40. ਗਾਫਿਰ
1ਹਾ.ਮੀਮ
2ਇਹ ਕਿਤਾਬ ਉਤਾਰੀ ਗਈ ਹੈ ਉਸ ਅੱਲਾਹ ਵੱਲੋਂ ਜਿਹੜਾ ਤਾਕਤਵਾਰ ਅਤੇ ਜਾਣਨ ਵਾਲਾ ਹੈ।
3ਪਾਪਾਂ ਨੂੰ ਮੁਆਫ਼ ਕਰਨ ਵਾਲਾ ਅਤੇ ਤੌਬਾ ਨੂੰ ਸਵੀਕਾਰ ਕਰਨ ਵਾਲਾ, ਕਠੋਰ ਦੰਡ ਦੇਣ ਵਾਲਾ ਅਤੇ ਵੱਡੀ ਸਮੱਰਥਾ ਵਾਲਾ ਹੈ। ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ। ਉਸੇ ਵੱਲ ਵਾਪਿਸ ਮੁੜਨਾ ਹੈ।
4ਅੱਲਾਹ ਦੀਆਂ ਆਇਤਾਂ ਵਿਚ ਉਹ ਲੋਕ ਹੀ ਨੁਕਸ ਕੱਢਦੇ ਹਨ ਜਿਹੜੇ ਅਵੱਗਿਆਕਾਰੀ ਹਨ। ਤਾਂ ਉਨ੍ਹਾਂ ਲੋਕਾਂ ਦਾ ਸ਼ਹਿਰਾਂ ਦੇ ਵਿਚ ਤੁਰਨਾ ਫਿਰਨਾ ਤੁਹਾਨੂੰ ਧੋਥੇ ਵਿਚ ਨਾ ਪਾਵੇ।
5ਇਸ ਤੋਂ ਪਹਿਲਾਂ ਨੂਹ ਦੀ ਕੌਮ ਨੇ ਝੁਠਲਾਇਆ ਅਤੇ ਉਸ ਤੋਂ ਬਾਅਦ ਦੇ ਸਮੂਹ ਨੇ ਵੀ। ਅਤੇ ਹਰੇਕ ਸੰਪਰਦਾ ਨੇ ਚਾਹਿਆ ਕਿ ਆਪਣੇ ਰਸੂਲ ਨੂੰ ਫੜ ਲੈਣ ਅਤੇ ਉਨ੍ਹਾਂ ਨੇ ਅਣਅਧਿਕਾਰਤ ਨੁਕਸ ਕੱਢੇ ਤਾਂ ਕਿ ਉਹ ਉਸ ਨਾਲ ਸੱਚ ਨੂੰ ਫੜਾ ਦੇਣ। ਤਾਂ ਮੈ' ਉਨ੍ਹਾਂ ਨੂੰ ਫੜ੍ਹ ਲਿਆ ਫਿਰ ਕਿਹੋ ਜਿਹਾ ਸੀ ਮੇਰਾ ਦੰਡ।
6ਅਤੇ ਇਸ ਤਰ੍ਹਾਂ ਤੇਰੇ ਰੱਬ ਦੀ ਗੱਲ ਉਨ੍ਹਾਂ ਲੋਕਾਂ ਤੇ ਪੂਰੀ ਹੋ ਚੁੱਕੀ ਹੈ ਜਿਨ੍ਹਾਂ ਨੇ ਅਵੱਗਿਆ ਕੀਤੀਂ ਕਿ ਉਹ ਅੱਗ ਵਾਲੇ ਸਨ।
7ਜਿਨ੍ਹਾਂ ਨੇ ਸਿੰਘਾਸਣ ਨੂੰ ਚੁੱਕਿਆ ਹੋਇਆ ਹੈ ਅਤੇ ਜਿਹੜੇ ਉਸ ਦੇ ਆਸੇ ਪਾਸੇ ਹਨ। ਉਹ ਆਪਣੇ ਰੱਬ ਦੀ ਸਿਫ਼ਤ ਸਲਾਹ ਉਸ ਦੀ ਖੁਸ਼ੀ ਨਾਲ ਕਰਦੇ ਹਨ ਉਸ ਦੀ ਪ੍ਰਸੰਸਾ ਦੇ ਨਾਲ ਅਤੇ ਉਹ ਉਸ ਦੇ ਸ਼ਰਧਾ ਰੱਖਦੇ ਹਨ। ਅਤੇ ਉਹ ਈਮਾਨ ਵਾਲਿਆਂ ਲਈ ਮੁਆਫ਼ੀ ਦੀ ਅਰਦਾਸ ਕਰਦੇ ਹਨ। ਹੇ ਸਾਡੇ ਪਾਲਣਹਾਰ! ਤੇਰੀ ਰਹਿਮਤ ਅਤੇ ਤੇਰੇ ਗਿਆਨ ਨੇ ਹਰ ਚੀਜ਼ ਨੂੰ ਘੇਰਿਆ ਹੋਇਆ ਹੈ। ਇਸ ਲਈ ਤੂੰ ਮੁਆਫ਼ ਕਰ ਦੇ ਉਨ੍ਹਾਂ ਲੋਕਾਂ ਨੂੰ ਜਿਹੜੇ ਤੌਬਾ ਕਰਨ ਅਤੇ ਤੇਰੇ ਮਾਰਗ ਦਾ ਪਾਲਣ ਕਰਨ। ਤੂੰ ਉਨ੍ਹਾਂ ਨੂੰ ਨਰਕ ਦੀ ਸਜ਼ਾ ਤੋਂ ਬਚਾ।
8ਹੇ ਸਾਡੇ ਪਾਲਣਹਾਰ! ਤੂੰ ਉਨ੍ਹਾਂ ਨੂੰ ਹਮੇਸ਼ਾਂ ਰਹਿਣ ਵਾਲੇ ਬਾਗ਼ਾਂ ਵਿਚ ਸ਼ਾਮਿਲ ਕਰ ਜਿਨ੍ਹਾਂ ਦਾ ਤੂੰ ਇਨ੍ਹਾਂ ਨਾਲ ਵਾਅਦਾ ਕੀਤਾ ਹੈ ਅਤੇ ਉਨ੍ਹਾਂ ਨੂੰ ਵੀ ਜਿਹੜੇ ਸਦਾਚ਼ਾਰੀ ਹੋਣ। ਉ੍ਹਾਂ ਦੇ ਮਾਤਾ-ਪਿਤਾ, ਉਨ੍ਹਾਂ ਦੀਆਂ ਪਤਨੀਆਂ ਅਤੇ ਉਨ੍ਹਾਂ ਦੀ ਔਲਾਦ ਵਿਚੋਂ ਵੀ (ਜਿਹੜੇ ਸਦਾਜ਼ਾਰੀ ਹਨ)। ਬੇਸ਼ੱਕ ਤੂੰ ਤਾਕਤਵਰ ਅਤੇ ਤੱਤਵੇਤਾ ਹੈ।
9ਅਤੇ ਉਨ੍ਹਾਂ ਨੂੰ ਬੁਰਾਈਆਂ ਤੋਂ ਬਚਾ ਜਿਸ ਨੂੰ ਤੂੰ ਉਸ ਦਿਨ ਬੁਰਾਈਆਂ ਤੋਂ ਬਚਾਇਆ ਤੂੰ ਉਨ੍ਹਾਂ ਉੱਪਰ ਰਹਿਮਤ ਕੀਤੀ ਅਤੇ ਇਹ ਵੱਡੀ ਸਫ਼ਲਤਾ ਹੈ।
10ਜਿਨ੍ਹਾਂ ਲੋਕਾਂ ਨੇ ਝੁਠਲਾਇਆ ਉਨ੍ਹਾਂ ਨੂੰ ਪੁਕਾਰ ਕੇ ਕਿਹਾ ਜਾਵੇਗਾ ਕਿ ਅੱਲਾਹ ਦੀ ਬ਼ੇਮੁੱਖਤਾ ਤੁਹਾਡੇ ਵਿਚ ਉਸ ਤੋਂ ਜ਼ਿਆਦਾ ਹੈ ਜਿਨ੍ਹੀ ਬੇਮੁੱਖਤਾ ਤੁਹਾਡੀ ਆਪਣੇ ਆਪ ਨਾਲ ਹੈ। ਜਦੋਂ ਤੁਹਾਨੂੰ ਈਮਾਨ ਵੱਲ ਸੱਦਿਆ ਜਾਂਦਾ ਸੀ ਤਾਂ ਤੁਸੀਂ ਇਨਕਾਰ ਕਰਦੇ ਸੀ।
11ਉਹ ਕਹਿਣਗੇ ਕਿ ਹੈ ਸਾਡੇ ਪਾਲਣਹਾਰ! ਤੂੰ ਸਾਨੂੰ ਦੋ ਵਾਰ ਮੌਤ ਦਿੱਤੀ ਅਤੇ ਦੁਬਾਰਾ ਸਾਨੂੰ ਜੀਵਨ ਦਿੱਤਾ ਤਾਂ ਅਸੀਂ ਆਪਣੇ ਅਪਰਾਧਾਂ ਨੂੰ ਸਵੀਕਾਰ ਕਰ ਲਿਆ ਤਾਂ ਕੀ (ਹੁਣ ਸਾਡੇ) ਨਿਕਲਣ ਦੀ ਕੋਈ ਜੁਗਤ ਹੈ
12ਇਹ ਤੁਹਾਡੇ ਉੱਤੇ ਇਸ ਲਈ ਹੈ, ਕਿ ਜਦੋਂ' ਤੁਹਾਨੂੰ ਸਿਰਫ਼ ਇੱਕ ਅੱਲਾਹ ਵੱਲ ਬੁਲਾਇਆ ਜਾਂਦਾ ਸੀ ਤਾਂ ਤੁਸੀਂ ਇਨਕਾਰ ਕਰਦੇ ਸੀ ਅਤੇ ਜਦੋਂ ਉਸ ਦੇ ਬਰਾਬਰ ਕੌਈ ਸ਼ਰੀਕ ਠਹਿਰਾਇਆ ਜਾਂਦਾ ਸੀ, ਤਾਂ ਤੁਸੀਂ ਮੰਨ ਲੈਂਦੇ। ਸੋ ਹੁਣ ਫ਼ੈਸਲਾ ਅੱਲਾਹ ਦੇ ਅਧਿਕਾਰ ਵਿਚ ਹੈ ਜਿਹੜਾ ਮਹਾਨ ਅਤੇ ਉਚੇ ਸਥਾਨ ਵਾਲਾ ਹੈ।
13ਉਹ ਹੀ ਹੈ ਜਿਹੜਾ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਦਿਖਾਉਂਦਾ ਹੈ ਅਤੇ ਆਕਾਸ਼ ਵਿੱਚੋਂ ਤੁਹਾਡੇ ਲਈ ਰਿਜ਼ਕ ਉਤਾਰਦਾ ਹੈ। ਅਤੇ ਉਪਦੇਸ਼ ਸਿਰਫ਼ ਉਹੀ ਬੰਦਾ ਸਵੀਕਾਰ ਕਰਦਾ ਹੈ ਜਿਹੜਾ ਅੱਲਾਹ ਵੱਲ ਝੁੱਕਣ ਵਾਲਾ ਹੋਵੇ।
14ਇਸ ਲਈ ਅੱਲਾਹ ਨੂੰ ਹੀ ਪੁਕਾਰੋ ਉਸ ਲਈ ਦੀਨ ਧਰਮ ਨੂੰ ਸ਼ੁੱਧ ਕਰਦੇ ਹੋਏ, ਚਾਹੇ ਉਹ ਇਨਕਾਰੀਆਂ ਨੂੰ ਨਾ ਪਸੰਦ ਹੀ ਕਿਉਂ ਨਾ ਹੋਵੇ।
15ਉਹ ਉਚੇ ਦਰਜੇ ਵਾਲਾ ਸਿੰਘਾਸਣ ਦਾ ਮਾਲਕ ਹੈ। ਉਹ ਆਪਣੇ ਬੰਦਿਆਂ ਵਿਚੋਂ ਜਿਸ ਤੇ ਚਾਹੁੰਦਾ ਹੈ ਵਹੀ (ਪ੍ਰਕਾਸ਼ਨਾ) ਭੇਜਦਾ ਹੈ ਤਾਂ ਕਿ ਉਹ ਮੁਲਾਕਾਤ ਦੇ ਦਿਨ ਤੋਂ ਡਰਾਏ।
16ਜਿਸ ਦਿਨ ਉਹ ਪ੍ਰਗਟ ਹੋਣਗੇ। ਅੱਲਾਹ ਤੋਂ' ਉਨ੍ਹਾਂ ਦੀ ਕੋਈ ਚੀਜ਼ ਛੁਪੀ ਨਾ ਹੋਵੇਗੀ। ਅੱਜ ਸੱਤਾ ਕਿਸ ਦੀ ਹੈ?ਸਿਰਫ਼ ਇੱਕ ਤਾਕਤਵਰ ਅੱਲਾਹ ਦੀ।
17ਅੱਜ ਹਰੇਕ ਬੰਦੇ ਨੂੰ ਉਸ ਦੇ ਕੀਤੇ ਦਾ ਫ਼ਲ ਮਿਲੇਗਾ ਅੱਜ ਕੋਈ ਜ਼ੁਲਮ ਨਹੀਂ ਹੋਵੇਗਾ। ਬੇਸ਼ੱਕ ਅੱਲਾਹ ਜਲਦੀ ਹਿਸਾਬ ਲੈਣ ਵਾਲਾ ਹੈ।
18ਅਤੇ ਉਨ੍ਹਾਂ ਨੂੰ ਨੇੜੇ ਆਉਣ ਵਾਲੀ ਬਿਪਤਾ ਦੇ ਦਿਨ ਤੋਂ ਡਰਾਉ। ਜਦੋਂ ਉਨ੍ਹਾਂ ਦੇ ਦਿਲ ਗਲ ਤੱਕ ਆ ਪਹੁੰਚਣਗੇ ਉਹ ਦੁੱਖ ਨਾਲ ਭਰੇ ਹੌਣਗੇ। ਜ਼ਾਲਿਮਾਂ ਦਾ ਨਾ ਕੋਈ ਮਿੱਤਰ ਹੋਵੇਗਾ ਅਤੇ ਨਾ ਹੀ ਕੋਈ ਸਿਫਾਰਸ਼ੀ ਜਿਸ ਦੀ ਗੱਲ ਮੰਨੀ ਜਾਵੇ।
19ਉਹ ਨਜ਼ਰਾਂ ਦੇ ਧੋਖੇ ਨੂੰ ਜਾਣਦਾ ਹੈ ਅਤੇ ਉਨ੍ਹਾਂ ਗੱਲਾਂ ਨੂੰ ਵੀ ਜਿਨ੍ਹਾਂ ਨੂੰ ਦਿਲਾਂ ਵਿਚ ਛੁਪਾਇਆ ਹੋਇਆ ਹੈ।
20ਅਤੇ ਅੱਲਾਹ ਸਚਾਈ ਦੇ ਨਾਲ ਫ਼ੈਸਲਾ ਕਰੇਗਾ। ਅਤੇ ਜਿਨ੍ਹਾਂ ਨੂੰ ਉਹ ਅੱਲਾਹ ਤੋਂ' ਬਿਨ੍ਹਾਂ ਪੁਕਾਰਦੇ ਹਨ ਉਹ ਕਿਸੇ ਚੀਜ਼ ਦਾ ਫ਼ੈਸਲਾ ਨਹੀਂ ਕਰਦੇ। ਬੇਸ਼ੱਕ ਅੱਲਾਹ ਸੁਣਨ ਵਾਲਾ ਦੇਖਣ ਵਾਲਾ ਹੈ।
21ਕੀ ਉਹ ਧਰਤੀ ਉੱਪਰ ਤੁਰੇ ਫਿਰੇ ਨਹੀਂ' ਕਿ ਉਨ੍ਹਾਂ ਲੋਕਾਂ ਦਾ ਕੀ ਹਾਲ ਹੋਇਆ ਜਿਹੜੇ ਪਹਿਲਾਂ ਹੋ ਚੁੱਕੇ ਹਨ। ਉਹ ਉਨ੍ਹਾਂ ਤੋਂ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸਨ। ਅਤੇ ਧਰਤੀ ਤੇ ਨਿਸ਼ਾਨ ਛੱਡਣ ਦੇ ਲਿਹਾਜ ਨਾਲ ਵੀ ਵੱਧ ਸਨ। ਫਿਰ ਅੱਲਾਹ ਨੇ ਉਨ੍ਹਾਂ ਦੇ ਅਪਰਾਧਾਂ ਕਾਰਨ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਕੋਈ ਉਨ੍ਹਾਂ ਨੂੰ ਅੱਲਾਹ ਤੋਂ ਬਚਾਉਣ ਵਾਲਾ ਨਹੀਂ ਸੀ।
22ਇਹ ਇਸ ਲਈ ਹੋਇਆ ਕਿ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਰਸੂਲ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਏ ਤਾਂ ਅੱਲਾਹ ਨੇ ਉਨ੍ਹਾਂ ਨੂੰ ਫੜ ਲਿਆ, ਯਕੀਨਨ ਹੀ ਉਹ ਸ਼ਕਤੀਸ਼ਾਲੀ ਅਤੇ ਕਠੋਰ ਸਜ਼ਾ ਦੇਣ ਵਾਲਾ ਹੈ।
23ਅਤੇ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇ ਨਾਲ ਅਤੇ ਸਪੱਸ਼ਟ ਦਲੀਲਾਂ ਦੇ ਨਾਲ
24ਫਿਰਔਨ, ਹਾਮਾਨ ਅਤੇ ਕਾਰੂਨ ਦੇ ਕੋਲ ਭੇਜਿਆ ਤਾਂ ਉਨ੍ਹਾਂ ਨੇ ਆਖਿਆ ਕਿ ਇਹ ਇੱਕ ਜਾਦੂਗਰ ਹੈ ਤੇ ਝੂਠਾ ਹੈ।
25ਫਿਰ ਜਦੋਂ ਉਹ ਸਾਡੇ ਵਲੋਂ ਸੱਚ ਲੈ ਕੇ ਉਨ੍ਹਾਂ ਦੇ ਕੋਲ ਪਹੁੰਚਿਆ 'ਤਾਂ ਉਨ੍ਹਾਂ ਨੇ ਆਖਿਆ ਕਿ ਇਨ੍ਹਾਂ ਲੋਕਾਂ ਦੇ ਪੁੱਤਰਾਂ ਦੀ ਹੱਤਿਆ ਕਰ ਦਿਉਂ, ਜਿਹੜੇ ਇਨ੍ਹਾਂ ਦੇ ਨਾਲ ਈਮਾਨ ਲਿਆਏ ਅਤੇ ਇਨ੍ਹਾਂ ਦੀਆਂ ਔਰਤਾਂ ਨੂੰ ਜੀਵਤ ਰੱਖੋਂ। ਅਤੇ ਇਨ੍ਹਾਂ ਇਨਕਾਰੀਆਂ ਦੀਆਂ ਹੁੱਜਤਾਂ ਪ੍ਰਭਾਵਹੀਣ ਰਹੀਆਂ।
26ਅਤੇ ਫਿਰਔਨ ਨੇ ਆਖਿਆ, ਮੈਨੂੰ ਛੱਡੋ, ਮੈ' ਮੂਸਾ ਦੀ ਹੱਤਿਆ ਕਰ ਦੇਵਾਂ ਅਤੇ ਉਹ ਆਪਣੇ ਰੱਬ ਨੂੰ ਪੁਕਾਰੇ, ਮੈਨੂੰ ਸ਼ੱਕ ਹੈ ਕਿ ਕਿਤੇ ਉਹ ਤੁਹਾਡਾ ਦੀਨ ਹੀ ਨਾ ਬਦਲ ਦੇਵੇ ਜਾਂ ਮੁਲਕ ਵਿਚ ਅਸ਼ਾਂਤੀ ਫੈਲਾ ਦੇਵੇ।
27ਅਤੇ ਮੂਸਾ ਨੇ ਆਖਿਆ, ਕਿ ਮੈਂ ਆਪਣੇ ਅਤੇ ਤੁਹਾਡੇ ਰੱਬ ਦੀ ਸ਼ਰਣ ਲਈ। ਹਰ ਉਸ ਹੰਕਾਰੀ ਤੋਂ ਜਿਹੜਾ ਹਿਸਾਬ ਦੇ ਦਿਨ ਉੱਤੇ ਭਰੋਸਾ ਨਹੀਂ ਰੱਖਦਾ।
28ਅਤੇ ਫਿਰਐਨ ਵਾਲਿਆਂ ਵਿਚੋਂ ਇੱਕ ਸ਼ਰਧਾ ਵਾਲਾ ਆਦਮੀ ਜਿਸ ਨੇ ਆਪਣੇ ਈਮਾਨ ਨੂੰ ਲੁਕਾਇਆ ਹੋਇਆ ਸੀ, ਨੇ ਆਖਿਆ ਕਿ ਕੀ ਤੁਸੀਂ ਲੋਕ ਸਿਰਫ਼ ਇਸ ਗੱਲ ਲਈ ਹੱਤਿਆ ਕਰ ਦੇਵੋਗੇ ਕਿ ਉਹ ਕਹਿੰਦਾ ਹੈ ਕਿ ਮੇਰਾ ਰੱਬ ਅੱਲਾਹ ਹੈ। ਹਾਲਾਂਕਿ ਉਹ ਤੁਹਾਡੇ ਰੱਬ ਵੱਲੋਂ ਸਪੱਸ਼ਟ ਦਲੀਲਾਂ ਵੀ ਲੈ ਕੇ ਆਇਆ ਅਤੇ ਜੇਕਰ ਉਹ ਝੂਠਾ ਹੈ ਤਾਂ ਉਸ ਦਾ ਝੂਠ ਉਸੇ ਤੇ ਡਿੱਗੇਗਾ। ਅਤੇ ਜੇਕਰ ਉਹ ਸੱਚਾ ਹੈ ਤਾਂ ਉਸ ਦਾ ਕੋਈ ਅੰਸ਼ ਤੁਹਾਡੇ ਤੱਕ ਪਹੁੰਚ ਕੇ ਰਹੇਗਾ। ਜਿਸ ਦਾ ਵਾਅਦਾ ਉਹ ਤੁਹਾਡੇ ਨਾਲ ਕਰਦਾ ਹੈ। ਬੇਸ਼ੱਕ ਅੱਲਾਹ ਅਜਿਹੇ ਬੰਦੇ ਨੂੰ ਨਸੀਹਤ ਨਹੀਂ ਬਖਸ਼ਦਾ ਜਿਹੜਾ ਸੀਮਾਂ ਦੀ ਉਲੰਘਣਾ ਕਰਨ ਵਾਲਾ ਹੋਵੇ ਅਤੇ ਝੂਠਾ ਹੋਵੇ।
29ਹੇ ਮੇਰੀ ਕੌਮ! ਅੱਜ ਤੁਹਾਡੀ ਹਕੂਮਤ ਹੈ ਕਿ ਤੁਸੀਂ ਇਸ ਧਰਤੀ ਤੇ ਤਾਕਤਵਰ ਹੋਵੋ। ਫਿਰ ਅੱਲਾਹ ਦੀ ਸਜ਼ਾ ਦੀ ਤੁਲਨਾ ਵਿਚ ਸਾਡੀ ਕੌਣ ਮਦਦ ਕਰੇਗਾ ਜੇਕਰ ਉਹ ਸਾਡੇ ਉੱਪਰ ਆ ਗਏ। ਫਿਰਔਨ ਨੇ ਆਖਿਆ ਕਿ ਸੈਂ' ਤੁਹਾਨੂੰ ਉਹ ਹੀ ਸਲਾਹ ਦਿੰਦਾ ਹਾਂ ਜਿਸ ਨੂੰ ਮੈਂ ਸਮਝਦਾ ਹਾਂ ਅਤੇ ਮੈ' ਤੁਹਾਡੀ ਨਸੀਹਤ ਪੂਰਨ ਰੂਪ ਨਾਲ ਨੇਕੀ ਦੇ ਰਾਹ ਵੱਲ ਕਰ ਰਿਹਾ ਹਾਂ।
30ਅਤੇ ਜਿਹੜਾ ਬੰਦਾ ਈਮਾਨ ਲਿਆਇਆ ਸੀ ਉਸ ਨੇ ਆਖਿਆ ਹੇ ਮੋਰੀ ਕੌਮ! ਮੈਂ ਡਰਦਾ ਹਾਂ ਕਿ ਤੁਹਾਡੇ ਅਤੇ ਸਮੂਹਾਂ ਉੱਤੇ ਉਹੋ ਜਿਹਾ ਦਿਨ ਨਾ ਆ ਜਾਵੇ।
31ਜਿਹੋ ਜਿਹਾ ਦਿਨ ਨੂਹ, ਆਦ, ਸਮੂਦ ਦੀ ਕੌਮ ਅਤੇ ਉਨ੍ਹਾਂ ਤੋਂ ਬਾਅਦ ਵਾਲਿਆਂ ਉੱਪਰ ਆਇਆ। ਅਤੇ ਅੱਲਾਹ ਆਪਣੇ ਬੰਦਿਆਂ ਤੇ ਕੋਈ ਜ਼ੁਲਮ ਕਰਨਾ ਨਹੀਂ ਚਾਹੁੰਦਾ।
32ਹੇ ਮੇਰੀ ਕੌਮ! ਮੈਂ ਡਰਦਾ ਹਾਂ ਕਿ ਤੁਹਾਡੇ ਉੱਪਰ ਚੀਕ ਚਿਹਾੜੇ ਦਾ ਦਿਨ ਨਾ ਆਵੇ।
33ਜਿਸ ਦਿਨ ਤੁਸੀਂ ਪਿੱਠ ਮੋੜ ਕੇ (ਕਿਆਮਤ ਦੇ ਦਿਨ) ਭੱਜੌਗੇ ਤਾਂ ਤੁਹਾਨੂੰ ਅੱਲਾਹ ਤੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ। ਅਤੇ ਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਉਸ ਨੂੰ ਕੋਈ ਨਸੀਹਤ ਦੇਣ ਵਾਲਾ ਨਹੀਂ।
34ਅਤੇ ਇਸ ਤੋਂ ਪਹਿਲਾਂ ਯੂਸਫ ਤੁਹਾਡੇ ਕੌਲ ਸਪੱਸ਼ਟ ਪਰਮਾਣ ਲੈ ਕੇ ਆਇਆ ਤਾਂ ਤੁਸੀਂ ਉਨ੍ਹਾਂ ਦੀਆਂ ਲਿਆਦੀਆਂ ਹੋਈਆਂ ਗੱਲਾਂ ਤੇ ਸ਼ੱਕ ਵਿਚ ਹੀ ਪਏ ਰਹੇ। ਇੱਥੋਂ ਤੱਕ ਕਿ ਜਦੋਂ ਉਨ੍ਹਾਂ ਦੀ ਮੌਤ ਹੋ ਗਈ ਤਾਂ ਤੁਸੀਂ ਕਿਹਾ ਕਿ ਅੱਲਾਹ ਕਦੇ ਵੀ ਰਸੂਲ ਨਹੀਂ ਭੇਜੇਗਾ। ਇਸ ਤਰ੍ਹਾਂ ਅੱਲਾਹ ਉਨ੍ਹਾਂ ਲੋਕਾਂ ਨੂੰ ਕੁਰਾਹੇ ਪਾ ਦਿੰਦਾ ਹੈ ਜਿਹੜੇ ਹੱਦਾਂ ਦਾ ਉਲੰਘਣ ਕਰਦੇ ਹਨ ਅਤੇ ਸ਼ੱਕ ਕਰਨ ਵਾਲੇ ਹੁੰਦੇ ਹਨ।
35ਜਿਹੜੇ ਅੱਲਾਹ ਦੀਆਂ ਆਇਤਾਂ ਤੇ ਜਿਹੜੀਆਂ ਉਨ੍ਹਾਂ ਦੇ ਪਾਸ ਆਈਆਂ ਹਨ, ਬਿਨਾਂ ਕਿਸੇ ਦਲੀਲ ਦੇ ਝਗੜਾ ਕਰਦੇ ਹਨ। ਅੱਲਾਹ ਅਤੇ ਈਮਾਨ ਵਾਲਿਆਂ ਦੇ ਨੇੜੇ ਇਹ ਝਗੜਾ ਬੇਹੱਦ ਨਾ-ਪਸੰਦ ਹੈ। ਇਸ ਤਰ੍ਹਾਂ ਅੱਲਾਹ ਹਰੇਕ ਹੰਕਾਰੀ ਅਤੇ ਬਾਗ਼ੀ ਦੇ ਦਿਲ ਉੱਤੇ ਮੋਹਰ ਲਗਾ ਦਿੰਦਾ ਹੈ।
36ਅਤੇ ਫਿਰਔਨ ਨੇ ਆਖਿਆ, ਕਿ ਹੇ ਹਾਮਾਨ! ਮੇਰੇ ਲਈ ਇੱਕ ਉਚਾ ਭਵਨ ਬਣਾਉ ਤਾਂ ਕਿ ਮੈਂ' ਰਾਹਾਂ ਤੇ ਪਹੁੰਚ ਸਕਾ।
37ਅਸਮਾਨਾਂ ਦੇ ਰਾਹਾਂ ਤੱਕ, ਤਾਂ ਮੂਸਾ ਦੇ ਪੂਜਨੀਕ ਨੂੰ ਝਾਕ ਕੇ ਵੇਖਾਂ, ਮੈਂ ਤਾਂ ਉਸ ਨੂੰ ਝੂਠਾ ਸਮਝਦਾ ਹਾਂ। ਇਸ ਤਰ੍ਹਾਂ ਫਿਰਨ ਲਈ ਉਸ ਦੇ ਮਾੜੇ ਕੰਮ ਮਨਮੋਹਕ ਬਣਾ ਦਿੱਤੇ ਗਏ ਅਤੇ ਉਹ ਸਿੱਧੇ ਮਾਰਗ ਤੋਂ ਭਟਕਾ ਦਿੱਤਾ ਗਿਆ। ਫਿਰਔਨ ਦੀਆਂ ਹੁੱਜਤਾਂ ਬੇਕਾਰ ਹੋ ਗਈਆਂ।
38ਅਤੇ ਜਿਹੜਾ ਬੰਦਾ ਈਮਾਨ ਲਿਆਇਆ ਸੀ ਅਤੇ ਉਸ ਨੇ ਆਖਿਆ ਕਿ ਹੇ ਮੇਰੀ ਕੌਮ! ਤੁਸੀਂ ਮੇਰਾ ਪਾਲਣ ਕਰੋ ਮੈ' ਤੁਹਾਨੂੰ ਯੋਗ ਰਾਹ ਦੱਸ ਰਿਹਾ ਹਾਂ।
39ਹੇ ਮੇਰੀ ਕੌਮ! ਇਹ ਸੰਸਾਰ ਦਾ ਜੀਵਨ ਸਿਰਫ਼ ਕੁਝ ਦਿਨਾਂ ਲਈ ਹੈ। ਅਸਲੀ ਬਸੇਰਾ ਪ੍ਰਲੋਕ ਵਿਚ ਹੈ।
40ਜਿਹੜਾ ਬੰਦਾ ਬੁਰਾਈ ਕਰੇਗਾ ਤਾਂ ਉਹ ਉਸ ਦੇ ਬਰਾਬਰ ਫ਼ਲ ਪਾਵੇਗਾ ਅਤੇ ਜਿਹੜਾ ਬੰਦਾ ਚੰਗਾ ਕੰਮ ਕਰੇਗਾ ਚਾਹੇ ਉਹ ਮਰਦ ਹੋਵੇ ਜਾਂ ਔਰਤ ਬੱਸ ਸ਼ਰਤ ਹੈ ਕਿ ਉਹ ਸ਼ਰਧਾਵਾਨ ਹੋਵੇ। ਉਹ ਸਵਰਗ ਵਿਚ ਦਾਖ਼ਿਲ ਹੋਣਗੇ ਅਤੇ ਉਹ ਉੱਤੇ ਬੇਹੱਦ ਰਿਜ਼ਕ ਪ੍ਰਾਪਤ ਕਰਨਗੇ।
41ਹੇ ਮੇਰੀ ਕੌਮ! ਕੀ ਗੱਲ ਹੈ ਕਿ ਮੈ' ਤਾਂ ਤੁਹਾਨੂੰ (ਅੱਲਾਹ ਦੀ) ਬਖਸ਼ਿਸ਼ ਵੱਲ ਬੁਲਾਉਂਦਾ ਹਾਂ ਅਤੇ ਤੁਸੀਂ' ਮੈਨੂੰ ਅੱਗ ਵੱਲ ਸੱਦ ਰਹੇ ਹੋ।
42ਤੁਸੀਂ ਮੈਨੂੰ ਸੱਦ ਰਹੇ ਹੋ ਕਿ ਮੈਂ ਅੱਲਾਹ ਦੀ ਅਵੱਗਿਆ ਕਰਾਂ ਅਤੇ ਅਜਿਹਿਆ ਚੀਜ਼ਾਂ ਨੂੰ ਉਸ ਦਾ ਸ਼ਰੀਕ ਬਣਾਵਾਂ ਜਿਸ ਦਾ ਮੈਨੂੰ ਕੋਈ ਗਿਆਨ ਨਹੀਂ। ਅਤੇ ਮੈਂ' ਤੁਹਾਨੂੰ ਤਾਕਤਵਰ ਵੱਡੇ ਮੁਆਫ਼ੀ ਦੇਣ ਵਾਲੇ ਅੱਲਾਹ ਵੱਲ ਬੁਲਾ ਰਿਹਾ ਹਾਂ।
43ਨਿਸ਼ਚਿਤ ਗੱਲ ਇਹ ਹੈ ਕਿ ਤੁਸੀਂ ਜਿਸ ਚੀਜ਼ ਵੱਲ ਮੈਨੂੰ ਸੱਦਦੇ ਹੋ ਉਸ ਦਾ ਨਾ ਕੋਈ ਸੰਸਾਰ ਵਿਚ ਜੋਰ ਚੱਲਦਾ ਹੈ ਅਤੇ ਨਾ ਪ੍ਰਲੋਕ ਵਿਚ ਚੱਲਦਾ ਹੈ। ਅਤੇ ਬੇਸ਼ੱਕ ਸਾਡੀ ਸਾਰਿਆਂ ਦੀ ਵਾਪਸੀ ਅੱਲਾਹ ਵੱਲ ਹੈ। ਅਤੇ ਹੱਦਾਂ ਦੀਆਂ ਉਲੰਘਣਾ ਕਰਨ ਵਾਲੇ ਨਰਕ ਦੀ ਅੱਗ ਵਿਚ ਪੈਣ ਵਾਲੇ ਹਨ।
44ਤਾਂ ਤੁਸੀਂ ਅੱਗੇ ਚੱਲ ਕੇ ਮੇਰੀ ਗੱਲ ਨੂੰ ਚੇਤੇ ਕਰੋਗੇ ਨੂੰ ਵੇਖਣ ਵਾਲਾ ਹੈ।
45ਫਿਰ ਅੱਲਾਹ ਨੇ ਉਨ੍ਹਾਂ ਦੀਆਂ ਮਾੜੀਆਂ ਸਕੀਮਾਂ ਤੋਂ ਬਚਾ ਲਿਆ ਅਤੇ ਫਿਰਔਨ ਵਾਲਿਆਂ ਨੂੰ ਬ਼ੂਰੀ ਆਫ਼ਤ ਨੇ ਘੇਰ ਲਿਆ।
46ਉਹ ਅੱਗ ਜਿਸ ਅੱਗੇ ਉਹ ਸਵੇਰੇ ਸ਼ਾਮ ਪੇਸ਼ ਕੀਤੇ ਜਾਂਦੇ ਹਨ ਅਤੇ ਜਿਸ ਦਿਨ ਕਿਆਮਤ ਵਾਪਰੇਗੀ (ਉਸ ਦਿਨ) ਫਿਰਔਨ ਵਾਲਿਆਂ ਨੂੰ ਸਭ ਤੋਂ ਕਠੋਰ ਅਜ਼ਾਬ਼ ਵਿਚ ਦਾਖਿਲ ਕਰ ਦਿੱਤਾ ਜਾਵੇਗਾ।
47ਅਤੇ ਜਦੋਂ ਉਹ ਨਰਕ ਵਿਚ ਇੱਕ ਦੂਸਰੇ ਨਾਲ ਲੜਣਗੇ ਤਾਂ ਕਮਜ਼ੋਰ ਲੋਕ ਤਕੜੇ ਹੋਣ ਵਾਲੇ ਲੋਕਾਂ ਨੂੰ ਆਖਣਗੇ ਕਿ ਅਸੀਂ ਤੁਹਾਡੇ ਅਧੀਨ ਸੀ ਤਾਂ ਕੀ ਤੁਸੀਂ ਸਾਡੇ ਕੋਲੋਂ ਨਰਕ ਦੀ ਅੱਗ ਦਾ ਕੋਈ ਹਿੱਸਾ ਹਟਾ ਸਕਦੇ ਹੋ।
48ਵੱਡੇ ਲੋਕ ਕਹਿਣਗੇ ਕਿ ਅਸੀਂ ਸਾਰੇ ਇਸ ਵਿਚ ਹਾਂ। ਅੱਲਾਹ ਨੇ ਬੰਦਿਆਂ ਦੇ ਵਿਚਕਾਰ ਫ਼ੈਸਲਾ ਕਰ ਦਿੱਤਾ।
49ਅਤੇ ਜਿਹੜੇ ਲੋਕ ਅੱਗ ਵਿਚ ਹੋਣਗੇ ਉਹ ਨਰਕ ਦੇ ਪਹਿਰੇਦਾਰਾਂ ਨੂੰ ਕਹਿਣਗੇ ਕਿ ਤੁਸੀਂ ਆਪਣੇ ਰੱਬ ਕੋਲ ਬੇਨਤੀ ਕਰੋ ਕਿ ਉਹ ਸਾਡੀ ਸਜ਼ਾ ਵਿਚ ਇੱਕ ਦਿਨ ਦੀ ਕਮੀ ਕਰ ਦੇਵੇ।
50ਉਹ ਕਹਿਣਗੇ ਕੀ ਤੁਹਾਡੇ ਕੋਲ ਤੁਹਾਡੇ ਰਸੂਲ ਖੁੱਲ੍ਹੀਆਂ ਦਲੀਲਾਂ ਲੈ ਕੇ ਨਹੀਂ ਆਏ?ਉਹ ਆਖਣਗੇ ਹਾਂ (ਆਏ ਸਨ) । ਪਹਿਰੇਦਾਰ ਕਹਿਣਗੇ ਫਿਰ ਤੁਸੀਂ ਹੀਂ ਅਰਦਾਸ ਕਰੋ। ਅਤੇ ਇਨਕਾਰੀਆਂ ਦੀ ਬੇਨਤੀ ਵਿਅਰਥ ਹੋ ਜਾਣ ਵਾਲੀ ਹੈ।
51ਬੇਸ਼ੱਕ ਅਸੀਂ ਸੰਸਾਰਿਕ ਜੀਵਨ ਵਿਚ ਸਹਾਇਤਾ ਕਰਦੇ ਹਾਂ ਆਪਣੇ ਰਸੂਲਾਂ ਦੀ ਅਤੇ ਈਮਾਨ ਲਿਆਉਣ ਵਾਲਿਆਂ ਦੀ। ਅਤੇ ਉਸ ਦਿਨ ਵੀ (ਸਹਾਇਤਾ ਕਰਦੇ ਹਾਂ) ਜਦੋ' ਗਵਾਹ ਖੜ੍ਹੇ ਹੋਣਗੇ।
52ਜਿਸ ਦਿਨ ਜ਼ਾਲਿਮਾਂ ਨੂੰ ਉਨ੍ਹਾਂ ਦਾ ਬਹਾਨਾ ਕੋਈ ਲਾਭ ਨਹੀਂ ਦੇਵੇਗਾ ਅਤੇ ਉਨ੍ਹਾਂ ਲਈ ਲਾਹਣਤ ਹੋਵੇਗੀ ਅਤੇ ਉਨ੍ਹਾਂ ਲਈ ਇੱਕ ਬੁਰਾ ਟਿਕਾਣਾ ਹੋਵੇਗਾ।
53ਅਤੇ ਅਸੀਂ ਮੂਸਾ ਨੂੰ ਨਸੀਹਤ ਬਖਸ਼ੀ ਅਤੇ ਇਸਰਾਈਲ ਦੀ ਔਲਾਦ ਨੂੰ ਕਿਤਾਬ ਦਾ ਵਾਰਿਸ ਬਣਾਇਆ।
54ਨਸੀਹਤ ਅਤੇ ਉਪਦੇਸ਼ ਸ਼ੁੱਧੀ ਵਾਲਿਆਂ ਲਈ ਹੈ।
55ਸੋ ਤੁਸੀਂ ਧੀਰਜ ਰੱਖੋ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ ਅਤੇ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੋ। ਸਵੇਰੇ ਸ਼ਾਮ ਆਪਣੇ ਰੱਬ ਦੀ ਸਿਫ਼ਤ ਸਲਾਹ ਉਸ ਦੀ ਪ੍ਰਸੰਸਾ ਨਾਲ ਕਰੋ।
56ਉਹ ਲੋਕ ਬਿਨ੍ਹਾਂ ਕਿਸੇ ਪਰਮਾਣ ਦੇ ਜਿਹੜਾ ਉਨ੍ਹਾਂ ਦੇ ਕੋਲ ਆਇਆ ਹੋਵੇ, ਅੱਲਾਹ ਦੀਆਂ ਆਇਤਾਂ ਵਿਚ ਨੁਕਸ ਕੱਢਦੇ ਹਨ। ਉਨ੍ਹਾਂ ਦੇ ਦਿਲਾਂ ਵਿਚ ਸਿਰਫ ਵਡਿਆਈ ਦੀ ਇੱਛਾ ਹੈ ਪਰ ਉਹ ਉਸ (ਵਡਿਆਈ?) ਤੱਕ ਕਦੇ ਵੀ ਪਹੁੰਚਣ ਵਾਲੇ ਨਹੀਂ'। ਸੋ ਤੁਸੀਂ ਅੱਲਾਹ ਦੀ ਸ਼ਰਣ ਮੰਗੋ ਬੇਸ਼ੱਕ ਉਹ ਸੁਣਨ ਵਾਲਾ ਅਤੇ ਦੇਖਣ ਵਾਲਾ ਹੈ।
57ਯਕੀਨਨ ਹੀ ਆਕਾਸ਼ਾਂ ਅਤੇ ਧਰਤੀ ਦਾ ਪੈਦਾ ਕਰਨਾ ਮਨੁੱਖਾਂ ਨੂੰ ਪੈਦਾ ਕਰਨ ਦੀ ਤੁਲਨਾ ਵਿਚ ਬਹੁਤ ਵੱਡਾ ਕਾਰਜ ਹੈ। ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।
58ਅੰਨ੍ਹਾ ਅਤੇ ਸੁਜਾਖਾ ਇੱਕ ਸਮਾਨ ਨਹੀਂ ਹੋ ਸਕਦੇ ਅਤੇ ਨਾ ਈਮਾਨਦਾਰ, ਸਦਾਚਾਰੀ ਅਤੇ ਬੁਰਾਈ ਕਰਨ ਵਾਲੇ (ਇੱਕ ਸਮਾਨ ਹੋ ਸਕਦੇ ਹਨ)। ਤੁਸੀਂ ਲੋਕ ਚਿੰਤਨ ਬਹੁਤ ਘੱਟ ਕਰਦੇ ਹੋ।
59ਬੇਸ਼ੱਕ ਇਹ ਕਿਆਮਤ ਆ ਕੇ ਰਹੇਗੀ ਇਸ ਵਿਚ ਕੋਈ ਸ਼ੱਕ ਨਹੀਂ ਪਰੰਤੂ ਜ਼ਿਆਦਾਤਰ ਲੋਕ ਨਹੀਂ ਸਮਝਦੇ।
60ਅਤੇ ਤੁਹਾਡੇ ਰੱਬ ਨੇ ਫ਼ਰਮਾ ਦਿੱਤਾ ਹੈ ਕਿ ਮੈਨੂੰ ਪੁਕਾਰੋ ਮੈ' ਹੀ ਤੁਹਾਡੀ ਬੇਨਤੀ ਸਵੀਕਾਰ ਕਰਾਂਗਾ। ਜਿਹੜੇ ਲੋਕ ਮੇਰੀ ਇਬਾਦਤ ਤੋਂ ਮੂੰਹ ਮੋੜਦੇ ਹਨ ਉਹ ਜਲਦੀ ਹੀ ਬੇਇੱਜ਼ਤ ਹੋ ਕੇ ਨਰਕਾਂ ਵਿਚ ਜਾਣਗੇ।
61ਅੱਲਾਹ ਹੀ ਹੈ ਜਿਸ ਨੇ ਤੁਹਾਡੇ ਲਈ ਰਾਤ ਬਣਾਈ ਤਾਂ ਕਿ ਤੁਸੀਂ ਉਸ ਵਿਚ ਆਰਾਮ ਕਰੋ ਅਤੇ ਦਿਨ ਨੂੰ ਪ੍ਰਕਾਸ਼ ਕੀਤਾ। ਬੇਸ਼ੱਕ ਅੱਲਾਹ ਲੋਕਾਂ ਤੇ ਬਹੁਤ ਕਿਰਪਾ ਕਰਨ ਵਾਲਾ ਹੈ ਪਰ ਜ਼ਿਆਦਾਤਰ ਲੋਕ ਸ਼ੁਕਰਗੁਜ਼ਾਰ ਨਹੀਂ ਹੁੰਦੇ।
62ਇਹ ਅੱਲਾਹ ਤੁਹਾਡਾ ਰੱਬ ਹੈ। ਹਰ ਚੀਜ਼ ਨੂੰ ਪੈਦਾ ਕਰਨ ਵਾਲਾ ਹੈ। ਉਸ ਤੋਂ ਬਿਨਾਂ ਕੋਈ ਪੂਜਣਯੋਗ ਨਹੀਂ। ਫਿਰ ਤੁਸੀਂ ਕਿੱਥੇ ਭਟਕਦੇ ਹੋ
63ਇਸ ਤਰ੍ਹਾਂ ਉਹ ਲੋਕ ਭਟਕਾਏ ਜਾਂਦੇ ਰਹੇ ਹਨ ਜਿਹੜੇ ਅੱਲਾਹ ਦੀਆਂ ਆਇਤਾਂ ਤੋਂ ਇਨਕਾਰ ਕਰਦੇ ਸਨ।
64ਅੱਲਾਹ ਹੀ ਹੈ ਜਿਸ ਨੇ ਤੁਹਾਡੇ ਲਈ ਧਰਤੀ ਨੂੰ ਠਹਿਰਣ ਦਾ ਸਥਾਨ ਬਣਾਇਆ ਅਤੇ ਆਕਾਸ਼ ਨੂੰ ਛੱਤ ਬਣਾਇਆ ਅਤੇ ਤੁਹਾਡਾ ਸਰੂਪ ਬਣਾਇਆ ਅਤੇ ਸਰੂਪ ਵੀ ਸੋਹਣਾ ਬਣਾਇਆ। ਅਤੇ ਉਸ ਨੇ ਤੁਹਾਨੂੰ ਚੰਗੀਆਂ ਚੀਜ਼ਾਂ ਖਾਣ ਨੂੰ ਦਿੱਤੀਆਂ। ਇਹ ਅੱਲਾਹ ਹੀ ਹੈ, ਤੁਹਾਡਾ ਰੱਬ ਜਿਹੜਾ ਬੜਾ ਹੀ ਬਰਕਤ ਵਾਲਾ ਹੈ। ਅੱਲਾਹ ਸਾਰੇ ਸੰਸਾਰ ਦਾ ਪਾਲਣਹਾਰ ਹੈ।
65ਉਹ ਜੀਵਿਤ ਹੈ ਉਸ ਤੋਂ' ਬਿਨ੍ਹਾਂ ਕੋਈ ਪੂਜਣਯੋਂਗ ਨਹੀਂ, ਸੋ ਤੁਸੀਂ ਉਸੇ ਨੂੰ ਹੀ ਪੁਕਾਰੋਂ ਦੀਨ ਨੂੰ ਉਸੇ ਲਈ ਪਵਿੱਤਰ ਕਰਦੇ ਹੋਏ। ਸਾਰੀ ਪ੍ਰਸੰਸਾ ਅੱਲਾਹ ਲਈ ਹੈ ਜਿਹੜਾ ਸਾਰੇ ਸੰਸਾਰ ਦਾ ਪਾਲਣਹਾਰ ਹੈ।
66ਆਖੋ, ਮੈਨੂੰ ਇਸ ਤੋਂ ਰੋਕ ਦਿੱਤਾ ਗਿਆ ਹੈ ਕਿ ਮੈਂ ਉਨ੍ਹਾਂ ਵੀ ਪੂਜਾ ਕਰਾਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ` ਬਿਨ੍ਹਾਂ ਪੁਕਾਰਦੇ ਹੋ, ਜਦੋਂ ਕਿ ਮੇਰੇ ਪਾਸ ਮੇਰੇ ਰੱਬ ਵੱਲੋਂ ਸਪੱਸ਼ਟ ਪ੍ਰਮਾਣ ਆ ਚੁੱਕੇ ਹਨ ਅਤੇ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਆਪਣੇ ਆਪ ਨੂੰ ਸੰਸਾਰ ਦੇ ਪਾਲਣਹਾਰ ਅੱਗੇ ਸਮਰਪਿਤ ਕਰ ਦੇਵਾਂ।
67ਉਹ ਹੀ ਹੈ ਜਿਸ ਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਫਿਰ ਵੀਰਜ ਤੋਂ, ਫਿਰ ਖੂਨ ਦੇ ਲੋਥੜੇ ਤੋਂ, ਫਿਰ ਉਹ ਤੁਹਾਨੂੰ ਬੱਚੇ ਦੇ ਰੂਪ ਵਿਚ ਕੱਢਦਾ ਹੈ ਫਿਰ ਉਹ ਤੁਹਾਡਾ ਵਿਕਾਸ ਕਰਦਾ ਹੈ ਤਾਂ ਕਿ ਤੁਸੀਂ ਆਪਣੀ ਜਵਾਨੀ ਦੀ ਅਵਸਥਾ ਨੂੰ ਪਹੁੰਚੋ ਫਿਰ ਹੋਰ ਵਧਾਉਂਦਾ ਹੈ ਤਾਂ ਕਿ ਤੁਸੀਂ ਬਿਰਧ ਅਵੱਸਥਾ ਨੂੰ ਪਹੁੰਚੋ। ਅਤੇ ਕੋਈ ਤਾਂ ਤੁਹਾਡੇ ਵਿੱਚੋਂ ਇਸ ਤੋਂ ਪਹਿਲਾਂ ਹੀ ਮਰ ਜਾਂਦਾ ਹੈ ਅਤੇ ਤਾਂ ਕਿ ਤੁਸੀਂ ਮਿੱਥੇ ਸਮੇ ਤੱਕ ਪਹੁੰਚ ਜਾਵੋ “ਤਾਂ ਕਿ ਤੁਸੀਂ ਚਿੰਤਨ ਕਰੋ।
68ਉਹ ਹੀ ਹੈ ਜਿਹੜਾ ਜੀਵਤ ਕਰਦਾ ਹੈ ਅਤੇ ਮਾਰਦਾ ਹੈ। ਫਿਰ ਜਦੋਂ ਕਿਸੇ ਮਾਮਲੇ ਦਾ ਫੈਸਲਾ ਕਰ ਲੈਂਦਾ ਹੈ ਤਾਂ ਉਹ ਸਿਰਫ਼ ਉਸ ਨੂੰ ਇੰਨ੍ਹਾ ਹੀ ਕਹਿੰਦਾ ਹੈ ਕਿ ਹੋ ਜਾ ਤਾਂ ਉਹ ਹੋ ਜਾਂਦਾ।
69ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਦੇਖਿਆ ਜਿਹੜੇ ਅੱਲਾਹ ਦੀਆਂ ਆਇਤਾਂ ਵਿਚ ਨੁਕਸ ਕੱਢਦੇ ਹਨ। ਇਹ ਕਿੱਥੇ ਭਟਕਦੇ ਹਨ।
70ਜਿਨ੍ਹਾਂ ਨੇ ਕਿਤਾਬ ਨੂੰ ਝੁਠਲਾਇਆ ਅਤੇ ਉਸ ਚੀਜ਼ ਨੂੰ ਵੀ ਜਿਸ ਨਾਲ ਅਸੀਂ ਆਪਣੇ ਰਸੂਲਾਂ ਨੂੰ ਭੇਜਿਆ। ਉਨ੍ਹਾਂ ਨੂੰ ਜਲਦੀ ਹੀ ਪਤਾ ਲੱਗ ਜਾਵੇਗਾ।
71ਜਦੋਂ ਉਨ੍ਹਾਂ ਦੀਆਂ ਧੌਣਾਂ ਵਿਚ ਪਟੇ ਅਤੇ ਸੰਗਲ ਹੋਣਗੇ ਤੇ ਉਹ ਘੜੀਸੇ ਜਾਣਗੇ।
72ਉਬਲਦੇ ਹੋਏ ਪਾਣੀ ਵਿੱਚ, ਫਿਰ ਉਹ ਅੱਗ ਵਿਚ ਝੋਂਕ ਦਿੱਤੇ ਜਾਣਗੇ।
73ਫਿਰ ਉਨ੍ਹਾਂ ਨੂੰ ਆਖਿਆ ਜਾਵੇਗਾ ਕਿੱਥੇ ਹਨ ਉਹ ਜਿਨ੍ਹਾਂ ਨੂੰ ਤੁਸੀਂ ਸ਼ਰੀਕ ਮੰਨਦੇ ਸੀ।
74ਅੱਲਾਹ ਤੋਂ ਬਿਲ੍ਹਾਂ। ਉਹ ਕਹਿਣਗੇ ਉਹ ਸਾਡੇ ਤੋਂ ਜਾਂਦੇ ਰਹੇ ਸਗੋਂ ਅਸੀਂ ਇਸ ਤੋਂ ਪਹਿਲਾਂ ਕਿਸੇ ਚੀਜ਼ ਨੂੰ ਪੁਕਾਰਦੇ ਹੀ ਨਹੀਂ ਸੀ। ਇਸ ਤਰ੍ਹਾਂ ਅੱਲਾਹ ਇਨਕਾਰ ਕਰਨ ਵਾਲਿਆਂ ਨੂੰ ਭਟਕਾਉਂਦਾ ਹੈ।
75ਇਹ ਇਸ ਲਈ ਕਿ ਤੁਸੀਂ ਧਰਤੀ ਵਿਚ ਹੱਕ ਸੱਚ ਤੋਂ ਬਿਨ੍ਹਾਂ ਪ੍ਰਸੰਨ ਹੁੰਦੇ ਸੀ ਅਤੇ ਇਸ ਲਈ ਵੀ ਕਿ ਤੁਸੀਂ ਹੰਕਾਰ ਕਰਦੇ ਸੀ।
76ਨਰਕ ਦੇ ਦਰਵਾਜ਼ਿਆਂ ਵਿਚ ਦਾਖ਼ਿਲ ਹੋ ਜਾਵੋਂ। ਸਦਾ ਉਸ ਵਿਚ ਰਹਿਣ ਲਈ ਤਾਂ ਇਹ ਕਿਹੋ ਜਿਹਾ ਬ਼ੂਰਾ ਟਿਕਾਣਾ ਹੈ ਹੰਕਾਰ ਕਰਨ ਵਾਲਿਆਂ ਦਾ।
77ਸੋ ਧੀਰਜ ਰੱਖੋ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਫਿਰ ਜਿਸ ਦਾ ਅਸੀਂ ਇਨ੍ਹਾਂ ਨਾਲ ਵਾਅਦਾ ਕਰ ਰਹੇ ਹਾਂ ਉਸ ਦਾ ਕੁਝ ਹਿੱਸਾ ਅਸੀਂ ਤੁਹਾਨੂੰ ਦਿਖਾ ਦੇਂਵਾਗੇ ਜਾਂ ਤੁਹਾਨੂੰ ਮੌਤ ਦੇਵਾਂਗੇ। ਸੋ ਇਨ੍ਹਾਂ ਦੀ ਵਾਪਸੀ ਤਾਂ ਸਾਡੇ ਵੱਲ ਹੀ ਹੈ।
78ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਬਹੁਤ ਸਾਰੇ ਰਸੂਲ ਭੇਜੇ ਉਨ੍ਹਾਂ ਵਿੱਚੋਂ ਕੁਝ ਦੇ ਕਿੱਸੇ ਅਸੀਂ ਤੁਹਾਨੂੰ ਸੁਣਾਏ ਹਨ ਅਤੇ ਉਨ੍ਹਾਂ ਵਿਚ ਕੂਝ ਅਜਿਹੇ ਵੀ ਹਨ ਜਿਨ੍ਹਾਂ ਦੇ ਕਿੱਸੇ ਅਸੀਂ ਤੁਹਾਨੂੰ ਨਹੀਂ ਸੁਣਾਏ। ਅਤੇ ਕਿਸੇ ਰਸੂਲ ਵਿਚ ਇਹ ਸਮਰੱਥਾ ਨਹੀਂ ਸੀ ਕਿ ਉਹ ਅੱਲਾਹ ਦੀ ਆਗਿਆ ਤੋਂ ਬਿਨ੍ਹਾਂ ਕੋਈ ਨਿਸ਼ਾਨੀ ਲੈ ਆਵੇ। ਫਿਰ ਜਦੋਂ ਅਲਾਹ ਦਾ ਆਦੇਸ਼ ਆ ਗਿਆ ਤਾਂ ਇਨਸਾਫ਼ ਦੇ ਨਾਲ ਨਿਰਣਾ ਕਰ ਦਿੱਤਾ ਗਿਆ। ਅਤੇ ਉਸ ਵੇਲੇ ਬੁਰਾਈ ਕਰਨ ਵਾਲੇ ਲੋਕ ਘਾਟੇ ਵਿਚ ਰਹਿ ਗਏ।
79ਅੱਲਾਹ ਹੀ' ਹੈ, ਜਿਸ ਨੇ ਤੁਹਾਡੇ ਲਈ ਪਸ਼ੂ ਬਣਾਏ ਤਾਂ ਕਿ ਤੁਸੀਂ ਸਵਾਰੀ ਦਾ ਕੰਮ ਲੈ ਸਕੋ ਅਤੇ ਉਨ੍ਹਾਂ ਵਿਚੋਂ ਕੁਝ ਨੂੰ ਤੁਸੀਂ ਖਾਂਦੇ ਹੋ।
80ਅਤੇ ਤੁਹਾਡੇ ਲਈ ਉਨ੍ਹਾਂ ਦੇ ਹੋਰ ਵੀ ਲਾਭ ਹਨ। ਤਾਂ ਕਿ ਤੁਸੀਂ ਉਨ੍ਹਾਂ ਦੇ ਰਾਹੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੋ ਜਿਹੜੀਆਂ ਤੁਹਾਡੇ ਦਿਲਾਂ ਵਿਚ ਹੌਣ। ਉਨ੍ਹਾਂ (ਪਸ਼ੂਆਂ ਤੇ) ਅਤੇ ਕਿਸ਼ਤੀਆਂ ਵਿਚ ਤੁਸੀਂ ਸਵਾਰੀਆਂ ਕਰਦੇ ਹੋ।
81ਅਤੇ ਉਹ ਤੁਹਾਨੂੰ ਹੋਰ ਵੀ ਨਿਸ਼ਾਨੀਆਂ ਦਿਖਾਉਂਦਾ ਹੈ ਤਾਂ ਤੁਸੀਂ ਅੱਲਾਹ ਦੀਆਂ ਕਿਹੜੀਆਂ- ਕਿਹੜੀਆਂ ਨਿਸ਼ਾਨੀਆਂ ਤੋਂ ਇਨਕਾਰ ਕਰੋਗੇ।
82ਕੀ ਉਹ ਧਰਤੀ ਤੇ ਤੁਰੇ ਫਿਰੇ ਨਹੀ' ਕਿ ਉਹ ਦੇਖਦੇ ਉਨ੍ਹਾਂ ਦਾ ਕਿਹੋਂ ਜਿਹਾ ਹਾਲ ਹੋਇਆ, ਜਿਹੜੇ ਇਨ੍ਹਾਂ ਤੋਂ ਪਹਿਲਾਂ ਹੋ ਚੁੱਕੇ ਹਨ। ਉਹ ਇਨ੍ਹਾਂ ਤੋਂ ਤਾਕਤ ਵਿਚ ਅਤੇ ਨਿਸ਼ਾਨੀਆਂ ਵਿਚ ਵਧੇਰੇ ਸਨ ਜਿਹੜੀਆਂ ਉਹ ਧਰਤੀ ਤੇ ਛੱਡ ਗਏ। ਉਹ ਇਨ੍ਹਾਂ ਤੋਂ ਵਧੀਕ ਸਨ ਸੋ ਉਨ੍ਹਾਂ ਦੀ ਕਮਾਈ ਉਨ੍ਹਾਂ ਦੇ ਕੁਝ ਕੰਮ ਨਾ ਆਈ।
83ਤਾਂ ਜਦੋਂ ਉਨ੍ਹਾਂ ਦੇ ਪੈਗੰਬਰ ਉਨ੍ਹਾਂ ਦੇ ਕੋਲ ਸਪੱਸ਼ਟ ਪਰਮਾਣ ਲੈ ਕੇ ਆਏ ਤਾਂ ਉਹ ਆਪਣੇ ਉਸ ਗਿਆਨ ਤੇ ਹੰਕਾਰ ਕਰਦੇ ਰਹੇ ਜਿਹੜਾ ਉਨ੍ਹਾਂ ਕੋਲ ਸੀ।
84ਅਤੇ ਉਨ੍ਹਾਂ ਉੱਪਰ ਉਹ ਆਫ਼ਤ ਆ ਪਈ ਜਿਸ ਦਾ ਉਹ ਮਜ਼ਾਕ ਉਡਾਉਂਦੇ ਸਨ। ਫਿਰ ਜਦੋਂ ਉਨ੍ਹਾਂ ਨੇ ਸਾਫੀ ਆਫ਼ਤ ਦੇਖੀ ਉਹ ਕਹਿਣ ਲੱਗੇ ਕਿ ਅਸੀਂ ਸਿਰਫ਼ ਇੱਕ ਅੱਲਾਹ ਤੇ ਈਮਾਨ ਲਿਆਏ ਅਤੇ ਅਸੀ ਉਸ ਤੋਂ ਇਨਕਾਰ ਕਰਦੇ ਹਾਂ ਜਿਸ ਨੂੰ ਅਸੀਂ ਉਸ (ਅੱਲਾਹ) ਦੇ ਬਰਾਬਰ ਸ਼ਰੀਕ ਮੰਨਦੇ ਸਨ।
85ਤਾਂ ਉਨ੍ਹਾਂ ਦਾ ਈਮਾਨ ਉਨ੍ਹਾਂ ਦੇ ਕੰਮ ਨਾ ਆਇਆ ਜਦੋਂ' ਉਨ੍ਹਾਂ ਨੇ ਸਾਡੀ ਆਫ਼ਤ ਦੇਖ ਲਈ। ਇਹ ਅੱਲਾਹ ਦੀ ਸੁੰਨਤ (ਨਿਯਮ) ਹੈ ਜੋ ਉਸ ਦੇ ਬੰਦਿਆਂ ਵਿਚ ਪਾਬੰਦ ਰਹੇ ਅਤੇ ਉਸ ਵੇਲੇ ਇਨਕਾਰ ਕਰਨ ਵਾਲੇ ਘਾਟੇ ਵਿਚ ਰਹਿ ਗਏ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath