35. ਫਾਤਿਰ
1ਪ੍ਰਸੰਸਾ ਅੱਲਾਹ ਲਈ ਹੈ, ਆਕਾਸ਼ਾਂ ਅਤੇ ਧਰਤੀ ਦੀ ਸਿਰਜਣਾ ਕਰਨ ਵਾਲਾ, ਫ਼ਰਿਸ਼ਤਿਆਂ ਨੂੰ ਸੰਦੇਸ਼ਵਾਹਕ ਬਣਾਉਣ ਵਾਲਾ ਜਿਨ੍ਹਾਂ ਦੇ ਪੰਖ ਦੋ-ਦੋ, ਤਿੰਨ- ਤਿੰਨ ਅਤੇ ਚਾਰ-ਚਾਰ ਹਨ। ਉਹ ਸਿਰਜਣਾ ਵਿਚ ਜੋ ਚਾਹੇ ਜ਼ਿਆਦਾ ਕਰ ਦਿੰਦਾ ਹੈ ਬੇਸ਼ੱਕ ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।
2ਅੱਲਾਹ ਜੇ ਰਹਿਮਤ ਦਾ ਦਰ ਲੋਕਾਂ ਲਈ ਖੌਲ੍ਹੇ ਤਾਂ ਉਸ ਨੂੰ ਕੋਈ ਰੋਕਣ ਵਾਲਾ ਨਹੀਂ। ਅਤੇ ਜਿਸ ਨੂੰ ਉਹ ਰੋਕ ਲਵੇ ਤਾਂ ਕੋਈ ਉਸ (ਦਰ) ਨੂੰ ਕੋਈ ਖੌਲ੍ਹਣ ਵਾਲਾ ਨਹੀਂ। ਅਤੇ ਉਹ ਸ਼ਕਤੀਸ਼ਾਲੀ ਬਿਬੇਕ ਵਾਲਾ ਹੈ।
3ਹੇ ਲੋਕੋ! ਆਪਣੇ ਲਈ ਅੱਲਾਹ ਦੇ ਕੀਤੇ ਉਪਕਾਰ ਨੂੰ ਯਾਦ ਕਰੋ, ਕੀ ਅੱਲਾਹ ਤੋਂ ਬਿਨ੍ਹਾਂ ਕੋਈ ਹੋਰ ਸਿਰਜਣਹਾਰ ਹੈ ਜਿਹੜਾ ਤੁਹਾਨੂੰ ਆਕਾਸ਼ਾਂ ਅਤੇ ਧਰਤੀ ਵਿੱਚੋਂ ਰਿਜ਼ਕ ਦਿੰਦਾ ਹੈ। ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ । ਤਾਂ ਤੁਸੀਂ ਧੋਖਾ ਕਿੱਥੋਂ ਖਾ ਰਹੇ ਹੋ
4ਅਤੇ ਜੇਕਰ ਇਹ ਲੋਕ ਤੁਹਾਨੂੰ ਝੁਠਲਾਉਣ ਤਾਂ ਤੁਹਾਡੇ ਤੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਝੁਠਲਾਏ ਜਾ ਚੁੱਕੇ ਹਨ। ਅਤੇ ਸਾਰੇ ਮਾਮਲੇ ਅੱਲਾਹ ਵੱਲ ਹੀ ਵਾਪਿਸ ਮੁੜਣ ਵਾਲੇ ਹਨ।
5ਹੇ ਲੋਕੋ! ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਤਾਂ ਸੰਸਾਰ ਦਾ ਜੀਵਨ ਤੁਹਾਨੂੰ ਧੋਖੇ ਵਿਚ ਨਾ ਪਾਵੇ। ਅਤੇ ਨਾ ਉਹ ਵੱਡਾ ਧੋਖੇਬਾਜ਼ ਤੁਹਾਨੂੰ ਅੱਲਾਹ ਦੇ ਸਬੰਧ ਵਿਚ ਧੋਖਾ ਦੇ ਸਕੇ।
6ਬੇਸ਼ੱਕ ਸ਼ੈਤਾਨ ਤੁਹਾਡਾ ਦੁਸ਼ਮਣ ਹੈ ਤਾਂ ਤੁਸੀਂ ਉਸ ਨੂੰ ਦੁਸ਼ਮਣ ਹੀ ਸਮਝੋਂ। ਉਹ ਤਾਂ ਆਪਣੇ ਸਮੂਹ ਨੂੰ ਇਸ ਲਈ ਬੁਲਾਉਂਦਾ ਹੈ ਤਾਂ ਕਿ ਉਹ ਨਰਕ ਵਾਲਿਆਂ ਵਿਚ ਸ਼ਾਮਿਲ ਹੋ ਜਾਣ।
7ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਉਨ੍ਹਾਂ ਲਈ ਸਖਤ ਸਜ਼ਾ ਹੈ। ਅਤੇ ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਉਨ੍ਹਾਂ ਲਈ ਮੁਆਫ਼ੀ ਅਤੇ ਵੱਡਾ ਬਦਲਾ ਹੈ।
8ਕੀ ਅਜਿਹਾ ਬੰਦਾ ਜਿਸ ਨੂੰ ਉਸ ਦਾ ਮਾੜਾ ਕਰਮ ਚੰਗਾਂ ਕਰਕੇ ਦਿਖਾਇਆ ਗਿਆ ਫਿਰ ਉਹ ਉਸ ਨੂੰ ਚੰਗਾ ਸਮਝਣ ਲੱਗਾ ਤਾਂ ਅੱਲਾਹ ਜਿਸ ਨੂੰ ਚਾਹੂੰਦਾ ਹੈ ਭਟਕਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਸਮਝ ਦਿੰਦਾ ਹੈ। ਸੋ ਉਨ੍ਹਾਂ ਲਈ ਦੁਖੀ ਹੋ ਕੇ ਤੁਸੀਂ ਆਪਣੇ ਆਪ ਨੂੰ ਸੋਗ ਵਿਚ ਨਾ ਪਾਉਂ, ਅੱਲਾਹ ਨੂੰ ਪਤਾ ਹੈ ਜਿਹੜਾ ਕੁਝ ਉਹ ਕਰਦੇ ਹਨ।
9ਅਤੇ ਅੱਲਾਹ ਹੀ ਹੈ ਜਿਹੜਾ ਹਵਾਵਾਂ ਨੂੰ ਭੇਜਦਾ ਹੈ ਫਿਰ ਉਹ ਬੱਦਲਾਂ ਨੂੰ ਉਠਾਉਂਦੀਆਂ ਹਨ। ਫਿਰ ਅਸੀਂ ਉਸ ਨੂੰ ਇੱਕ ਬੇਜਾਨ ਦੇਸ਼ ਵੱਲ ਲੈ ਜਾਂਦੇ ਹਾਂ। ਸੋ ਅਸੀਂ ਉਸ ਨਾਲ ਧਰਤੀ ਨੂੰ ਉਸ ਦੇ ਮ੍ਰਿਤਕ ਹੋ ਜਾਣ ਤੋਂ ਸ਼ਾਅਦ ਫਿਰ ਜੀਵਿਤ ਕਰ ਦਿੱਤਾ। ਇਸ ਤਰ੍ਹਾਂ ਹੋਵੇਗਾ ਦੂਜੀ ਵਾਰ ਜੀਅ ਉੱਠਣਾ।
10ਜਿਹੜਾ ਬੰਦਾ ਸਨਮਾਨ ਚਾਹੁੰਦਾ ਹੋਵੇ' ਤਾਂ ਸੰਪੂਰਨ ਸਨਮਾਨ ਅੱਲਾਹ ਲਈ ਹੀ ਹੈ। ਉਸ ਵੱਲ ਪਵਿੱਤਰ ਕਲਾਮ ਚੜ੍ਹਦਾ ਹੈ ਅਤੇ ਚੰਗਾ ਕਰਮ ਉਸ ਨੂੰ ਉੱਪਰ ਚੁੱਕਦਾ ਹੈ ਅਤੇ ਜਿਹੜੇ ਲੋਕ ਭੈੜੀਆਂ ਹੁੱਜਤਾਂ ਕਰ ਰਹੇ ਹਨ, ਉਨ੍ਹਾਂ ਲਈ ਕਠੋਰ ਸਜ਼ਾ ਹੈ ਅਤੇ ਉਨ੍ਹਾਂ ਦੀਆਂ ਹੁੱਜਤਾਂ ਬੇਕਾਰ ਹੋ ਕੇ ਰਹਿਣਗੀਆਂ।
11ਅਤੇ ਅੱਲਾਹ ਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਫਿਰ ਪਾਣੀ ਦੀ ਬੂੰਦ ਤੋਂ, ਫਿਰ ਤੁਹਾਨੂੰ ਜੋੜੇ-ਜੋੜੇ ਬਣਾਇਆ। ਨਾ ਕੋਈ ਮਹਿਲਾ ਗਰਭਵਤੀ ਹੁੰਦੀ ਹੈ ਅਤੇ ਨਾ ਜਨਮ ਦਿੱਦੀ ਹੈ ਪਰੰਤੂ ਉਸ ਦੇ ਗਿਆਨ ਦੇ ਨਾਲ। ਅਤੇ ਨਾ ਕੋਈ ਉਮਰ ਵਾਲਾ ਵੱਡੀ ਉਮਰ ਪ੍ਰਾਪਤ ਕਰਦਾ ਹੈ ਅਤੇ ਨਾ ਹੀ ਕਿਸੇ ਦੀ ਉਮਰ ਘੱਟਦੀ ਹੈ। ਪਰੰਤੂ ਉਹ ਇੱਕ ਕਿਤਾਬ਼ ਵਿਚ ਦਰਜ ਹੈ। ਬੇਸ਼ੱਕ ਇਹ ਅੱਲਾਹ ਲਈ ਸੌਖਾ ਹੈ।
12ਅਤੇ ਦੋਵੇਂ ਸਮੁੰਦਰ ਇੱਕ ਸਮਾਨ ਨਹੀਂ ਹਨ, ਇੱਕ ਮਿੱਠਾ ਹੈ ਪਿਆਸ ਦੇਵੇ। ਅਤੇ ਤੁਸੀਂ ਦੋਵਾਂ ਵਿਚੋਂ ਤਾਜ਼ਾ ਮਾਸ ਮੱਛੀ ਖਾਂਦੇ ਹੋ ਅਤੇ ਸੂੰਦਰਤਾਂ ਦੀਆਂ ਵਸਤੂਆਂ ਕੱਢਦੇ ਹੋ ਅਤੇ ਜਿਨ੍ਹਾਂ ਨੂੰ ਤੁਸੀਂ ਪਹਿਨਦੇ ਹੋ। ਅਤੇ ਤੁਸੀਂ ਦੇਖਦੇ ਹੋ ਜਹਾਜ਼ਾਂ ਨੂੰ ਕਿ ਉਹ ਉਸ ਵਿਚ (ਲਹਿਰਾਂ) ਨੂੰ ਚੀਰਦੇ ਹੋਏ ਜ਼ੱਲਦੇ ਹਨ ਤਾਂ ਕਿ ਤੁਸੀਂ ਉਸ ਦੀ ਕਿਰਪਾ ਤਲਾਸ਼ ਕਰੋਂ ਅਤੇ ਉਸਦੇ ਸ਼ੁਕਰਗੁਜ਼ਾਰ ਹੋਵੋ।
13ਉਹ ਦਾਖ਼ਿਲ ਕਰਦਾ ਹੈ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਅਤੇ ਉਸ ਨੇ ਸੂਰਜ ਅਤੇ ਚੰਨ ਨੂੰ ਵੱਸ ਕਰ ਦਿੱਤਾ ਹੈ। ਹਰ ਇੱਕ, ਇੱਕ ਨਿਰਧਾਰਿਤ ਸਮੇਂ ਲਈ ਚੱਲਦਾ ਹੈ। ਇਹ ਅੱਲਾਹ ਹੀ ਤੁਹਾਡਾ ਰੱਬ ਹੈ ਉਸੇ ਲਈ (ਸੰਸਾਰ ਦੀ) ਬਾਦਸ਼ਾਹੀ ਹੈ ਅਤੇ ਉਸ ਤੋਂ ਬਿਨ੍ਹਾਂ ਤੁਸੀਂ ਜਿਨ੍ਹਾਂ ਨੂੰ ਪੁਕਾਰਦੇ ਹੋ ਉਹ ਖਜ਼ੂਰ ਦੀ ਗਿਟਕ ਦੇ ਇੱਕ ਛਿਲਕੇ ਦੇ ਵੀ ਮਾਲਕ ਨਹੀਂ।
14ਜੇਕਰ ਤੁਸੀਂ ਉਨ੍ਹਾਂ ਨੂੰ ਪੁਕਾਰੋਂ ਤਾਂ ਉਹ ਤੁਹਾਡੀ ਪੁਕਾਰ ਨਹੀਂ ਸੁਣਨਗੇ। ਅਤੇ ਜੇਕਰ ਉਹ ਸੁਣਨ ਤਾਂ ਉਹ ਤੁਹਾਡੀ ਫਰਿਆਦ ਦੇ ਉੱਤਰ ਵਿਚ ਕੁਝ ਨਹੀਂ ਕਰ ਸਕਣਗੇ। ਅਤੇ ਉਹ ਕਿਆਮਤ ਦੇ ਦਿਨ ਤੁਹਾਡੇ ਸ਼ਿਰਕ (ਸ਼ਰੀਕ ਬਣਾਉਣ ਤੋਂ) ਇਨਕਾਰ ਕਰਨਗੇ ਅਤੇ ਇੱਕ ਗਿਆਤਾ ਦੀ ਤਰ੍ਹਾਂ ਕੋਈ ਤੁਹਾਨੂੰ ਨਹੀਂ ਦੱਸ ਸਕਦਾ।
15ਹੇ ਲੋਕੋ! ਤੁਸੀਂ ਅੱਲਾਹ ਦੇ ਮੁਹਤਾਜ ਹੋ ਅਤੇ ਅੱਲਾਹ ਬੇਮੁਹਤਾਜ ਹੈ ਅਤੇ ਪ੍ਰਸੰਸਾ ਵਾਲਾ ਹੈ।
16ਜੇਕਰ ਉਹ ਚਾਹੇ ਤੁਹਾਨੂੰ ਲੈ ਜਾਵੇ ਅਤੇ ਇੱਕ ਨਵੀਂ ਸਿਰਜਣਾ ਲੈ ਆਵੇ।
17ਅਤੇ ਇਹ ਅੱਲਾਹ ਦੇ ਲਈ ਕੋਈ ਔਖਾ ਨਹੀਂ।
18ਅਤੇ ਕੋਈ ਚੁੱਕਣ ਵਾਲਾ ਕਿਸੇ ਦੂਸਰੇ ਦਾ ਭਾਰ ਨਹੀਂ' ਚੁੱਕੇਗਾ ਅਤੇ ਜੇ ਕੋਈ ਭਾਰੀ ਬੋਂਝ ਵਾਲਾ ਆਪਣਾ ਬੋਝ ਉਠਾਉਣ ਲਈ ਪੁਕਾਰੇ ਤਾਂ ਉਸ ਦਾ ਭੋਰਾ ਵੀ ਬੋਂਝ ਨਹੀਂ ਉਠਾਇਆ ਜਾਵੇਗਾ, ਚਾਹੇ ਉਹ ਕਿਸੇ ਨਿਕਟ ਸਬੰਧੀ ਹੀ ਕਿਉਂ ਨਾ ਹੋਵੇ। ਤੁਸੀਂ ਸਿਰਫ਼ ਉਨ੍ਹਾਂ ਲੋਕਾਂ ਨੂੰ ਡਰਾ (ਸਾਵਧਾਨ ਕਰ) ਸਕਦੇ ਹੋ। ਜਿਹੜੇ ਬਿਨ੍ਹਾਂ ਦੇਖੇ ਪਵਿੱਤਰ ਹੁੰਦਾ ਹੈ ਉਹ ਆਪਣੇ ਲਈ ਹੀ ਪਵਿੱਤਰ ਹੁੰਦਾ ਹੈ। ਅਤੇ ਅੱਲਾਹ ਵੱਲ ਹੀ ਵਾਪਿਸ ਮੁੜ ਕੇ ਜਾਣਾ ਹੈ।
19ਅਤੇ ਅੰਨ੍ਹਾ ਅਤੇ ਸੁਜ਼ਾਖਾ ਇਕ ਸ਼ਰਾਬਰ ਨਹੀਂ ਹਨ।
20ਅਤੇ ਨਾ ਹਨੇਰਾ ਅਤੇ ਨਾ ਪ੍ਰਕਾਸ਼।
21ਅਤੇ ਨਾ ਛਾਂ ਅਤੇ ਧੁੱਪ (ਇੱਕ ਬਰਾਬਰ ਹਨ।)
22ਅਤੇ ਜੀਵਤ ਅਤੇ ਮ੍ਰਿਤਕ ਬਰਾਬਰ ਨਹੀਂ ਹੋ ਸਕਦੇ। ਬੇਸ਼ੱਕ ਅੱਲਾਹ ਸੁਣਾਉਂਦਾ ਹੈ ਉਸ ਨੂੰ ਜਿਸ ਨੂੰ ਉਹ ਚਾਹੁੰਦਾ ਹੈ। ਅਤੇ ਤੁਸੀ ਉਸ ਨੂੰ ਸੁਣਾਉਣ ਵਾਲੇ ਨਹੀਂ ਬਣ ਸਕਦੇ ਜਿਹੜੇ ਕਬਰਾਂ ਵਿਚ ਹਨ।
23ਤੁਸੀਂ ਤਾਂ ਸਿਰਫ ਇੱਕ ਚਿਤਾਵਨੀ ਦੇਣ ਵਾਲੇ ਹੋ।
24ਅਸੀਂ ਤੁਹਾਨੂੰ ਸੱਚ ਦੇ ਨਾਲ ਭੇਜਿਆ ਹੈ, ਖੁਸ਼ਖਬਰੀ ਦੇਣ ਵਾਲਾ ਅਤੇ ਸਾਵਧਾਨ ਕਰਨ ਵਾਲਾ ਬਣਾ ਕੇ ਅਤੇ ਕੋਈ ਕੌਮ ਅਜਿਹੀ ਨਹੀਂ ਜਿਸ ਵਿਚ ਕੋਈ ਸਾਵਧਾਨ ਕਰਨ ਵਾਲਾ ਨਾ ਆਇਆ ਹੋਵੇ।
25ਅਤੇ ਜੇਕਰ ਇਹ ਲੋਕ ਤੁਹਾਨੂੰ ਝੁਠਲਾਉਂਦੇ ਹਨ ਤਾਂ ਇਨ੍ਹਾਂ ਤੋਂ ਪਹਿਲਾਂ ਜੋ ਲੋਕ ਹੋਏ ਹਨ, ਉਨ੍ਹਾਂ ਨੇ ਵੀ ਝੁਠਲਾਇਆ। ਉਨ੍ਹਾਂ ਦੇ ਕੋਲ ਉਨ੍ਹਾਂ ਦੇ ਰਸੂਲ ਸਪੱਸ਼ਟ ਪ੍ਰਮਾਣ, ਸਹੀਫ਼ੇ (ਹੁਕਮਨਾਮੇ) ਅਤੇ ਪ੍ਰਕਾਸ਼ਮਈ ਪੁਸਤਕਾਂ ਲੈ ਕੇ ਆਏ।
26ਫਿਰ ਜਿਨ੍ਹਾਂ ਲੋਕਾਂ ਨੇ ਨਾ ਮੰਨਿਆ ਉਨ੍ਹਾਂ ਨੂੰ ਮੈ' ਫੜ੍ਹ ਲਿਆ, ਤਾਂ ਦੇਖੋ ਉਨ੍ਹਾਂ ਉੱਪਰ ਮੇਰੀ ਸਜ਼ਾ ਕਿਹੋਂ ਜਿਹੀ ਹੋਈ।
27ਕੀ ਤੁਸੀਂ ਨਹੀ' ਦੇਖਦੇ ਕਿ ਅੱਲਾਹ ਨੇ ਅਸਮਾਨ ਤੋਂ ਪਾਣੀ ਉਤਾਰਿਆ ਫਿਰ ਅਸੀਂ ਉਸ ਤੋਂ ਵੱਖਰੇ-ਵੱਖਰੇ ਰੰਗਾਂ ਦੇ ਫ਼ਲ ਪੈਦਾ ਕਰ ਦਿੱਤੇ। ਅਤੇ ਪਹਾੜਾਂ ਵੀ।
28ਅਤੇ ਇਸ ਤਰ੍ਹਾਂ ਮਨੁੱਖਾਂ ਜੀਵਨਧਾਰੀਆਂ ਅਤੇ ਪਸ਼ੂਆਂ ਵਿਚ ਵੀ ਅਲੱਗ-ਅਲੱਗ ਰੰਗਾਂ ਦੇ ਹਨ। ਅੱਲਾਹ ਤੋਂ ਉਸ ਦੇ ਸ਼ੰਦਿਆਂ ਵਿਚੋਂ ਸਿਰਫ਼ ਉਹੀ ਲੋਕ ਭੈਅ ਰੱਖਦੇ ਹਨ ਜਿਹੜੇ ਗਿਆਨ ਵਾਲੇ ਹਨ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਮੁਆਫ਼ ਕਰਨ ਵਾਲਾ ਹੈ।
29ਜਿਹੜੇ ਲੋਕ ਅੱਲਾਹ ਦੀ ਕਿਤਾਬ ਪੜ੍ਹਦੇ ਹਨ ਅਤੇ ਨਮਾਜ਼ ਸਥਾਪਿਤ ਅਤੇ ਅਪ੍ਰਤੱਖ ਖਰਚ ਕਰਦੇ ਹਨ। ਉਹ ਅਜਿਹੇ ਵਪਾਰ ਦੇ ਇੱਛੂਕ ਹਨ ਜਿਸ ਵਿਚ ਕਦੇ ਵੀ ਮੰਦਾ ਨਹੀਂ ਆਵੇਗਾ।
30ਤਾਂ ਕਿ ਅੱਲਾਹ ਉਨ੍ਹਾਂ ਨੂੰ ਉਨ੍ਹਾਂ ਦਾ ਪੂਰਾ ਬਦਲਾ ਦੇਵੇ। ਅਤੇ ਉਨ੍ਹਾਂ ਲਈ ਆਪਣੀ ਕਿਰਪਾ ਨਾਲ ਹੋਰ ਜ਼ਿਆਦਾ ਬਖਸ਼ਿਸ਼ ਕਰੇ। ਬੇਸ਼ੱਕ ਉਹ ਮੁਆਫ਼ ਕਰਨ ਵਾਲਾ ਅਤੇ ਗੁਣਾਂ ਦਾ ਕਦਰਦਾਨ ਹੈ।
31ਅਤੇ ਅਸੀਂ ਤੁਹਾਡੇ ਵੱਲ ਜਿਹੜੀ ਪੁਸਤਕ ਵਹੀ (ਭੇਜੀ) ਦਿੱਤੀ ਹੈ। ਉਹ, ਉਸ ਦੀ ਗਵਾਹੀ ਦੇਣ ਵਾਲੀ ਹੈ ਜਿਹੜੀ ਇਸ ਤੋਂ ਪਹਿਲਾਂ ਤੋਂ ਮੌਜੂਦ ਹੈ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਦੀ ਖ਼ਬਰ ਰੱਖਣ ਵਾਲੇ ਅਤੇ ਦੇਖਣ ਵਾਲਾ ਹੈ।
32ਫਿਰ ਅਸੀਂ ਉਨ੍ਹਾਂ ਲੋਕਾਂ ਨੂੰ ਕਿਤਾਬ ਦਾ ਵਾਰਿਸ ਬਣਾਇਆ ਜਿਨ੍ਹਾਂ ਨੂੰ ਅਸੀਂ ਆਪਣੇ ਬੰਦਿਆਂ ਵਿਚੋਂ ਚੁਣ ਲਿਆ ਸੀ। ਸੋ ਉਨ੍ਹਾਂ ਵਿਚੋਂ ਕੁਝ ਆਪਣੇ ਆਪ ਉੱਪਰ ਜ਼ੁਲਮ ਕਰਨ ਵਾਲੇ ਹਨ ਅਤੇ ਉਨ੍ਹਾਂ ਵਿਚੋਂ ਹੀਂ ਕੂਝ ਵਿਚਕਾਰਲੇ ਰਾਹ ਤੇ ਹਨ। ਅਤੇ ਉਨ੍ਹਾਂ ਵਿਚੋਂ ਕੁਝ ਅੱਲਾਹ ਦੀ ਕਿਰਪਾ ਨਾਲ ਚੰਗੇ ਕੰਮਾਂ ਵਿਚ ਅੱਗੇ ਜਾਣ ਵਾਲੇ ਹਨ। ਇਹ ਸਭ ਤੋਂ ਵੱਡੀ ਕਿਰਪਾ ਹੈ।
33ਹਮੇਸ਼ਾ ਰਹਿਣ ਵਾਲੇ ਬਾਗ ਹਨ (ਦੇ ਹਾਰ) ਪਹਿਨਾਏ ਜਾਣਗੇ। ਉੱਤੇ ਇਨ੍ਹਾਂ ਦਾ ਲਿਬਾਸ ਰੇਸ਼ਮ ਦਾ ਹੋਵੇਗਾ।
34ਅਤੇ ਉਹ ਕਹਿਣਗੇ ਕਿ ਅੱਲਾਹ ਦਾ ਸ਼ੁਕਰ ਹੈ, ਉਸ ਨੇ ਸਾਨੂੰ ਦੁੱਖਾਂ ਤੋਂ ਬਬਾਇਆ। ਬੇਸ਼ੱਕ ਸਾਡਾ ਰੱਬ ਮੁਆਫ਼ ਕਰਨ ਵਾਲਾ ਅਤੇ ਗੁਣਾਂ ਦਾ ਕਦਰਦਾਨ ਹੈ।
35ਜਿਸ ਨੇ ਸਾਨੂੰ ਆਪਣੀ ਕਿਰਪਾ ਨਾਲ ਵਸਣ ਲਈ ਘਰ ਵਿਚ ਟਿਕਾਇਆ, ਉਸ ਵਿਚ ਸਾਨੂੰ ਨਾ ਕੋਈ ਦੁੱਖ ਪਹੁੰਚੇਗਾ ਅਤੇ ਨਾ ਅਸੀਂ ਕਦੇ ਥੱਕਾਂਗੇ।
36ਅਤੇ ਜਿਨ੍ਹਾਂ ਨੇ ਅਵੱਗਿਆ ਕੀਤੀ ਉਨ੍ਹਾਂ ਲਈ ਨਰਕ ਦੀ ਅੱਗ ਹੈ। ਨਾ ਉਨ੍ਹਾਂ ਨੂੰ ਮੌਤ ਆਵੇਗੀ, ਨਾ ਉਨ੍ਹਾਂ ਦਾ ਅੰਤ ਹੋਵੇਗਾ ਅਤੇ ਨਾ ਹੀ ਨਰਕ ਦੀ ਸਜ਼ਾ ਉਨ੍ਹਾਂ ਲਈ ਹਲਕੀ ਹੋਵੇਗੀ। ਅਸੀਂ ਹਰੇਕ ਅਵੱਗਿਆਕਾਰੀ ਨੂੰ ਅਜਿਹੀ ਹੀ ਸਜ਼ਾ ਦਿੰਦੇ ਹਾਂ।
37ਅਤੇ ਉਹ ਲੋਕ ਉਸ ਵਿਚ ਚੀਕਣਗੇ, ਕਿ ਹੇ ਸਾਡੇ ਪਾਲਣਹਾਰ! ਸਾਨੂੰ ਇਸ ਵਿਚੋਂ ਕੱਢ ਲੈ ਹੁਣ ਅਸੀਂ ਚੰਗੇ ਕਰਮ ਕਰਾਂਗੇ। ਉਸ ਨਾਲੋਂ ਵੱਖਰੇ ਜਿਹੜੇ ਅਸੀਂ ਕਰਦੇ ਰਹੇ ਹਾਂ। ਕੀ ਅਸੀਂ' ਤੁਹਾਨੂੰ ਇੰਨੀ ਉਮਰ ਨਹੀਂ' ਦਿੱਤੀ ਕਿ ਜੇ ਸਮਝਣਾ ਹੁੰਦਾ ਤਾਂ ਤੁਸੀਂ ਸਮਝ ਲੈਂਦੇ ਅਤੇ ਤੁਹਾਡੇ ਕੋਲ ਸਾਵਧਾਨ ਕਰਨ ਵਾਲਾ ਆਲਇਆ। ਹੁਣ ਭੁਗਤੋਂ, ਜ਼ਾਲਿਮਾਂ ਦਾ ਕੋਈ ਸਾਥੀ ਨਹੀਂ।
38ਅੱਲਾਹ ਆਕਾਸ਼ਾਂ ਅਤੇ ਧਰਤੀ ਦੀਆਂ ਗੁੱਝੀਆਂ ਗੱਲਾਂ ਨੂੰ ਜਾਣਨ ਵਾਲਾ ਹੈ। ਬੇਸ਼ੱਕ ਉਹ ਹਿਰਦੇ ਦੀਆਂ ਗੱਲਾਂ ਤੋਂ ਵੀ ਜਾਣੂ ਹੈ।
39ਉਹ ਹੀ ਹੈ ਜਿਸ ਨੇ ਤੁਹਾਨੂੰ ਧਰਤੀ ਤੇ ਅਬਾਦ ਕੀਤਾ। ਤਾਂ ਜਿਹੜਾ ਬੰਦਾ ਇਨਕਾਰ ਕਰੇਗਾ। ਉਸ ਦੇ ਇਨਕਾਰ (ਦਾ ਭਾਰ) ਉਸ ਤੇ ਹੀ ਆ ਡਿੱਗੇਗਾ। ਅਤੇ ਅਵੱਗਿਆਕਾਰੀਆਂ ਲਈ ਉਨ੍ਹਾਂ ਵਾ ਇਨਕਾਰ ਉਨ੍ਹਾਂ ਦੇ ਰੱਬ ਦੇ ਕੋਲ ਗੁੱਸੇ ਨੂੰ ਵਧਾਉਣ ਦਾ ਕਾਰਨ ਹੁੰਦਾ ਹੈ। ਅਤੇ ਅਵੱਗਿਆਕਾਰੀਆਂ ਲਈ ਉਨ੍ਹਾਂ ਦਾ ਇਨਕਾਰ ਉਨ੍ਹਾਂ ਦੇ ਨੁਕਸਾਨ ਵਿਚ ਹੀ ਵਾਧਾ ਕਰੇਗਾ।
40ਆਖੋ, ਤੁਸੀਂ ਥੋੜ੍ਹਾ ਦੇਖੋ ਆਪਣੇ ਉਨ੍ਹਾਂ ਸ਼ਰੀਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਿਰ੍ਹਾਂ ਬੁਲਾਉਂਦੇ ਹੋ, ਮੈਨੂੰ ਦਿਖਾਉ ਕਿ ਉਨ੍ਹਾਂ ਨੇ ਧਰਤੀ ਤੇ ਕੀ-ਕੀ ਬਣਾਇਆ ਹੈ ਜਾਂ ਉਨ੍ਹਾਂ ਦੀ ਆਕਾਸ਼ ਵਿਚ ਕੋਈ ਹਿੱਸੇਦਾਰੀ ਹੈ ਜਾਂ ਅਸੀਂ ਉਨ੍ਹਾਂ ਨੂੰ ਕੋਈ ਪੁਸਤਕ ਦਿੱਤੀ ਹੈ ਤਾਂ ਉਹ ਉਸ ਦੇ ਕਿਸੇ ਪ੍ਰਮਾਣ ਤੇ ਹਨ। ਸਗੋਂ ਇਹ ਜ਼ਾਲਿਮ ਇੱਕ ਦੂਸਰੇ ਨੂੰ ਸਿਰਫ਼ ਫਰੇਸ਼ ਦੀਆਂ ਗੱਲਾਂ ਦਾ ਵਾਅਦਾ ਕਰ ਰਹੇ ਹਨ।
41ਬੇਸ਼ੱਕ ਅੱਲਾਹ ਹੀ ਆਕਾਸ਼ਾਂ ਅਤੇ ਧਰਤੀ ਨੂੰ ਟਿਕਾ ਕੇ ਬੈਠਾ ਹੈ ਕਿ ਉਹ ਖਿਸਕ ਨਾ ਜਾਣ ਅਤੇ ਜੇਕਰ ਖਿਸਕ ਜਾਣ ਤਾਂ ਉਸ ਤੋਂ' ਬਿਨ੍ਹਾਂ ਹੋਰ ਕੋਈ ਉਨ੍ਹਾਂ ਨੂੰ ਥੰਮ ਨਹੀਂ ਸਕਦਾ। ਬੇਸ਼ੱਕ ਉਹ ਸਹਿਣਸ਼ੀਲ ਅਤੇ ਮੁਆਫ਼ ਕਰਨ ਵਾਲਾ ਹੈ।
42ਅਤੇ ਉਨ੍ਹਾਂ ਨੇ ਅੱਲਾਹ ਦੀਆਂ ਪੱਕੀਆਂ ਸਹੁੰਆਂ ਖਾਧੀਆਂ ਸੀ ਕਿ ਜੇਕਰ ਉਨ੍ਹਾਂ ਦੇ ਕੋਲ ਕੋਈ ਸਾਵਧਾਨ ਕਰਨ ਵਾਲਾ ਆਇਆ ਤਾਂ ਉਹ ਹਰੇਕ ਕੌਮ ਤੋਂ ਜ਼ਿਆਦਾ ਉਪਦੇਸ਼ ਨੂੰ ਸਵੀਕਾਰ ਕਰਨ ਵਾਲੇ ਹੌਣਗੇ। ਫਿਰ ਜਦੋਂ ਉਨ੍ਹਾਂ ਦੇ ਕੋਲ ਨਸੀਹਤ ਕਰਨ ਵਾਲਾ ਆਇਆ ਤਾਂ ਸਿਰਫ਼ ਉਨ੍ਹਾਂ ਦੀ ਦੂਰੀ ਵਿਚ ਹੀ ਵਾਧਾ ਹੋਇਆ।
43ਧਰਤੀ ਉੱਤੇ ਆਪਣੇ ਆਪ ਨੂੰ ਵੱਡਾ ਸਮਝਣਾ ਅਤੇ ਸ਼ੂਰੀਆਂ ਹੁੱਜਤਾਂ ਕਰਨਾ। ਅਤੇ ਬੁਰੀਆਂ ਹੁੱਜਤਾਂ ਦੀ ਮੁਸੀਬਤ ਤਾਂ ਬੁਰੀਆਂ ਹੁੱਜਤਾਂ ਕਰਨ ਵਾਲਿਆਂ ਉੱਪਰ ਹੀ ਆਉਂਦੀ ਹੈ। ਤਾਂ ਕੀ ਇਹ ਉਸ ਵਿਧਾਨ ਦੀ ਉਡੀਕ ਵਿਚ ਹਨ ਜਿਹੜਾ ਪਿੱਛਲੇ ਹੋਂ ਚੁੱਕੇ ਲੋਕਾਂ ਦੇ ਸਬੰਧ ਵਿਚ ਪ੍ਰਗਟ ਹੋਇਆ ਹੈ। ਸੋ ਤੁਸੀਂ ਅੱਲਾਹ ਦੇ ਵਿਧਾਨ ਵਿਚ ਨਾ ਕੋਈ ਤਬਦੀਲੀ ਦੇਖੌਗੇ ਅਤੇ ਨਾ ਹੀ ਅੱਲਾਹ ਦੇ ਵਿਧਾਨ ਨੂੰ ਟਲਦਾ ਹੋਇਆ ਵੇਖੌਗੇ।
44ਕੀ ਇਹ ਲੋਕ ਧਰਤੀ ਉੱਪਰ ਤੁਰੇ ਫਿਰੇ ਤੋਂ ਪਹਿਲਾਂ ਹੋ ਚੁੱਕੇ ਹਨ ਅਤੇ ਉਹ ਤਾਕਤ ਵਿਚ ਵੀ ਇਨ੍ਹਾਂ ਨਾਲੋਂ ਜ਼ਿਆਦਾ ਸਨ। ਅਤੇ ਅੱਲਾਹ ਅਜਿਹਾ ਨਹੀਂ ਕਿ ਕੋਈ ਚੀਜ਼ ਉਸ ਨੂੰ ਮਜ਼ਬੂਰ ਕਰ ਦੇਵੇ, ਨਾ ਧਰਤੀ ਵਿਚ ਅਤੇ ਨਾ ਅਸਮਾਨਾਂ ਵਿੱਚ। ਬੇਸ਼ੱਕ ਉਹ ਗਿਆਨ ਵਾਲਾ ਅਤੇ ਸਮਰੱਥਾ ਰੱਖਣ ਵਾਲਾ ਹੈ।
45ਅਤੇ ਜੇਕਰ ਲੋਕਾਂ ਦੇ ਕਰਮਾਂ ਲਈ ਅੱਲਾਹ ਉਨ੍ਹਾਂ ਨੂੰ ਫੜਦਾ ਤਾਂ ਧਰਤੀ ਉੱਤੇ ਉਹ ਇੱਕ ਵੀ ਜੀਵਨਧਾਰੀ ਨੂੰ ਨਾ ਛੱਡਦਾ। ਪਰੰਤੂ ਉਹ ਇਨ੍ਹਾਂ ਨੂੰ ਇੱਕ ਮਿੱਥੇ ਹੋਏ ਸਮੇਂ ਤੱਕ ਮੌਕਾ ਚਿੰਦਾ ਹੈ। ਫਿਰ ਜਦੋਂ ਉਨ੍ਹਾਂ ਦਾ ਸਮਾਂ ਪੂਰਾ ਹੋ ਜਾਵੇਗਾ ਤਾਂ ਅੱਲਾਹ ਆਪਣੇ ਬੰਦਿਆਂ ਨੂੰ ਖੂਦ ਦੇਖਣ ਵਾਲਾ ਹੈ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath