤੀ ਵਿਚ ਨਿਸ਼ਾਨੀਆਂ ਹਨ, ਈਮਾਨ ਵਾਲਿਆਂ ਲਈ।

4ਤੁਹਾਡੀ ਰਚਨਾ ਅਤੇ ਜੀਵਧਾਰੀਆਂ ਵਿਚ ਜਿਹੜੇ ਉਸ ਨੇ ਧਰਤੀ ਤੇ ਫੈਲਾ ਰੱਖੇ ਹਨ। ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ ਜਿਹੜੇ ਭਰੋਸਾ ਰੱਖਦੇ ਹਨ।

5ਰਾਤ ਅਤੇ ਦਿਨ ਦੇ ਆਉਣ ਜਾਣ ਵਿਚ ਅਤੇ ਉਸ ਦੇ ਰਿਜ਼ਕ ਵਿਚ ਜਿਹੜਾ ਅੱਲਾਹ ਨੇ ਆਕਾਸ਼ਾਂ ਵਿਚੋਂ ਉਤਾਰਿਆ, ਫਿਰ ਉਸ ਨਾਲ ਧਰਤੀ ਨੂੰ ਉਸ ਦੇ ਬੰਜਰ ਹੋ ਜਾਣ ਤੋਂ ਬਾਅਦ ਹਰੀ ਕਰ ਦਿੱਤਾ ਅਤੇ ਹਵਾਵਾਂ ਦੇ ਵਗਣ ਵਿਚ ਵੀ ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ ਜਿਹੜੇ ਮੱਤ ਰਖਦੇ ਹਨ।

6ਇਹ ਅੱਲਾਹ ਦੀਆਂ ਆਇਤਾਂ ਹਨ, ਜਿਨ੍ਹਾਂ ਨੂੰ ਅਸੀਂ ਸੱਚਾਈ ਦੇ ਨਾਲ ਤੁਹਾਨੂੰ ਸੁਣਾ ਰਹੇ ਹਾਂ। ਫਿਰ ਅੱਲਾਹ ਅਤੇ ਉਸ ਦੀਆਂ ਆਇਤਾਂ ਤੋਂ ਬਾਅਦ ਕਿਹੜੀ ਗੱਲ ਹੈ, ਜਿਸ ਤੇ ਉਹ ਈਮਾਨ ਲਿਆਉਣਗੇ।

7ਹਰ ਉਸ ਬੰਦੇ ਲਈ ਖਰਾਬੀ ਹੈ ਜਿਹੜਾ ਝੂਠਾ ਤੇ ਪਾਪੀ ਹੋਵੇ।

8ਜਿਹੜਾ ਅੱਲਾਹ ਦੀਆਂ ਆਇਤਾਂ ਨੂੰ ਸੁਣਦਾ ਹੈ, ਜਦੋਂ ਉਹ ਉਸ ਦੇ ਸਾਹਮਣੇ ਪੜ੍ਹੀਆਂ ਜਾਂਦੀਆਂ ਹਨ, ਫਿਰ ਉਹ ਹੰਕਾਰ ਦੇ ਨਾਲ ਅੜਿਆ ਰਹਿੰਦਾ ਹੈ। ਜਿਵੇਂ ਉਸ ਨੇ ਉਨ੍ਹਾਂ ਨੂੰ ਸੁਣਿਆ ਹੀ ਨਹੀਂ। ਤੁਸੀਂ ਉਸ ਨੂੰ ਇੱਕ ਦਰਦਨਾਕ ਸਜ਼ਾ ਦੀ ਖੂਸ਼ਖ਼ਬਰੀ ਦੇ ਦੇਵੋ।

9ਅਤੇ ਜਦੋਂ ਉਹ ਸਾਡੀਆਂ ਆਇਤਾਂ ਵਿਚੋਂ ਕਿਸੇ ਚੀਜ਼ ਦੀ ਲਈ ਅਪਮਾਨਜਨਕ ਸਜ਼ਾ ਹੈ।

10ਉਨ੍ਹਾਂ ਦੇ ਅੱਗੇ ਨਰਕ ਹੈ। ਅਤੇ ਜਿਹੜਾ ਕੁਝ ਉਨ੍ਹਾਂ ਨੇ ਕਮਾਇਆ, ਉਹ ਉਨ੍ਹਾਂ ਦੇ ਕੋਈ ਕੰਮ ਆਉਣ ਵਾਲਾ ਨਹੀਂ। ਅਤੇ ਨਾ ਉਹ ਜਿਨ੍ਹਾਂ ਨੂੰ ਅੱਲਾਹ ਤੋ ਬਿਨਾ ਪੂਜਨੀਕ ਬਣਾਇਆ ਹੈ। ਅਤੇ ਉਨ੍ਹਾਂ ਲਈ ਵੱਡੀ ਸਜ਼ਾ ਹੈ।

11ਇਹ ਨਸੀਹਤ ਹੈ, ਜਿਨ੍ਹਾਂ ਨੇ ਆਪਣੇ ਰੱਬ ਦੀਆਂ ਆਇਤਾਂ ਨੂੰ ਝੁਠਲਾਇਆ ਉਨ੍ਹਾਂ ਲਈ ਕਠੌਰ ਦਰਦਨਾਕ ਸਜ਼ਾ ਹੈ।

12ਅੱਲਾਹ ਹੀ ਹੈ ਜਿਸਨੇ ਤੁਹਾਡੇ ਲਈ ਸਾਗਰ ਨੂੰ ਵੱਸ ਵਿਚ ਕਰ ਦਿੱਤਾ ਹੈ। ਤਾਂ ਕਿ ਉਸ ਦੇ ਹੁਕਮ ਨਾਲ ਉਸ ਵਿਚ ਕਿਸ਼ਤੀਆਂ ਚੱਲਣ, ਤਾਂ ਕਿ ਤੁਸੀਂ ਉਸ ਦੀ ਕਿਰਪਾ ਤਲਾਸ਼ ਕਰੋ ਅਤੇ ਤਾਂ ਜੋ ਤੁਸੀਂ ਸ਼ੁਕਰ ਗੁਜ਼ਾਰ ਹੋਵੋ।

13ਅਤੇ ਉਸ ਨੇ ਆਪਣੇ ਵੱਲੋਂ ਆਕਾਸ਼ਾਂ ਅਤੇ ਧਰਤੀ ਦੀਆਂ ਸਪੂੰਰਨ ਚੀਜ਼ਾਂ ਨੂੰ ਤੁਹਾਡੇ ਵੱਸ ਵਿਚ ਕਰ ਦਿੱਤਾ ਹੈ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਸੋਚਦੇ ਹਨ।

14ਈਮਾਨ ਵਾਲਿਆਂ ਨੂੰ ਆਖੋ, ਕਿ ਉਨ੍ਹਾਂ ਲੋਕਾਂ ਨੂੰ ਮੁਆਫ਼ ਕਰਨ ਜਿਹੜੇ ਅੱਲਾਹ ਦੇ ਦਿਨਾਂ ਦੀ ਉਮੀਦ ਨਹੀਂ ਰੱਖਦੇ। ਤਾਂ ਕਿ ਅੱਲਾਹ ਇੱਕ ਕੌਮ ਨੂੰ ਉਸ ਦੀ ਕਮਾਈ ਦਾ ਬਦਲਾ ਦੇਵੇ।

15ਜਿਹੜਾ ਬੰਦਾ ਭਲੇ ਕਰਮ ਕਰੇਗਾ, ਉਸ ਦਾ ਲਾਭ ਉਸ ਲਈ ਹੀ ਹੈ। ਅਤੇ ਜਿਹੜਾ ਬੰਦਾ ਬੂਰੇ ਕੰਮ ਕਰੇਗਾ ਤਾਂ ਉਸ ਦੀ ਬਿਪਤਾ ਵੀ ਉਸ ਤੇ ਹੀ ਪਵੇਗੀ। ਫਿਰ ਤੁਸੀਂ ਆਪਣੇ ਰੱਬ ਵੱਲ ਮੌੜੇ ਜਾਵੋਗੇ।

16ਅਤੇ ਅਸੀਂ ਇਸਰਾਈਲ ਦੀ ਔਲਾਦ ਨੂੰ ਕਿਤਾਬ ਅਤੇ ਹੁਕਮ (ਨਿਰਣਾ ਕਰਨ ਦੀ ਤਾਕਤ) ਤੇ ਪੈਗੰਬਰੀ ਪ੍ਰਦਾਨ ਕੀਤੀ ਅਤੇ ਉਨ੍ਹਾਂ ਨੂੰ ਪਵਿੱਤਰ ਰਿਜ਼ਕ ਬਖਸ਼ਿਆ ਅਤੇ ਅਸੀਂ' ਉਨ੍ਹਾਂ ਨੂੰ ਸੰਸਾਰ ਵਾਲਿਆਂ ਤੇ ਉੱਤਮਤਾ ਬਖਸ਼ੀ।

17ਅਤੇ ਅਸੀਂ ਉਨ੍ਹਾਂ ਨੂੰ ਦੀਨ ਦੇ ਸਬੰਧ ਵਿਚ ਪ੍ਰਤੱਖ ਪ੍ਰਮਾਣ ਦਿੱਤੇ। ਫਿਰ ਉਨ੍ਹਾਂ ਨੇ ਆਪਸੀ ਹੱਠ ਧਰਮੀ ਨਾਲ ਮੱਤਭੇਦ ਕੀਤੇ। ਪਰੰਤੂ (ਉਹ ਵੀ) ਇਸ ਤੋਂ ਬਾਅਦ ਕਿ ਉਨ੍ਹਾਂ ਦੇ ਕੋਲ ਗਿਆਨ ਆ ਚੁੱਕਿਆ ਸੀ। ਬੇਸ਼ੱਕ ਤੇਰਾ ਰੱਬ ਕਿਆਮਤ ਦੇ ਦਿਨ ਉਨ੍ਹਾਂ ਦੇ ਵਿਚਕਾਰ ਫ਼ੈਸਲਾ ਕਰ ਦੇਵੇਗਾ, ਉਨ੍ਹਾਂ ਚੀਜ਼ਾਂ ਦੇ ਸੰਬੰਧ ਵਿਚ ਜਿਨ੍ਹਾਂ ਸ਼ਾਰੇ ਉਹ ਆਪਿਸ ਵਿਚ ਮੱਤਭੇਦ ਕਰਦੇ ਸਨ।

18ਫਿਰ ਅਸੀਂ ਤੁਹਾਨੂੰ ਦੀਨ ਦੇ ਇੱਕ ਸਪੱਸ਼ਟ ਰਾਹ ਤੇ ਸਥਾਪਿਤ ਕੀਤਾ। ਤੁਸੀਂ ਉਸ ਤੇ ਹੀ ਚੱਲੋ। ਅਤੇ ਉਨ੍ਹਾਂ ਲੋਕਾਂ ਦੀਆਂ ਇੱਛਾਵਾਂ ਦਾ ਪਾਲਣ ਨਾ ਕਰੋ ਜਿਹੜੇ ਗਿਆਨ ਨਹੀਂ ਰੱਖਦੇ।

19ਇਹ ਲੋਕ ਅੱਲਾਹ ਦੇ ਮੁਕਾਬਲੇ ਵਿਚ ਤੁਹਾਡੇ ਕੁਝ ਕੰਮ ਨਹੀ ਆ ਸਕਦੇ। ਅਤੇ ਜ਼ਾਲਿਮ ਲੋਕ ਇੱਕ ਦੂਜੇ ਦੇ ਮਿੱਤਰ ਹਨ। ਅਤੇ ਭੈ ਰੱਖਣ ਵਾਲਿਆਂ ਦਾ ਮਿੱਤਰ ਅੱਲਾਹ ਹੈ।

20ਇਹ ਲੋਕਾਂ ਲਈ ਬਿਬੇਕ ਦੀਆਂ ਗੱਲਾਂ ਹਨ। ਨਸੀਹਤ ਅਤੇ ਰਹਿਮਤ ਉਨ੍ਹਾਂ ਲੋਕਾਂ ਲਈ ਹਨ, ਜਿਹੜੇ ਵਿਸ਼ਵਾਸ਼ ਕਰਨ।

21ਕੀ ਉਹ ਲੋਕ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਹਨ, ਉਹ ਸਮਝਦੇ ਹਨ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਵਰਗਾ ਕਰ ਦੇਵਾਂਗੇ, ਜਿਨ੍ਹਾਂ ਨੇ ਈਮਾਨ ਲਿਆਂਦਾ ਅਤੇ ਭਲੇ ਕਰਮ ਕੀਤੇ। ਉਨ੍ਹਾਂ ਸਾਰਿਆਂ ਦਾ ਜਿਉਣਾ ਮਰਨਾ ਬਰਾਬਰ ਹੋ ਜਾਵੇ। ਬਹੁਤ ਮਾੜਾ ਫ਼ੈਸਲਾ ਹੈ, ਜਿਹੜਾ ਉਹ ਕਰ ਰਹੇ ਹਨ।

22ਅਤੇ ਅੱਲਾਹ ਨੇ ਆਕਾਸ਼ਾਂ ਅਤੇ ਧਰਤੀ ਨੂੰ ਯੋਜਨਾ ਦੇ ਨਾਲ ਪੈਦਾ ਕੀਤਾ ਤਾਂ ਕਿ ਹਰੇਕ ਬੰਦੇ ਨੂੰ ਉਸ ਦੇ ਕੀਤੇ ਦਾ ਬਦਲਾ ਦਿੱਤਾ ਜਾਵੇ। ਅਤੇ ਉਨ੍ਹਾਂ ਤੇ ਕੋਈ ਜ਼ੁਲਮ ਨਹੀਂ ਹੋਵੇਗਾ।

23ਕੀ ਤੁਸੀਂ ਉਸ ਬੰਦੇ ਨੂੰ ਦੇਖਿਆ, ਜਿਸ ਨੇ ਆਪਣੀ ਇੱਛਾ ਨੂੰ ਆਪਣਾ ਪੂਜ ਬਣਾ ਰੱਖਿਆ ਹੈ। ਅਤੇ ਅੱਲਾਹ ਨੇ ਉਸ ਦੇ ਗਿਆਨ ਦੇ ਬਾਵਜੂਦ ਉਸ ਨੂੰ ਕੁਰਾਹੇ ਪਾ ਦਿੱਤਾ ਹੈ। ਅਤੇ ਉਸ ਦੇ ਕੰਨ ਅਤੇ ਉਸ ਦੇ ਦਿਲ ਤੇ ਮੁਹਰ ਲਗਾ ਦਿੱਤੀ ਹੈ ਅਤੇ ਉਸ ਦੀਆਂ ਅੱਖਾਂ ਤੇ ਪਰਦਾ ਪਾ ਦਿੱਤਾ ਹੈ। ਤਾਂ ਅਜਿਹੇ ਬੰਦੇ ਨੂੰ ਕੌਣ ਨਸੀਹਤ ਦੇ ਸਕਦਾ ਹੈ। ਇਸ ਤੋਂ ਬਾਅਦ ਕਿ ਅੱਲਾਹ ਨੇ ਉਸ ਨੂੰ ਭਟਕਾ ਦਿੱਤਾ ਹੋਵੇ। ਕੀ ਤੁਸੀਂ ਧਿਆਨ ਨਹੀਂ ਦਿੰਦੇ।

24ਅਤੇ ਉਹ ਆਖਦੇ ਹਨ, ਕਿ ਸਾਡੇ ਇਸ ਸੰਸਾਰ ਦੇ ਜੀਵਨ ਤੋਂ ਸ਼ਿਨਾ ਕੋਈ ਹੋਰ ਜੀਵਨ ਨਹੀਂ। ਅਸੀਂ ਮਰਦੇ ਹਾਂ ਅਤੇ ਜੀਊਂਦੇ ਹਾਂ ਅਤੇ ਸਾਨੂੰ ਤਾਂ ਸਿਰਫ਼ (ਸਮੇਂ ਵਾ) ਕਾਲ ਚੱਕਰ ਹੀ ਨਾਸ਼ ਕਰਦਾ ਹੈ। ਅਤੇ ਉਨ੍ਹਾਂ ਨੂੰ ਇਸ ਸੰਬੰਧ ਵਿਚ ਕੋਈ ਗਿਆਨ ਨਹੀਂ। ਉਹ ਸਿਰਫ਼ ਕਲਪਨਾ ਦੇ ਆਧਾਰ ਤੇ ਅਜਿਹਾ ਆਖਦੇ ਹਨ।

25ਅਤੇ ਜਦੋਂ' ਉਨ੍ਹਾਂ ਨੂੰ ਸਾਡੀਆਂ ਸਪੱਸ਼ਟ ਆਇਤਾਂ ਸੁਣਾਈਆਂ ਜਾਂਦੀਆਂ ਹਨ, ਤਾਂ ਉਨ੍ਹਾਂ ਦੇ ਕੋਲ ਇਸ ਤੋਂ ਬਿਨਾ ਕੋਈ ਤਰਕ ਨਹੀਂ ਹੁੰਦਾ, ਕਿ ਸਾਡੇ ਪਿਉ- ਦਾਦਿਆਂ ਨੂੰ ਜਿਉਂਦੇ ਕਰਕੇ ਲਿਆਉ, ਜੇਕਰ ਤੁਸੀਂ ਸੱਚੇ ਹੋ।

26ਆਖੋ, ਕਿ ਅੱਲਾਹ ਹੀ ਤੁਹਾਨੂੰ ਜੀਵਤ ਕਰਦਾ ਹੈ, ਫਿਰ ਉਹ ਤੁਹਾਨੂੰ ਮਾਰਦਾ ਹੈ। ਫਿਰ ਉਹ ਕਿਆਮਤ ਦੇ ਦਿਨ ਤੁਹਾਨੂੰ ਇਕੱਠਿਆਂ ਕਰੇਗਾ। ਇਸ ਵਿਚ ਕੋਈ ਸ਼ੱਕ ਨਹੀਂ, ਪਰੰਤੂ ਜ਼ਿਆਦਾਤਰ ਲੋਕ ਨਹੀਂ ਸਮਝਦੇ।

27ਅਤੇ ਅੱਲਾਹ ਹੀ ਦਾ ਸਾਮਰਾਜ ਹੈ ਆਕਾਸ਼ਾਂ ਅਤੇ ਧਰਤੀ ਅਤੇ ਜਿਸ ਵਿਨ ਕਿਆਮਤ ਆਵੇਗੀ, ਉਸ ਦਿਨ ਝੂਠ ਨੂੰ ਮੰਨਣ ਵਾਲੇ ਘਾਟੇ ਵਿਚ ਪੈਣਗੇ।

28ਅਤੇ ਤੂਸੀ' ਦੇਖੋਗੇ ਕਿ ਹਰੇਕ ਵਰਗ ਆਪਣੇ ਗੋਡਿਆਂ ਭਾਰ ਡਿੱਗ ਪਵੇਗਾ। ਹਰੇਕ ਵਰਗ ਆਪਣੇ ਕਰਮ ਪੱਤਰਾਂ ਵੱਲ ਸੱਦਿਆ ਜਾਵੇਗਾ। ਅੱਜ ਤੁਹਾਨੂੰ ਉਸ ਕਰਮ ਦਾ ਫ਼ਲ ਦਿੱਤਾ ਜਾਵੇਗਾ ਜਿਹੜੇ ਤੁਸੀਂ ਕਰਦੇ ਸਨ।

29ਇਹ ਸਾਡੀ ਕਿਤਾਬ ਹੈ ਜਿਹੜੀ ਤੁਹਾਡੇ ਉੱਪਰ ਠੀਕ ਠੀਕ ਗਵਾਹੀ ਦੇ ਰਹੀ ਹੈ। ਅਸੀਂ ਲਿਖਵਾਉਂਦੇ ਜਾ ਰਹੇ ਸਨ ਜਿਹੜਾ ਕੁਝ ਤੁਸੀਂ ਕਰਦੇ ਸੀ।

30ਸੋ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ, ਤਾਂ ਉਨ੍ਹਾਂ ਦਾ ਰੱਬ ਉਨ੍ਹਾਂ ਨੂੰ ਆਪਣੀ ਰਹਿਮਤ ਵਿਚ ਦਾਖ਼ਿਲ ਕਰੇਗਾ। ਇਹ ਹੀ ਵੱਡੀ ਸਫ਼ਲਤਾ ਹੈ।

31ਅਤੇ ਜਿਨ੍ਹਾਂ ਨੇ ਇਨਕਾਰ ਕੀਤਾ (ਉਨ੍ਹਾਂ ਨੂੰ ਕਿਹਾ ਜਾਵੇਗਾ) ਕੀ ਤੁਹਾਨੂੰ ਮੇਰੀਆਂ ਆਇਤਾਂ ਪੜ੍ਹ ਕੇ ਨਹੀਂ ਸੁਣਾਈਆਂ ਜਾਂਦੀਆਂ ਸਨ। ਤਾਂ ਤੁਸੀਂ ਹੰਕਾਰ ਕੀਤਾ ਅਤੇ ਤੁਸੀਂ ਅਪਰਾਧੀ ਲੋਕ ਸੀ।

32ਅਤੇ ਜਦੋਂ ਕਿਹਾ ਜਾਂਦਾ ਸੀ ਕਿ ਅੱਲਾਹ ਦਾ ਵਾਅਦਾ ਸੱਚਾ ਹੈ ਅਤੇ ਕਿਆਮਤ ਵਿਚ ਕੋਈ ਸ਼ੱਕ ਨਹੀਂ। ਤਾਂ ਤੁਸੀਂ ਆਖਦੇ ਸੀ ਕਿ ਅਸੀਂ ਨਹੀਂ ਜਾਣਦੇ ਕਿ ਕਿਆਮਤ ਕੀ ਚੀਜ਼ ਹੈ। ਅਸੀਂ ਤਾਂ ਸਿਰਫ਼ ਇੱਕ ਭਰਮ ਜਿਹਾ ਰੱਖਦੇ ਹਾਂ। ਅਤੇ ਅਸੀ' ਇਸ ਉੱਪਰ ਭਰੋਸਾ ਕਰਨ ਵਾਲੇ ਨਹੀਂ।

33ਅਤੇ ਉਨ੍ਹਾਂ ਤੇ ਉਨ੍ਹਾਂ ਦੇ ਕਰਮਾਂ ਦੀਆਂ ਬੁਰਾਈਆਂ ਪ੍ਰਗਟ ਹੋ ਜਾਣਗੀਆਂ ਅਤੇ ਉਹ ਚੀਜ਼ ਉਨ੍ਹਾਂ ਨੂੰ ਘੇਰ ਲਵੇਗੀ। ਜਿਸ ਦਾ ਉਹ ਮਜ਼ਾਕ ਬਣਾਉਂਦੇ ਸਨ।

34ਅਤੇ ਆਖਿਆ ਜਾਵੇਗਾ ਕਿ ਅੱਜ ਅਸੀਂ ਤੁਹਾਨੂੰ ਭੁਲਾ ਦੇਵਾਂਗੇ, ਜਿਸ ਤਰਾਂ ਤੁਸੀਂ ਆਪਣੇ ਉਸ ਦਿਨ (ਕਿਆਮਤ) ਦੇ ਆਉਣ ਨੂੰ ਭੂਲਾ ਰੱਖਿਆ ਹੈ। ਤੁਹਾਡਾ ਟਿਕਾਣਾ ਅੱਗ ਹੈ ਅਤੇ ਕੋਈ ਤੁਹਾਡਾ ਸਹਾਇਕ ਨਹੀਂ।

35ਇਹ ਇਸ ਕਾਰਨ ਕਿ ਤੁਸੀਂ ਅੱਲਾਹ ਦੀਆਂ ਆਇਤਾਂ ਦਾ ਮਜ਼ਾਕ ਕੀਤਾ। ਅਤੇ ਦੁਨਿਆਵੀ ਦੇ ਜੀਵਨ ਨੇ ਤੁਹਾਨੂੰ ਧੋਖੇ ਵਿਚ ਪਾ ਰੱਖਿਆ ਹੈ। ਸੋ ਅੱਜ ਉਹ ਉਸ ਵਿਚੋਂ' ਕੱਢੇ ਜਾਣਗੇ। ਅਤੇ ਉਨ੍ਹਾਂ ਦੀ ਮੁਆਫ਼ੀ ਵੀ ਸਵੀਕਾਰ ਨਹੀਂ ਕੀਤੀ ਜਾਵੇਗੀ।

36ਇਸ ਲਈ ਸਾਰੀ ਪ੍ਰਸੰਸਾ ਅੱਲਾਹ ਲਈ ਹੈ, ਜਿਹੜਾ ਆਕਾਸ਼ਾਂ, ਧਰਤੀ ਅਤੇ ਸਾਰੇ ਸੰਸਾਰ ਦਾ ਪਾਲਣਹਾਰ ਹੈ।

37ਉਸ ਲਈ ਹੀ ਧਰਤੀ ਅਤੇ ਆਕਾਸ਼ਾਂ ਵਿਚ ਵਡਿਆਈ ਹੈ। ਅਤੇ ਉਹ (ਅੱਲਾਹ) ਤਾਕਤਵਰ ਅਤੇ ਬਿਬੇਕ ਵਾਲਾ ਹੈ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath