43. ਅਜ਼-ਜ਼ੁਖਰੁਫ਼
1ਹਾ. ਮੀਮ
2ਸਨੂੰ ਹੈ ਇਸ ਰੌਸ਼ਨਮਈ ਕਿਤਾਬ ਦੀ। ਅਸੀਂ ਇਸ
3ਨੂੰ ਅਰਬੀ ਭਾਸ਼ਾ ਦਾ ਕੁਰਆਨ ਬਣਾਇਆ ਤਾਂ ਕਿ ਤੁਸੀਂ ਸਮਝ ਸਕੋ।
4ਬੇਸ਼ੱਕ ਇਹ ਮੂਲ ਕਿਤਾਬ (ਲੋਹੇ-ਏ-ਮਹਿਫੂਜ਼) ਵਿਚ ਸਾਡੇ ਕੋਲ (ਲਿਖੀ) ਹੈ। ਉੱਚੀ ਅਤੇ ਬਿਬੇਕਪੂਰਨ ਹੈ।
5ਕੀ ਅਸੀਂ ਤੁਹਾਡੇ ਮਾਰਗ ਦਰਸ਼ਨ ਵਿਚ ਇਸ ਲਈ ਅਣਦੇਖੀ ਕਰ ਲਵਾਂਗੇ, ਕਿ ਤੁਸੀਂ` ਹੱਦਾਂ ਦਾ ਉਲੰਘਣ ਕਰਨ ਵਾਲੇ ਹੋਵੋ।
6ਅਤੇ ਅਸੀਂ ਪਿਛਲੇ ਲੋਕਾਂ ਵਿਚਕਾਰ ਕਿੰਨੇ ਨਬੀ ਭੇਜੇ
7ਅਤੇ ਅਸੀਂ (ਅਜਿਹਾ) ਕੋਈ ਨਬੀ ਨਹੀਂ ਆਇਆ, ਜਿਸ ਦਾ ਉਨ੍ਹਾਂ ਨੇ ਮਜ਼ਾਕ ਨਾ ਉਡਾਇਆ ਹੋਵੇ।
8ਫਿਰ ਜਿਹੜੇ ਲੋਕ ਇਸ ਤੋਂ ਜ਼ਿਆਦਾ ਤਾਕਤਵਰ ਸੀ, ਉਨ੍ਹਾਂ ਨੂੰ ਅਸੀਂ ਨਸ਼ਟ ਕਰ ਦਿੱਤਾ। ਅਤੇ ਪਹਿਲੇ ਲੋਕਾਂ ਦੀਆਂ ਮਿਸਾਲਾਂ ਗੁਜ਼ਰ ਚੁੱਕੀਆਂ ਹਨ।
9ਅਤੇ ਜੇਕਰ ਤੁਸੀਂ ਇਨ੍ਹਾਂ ਤੋਂ ਪੁੱਛੋਂ ਕਿ ਆਕਾਸ਼ਾਂ ਅਤੇ ਧਰਤੀ ਨੂੰ ਕਿਸ ਨੇ ਬਣਾਇਆ ਹੈ ਤਾਂ ਉਹ ਜ਼ਰੂਰ ਆਖਣਗੇ ਕਿ ਇਨ੍ਹਾਂ ਨੂੰ ਤਾਕਤਵਰ ਅਤੇ ਜਾਣਨ ਵਾਲੇ ਨੇ ਬਣਾਇਆ।
10ਜਿਸ ਨੇ ਤੁਹਾਡੇ ਲਈ ਧਰਤੀ ਨੂੰ ਫਰਸ਼ ਬਣਾਇਆ ਅਤੇ ਉਸ ਵਿਚ ਤੁਹਾਡੇ ਲਈ ਰਾਹ ਬਣਾਏ, ਤਾਂ ਕਿ ਤੁਸੀਂ ਰਾਹ ਦੇਖੋ।
11ਅਤੇ ਜਿਸ ਨੇ ਇੱਕ ਅੰਦਾਜ਼ੇ ਅਨੁਸਾਰ ਜ਼ਮੀਨ ਵਿਚੋਂ ਪਾਣੀ ਉਤਾਰਿਆ, ਫਿਰ ਅਸੀਂ ਉਸ ਨਾਲ ਮਰੀ ਹੋਈ (ਬੰਜਰ) ਧਰਤੀ ਨੂੰ ਜੀਵਤ (ਹਰੀ-ਭਰੀ) ਕਰ ਦਿੱਤਾ। ਇਸ ਤਰਾਂ ਤੁਸੀਂ ਕੱਢੇ ਜਾਵੋਗੇ।
12ਅਤੇ ਜਿਸ ਨੇ ਹਰ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਅਤੇ ਤੁਹਾਡੇ ਲਈ ਉਹ ਬੇੜੀਆਂ ਅਤੇ ਪਸ਼ੂ ਬਣਾਏ, ਜਿਨ੍ਹਾਂ ਤੇ ਤੁਸੀਂ ਸਵਾਰੀ ਕਰਦੇ ਹੋ।
13ਤਾਂ ਕਿ ਤੁਸੀਂ ਉਨ੍ਹਾਂ ਦੀਆਂ ਪਿੱਠਾਂ ਤੇ ਚੜ੍ਹਕੇ ਬੈਠੋਂ। ਫਿਰ ਤੁਸੀਂ ਆਪਣੇ ਰੱਬ ਦੀ ਨਿਅਮਤ ਨੂੰ ਯਾਦ ਕਰੋਂ। ਜਦੋਂ ਤੁਸੀਂ ਉਨ੍ਹਾਂ ਤੇ ਸਵਾਰੀ ਕਰੋਂ। ਅਤੇ ਆਪੋ, ਕਿ ਪਵਿੱਤਰ ਹੈ ਉਹ ਜਿਸ ਨੇ ਇਨ੍ਹਾਂ ਚੀਜ਼ਾਂ ਨੂੰ ਸਾਡੇ ਵੱਸ ਵਿਚ ਕਰ ਦਿੱਤਾ। ਅਤੇ ਇਨ੍ਹਾਂ ਨੂੰ ਵੱਸ ਵਿਚ ਕਰਨ ਦੀ ਤਾਕਤ ਸਾਡੇ ਵਿਚ ਨਹੀਂ ਸੀ।
14ਅਤੇ ਬੇਸ਼ੱਕ ਅਸੀਂ ਆਪਣੇ ਰੱਬ ਵੱਲ ਵਾਪਿਸ ਮੁੜਨ ਵਾਲੇ ਹਾਂ।
15ਅਤੇ ਉਨ੍ਹਾਂ ਲੋਕਾਂ ਨੇ ਅੱਲਾਹ ਦੇ ਬੰਦਿਆਂ ਵਿਚੋਂ ਉਸ ਲਈ ਅੰਸ਼ (ਸੰਤਾਨ) ਨਿਸ਼ਚਿਤ ਕੀਤਾ। ਬੇਸ਼ੱਕ ਮਨੁੱਖ ਸਪੱਸ਼ਟ ਨਾ-ਸ਼ੁਕਰਾ ਹੈ।
16ਕੀ ਅੱਲਾਹ ਨੇ ਆਪਣੀ ਸਿਰਜਣਾ ਵਿਚ ਬੇਟੀਆਂ ਪਸੰਦ ਕੀਤੀਆਂ ਅਤੇ ਤੁਹਾਨੂੰ ਪੁੱਤਰਾਂ ਨਾਲ ਨਵਾਜ਼ਿਆ ਕੀਤਾ।
17ਅਤੇ ਜਦੋਂ ਉਨ੍ਹਾਂ ਵਿਚੋਂ ਕਿਸੇ ਨੂੰ ਉਸ ਚੀਜ਼ ਦੀ ਖ਼ਬਰ ਦਿੱਤੀ ਜਾਂਦੀ ਹੈ। ਜਿਸ ਨੂੰ ਉਹ ਰਹਿਮਾਨ ਲਈ ਬਿਆਨ ਕਰਦਾ ਹੈ। ਤਾਂ ਉਸ ਦਾ ਚਿਹਰਾ ਕਾਲਾ ਪੈ ਜਾਂਦਾ ਹੈ। ਅਤੇ ਉਹ ਦੁੱਖ ਨਾਲ ਭਰ ਜਾਂਦਾ ਹੈ।
18ਕੀ ਉਹ ਜਿਹੜੀ ਹਾਰਾਂ ਸਿੰਗਾਰਾਂ ਨਾਲ ਪਲੀ ਹੋਵੇ ਅਤੇ ਲੜਾਈ ਵੇਲੇ ਗੱਲ ਨਾ ਕਰ ਸਕੇ।
19ਅਤੇ ਫ਼ਰਿਸ਼ਤੇ ਜਿਹੜੇ ਰਹਿਮਾਨ ਦੇ ਆਦਮੀ ਹਨ। ਉਨ੍ਹਾਂ ਨੂੰ ਉਨ੍ਹਾਂ ਨੇ ਔਰਤਾਂ ਘੋਸ਼ਿਤ ਕਰ ਰੱਖਿਆ ਹੈ। ਕੀ ਉਹ ਉਨ੍ਹਾਂ ਦੀ ਸਿਰਜਣਾ ਦੇ ਸਮੇ ਹਾਜ਼ਿਰ ਸਨ। ਉਨ੍ਹਾਂ ਦਾ ਇਹ ਦਾਵਾ ਲਿਖ ਲਿਆ ਜਾਵੇਗਾ ਅਤੇ ਉਨ੍ਹਾਂ ਤੋਂ ਪੁੱਛ ਹੋਵੇਗੀ।
20ਅਤੇ ਉਹ ਆਖਦੇ ਹਨ ਕਿ ਜੇਕਰ ਰਹਿਮਾਨ ਚਾਹੁੰਦਾ ਤਾਂ ਅਸੀਂ ਉਨ੍ਹਾਂ ਦੀ ਇਬਾਦਤ ਨਾ ਕਰਦੇ। ਉਨ੍ਹਾਂ ਨੂੰ ਇਸ ਦਾ ਕੋਈ ਗਿਆਨ ਨਹੀਂ'। ਉਹ ਸਿਰਫ਼ ਮਿਥੀਆਂ ਗੱਲ ਕਰ ਰਹੇ ਹਨ।
21ਕੀ ਅਸੀਂ ਇਨ੍ਹਾਂ ਨੂੰ ਇਸ ਤੋਂ ਪਹਿਲਾਂ ਕੋਈ ਕਿਤਾਬ ਦਿੱਤੀ ਹੈ। ਤਾਂ ਇਨ੍ਹਾਂ ਨੇ ਇਸ ਨੂੰ ਦ੍ਰਿੜਤਾ ਨਾਲ ਫੜ੍ਹ ਰੱਖਿਆ ਹੈ।
22ਸਗੋਂ ਉਹ ਕਹਿੰਦੇ ਹਨ ਕਿ ਅਸੀਂ ਆਪਣੇ ਪਿਉ-ਦਾਢਿਆਂ ਨੂੰ ਇੱਕ ਰਾਹ ਤੇ ਦੇਖਿਆ ਹੈ ਅਤੇ ਅਸੀਂ ਉਨ੍ਹਾਂ ਦੇ ਪਿੱਛੇ ਚੱਲ ਰਹੇ ਹਾਂ।
23ਅਤੇ ਇਸੇ ਤਰਾਂ ਅਸੀਂ ਤੁਹਾਡੇ ਤੋਂ ਪਹਿਲਾਂ ਜਿਸ ਬਸਤੀ ਵਿਚ ਕੋਈ ਡਰਾਉਣ (ਸਾਵਧਾਨ ਕਰਨ) ਵਾਲਾ ਭੇਜਿਆ ਤਾਂ ਉਸ ਤੇ ਪਤਵੰਤਿਆਂ ਨੇ ਕਿਹਾ ਕਿ ਅਸੀਂ ਆਪਣੇ ਪਿਉ- ਵਾਦਿਆਂ ਨੂੰ ਇੱਕ ਰਾਹ ਤੇ (ਚਲਦੇ) ਦੇਖਿਆ ਹੈ ਅਤੇ ਅਸੀਂ ਉਨ੍ਹਾਂ ਦੇ ਪਿੱਛੇ ਜਾ ਰਹੇ ਹਾਂ।
24ਨਜ਼ੀਰ (ਡਰਉਣ ਵਾਲਾ) ਨੇ ਆਖਿਆ, ਕਿ ਜੇਕਰ ਮੈਂ ਇਸ ਤੋਂ ਵੀ ਜ਼ਿਆਦਾ, ਜਿਸ ਉੱਤੇ ਤੁਸੀਂ ਆਪਣੇ ਪਿਉ ਦਾਦਿਆਂ ਨੂੰ ਚਲਦੇ ਦੇਖਿਆ ਹੈ, ਯੋਗ ਰਾਹ ਤੁਹਾਨੂੰ ਦਸਾਂ। ਤਾਂ ਉਨ੍ਹਾਂ ਨੇ ਆਖਿਆ ਕਿ ਅਸੀਂ ਉਸ (ਉਪਦੇਸ਼) ਤੋਂ ਇਨਕਾਰ ਕਰਦੇ ਹਾਂ, ਜਿਹੜਾ ਤੁਹਾਨੂੰ ਦੇ ਕੇ ਭੇਜਿਆ ਗਿਆ ਹੈ।
25ਤਾਂ ਅਸੀਂ ਉਨ੍ਹਾਂ ਤੋਂ ਬਦਲਾ ਲਿਆ। ਸੋ ਦੇਖੋ ਕਿ ਇਨਕਾਰ ਕਰਨ ਵਾਲਿਆਂ ਦਾ ਕੀ ਹਸ਼ਰ ਹੋਇਆ।
26ਅਤੇ ਜਦੋਂ ਇਬਰਾਹੀਮ ਨੇ ਆਪਣੇ ਪਿਤਾ ਅਤੇ ਆਪਣੀ ਕੌਮ ਨੂੰ ਆਖਿਆ ਕਿ ਮੈ' ਉਨ੍ਹਾਂ ਚੀਜ਼ਾਂ ਤੋਂ ਮੁਕਤ ਹਾਂ, ਜਿਨ੍ਹਾਂ ਦੀ ਤੁਸੀਂ ਇਬਾਦਤ ਕਰਦੇ ਹੋ।
27ਪਰੰਤੂ ਉਹ ਜਿਸ ਨੇ ਮੈਨੂੰ ਪੈਦਾ ਕੀਤਾ, ਬੇਸ਼ੱਕ ਉਹ ਮੇਰਾ ਮਾਰਗ ਦਰਸ਼ਨ ਕਰੇਗਾ।
28ਅਤੇ ਇਬਰਾਹੀਮ ਇਹ ਹੀ ਵਾਕ ਆਪਣੇ ਪਿੱਛੇ ਆਪਣੀ ਔਲਾਦ ਲਈ ਛੱਡ ਗਿਆ। ਤਾਂ ਕਿ ਉਹ ਉਸ ਵੱਲ ਵਾਪਿਸ ਆ ਜਾਣ।
29ਸਗੋਂ ਮੈਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦੁਨਿਆਵੀ ਸਮੱਗਰੀ ਪ੍ਰਦਾਨ ਕੀਤੀ। ਇਥੋਂ ਤੱਕ ਕਿ ਉਨ੍ਹਾਂ ਦੇ ਕੋਲ ਸੱਚ ਆਇਆ ਅਤੇ ਸਪੱਸ਼ਟ ਸੁਣਾ ਦੇਣ ਵਾਲਾ ਰਸੂਲ ਵੀ।
30ਅਤੇ ਜਦੋਂ ਉਨ੍ਹਾਂ ਦੇ ਕੋਲ ਸੱਚ ਆ ਗਿਆ ਤਾਂ ਉਨ੍ਹਾਂ ਨੇ ਆਖਿਆ ਕਿ ਇਹ ਤਾਂ ਜਾਦੂ ਹੈ ਅਤੇ ਅਸੀਂ ਇਸ ਤੋਂ ਇਨਕਾਰ ਕਰਦੇ ਹਾਂ।
31ਅਤੇ ਉਨ੍ਹਾਂ ਨੇ ਆਖਿਆ ਕਿ ਇਹ ਕੁਰਆਨ ਦੋਵਾਂ ਬਸਤੀਆਂ ਵਿਚੋਂ ਕਿਸੇ ਵੱਡੇ ਬੰਦੇ ਤੇ ਕਿਉਂ ਨਹੀਂ ਉਤਰਿਆ।
32ਕੀ ਇਹ ਲੋਕ ਤੇਰੇ ਰੱਬ ਦੀ ਕਿਰਪਾ ਨੂੰ ਵੰਡਦੇ ਹਨ। ਦੁਨਿਆਵੀ ਜੀਵਨ ਵਿਚ ਅਸੀਂ ਉਨ੍ਹਾਂ ਦੇ ਰਿਜ਼ਕ ਨੂੰ ਵੰਡਿਆ ਹੈ। ਅਸੀਂ ਇੱਕ ਨੂੰ ਦੂਜੇ ਤੇ ਉੱਤਮਤਾ ਬਖਸ਼ੀ ਹੈ। ਤਾਂ ਕਿ ਉਹ ਇੱਕ ਦੂਜੇ ਦਾ ਕਾਰਜ ਸਵਾਰਨ। ਅਤੇ ਤੇਰੇ ਰੱਬ ਦੀ ਕਿਰਪਾ ਉਸ ਤੋਂ ਉੱਤਮ ਹੈ, ਜਿਹੜਾ ਇਹ ਇਕੱਠਾ ਕਰ ਰਹੇ ਹਨ।
33ਅਤੇ ਇਹ ਗੱਲ ਨਾ ਹੁੰਦੀ ਕਿ ਸਾਰੇ ਲੋਕ ਇੱਕ ਹੀ ਰਾਹ ਤੇ (ਪਾਂਧੀ) ਹੋ ਜਾਣਗੇ। ਇਸ ਲਈ ਜਿਹੜੇ ਲੋਕ ਰਹਿਮਾਨ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਲਈ ਅਸੀਂ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਚਾਂਦੀ ਦੀਆਂ ਬਣਾ ਦਿੰਦੇ ਹਾਂ ਅਤੇ ਪੌੜੀਆਂ ਵੀ ਜਿਨ੍ਹਾਂ ਤੇ ਉਹ ਚੜਦੇ ਹਨ।
34ਅਤੇ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਵੀ ਅਤੇ ਪਲੰਘ ਵੀ ਜਿਨ੍ਹਾਂ ਤੇ ਉਹ ਸਿਰ੍ਹਾਣਾ ਲਾ ਕੇ ਬੈਠਦੇ ਹਨ।
35ਅਤੇ ਸੋਨੇ ਦੇ ਵੀ, ਅਤੇ ਇਹ ਚੀਜ਼ਾਂ ਤਾਂ ਸਿਰਫ਼ ਦੁਨਿਆਵੀ ਜੀਵਨ ਦੀ ਸਮੱਗਰੀ ਹਨ। ਪ੍ਰਲੋਕ ਤੇਰੇ ਰੱਬ ਦੇ ਕੋਲ ਪ੍ਰਹੇਜ਼ਗਾਰਾਂ ਲਈ ਹੈ।
36ਅਤੇ ਜਿਹੜੇ ਬੰਦੇ ਰਹਿਮਾਨ ਦੇ ਉਪਦੇਸ਼ ਤੋਂ ਮੂੰਹ ਮੌੜਦੇ ਹਨ, ਤਾਂ ਅਸੀਂ ਉਨ੍ਹਾਂ ਤੇ ਇੱਕ ਸ਼ੈਤਾਨ ਨਿਯੁਕਤ ਕਰ ਦਿੰਦੇ ਹਾਂ ਤਾਂ ਉਹ ਉਸ ਦਾ ਮਿੱਤਰ ਬਣ ਜਾਂਦਾ ਹੈ।
37ਅਤੇ ਉਹ ਉਨ੍ਹਾਂ ਨੂੰ ਚੰਗੇ ਰਾਹ ਤੋਂ ਰੋਕਦਾ ਰਹਿੰਦਾ ਹੈ। ਅਤੇ ਇਹ ਲੋਕ ਸਮਝਦੇ ਹਨ ਕਿ ਇਹ ਠੀਕ ਰਾਹ ਤੇ ਹਨ।
38ਇਥੋਂ ਤੱਕ ਕਿ ਇਹ ਜਦੋਂ ਸਾਡੇ ਕੋਲ ਆਵੇਗਾ ਅਤੇ ਆਖੇਗਾ ਕਿ ਕਾਸ! ਮੇਰੇ ਅਤੇ ਤੇਰੇ ਵਿਚਕਾਰ ਪੂਰਬ ਅਤੇ ਪੱਛਮ ਜਿੰਨੀ ਦੂਰੀ ਹੁੰਵੀ। ਤੂੰ ਤਾਂ ਬੁਰਾ ਮਿੱਤਰ ਹੈ।
39ਅਤੇ ਜਦੋਂ' ਤੁਸੀਂ ਜ਼ੁਲਮ ਕਰ ਚੁੱਕੇ, ਤਾਂ ਅੱਜ ਇਹ ਗੱਲ ਤੁਹਾਨੂੰ ਕੋਈ ਲਾਭ ਨਹੀਂ' ਦੇਵੇਗੀ ਕਿ ਤੁਸੀ' ਸਾਰੇ ਸਜ਼ਾ ਦੇ ਭਾਈਵਾਲ ਹੋ।
40ਤਾਂ ਕੀ ਤੁਸੀਂ ਗੂੰਗਿਆਂ ਨੂੰ ਸੁਣਾਵੌਂਗੇ। ਜਾਂ ਤੁਸੀਂ ਅੰਨ੍ਹਿਆਂ ਨੂੰ ਰਾਹ ਦਿਖਾਉਗੇ, ਜਾਂ ਉਨ੍ਹਾਂ ਨੂੰ ਜਿਹੜੇ ਪ੍ਰਤੱਖ ਗੁੰਮਰਾਹੀ ਦੇ ਮਾਰਗ ਤੇ ਹਨ।
41ਇਸ ਲਈ ਜੇਕਰ ਅਸੀਂ ਤੁਹਾਨੂੰ ਚੁੱਕ ਲਈਏ, ਤਾਂ ਅਸੀਂ ਉਨ੍ਹਾਂ ਤੋਂ ਬਦਲਾ ਲੈਣ ਵਾਲੇ ਹਾਂ।
42ਜਾਂ ਤੁਹਾਨੂੰ ਦਿਖਾ ਦੇਵਾਂਗੇ ਉਹ ਵਸਤੂ ਜਿਸ ਦਾ ਅਸੀਂ ਉਨ੍ਹਾਂ ਨਾਲ ਵਾਅਦਾ ਕੀਤਾ ਹੈ।
43ਤਾਂ ਅਸੀਂ ਉਨ੍ਹਾਂ ਉੱਪਰ ਪੂਰਨ ਰੂਪ ਨਾਲ ਸਮਰੱਥਾ ਵਾਲੇ ਹਾਂ। ਇਸ ਲਈ ਤੁਸੀਂ ਇਸ ਨੂੰ ਦ੍ਰਿੜਤਾ ਪੂਰਵਕ ਫੜੀ ਰੱਖੋ, ਜਿਹੜਾ ਤੁਹਾਡੇ ਉੱਪਰ ਵਹੀ (ਪ੍ਰਕਾਸ਼ਨਾ) ਕੀਤਾ ਗਿਆ ਹੈ। ਬੇਸ਼ੱਕ ਤੁਸੀਂ ਇੱਕ ਸਿੱਧੇ ਰਾਹ ਤੇ ਹੋ।
44ਅਤੇ ਇਹ ਤੁਹਾਡੇ ਲਈ ਅਤੇ ਤੁਹਾਡੀ ਕੌਮ ਲਈ ਉਪਦੇਸ਼ ਹੈ। ਜਲਦੀ ਹੀ ਉਨ੍ਹਾਂ ਤੋਂ ਪੁੱਛ ਹੋਵੇਗੀ।
45ਅਤੇ ਜਿਨ੍ਹਾਂ ਨੂੰ ਅਸੀਂ' ਤੁਹਾਡੇ ਤੋਂ ਪਹਿਲਾਂ ਭੇਜਿਆ ਹੈ। ਉਨ੍ਹਾਂ ਨੂੰ ਪੁੱਛ ਲਵੋਂ ਕਿ ਕੀ ਅਸੀ' ਰਹਿਮਾਨ ਤੋਂ ਸ਼ਿਨਾ ਹੋਰ ਪੂਜਣਯੋਗ ਬਣਾਏ ਸਨ ਕਿ ਉਨ੍ਹਾਂ ਦੀ ਪੂਜਾ ਕੀਤੀ ਜਾਵੇ।
46ਅਤੇ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇ ਨਾਲ ਫਿਰਔਨ ਅਤੇ ਉਸਦੇ ਸਰਦਾਰਾਂ ਦੇ ਕੋਲ ਭੇਜਿਆ, ਤਾਂ ਉਸ ਨੇ ਆਖਿਆ ਕਿ ਮੈਂ ਸੰਸਾਰ ਦੇ ਮਾਲਕ ਦਾ ਭੇਜਿਆ ਹੋਇਆ ਹਾਂ।
47ਤਾਂ ਜਦੋਂ ਉਹ ਉਨ੍ਹਾਂ ਦੇ ਕੋਲ ਸਾਡੀਆਂ ਨਿਸ਼ਾਨੀਆਂ ਦੇ ਨਾਲ ਆਇਆ ਤਾਂ ਉਹ ਉਸ ਉੱਤੇ ਹੱਸਣ ਲੱਗੇ।
48ਅਤੇ ਅਸੀਂ ਉਨ੍ਹਾਂ ਨੂੰ ਜਿਹੜੀਆਂ ਨਿਸ਼ਾਨੀਆਂ ਦਿਖਾਉਂਦੇ ਸੀ, ਉਹ ਪਹਿਲੀ ਨਿਸ਼ਾਨੀ ਤੋਂ ਵੱਧ ਕੇ ਹੁੰਦੀ ਸੀ। ਅਤੇ ਅਸੀਂ ਉਨ੍ਹਾਂ ਨੂੰ ਸਜ਼ਾ ਵਿਚ ਫੜ੍ਹਿਆ ਤਾਂ ਕਿ ਉਹ ਵਾਪਿਸ ਪਰਤਣ।
49ਅਤੇ ਉਨ੍ਹਾਂ ਨੇ ਆਖਿਆ ਕਿ ਹੈ ਜਾਦੂਗਰ ਸਾਡੇ ਲਈ ਆਪਣੇ ਰੱਬ ਦੇ ਅੱਗੇ ਬੇਨਤੀ ਕਰੋਂ, ਉਸ ਚਨ ਦੇ ਆਧਾਰ ਤੇ ਜਿਹ 7 ਉਸਨੇ ਤੁਹਾਡੇ ਨਾਲ ਕੀਤਾ ਹੈ। ਅਸੀਂ ਜ਼ਰੂਰ ਰਾਹ ਤੇ ਆ ਜਾਵਾਂਗੇ।
50ਫਿਰ ਜਦੋਂ ਅਸੀਂ ਉਹ ਆਫ਼ਤ ਉਨ੍ਹਾਂ ਤੋਂ ਦੂਰ ਕਰ ਦਿੱਤੀ, ਤਾਂ ਉਨ੍ਹਾਂ ਨੇ ਆਪਣਾ ਵਚਨ ਤੋੜ ਦਿੱਤਾ।
51ਅਤੇ ਫਿਰਔਨ ਨੇ ਆਪਣੀ ਕੌਮ ਦੇ ਵਿਚਕਾਰ ਪੁਕਾਰ ਕੇ ਆਖਿਆ, ਕਿ ਹੇ ਮੇਰੀ ਕੋਮ! ਕੀ ਮਿਸਰ ਦਾ ਸਾਮਰਾਜ ਮੇਰਾ ਨਹੀਂ ਹੈ। ਅਤੇ ਨਹਿਰਾਂ ਜਿਹੜੀਆਂ ਮੇਰੇ ਥੱਲੇ ਵਗ ਰਹੀਆਂ ਹਨ। ਕੀ ਤੁਸੀ' ਲੋਕ ਦੇਖਦੇ ਨਹੀਂ।
52ਸਗੋਂ ਮੈਂ ਉਸ ਬੰਦੇ ਨਾਲੋਂ ਉੱਤਮ ਹਾਂ ਜਿਹੜਾ ਕਿ ਨੀਵਾਂ ਹੈ ਅਤੇ ਸਪੱਸ਼ਟ ਬੋਲ ਵੀ ਨਹੀਂ ਸਕਦਾ।
53ਫਿਰ ਕਿਉਂ ਨਾ ਉਸ ਲਈ ਸੋਨੇ ਦੇ ਕੜੇ ਆ ਜਾਂਦੇ ਜਾਂ ਫ਼ਰਿਸ਼ਤੇ ਉਨ੍ਹਾਂ ਦੇ ਨਾਲ ਖੰਭ (ਪੰਖ) ਬੰਨ੍ਹ ਕੇ ਆ ਜਾਂਦੇ।
54ਸੋ ਉਸ ਨੇ ਅਪਣੀ ਕੌਮ ਨੂੰ ਬਿਬੇਕਹੀਣ ਕਰ ਦਿੱਤਾ। ਫਿਰ ਉਨ੍ਹਾਂ ਨੇ ਉਸ ਦੀ ਗੱਲ ਮੰਨ ਲਈ। ਇਹ ਇਨਕਾਰੀ ਲੋਕ ਸਨ।
55ਫਿਰ ਜਦੋਂ ਉਨ੍ਹਾਂ ਨੇ ਸਾਨੂੰ ਗੁੱਸਾ ਦਿਵਾਇਆ ਤਾਂ ਅਸੀਂ ਉਨ੍ਹਾਂ ਤੋ ਬਦਲਾ ਲਿਆ। ਅਤੇ ਅਸੀਂ ਉਨ੍ਹਾਂ ਸਾਰਿਆਂ ਨੂੰ ਡੁਬਾ ਦਿੱਤਾ।
56ਫਿਰ ਅਸੀਂ ਉਨ੍ਹਾਂ ਨੂੰ ਬੀਤੀ ਹੋਈ ਕਹਾਣੀ ਬਣਾ ਦਿੱਤਾ। ਅਤੇ ਦੂਜਿਆਂ ਲਈ ਇੱਕ ਸਿੱਖਿਆ ਦਾ ਆਦਰਸ਼।
57ਅਤੇ ਜਦੋਂ ਮਰੀਅਮ ਦੇ ਬੇਟੇ ਦੀ ਮਿਸਾਲ ਦਿੱਤੀ ਗਈ ਤਾਂ ਤੁਹਾਡੀ ਕੌਮ ਦੇ ਲੋਕ ਉਸ ਤੇ ਚਿੱਲਾ ਉੱਠੇ।
58ਅਤੇ ਉਨ੍ਹਾਂ ਨੇ ਆਖਿਆ ਕਿ ਸਾਡੇ ਪੂਜਨੀਕ ਚੰਗੇ ਹਨ ਜਾਂ ਉਹ। ਇਹ ਮਿਸਾਲ ਉਹ ਸਿਰਫ਼ ਤੁਹਾਡੇ ਨਾਲ ਲੜਨ ਲਈ ਹੀ ਬਿਆਨ ਕਰਦੇ ਹਨ।
59ਸਗੋਂ ਇਹ ਝਗੜਾਲੂ ਲੋਕ ਹਨ। ਈਸਾ ਤਾਂ ਸਾਡਾ ਸਿਰਫ਼ ਇੱਕ ਬੰਦਾ ਸੀ, ਜਿਸ ਤੇ ਅਸੀਂ ਕਿਰਪਾ ਕੀਤੀ ਅਤੇ ਉਸ ਨੂੰ ਇਸਰਾਈਲ ਦੀ ਔਲਾਦ ਲਈ ਇੱਕ ਆਦਰਸ਼ ਬਣ ਦਿੱਤਾ।
60ਅਤੇ ਜੇਕਰ ਅਸੀਂ ਚਾਹੀਏ ਤਾਂ ਤੁਹਾਡੇ ਅੰਦਰੋਂ ਫ਼ਰਿਸ਼ਤੇ ਪੈਦਾ ਕਰ ਦਿੰਦੇ। ਜਿਹੜੇ ਧਰਤੀ ਤੇ ਤੁਹਾਡੇ ਵਾਰਿਸ ਹੁੰਦੇ।
61ਅਤੇ ਬੇਸ਼ੱਕ ਈਸਾ ਕਿਆਮਤ ਦਾ ਇੱਕ ਨਿਸ਼ਾਨ ਹੈ, ਤਾਂ ਤੁਸੀਂ ਇਸ ਵਿਚ ਸ਼ੱਕ ਨਾ ਕਰੋ। ਅਤੇ ਮੇਰੇ ਹੁਕਮ ਦਾ ਪਾਲਣ ਕਰੋ। ਇਹ ਹੀ ਸਿੱਧਾ ਰਾਹ ਹੈ।
62ਅਤੇ ਸ਼ੈਤਾਨ ਤੁਹਾਨੂੰ ਇਸ ਤੋਂ ਰੋਕ ਨਾ ਸਕੇ। ਬੇਸ਼ੱਕ ਉਹ ਤੁਹਾਡਾ ਪ੍ਰਤੱਖ ਦੁਸ਼ਮਣ ਹੈ।
63ਅਤੇ ਜਦੋਂ ਈਸਾ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਇਆ, ਉਸ ਨੇ ਆਖਿਆ ਕਿ ਮੈਂ ਤੁਹਾਡੇ ਕੋਲ ਸਮਝਦਾਰੀ (ਦੀ ਕਿਤਾਬ) ਲੈ ਕੇ ਆਇਆ ਹਾਂ ਤਾਂ ਹੋ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰਾ ਹੁਕਮ ਮੰਨੋ।
64ਬੇਸ਼ੱਕ ਅੱਲਾਹ ਹੀ ਮੇਰਾ ਰੱਬ ਹੈ ਅਤੇ ਤੁਹਾਡਾ ਵੀ, ਤਾਂ ਤੁਸੀਂ ਉਸ ਦੀ ਹੀ ਇਬਾਦਤ ਕਰੋਂ। ਇਹ ਹੀ ਸਿੱਧਾ ਰਾਹ ਹੈ।
65ਫਿਰ ਸਮੂਹਾਂ ਨੇ ਆਪਿਸ ਵਿਚ ਮੱਤਭੇਦ ਕੀਤਾ। ਉਨ੍ਹਾਂ ਲੋਕਾਂ ਲਈ ਇੱਕ ਦਰਦਨਾਕ ਦਿਨ ਦੀ ਸਜ਼ਾ ਤੋਂ ਵਿਨਾਸ਼ ਹੈ, ਜਿਨ੍ਹਾਂ ਨੇ ਜ਼ੁਲਮ ਕੀਤਾ।
66ਇਹ ਲੋਕ ਸਿਰਫ਼ ਕਿਆਮਤ ਦੀ ਉਡੀਕ ਕਰ ਰਹੇ ਹਨ, ਕਿ ਉਹ ਇਨ੍ਹਾਂ ਤੇ ਅਚਾਨਕ ਆ ਡਿੱਗੇ, ਇਨ੍ਹਾਂ ਨੂੰ ਪਤਾ ਵੀ ਨਾ ਚੱਲੇ।
67ਸਾਰੇ ਮਿੱਤਰ ਉਸ ਦਿਨ ਇੱਕ ਦੂਜੇ ਦੇ ਦੁਸ਼ਮਣ ਹੋਣਗੇ। ਬਿਨਾਂ ਡਰਨ ਵਾਲਿਆਂ ਦੇ।
68ਹੇ ਮੇਰੇ ਬੰਦਿਓ! ਅੱਜ ਨਾ ਤੁਹਾਨੂੰ ਨਾ ਕੋਈ ਡਰ ਹੈ ਅਤੇ ਨਾ ਤੁਸੀਂ ਦੁਖੀ ਹੋਵੋਗੇ।
69ਜਿਹੜੇ ਲੋਕ ਸਾਡੀਆਂ ਆਇਤਾਂ ਤੇ ਈਮਾਨ ਲਿਆਏ ਅਤੇ ਆਗਿਆਕਾਰੀ ਰਹੇ।
70ਤੁਸੀਂ ਅਤੇ ਤੁਹਾਡੀਆਂ ਪਤਨੀਆਂ ਜੰਨਤ ਵਿਚ ਦਾਖ਼ਿਲ ਹੋ ਜਾਵੇਂ, ਤੁਸੀਂ ਪ੍ਰਸੰਨ ਕੀਤੇ ਜਾਵੋਗੇ।
71ਉਨ੍ਹਾਂ ਦੇ ਸਾਮ੍ਹਣੇ ਸੋਨੇ ਦੇ ਪਿਆਲੇ ਅਤੇ ਥਾਲੀਆਂ ਪੇਸ਼ ਕੀਤੇ ਜਾਣਗੇ। ਅਤੇ ਉੱਤੇ ਉਹ ਵਸਤੂਆਂ ਹੋਣਗੀਆਂ, ਜਿਨ੍ਹਾਂ ਦਾ ਮਨ ਚਾਹੇਗਾ ਅਤੇ ਜਿਨ੍ਹਾਂ ਨਾਲ ਅੱਖਾਂ ਨੂੰ ਤ੍ਰਿਪਤੀ ਮਿਲੇਗੀ। ਤੁਸੀਂ ਇੱਥੇ ਹਮੇਸ਼ਾ ਰਹੋਗੇ।
72ਅਤੇ ਇਹ ਉਹ ਜੰਨਤ ਹੈ, ਜਿਸ ਦੇ ਤੁਸੀਂ ਉਸ ਕਾਰਨ ਮਾਲਕ ਬਣਾਏ ਗਏ, ਜੋ ਤੁਸੀਂ ਕਰਦੇ ਸੀ।
73ਤੁਹਾਡੇ ਲਈ ਇਸ ਵਿਚ ਬਹੁਤ ਸਾਰੇ ਫ਼ਲ ਹਨ, ਜਿਨ੍ਹਾਂ ਵਿਚੋਂ ਤੁਸੀਂ ਖਾਓਗੇ।
74ਬੇਸ਼ੱਕ ਅਪਰਾਧੀ ਲੋਕ ਹਮੇਸ਼ਾ ਨਰਕ ਦੀ ਸਜ਼ਾ ਵਿਚ ਰਹਿਣਗੇ।
75ਉਹ ਉਨ੍ਹਾਂ ਤੋਂ ਹੌਲੀ ਨਹੀ ਕੀਤੀ ਜਾਵੇਗੀ ਅਤੇ ਉਹ ਉਸ ਵਿਚ ਨਿਰਾਸ਼ ਹੋ ਕੇ ਪਏ ਰਹਿਣਗੇ।
76ਅਤੇ ਅਸੀਂ' ਉਨ੍ਹਾਂ ਤੇ ਜ਼ੁਲਮ ਨਹੀਂ ਕੀਤਾ ਸਗੋਂ ਉਹ ਖੁਦ ਹੀ ਜ਼ਾਲਿਮ ਸਨ।
77ਅਤੇ ਉਹ ਪੁਕਾਰਣਗੇ ਕਿ ਹੇ ਮਾਲਕ! ਤੁਹਾਡਾ ਰੱਬ ਸਾਨੂੰ ਖ਼ਤਮ ਕਰ ਦੇਵੇ। ਫ਼ਰਿਸ਼ਤਾ ਆਖੇਗਾ, ਤੁਸੀਂ ਇਸੇ ਤਰਾਂ ਪਏ ਰਹਿਣਾ ਹੈ।
78ਅਸੀਂ ਤੁਹਾਡੇ ਕੋਲ ਸੱਚ ਲੈ ਕੇ ਆਏ ਪਰੰਤੂ ਤੁਹਾਡੇ ਵਿਚੋਂ ਜ਼ਿਆਦਾਤਰ ਲੋਕ ਸੱਚ ਤੋਂ ਬੇਮੁੱਖ ਰਹੇ।
79ਕੀ ਉਨ੍ਹਾਂ ਨੇ ਕੋਈ ਗੱਲ ਪੱਕੀ ਕਰ ਲਈ ਤਾਂ ਅਸੀਂ ਵੀ ਇੱਕ ਗੱਲ ਪੱਕੀ ਕਰ ਲਵਾਂਗੇ।
80ਕੀ ਇਨ੍ਹਾਂ ਦਾ ਭਰਮ ਹੈ ਕਿ ਅਸੀਂ ਇਨ੍ਹਾਂ ਦੇ ਰਹੱਸਾਂ ਨੂੰ ਅਤੇ ਇਨ੍ਹਾਂ ਦੀਆਂ ਸਲਾਹਾਂ ਨੂੰ ਨਹੀਂ ਸੁਣ ਰਹੇ? ਹਾਂ ਸਾਡੇ ਭੇਜੇ ਹੋਏ (ਫ਼ਰਿਸ਼ਤੇ) ਉਨ੍ਹਾਂ ਦੀਆਂ ਸਾਰੀਆਂ ਗੱਲਾਂ ਲਿਖਦੇ ਰਹਿੰਦੇ ਹਨ।
81ਆਖੋ, ਕਿ ਜੇਕਰ ਰਹਿਮਾਨ ਦੇ ਔਲਾਦ ਹੋਵੇ ਤਾਂ ਮੈਂ ਸਾਰਿਆਂ ਤੋਂ ਪਹਿਲਾਂ ਉਸ ਦੀ ਪੂਜਾ ਕਰਨ ਵਾਲਾ ਹਾਂ।
82ਆਕਾਸ਼ਾਂ ਅਤੇ ਧਰਤੀ ਦਾ ਮਾਲਕ ਅਤੇ ਸਿੰਘਾਸਣ ਦਾ ਮਾਲਕ। ਉਹ ਉਨ੍ਹਾਂ ਗੱਲਾਂ ਤੋਂ ਪਵਿੱਤਰ ਹੈ ਜਿਹੜੀਆਂ ਇਹ ਲੋਕ ਬਿਆਨ ਕਰਦੇ ਹਨ।
83ਸੋ ਉਨ੍ਹਾਂ ਨੂੰ ਛੱਡ ਦੇਵੋਂ ਕਿ ਉਹ ਵਾਦ-ਵਿਵਾਦ ਕਰਨ ਅਤੇ ਖੇਡਣ, ਇੱਥੋਂ ਤੱਕ ਕਿ ਉਹ ਉਸ ਦਿਲ ਦਾ ਸਾਹਮਣਾ ਕਰਨ, ਜਿਸ ਦਾ ਇਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ।
84ਅਤੇ ਉਹ ਹੀ ਹੈ ਜਿਹੜਾ ਆਕਾਸ਼ਾਂ ਦਾ ਮਾਲਕ ਹੈ ਅਤੇ ਉਹ ਹੀ ਧਰਤੀ ਦਾ ਮਾਲਕ ਹੈ ਅਤੇ ਉਹ ਹੀ ਤਤਵੇਤਾ, ਗਿਆਨ ਵਾਲਾ ਹੈ।
85ਅਤੇ ਬਹੁਤ ਬਰਕਤ ਵਾਲੀ ਹੈ ਉਹ ਹਸਤੀ ਜਿਸ ਦਾ ਸਾਮਰਾਜ ਆਕਾਸ਼ ਅਤੇ ਧਰਤੀ ਵਿਚ਼ ਹੈ। ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚਕਾਰ ਹੈ। ਅਤੇ ਉਸ ਦੇ ਕੋਲ ਹੀ ਕਿਆਮਤ ਦੇ ਦਿਨ ਦੀ ਖ਼ਬਰ ਹੈ। ਅਤੇ ਉਸ ਵੱਲ ਹੀ ਤੁਸੀਂ ਵਾਪਿਸ ਮੋੜੇ ਜਾਵੋਗੇ।
86ਅਤੇ ਅੱਲਾਹ ਤੋਂ ਬਿਨਾਂ ਜਿਨ੍ਹਾਂ ਨੂੰ ਇਹ ਲੋਕ ਪੁਕਾਰਦੇ ਹਨ ਉਹ ਸਿਫ਼ਾਰਸ਼ ਦਾ ਅਧਿਕਾਰ ਨਹੀਂ ਰੱਖਦੇ। ਪਰੰਤੂ ਉਹ ਸੱਚ ਦੀ ਗਵਾਹੀ ਦੇਣਗੇ ਅਤੇ ਉਹ ਜਾਣਦੇ ਹੋਣਗੇ।
87ਅਤੇ ਜੇਕਰ ਤੁਸੀਂ ਉਨ੍ਹਾਂ ਤੋਂ ਪੁੱਛੋਗੇ ਕਿ ਇਨ੍ਹਾਂ ਨੂੰ ਕਿਸ ਨੇ ਪੈਦਾ ਕੀਤਾ ਹੈ, ਤਾਂ ਉਹ ਇਹ ਹੀ ਆਖਣਗੇ ਕਿ ਅੱਲਾਹ ਨੇ। ਫਿਰ ਉਹ ਕਿਥੇ ਭਟਕ ਜਾਂਦੇ ਹਨ
88ਅਤੇ ਉਨ੍ਹਾਂ ਨੂੰ ਨਬੀਆਂ ਦੇ ਇਸ ਕਥਨ ਦੀ ਖ਼ਬਰ ਹੈ ਕਿ ਹੈ ਮੇਰਿਆ ਰੱਬਾ! ਇਹ ਅਜਿਹੇ ਲੋਕ ਹਨ ਕਿ ਈਮਾਨ ਨਹੀਂ ਲਿਆਉਂਦੇ।
89ਇਸ ਲਈ ਇਨ੍ਹਾਂ ਦੀ ਅਣਦੇਖੀ ਕਰੋ ਅਤੇ ਆਖੋਂ ਕਿ ਸਲਾਮ ਹੈ ਤੁਹਾਨੂੰ। ਜਲਦੀ ਹੀ ਇਨ੍ਹਾਂ ਨੂੰ ਪਤਾ ਲੱਗ ਜਾਵੇਗਾ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath