32. ਅਸ-ਸਜਦਾ
1ਅਲਿਫ.ਲਾਮ.ਮੀਮ
2ਇਹ ਉਤਰੀਆਂ ਹੋਈਆਂ ਕਿਤਾਬਾਂ ਹਨ, ਇਸ ਵਿਚ ਕੋਈ ਸ਼ੱਕ ਨਹੀਂ। (ਇਹ ਕਿਤਾਬਾਂ) ਸੰਸਾਰ ਦੇ ਮਾਲਕ ਅੱਲਾਹ ਵੱਲੋਂ ਹੀ ਹਨ।
3ਕੀ ਉਹ ਆਖਦੇ ਹਨ ਕਿ ਇਸ ਬੰਦੇ ਨੇ ਇਸ ਨੂੰ ਖ਼ੁਦ ਘੜ ਲਿਆ। ਸਗੋਂ ਇਹ ਤੁਹਾਡੇ ਰੱਬ ਵੱਲੋਂ ਸੱਚ ਹੈ। ਤਾਂ ਕਿ ਤੁਸੀਂ' ਉਨ੍ਹਾਂ ਲੋਕਾਂ ਨੂੰ ਡਰਾ ਦਿਉ, ਜਿਨ੍ਹਾਂ ਦੇ ਕੌਲ ਤੁਹਾਡੇ ਤੋਂ ਪਹਿਲਾਂ ਕੋਈ ਡਰਾਉਣ ਵਾਲਾ ਨਹੀਂ ਆਇਆ। ਤਾਂ ਕਿ ਉਹ ਰਾਹ ਤੇ ਆ ਜਾਣ।
4ਅੱਲਾਹ ਹੀ ਹੈ ਜਿਸ ਨੇ ਅਕਾਸ਼ਾਂ ਅਤੇ ਧਰਤੀ ਤੇ ਜਿਹੜਾ ਕੁਝ ਇਨ੍ਹਾਂ ਦੇ ਵਿਚਕਾਰ ਹੈ, ਨੂੰ ਛੇ ਦਿਨਾਂ ਵਿਚ ਪੈਦਾ ਕੀਤਾ ਹੈ। ਫਿਰ ਉਹ ਆਸਣ ਤੇ ਬਿਰਾਜਮਾਨ ਹੋਇਆ। ਉਸ ਤੋਂ ਬਿਨਾ ਨਾ ਕੋਈ ਤੁਹਾਡਾ ਸਹਾਇਕ ਹੈ ਅਤੇ ਨਾ ਕੋਈ ਸਿਫ਼ਾਰਸ਼ ਕਰਨ ਵਾਲਾ। ਤਾਂ ਕੀ ਤੁਸੀਂ ਧਿਆਨ ਨਹੀਂ ਕਰਦੇ।
5ਉਹ ਆਕਾਸ਼ਾਂ ਤੋਂ ਧਰਤੀ ਤੱਕ ਸਾਰੇ ਮਾਮਲਿਆਂ ਨੂੰ ਨਜਿੱਠਦਾ ਹੈ। ਫਿਰ ਉਹ ਉਸ ਵੱਲ ਇੱਕ ਅਜਿਹੇ ਦਿਨ, ਜਿਸ ਦੀ ਲੰਬਾਈ ਤੁਹਾਡੀ ਗਿਣਤੀ ਦੇ ਅਨੁਸਾਰ ਹਜ਼ਾਰ ਸਾਲ ਦੇ ਬਰਾਬਰ ਹੈ, ਵਾਪਿਸ ਜਾਂਦੇ ਹਨ।
6ਉਹ ਹੀ ਹੈ ਪ੍ਰਗਟ ਅਤੇ ਗੁੱਝੀਆਂ ਨੂੰ ਜਾਣਨ ਵਾਲਾ, ਤਾਕਤਵਰ ਅਤੇ ਰਹਿਮਤ ਵਾਲਾ।
7ਉਸ ਨੇ ਜਿਹੜੀ ਚੀਜ਼ ਵੀ ਬਣਾਈ ਚੰਗੀ ਤਰਾਂ ਬਣਾਈ। ਅਤੇ ਉਸ ਨੇ ਮਨੁੱਖ ਦੀ ਸਿਰਜਣਾ ਮਿੱਟੀ ਤੋਂ ਆਰੰਭ ਕੀਤੀ।
8ਫਿਰ ਉਸ ਦੀ ਨਸਲ ਤੁੱਛ ਪਾਣੀ ਦੇ ਸਾਰ ( ਨਿਚੋੜ) ਤੋਂ ਚਲਾਈ।
9ਫਿਰ ਉਸ ਦੇ ਅੰਗ ਠੀਕ ਕੀਤੇ ਅਤੇ ਉਸ ਵਿਚ ਆਪਣੀ ਰੂਹ (ਆਤਮਾ) ਫੂਕੀ। ਤੁਹਾਡੇ ਲਈ ਕੰਨ, ਅੱਖਾਂ ਅਤੇ ਦਿਲ ਬਣਾਇਆ। ਤੁਸੀਂ ਲੋਕ ਬਹੁਤ ਘੱਟ ਸ਼ੂਕਰ ਗ੍ਰਜ਼ਾਰ ਹੁੰਦੇ ਹੋ।
10ਅਤੇ ਉਨ੍ਹਾਂ ਨੇ ਆਖਿਆ ਕਿ ਕੀ ਜਦੋਂ ਅਸੀਂ ਧਰਤੀ ਵਿਚ਼ ਲੁਪਤ ਹੋ ਜਾਵਾਂਗੇ। ਤਾਂ ਅਸੀਂ ਫਿਰ ਨਵੇਂ ਸਿਰੇ ਤੋਂ ਪੈਦਾ ਕੀਤੇ ਜਾਵਾਂਗੇ। ਸਗੋਂ ਉਹ ਆਪਣੇ ਰੱਬ ਕੋਲ ਜਾਣ ਤੋਂ ਹੀ ਇਨਕਾਰੀ ਹਨ।
11ਆਖੋ ਕਿ ਮੌਤ ਦਾ ਫ਼ਰਿਸ਼ਤਾ ਤੁਹਾਡੀ ਜਾਨ ਕੱਢਦਾ ਹੈ, ਜਿਹੜਾ ਤੁਹਾਡੇ ਲਈ ਨਿਯੁਕਤ ਕੀਤਾ ਗਿਆ ਹੈ। ਫਿਰ ਤੁਸੀਂ ਆਪਣੇ ਰੱਬ ਵੱਲ ਵਾਪਿਸ ਮੋੜੇ ਜਾਉਗੇ।
12ਅਤੇ ਕਾਸ਼! ਤੁਸੀਂ ਵੇਖੋ ਜਦੋਂ ਇਹ ਅਪਰਾਧੀ ਲੋਕ ਆਪਣੇ ਰੱਬ ਦੇ ਸਾਹਮਣੇ ਸਿਰ ਝੁਕਾ ਕੇ ਖੜੇ ਹੋਣਗੇ। ਹੇ ਸਾਡੇ ਪਾਲਣਹਾਰ! ਅਸੀਂ ਦੇਖ ਲਿਆ ਅਤੇ ਅਸੀਂ ਸੁਣ ਲਿਆ, (ਹੁਣ) ਸਾਨੂੰ ਵਾਪਿਸ ਭੇਜ ਦੇ ਤਾਂ ਕਿ ਅਸੀਂ ਚੰਗੇ ਕਰਮ ਕਰ ਸਕੀਏ। ਅਸੀ' (ਹੁਣ) ਭਰੋਸਾ ਕਰਨ ਵਾਲੇ ਬਣ ਗਏ।
13ਅਤੇ ਜੇਕਰ ਅਸੀਂ' ਚਾਹੁੰਦੇ ਤਾਂ ਹਰੇਕ ਬੰਦੇ ਨੂੰ ਉਸ ਦਾ ਸਿੱਧਾ ਮਾਰਗ ਦਿੰਦੇ। ਪਰੰਤੂ ਮੇਰੀ ਗੱਲ ਸਿੱਧ ਹੋ ਚੁੱਕੀ ਹੈ ਕਿ ਮੈ' ਨਰਕਾਂ ਨੂੰ ਜਿੰਨਾਂ ਅਤੇ ਮਨੁੱਖਾਂ ਨਾਲ ਭਰਾਂਗਾ।
14ਤਾਂ ਹੁਣ ਮਜ਼ਾ ਚੱਖੋ ਇਸ ਗੱਲ ਦਾ ਕਿ ਤੁਸੀਂ ਉਸ ਦਿਨ ਦੇ ਆਉਣ ਨੂੰ ਭੂਲਾ ਦਿੱਤਾ ਸੀ। (ਅੱਜ) ਅਸੀਂ ਤੁਹਾਨੂੰ ਭੂਲਾ ਦਿੱਤਾ। ਅਤੇ ਆਪਣੇ ਕਰਮਾਂ ਦੇ ਕਾਰਨ ਹਮੇਸ਼ਾ ਰਹਿਣ ਵਾਲੇ ਕਸ਼ਟ ਦਾ ਮਜ਼ਾ ਚੱਖੋ।
15ਸਾਡੀਆਂ ਆਇਤਾ ਤੇ ਉਹੀ ਲੋਕ ਈਮਾਨ ਲਿਆਉਂਦੇ ਹਨ, ਜਦੋਂ ਉਨ੍ਹਾਂ ਨੂੰ ਉਨ੍ਹਾਂ ਰਾਹੀਂ ਯਾਦ ਕਰਵਾਇਆ ਜਾਂਦਾ ਹੈ। ਤਾਂ ਉਹ ਸਿਜਦੇ ਵਿਚ ਡਿੱਗ ਪੈਂਦੇ ਹਨ। ਅਤੇ ਆਪਣੇ ਰੱਬ ਦੀ ਖੁਸ਼ੀ ਦੇ ਨਾਲ ਸਿਫ਼ਤ ਸਲਾਹ ਕਰਦੇ ਹਨ। ਅਤੇ ਉਹ ਹੰਕਾਰ ਨਹੀਂ ਕਰਦੇ।
16ਉਨ੍ਹਾਂ ਦੀਆਂ ਪਿੱਠਾਂ (ਪਾਸੇ) ਬਿਸਤਰਿਆਂ ਤੋਂ ਅਲੱਗ ਰਹਿੰਦੇ ਹਨ। ਉਹ ਆਪਣੇ ਰੱਬ ਨੂੰ ਭੈ ਅਤੇ ਆਸ਼ਾ ਨਾਲ ਸਦਦੇ ਹਨ ਅਤੇ ਜਿਹੜਾ ਕੁਝ ਅਸੀਂ ਉਨ੍ਹਾਂ ਨੂੰ ਦਿੱਤਾ, ਉਹ ਉਸ ਵਿਚੋਂ ਖਰਚ ਕਰਦੇ ਹਨ।
17ਤਾਂ ਕਿਸੇ ਨੂੰ ਨਹੀਂ ਪਤਾ ਕਿ ਇਨ੍ਹਾਂ ਲੋਕਾਂ ਲਈ ਇਨ੍ਹਾਂ ਦੇ ਕਰਮਾਂ ਤੇ ਬਦਲੇ ਵਿਚ ਅੱਖਾਂ ਦੀ ਕਿਹੜੀ ਠੰਡਕ ਲੁਕੋ ਕੇ ਰੱਖੀ ਹੈ।
18ਤਾ ਕੀ ਜਿਹੜਾ ਮੋਮਿਨ ਹੈ, ਉਹ ਉਸ ਬੰਦੇ ਵਰਗਾ ਹੋਵੇਗਾ, ਜਿਹੜਾ ਆਗਿਆਕਾਰੀ ਨਹੀਂ' ਹੈ। ਦੋਵੇਂ ਬਰਾਬਰ ਨਹੀਂ ਹੋ ਸਕਦੇ।
19ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕਰਮ ਕੀਤੇ। ਉਨ੍ਹਾਂ ਲਈ (ਰਹਿਣ ਵਾਸਤੇ) ਜੰਨਤ ਦੇ ਵਿਸ਼ਰਾਮ ਘਰ ਹਨ। ਇਹ ਇਸ ਲਈ ਕਿ ਉਹ ਚੰਗੇ ਕਰਮ ਕਰਦੇ ਸਨ।
20ਅਤੇ ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਤਾਂ ਉਨ੍ਹਾਂ ਦਾ ਟਿਕਾਣਾ ਅੱਗ ਹੈ। ਇਹ ਲੋਕ ਜਦੋਂ ਇਸ (ਅੱਗ) ਵਿਚੋਂ ਨਿਕਲਣਾ ਚਾਹੁੰਣਗੇ, ਫਿਰ ਉਨ੍ਹਾਂ ਨੂੰ ਇਸ (ਅੱਗ) ਵਿਚ ਧੱਕਾ ਦੇ ਦਿੱਤਾ ਜਾਵੇਗਾ। ਅਤੇ ਇਨ੍ਹਾਂ ਨੂੰ ਆਖਿਆ ਜਾਵੇਗਾ ਕਿ ਅੱਗ ਦੀ ਸਜ਼ਾ ਚੱਖੋ, ਜਿਸ ਨੂੰ ਤੁਸੀਂ ਝੁਠਲਾਉਂਦੇ ਸੀ।
21ਅਤੇ ਅਸੀਂ ਉਨ੍ਹਾਂ ਨੂੰ ਵੱਡੀ ਸਜ਼ਾ ਤੋਂ ਪਹਿਲਾਂ ਛੋਟੀ ਸਜ਼ਾ ਦੇਵਾਂਗੇ, ਹੋ ਸਕਦਾ ਉਹ ਸੰਭਲ ਜਾਣ।
22ਅਤੇ ਉਸ ਬੰਦੇ ਤੋਂ ਵੱਡਾ ਜ਼ਾਲਿਮ ਕੌਣ ਹੋਵੇਗਾ, ਜਿਸ ਨੂੰ ਉਸ ਦੇ ਰੱਬ ਦੀਆਂ ਆਇਤਾਂ ਰਾਹੀਂ ਉਪਦੇਸ਼ ਦਿੱਤਾ ਗਿਆ ਹੋਵੇ। ਅਤੇ ਫਿਰ ਉੱਸ ਨੇ (ਉਪਦੇਸ਼) ਤੋਂ ਮੂੰਹ ਮੋੜਿਆ ਹੋਵੇ। ਅਸੀਂ ਅਜਿਹੇ ਅਪਰਾਧੀਆਂ ਨੂੰ ਜ਼ਰੂਰ ਫ਼ਲ (ਸਜ਼ਾ) ਦੇਵਾਂਗੇ।
23ਅਤੇ ਅਸੀਂ ਸੂਸਾ ਨੂੰ ਕਿਤਾਬ ਦਿੱਤੀ, ਤਾਂ ਤੁਸੀ ਉਸ ਨੂੰ ਮਿਲਣ ਤੇ ਸ਼ੱਕ ਨਾ ਕਰੋਂ। ਅਤੇ ਅਸੀਂ ਉਸ ਨੂੰ ਇਸਰਾਈਲ ਦੇ ਵੰਸ਼ ਲਈ ਰਾਹ ਦਸੇਰਾ ਬਣਾਇਆ।
24ਅਤੇ ਅਸੀਂ ਉਨ੍ਹਾਂ ਵਿਚ ਨਾਇਕ ਬਣਾਏ, ਜਿਹੜੇ ਸਾਡੇ ਹੁਕਮ ਨਾਲ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਸਨ। ਹਾਲਾਂਕਿ ਉਨ੍ਹਾਂ ਨੇ ਧੀਰਜ ਰੱਖਿਆ ਅਤੇ ਉਹ ਸਾਡੀਆਂ ਆਇਤਾਂ ਤੇ ਵਿਸ਼ਵਾਸ਼ ਕਰਦੇ ਸਨ।
25ਬੇਸ਼ੱਕ ਤੇਰਾ ਰੱਬ ਕਿਆਮਤ ਦੇ ਦਿਨ ਉਨ੍ਹਾਂ ਦੇ ਵਿਚਕਾਰ ਮਾਮਲਿਆਂ ਦਾ ਨਿਰਣਾ ਕਰੇਗਾ, ਜਿਨ੍ਹਾਂ ਬਾਰੇ ਉਹ ਆਪਿਸ ਵਿਚ ਮੱਤ ਭੇਦ ਕਰਦੇ ਸਨ।
26ਕੀ ਉਨ੍ਹਾਂ ਲਈ ਇਹ ਚੀਜ਼ ਨਸੀਹਤ ਵਾਲੀ ਨਾ ਬਣੀ ਕਿ ਉਨ੍ਹਾਂ ਤੋਂ ਪਹਿਲਾਂ ਅਸੀਂ ਕਿੰਨੀਆਂ ਕੌਮਾਂ ਨੂੰ ਨਸ਼ਟ ਕਰ ਦਿੱਤਾ ਹੈ। ਜਿਨ੍ਹਾਂ ਦੀਆਂ ਬਸਤੀਆਂ ਵਿਚ ਇਹ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ। ਕੀ ਇਹ ਲੋਕ ਸੁਣਦੇ ਨਹੀਂ
27ਕੀ ਇਨ੍ਹਾਂ ਨੇ ਨਹੀਂ ਦੇਖਿਆ ਕਿ ਅਸੀਂ ਜਲ ਨੂੰ ਪੱਧਰੀ (ਬੰਜਰ) ਜ਼ਮੀਨ ਵੱਲ ਰੋੜ੍ਹ ਕੇ ਲੈ ਜਾਂਦੇ ਹਾਂ। ਫਿਰ ਅਸੀਂ ਉਸ ਵਿਜ਼ੋਂ ਫਸਲਾਂ ਪੈਦਾ ਕਰਦੇ ਹਾਂ, ਜਿਸਨੂੰ ਉਹ ਅਤੇ ਇਨ੍ਹਾਂ ਦੇ ਪਸ਼ੂ ਖਾਂਦੇ ਹਨ। ਫਿਰ ਕੀ ਉਹ ਦੇਖਦੇ ਨਹੀਂ।
28ਅਤੇ ਉਹ ਆਖਦੇ ਹਨ ਕਿ ਇਹ ਫੈਸਲਾ ਕਦੋਂ ਹੋਵੇਗਾ, (ਦੱਸੋ) ਜੇਕਰ ਤੁਸੀਂ ਸੱਚੇ ਹੋ।
29ਆਖੋ, ਕਿ ਫੈਸਲੇ ਦੇ ਦਿਨ ਉਨ੍ਹਾਂ ਲੋਕਾਂ ਵਾ ਈਮਾਨ ਕੰਮ ਨਹੀਂ ਆਵੇਗਾ, ਜਿਨ੍ਹਾਂ ਨੇ ਅਵੱਗਿਆ ਕੀਤੀ। ਅਤੇ ਨਾ' ਹੀ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇਗਾ।
30ਤਾਂ ਉਨ੍ਹਾਂ ਤੋਂ ਮੂੰਹ ਮੌੜ ਲਵੋਂ ਅਤੇ ਉਡੀਕ ਕਰੋ, ਇਹ ਵੀ ਉਡੀਕ ਕਰ ਰਹੇ ਹਨ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath