ਇਸਲਾਮ
ਪਿੱਛੇ

41. ਫੁਸਿਲਟ

1ਹਾ.ਮੀਮ

2ਇਹ ਅਤਿਅੰਤ ਕਿਰਪਾਲੂ ਅਸੀਮ ਰਹਿਮਤ ਵਾਲੇ ਵੱਲੋਂ ਉਤਾਰੀ ਹੋਈ ਬਾਣੀ ਹੈ।

3ਇਹ ਇੱਕ ਕਿਤਾਬ ਹੈ, ਜਿਸ ਦੀਆਂ ਆਇਤਾਂ ਖੋਲ੍ਹ ਖੋਲ੍ਹ ਕੇ ਸ਼ਿਆਨ ਕੀਤੀਆਂ ਗਈਆ ਹਨ। ਅਰਬੀ ਭਾਸ਼ਾ ਦਾ ਕੁਰਆਨ ਉਨ੍ਹਾਂ ਲੋਕਾਂ ਲਈ ਹੈ, ਜਿਹੜੇ ਗਿਆਨ ਰਖਦੇ ਹਨ।

4ਖੁਸ਼ਖ਼ਬਰੀ ਦੇਣ ਵਾਲਾ ਅਤੇ ਸਾਵਧਾਨ ਕਰਨ ਵਾਲਾ। ਸੋ ਉਨ੍ਹਾਂ ਲੋਕਾਂ ਵਿਚੋਂ ਜ਼ਿਆਦਾਤਰ ਨੇ ਇਸ ਤੋਂ ਮੂੰਹ ਮੋੜਿਆ। ਸੋ ਉਹ ਸੁਣ ਨਹੀਂ' ਰਹੇ ਹਨ।

5ਅਤੇ ਉਨ੍ਹਾਂ ਨੇ ਆਖਿਆ ਕਿ ਸਾਡੇ ਦਿਲਾਂ ਤੇ ਪਰਦੇ ਪਏ ਹੋਏ ਹਨ। ਜਿਨ੍ਹਾਂ ਵੱਲ ਤੁਸੀਂ ਸਾਨੂੰ ਸੱਦਦੇ ਹੋ। ਅਤੇ ਸਾਡੇ ਕੰਨਾਂ ਵਿਚ ਡਾਟ (ਬੋਲਾ ਪਣ) ਹੈ। ਸਾੈ ਅਤੇ ਤੁਹਾਡੇ ਵਿਚਕਾਰ ਇੱਕ ਓਟ (ਕੰਧ) ਹੈ। ਇਸ ਲਈ ਤੁਸੀਂ ਆਪਣਾ ਕੰਮ ਕਰੋ ਅਤੇ ਅਸੀਂ ਵੀ ਆਪਣਾ ਕੰਮ ਕਰ ਰਹੇ ਹਾਂ।

6ਆਖੋ, ਕਿ ਮੈਂ ਤਾਂ ਇੱਕ ਤੁਹਾਡੇ ਵਰਗਾ ਮਨੁੱਖ ਹਾਂ। ਮੇਰੇ ਕੋਲ ਇਹ ਵਹੀ ਆਉਂਦੀ ਹੈ। ਕਿ ਤੁਹਾਡਾ ਪੂਜਣਯੋਗ ਸਿਰਫ਼ ਇੱਕ ਹੀ ਹੈ। ਇਸ ਲਈ ਤੁਸੀਂ ਉਸ ਵੱਲ ਸਿੱਧੇ ਰਹੋ। ਅਤੇ ਉਸ ਤੋਂ ਹੀ ਮੁਆਫੀ ਦੀ ਇੱਛਾ ਰੱਖੋ। ਵਿਨਾਸ਼ ਹੈ ਸ਼ਰੀਕ ਠਹਿਰਾਉਣ ਵਾਲਿਆਂ ਲਈ।

7ਜਿਹੜੇ ਜ਼ਕਾਤ ਨਹੀਂ' ਦਿੰਦੇ ਅਤੇ ਪ੍ਰਲੋਕ ਤੋਂ ਵੀ ਇਨਕਾਰੀ ਹਨ।

8ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਲ੍ਹਾਂ ਨੇ ਨੇਕ ਕਰਮ ਕੀਤੇ, ਉਨ੍ਹਾਂ ਲਈ ਅਜਿਹਾ ਬਦਲਾ ਹੈ ਜਿਸ ਦੀ ਲੜੀ ਟੁੱਟਣ ਵਾਲੀ ਨਹੀਂ।

9ਆਖੋਂ, ਕਿ ਤੁਸੀਂ ਲੋਕ ਉਸ ਹਸਤੀ ਨੂੰ ਝੁਠਲਾਉਂਦੇ ਹੋ, ਜਿਸ ਨੇ ਧਰਤੀ ਨੂੰ ਦੋ ਦਿਨਾਂ (ਸਸੱ) ਦੇ ਵਿਚ ਬਣਾਇਆ ਅਤੇ ਤੁਸੀਂ ਉਸ ਦੇ ਸਾਹਮਣੇ (ਬੁੱਤਾਂ) ਨੂੰ ਠਹਿਰਾਉਂਦੇ ਹੋ। ਉਹ ਸਾਰੇ ਸੰਸਾਰ ਵਾਲਿਆਂ ਦਾ ਰੱਬ ਹੈ।

10ਅਤੇ ਉਸ ਨੇ ਧਰਤੀ ਵਿਚ ਉਸ ਦੇ ਉੱਪਰ ਪਹਾੜ ਬਣਾਏ ਅਤੇ ਉਸ ਵਿਚ ਲਾਭ ਦੀਆਂ ਚੀਜ਼ਾਂ ਰੱਖੀਆਂ। ਅਤੇ ਉਸ ਨੇ ਉਸ ਦੀ ਭੋਜਨ ਸਮੱਗਰੀ ਕਮਾਉਣ ਦੇ ਸਾਧਨ ਚਾਰ ਦਿਨਾਂ ਵਿਚ ਨਿਸ਼ਚਿਤ ਕੀਤੇ, ਅਤੇ ਸਾਰੇ (ਪੁੱਛਣ) ਚਾਹੁਣ ਵਾਲਿਆਂ ਲਈ ਇੱਕ ਸਮਾਨ।

11ਫਿਰ ਉਸ ਨੇ ਆਕਾਸ਼ ਵੱਲ ਧਿਆਨ ਦਿੱਤਾ ਅਤੇ ਉੱਤੇ ਧੂੰਆਂ ਸੀ। ਫਿਰ ਉਸ ਨੇ ਆਕਾਸ਼ ਅਤੇ ਧਰਤੀ ਨੂੰ ਆਖਿਆ ਕਿ ਤੁਸੀਂ ਖੁਸ਼ੀ ਜਾਂ ਨਾਖੁਸ਼ੀ ਨਾਲ ਦੋਵੇਂ ਆਉ। ਦੋਵਾਂ ਨੇ ਆਖਿਆ ਕਿ ਅਸੀਂ ਪ੍ਰਸੰਨਤਾ ਪੂਰਵਕ ਹਾਜ਼ਿਰ ਹਾਂ।

12ਫਿਰ ਉਸ ਨੇ ਦੋ ਦਿਨਾਂ ਵਿਚ ਉਸ ਦੇ ਸੱਤ ਆਕਾਸ਼ ਬਣਾਏ ਅਤੇ ਹਰੇਕ ਆਕਾਸ਼ ਵਿਚ ਉਸ ਨੇ ਹੁਕਮ ਭੇਜਿਆ ਅਤੇ ਅਸੀਂ ਸੰਸਾਰ ਦੇ ਆਕਾਸ਼ ਨੂੰ ਦੀਵਿਆਂ (ਭਾਵ ਤਾਰਿਆਂ) ਨਾਲ ਚਮਕਾ ਦਿੱਤਾ ਅਤੇ ਉਸ ਨੂੰ (ਸੈਤਾਨਾਂ ਤੋਂ) ਸੁਰੱਖਿਅਤ ਕਰ ਦਿੱਤਾ। ਇਹ ਤਾਕਤਵਰ (ਅੱਲਾਹ) ਅਤੇ ਸਰਵਗਿਆਤਾ ਦੀ ਯੋਜਨਾ ਹੈ।

13ਤਾਂ ਜੇਕਰ ਉਹ ਬੇਮੁੱਖ ਹੁੰਦੇ ਤਾਂ ਆਖੋ ਕਿ ਤੁਹਾਨੂੰ ਉਸੇ ਤਰਾਂ ਦੀ ਸਜ਼ਾ ਤੋਂ ਡਰਾਉਂਦਾ (ਸਾਵਧਾਨ ਕਰਦਾ?) ਹਾਂ। ਜਿਹੋ ਜਿਹੀ ਆਦ ਅਤੇ ਸਮੂਦ ਤੇ ਉਤਾਰੀ ਗਈ ਸੀ।

14ਜਦੋਂ' ਕਿ ਉਨ੍ਹਾਂ ਦੇ ਕੋਲ ਅੱਗੇ ਤੋਂ ਅਤੇ ਪਿੱਛੇ ਤੋਂ ਰਸੂਲ ਆਏ, ਕਿ ਅੱਲਾਹ ਤੋਂ ਬਿਨਾ ਕਿਸੇ ਦੀ ਇਬਾਦਤ ਨਾ ਕਰੋ। ਉਨ੍ਹਾਂ ਨੇ ਆਖਿਆਂ ਕਿ ਜੇਕਰ ਸਾਡਾ ਰੱਬ ਚਾਹੁੰਦਾ ਹੈ। ਤਾਂ ਉਹ ਫ਼ਰਿਬਤਾ ਉਤਾਰ ਦਿੰਦਾ। ਇਸ ਲਈ ਅਸੀਂ ਉਸ ਚੀਜ਼ ਨੂੰ ਝੁਠਲਾਉਂਦੇ ਹਾਂ, ਜਿਸ ਨੂੰ ਦੇ ਕੇ ਤੁਸੀਂ ਭੇਜੇ ਗਏ ਹੋ।

15ਆਦ ਦੀ ਇਹ ਹਾਲਤ ਸੀ ਕਿ ਉਨ੍ਹਾਂ ਨੇ ਧਰਤੀ ਤੇ ਬਿਨਾਂ ਕਿਸੇ ਹੱਕ ਤੋਂ ਹੰਕਾਰ ਕੀਤਾ ਅਤੇ ਉਨ੍ਹਾਂ ਨੇ ਆਖਿਆ ਕਿ ਕੌਣ ਹੈ, ਜਿਹੜਾ ਸ਼ਕਤੀ ਵਿਚ ਸਾਡੇ ਤੋਂ ਵੱਧ ਹੈ। ਕੀ ਉਨ੍ਹਾਂ ਨੇ ਨਹੀਂ ਦੇਖਿਆ ਕਿ ਜਿਸ ਅੱਲਾਹ ਨੇ ਉਨ੍ਹਾਂ ਨੂੰ ਪੈਦਾ ਕੀਤਾ ਹੈ। ਉਹ ਤਾਕਤ ਵਿਚ ਉਨ੍ਹਾਂ ਤੋਂ (ਬਹੁਤ) ਵੱਧ ਹੈ। ਅਤੇ ਉਹ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਰਹੇ।

16ਤਾਂ ਅਸੀਂ ਕੁਝ ਮਾੜੇ ਦਿਨਾਂ ਵਿਚ ਉਨ੍ਹਾਂ ਉੱਤੇ ਅਤਿਅੰਤ ਤੂਫਾਨੀ ਹਵਾ ਭੇਜ ਦਿੱਤੀ। ਤਾਂ ਕਿ ਉਨ੍ਹਾਂ ਨੂੰ ਸੰਸਾਰਿਕ ਜੀਵਨ ਵਿਚ ਅਪਮਾਨ ਦੀ ਸਜ਼ਾ (ਦਾ ਮਜ਼ਾਂ) ਚਖਾਈਏ। ਅਤੇ ਪ੍ਰਲੋਕ ਦੀ ਸਜ਼ਾ ਤਾਂ ਇਸ ਤੋਂ ਵੀ ਵੱਧ ਅਪਮਾਨਜਨਕ ਹੈ। ਅਤੇ ਉਨ੍ਹਾਂ ਨੂੰ ਕੋਈ ਮਦਦ ਨਹੀਂ ਪਹੁੰਚੇਗੀ।

17ਅਤੇ ਉਹ ਜਿਹੜਾ ਸਮੂਦ ਸੀ ਤਾਂ ਅਸੀਂ ਉਨ੍ਹਾਂ ਨੂੰ ਸਿੱਧਾ ਰਾਹ ਦਿਖਾ ਦਿੱਤਾ ਪਰੰਤੂ ਉਨ੍ਹਾਂ ਨੇ ਸਿੱਧੇ ਰਾਹ ਦੀ ਜਗ੍ਹਾ ਅੰਨ੍ਹੇਪਣ ਨੂੰ ਪਸੰਦ ਕੀਤਾ। ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਦੁਰਾਚਾਰਾਂ ਦੇ ਕਾਰਨ ਅਪਮਾਨਜਨਕ ਸਜ਼ਾ ਦੀ ਕੜਕੀ ਨੇ ਫੜ ਲਿਆ।

18ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਬਚਾ ਲਿਆ ਜਿਹੜੇ ਈਮਾਨ ਲਿਆਏ ਅਤੇ ਡਰਨ ਵਾਲੇ ਸਨ।

19ਅਤੇ ਜਿਸ ਦਿਨ ਅੱਲਾਹ ਦੇ ਦੁਸ਼ਮਣ ਅੱਗ ਵੱਲ ਇਕੱਠੇ ਕੀਤੇ ਜਾਣਗੇ। ਫਿਰ ਉਹ ਅਲੱਗ-ਅਲੱਗ ਕੀਤੇ ਜਾਣਗੇ।

20ਇਥੋਂ ਤੱਕ ਕਿ ਜਦੋਂ ਉਸ ਦੇ ਕੋਲ ਆ ਜਾਣਗੇ। ਉਨ੍ਹਾਂ ਦੇ ਕੰਨ ਅਤੇ ਉਨ੍ਹਾਂ ਦੀਆਂ ਅੱਖਾਂ ਅਤੇ ਉਨ੍ਹਾਂ ਦੀਆਂ ਖੱਲਾਂ ਉਨ੍ਹਾਂ ਤੇ ਉਨ੍ਹਾਂ ਦੇ ਕਰਮਾਂ ਦੀ ਗਵਾਹੀ ਦੇਣਗੇ।

21ਅਤੇ ਉਹ ਆਪਣੀਆਂ ਖੱਲਾਂ ਨੂੰ ਆਖਣਗੇ ਕਿ ਤੁਸੀਂ ਸਾਡੇ ਖਿਲਾਫ ਗਵਾਹੀ ਕਿਉਂ ਦਿੱਤੀ। ਉਹ ਆਖਣਗੀਆਂ ਕਿ ਸਾਨੂੰ ਉਸ ਅੱਲਾਹ ਨੇ ਬੋਲਣ ਦੀ ਤਾਕਤ ਦਿੱਤੀ ਜਿਸ ਨੇ ਹਰ ਚੀਜ਼ ਨੂੰ ਬੋਲਣ ਵਾਲਾ ਬਣਾ ਦਿੱਤਾ। ਉਸ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਅਤੇ ਉਸ ਵੱਲ ਤੁਸੀਂ ਵਾਪਿਸ ਲਿਆਂਦੇ ਗਏ ਹੋ।

22ਅਤੇ ਤੁਸੀਂ ਆਪਣੇ ਆਪ ਨੂੰ ਉਸ ਤੋਂ ਛਿਪਾ ਨਹੀਂ ਸਕਦੇ ਸੀ ਕਿ ਤੁਹਾਡੇ ਕੰਨ, ਅੱਖਾਂ ਅਤੇ ਤੁਹਾਡੀਆਂ ਖੱਲਾਂ ਤੁਹਾਡੇ ਵਿਰੁੱਧ ਗਵਾਹੀ ਦੇਣਗੇ। ਸਗੋਂ ਤੁਸੀਂ ਇਸ ਕੁਲੇਖੇ ਵਿਚ ਰਹੇ ਕਿ ਅੱਲਾਹ ਤੁਹਾਡੇ ਬਹੁਤ ਸਾਰੇ ਉਨ੍ਹਾਂ ਕਰਮਾ ਨੂੰ ਨਹੀਂ ਜਾਣਦਾ, ਜਿਹੜੇ ਤੁਸੀਂ ਕਰਦੇ ਹੋ।

23ਅਤੇ ਤੁਹਾਡੇ ਇਸੇ ਭਰਮ ਨੇ ਜਿਹੜਾ ਤੁਸੀਂ ਆਪਣੇ ਰੱਬ ਬਾਰੇ ਕੀਤਾ ਸੀ, ਤੁਹਾਨੂੰ ਨਾਸ ਕਰ ਦਿੱਤਾ। ਇਸ ਲਈ ਤੁਸੀਂ ਨੁਕਸਾਨ ਉਠਾਉਣ ਵਾਲਿਆਂ ਵਿਚ (ਸ਼ਾਮਿਲ) ਹੋ ਗਏ।

24ਇਸ ਲਈ ਜੇਕਰ ਉਹ ਧੀਰਜ ਰੱਖਣ ਤਾਂ ਵੀ ਅੱਗ ਹੀ ਉਨ੍ਹਾਂ ਦਾ ਟਿਕਾਣਾ ਹੈ। ਅਤੇ ਜੇਕਰ ਉਹ ਮੁਆਫ਼ੀ ਮੰਗਣ ਤਾਂ ਉਨ੍ਹਾਂ ਨੂੰ ਮੁਆਫ਼ੀ ਵੀ ਨਹੀਂ ਮਿਲੇਗੀ।

25ਅਤੇ ਅਸੀਂ' ਉਨ੍ਹਾਂ ਉੱਪਰ ਕੁਝ ਸਾਥੀ ਨਿਯੁਕਤ ਕਰ ਦਿੱਤੇ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਅਗਲੇ ਅਤੇ ਪਿਛਲੇ ਹਰੇਕ ਕਰਮ ਉਨ੍ਹਾਂ ਲਈ ਆਕਰਸ਼ਕ ਬਣਾ ਕੇ ਦਿਖਾਏ। ਅਤੇ ਉਨ੍ਹਾਂ ਤੇ ਉਹੀ ਗੱਲ ਸਾਬਿਤ ਹੋ ਕੇ ਰਹੀ ਜਿਹੜੀ ਜਿੰਨਾਂ ਅਤੇ ਮਨੁੱਖਾਂ ਦੇ ਉਨ੍ਹਾਂ ਸਮੂਹਾਂ ਤੇ ਸਿੱਧ ਹੋ ਕੇ ਰਹੀ, ਜਿਹੜੇ ਇਨ੍ਹਾਂ ਤੋਂ ਪਹਿਲਾਂ ਹੋ ਚੁੱਕੇ ਸਨ। ਬੇਸ਼ੱਕ ਉਹ ਘਾਟੇ ਵਿਚ ਰਹਿਣ ਵਾਲੇ ਸਨ।

26ਅਤੇ ਅਵੱਗਿਆ ਕਰਨ ਵਾਲਿਆਂ ਨੇ ਆਖਿਆ ਕਿ ਇਸ ਕੁਰਆਨ ਨੂੰ ਨਾ ਸੁਣੋ ਅਤੇ ਇਸ ਵਿਚ (ਸੁਣਨ ਸਮੱ) ਵਿਘਨ ਪਾਇਆ ਕਰੋਂ। ਤਾਂ ਜੋ ਤੁਸੀਂ ਪ੍ਰਭਾਵਸ਼ਾਲੀ ਰਹੋ।

27ਇਸ ਲਈ ਅਸੀਂ ਅਵੱਗਿਆ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਵਾਂਗੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾ ਦਾ ਮਾੜਾ ਬਦਲਾ ਦੇਵਾਂਗੇ।

28ਇਹ ਅੱਲਾਹ ਤਾਅਲਾ ਦੇ ਦੁਸ਼ਮਣਾਂ ਦਾ ਬਦਲਾ ਹੈ। ਭਾਵ ਅੱਗ। ਉਨ੍ਹਾਂ ਲਈ ਉਸ ਵਿਚ ਹਮੇਸ਼ਾ ਰਹਿਣ ਲਈ ਟਿਕਾਣਾ ਹੋਵੇਗਾ। ਇਸ ਗੱਲ ਬਦਲੇ ਕਿ ਉਹ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਸਨ।

29ਅਤੇ ਅਵੱਗਿਆ ਕਰਨ ਵਾਲੇ ਆਖਣਗੇ ਕਿ ਹੇ ਸਾਡੇ ਪਾਲਣਹਾਰ! ਸਾਨੂੰ ਉਹ ਲੋਕ ਦਿਖਾ। ਜਿਨ੍ਹਾਂ ਨੇ ਜਿੰਨਾਂ ਅਤੇ ਮਨੁੱਖਾਂ ਵਿਚੋਂ ਸਾਨੂੰ ਭਟਕਾਇਆ। ਅਸੀਂ ਉਨ੍ਹਾਂ ਨੂੰ ਆਪਣੇ ਪੈਰਾਂ ਦੇ ਥੱਲੇ ਕੁਚਲਾਂਗੇ, ਤਾਂ ਕਿ ਉਹ ਬੇ-ਇੱਜ਼ਤ ਹੋਣ।

30ਜਿਨ੍ਹਾਂ ਲੋਕਾਂ ਨੇ ਆਖਿਆ ਕਿ ਅੱਲਾਹ ਸਾਡਾ ਪਾਲਣਹਾਰ ਹੈ, ਫਿਰ ਉਹ ਇਸ (ਗੱਲ) ਤੇ ਅਟੱਲ ਰਹੇ। ਯਕੀਨਨ ਉਨ੍ਹਾਂ ਤੇ ਫ਼ਰਿਸ਼ਤੇ ਉਤਰਦੇ ਹਨ। ਅਤੇ ਉਨ੍ਹਾਂ ਨੂੰ ਆਖਦੇ ਹਨ ਕਿ ਤੁਸੀਂ ਨਾ ਛਰੋ ਅਤੇ ਨਾ ਦੁੱਖ ਮਨਾਉਂ। ਅਤੇ ਉਸ ਜੰਨਤ ਦੀ ਖੁਸ਼ਖ਼ਬਰੀ ਤੋਂ ਪ੍ਰਸੰਨ ਹੋ ਜਾਉ, ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਹੈ।

31ਅਸੀਂ ਸੰਸਾਰਿਕ ਜੀਵਨ ਵਿਚ ਅਤੇ ਪ੍ਰਲੋਕ ਵਿਚ ਤੁਹਾਡੇ ਮਿੱਤਰ ਹਾਂ। ਅਤੇ ਤੁਹਾਡੇ ਲਈ ਉੱਤੇ ਹਰ ਚੀਜ਼ ਹੈ, ਜਿਸ ਲਈ ਤੁਹਾਡਾ ਦਿਲ ਕਰੇ ਅਤੇ ਤੁਹਾਡੇ ਲਈ ਉੱਤੇ ਹਰੇਕ ਚੀਜ਼ ਹੈ ਜਿਸ ਦੀ ਤੁਸੀਂ ਮੰਗ ਕਰੋ।

32ਇਹ ਬਖਸ਼ਣ ਵਾਲੇ ਅਤੇ ਕਿਰਪਾ ਕਰਨ ਵਾਲੇ ਵੱਲੋਂ ਮਹਿਮਾਨ ਨਿਵਾਜ਼ੀ ਦੇ ਰੂਪ ਵਿਚ ਹੈ।

33ਅਤੇ ਉਸ ਤੋਂ ਉੱਤਮ ਕਿਸ ਦੀ ਗੱਲ ਹੋਵੇਗੀ। ਜਿਸ ਨੇ ਅੱਲਾਹ ਵੱਲ ਬੁਲਾਇਆ ਅਤੇ ਚੰਗਾ ਕਰਮ ਕੀਤਾ ਅਤੇ ਕਿਹਾ ਕਿ ਮੈਂ ਆਗਿਆ ਪਾਲਣ ਕਰਨ ਵਾਲਿਆਂ ਵਿਚੋਂ' ਹਾਂ।

34ਨੇਕੀ ਅਤੇ ਬੁਰਾਈ ਦੋਵੇਂ ਬਰਾਬਰ ਨਹੀਂ, ਤੁਸੀਂ ਉੱਤਰ ਵਿਚ ਇਹ ਕਹੋ, ਜਿਹੜਾ ਇਸ ਤੋਂ ਸ੍ਰੇਸ਼ਟ ਹੋਵੇ। ਫਿਰ ਤੁਸੀਂ ਦੇਖੋਗੇ ਕਿ ਤੁਹਾਡੇ ਅਤੇ ਜਿਸ ਨਾਲ ਦੁਸ਼ਮਣੀ ਸੀ, ਉਹ ਅਜਿਹਾ ਹੋ ਗਿਆ ਹੈ। ਜਿਵੇਂ ਕੋਈ (ਗੂੜ੍ਹਾ) ਸੰਬੰਧ ਰੱਖਣ ਵਾਲਾ।

35ਅਤੇ ਇਹ ਗੱਲ ਉਸ ਨੂੰ ਹੀ ਮਿਲਦੀ ਹੈ, ਜਿਹੜਾਂ ਧੀਰਜ ਰੱਖਣ ਵਾਲਾ ਅਤੇ ਭਾਗਾਂ ਵਾਲਾ ਹੋਵੇ।

36ਅਤੇ ਜੇਕਰ ਸ਼ੈਤਾਨ ਤੁਹਾਡੇ ਅਤੇ ਜਾਣਨ ਵਾਲਾ ਹੈ।

37ਦਿਨ-ਰਾਤ ਅਤੇ ਸੂਰਜ-ਚੰਨ ਉਸ ਦੀਆਂ ਨਿਸ਼ਾਨੀਆਂ ਵਿਚੋਂ _ਹਨ। ਤੁਸੀਂ ਸੂਰਜ ਅਤੇ ਚੰਨ ਨੂੰ ਸਿਜਦਾ ਨਾ ਕਰੋਂ। ਸਗੋਂ ਉਸ ਅੱਲਾਹ ਨੂੰ ਸਿਜਦਾ ਕਰੋ, ਜਿਸ ਨੇ ਉਨ੍ਹਾਂ ਸਾਰਿਆਂ ਨੂੰ ਪੈਦਾ ਕੀਤਾ ਹੈ। ਜੇਕਰ ਤੁਸੀਂ ਉਸ ਦੀ ਇਬਾਦਤ ਕਰਨ ਵਾਲੇ ਹੋ।

38ਇਸ ਲਈ ਜੇਕਰ ਉਹ ਹੰਕਾਰ ਕਰਨ ਤਾਂ ਜਿਹੜੇ ਲੋਕ ਤੇਰੇ ਰੱਬ ਦੇ ਕੋਲ ਹਨ, ਉਹ ਦਿਨ ਰਾਤ ਉਸ ਦੀ ਹੀ ਸਿਫ਼ਤ ਕਰਦੇ ਹਨ ਅਤੇ ਉਹ ਕਦੇ ਵੀ ਨਹੀਂ ਥੱਕਦੇ।

39ਅਤੇ ਉਸ ਦੀਆਂ ਨਿਸ਼ਾਨੀਆਂ ਵਿਚੋਂ ਇੱਕ ਇਹ ਵੀ ਹੈ, ਕਿ ਤੁਸੀਂ ਧਰਤੀ ਨੂੰ ਦੱਬੀ (ਖੁਸ਼ਕ) ਪਈ ਦੇਖਦੇ ਹੋ। ਫਿਰ ਜਦੋਂ ਅਸੀਂ ਉਸ ਵਿਚ ਜਲ ਵਰਸਾਉਂਦੇ ਹਾਂ ਤਾਂ ਉਹ ਹਰੀ ਹੋ ਜਾਂਦੀ ਹੈ ਅਤੇ ਫੁੱਲ ਜਾਂਦੀ ਹੈ। ਬੇਸ਼ੱਕ ਜਿਸ ਨੇ ਇਸ ਨੂੰ ਜੀਵਿਤ ਕਰ ਦਿੱਤਾ। ਉਹ ਮੁਰਦਿਆਂ ਨੂੰ ਵੀ ਜਿਊਂਦੇ ਕਰ ਦੇਣ ਵਾਲਾ ਹੈ। ਬੇਸ਼ੱਕ ਉਹ ਹਰੇਕ ਚੀਜ਼ ਦੀ ਸਮਰੱਥਾ ਵਾਲਾ ਹੈ।

40ਜਿਹੜੇ ਲੋਕ ਸਾਡੀਆਂ ਆਇਤਾਂ ਦੇ ਉਲਟੇ ਅਰਥ ਕੱਢਦੇ ਹਨ। ਉਹ ਸਾਡੇ ਤੋਂ' ਛਿਪੇ ਹੋਏ ਨਹੀਂ ਹਨ। ਕੀ ਜਿਹੜਾ ਬੰਦਾ ਅੱਗ ਵਿਚ ਪਾਇਆ ਜਾਵੇਗਾ, ਉਹ ਚੰਗਾ ਹੈ। ਜਾਂ ਉਹ ਬੰਦਾ ਜਿਹੜਾ ਕਿਆਮਤ ਦੇ ਦਿਨ ਸ਼ਾਂਤੀ ਨਾਲ ਆਵੇਗਾ, ਚਾਹੇ ਜੋ ਮਰਜ਼ੀ ਕਰ ਲਵੋਂ। ਬੇਸ਼ੱਕ ਉਹ ਦੇਖਦਾ ਹੈ ਜਿਹੜਾ ਤੁਸੀਂ ਕਰਦੇ ਹੋ।

41ਜਿਨ੍ਹਾਂ ਲੋਕਾਂ ਨੇ ਅੱਲਾਹ ਦੇ ਉਪਦੇਸ਼ ਦੀ ਅਵੱਗਿਆ ਕੀਤੀ, ਜਦੋਂ ਕਿ ਉਹ (ਉਪਦੇਸ਼) ਉਨ੍ਹਾਂ ਦੇ ਕੋਲ ਆ ਗਿਆ। ਅਤੇ ਬੇਸ਼ੱਕ ਇਹ ਇੱਕ ਸਰਵ-ਉਤਮ ਕਿਤਾਬ ਹੈ।

42ਇਸ ਵਿਚ ਝੂਠ ਨਾ ਅੱਗੇ ਤੋਂ ਆ ਸਕਦਾ ਹੈ ਅਤੇ ਨਾ ਪਿੱਛੇ ਤੋਂ। ਇਹ ਤੱਤਵੇਤਾ ਅਤੇ ਸੁੰਦਰ ਸਿਫ਼ਤ ਵਾਲੇ ਅੱਲਾਹ ਵੱਲੋਂ ਉਤਾਰੀ ਗਈ ਹੈ।

43ਤੁਹਾਨੂੰ ਉਹ ਹੀ ਗੱਲਾਂ ਕਹੀਆਂ ਜਾ ਰਹੀਆਂ ਹਨ। ਜਿਹੜੀਆਂ ਤੁਹਾਡੇ ਤੋਂ ਪਹਿਲੇ ਰਸੂਲਾਂ ਨੂੰ ਕਹੀਆਂ ਗਈਆਂ ਹਨ। ਬੇਸ਼ੱਕ ਤੁਹਾਡਾ ਰੱਬ ਮੁਆਫ਼ ਕਰਨ ਵਾਲਾ ਹੈ ਅਤੇ ਦੁਖ ਦਾਇਕ ਸਜ਼ਾ ਦੇਣ ਵਾਲਾ ਵੀ।

44ਅਤੇ ਜੇਕਰ ਅਸੀਂ ਇਸ ਨੂੰ ਅਜਮੀ (ਗੈਰ-ਅਰਬੀ) ਕੁਰਆਨ ਬਣਾਉਂਦੇ ਤਾਂ ਉਹ ਆਖਦੇ ਕਿ ਇਸ ਦੀਆਂ ਆਇਤਾਂ ਸਾਫ ਸਾਫ ਬਿਆਨ ਕਿਉਂ ਨਹੀਂ ਕੀਤੀਆਂ ਗਈਆਂ। (ਇਹ ਕੀ ਹੋਇਆ) ਕਿ ਕੁਰਆਨ ਅਜਮੀ ਅਤੇ ਸਰੋਤੇ ਅਰਬੀ। ਆਖੋ, ਕਿ ਇਹ ਈਮਾਨ ਲਿਆਉਣ ਵਾਲਿਆਂ ਲਈ ਮਾਰਗ ਦਰਸ਼ਨ ਅਤੇ ਤੰਦਰੁਸਤੀ ਹੈ ਅਤੇ ਉਹ ਲੋਕ ਜਿਹੜੇ ਈਮਾਨ ਨਹੀਂ ਲਿਆਉਂਦੇ ਉਨ੍ਹਾਂ ਦੇ ਕੰਨਾਂ ਵਿਚ ਬੋਲਾਪਣ ਹੈ ਅਤੇ ਇਹ ਉਨ੍ਹਾਂ ਦੇ ਹੱਕ ਵਿਚ ਅੰਨ੍ਹਾਪਣ ਹੈ। ਇਹ ਲੋਕ ਮਾਨੋ ਦੂਰ ਦੇ ਸਥਾਨ ਤੋਂ ਪੁਕਾਰੇ ਜਾ ਰਹੇ ਹਨ।

45ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਸੀ ਤਾਂ ਉਸ ਵਿਚ ਮੱਤ-ਭੇਦ ਕੀਤਾ ਗਿਆ। ਅਤੇ ਜੇਕਰ ਤੇਰੇ ਰੱਬ ਵੱਲੋਂ ਇੱਕ ਗੱਲ ਪਹਿਲਾਂ ਨਿਰਧਾਰਿਤ ਨਾ ਹੋ ਚੁੱਕੀ ਹੁੰਦੀ। ਤਾਂ ਉਨ੍ਹਾਂ ਦੇ ਵਿਚ ਫ਼ੈਸਲਾ ਕਰ ਦਿੱਤਾ ਜਾਂਦਾ ਅਤੇ ਇਹ ਲੋਕ ਉਸ ਵੱਲੋਂ ਅਜਿਹੇ ਸ਼ੱਕ ਵਿਚ ਹਨ। ਜਿਸ ਨੇ ਇਨ੍ਹਾਂ ਨੂੰ ਦੁਬਿਧਾ ਵਿਚਕਾਰ ਪਾ ਰਖਿਆ ਹੈ।

46ਜਿਹੜਾ ਬੰਦਾ ਚੰਗੇ ਕਰਮ ਕਰੇਗਾ, ਤਾਂ ਆਪਣੇ ਲਈ ਹੀ ਕਰੇਗਾ ਅਤੇ ਜਿਹੜਾ ਬੰਦਾ ਬੁਰਾਈ ਕਰੇਗਾ ਤਾਂ ਉਸ ਦੀ ਬਿਪਤਾ ਵੀ ਉਸ ਤੇ ਹੀ ਆਵੇਗੀ। ਅਤੇ ਤੇਰਾ ਰੱਬ ਬੰਦਿਆਂ ਤੇ ਜ਼ੁਲਮ ਕਰਨ ਵਾਲਾ ਨਹੀਂ।

47ਕਿਆਮਤ ਦਾ ਗਿਆਨ ਅੱਲਾਹ ਨਾਲ ਹੀ ਸੰਬੰਧਿਤ ਹੈ। ਅਤੇ ਕੋਈ ਫ਼ਲ ਆਪਣੇ ਛਿਲਕੇ ਵਿਚੋ' ਨਹੀਂ ਨਿਕਲਦਾ ਅਤੇ ਨਾ ਕੋਈ ਔਰਤ ਗਰਭਵਤੀ ਹੁੰਦੀ ਹੈ ਅਤੇ ਨਾ ਜਨਮ ਦਿੰਦੀ ਹੈ। ਪਰ ਇਹ ਸਾਰਾ ਕੂਝ ਉਸ ਦੇ ਗਿਆਨ ਨਾਲ ਹੁੰਦਾ ਹੈ। ਅਤੇ ਜਿਸ ਦਿਨ ਅੱਲਾਹ ਉਨ੍ਹਾਂ ਨੂੰ ਬੁਲਾਏਗਾ। (ਅਤੇ ਪੁੱਛੇਗਾ) ਕਿ ਮੇਰੇ ਸ਼ਰੀਕ ਕਿਥੇ ਹਨ, ਉਹ ਆਖਣਗੇ ਕਿ ਅਸੀਂ ਤੁਹਾਡੇ ਕੋਲ ਇਹ ਹੀ ਬੇਨਤੀ ਕਰਦੇ ਹਾਂ ਕਿ ਸਾਡੇ ਵਿਚੋਂ ਕੋਈ ਵੀ' ਇਨ੍ਹਾਂ ਦਾ ਦਾਅਵੇਦਾਰ ਨਹੀਂ।

48ਅਤੇ ਜਿਨ੍ਹਾਂ ਨੂੰ ਉਹ ਪਹਿਲਾਂ ਸੱਦਦੇ ਸਨ, ਉਹ ਸਾਰੇ ਉਨ੍ਹਾਂ ਤੋਂ ਗਾਇਬ ਹੋ ਜਾਣਗੇ। ਅਤੇ ਉਹ ਸਮਝ ਲੈਣਗੇ ਕਿ ਉਨ੍ਹਾਂ ਕੋਲ ਬ਼ਜਣ ਦਾ ਕੋਈ ਤਰੀਕਾ ਨਹੀਂ।

49ਅਤੇ ਇਨਸਾਨ ਨੇਕੀ ਮੰਗਣ ਤੋ' ਨਹੀਂ ਥੱਕਦਾ ਅਤੇ ਜੇਕਰ ਉਸ ਨੂੰ ਕੋਈ ਦੁੱਖ ਪਹੁੰਚੇ ਤਾਂ ਉਹ ਨਿਰਾਸ਼ ਅਤੇ ਹੱਤਾਸ਼ ਹੋ ਜਾਂਦਾ ਹੈ।

50ਅਤੇ ਜੇਕਰ ਅਸੀਂ ਉਸ ਨੂੰ ਦੁੱਖ ਤੋਂ ਬਾਅਦ, ਜਿਹੜਾ ਕਿ ਉਸ ਨੂੰ ਮਿਲਿਆ ਸੀ, ਕਿਰਪਾ (ਨਿਹਾਲ) ਕਰ ਦਿੰਦੇ ਹਾਂ ਤਾ ਉਹ ਆਖਦੇ ਹਨ ਕਿ ਇਹ ਤਾਂ ਸਾਡਾ ਹੱਕ ਸੀ। (ਅਤੇ ਆਖਦੇ ਹਨ ਕਿ) ਅਸੀਂ ਨਹੀਂ ਸਮਝਦੇ ਕਿ ਕਦੇ ਕਿਆਮਤ ਆਵੇਗੀ। ਅਤੇ ਜੇਕਰ ਆਪਣੇ ਰੱਬ ਵੱਲ ਵਾਪਿਸ ਮੋੜੇ ਵੀ ਗਏ ਤਾਂ ਉਸ ਕੋਲ ਮੇਰੇ ਲਈ ਸ੍ਰੇਸ਼ਟ (ਸੁੱਖ) ਹੀ ਹਨ। ਸੋ ਅਸੀਂ ਇਨ੍ਹਾਂ ਇਨਕਾਰੀਆਂ ਨੂੰ ਇਨ੍ਹਾਂ ਦੇ ਕਰਮਾ ਤੋ ਸਾਵਧਾਨ ਜ਼ਰੂਰ ਕਰਾਂਗੇ। ਅਤੇ ਇਨ੍ਹਾਂ ਨੂੰ ਸਖ਼ਤ ਸਜ਼ਾ ਦਾ ਮਜ਼ਾ ਚਖਾਵਾਂਗੇ।

51ਅਤੇ ਜਦੋਂ ਅਸੀਂ ਇਨਸਾਨ ਤੇ ਕਿਰਪਾ ਕਰਦੇ ਹਾਂ, ਤਾਂ ਉਹ ਮੂੰਹ ਮੌੜ ਲੈਂਦਾ ਹੈ। ਅਤੇ ਜਦੋਂ ਉਸ ਨੂੰ ਦੁੱਖ ਪਹੁੰਚਦਾ ਹੈ ਤਾਂ ਉਹ ਲੰਬੀਆਂ-ਲੰਬੀਆਂ ਬੇਨਤੀਆਂ ਕਰਨ ਵਾਲਾ ਬਣ ਜਾਂਦਾ ਹੈ।

52ਆਖੋ ਕਿ ਦੱਸੋ, ਜੇਕਰ ਇਹ ਕੁਰਆਨ ਅੱਲਾਹ ਵੱਲੋਂ ਆਇਆ ਹੋਵੇ, ਫਿਰ ਤੁਸੀਂ ਇਸ ਨੂੰ ਝੁਠਲਾਉਂਦੇ ਕਿਉ ਹੋ। ਤਾਂ ਉਸ ਬੰਦੇ ਤੋਂ ਵੱਧ ਕੁਰਾਹੀਆ ਹੋਰ ਕੌਣ ਹੋਵੇਗਾ, ਜਿਹੜਾ ਵਿਰੋਧ ਵਿਚ ਵੀ ਬਹੁਤ ਦੂਰ ਲੰਘ ਗਿਆ ਹੋਵੇ।

53ਅਸੀਂ ਉਨ੍ਹਾਂ ਨੂੰ ਆਪਣੀਆਂ ਨਿਸ਼ਾਨੀਆਂ ਆਸੇ ਪਾਸੇ ਦੇ ਜਗਤ ਵਿਚ ਵੀ ਅਤੇ ਖ਼ੁਦ ਉਨ੍ਹਾਂ ਦੇ ਅੰਦਰ ਵੀ ਦਿਖਾਵਾਂਗੇ। ਇਥੋਂ' ਤੱਕ ਕਿ ਖ਼ੁਦ ਉਨ੍ਹਾਂ ਤੇ ਪ੍ਰਗਟ ਹੋ ਜਾਵੇਗਾ ਕਿ ਇਹ ਕੁਰਆਨ ਸੱਚ ਹੈ। ਅਤੇ ਕੀ ਇਹ ਗੱਲ ਕਾਫੀ ਨਹੀਂ ਕਿ ਤੇਰਾ ਰੱਬ ਹਰ ਚੀਜ਼ ਦਾ ਗਵਾਹ ਹੈ।

54ਸੁਣ ਲਵੋਂ, ਇਹ ਲੋਕ ਆਪਣੇ ਰੱਬ ਨੂੰ ਮਿਲਣ ਵਿਚ ਸ਼ੱਕ ਕਰਦੇ ਹਨ। ਸੁਣ ਲਵੋ, ਕਿ ਹਰੇਕ ਚੀਜ਼ ਉਸ ਦੇ ਘੇਰੇ ਵਿਚ ਹੈ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath