30. ਅਰ-ਕਮਰਾ
1ਅਲਿਫ.ਲਾਮ.ਮੀਮ
2ਰੋਮ ਦੇ ਲੋਕ ਨੇੜੇ ਦੇ ਖੇਤਰਾਂ ਵਿਚ ਹਾਰ ਗਏ।
3ਅਤੇ ਉਹ ਆਪਣੀ ਹਾਰ ਤੋਂ ਬਾਅਦ ਜਲਦੀ ਹੀ ਜਿੱਤ ਪ੍ਰਾਪਤ ਕਰਨਗੇ।
4ਕੁਝ ਸਾਲਾਂ ਵਿਚ, ਅੱਲਾਹ ਦੇ ਹੱਥ ਵਿਚ ਹੀ ਸਾਰੇ ਕਾਰਜ ਹਨ, ਅਗਲੇ ਵੀ ਅਤੇ ਪਿਛਲੇ ਵੀ। ਅਤੇ ਉਸ ਦਿਨ ਈਮਾਨ ਵਾਲੇ ਖੁਸ਼ ਹੋਣਗੇ।
5ਅੱਲਾਹ ਦੀ ਮਦਦ ਨਾਲ। ਉਹ ਜਿਸਦੀ ਚਾਹੁੰਦਾ ਹੈ ਮਦਦ ਕਰਦਾ ਹੈ। ਅਤੇ ਉਹ ਸ਼ਕਤੀਸ਼ਾਲੀ
6ਹੈ। ਅੱਲਾਹ ਦਾ ਵਾਅਦਾ ਹੈ। ਅੱਲਾਹ ਆਪਣੇ ਵਾਅਦੇ ਦੇ ਵਿਰੁੱਧ ਨਹੀਂ ਜਾਂਦਾ। ਪਰੰਤੂ ਜ਼ਿਆਦਾਤਰ ਲੋਕ ਨਹੀਂ ਸਮਝਦੇ।
7ਉਹ ਸੰਸਾਰਿਕ ਜੀਵਨ ਦੇ ਪੱਖ ਨੂੰ ਜਾਣਦੇ ਹਨ। ਅਤੇ ਉਹ ਪ੍ਰਲੋਕ ਤੋਂ ਅਣਜਾਨ ਹਨ।
8ਕੀ ਉਨ੍ਹਾਂ ਨੇ ਆਪਣੇ ਮਨ ਵਿਚ ਵਿਚਾਰ ਨਹੀਂ ਕੀਤਾ। ਅੱਲਾਹ ਨੇ ਅਸਮਾਨਾਂ ਤੇ ਧਰਤੀ ਨੂੰ ਅਤੇ ਜਿਹੜਾ ਇਨ੍ਹਾਂ ਦੇ ਵਿਚਕਾਰ ਹੈ ਸੱਚ ਦੇ ਆਧਾਰ ਤੇ ਪੈਦਾ ਕੀਤਾ ਹੈ। ਅਤੇ ਸਿਰਫ਼ ਇਕ ਨਿਰਧਾਰਿਤ ਸਮੇਂ ਲਈ। ਅਤੇ ਲੋਕਾਂ ਵਿਚੋਂ ਬਹੁਤ ਸਾਰੇ ਅਜਿਹੇ ਹਨ ਜਿਹੜੇ ਆਪਣੇ ਰੱਬ ਦੀ ਮੁਲਾਕਾਤ ਤੋਂ ਇਨਕਾਰ ਕਰਨ ਵਾਲੇ ਹਨ।
9ਕੀ ਉਹ ਧਰਤੀ ਉੱਤੇ ਤੁਰੇ-ਫਿਰੇ ਨਹੀ' ਕਿ ਉਹ ਦੇਖਦੇ ਕਿ ਉਨ੍ਹਾਂ ਲੋਕਾਂ ਦਾ ਅੰਤ ਕਿਹੋ ਜਿਹਾ ਹੋਇਆ ਜਿਹੜੇ ਇਨ੍ਹਾਂ ਤੋਂ ਪਹਿਲਾ ਹੋ ਚੁੱਕੇ ਸਨ। ਉਹ ਇਨ੍ਹਾਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਨ ਅਤੇ ਉਨ੍ਹਾਂ ਨੇ ਧਰਤੀ ਨੂੰ ਵਾਹਿਆ ਅਤੇ ਇਸ ਨੂੰ ਇਨ੍ਹਾਂ ਤੋਂ ਜ਼ਿਆਦਾ ਆਬਾਦ ਕੀਤਾ। ਅਤੇ ਇਨ੍ਹਾਂ ਦੇ ਕੋਲ ਇਨ੍ਹਾਂ ਦੇ ਰਸੂਲ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਏ। ਇਸ ਲਈ ਅੱਲਾਹ ਉਨ੍ਹਾਂ ਉੱਤੇ ਜ਼ੁਲਮ ਕਰਨ ਵਾਲਾ ਨਹੀਂ ਸੀ। ਪਰ ਉਹ ਖ਼ੁਦ ਹੀ ਆਪਣੇ ਆਪ ਉੱਤੇ ਅੱਤਿਆਚਾਰ ਕਰ ਰਹੇ ਸਨ।
10ਫਿਰ ਜਿਨ੍ਹਾਂ ਲੋਕਾਂ ਨੇ ਮਾੜਾ ਕੰਮ ਕੀਤਾ ਸੀ ਉਨ੍ਹਾਂ ਦਾ ਅੰਤ ਬੁਰਾ ਹੋਇਆ ਇਸ ਲਈ ਕਿ ਉਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਤੋਂ ਇਨਕਾਰ ਕੀਤਾ। ਅਤੇ ਉਹ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ।
11ਅੱਲਾਹ ਸ੍ਰਿਸ਼ਟੀ ਨੂੰ ਪਹਿਲੀ ਵਾਰ ਪੈਦਾ ਕਰਦਾ ਹੈ, ਉਹ ਹੀ ਇਸਨੂੰ ਦੁਬਾਰਾ ਪੈਦਾ ਕਰੇਗਾ। ਫਿਰ ਤੁਸੀਂ ਉਸੇ ਵੱਲ ਵਾਪਿਸ ਮੋੜੇ ਜਾਵੋਗੇ।
12ਅਤੇ ਕਿਆਮਤ ਦੇ ਦਿਨ ਅਪਰਾਧੀ ਲੋਕ ਹੈਰਾਨ ਰਹਿ ਜਾਣਗੇ।
13ਅਤੇ ਉਨ੍ਹਾਂ ਦੇ ਸ਼ਰੀਕਾਂ ਵਿਚੋਂ ਉਨ੍ਹਾਂ ਦਾ ਕੋਈ ਸਿਫ਼ਾਰਸ਼ੀ ਨਹੀਂ ਹੋਵੇਗਾ। ਅਤੇ ਉਹ ਆਪਣੇ ਸ਼ਰੀਕਾਂ ਤੋਂ ਇਨਕਾਰ ਕਰਨ ਵਾਲੇ ਹੋ ਜਾਣਗੇ।
14ਅਤੇ ਜਿਸ ਦਿਨ ਕਿਆਮਤ ਆਵੇਗੀ ਉਸ ਦਿਨ ਸਾਰੇ ਲੋਕ ਵੱਖਰੇ-ਵੱਖਰੇ ਹੋ ਜਾਣਗੇ।
15ਇਸ ਲਈ ਜਿਹੜੇ ਈਮਾਨ ਲਿਆਏ ਅਤੇ ਭਲੇ ਕਰਮ ਕੀਤੇ ਉਹ ਇਕ ਬਾਗ਼ ਵਿਚ ਖ਼ਸ਼ੀ ਨਾਲ ਰਹਿਣਗੇ।
16ਅਤੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ ਨੂੰ ਝੁਠਲਾਇਆ ਅਤੇ ਪਏ ਹੋਣਗੇ।
17ਇਸ ਲਈ ਤੁਸੀਂ ਪਵਿਤਰ ਅੱਲਾਹ ਨੂੰ ਯਾਦ ਕਰੋਂ ਜਦੋਂ ਤੁਸੀਂ ਸ਼ਾਮ ਅਤੇ ਸਵੇਰ (ਅੱਲਾਹ ਨੂੰ ਯਾਦ) ਕਰਦੇ ਹੋ। ਅਤੇ ਆਕਾਸ਼ਾਂ ਤੇ ਧਰਤੀ ਵਿਚ
18ਸਾਰੀ ਪ੍ਰਸੰਸਾ ਉਸੇ ਲਈ ਹੀ ਹੈ, ਤੀਸਰੇ ਪਹਿਰ ਅਤੇ ਜਦੋਂ ਤੁਸੀਂ ਜ਼ੁਹਰ (ਦੁਪਹਿਰ) ਯਾਦ ਕਰਦੇ ਹੋ।
19ਉਹ ਜੀਵਤ ਨੂੰ ਮ੍ਰਿਤਕ ਵਿਚ ਕੱਢਦਾ ਹੈ ਅਤੇ ਮ੍ਰਿਤਕ ਨੂੰ ਜੀਵਤ ਵਿੱਚੋਂ'। ਅਤੇ ਉਹ ਧਰਤੀ ਨੂੰ ਵੀ ਉਸਦੇ ਮ੍ਰਿਤਕ ਹੋ ਜਾਣ ਤੋਂ ਬਾਅਦ ਜੀਵਿਤ ਕਰਦਾ ਹੈ। ਅਤੇ ਇਸ ਤਰ੍ਹਾਂ ਤੁਸੀਂ ਲੋਕ ਕੱਢੇ ਜਾਵੋਗੇ।
20ਅਤੇ ਨਿਸ਼ਾਨੀਆਂ ਵਿਚੋਂ ਇਕ ਇਹ ਵੀ ਹੈ ਕਿ ਉਸਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਫਿਰ ਇਕ ਵਮ ਤੁਸੀਂ ਮਨੁੱਖ ਬਣਕੇ ਫੈਲ ਜਾਂਦੇ ਹੋ।
21ਅਤੇ ਉਸਦੀਆਂ ਨਿਸ਼ਾਨੀਆਂ ਵਿਚੋਂ ਇਕ ਇਹ ਵੀ ਹੈ ਕਿ ਉਸਨੇ ਤੁਹਾਡੀ ਹੀ ਸਹਿਜਾਤੀ ਤੋਂ ਤੁਹਾਡੇ ਲਈ ਜੋੜੇ ਪੈਦਾ ਕੀਤੇ। ਤਾਂ ਕਿ ਤੁਸੀਂ ਉਨ੍ਹਾਂ ਤੋਂ ਸੰਤੁਸ਼ਟੀ ਪ੍ਰਾਪਤ ਕਰੋ। ਅਤੇ ਉਸਨੇ ਤੁਹਾਡੇ ਵਿਚ ਪ੍ਰੇਮ ਅਤੇ ਰਹਿਮਤ ਪਾ ਦਿੱਤੀ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਬਹੁਤ ਸਾਰੀਆਂ ਨਿਸ਼ਾਨੀਆਂ ਹਨ ਜਿਹੜੇ ਚਿੰਤਨ ਕਰਦੇ ਹਨ।
22ਅਤੇ ਉਸਦੀਆਂ ਨਿਸ਼ਾਨੀਆਂ ਵਿਚੋਂ ਆਕਾਸ਼ਾਂ, ਧਰਤੀ ਦੀ ਸਿਰਜਣਾ, ਤੁਹਾਡੀਆਂ ਬੋਲੀਆਂ, ਤੁਹਾਡੇ ਰੰਗਾਂ ਦੀ ਭਿੰਨਤਾ ਵੀ ਹੈ। ਬੇਸ਼ੱਕ ਇਸ ਵਿਚ ਗਿਆਨ ਵਾਲਿਆ ਲਈ ਬਹੁਤ ਸਾਰੀਆਂ ਨਿਸ਼ਾਨੀਆਂ ਹਨ।
23ਅਤੇ ਉਸਦੀਆਂ ਨਿਸ਼ਾਨੀਆਂ ਵਿੱਚੋਂ ਤੁਹਾਡਾ ਰਾਤ ਅਤੇ ਦਿਨ ਨੂੰ ਸੌਣਾ ਅਤੇ ਤੁਹਾਡਾ ਉਸਦੀ ਕਿਰਪਾ (ਰਿਜ਼ਕ) ਨੂੰ ਤਲਾਸ਼ ਕਰਨਾ ਹੈ। ਬੇਸ਼ੱਕ ਇਸ ਵਿਚ ਬਹੁਤ ਸਾਰੀਆਂ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਸੁਣਦੇ ਹਨ।
24ਅਤੇ ਉਸਦੀਆਂ ਨਿਸ਼ਾਨੀਆਂ ਵਿਚੋਂ ਇਕ ਇਹ ਵੀ ਹੈ ਕਿ ਉਹ ਤੁਹਾਨੂੰ ਡਰ ਅਤੇ ਉਮੀਦ ਦੇ ਨਾਲ ਬਿਜਲੀਆਂ ਦਿਖਾਉਂਦਾ ਹੈ। ਫਿਰ ਉਹ ਅਸਮਾਨ ਤੋਂ ਪਾਣੀ ਵਰ੍ਹਾਉਂਦਾ ਹੈ। ਫਿਰ ਉਸ ਨਾਲ ਧਰਤੀ ਨੂੰ ਉਸਦੇ ਮ੍ਰਿਤਕ ਹੋ ਜਾਣ ਤੋਂ ਬਾਅਦ ਜਿਉਂਦਾ ਕਰਦਾ ਹੈ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਬੁੱਧੀ ਤੋਂ ਕੰਮ ਲੈਂਦੇ ਹਨ।
25ਅਤੇ ਉਸਦੀਆਂ ਨਿਸ਼ਾਨੀਆਂ ਵਿਚ ਇਕ ਇਹ ਵੀ ਹੈ ਕਿ ਆਕਾਸ਼ ਅਤੇ ਧਰਤੀ ਉਸਦੇ ਹੁਕਮ ਨਾਲ ਕਾਇਮ ਹਨ। ਅਤੇ ਫਿਰ ਜਦੋ' ਉਹ ਤੁਹਾਨੂੰ ਇਕ ਵਾਰ ਪੁਕਾਰੇਗਾ ਤਾਂ ਤੂਸੀਂ' ਉਸੇ ਵੇਲੇ ਧਰਤੀ ਵਿਚੋਂ ਨਿਕਲ ਕੇ ਚੱਲ ਪਵੋਗੇ।
26ਅਤੇ ਆਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੈ ਉਸ ਦਾ ਹੀ ਹੈ ਸਭ ਉਸ ਦੇ ਹੀ ਆਗਿਆਕਾਰੀ ਹਨ।
27ਅਤੇ ਉਹ ਹੀ ਹੈ ਜਿਹੜਾ ਪਹਿਲੀ ਵਾਰ ਪੈਦਾ ਕਰਦਾ ਹੈ। ਫਿਰ ਉਹੀ ਹੈ ਜੋ ਮੁੜ ਪੈਦਾ ਕਰਦਾ ਹੈ। ਅਤੇ ਇਹ ਉਸ ਲਈ ਬੜ੍ਹਾ ਸੌਖਾ ਹੈ। ਅਤੇ ਆਕਾਸ਼ਾਂ ਤੇ ਧਰਤੀ ਵਿਚ ਉਸ ਲਈ ਸਭ ਤੋਂ' ਸ੍ਰੇਸ਼ਟ ਗੁਣ ਹੈ ਕਿ ਉਹ ਸ਼ਕਤੀਸ਼ਾਲੀ ਅਤੇ ਬਿਬੇਕ ਵਾਲਾ ਹੈ।
28ਉਹ ਤੁਹਾਡੇ ਲਈ ਖ਼ੁਦ ਤੁਹਾਡੇ ਹੀ ਵਿਅਕਤੀਤਵ ਵਿੱਚੋਂ ਇਕ ਮਿਸਾਲ ਬਿਆਨ ਕਰਦਾ ਹੈ। ਕੀ' ਤੁਹਾਡੇ ਗੁਲਾਮਾਂ ਵਿੱਚੋਂ ਕੋਈ ਤੁਹਾਡੀ ਉਸ ਪੂੰਜੀ ਦਾ ਭਾਈਵਾਲ ਹੈ, ਜੋ ਅਸੀਂ ਤੁਹਾਨੂੰ ਬਖ਼ਸ਼ੀ ਹੈ ਕਿ ਤੁਸੀਂ ਅਤੇ ਉਹ ਉਸ ਵਿਚ ਬਰਾਬਰ ਹੋਵੇ। ਅਤੇ ਜਿਸ ਤਰ੍ਹਾਂ ਤੁਸੀਂ ਆਪਣਿਆਂ ਦਾ ਖਿਆਲ ਰਖਦੇ ਹੋ ਉਸੇ ਤਰ੍ਹਾਂ ਉਨ੍ਹਾਂ (ਗੁਲਾਮਾਂ) ਦਾ ਵੀ ਧਿਆਨ ਰੱਖਦੇ ਹੋ। ਇਸ ਤਰ੍ਹਾਂ ਅਸੀਂ ਆਇਤਾਂ ਨੂੰ ਸਪੱਸ਼ਟ ਕਰਕੇ ਬਿਆਨ ਕਰਦੇ ਹਾਂ ਉਨ੍ਹਾਂ ਲੋਕਾਂ ਲਈ ਜਿਹੜੇ ਬੁੱਧੀ ਤੋਂ ਕੰਮ ਲੈਂਦੇ ਹਨ।
29ਸਗੋਂ ਆਪਣੀਆਂ ਜ਼ਿੰਦਗੀਆਂ ਉੱਪਰ ਜ਼ੁਲਮ ਕਰਨ ਵਾਲਿਆ ਨੇ ਸ਼ਿਨਾਂ ਕਿਸੇ ਵਲੀਲ ਦੇ ਆਪਣੇ (ਨਿਜੀ) ਵਿਚਾਰਾਂ ਦਾ ਪਾਲਣ ਕੀਤਾ ਹੈ ਤਾਂ ਉਨ੍ਹਾਂ ਨੂੰ ਕੌਣ ਮਾਰਗ ਦਰਸ਼ਨ ਪ੍ਰਦਾਨ ਕਰ ਸਕਦਾ ਹੈ। ਜਿਸਨੂੰ ਅੱਲਾਹ ਨੇ ਕੁਰਾਹੇ ਪਾ ਦਿਤਾ ਹੋਵੇ। ਅਤੇ ਕੋਈ ਉਨ੍ਹਾਂ ਦਾ ਸਹਾਇਕ ਨਹੀਂ।
30ਇਸ ਲਈ ਤੁਸੀਂ ਇਕਾਗਰ ਚਿੱਤ ਹੋ ਕੇ ਆਪਣਾ ਮੁਖ ਇਸ ਧਰਮ ਵੱਲ ਰੱਖੋਂ। ਅੱਲਾਹ ਦੀ ਇਹ ਪ੍ਰਕ੍ਰਿਤੀ ਜਿਸ ਵਿਚ ਉਸਨੇ ਲੋਕਾਂ ਨੂੰ ਪੈਦਾ ਕੀਤਾ ਹੈ। ਉੱਸ ਦੇ ਪੈਦਾ ਕੀਤਿਆਂ ਨੂੰ ਬਦਲਣਾ ਨਹੀਂ। ਇਹ ਹੀ ਸਿੱਧਾ ਧਰਮ ਹੈ। ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ।
31ਉਸੇ ਵੱਲ ਇਕਾਗਰ ਹੋ ਕੇ ਉਸੇ ਤੋਂ ਡਰੋਂ ਅਤੇ ਨਮਾਜ਼ ਸਥਾਪਿਤ ਕਰੋ ਅਤੇ ਸ਼ਿਰਕ (ਸ਼ਰੀਕ) ਕਰਨ ਵਾਲਿਆਂ ਵਿਚ ਸ਼ਾਮਿਲ ਨਾ ਹੋਵੋ।
32ਜਿਨ੍ਹਾਂ ਨੇ ਆਪਣੇ ਧਰਮ ਨੂੰ ਟੁੱਕੜੇ- ਟੁੱਕੜੇ ਕਰ ਲਿਆ ਅਤੇ ਬਹੁਤ ਸਾਰੇ ਵਰਗ ਹੋ ਗਏ। ਹਰੇਕ ਵਰਗ ਆਪਣੇ ਤਰੀਕੇ ਤੇ ਖੁਸ਼ ਹੈ ਜੋ ਉਨ੍ਹਾਂ ਦੇ ਕੌਲ ਹ।
33ਇਕਾਗਰ ਚਿਤ ਹੋ ਕੇ ਉਸੇ ਵੱਲ (ਨੂੰਹ ਕਰਕੇ) ਪੁਕਾਰਦੇ ਹਨ। ਫਿਰ ਜਦੋਂ ਉਹ ਆਪਣੇ ਵੱਲੋਂ ਉਨ੍ਹਾਂ ਨੂੰ ਰਹਿਮਤ ਦਾਂ ਸਵਾਦ ਜ਼ਖਾਉਂਦਾ ਹੈ ਤਾਂ ਉਨ੍ਹਾਂ ਵਿਚੋਂ ਇਕ ਵਰਗ ਆਪਣੇ ਰੱਬ ਦਾ ਸ਼ਰੀਕ ਮੰਨਣ ਲੱਗਦਾ ਹੈ।
34ਜਿਹੜਾ ਕੁਝ ਅਸੀਂ ਉਨ੍ਹਾਂ ਨੂੰ ਬਖ਼ਸ਼ਿਆ ਹੈ ਜੇ ਉਹ ਉਸ ਤੋਂ ਇਨਕਾਰੀ ਹੋ ਜਾਣ। ਤਾਂ ਕੁਝ ਦਿਨ ਲਾਭ ਲੈ ਲਵੋ ਜਲਦੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ।
35ਕੀ ਅਸੀਂ ਉਨ੍ਹਾਂ ਉੱਪਰ ਕੋਈ ਪ੍ਰਮਾਣ ਉਤਾਰਿਆ ਹੈ ਕਿ ਉਹ ਉਨ੍ਹਾਂ ਨੂੰ ਅੱਲਾਹ ਦੇ ਬਰਾਬਰ ਸ਼ਰੀਕ ਮੰਨਣ ਵਾਸਤੇ ਕਹਿ ਰਿਹਾ ਹੈ।
36ਅਤੇ ਜਦੋਂ ਅਸੀਂ ਲੋਕਾਂ ਤੇ ਕਿਰਪਾ ਕਰਦੇ ਹਾਂ ਤਾਂ ਉਹ ਉਸ ਨਾਲ ਪ੍ਰਸੰਨ ਹੋ ਜਾਂਦੇ ਹਨ। ਅਤੇ ਜੇਕਰ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦੇ ਕਾਰਨ ਦੁੱਖ ਪਹੁੰਚਦਾ ਹੈ, ਤਾਂ ਉਹ ਇੱਕ ਦਮ ਨਿਰਾਸ਼ ਹੋ ਜਾਂਦੇ ਹਨ।
37ਕੀ ਉਹ ਦੇਖਦੇ ਨਹੀਂ ਕਿ ਅੱਲਾਹ ਜਿਸ ਨੂੰ ਚਾਹੇ, ਜ਼ਿਆਦਾ ਰਿਜ਼ਕ ਦਿੰਦਾ ਹੈ ਅਤੇ ਜਿਸ ਨੂੰ ਚਾਹੇ ਘੱਟ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਭਰੋਸੇ ਰੱਖਦੇ ਹਨ।
38ਇਸ ਲਈ ਰਿਸ਼ਤੇਦਾਰਾਂ, ਨਿਰਧਨਾਂ ਅਤੇ ਮੁਸਾਫਿਰਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਓ। ਇਹ ਯੋਗ ਹੈ ਉਨ੍ਹਾਂ ਲੋਕਾਂ ਲਈ ਜਿਹੜੇ ਅੱਲਾਹ ਦੀ ਪ੍ਰਸੰਨਤਾ ਚਾਹੁੰਦੇ ਹਨ। ਅਤੇ ਇਹ ਲੋਕ ਹੀ ਸਫ਼ਲਤਾ ਪਾਉਣ ਵਾਲੇ ਹਨ।
39ਅਤੇ ਜਿਹੜਾ ਵਿਆਜ ਤੁਸੀਂ ਹਾਸਿਲ ਕਰਦੇ ਹੋ, ਤਾਂ ਕਿ ਲੋਕਾਂ ਦੀ ਪੂੰਜੀ ਵਿਚ ਸ਼ਾਮਿਲ ਹੋ ਕੇ ਉਹ ਵੱਧ ਜਾਵੇ 'ਤਾਂ (ਸਮਝ ਲਵੋ) ਅੱਲਾਹ ਦੇ ਕੋਲ ਉਹ ਨਹੀ' ਵਧਦਾ। ਅਤੇ ਜਿਹੜੀ ਜ਼ਕਾਤ ਅੱਲਾਹ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਤੂਸੀਂ' ਦੇਵੌਗੇ “ਤਾਂ ਇਨ੍ਹਾਂ ਲੋਕਾਂ ਦੀ ਚੌਲਤ ਹੀ ਅੱਲਾਹ ਦੇ ਕੋਲ ਵੱਧੇਗੀ।
40ਅੱਲਾਹ ਹੀ ਹੈ, ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ, ਫਿਰ ਉਸ ਨੇ ਤੁਹਾਨੂੰ ਰਿਜ਼ਕ ਪ੍ਰਦਾਨ ਕੀਤਾ, ਫਿਰ ਉਹ ਤੁਹਾਨੂੰ ਮੌਤ ਦਿੰਦਾ ਹੈ। ਫਿਰ ਉਹ ਤੁਹਾਨੂੰ ਜੀਵਿਤ ਕਰੇਗਾ, ਕੀ ਤੁਹਾਡੇ (ਘੜੇ) ਸ਼ਰੀਕਾਂ ਵਿਚੋਂ ਵੀ ਕੋਈ ਅਜਿਹਾ ਹੈ, ਜਿਹੜਾ ਇਨ੍ਹਾਂ ਵਿਚੋਂ ਕੋਈ ਕੰਮ ਕਰਦਾ ਹੈ। ਉਹ, ਉਨ੍ਹਾਂ ਦੇ ਕੀਤੇ ਸ਼ਿਰਕ ਤੋਂ ਬਿਹਤਰ ਅਤੇ ਪਵਿੱਤਰ ਹੈ।
41ਲੋਕਾਂ ਦੇ ਆਪਣੇ ਕੀਤੇ ਮਾੜੇ ਕਰਮਾ ਕਾਰਨ, ਜਲ ਅਤੇ ਦਾ ਮਜ਼ਾ ਚਖਾਏ। ਹੋ ਸਕਦਾ ਉਹ ਰੁਕ ਜਾਣ।
42ਆਖੋ ਕਿ ਧਰਤੀ ਤੇ ਤੁਰੋ ਹੋਂ ਚੁੱਕੇ ਹਨ। ਉਨ੍ਹਾਂ ਵਿਚੋ' ਜ਼ਿਆਦਾਤਰ ਲੋਕ ਸ਼ਿਰਕ (ਸ਼ਰੀਕ ਬਣਾਉਣ ਵਾਲੇ) ਕਰਨ ਵਾਲੇ ਸਨ।
43ਇਸ ਲਈ ਆਪਣੇ ਚਿਹਰੇ ਨੂੰ ਸਹੀ ਧਰਮ ਵੱਲ ਸੇਧਿਤ ਕਰੋ ਇਸ ਤੋਂ ਪਹਿਲਾਂ ਕਿ ਅੱਲਾ ਦਾ ਕੋਈ ਦਿਨ ਆ ਜਾਵੇ ਜਿਸਦਾ ਕੋਈ ਭੰਡਣ ਨਹੀਂ ਹੁੰਦਾ. ਉਸ ਦਿਨ ਉਹ ਵੰਡਿਆ ਜਾਵੇਗਾ
44ਜਿਹੜਾ ਵਿਅਕਤੀ ਅਵਿਸ਼ਵਾਸ਼ ਕਰਦਾ ਹੈ - ਉਸਦਾ ਉਸਦੇ ਅਵਿਸ਼ਵਾਸ ਦਾ ਨਤੀਜਾ ਹੈ. ਅਤੇ ਜਿਹੜਾ ਵੀ ਧਰਮੀ ਕੰਮ ਕਰਦਾ ਹੈ, ਉਹ ਆਪਣੇ ਲਈ ਤਿਆਰੀ ਕਰ ਰਿਹਾ ਹੈ
45ਤਾਂ ਕਿ ਅੱਲਾਹ ਈਮਾਨ ਲਿਆਉਣ ਵਾਲਿਆਂ ਨੂੰ ਅਤੇ ਚੰਗਾ ਕਰਮ ਕਰਨ ਪਸੰਦ ਨਹੀਂ ਕਰਦਾ।
46ਅਤੇ ਉਸ ਦੀਆਂ ਨਿਸ਼ਾਨੀਆਂ ਵਿਚੋਂ ਇੱਕ ਇਹ ਵੀ ਹੈ ਕਿ ਉਹ ਖੂਸ਼ਖ਼ਬ਼ਰੀ ਦੇਣ ਲਈ ਹਵਾਵਾਂ ਭੇਜਦਾ ਹੈ ਅਤੇ ਤਾ ਕਿ ਉਹ ਤੁਹਾਨੂੰ ਆਪਣੀ ਰਹਿਮਤ ਦਾ ਅਨੰਦ ਦੇਵੇ ਅਤੇ ਤਾਂ ਕਿ ਕਿਸ਼ਤੀਆਂ ਉਸ ਦੇ ਹੁਕਮ ਨਾਲ ਚੱਲਣ ਅਤੇ ਤੁਸੀਂ ਉਸ ਦੀ ਕਿਰਪਾ ਤਲਾਸ਼ ਕਰੋ। ਅਤੇ ਤਾਂ ਜੋ ਤੁਸੀਂ ਉਸ ਦੇ ਸ਼ੁਕਰ ਗੁਜ਼ਾਰ ਬਣੋ।
47ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਉਸ ਦੀ ਕੋਮ ਵੱਲ ਰਸੂਲਾਂ ਨੂੰ ਭੇਜਿਆ। ਫਿਰ ਉਹ ਉਨ੍ਹਾਂ ਦੇ ਕੋਲ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਏ ਤਾਂ ਅਸੀਂ ਉਨ੍ਹਾਂ ਲੋਕਾਂ ਤੋਂ ਬਦਲਾ ਲਿਆ, ਜਿਨ੍ਹਾਂ ਨੇ ਅਪਰਾਧ ਕੀਤਾ ਸੀ। ਅਤੇ ਇਹ ਸਾਡੇ ਤੇ ਲਾਜ਼ਮੀ ਸੀ ਕਿ ਅਸੀਂ ਮੋਮਿਨਾਂ ਦੀ ਮਦਦ ਕਰੀਏ।
48ਅੱਲਾਹ ਹੀ ਹੈ ਜਿਹੜਾ ਹਵਾਵਾਂ ਨੂੰ ਭੇਜਦਾ ਹੈ। ਇਸ ਲਈ ਉਹ ਬੱਦਲਾਂ ਨੂੰ ਉਡਾਉਂਦੀ ਹੈ। ਫਿਰ ਅੱਲਾਹ ਉਨ੍ਹਾਂ ਨੂੰ ਜਿਸ ਤਰ੍ਹਾਂ ਚਾਹੁੰਦਾ ਹੈ ਆਕਾਸ਼ ਵਿਚ ਫੈਲਾ ਦਿੰਦਾ ਹੈ। ਫਿਰ ਉਹ ਉਨ੍ਹਾਂ ਨੂੰ ਲਪੇਟ ਦਿੰਦਾ ਹੈ। ਫਿਰ ਤੁਸੀਂ ਦੇਖਦੇ ਹੋ, ਉਨ੍ਹਾਂ ਵਿਚੋਂ ਕਣੀਆਂ ਡਿੱਗਣ ਲਗਦੀਆਂ ਹਨ। ਫਿਰ ਉਹ ਆਪਣਿਆਂ ਬੰਦਿਆਂ ਉੱਤੇ ਜਿਸ ਨੂੰ ਚਾਹੁੰਦਾ ਹੈ ਵਰ੍ਹਾ ਦਿੰਦਾ ਹੈ। ਤਾਂ ਅਚਾਨਕ ਉਹ ਪ੍ਰਸੰਨ ਹੋ ਜਾਂਦੇ ਹਨ।
49ਉਹ ਉਸ ਦੇ ਵਰ੍ਹਣ ਤੋਂ ਪਹਿਲਾਂ ਨਿਰਾ ਹੋ ਰਹੇ ਸਨ।
50ਇਸ ਲਈ ਅੱਲਾਹ ਦੀ ਕਿਰਪਾ ਦੇ ਇਸ਼ਾਰਿਆਂ ਨੂੰ ਦੇਖੋ ਕਿ ਉਹ ਕਿਸ ਤਰਾਂ ਧਰਤੀ ਨੂੰ ਸ੍ਰਿਤਕ ਕਰ ਦੇਣ ਤੋ ਬਾਅਦ, ਜੀਵਿਤ ਕਰ ਦਿੰਦਾ ਹੈ। ਬੇਸ਼ੱਕ ਉਹ ਮ੍ਰਿਤਕਾਂ ਨੂੰ ਜੀਵਿਤ ਕਰਨ ਵਾਲਾ ਹੈ। ਅਤੇ ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।
51ਅਤੇ ਜੇਕਰ ਅਸੀਂ ਇੱਕ ਹਵਾ ਭੇਜ ਦੇਈਏ, ਫਿਰ ਉਹ ਖੇਤੀ ਨੂੰ ਪੀਲਾ ਹੋਇਆ ਦੇਖਣ ਤਾਂ ਉਹ ਉਸ ਤੋਂ ਬਾਅਦ ਇਨਕਾਰ ਕਰਨ ਲੱਗ ਜਾਣ।
52ਤਾਂ ਤੁਸੀਂ ਮ੍ਰਿਤਕਾਂ ਨੂੰ ਨਹੀ ਸੁਣਾ ਸਕਦੇ ਅਤੇ ਨਾ ਗੂੰਗਿਆਂ ਨੂੰ ਆਪਣੀ ਪੁਕਾਰ ਸੁਣਾ ਸਕਦੇ ਹੋ, ਜਦੋਂ ਉਹ ਪਿੱਠ ਘੁਮਾ ਕੇ ਜਾ ਰਹੇ ਹੌਣ।
53ਅਤੇ ਨਾ ਤੁਸੀਂ ਅੰਨ੍ਹਿਆਂ ਨੂੰ ਉਨ੍ਹਾਂ ਦੇ ਗੁੰਮਰਾਹੀ ਵਾਲੇ ਰਾਹ ਵਿਚੋਂ ਕੱਢ ਕੇ ਚੰਗੇ ਰਾਹ ਤੇ ਲਿਆ ਸਕਦੇ ਹੋ। ਤੁਸੀਂ ਸਿਰਫ਼ ਉਨ੍ਹਾਂ ਨੂੰ ਸੁਣਾ ਸਕਦੇ ਹੋ ਜਿਹੜੇ ਸਾਡੀਆਂ ਅਇਤਾਂ ਤੇ ਈਮਾਨ ਲਿਆਉਣ ਵਾਲੇ ਹੋਣ। ਸੋ ਇਹ ਹੀ ਲੋਕ ਹੁਕਮ ਮੰਨਣ ਵਾਲੇ ਹਨ।
54ਅੱਲਾਹ ਹੀ ਹੈ, ਜਿਸ ਨੇ ਤੁਹਾਨੂੰ ਕਮਜ਼ੋਰ ਪੈਦਾ ਕੀਤਾ ਹੈ। ਫਿਰ ਕਮਜ਼ੋਰੀ ਤੋਂ ਬਾਅਦ ਤਾਕਤ ਬਖਸ਼ੀ। ਫਿਰ ਤਾਕਤ ਤੋਂ ਬਾਅਦ ਕਮਜ਼ੋਰੀ ਅਤੇ ਬੁਢਾਪੇ ਦੀ ਦਿਸ਼ਾ ਪੈਦਾ ਕਰ ਦਿੱਤੀ। ਉਹ ਜੋ ਕੁਝ ਚਾਹੁੰਦਾ ਹੈ ਪੈਦਾ ਕਰਦਾ ਹੈ। ਅਤੇ ਉਹ ਗਿਆਨ ਵਾਲਾ ਅਤੇ ਸਮਰੱਥਾ ਵਾਲਾ ਹੈ।
55ਅਤੇ ਜਿਸ ਦਿਨ ਕਿਆਮਤ ਆਵੇਗੀ, ਅਪਰਾਧੀ ਲੋਕ ਸਹੁੰ ਖਾ ਕੇ ਆਖਣਗੇ, ਕਿ ਉਹ ਇੱਕ ਘੜੀ ਤੋਂ ਜ਼ਿਆਦਾ ਨਹੀਂ ਰਹੇ। ਇਸ ਤਰਾ ਉਹ (ਚੰਗੇ ਰਾਹ) ਤੋਂ ਮੁੜ ਜਾਂਦੇ ਸਨ।
56ਅਤੇ ਜਿਨ੍ਹਾਂ ਲੋਕਾਂ ਨੂੰ ਗਿਆਨ ਅਤੇ ਸ਼ਰਧਾ ਮਿਲੀ ਸੀ, ਉਹ ਆਖਣਗੇ ਕਿ ਅੱਲਾਹ ਦੀ ਕਿਤਾਬ ਅਨੁਸਾਰ ਤਾਂ ਤੁਸੀਂ ਇਕੱਠੇ ਕੀਤੇ ਜਾਣ ਦੇ ਦਿਨ ਤੱਕ ਪਏ ਰਹੇ। ਇਸ ਲਈ ਇਹ ਇਕੱਠੇ ਹੋਣ ਦਾ ਦਿਨ ਹੈ, ਪਰੰਤੂ ਤੁਸੀਂ ਜਾਣਦੇ ਨਹੀਂ ਸੀ।
57ਸੋ ਉਸ ਦਿਨ ਜ਼ਾਲਿਮਾਂ ਨੂੰ ਉਨ੍ਹਾਂ ਦਾ ਕੋਈ ਬਹਾਨਾ ਕੰਮ ਨਾ ਆਏਗਾ। ਅਤੇ ਨਾ ਉਨ੍ਹਾਂ ਤੋਂ ਮੁਆਫ਼ੀ ਮੰਗਣ ਲਈ ਆਖਿਆ ਜਾਵੇਗਾ।
58ਅਤੇ ਅਸੀਂ ਇਸ ਕੁਰਆਨ ਵਿਚ ਲੋਕਾਂ ਲਈ ਹਰੇਕ ਕਿਸਮ ਦੀਆਂ ਮਿਸਾਲਾਂ ਬਿਆਨ ਕੀਤੀਆਂ ਹਨ। ਅਤੇ ਜੇਕਰ ਤੁਸੀਂ ਉਨ੍ਹਾਂ ਦੇ ਕੋਲ ਕੋਈ ਨਿਸ਼ਾਨੀ ਲੈ ਆਉ ਤਾਂ ਜਿਨ੍ਹਾ ਲੋਕਾਂ ਨੇ ਇਨਕਾਰ ਕੀਤਾ ਉਹ ਇਹ ਹੀ ਕਹਿਣਗੇ ਕਿ ਤੁਸੀਂ ਸਾਰੇ ਝੂਠੇ ਹੋ।
59ਇਸ ਤਰਾਂ ਅੱਲਾਹ ਉਨ੍ਹਾਂ ਦੇ ਦਿਲਾਂ ਤੇ ਮੂਹਰ ਲਗਾ ਚਿੰਦਾ ਹੈ। ਜਿਹੜੇ ਨਹੀਂ ਜਾਣਦੇ।
60ਸੋ ਤੁਸੀਂ ਧੀਰਜ ਰੱਖੋ। ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਉਹ ਲੋਕ ਤੁਹਾਨੂੰ ਅਸਹਿਣਸ਼ੀਲ ਨਾ ਕਰ ਦੇਣ ਜਿਹੜੇ ਵਿਸ਼ਵਾਸ਼ ਨਹੀਂ ਰਖਦੇ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath