27. ਅੰ-ਨਮਲ
1ਤਾ.ਸੀਨ, ਇਹ ਆਇਤਾਂ ਹਨ ਕੁਰਆਨ ਦੀਆਂ ਅਤੇ ਇੱਕ ਸਪੱਸ਼ਟ ਕਿਤਾਬ ਦੀਆਂ।
2ਹਦਾਇਤਾਂ ਅਤੇ ਖੁਸ਼ਖਬਰੀ ਈਮਾਨ ਵਾਲਿਆਂ ਦੇ ਲਈ।
3ਜਿਹੜੇ ਨਮਾਜ਼ ਪੜ੍ਹਦੇ ਹਨ ਅਤੇ ਜ਼ਕਾਤ ਦਿੰਦੇ ਹਨ ਅਤੇ ਉਹ ਆਖਿਰਤ ਉੱਤੇ ਯਕੀਨ ਰੱਖਦੇ ਹਨ।
4ਜਿਹੜੇ ਲੋਕ, ਪ੍ਰਲੋਕ (ਆਖ਼ਿਰਤ) ਉੱਪਰ ਵਿਸ਼ਵਾਸ਼ ਨਹੀਂ ਰਖਦੇ, ਉਨ੍ਹਾਂ ਦੇ ਕਰਮਾਂ ਨੂੰ ਅਸੀਂ ਉਨ੍ਹਾਂ ਲਈ ਖ਼ੂਬਸੂਰਤ ਬਣਾ ਦਿੱਤੇ ਹਨ, ਇਸ ਲਈ ਉਹ ਭਟਕ ਰਹੇ ਹਨ।
5ਇਹ ਲੋਕ ਹਨ, ` ਜਿਨ੍ਹਾਂ ਲਈ ਬੂਰੀ ਸਜ਼ਾ ਹੈ ਅਤੇ ਇਹ ਪ੍ਰਲੋਕ ਵਿਚ ਬਹੁਤ ਘਾਟੇ ਵਿਚ ਰਹਿਣਗੇ।
6ਅਤੇ ਬੇਸ਼ੱਕ ਕੁਰਆਨ ਤੁਹਾਨੂੰ ਇੱਕ ਜਾਣੀਜਾਣ ਅਤੇ ਗਿਆਨ ਵਾਲੇ ਵੱਲੋਂ ਦਿੱਤਾ ਜਾ ਰਿਹਾ ਹੈ।
7ਜਦੋਂ ਮੂਸਾ ਨੇ ਆਪਣੇ ਘਰ ਵਾਲਿਆਂ ਨੂੰ ਕਿਹਾ, ਕਿ ਮੈਂ ਇੱਕ ਅੱਗ ਦੇਖੀ ਹੈ। ਸੈਂ ਉਥੋਂ ਕੋਈ ਖ਼ਬਰ ਲਿਆਉਂਦਾ ਹਾਂ ਜਾਂ ਅੱਗ ਦਾ ਕੋਈ ਅੰਗਾਰਾ ਲਿਆਉਂਦਾ ਹਾਂ ਤਾਂ ਕਿ ਤੁਸੀਂ ਸੇਕ ਸੇਕੋ।
8ਫਿਰ ਜਦੋਂ ਉਹ ਉਸ ਦੇ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਮੁਬਾਰਕ ਹੈ ਉਹ ਜਿਹੜਾ ਅੱਗ ਵਿਚ ਹੈ ਅਤੇ ਉਸ ਦੇ ਕੌਲ ਹੈ ਅਤੇ ਪਾਕ ਹੈ ਅੱਲਾਹ ਜਿਹੜਾ ਪੂਰੇ ਜਗਤ ਦਾ ਪਾਲਣਹਾਰ ਹੈ।
9ਹੇ ਮੂਸਾ! ਇਹ ਮੈਂ ਹਾਂ ਅੱਲਾਹ, ਜ਼ੋਰਾਵਰ ਅਤੇ ਸਿਆਣਪ ਵਾਲਾ।
10ਅਤੇ ਤੁਸੀਂ ਆਪਣੀ ਸੋਟੀ ਸੁੱਟ ਦੇਵੋ। ਫਿਰ ਜਦੋਂ ਉਸਨੇ ਉਸਨੂੰ ਇਸ ਤਰਾਂ ਚਲਦੇ ਹੋਏ ਦੇਖਿਆ, ਜਿਵੇਂ ਉਹ ਸੱਪ ਹੋਵੇ ਤਾਂ ਉਹ ਪਿੱਛੇ ਮੁੜਿਆ ਅਤੇ ਪਲਟ ਕੇ ਨਹੀਂ ਦੇਖਿਆ। ਹੇ ਮੂਸਾ! ਡਰ ਨਾ, ਮੇਰੇ ਸਾਹਮਣੇ ਪੈਗ਼ੰਬਰ ਡਰਿਆ ਨਹੀਂ ਕਰਦੇ।
11ਪਰੰਤੂ ਜਿਸ ਨੇ ਜੁਲਮ ਕੀਤਾ। ਫਿਰ ਉਸ ਨੇ ਬੁਰਾਈ ਤੋਂ ਬਾਅਦ ਉਸ ਨੂੰ ਨੇਕੀ ਵਿਚ ਬਦਲ ਦਿੱਤਾ, ਤਾਂ ਮੈਂ ਮੁਆਫ਼ ਕਰਨ ਵਾਲਾ ਕਿਰਪਾਲੂ ਹਾਂ।
12ਅਤੇ ਤੁਸੀਂ ਆਪਣਾ ਹੱਥ ਆਪਣੇ ਗਲਮੇ (ਗਿਰੇਬਾਨ) ਵਿਚ ਪਾਉ, ਉਹ ਕਿਸੇ ਕਮੀ ਤੋਂ ਸ਼ਿਨਾਂ ਚਿੱਟਾ ਨਿਕਲੇਗਾ। ਦੋਵੇਂ ਮਿਲ ਕੇ ਨੌਂ ਨਿਸ਼ਾਨੀਆਂ ਦੇ ਨਾਲ ਫਿਰਔੌਨ ਅਤੇ ਉਸ ਦੀ ਕੌਮ ਦੇ ਕੋਲ ਜਾਉ। ਬੇਸ਼ੱਕ ਉਹ ਜ਼ਾਲਿਮ ਲੋਕ ਹਨ।
13ਇਸ ਲਈ ਜਦੋ ਉਨ੍ਹਾਂ ਕੋਲ ਸਾਡੀਆਂ ਸਪੱਸ਼ਟ ਨਿਸ਼ਾਨੀਆਂ ਆਈਆਂ ਤਾਂ ਉਨ੍ਹਾਂ ਨੇ ਆਖਿਆ, ਕਿ ਇਹ ਤਾਂ ਪ੍ਰਤੱਖ ਜਾਦੂ ਹੈ।
14ਅਤੇ ਉਨ੍ਹਾਂ ਨੇ ਝੁਠਲਾਇਆ ਜ਼ੁਲਮ ਅਤੇ ਹੰਕਾਰ ਦੇ (ਕਾਰਨ), ਹਾਲਾਂਕਿ ਉਨ੍ਹਾਂ ਦੇ ਦਿਲਾਂ ਨੇ ਇਸ ਨੂੰ ਮੰਨ ਲਿਆ ਸੀ। ਇਸ ਲਈ ਦੇਖੋ ਵਿਗਾੜ ਕਰਨ ਵਾਲਿਆਂ ਦਾ ਕਿਹੋ ਜਿਹਾ ਸ਼ੁਰਾ ਹਾਲ ਹੋਇਆ।
15ਅਤੇ ਅਸੀਂ ਦਾਉਂਦ ਅਤੇ ਸੁਲੇਮਾਨ ਨੂੰ ਗਿਆਨ ਪ੍ਰਦਾਨ ਕੀਤਾ ਅਤੇ ਉਨ੍ਹਾਂ ਦੋਵਾਂ ਨੇ ਆਖਿਆ ਸ਼ੁਕਰ ਹੈ ਅੱਲਾਹ ਦਾ, ਜਿਸ ਨੇ ਸਾਨੂੰ ਬਹੁਤ ਸਾਰੇ ਈਮਾਨ ਵਾਲੇ ਬੰਦਿਆਂ ਤੇ ਸ੍ਰੇਸ਼ਟਤਾ ਬਖਸ਼ੀ।
16ਅਤੇ ਫਾਉਦ ਦਾ ਵਾਰਿਸ ਸੁਲੇਮਾਨ ਹੋਇਆ। ਅਤੇ ਆਖਿਆ ਕਿ ਹੇ ਲੋਕੋਂ, ਸਾਨੂੰ ਪੰਛੀਆਂ ਦੀ ਬੋਲੀ ਸਿਖਾਈ ਗਈ ਹੈ। ਅਤੇ ਸਾਨੂੰ ਹਰ ਤਰ੍ਹਾਂ ਦੀ ਵਸਤੂ ਦਿੱਤੀ ਗਈ ਹੈ। ਬੇਸ਼ੱਕ ਇਹ ਵੱਡੀ ਕਿਰਪਾ ਹੈ।
17ਅਤੇ ਸੁਲੇਮਾਨ ਦੇ ਲਈ ਉਸ ਦੀ ਫ਼ੌਜ ਇਕੱਠੀ ਕੀਤੀ ਗਈ, ਜਿੰਨ, ਮਨੁੱਖ ਅਤੇ ਪੰਛੀ, ਫਿਰ ਉਨ੍ਹਾਂ ਦੇ ਦਲ ਬਣਾਏ ਜਾਣੇ ਸਨ।
18ਇਥੋਂ ਤੱਕ ਕਿ ਜਦੋਂ ਉਹ ਕੀੜੀਆਂ ਦੇ ਮੈਦਾਨ ਤੇ ਪਹੁੰਚੇ, ਤਾਂ ਇੱਕ ਕੀੜੀ ਨੇ ਆਖਿਆ, ਹੇ ਕੀੜੀਓ ! ਆਪਣੀਆਂ ਖੁੱਡਾਂ ਵਿਚ ਵੜ ਜਾਉ, ਕਿਤੇ ਸੁਲੇਮਾਨ ਅਲੈ ਅਤੇ ਉਸ ਦੀ ਫ਼ੌਜ ਤੁਹਾਨੂੰ ਮਿੱਧ ਨਾ ਦੇਣ ਅਤੇ ਉਨ੍ਹਾਂ ਨੂੰ ਇਸ ਦਾ ਪਤਾ ਵੀ ਨਹੀਂ ਹੋਣਾ।
19ਫਿਰ ਸੁਲੇਮਾਨ ਉਨ੍ਹਾਂ ਦੀ ਗੱਲ ਤੇ ਹੱਸ ਪਿਆ ਅਤੇ ਆਖਿਆ, ਹੇ ਮੇਰੇ ਰੱਬ! ਮੈਨੂੰ ਤਾਕਤ ਬਖਸ਼ ਕਿ ਮੈਂ ਤੇਰੀ ਕਿਰਪਾ ਲਈ ਅਹਿਸਾਨ ਪ੍ਰਗਟ ਕਰ ਸਕਾਂ, ਜਿਹੜੀ ਤੁਸੀਂ ਮੇਰੇ ਅਤੇ ਮੇਰੇ ਮਾਤਾ ਪਿਤਾ ਤੇ ਕੀਤੀ ਹੈ। ਅਤੇ ਮੈਂ ਚੰਗੇ ਕਰਮ ਕਰਾਂ ਜਿਹੜੇ ਤੁਹਾਨੂੰ ਪਸੰਦ ਹੋਣ। ਅਤੇ ਆਪਣੀ ਕਿਰਪਾ ਨਾਲ ਤੁਸੀਂ' ਮੈਨੂੰ ਆਪਣੇ ਨੇਕ ਬੰਦਿਆਂ ਵਿਚ ਸ਼ਾਮਿਲ ਕਰ ਦਿਉ।
20ਅਤੇ ਸੁਲੇਮਾਨ ਨੇ ਪੰਛੀਆਂ ਦੀ ਪੜਤਾਲ ਕੀਤੀ ਤਾਂ ਕਿਹਾ, ਕਿ ਕੀ ਗੱਲ ਹੈ ਕਿ ਮੈਂ ਹੁਦ ਹੁਦ (ਚੱਕੀਰਾਹਾ) ਨੂੰ ਨਹੀਂ ਦੇਖ ਰਿਹਾ ਹਾਂ।
21ਕੀ ਉਹ ਕਿਤੇ ਛ੍ਰਪ ਗਿਆ ਹੈ। ਮੈਂ' ਉਸ ਨੂੰ ਸਖ਼ਤ ਸਜ਼ਾ ਦੇਵਾਂਗਾ। ਜਾਂ ਉਸ ਦੀ ਹੱਤਿਆ ਕਰ ਦੇਵਾਂਗਾ, ਜਾਂ ਮੇਰੇ ਸਾਹਮਣੇ ਉਹ ਕੋਈ ਢੂਕਵੀ' ਦਲੀਲ ਲਿਆਵੇ।
22ਜ਼ਿਆਦਾ ਸਮਾਂ ਨਹੀਂ ਬੀਤਿਆ ਕਿ ਉਸ ਨੇ ਆ ਕੇ ਆਖਿਆ, ਕਿ ਮੈਂ ਇੱਕ ਚੀਜ਼ ਦੀ ਖ਼ਬਰ ਲਿਆਇਆ ਹਾਂ। ਜਿਸ ਦਾ ਪਤਾ ਤੁਹਾਨੂੰ ਨਹੀਂ ਸੀ। ਅਤੇ ਮੈ' ਸਬਾ ਨਾਮੀ ਦੇਸ਼ ਤੋਂ ਇੱਕ ਭਰੋਸੇ ਯੋਗ ਖ਼ਬਰ ਲੈ ਕੇ ਆਇਆਂ ਹਾਂ।
23ਮੈਂ ਦੇਖਿਆ ਕਿ ਇੱਕ ਔਰਤ ਉਨ੍ਹਾਂ ਉੱਪਰ ਰਾਜ ਕਰਦੀ ਹੈ, ਅਤੇ ਉਸ ਨੂੰ ਸਾਰੀਆਂ ਚੀਜ਼ਾਂ ਮਿਲੀਆਂ ਹਨ। ਉਸ ਦਾ ਇੱਕ ਵੱਡਾ ਸਿੰਘਾਸਨ ਹੈ।
24ਮੈ' ਉਸ ਨੂੰ ਅਤੇ ਉਸ ਵੀ ਕੌਮ ਨੂੰ ਵੇਖਿਆ ਕਿ ਉਹ ਅੱਲਾਹ ਨੂੰ ਛੱਡ ਕੇ ਸੂਰਜ ਨੂੰ ਸਿਜਦਾ ਕਰਦੇ ਹਨ। ਅਤੇ ਸ਼ੈਤਾਨ ਨੇ ਉਨ੍ਹਾਂ ਦੇ ਕੰਮ ਸਜਾ ਸਵਾਰ ਦਿੱਤੇ ਹਨ। ਫਿਰ ਉਨ੍ਹਾਂ ਨੂੰ ਰਾਹ ਤੋਂ ਰੋਕ ਦਿੱਤਾ। ਇਸ ਲਈ ਉਹ ਰਾਹ ਨਹੀਂ ਪਾਉਂਦੇ।
25ਕਿ ਉਹ ਅੱਲਾਹ ਨੂੰ ਸਿਜਦਾ ਨਾ ਕਰਨ ਜਿਹੜਾ ਆਕਾਸ਼ਾਂ ਅਤੇ ਧਰਤੀ ਦੀਆਂ ਗੁਪਤ ਚੀਜ਼ਾਂ ਨੂੰ ਕੱਢਦਾ ਅਤੇ ਉਹ ਸਭ ਗੱਲਾਂ ਨੂੰ ਜਾਣਦਾ ਹੈ। ਜਿਹੜਾ ਕੁਝ ਤੁਸੀਂ ਛਿਪਾਉਂਦੇ ਹੋ ਅਤੇ ਜਿਹੜਾ ਕੁਝ ਤੁਸੀਂ ਪ੍ਰਗਟ ਕਰਦੇ ਹੋ।
26ਅੱਲਾਹ ਤੋਂ ਬਿਨਾ ਕੋਈ ਪੂਜਣ ਯੋਗ ਨਹੀਂ, ਉਹ ਹੀ ਸਾਰੀ ਦੁਨੀਆਂ ਦਾ ਮਾਲਕ ਹੈ।
27ਸੁਲੇਮਾਨ ਨੇ ਆਖਿਆ, ਕਿ ਅਸੀਂ ਦੇਖਾਂਗੇ ਕਿ ਤੁਸੀਂ ਸੱਚ ਆਖਿਆ ਜਾਂ ਝੁਠ ਕਹਿਣ ਵਾਲਿਆਂ ਵਿਚੋਂ' ਹੋ।
28ਇਹ ਮੇਰੀ ਚਿੱਠੀ ਲੈ ਕੇ ਜਾਉ, ਫਿਰ ਇਸ ਨੂੰ ਉਨ੍ਹਾਂ ਲੋਕਾਂ ਵੱਲ ਦੇ ਦੇਉ। ਫਿਰ ਉਨ੍ਹਾਂ ਤੋਂ ਹੱਟ ਜਾਣਾ, ਫਿਰ ਵੇਖਣਾ ਕਿ ਉਹ ਇਸ ਦਾ ਕੀ ਉੱਤਰ ਦਿੰਦੇ ਹਨ।
29ਸਬਾ ਦੀ ਰਾਣੀ ਨੇ ਆਖਿਆ ਕਿ ਹੇ ਦਰਬਾਰ ਵਾਲਿਓ! ਮੇਰੇ ਵੱਲ ਇੱਕ ਮਹੱਤਵਪੂਰਨ ਚਿੱਠੀ ਆਈ ਹੈ।
30ਉਹ ਸੁਲੇਮਾਨ ਵੱਲੋਂ ਹੈ ਅਤੇ ਉਸ ਦਾ ਆਰੰਭ ਅੱਲਾਹ ਦੇ ਨਾਮ ਨਾਲ ਹੈ, ਜਿਹੜਾ ਬੇਹੱਦ ਰਹਿਮਤ ਵਾਲਾ ਅਤੇ ਕਿਰਪਾਲੂ ਹੈ।
31ਕਿ ਤੁਸੀਂ ਮੇਰੇ ਮੁਕਾਬਲੇ ਵਿਰੋਧ ਨਾ ਕਰੋ ਅਤੇ ਅਗਿਆ ਕਾਰੀ ਬਣ ਕੇ ਮੇਰੇ ਕੋਲ ਆ ਜਾਉਂ।
32ਰਾਣੀ ਨੇ ਆਖਿਆ, ਕਿ ਹੇ ਦੁਰਬਾਰੀਓ ! ਇਸ ਸਬੰਧ ਵਿਚ ਮੈਨੂੰ ਸਲਾਹ ਦੇਵੇਂ। ਮੈਂ' ਕਿਸੇ ਮਾਮਲੇ ਦਾ ਫੈਸਲਾ ਨਹੀਂ ਕਰਦੀ, ਜਦੋਂ ਤੱਕ ਤੁਸੀਂ ਲੋਕ ਹਾਜ਼ਿਰ ਨਾ ਹੋਵੋ।
33ਉਨ੍ਹਾਂ ਨੇ ਆਖਿਆ, ਅਸੀਂ ਲੋਕ ਤਾਕਤਵਰ ਹਾਂ ਅਤੇ ਅਸੀਂ ਬਹੁਤ ਭਾਰੀ ਜੰਗਜ਼ੂ ਹਾਂ ਅਤੇ ਯੁੱਧ ਕਰਨ ਦੀ ਸਮਰੱਥਾ ਪ੍ਰਾਪਤ ਹੈ ਅਤੇ ਫੈਸਲਾ ਤੁਹਾਡੇ ਹੱਥ ਵਿਚ ਹੈ। ਇਸ ਲਈ ਤੁਸੀਂ ਦੇਖ ਲਵੋ ਕਿ ਤੁਸੀਂ ਕੀ ਹੁਕਮ ਦਿੰਦੇ ਹੋ।
34ਰਾਣੀ ਨੇ ਆਖਿਆ ਕਿ ਰਾਜਾ ਲੋਕ ਜਦੋਂ ਉਸ (ਸ਼ਹਿਰ) ਦੇ ਪਤਵੰਤਿਆਂ ਨੂੰ ਬੇ-ਇੱਜ਼ਤ ਕਰ ਦਿੰਦੇ ਹਨ। ਅਤੇ ਇਹ ਲੋਕ ਹੀ ਕਰਨਗੇ।
35ਅਤੇ ਮੈ' ਉਨ੍ਹਾਂ ਵੱਲ ਇੱਕ ਤੋਹਫਾ ਭੇਜਦੀ ਹਾਂ, ਫਿਰ ਦੇਖਦੇ ਹਾਂ ਕਿ ਦੂਤ ਕੀ ਉੱਤਰ ਲਿਆਉਂਦੇ ਹਨ।
36ਫਿਰ ਜਦੋਂ ਦੂਤ ਸੁਲੇਮਾਨ ਦੇ ਕੋਲ ਆਏ, ਉਸ ਨੇ ਕਿਹਾ ਕਿ ਤੁਸੀਂ ਲੋਕ ਧਨ ਦੌਲਤ ਨਾਲ ਮੇਰੀ ਸਹਾਇਤਾ ਕਰਨਾ ਚਾਹੁੰਦੇ ਹੋ। ਅੱਲਾਹ ਨੇ ਜਿਹੜਾ ਕੂਝ ਮੈਨੂੰ ਦਿੱਤਾ ਹੈ, ਉਹ ਇਸ ਤੋਂ ਉੱਤਮ ਹੈ, ਜਿਹੜਾ ਉਸ ਨੇ ਤੁਹਾਨੂੰ ਦਿੱਤਾ। ਸਗੋਂ ਤੁਸੀਂ ਹੀ ਆਪਣਿਆਂ ਤੋਹਫਿਆਂ ਤੋਂ ਪ੍ਰਸੰਨ ਹੋਵੋ।
37ਉਨ੍ਹਾਂ ਦੇ ਕੋਲ ਵਾਪਿਸ ਜਾਵੋ। ਅਸੀਂ ਅਜਿਹੀਆਂ ਫੋਜਾਂ ਲੈ ਕੇ ਆਵਾਂਗੇ, ਜਿਨ੍ਹਾਂ ਦਾ ਸਾਹਮਣਾ ਉਹ ਨਹੀਂ ਕਰ ਸਕਣਗੇ। ਅਤੇ ਅਸੀਂ ਉਨ੍ਹਾਂ ਨੂੰ ਬੇ-ਇੱਜ਼ਤ ਕਰਕੇ ਉਥੋਂ ਕੱਢ ਦੇਵਾਂਗੇ। ਅਤੇ ਉਹ ਰੁਲਦੇ ਰਹਿਣਗੇ।
38ਸੁਲੇਮਾਨ ਨੇ ਆਖਿਆ ਕਿ ਹੇ ਦਰਬਾਰ ਵਾਲਿਓ! ਤੁਹਾਡੇ ਵਿਚੋਂ ਕੌਣ ਉਸ ਦਾ ਸਿੰਘਾਸਣ ਮੇਰੇ ਕੌਲ ਲੈ ਕੇ ਆਉਂਦਾ ਹੈ, ਇਸ ਤੋਂ ਪਹਿਲਾਂ ਕਿ ਉਹ ਲੋਕ ਆਗਿਆਕਾਰੀ ਬਣ ਕੇ ਮੇਰੇ ਕੋਲ ਆਉਣ।
39ਜਿੰਨਾਂ ਵਿਚੋਂ ਇੱਕ ਦੇਵ ਆਪਣੇ ਸਥਾਨ ਤੋਂ ਉੱਠੋ, ਅਤੇ ਮੈਂ ਇਸ ਦੀ ਤਾਕਤ ਰੱਖਦਾਂ ਹਾਂ, ਅਤੇ ਭਰੋਸੇ ਯੋਗ ਹਾਂ।
40ਜਿਸਦੇ ਕੋਲ ਕਿਤਾਬ ਦਾ ਇੱਕ ਗਿਆਨ ਸੀ, ਉਸ ਨੇ ਆਖਿਆ ਮੈਂ ਤੁਹਾਡੇ ਪਲਕ ਝਪਕਣ ਤੋਂ ਪਹਿਲਾਂ ਉਸ ਨੂੰ ਲਿਆ ਦੇਵਾਂਗਾ। ਫਿਰ ਜਦੋਂ ਉਸ ਨੇ ਸਿੰਘਾਸਣ ਨੂੰ ਆਪਣੇ ਕੋਲ ਰੱਖਿਆ ਦੇਖਿਆ ਤਾਂ ਉਸ ਨੇ ਆਖਿਆ, ਇਹ ਮੇਰੇ ਰੱਬ ਦੀ ਕਿਰਪਾ ਹੈ। ਤਾਂ ਕਿ ਉਹ ਮੈਨੂੰ ਪਰਖੇ ਕਿ ਮੈਂ' ਸ਼ੁਕਰ ਕਰਦਾ ਹਾਂ ਜਾਂ ਨਾ ਸ਼ੁਕਰਾਂ ਹਾਂ। ਜਿਹੜਾ ਬੰਦਾ ਸ਼ੁਕਰ ਕਰਦਾ ਹੈ ਤਾਂ ਉਹ ਆਪਣੇ ਲਈ ਹੀ ਸ਼ੁਕਰ ਕਰਦਾ ਹੈ, ਅਤੇ ਜੋ ਨਾ ਸ਼ੁਕਰੀ ਕਰਦਾ ਹੈ, ਤਾਂ ਮੇਰਾ ਰੱਬ ਬੇ-ਪ੍ਰਵਾਹ ਅਤੇ ਕਰਮ ਕਰਨ ਵਾਲਾ ਹੈ।
41ਸੁਲੇਮਾਨ ਨੇ ਆਖਿਆ ਕਿ ਉਸ ਦੇ ਸਿੰਘਾਸਣ ਦਾ ਰੂਪ ਬਦਲ ਦੇਵੋ। ਦੇਖੋ, ਉਹ ਸਮਝਦੀ ਹੈ, ਜਾਂ ਉਨ੍ਹਾਂ ਲੋਕਾਂ ਵਿਚੋਂ ਹੋ ਜਾਂਦੀ ਹੈ, ਜਿਨ੍ਹਾਂ ਨੂੰ ਸਮਝ ਨਹੀਂ
42ਇਸ ਲਈ ਜਦੋਂ ਉਹ ਆਈ ਤਾਂ ਕਿਹਾ ਗਿਆ ਕੀ ਤੁਹਾਡਾ ਸਿੰਘਾਸਣ ਅਜਿਹਾ ਹੀ ਹੈ। ਉਸ ਨੇ ਆਖਿਆ ਜਿਵੇਂ ਕਿ ਉਹ ਹੀ ਹੈ ਅਤੇ ਸਾਨੂੰ ਇਸ ਤੋਂ ਪਹਿਲਾ ਹੀ ਪਤਾ ਲੱਗ ਚੁੱਕਾ ਸੀ। ਅਤੇ ਅਸੀਂ ਆਗਿਆਕਾਰੀਆਂ ਵਿਚੋਂ ਸੀ।
43ਅਤੇ ਉਸ ਨੂੰ ਉਨ੍ਹਾਂ ਚੀਜ਼ਾਂ ਨੇ ਰੋਕ ਰੱਖਿਆ ਸੀ, ਜਿਨ੍ਹਾ ਨੂੰ ਉਹ ਅੱਲਾਹ ਤੋਂ ਬਿਨਾ ਪੂਜਦੀ ਸੀ। ਉਹ ਕੁਫ਼ਰ ਕਰਨ ਵਾਲਿਆਂ ਵਿਚੋਂ ਸੀ।
44ਉਸ ਨੂੰ ਕਿਹਾ ਗਿਆ ਕਿ ਮਹਿਲ ਵਿਚ ਪ੍ਰਵੇਸ਼ ਕਰੋ। ਅਤੇ ਜਦੋਂ ਉਸ ਨੇ ਉਸ ਨੂੰ ਦੇਖਿਆ ਤਾਂ ਉਸਨੇ ਸਮਝਿਆ ਕਿ ਪਾਣੀ ਡੂੰਘਾ ਹੈ ਅਤੇ ਉਸ ਨੇ ਆਪਣੀਆਂ ਦੋਵੇਂ ਪਿਜਣੀਆਂ ਨੰਗੀਆਂ ਕਰ ਲਈਆਂ। ਸੁਲੇਮਾਨ ਨੇ ਆਖਿਆ, ਕਿ ਇਹ ਤਾਂ ਇੱਕ ਮਹਿਲ ਹੈ ਜਿਹੜਾ ਕੰਚ ਤੋਂ ਬਣਾਇਆ ਗਿਆ ਹੈ। ਉਸ ਨੇ ਆਖਿਆ ਕਿ ਹੇ ਮੇਰੇ ਰੱਬ, ਮੈਂ ਆਪਣੇ ਆਪ ਉੱਪਰ ਬੜਾ ਜ਼ੁਲਮ ਕੀਤਾ ਹੈ। ਅਤੇ ਮੈਂ ਸੁਲੇਮਾਨ ਦੇ ਨਾਲ ਹੋ ਕੇ ਸਾਰੇ ਜਗਤ ਦੇ ਪਾਲਣਹਾਰ ਉੱਪਰ ਈਮਾਨ ਲਿਆਈ ਹਾਂ।
45ਅਤੇ ਅਸੀਂ ਸਮੂਦ ਵੱਲ ਉਸ ਦੇ ਭਰਾ ਸਾਲੇਹ ਨੂੰ ਭੇਜਿਆ, ਕਿ ਅੱਲਾਹ ਦੀ ਬੰਦਗੀ ਕਰੋ। ਫਿਰ ਉਂਹ ਦੋ ਧੜੇ ਬਣ ਕੇ ਆਪਿਸ ਵਿਚ ਲੜਨ ਲੱਗ ਪਏ।
46ਉਸ ਨੇ ਆਖਿਆ ਕਿ ਹੇ ਮੇਰੀ ਕੌਮ ਦੇ ਲੋਕੋ ! ਤੁਸੀ' ਚੰਗਿਆਈ ਤੋਂ ਜ਼ਿਆਦਾ ਬੁਰਾਈ ਲਈ ਕਿਉਂ ਕਾਹਲੀ ਕਰ ਰਹੇ ਹੋ। ਤੁਸੀਂ ਅੱਲਾਹ ਤੋਂ ਮੁਆਫ਼ੀ ਕਿਉ' ਨਹੀਂ ਮੰਗਦੇ ਕਿ ਤੁਹਾਡੇ ਤੇ ਰਹਿਮ ਕੀਤਾ ਜਾਵੇ।
47ਉਨ੍ਹਾਂ ਨੇ ਆਖਿਆ, ਕਿ ਅਸੀਂ ਤਾਂ ਤੁਹਾਨੂੰ ਅਤੇ ਤੁਹਾਡੇ ਨਾਲ ਵਾਲਿਆਂ ਨੂੰ ਅਸੁੱਭ ਸਮਝਦੇ ਹਾਂ। ਉਸ ਨੇ ਆਖਿਆ ਕਿ ਤੁਹਾਡਾ ਮਾੜਾ ਭਾਗ ਅੱਲਾਹ ਦੇ ਕੋਲ ਹੈ। ਸਗੋਂ ਤੁਸੀਂ ਤਾਂ ਪਰਖੇ ਜਾ ਰਹੇ ਹੋ।
48ਅਤੇ ਸ਼ਹਿਰ ਵਿਚ ਨੌਂ ਵਿਆਕਤੀ ਸਨ, ਜਿਹੜੇ ਧਰਤੀ ਤੇ ਵਿਗਾੜ ਕਰਦੇ ਸਨ ਅਤੇ ਉਹ ਸੁਧਾਰ ਦਾ ਕਾਰਜ ਨਹੀਂ ਕਰਦੇ ਸਨ।
49ਉਨ੍ਹਾਂ ਨੇ ਆਖਿਆ, ਕਿ ਤੁਸੀਂ ਲੋਕ ਅੱਲਾਹ ਦੀ ਸਹੁੰ ਖਾਉ ਕਿ ਅਸੀਂ ਉਸਨੂੰ ਅਤੇ ਉਸ ਦੇ ਲੋਕਾਂ ਨੂੰ ਹੌਲੀ ਜਿਹੇ ਹਲਾਕ ਕਰ ਦੇਵਾਂਗੇ। ਫਿਰ ਉਸ ਦੇ ਵਾਰਿਸਾਂ ਨੂੰ ਆਖ ਦੇਵਾਂਗੇ ਕਿ ਅਸੀਂ ਇਸ ਦੇ ਘਰ ਵਾਲਿਆਂ ਦੀ ਮੌਤ ਦੇ ਸਮੇ ਹਾਜ਼ਿਰ ਨਹੀਂ ਸੀ। ਅਤੇ ਬੇਸ਼ੱਕ ਅਸੀਂ ਸੱਚੇ ਹਾਂ।
50ਅਤੇ ਉਨ੍ਹਾਂ ਨੇ ਇੱਕ ਚਾਲ ਚੱਲੀ ਅਤੇ ਅਸੀਂ ਵੀ ਇੱਕ ਚਾਲ ਸੋਚੀ ਅਤੇ ਉਨ੍ਹਾਂ ਨੂੰ ਪਤਾ ਹੀ ਨਾ ਲੱਗਿਆ।
51ਫਿਰ ਦੇਖੋ ਕਿਹੋਂ ਜਿਹਾ ਸਿੱਟਾ ਨਿਕਲਿਆ ਉਨ੍ਹਾਂ ਦੀ ਕੀਤੀ ਗਈ ਚਾਲ ਦਾ। ਅਸੀਂ ਉਸ ਨੂੰ ਅਤੇ ਉਸ ਦੀ ਪੂਰੀ ਕੌਮ ਨੂੰ ਖ਼ਤਮ ਕਰ ਦਿੱਤਾ।
52ਅਤੇ ਇਹ ਹਨ ਉਨ੍ਹਾਂ ਦੇ ਵੀਰਾਨ ਖੰਡਰ ਬਣੇ ਘਰ, ਉਨ੍ਹਾਂ ਦੇ ਕੀਤੇ ਜ਼ੁਲਮਾਂ ਤੇ ਕਾਰਨ। ਬੇਸ਼ੱਕ ਉਸ ਵਿਚ`ਸਿੱਖਿਆ ਹੈ ਉਨ੍ਹਾਂ ਲੋਕਾਂ ਲਈ ਜਿਹੜੇ ਸਮਝਣ।
53ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਬਚਾ ਲਿਆ ਜਿਹੜੇ ਈਮਾਨ ਲਿਆਏ ਅਤੇ ਜਿਹੜੇ ਡਰਦੇ ਸਨ।
54ਅਤੇ ਲੂਤ ਨੂੰ (ਯਾਦ ਕਰੋ) ਜਦੋਂ ਉਸ ਨੇ (ਲੂਤ ਨੇ) ਆਪਣੀ ਕੌਮ ਨੂੰ ਆਖਿਆ, ਕੀ ਤੁਸੀਂ ਅਸ਼ਲੀਲਤਾ (ਪ੍ਰਗਟ) ਕਰਦੇ ਹੋ, ਅਤੇ ਤੁਸੀਂ ਵੇਖਦੇ ਹੋ।
55ਕੀ ਤੁਸੀਂ ਔਰਤਾਂ ਨੂੰ ਛੱਡ ਕੇ ਆਦਮੀਆਂ ਦੇ ਨਾਲ ਵਾਸ਼ਨਾ ਤ੍ਰਿਪਤੀ ਕਰਦੇ ਹੋ। ਸਗੋਂ ਤੁਸੀਂ ਲੋਕ ਨਾ ਸਮਝ ਹੋ।
56ਫਿਰ ਉਸ ਦੀ ਕੌਮ ਵਾਲਿਆਂ ਦਾ ਉੱਤਰ ਇਸ ਤੋਂ ਬਿਨਾ ਕੁਝ ਨਹੀਂ ਸੀ_ਕਿ ਉਨ੍ਹਾਂ ਨੇ ਆਖਿਆ ਲੂਤ ਦੇ ਪਰਿਵਾਰ ਵਾਲਿਆਂ ਨੂੰ ਸ਼ਹਿਰ ਵਿਚੋਂ ਕੱਢ ਦੇਵੋ, ਇਹ ਲੋਕ ਬਹੁਤ ਪਾਕ ਬਣਦੇ ਹਨ।
57ਫਿਰ ਅਸੀਂ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਬਚਾ ਲਿਆ, ਬਿਨਾ ਉਸ ਦੀ ਪਤਨੀ ਦੇ ਜਿਸ ਦਾ ਪਿੱਛੇ ਰਹਿ ਜਾਣਾ ਅਸੀਂ ਨਿਸ਼ਚਿਤ ਕਰ ਦਿੱਤਾ ਸੀ।
58ਅਤੇ ਅਸੀਂ ਉਨ੍ਹਾਂ ਉੱਪਰ ਇੱਕ ਭਿਆਨਕ ਬਰਸਾਤ ਕੀਤੀ। ਫਿਰ(ਉਹ) ਉਨ੍ਹਾਂ ਉੱਪਰ ਕਿਹੋਂ ਜਿਹੀ ਬੁਰੀ ਵਰਖਾ ਸੀ। ਜਿਨ੍ਹਾ ਨੂੰ ਖ਼ਬਰਦਾਰ ਕੀਤਾ ਜਾ ਚੁੱਕਾ ਸੀ।
59ਆਖੋ, ਪ੍ਰਸੰਸਾ ਹੈ ਅੱਲਾਹ ਲਈ ਅਤੇ ਸਲਾਮ ਹੈ ਉਸ ਦੇ ਉਨ੍ਹਾਂ ਬੰਦਿਆਂ ਤੇ ਜਿਨ੍ਹਾ ਨੂੰ ਉਸ ਨੇ ਜੁਣਿਆ। ਕੀ ਅੱਲਾਹ ਬਿਹਤਰ ਹੈ ਜਾਂ ਉਹ ਜਿਨ੍ਹਾ ਨੂੰ ਉਹ ਸ਼ਰੀਕ ਠਹਿਰਾਉਂਦੇ ਹਨ।
60ਭਲਾ ਉਹ ਕੌਣ ਹੈ ਜਿਸਨੇ ਆਕਾਸ਼ਾਂ ਅਤੇ ਧਰਤੀ ਨੂੰ ਪੈਦਾ ਕੀਤਾ ਅਤੇ ਤੁਹਾਡੇ ਲਈ ਆਕਾਸ਼ਾਂ ਵਿਚੋਂ ਮੀਂਹ ਵਰਸਾਇਆ ਫਿਰ ਅਸੀ ਉਸ ਤੋਂ ਹਰੇ ਭਰੇ ਬਾਗ਼ ਪੈਦਾ ਕੀਤੇ। ਤੁਹਾਡੇ ਵੱਸ ਵਿਚ ਨਹੀਂ ਸੀ ਕਿ ਤੁਸੀਂ ਉਨ੍ਹਾਂ ਰੁੱਖਾਂ ਨੂੰ ਉਗਾ ਸਕਦੇ। ਕੀ ਅੱਲਾਹ ਦੇ ਬਰਾਬਰ ਕੋਈ ਹੋਰ ਪੂਜਣਯੋਗ ਹੈ। (ਨਹੀਂ) ਸਗੋਂ ਇਹ ਰਾਹ ਤੋਂ ਭਟਕਣ ਵਾਲੇ ਲੋਕ ਹਨ।
61ਭਲਾਂ ਕਿਸ ਨੇ ਧਰਤੀ ਨੂੰ ਠਹਿਰਣ ਯੋਗ ਬਣਾਇਆ ਅਤੇ ਉਸ ਦੇ ਵਿਚਕਾਰ ਨਦੀਆਂ ਪੈਦਾ ਕੀਤੀਆਂ। ਅਤੇ ਇਸ ਲਈ ਉਸ ਨੇ ਪਹਾੜ ਬਣਾਏ। ਅਤੇ ਸਮੁੰਦਰਾਂ ਦੇ ਵਿਚਕਾਰ ਪਰਦਾ ਪਾ ਦਿੱਤਾ। ਕੀ ਅੱਲਾਹ ਦੇ ਬਰਾਬਰ ਕੌਈ ਹੋਰ ਪੂਜਣ ਯੋਗ ਹੈ। (ਨਹੀਂ) ਸਗੋਂ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ।
62ਕੌਣ ਹੈ, ਜਿਹੜਾ ਲਾਜਾਰਾਂ ਦੀ ਪੁਕਾਰ ਨੂੰ ਸੁਣਦਾ ਹੈ ਅਤੇ ਉਸ ਦੇ ਦੁੱਖ ਨੂੰ ਦੂਰ ਕਰ ਦਿੰਦਾਂ ਹੈ। ਅਤੇ ਤੁਹਾਨੂੰ ਧਰਤੀ ਦਾ ਵਾਰਿਸ ਬਣਾਉਂਦਾ ਹੈ। ਕੀ ਅੱਲਾਹ ਤੋਂ ਬਿਨਾ ਕੋਈ ਹੋਰ ਪੂਜਣ ਯੋਗ ਹੈ, (ਨਹੀਂ) ਤੁਸੀਂ ਬਹੁਤ ਘੱਟ ਉਪਦੇਸ਼ ਤੇ ਧਿਆਨ ਕੇਂਦਰਿਤ ਕਰਦੇ ਹੋ।
63ਕੌਣ ਹੈ ਜਿਹੜਾ ਤੁਹਾਨੂੰ ਜੰਗਲ ਅਤੇ ਦਰਿਆਵਾਂ ਦੇ ਹਨੇਰਿਆਂ ਵਿਚ ਰਾਹ ਦਿਖਾਉਂਦਾ ਹੈ। ਅਤੇ ਕੌਣ ਹੈ ਜਿਹੜਾ ਆਪਣੀ ਦਿਆਲਤਾ ਤੋਂ ਪਹਿਲਾਂ ਹਵਾਵਾਂ ਨੂੰ ਖੁਸ਼ਖਬਰੀ ਬਣਾ ਕੇ ਭੇਜਦਾ ਹੈ। ਕੀ ਅੱਲਾਹ ਦੇ ਬਰਾਬਰ ਕੋਈ ਹੋਰ ਪੂਜਣ ਯੋਗ ਹੈ, ਅੱਲਾਹ, ਉਸ ਤੋਂ ਬਹੁਤ ਸ੍ਰੇਸ਼ਟ ਹੈ, ਜਿਸ ਨੂੰ ਉਹ ਪੂਜਣਯੋਗ ਮੰਨਦੇ ਹਨ।
64ਕੌਣ ਹੈ ਜਿਹੜਾ ਧਰਤੀ ਦਾ ਆਰੰਭ ਕਰਦਾ ਹੈ। ਅਤੇ ਫਿਰ ਉਸ ਦੀ ਪੂਨਰ ਸਿਰਜਣਾ ਕਰਦਾ ਹੈ। ਅਤੇ ਕੌਣ ਹੈ ਜਿਹੜਾ ਤੁਹਾਨੂੰ ਆਕਾਸ਼ ਅਤੇ ਧਰਤੀ ਵਿਚ ਰਿਜ਼ਕ ਪ੍ਰਦਾਨ ਕਰਦਾ ਹੈ। ਕੀ ਅੱਲਾਹ ਦੇ ਬਰਾਬਰ ਕੋਈ ਹੋਰ ਪੂਜਣ ਯੋਗ ਹੈ। (ਨਹੀਂ) ਆਖੋ ਕਿ ਆਪਣੀ ਦਲੀਲ ਲੈ ਕੇ ਆਉ, ਜੇਕਰ ਤੁਸੀਂ ਸੱਚੇ ਹੋ।
65ਆਖੋ, ਕਿ ਅੱਲਾਹ ਤੋਂ ਬਿਨਾਂ ਆਕਾਸ਼ਾਂ ਅਤੇ ਧਰਤੀ ਵਿਚ ਗੁਹਜ (ਗੁਪਤ) ਦਾ ਗਿਆਨ ਕੋਈ ਨਹੀਂ ਰਖਦਾ। ਅਤੇ ਉਹ ਨਹੀ ਸਮਝਦੇ ਕਿ ਉਹ ਕਦੋਂ ਜੀਵਿਤ ਕੀਤੇ ਜਾਣਗੇ।
66ਸਗੋਂ ਪ੍ਰਲੋਕ ਦੇ ਸਬੰਧ ਵਿਚ ਉਨ੍ਹਾਂ ਦਾ ਗਿਆਨ ਉਲਝ ਗਿਆ ਹੈ। ਸਗੋਂ ਉਹ ਇਸ ਬਾਰੇ ਸ਼ੱਕ ਵਿਚ ਹਨ। ਬਲਕਿ ਇਹ ਉਸ ਤੋਂ ਅੰਨ੍ਹੇ ਹਨ।
67ਅਤੇ ਇਨਕਾਰ ਕਰਨ ਵਾਲਿਆਂ ਨੇ ਆਖਿਆ, ਕਿ ਜਦੋਂ ਅਸੀਂ ਅਤੇ ਸਾਡੇ ਪਿਉਂ-ਦਾਦੇ ਵੀ ਮਿੱਟੀ ਹੋ ਜਾਵਾਂਗੇ “ਤਾਂ ਕੀ ਅਸੀਂ ਧਰਤੀ ਵਿਚੋਂ (ਬਾਹਰ) ਕੱਢੇ ਜਾਵਾਂਗੇ।
68ਇਸ ਦਾ ਵਾਅਦਾ ਸਾਡੇ ਨਾਲ ਵੀ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਸਾਡੇ ਪਿਉ-ਦਾਦਿਆਂ ਨਾਲ ਵੀ। ਇਹ ਸਿਰਫ਼ ਪਿਛਲੇ (ਹੋਂ ਚੁੱਕਿਆਂ) ਦੀਆਂ ਕਹਾਣੀਆਂ ਹਨ।
69ਆਖੋ, ਕਿ ਧਰਤੀ ਤੇ ਤੁਰੋ ਫਿਰੋ, ਫਿਰ ਵੇਖੋ ਕਿ ਪਾਪੀਆਂ ਦਾ ਕੀ ਹਾਲ ਹੋਇਆ।
70ਅਤੇ ਉਨ੍ਹਾਂ ਲਈ ਦੁੱਖ ਨਾ ਕਰੋ ਅਤੇ ਨਾ ਹੀ ਦਿਲ ਛੋਟਾ ਕਰੋ, ਉਨ੍ਹਾਂ ਦੀਆਂ ਚਾਲਾਂ ਨਾਲ ਜਿਹੜੀਆਂ ਉਹ ਕਰ ਰਹੇ ਹਨ।
71ਅਤੇ ਉਹ ਆਖਦੇ ਹਨ, ਕਿ ਇਹ ਵਾਅਦਾ ਕਦੋਂ ਹੈ। (ਦੱਸੋ) ਜੇਕਰ ਤੁਸੀਂ ਸੱਚੇ ਹੋ।
72ਆਖੋ, ਕਿ ਜਿਸ ਚੀਜ਼ ਦੀ ਤੁਸੀਂ ਕਾਹਲੀ ਕਰ ਰਹੇ ਹੋ ਸ਼ਾਇਦ ਉਸ ਵਿਚੋਂ ਕੁਝ ਤੁਹਾਡੇ ਨੇੜੇ ਆ ਲੱਗਿਆ ਹੋਵੇ।
73ਅਤੇ ਬੇਸ਼ੱਕ ਤੁਹਾਡਾ ਰੱਬ ਲੋਕਾਂ ਉੱਤੇ ਬੜੀ ਕਿਰਪਾ ਕਰਨ ਵਾਲਾ ਹੈ, ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਸੁਕਰ ਅਦਾ ਨਹੀਂ ਕਰਦੇ।
74ਅਤੇ ਬੇਸ਼ੱਕ ਤੁਹਾਡਾ ਰੱਬ ਚੰਗੀ ਤਰਾਂ ਜਾਣਦਾ ਹੈ। ਜਿਹੜਾ ਉਨ੍ਹਾਂ ਦੇ ਦਿਲਾਂ ਵਿਚ ਲੁਕਿਆ ਹੋਇਆ ਹੈ ਅਤੇ ਜਿਸ ਨੂੰ ਉਹ ਪ੍ਰਗਟ ਕਰਦੇ ਹਨ।
75ਅਤੇ ਆਕਾਸ਼ਾਂ ਤੇ ਧਰਤੀ ਦੀ ਕੋਈ ਲੁਕੀ ਹੋਈ ਚੀਜ਼ ਨਹੀਂ, ਜਿਹੜੀ ਇਸ ਸਪੱਸ਼ਟ ਕਿਤਾਬ ਵਿਚ ਦਰਜ ਨਾ ਹੋਵੇ।
76ਬੇਸ਼ੱਕ ਇਹ ਕੁਰਆਨ ਇਸਰਾਈਲ ਦੀ ਔਲਾਦ ਉੱਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਸਪੱਸ਼ਟ ਕਰ ਰਿਹਾ ਹੈ। ਜਿਨ੍ਹਾਂ ਲਈ ਉਹ ਮੱਤਭੇਦ ਕਰਦੇ ਹਨ।
77ਅਤੇ ਉਹ ਹਦਾਇਤ ਤੇ ਰਹਿਮਤ ਹੈ, ਈਮਾਨ ਵਾਲਿਆਂ ਲਈ।
78ਬੇਸ਼ੱਕ ਤੁਹਾਡਾ ਰੱਬ ਆਪਣੇ ਹੁਕਮ ਦੇ ਰਾਹੀਂ ਉਨ੍ਹਾਂ ਵਿਚਕਾਰ ਫੈਸਲਾ ਕਰੇਗਾ, ਉਹ ਸ਼ਕਤੀਸ਼ਾਲੀ ਅਤੇ ਜਾਣਨ ਵਾਲਾ ਹੈ।
79ਇਸ ਲਈ ਅੱਲਾਹ ਤੇ ਭਰੋਸਾ ਕਰੋ, ਬੇਸ਼ੱਕ ਤੁਸੀਂ' ਪ੍ਰਤੱਖ ਤੋਰ ਤੇ ਸਚਾਈ ਦੇ ਰਾਹ ਤੇ ਹੋ।
80ਤੁਸੀਂ ਮੁਰਦਿਆਂ ਨੂੰ ਨਹੀਂ ਸੁਣਾ ਸਕਦੇ ਅਤੇ ਨਾ ਤੁਸੀਂ ਬੋਲਿਆਂ ਨੂੰ ਆਪਣੀ ਗੱਲ ਸੁਣਾ ਸਕਦੇ ਹੋ, ਜਦੋਂ ਕਿ ਉਹ ਮੂੰਹ ਫੇਰ ਕੇ ਚਲੇ ਜਾਣ।
81ਅਤੇ ਨਾ ਤੁਸੀਂ ਅੰਨ੍ਹਿਆਂ ਨੂੰ ਗੁੰਮਰਾਹੀ ਦੇ ਪੁੱਠੇ ਰਾਹ ਤੋਂ ਬਚਾ ਕੇ (ਚੰਗਾ) ਰਾਹ ਦਿਖਾਉਣ ਵਾਲੇ ਹੋ। ਤੁਸੀਂ ਸਿਰਫ਼ ਉਨ੍ਹਾਂ ਨੂੰ ਸੁਣਾ ਸਕਦੇ ਹੋ ਜਿਹੜੇ ਸਾਡੀਆਂ ਆਇਤਾਂ ਤੇ ਈਮਾਨ ਲਿਆਉਂਦੇ ਹਨ ਅਤੇ ਫਿਰ ਆਗਿਆਕਾਰੀ ਹੋ ਜਾਂਦੇ ਹਨ।
82ਅਤੇ ਜਦੋਂ ਉਨ੍ਹਾਂ ਤੇ ਇਹ ਗੱਲ ਆ ਪਵੇਗੀ ਤਾਂ ਅਸੀਂ ਉਨ੍ਹਾਂ ਲਈ ਧਰਤੀ ਤੋਂ ਇੱਕ ਜਾਨਵਰ (ਕਰੂਰ ਜੀਵ) ਕੱਢਾਂਗੇ, ਜਿਹਤਾਂ ਉਨ੍ਹਾਂ ਨਾਲ ਗੱਲ ਕਰੇਗਾ, ਕਿ ਲੋਕ ਸਾਡੀਆਂ ਆਇਤਾਂ ਉੱਤੇ ਵਿਸ਼ਵਾਸ਼ ਨਹੀਂ ਰਖਦੇ ਸੀ।
83ਅਤੇ ਜਿਸ ਦਿਨ ਅਸੀਂ' ਹਰੇਕ ਸੰਪਰਦਾ ਵਿਚੋਂ ਇੱਕ ਧੜਾ, ਉਨ੍ਹਾਂ ਲੋਕਾਂ ਦਾ ਇਕੱਠਾ ਕਰਾਂਗੇ, ਜਿਹੜਾ ਸਾਡੀਆਂ ਆਇਤਾਂ ਤੋਂ ਇਨਕਾਰ ਕਰਦਾ ਸੀ। ਫਿਰ ਉਨ੍ਹਾਂ ਦਾ ਵਰਗੀਕਰਨ ਕੀਤਾ ਜਾਵੇਗਾ।
84ਇਥੋਂ ਤੱਕ ਕਿ ਜਦੋਂ ਉਹ ਸਾਰੇ ਆ ਜਾਣਗੇ ਤਾਂ ਅੱਲਾਹ ਆਖੇਗਾ ਕਿ ਤੁਸੀਂ ਮੇਰੀਆਂ ਆਇਤਾਂ ਤੋਂ ਇੰਨਕਾਰ ਕੀਤਾ ਜਵੋਂ ਕਿ ਤੁਹਾਡਾ ਗਿਆਨ ਉਨ੍ਹਾਂ ਨੂੰ ਆਪਣੇ ਘੇਰੇ ਵਿਚ ਨਾ ਲੈ ਸਕਿਆ, ਭਲਾ ਦੱਸੋ ਤੁਸੀਂ ਕੀ ਕਰਦੇ ਸੀ।
85ਅਤੇ ਇਸ ਲਈ ਉਨ੍ਹਾਂ ਤੇ ਗੱਲ ਪੂਰੀ ਹੋ ਜਾਵੇਗੀ (ਕਿਉਂਕਿ) ਉਨ੍ਹਾਂ ਨੇ ਜ਼ੁਲਮ ਕੀਤਾ, ਫਿਰ ਉਹ ਕੁਝ ਬੋਲ ਨਹੀਂ ਸਕਣਗੇ।
86ਕੀ ਇਨ੍ਹਾਂ ਨੇ ਨਹੀਂ ਦੇਖਿਆ, ਕਿ ਅਸੀਂ ਰਾਤ ਬਣਾਈ ਤਾਂ ਕਿ ਲੋਕ ਉਸ (ਸਮੇਂ) ਅਰਾਮ ਕਰਨ। ਅਤੇ ਦਿਨ (ਬਣਾਇਆ) ਕਿ ਲੋਕ ਦੇਖ ਸਕਣ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ ਜਿਹੜੇ ਭਰੋਸਾ ਕਰਦੇ ਹਨ।
87ਅਤੇ ਜਿਸ ਦਿਨ ਬਿਗਲ ਵਜਾਇਆ ਜਾਵੇਗਾ, ਤਾਂ ਜਿਹੜੇ ਧਰਤੀ ਅਤੇ ਆਕਾਸ਼ਾਂ ਵਿਚ ਹਨ, ਘਬਰਾ ਕੇ ਉੱਠ ਜਾਣਗੇ। ਪਰ ਉਹ ਜਿਸ ਨੂੰ ਅੱਲਾਹ ਚਾਹਵੇ, ਉਹ ਸਾਰੇ ਨਿਮਰਤਾ ਪੂਰਵਕ ਉਸ ਦੇ ਅੱਗੇ ਭੱਜੇ ਆਉਣਗੇ।
88ਅਤੇ ਤੁਸੀਂ ਪਹਾੜਾਂ ਨੂੰ ਦੇਖ ਕੇ ਸਮਝਦੇ ਹੋ ਕਿ ਉਹ ਟਿਕੇ ਹੋਏ ਹਨ ਅਤੇ ਉਹ (ਇਸ ਤਰਾਂ) ਚਲਣਗੇ ਜਿਵੇਂ ਬੱਦਲ ਚਲਦੇ ਹਨ। ਇਹ ਅੱਲਾਹ ਦੀ ਕਾਰੀਗਰੀ ਹੈ। ਜਿਸਨੇ ਹਰ ਚੀਜ਼ ਨੂੰ ਮਜ਼ਬੂਤ ਬਣਾਇਆ ਹੈ। ਬੇਸ਼ੱਕ ਉਹ ਜਾਣਦਾ ਹੈ ਜਿਹੜਾ ਤੁਸੀਂ ਕਰਦੇ ਹੋ।
89ਜਿਹੜਾ ਬੰਦਾ ਨੇਕੀ ਲੈ ਕੇ ਆਵੇਗਾ, ਤਾਂ ਉਸ ਲਈ ਉਸ ਤੋਂ ਸ਼ਿਹਤਰ (ਫ਼ਲ) ਹੈ, ਉਹ ਉਸ ਦੀ ਘਬਰਾਹਟ ਤੋਂ ਸੁਤੰਤਰ ਹੋਣਗੇ।
90ਅਤੇ ਜਿਹੜਾ ਬੰਦਾ ਬੁਰਾਈ ਲੈ ਕੇ ਆਇਆ ਤਾਂ ਅਜਿਹੇ ਲੋਕ ਮੁੱਧੇ ਨੂੰਹ ਅੱਗ ਵਿਚ ਸੁੱਟ ਦਿੱਤੇ ਜਾਣਗੇ। ਤੁਸੀਂ ਉਹ ਹੀ ਫ਼ਲ ਪਾ ਰਹੇ ਹੋ ਜਿਹੜਾ ਤੁਸੀਂ ਕਰਦੇ ਰਹੇ ਹੋ।
91ਮੈਨੂੰ ਇਹ ਹੀ ਹੁਕਮ ਦਿੱਤਾ ਗਿਆ ਹੈ ਕਿ ਸੈ ਇਸ ਸ਼ਹਿਰ (ਮੱਕਾ) ਦੇ ਮਾਲਿਕ ਦੀ ਬੰਦਗੀ ਕਰਾਂ, ਜਿਸ ਨੇ ਇਸ ਨੂੰ ਸਤਿਕਾਰਯੋਗ (ਸ਼ਹਿਰ) ਬਣਾਇਆ, ਅਤੇ ਹਰ ਚੀਜ਼ ਉਸ ਦੀ ਹੀ ਹੈ। ਅਤੇ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਆਗਿਆਕਰੀਆਂ ਵਿਚ (ਸ਼ਾਮਿਲ) ਹੋਵਾਂ।
92ਅਤੇ ਇਹ ਕਿ ਕੁਰਆਨ ਨੂੰ ਪੜ੍ਹਿਆ ਕਰਾਂ, ਫਿਰ ਜਿਹੜਾ ਬੰਦਾ ਰਾਹ ਤੇ ਆਵੇਗਾ ਤਾਂ ਉਹ ਆਪਣੇ (ਲਾਭ) ਲਈ (ਸ੍ਰੇਸ਼ਟ) ਰਾਹ ਤੇ ਆਵੇਗਾ। ਅਤੇ ਜਿਹੜਾ ਰਾਹ ਤੋਂ ਭਟਕਿਆ ਹੈ “ਤਾਂ ਆਖ ਦੇਵੋ ਕਿ ਮੈਂ ਤਾ ਸਿਰਫ਼ ਨਸੀਹਤ ਕਰਨ ਵਾਲਾ ਹਾਂ।
93ਅਤੇ ਆਖੋ ਕਿ ਸਾਰੀ ਪ੍ਰਸੰਸਾ ਅੱਲਾਹ ਲਈ ਹੈ, ਉਹ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਦਿਖਾਏਗਾ, ਤਾਂ ਤੁਸੀਂ ਕਰਦੇ ਹੋ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath