ਇਸਲਾਮ
ਪਿੱਛੇ

31. ਲੁਕਮਾਨ

1ਅਲਿਫ.ਲਾਮ.ਮੀਮ

2ਇਹ ਬਿਬੇਕ ਪੂਰਨ ਕਿਤਾਬ ਦੀਆਂ ਆਇਤਾਂ ਹਨ।

3ਨਸੀਹਤ ਅਤੇ ਰਹਿਮਤ ਨੇਕੀ ਕਰਨ ਵਾਲਿਆਂ ਦੇ ਲਈ।

4ਜਿਹੜੇ ਨਮਾਜ਼ ਸਥਾਪਿਤ ਕਰਦੇ ਹਨ, ਜ਼ਕਾਤ ਅਦਾ ਕਰਦੇ ਹਨ ਅਤੇ ਪ੍ਰਲੋਕ ਤੇ ਭਰੋਸਾ ਰੱਖਦੇ ਹਨ।

5ਇਹ ਲੋਕ ਆਪਣੇ ਰੱਬ ਦੇ ਸਿੱਧੇ ਰਾਹ ਤੇ ਹਨ ਅਤੇ ਇਹ ਹੀ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।

6ਅਤੇ ਲੋਕਾਂ ਵਿਚ ਕੋਈ ਅਜਿਹਾ ਹੈ ਜਿਹੜਾ ਇਨ੍ਹਾਂ ਗੱਲਾਂ ਦਾ ਖਰੀਵਦਾਰ ਬਣਦਾ ਹੈ। ਜਿਹੜੀਆਂ ਰਾਹ ਤੋਂ ਭਟਕਾਉਣ ਵਾਲੀਆਂ ਹਨ, ਤਾਂ ਕਿ ਉਹ ਬਿਨਾ ਕਿਸੇ ਗਿਆਨ ਦੇ ਅੱਲਾਹ ਦੇ ਰਾਹ ਤੋਂ ਹਟਾ ਦੇਣ ਅਤੇ ਉਹ ਉਨ੍ਹਾਂ ਦਾ ਮਖੌਲ ਉਡਾਉਣ। ਅਜਿਹੇ ਲੋਕਾਂ ਲਈ ਅਪਮਾਨ ਜਨਕ ਸਜ਼ਾ ਹੈ।

7ਅਤੇ ਜਦੋਂ ਉਨ੍ਹਾਂ ਲੈਂਦੇ ਹਨ। ਜਿਵੇਂ ਉਨ੍ਹਾਂ ਨੇ ਸੁਣਿਆ ਹੀ ਨਾ ਹੋਵੇ। ਜਿਵੇਂ ਉਹ ਗੂੰਗੇ ਹੋ ਗਏ ਹੋਣ। ਤਾਂ ਉਨ੍ਹਾਂ ਨੂੰ ਇੱਕ ਕਸ਼ਟ ਵਾਇਕ ਦੰਡ ਦੀ ਖ਼ਬਰ ਦੇ ਦੇਵੋਂ।

8ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕਰਮ ਕੀਤੇ, ਉਨ੍ਹਾਂ ਲਈ ਨਿਅਮਤ ਦੇ ਬਾਗ਼ ਹਨ।

9ਉਹ ਉਨ੍ਹਾਂ ਵਿਚ ਹਮੇਸ਼ਾ ਰਹਿਣਗੇ। ਇਹ ਅੱਲਾਹ ਦਾ ਪੱਕਾ ਵਾਅਦਾ ਹੈ। ਅਤੇ ਉਹ ਤਾਕਤ ਵਾਲਾ ਅਤੇ ਤਤਵੇਤਾ ਹੈ।

10ਅੱਲਾਹ ਨੇ ਅਜਿਹੇ ਥੰਮਾਂ ਤੋਂ ਬਿਨਾ ਅਸਮਾਨਾਂ ਨੂੰ ਪੈਦਾ ਕੀਤਾ ਜਿਹੜੇ ਤੁਹਾਨੂੰ ਵਿਖਾਈ ਨਹੀਂ ਦਿੰਦੇ। ਅਤੇ ਉਸ ਨੇ ਧਰਤੀ ਤੇ ਪਹਾੜ ਰੱਖ ਦਿੱਤੇ ਕਿ ਉਹ ਤੁਹਾਨੂੰ ਲੈ ਕੇ ਝੂਕ ਨਾ ਜਾਣ। ਅਤੇ ਉਸ ਨੇ ਹਰ ਤਰਾਂ ਦੇ ਜੀਵਨ ਧਾਰੀ ਫੈਲਾ ਦਿੱਤੇ। ਅਤੇ ਅਸੀਂ ਆਕਾਸ਼ਾਂ ਤੋਂ ਪਾਣੀ ਉਤਾਰਿਆ। ਫਿਰ ਧਰਤੀ ਵਿਚ਼ ਹਰ ਤਰ੍ਹਾਂ ਦੀਆਂ ਚੰਗੀਆਂ ਵਸਤੂਆਂ ਉਗਾਈਆਂ।

11ਇਹ ਅੱਲਾਹ ਦੀ ਸਿਰਜਣਾ ਹੈ। ਤੂਸੀਂ ਮੈਨੂੰ ਦਿਖਾਉ, ਜਿਹੜਾ ਅੱਲਾਹ ਦਾ ਸ਼ਰੀਕ (ਤੁਸੀਂ ਮੰਨਦੇ ਹੋ) ਹੈ, ਉਸ ਨੇ ਕੀ ਪੈਦਾ ਕੀਤਾ ਹੈ। ਸਗੋਂ ਜ਼ਾਲਿਮ ਲੋਕ ਖੁੱਲ੍ਹੇ-ਆਮ ਮਾੜੇ ਰਾਹ ਤੇ ਹਨ।

12ਅਤੇ ਅਸੀਂ ਲੂਕਮਾਨ ਨੂੰ ਬਿਬੇਕ ਬਖਸ਼ਿਆ। ਤਾਂ ਕਿ ਅੱਲਾਹ ਦਾ ਸ਼ੁਕਰ ਗੁਜ਼ਾਰ ਹੋਵੇ। ਜਿਹੜਾ ਬੰਦਾ ਸ਼ੁਕਰ ਅਦਾ ਕਰੇਗਾ ਉਹ ਆਪਣੇ ਲਾਭ ਲਈ ਕਰੇਗਾ ਅਤੇ ਜਿਹੜਾ ਨਾ ਸ਼ੁਕਰਾ ਬਣੇਗਾ ਤਾਂ ਅੱਲਾਹ ਬੇਪਰਵਾਹ ਅਤੇ ਵਿਸ਼ੇਸ਼ਤਾਵਾਂ ਵਾਲਾ ਹੈ।

13ਅਤੇ ਜਦੋਂ' ਲੁਕਮਾਨ ਨੇ ਆਪਣੇ ਪੁੱਤਰ ਨੂੰ ਉਪਦੇਸ਼ ਦਿੰਦੇ ਹੋਏ ਆਖਿਆ ਕਿ ਹੇ ਮੇਰੇ ਪੁੱਤਰ! ਅੱਲਾਹ ਦਾ ਕੋਈ ਸ਼ਰੀਕ ਨਾ ਬਣਾਉ। ਬੇਸ਼ੱਕ ਸ਼ਰੀਕ ਬਣਾਉਣਾ ਬਹੁਤ ਵੱਡਾ ਜ਼ੁਲਮ ਹੈ।

14ਅਤੇ ਅਸੀਂ ਮਨੁੱਖ ਨੂੰ ਉਸਦੇ ਮਾਂ-ਬਾਪ ਬਾਰੇ ਸਾਵਧਾਨ ਕੀਤਾ। ਉਸ ਦੀ ਮਾਂ ਨੇ ਤਕਲੀਫ ਤੇ ਤਕਲੀਫ਼ ਸਹਿ ਕੇ ਉਸ ਨੂੰ ਆਪਣੇ ਗਰਭ ਵਿਚ ਰੱਖਿਆ। ਅਤੇ ਦੋ ਸਾਲ ਤੱਕ ਉਸ ਨੇ (ਮਾਂ) ਦਾ ਦੁੱਧ ਪੀਣਾ ਛੱਡਿਆ। ਸੋ ਮੇਰਾ ਅਤੇ ਆਪਣੇ ਮਾਤਾ ਪਿਤਾ ਦਾ ਸ਼ੁਕਰ ਅਦਾ ਕਰ। ਮੇਰੇ ਵੱਲ ਹੀ (ਤੂੰ? ਵਾਪਿਸ ਆਉਣਾ ਹੈ।)

15ਅਤੇ ਜੇਕਰ ਉਹ ਦੋਵੇਂ ਤੇਰੇ ਤੇ ਦਬਾਅ ਪਾਉਣ ਕਿ ਕਿ ਤੂੰ ਮੇਰੇ ਬਰਾਬਰ ਅਜਿਹੀ ਚੀਜ਼ ਨੂੰ ਸ਼ਰੀਕ ਠਹਿਰਾ, ਜਿਸ ਦਾ ਤੈਨੂੰ ਪਤਾ ਨਹੀਂ ਤਾਂ ਤੂੰ ਉਨ੍ਹਾਂ ਦੀ ਗੱਲ ਨਾ ਮੰਨਣਾ। ਅਤੇ ਜਗਤ ਵਿਚ ਉਨ੍ਹਾਂ ਨਾਲ ਭਲਾ ਸਲੂਕ ਕਰਨਾ। ਤੂੰ ਉਸ ਬੰਦੇ ਦੇ (ਹੁਕਮ ਦਾ) ਪਾਲਣ ਕਰਨਾ ਜਿਹੜਾ ਮੇਰੇ ਵੱਲ ਝੁਕਿਆ ਹੈ। ਫਿਰ ਤੁਸੀਂ ਸਾਰਿਆਂ ਨੇ ਮੇਰੇ ਕੋਲ ਆਉਣਾ ਹੈ। ਫਿਰ ਮੈਂ ਤੁਹਾਨੂੰ ਦੱਸ ਦੇਵਾਂਗਾ ਜਿਹੜਾ ਕੁਝ ਤੁਸੀਂ ਕਰਦੇ ਰਹੇ ਹੋ।

16ਹੇ ਮੇਰੇ ਪੁੱਤਰ! ਕੋਈ ਚੰਗਾ ਕਰਮ ਜੇਕਰ ਰਾਈ ਦੇ ਦਾਣੇ ਦੇ ਬਰਾਬਰ ਵੀ ਕਿਉਂ ਨਾ ਹੋਵੇ, ਉਹ ਚਾਹੇ ਪੱਥਰ, ਆਕਾਸ਼ ਜਾਂ ਧਰਤੀ ਤੇ ਹੋਵੇ ਅੱਲਾਹ ਉਸ ਨੂੰ ਪ੍ਰਗਟ ਕਰਕੇ ਰਹੇਗਾ। ਬੇਸ਼ੱਕ ਅੱਲਾਹ ਸੂਖਮ ਦਰਸ਼ੀ ਅਤੇ ਜਾਣਕਾਰ ਹੈ।

17ਹੇ ਮੇਰੇ ਪੁੱਤਰ! ਨਮਾਜ਼ ਸਥਾਪਿਤ ਕਰੋਂ। ਚੰਗੇ ਕੰਮਾ ਦਾ ਉਪਦੇਸ਼ ਦੇਵੋ। ਅਤੇ ਮਾੜੇ ਕੰਮਾਂ ਤੋਂ ਰੋਕੋ। ਅਤੇ ਜਿਹੜੀ ਮੁਸ਼ਕਿਲ ਤੁਹਾਡੇ ਤੇ ਆਵੇ ਉਸ ਤੇ ਧੀਰਜ ਰੱਖੋ। ਇਹ ਹੌਸਲੇ ਵਾਲੇ ਕੰਮ ਹਨ।

18ਅਤੇ ਲੋਕਾਂ ਤੋਂ ਆਪਣਾ ਮੂੰਹ ਨਾ ਫੇਰੋ। ਧਰਤੀ ਤੇ ਆਕੜ ਕੇ ਨਾ ਤੁਰੋ। ਬੇਸ਼ੱਕ ਅੱਲਾਹ ਆਕੜਣ ਵਾਲੇ ਅਤੇ ਹੰਕਾਰ ਕਰਨ ਵਾਲੇ ਨੂੰ ਪਸੰਦ ਨਹੀਂ ਕਰਦਾ।

19ਅਤੇ ਆਪਣੀ ਚਾਲ ਨੂੰ ਦਰਮਿਆਨੀ ਚਾਲ ਬਣਾਉ ਅਤੇ ਆਪਣੀ ਅਵਾਜ਼ ਨੂੰ ਹੌਲੀ ਰੱਖੋ। ਬੇਸ਼ੱਕ ਸਭ ਤੋਂ ਭੈੜੀ ਅਵਾਜ਼ ਗਧੇ ਦੀ ਹੈ।

20ਕੀ ਤੁਸੀਂ ਨਹੀਂ ਦੇਖਦੇ ਕਿ ਅੱਲਾਹ ਨੇ ਜਿਹੜਾ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ, ਤੁਹਾਡੀ ਸੇਵਾ ਵਿਚ ਲਗਾ ਦਿੱਤਾ ਹੈ। ਅਤੇ ਉਸ ਨੇ ਆਪਣੀਆਂ ਪ੍ਰਤੱਖ ਅਤੇ ਗੁੱਝੀਆਂ ਨਿਆਮਤਾਂ ਤੁਹਾਡੇ ਉੱਪਰ ਪੂਰੀਆਂ ਕਰ ਦਿੱਤੀਆਂ ਹਨ। ਲੋਕਾਂ ਵਿਚ ਅਜਿਹੇ ਵੀ ਹਨ ਜਿਹੜੇ ਬਿਨਾ ਕਿਸੇ ਗਿਆਨ, ਨਸੀਹਤ ਅਤੇ ਪ੍ਰਕਾਸ਼ਮਈ ਕਿਤਾਬ ਤੋਂ ਅੱਲਾਹ ਦੇ ਬਾਰੇ ਝਗੜਾ ਕਰਦੇ ਹਨ।

21ਅਤੇ ਜਦੋਂ ਇਨ੍ਹਾਂ ਨੂੰ ਆਖਿਆ ਜਾਂਦਾ ਹੈ ਕਿ ਤੁਸੀਂ ਉਸ ਚੀਜ਼ ਦਾ ਪਾਲਣ ਕਰੋ ਜਿਹੜੀ ਅੱਲਾਹ ਨੇ ਉਤਾਰੀ ਹੈ ਤਾਂ ਉਹ ਆਖਦੇ ਹਨ ਕਿ ਨਹੀਂ। ਅਸੀਂ ਉਸ ਚੀਜ਼ ਦਾ ਪਾਲਣ ਕਰਾਂਗੇ ਜਿਸ ਤੇ ਅਸੀਂ ਆਪਣੇ ਪਿਉ-ਦਾਦਿਆਂ ਨੂੰ ਚਲਦੇ ਹੋਏ ਦੇਖਿਆ ਹੈ। ਕੀ ਜੇਕਰ

22ਅਤੇ ਜਿਹੜਾ ਬੰਦਾ ਆਪਣਾ ਚਿਹਰਾ ਅੱਲਾਹ ਵੱਲ ਝੂਕਾ ਦੇਵੇ ਅਤੇ ਉਹ ਚੰਗਾ ਕਰਮ ਕਰਨ ਵਾਲਾ ਵੀ ਹੋਵੇ ਤਾਂ ਸਮਝੋ (ਉਸਨੇ) ਮਜਬੂਤ ਰੱਸਾ ਫੜ੍ਹ ਲਿਆ। ਸਾਰੇ ਮਾਮਲਿਆਂ ਦਾ ਅੰਤਿਮ ਸਿੱਟਾ ਅੱਲਾਹ ਦੇ ਕੋਲ ਹੀ ਹੈ।

23ਅਤੇ ਜਿਸ ਨੇ ਅਵੱਗਿਆ ਕੀਤੀ ਤਾਂ ਉਨ੍ਹਾਂ ਦੀ ਅਵੱਗਿਆ (ਕਾਰਨ) ਤੂਸੀਂ' ਦੂਖੀ ਨਾ ਹੋਵੋਂ। ਸਾਡੇ ਵੱਲ ਹੀ ਹੈ ਉਨ੍ਹਾਂ ਦਾ ਮੁੜਨਾ। ਤਾਂ ਅਸੀਂ ਉਨ੍ਹਾਂ ਨੂੰ ਦੱਸ ਦੇਵਾਂਗੇ ਜਿਹੜਾ ਕੁਝ ਉਨ੍ਹਾਂ ਨੇ ਕੀਤਾ। ਬੇਸ਼ੱਕ ਅੱਲਾਹ ਅੰਤਰਜਾਮੀ (ਦਿਲ ਦੀਆਂ ਗੱਲਾਂ ਨੂੰ ਜਾਨਣ ਵਾਲਾ) ਹੈ।

24ਇਨ੍ਹਾਂ ਨੂੰ ਅਸੀਂ ਥੋੜ੍ਰੇ ਸਮੇਂ ਤੱਕ ਹੀ ਲਾਭ ਦੇਵਾਂਗੇ। ਫਿਰ ਇਨ੍ਹਾਂ ਨੂੰ ਸਖ਼ਤ ਸਜ਼ਾ ਵੱਲ ਖਿੱਚ ਲਵਾਂਗੇ।

25ਅਤੇ ਜੇਕਰ ਤੁਸੀਂ ਇਨ੍ਹਾਂ ਤੋਂ ਪੁੱਛੋ ਕਿ ਅਸਮਾਨਾਂ ਅਤੇ ਧਰਤੀ ਨੂੰ ਕਿਸ ਨੇ ਪੈਦਾ ਕੀਤਾ ਹੈ। ਤਾਂ ਉਹ ਜ਼ਰੂਰ ਕਹਿਣਗੇ ਕਿ ਅੱਲਾਹ ਨੇ। ਆਖੋ, ਕਿ ਸਾਰੀ ਪ੍ਰਸੰਸਾ ਅੱਲਾਹ ਲਈ ਹੀ ਹੈ। ਪਰ ਉਨ੍ਹਾਂ ਵਿਚੋਂ ਜ਼ਿਆਦਾਤਰ (ਲੋਕ) ਨਹੀਂ ਜਾਣਦੇ।

26ਅੱਲਾਹ ਦਾ ਹੀ ਹੈ ਜਿਹੜਾ ਆਕਾਸ਼ਾਂ ਅਤੇ ਧਰਤੀ ਤੇ ਹੈ। ਬੇਸ਼ੱਕ ਅੱਲਾਹ ਬੇਪਰਵਾਹ ਅਤੇ ਵਿਸ਼ੇਸ਼ਤਾਵਾਂ ਵਾਲਾ ਹੈ।

27ਅਤੇ ਜੇਕਰ ਧਰਤੀ ਤੇ ਜਿਹੜੇ ਰੁੱਖ ਹਨ, ਉਹ ਕਲਮਾਂ ਬਣ ਜਾਣ ਅਤੇ ਸਮੁੰਦਰ ਅਤੇ ਹੋਰ ਸੱਤ ਸਮੁੰਦਰ ਸਿਆਹੀ ਬਣ ਜਾਣ, ਤਾਂ ਵੀ ਅੱਲਾਹ ਦੀਆਂ ਗੱਲਾਂ (ਸਿਫ਼ਤ ਸਲਾਹ) ਖ਼ਤਮ ਨਾ ਹੋਣਗੀਆਂ। ਬੇਸ਼ੱਕ ਅੱਲਾਹ ਸਰਬਸ਼ਕਤੀ ਮਾਨ ਅਤੇ ਬਿਬੇਕ ਵਾਲਾ ਹੈ।

28ਤੁਹਾਡੇ ਸਾਰਿਆਂ ਦਾ ਪੈਦਾ ਕਰਨਾ ਅਤੇ ਜੀਵਿਤ ਕਰਨਾ ਬਸ ਇਉਂ ਹੈ, ਜਿਵੇਂ ਇੱਕ ਬੰਦੇ ਨੂੰ (ਪੈਦਾ ਕਰਨਾ)। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਦੇਖਣ ਵਾਲਾ ਹੈ।

29ਕੀ ਤੁਸੀਂ ਨਹੀਂ ਦੇਖਿਆ ਕਿ ਅੱਲਾਹ ਦਿਨ ਨੂੰ ਰਾਤ ਵਿਚ ਪ੍ਰਵੇਸ਼ ਕਰਦਾ ਹੈ ਅਤੇ ਰਾਤ ਨੂੰ ਦਿਨ ਵਿਚ ਪ੍ਰਵੇਸ਼ ਕਰਦਾ ਹੈ। ਅਤੇ ਉਸ ਨੇ ਸੂਰਜ ਅਤੇ ਚੰਨ ਨੂੰ ਆਹਰੇ (ਕੰਮ ਵਿਚ) ਲਾਇਆ ਹੈ। ਹਰੇਕ ਇੱਕ ਨਿਰਧਾਰਿਤ ਸਮੇਂ ਤੱਕ ਚਲਦਾ ਹੈ। ਅਤੇ ਇਹ ਕਿ ਜਿਹੜਾ ਕੂਝ ਤੁਸੀਂ ਕਰਦੇ ਹੋ, ਅੱਲਾਹ ਉਸ ਤੋਂ ਵਾਕਿਫ਼ ਹੈ।

30ਇਹ ਇਸ ਲਈ ਕਿ ਅੱਲਾਹ ਹੀ ਸਤਿ ਹੈ ਅਤੇ ਅੱਲਾਹ ਹੀ ਸ੍ਰੇਸ਼ਟ ਅਤੇ ਵੱਡਾ ਹੈ।

31ਕੀ ਤੁਸੀਂ ਨਹੀਂ ਦੇਖਿਆ ਕਿ ਬੇੜੀਆਂ ਸਮੁੰਦਰ ਵਿਚ ਅੱਲਾਹ ਦੀ ਕਿਰਪਾ ਨਾਲ ਹੀ ਚੱਲਦੀਆਂ ਹਨ। ਤਾਂ ਕਿ ਉਹ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਵੇ। ਬੇਸ਼ੱਕ ਇਸ ਵਿਚ ਹਰੇਕ ਧੀਰਜ ਰੱਖਣ ਵਾਲੇ ਅਤੇ ਅਹਿਸਾਨ ਮੰਦਾਂ ਲਈ ਨਿਸ਼ਾਨੀਆਂ ਹਨ।

32ਅਤੇ ਜਦੋਂ ਲਹਿਰਾਂ ਉਨ੍ਹਾਂ ਦੇ ਸਿਰਾਂ ਤੇ ਬੱਦਲਾਂ ਦੀ ਤਰਾਂ ਛਾ ਜਾਂਦੀਆਂ ਹਨ, ਉਹ ਅੱਲਾਹ ਨੂੰ, ਨਿਰੋਲ ਉਸ ਦੀ ਬੰਦਗੀ ਕਰਦੇ ਹੋਏ ਯਾਦ ਕਰਦੇ ਹਨ, ਫਿਰ ਜਦੋਂ ਅੱਲਾਹ ਉਨ੍ਹਾਂ ਨੂੰ ਬਚਾ ਕੇ ਕਿਨਾਰਿਆਂ ਵੱਲ ਲੈ ਆਉਂਦਾ ਹੈ “ਤਾਂ ਉਸ ਵਿਚੋਂ ਕੁਝ (ਈਮਾਨ ਤੇ) ਟਿਕੇ ਰਹਿੰਦੇ ਹਨ। ਅਤੇ ਸਾਡੀਆਂ ਨਿਸ਼ਾਨੀਆਂ ਨੂੰ ਉਹ ਲੋਕ ਹੀ ਝੁਠਲਾਉਂਦੇ ਹਨ ਜਿਹੜੇ ਵਾਅਦੇ ਦੇ ਖਿਲਾਫ਼ ਕਰਨ ਵਾਲੇ ਅਕ੍ਰਿਤਘਣ ਹਨ।

33ਹੇ ਲੋਕੋ! ਆਪਣੇ ਰੱਬ ਤੋਂ ਡਰੋਂ ਅਤੇ ਉਸ ਦਿਨ ਤੋਂ ਡਰੋ ਜਦੋਂ ਨਾ ਕੋਈ ਪਿਤਾ ਆਪਣੇ ਪੁੱਤਰ ਦੇ ਕੂਝ ਕੰਮ ਆਵੇਗਾ ਅਤੇ ਨਾ ਪੁੱਤਰ, ਪਿਤਾ ਲਈ ਕੁਝ ਕਰਨ ਵਾਲ਼ਾ ਹੋਵੇਗਾ। ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਇਸ ਲਈ ਸੰਸਾਰਿਕ ਜੀਵਨ ਤੁਹਾਨੂੰ ਗੁੰਮਰਾਹ ਨਾ ਕਰੇ ਅਤੇ ਨਾ ਹੀ (ਕੋਈ) ਧੋਖੇਬ਼ਾਜ਼ ਅੱਲਾਹ ਬਾਰੇ ਤੁਹਾਨੂੰ ਧੋਖਾ ਦੇ ਸਕੇ।

34ਬੇਸ਼ੱਕ ਅੱਲਾਹ ਨੂੰ ਹੀ ਕਿਆਮਤ ਦਾ ਗਿਆਨ ਹੈ ਅਤੇ ਉਹ ਹੀ ਮੀਂਹ ਵਰ੍ਹਾਉਂਦਾ ਹੈ ਅਤੇ ਉਹ ਜਾਣਦਾ ਹੈ, ਜਿਹੜਾ ਕੁਝ ਗਰਭ ਵਿਚ ਹੈ। ਅਤੇ ਕੋਈ ਬੰਦਾ ਇਹ ਨਹੀਂ ਜਾਣਦਾ ਕਿ ਉਹ ਕਲ੍ਹ ਕੀ ਕਮਾਈ ਕਰੇਗਾ ਅਤੇ ਕੋਈ ਬੰਦਾ ਇਹ ਨਹੀਂ ਜਾਣਦਾ ਕਿ ਉਹ ਕਿਹੜੀ ਧਰਤੀ (ਥਾਂ) ਤੇ ਮਰੇਗਾ। ਬੇਸ਼ੱਕ ਅੱਲਾਹ ਜਾਣਨ ਵਾਲਾ ਗਿਆਤਾ ਹੈ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath