ਇਸਲਾਮ
ਪਿੱਛੇ

26. ਅਸ਼-ਸ਼ੁਆਰਾ

1ਤਾ ਸੀਨ ਮੀਮ

2ਇਹ ਸਪੱਸ਼ਟ ਕਿਤਾਬ ਦੀਆਂ ਆਇਤਾਂ ਹਨ।

3ਸ਼ਾਇਦ ਤੁਸੀਂ ਆਪਣੇ ਆਪ ਨੂੰ ਹਲਾਕ ਕਰ ਲੋਵਗੇ ਇਸ ਲਈ ਕਿ ਤੁਸੀਂ ਈਮਾਨ ਨਹੀਂ ਲਿਆਏ।

4ਜੇਕਰ ਅਸੀਂ' ਚਾਹੀਏ ਤਾਂ ਉਨ੍ਹਾਂ ਉੱਪਰ ਅਸਮਾਨ ਤੋਂ ਨਿਸ਼ਾਨੀ ਉਤਾਰ ਦੇਈਏ। ਫਿਰ ਇਨ੍ਹਾਂ ਦੀਆਂ ਧੌਣਾਂ ਉਸ ਦੇ ਅੱਗੇ ਝੂਕ ਜਾਣ।

5ਉਨ੍ਹਾਂ ਦੇ ਕੋਲ ਅੱਲਾਹ ਵੱਲੋਂ ਕੋਈ ਵੀ ਨਵੀ ਨਸੀਹਤ ਅਜਿਹੀ ਨਹੀਂ ਆਉਂਦੀ ਜਿਸ ਤੋਂ ਉਹ ਮੂੰਹ ਨਾ ਮੌੜਦੇ ਹੋਣ।

6ਇਸ ਲਈ ਉਨ੍ਹਾਂ ਨੇ ਝੂਠਲਾ ਦਿੱਤਾ ਤਾਂ ਹੁਣ ਜਲਦੀ ਹੀਂ ਉਨ੍ਹਾਂ ਨੂੰ ਉਸ ਚੀਜ਼ ਦੀ ਹਕੀਕਤ ਦਾ ਪਤਾ ਲੱਗ ਜਾਵੇਗਾ। ਜਿਸ ਦਾ ਉਹ ਮਖੌਲ ਕਰਦੇ ਸੀ।

7ਕੀ ਉਨ੍ਹਾਂ ਨੇ ਧਰਤੀ ਨੂੰ ਨਹੀਂ ਵੇਖਿਆ ਕਿ ਅਸੀਂ ਇਸ ਵਿਚ ਭਾਂਤ- ਭਾਂਤ ਦੀਆਂ ਵਧੀਆਂ ਚੀਜ਼ਾਂ ਉਗਾਈਆਂ ਹਨ।

8ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਈਮਾਨ ਨਹੀਂ ਲਿਆਉਂਦੇ।

9ਅਤੇ ਬੇਸ਼ੱਕ ਤੁਹਾਡਾ ਰੱਬ ਤਾਕਤਵਰ ਅਤੇ ਰਹਿਮਤ ਕਰਨ ਵਾਲਾ ਹੈ।

10ਅਤੇ ਜਦੋਂ ਤੁਹਾਡੇ ਰੱਬ ਨੇ ਮੂਸਾ ਨੂੰ ਸੱਦਿਆ ਕਿ ਤੁਸੀਂ ਜ਼ਾਲਿਮ ਲੋਕਾਂ ਦੇ ਕੋਲ ਜਾਉ।

11ਫਿਰਔਨ ਦੀ ਕੌਮ ਦੇ ਕੋਲ, ਕੀ ਉਹ ਨਹੀਂ ਡਰਦੇ।

12ਮੂਸਾ ਨੇ ਕਿਹਾ, ਹੇ ਮੇਰੇ ਰੱਬ! ਮੈਨੂੰ ਡਰ ਹੈ ਕਿ ਉਹ ਮੈਨੂੰ ਝੁਠਲਾ ਦੇਣਗੇ।

13ਅਤੇ ਮੇਰਾ ਦਿਲ ਕੁੜ੍ਹਦਾ ਹੈ ਅਤੇ ਮੇਰੀ ਜ਼ੁਬਾਨ ਨਹੀਂ ਚੱਲਦੀ, ਇਸ ਲਈ ਤੂੰ ਹਾਰੂੰਨ ਦੇ ਕੌਲ ਹੁਕਮ ਭੇਜ ਦੇ।

14ਅਤੇ ਮੇਰੇ ਉੱਪਰ ਉਨ੍ਹਾਂ ਵੱਲੋਂ ਇੱਕ ਗੁਨਾਹ ਵੀ ਹੈ, ਇਸ ਲਈ ਮੈਂ ਡਰਦਾ ਹਾਂ ਕਿ ਉਹ ਮੇਰੀ ਹੱਤਿਆ ਕਰ ਦੇਣਗੇ।

15ਫ਼ਰਮਾਇਆ ਕਦੇ ਨਹੀਂ। ਇਸ ਲਈ ਤੁਸੀਂ ਦੋਵੇਂ ਮੇਰੀਆਂ ਨਿਸ਼ਾਨੀਆਂ ਦੇ ਨਾਲ ਜਾਉ ਅਸੀਂ ਤੁਹਾਡੇ ਨਾਲ ਸੁਣਨ ਵਾਲੇ ਹਾਂ।

16ਇਸ ਲਈ ਤੁਸੀਂ ਦੋਵੇਂ ਫਿਰਔਨ ਦੇ ਕੋਲ ਜਾਉ ਅਤੇ ਆਖੋਂ, ਕਿ ਅਸੀਂ ਸਾਰੇ ਜਗਤ ਦੇ ਮਾਲਕ ਅੱਲਾਹ ਦਾ ਸੁਨੇਹਾ ਦੇਣ ਵਾਲੇ ਹਾਂ।

17ਕਿ ਤੂੰ ਇਸਰਾਈਲ ਦੀ ਔਲਾਦ ਨੂੰ ਸਾਡੇ ਨਾਲ ਜਾਣ ਦੇ।

18ਫਿਰਔਨ ਨੇ ਕਿਹਾ ਕੀਂ ਅਸੀਂ ਤੁਹਾਨੂੰ ਬਰਪਨ ਵਿਚ ਆਪਣੇ ਕੋਲ ਰੱਖ ਕੇ ਨਹੀਂ ਪਾਲਿਆ। ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਕਈ ਸਾਲ ਸਾਡੇ ਕੌਲ ਬਤੀਤ ਕੀਤੇ ਹਨ।

19ਅਤੇ ਤੁਸੀਂ ਆਪਣਾ ਉਹ ਕੰਮ ਕੀਤਾ ਤਾਂ ਕੀਤਾ ਅਤੇ ਤੁਸੀਂ ਨਾ ਸ਼ੁਕਰਿਆਂ ਵਿਜ਼ੋਂ' ਹੋ।

20ਮੂਸਾ ਨੇ ਆਖਿਆ, ਉਸ ਵੇਲੇ ਮੈਂ (ਉਹ ਕੰਮ) ਕੀਤਾ ਸੀ ਮੇਰੇ ਤੋਂ ਗਲਤੀ ਹੋ ਗਈ।

21ਫਿਰ ਮੈਨੂੰ ਤੁਹਾਡੇ ਲੋਕਾਂ ਤੋਂ ਡਰ ਲੱਗਿਆ ਅਤੇ ਮੈਂ ਤੁਹਾਡੇ ਤੋਂ (ਡਰਦਾ) ਭੱਜ ਗਿਆ। ਫਿਰ ਮੈਨੂੰ ਮੇਰੇ ਰੱਬ ਨੇ ਗਿਆਨ ਬਖ਼ਸ਼ਿਆ ਅਤੇ ਮੈਨੂੰ ਪੈਗ਼ੰਬਰ ਬਣਾ ਦਿੱਤਾ।

22ਅਤੇ ਇਹ ਅਹਿਸਾਨ ਹੈ ਜਿਹੜਾ ਤੁਸੀਂ ਮੈਨੂੰ ਜਤਾਉਂਦੇ ਹੋ ਕਿ ਤੁਸੀਂ ਇਸਰਾਈਲ ਦੀ ਔਲਾਦ ਨੂੰ ਗੁਲਾਮ ਬਣਾ ਲਿਆ।

23ਫਿਰਐਨ ਨੇ ਕਿਹਾ, ਕਿ ਸਾਰੇ ਸੰਸਾਰ ਦਾ ਰੱਬ (ਰਸ਼ੁੱਲ ਆਲਮੀਨ) ਤੋਂ ਕੀ ਭਾਵ ਹੈ।

24ਮੂਸਾ ਨੇ ਕਿਹਾ, ਅਕਾਸ਼ਾਂ ਅਤੇ ਧਰਤੀ ਦਾ ਰੱਬ ਅਤੇ ਉਸ ਦਾ ਵੀ ਰੱਬ ਜਿਹੜਾ ਇਨ੍ਹਾਂ ਦੇ ਵਿਚਕਾਰ ਹੈ (ਅੱਲਾਹ ਹੈ) ਜੇਕਰ ਤੁਸੀਂ ਵਿਸ਼ਵਾਸ਼ ਕਰਨ ਵਾਲੇ ਹੋ।

25ਫਿਰਔਨ ਨੇ ਆਪਣੇ ਆਸੇ ਪਾਸੇ ਵਾਲਿਆਂ ਨੂੰ ਕਿਹਾ ਕੀ ਤੁਸੀਂ ਸੁਣਦੇ ਨਹੀਂ' ਹੋ।

26ਮੂਸਾ ਅਲੈ ਨੇ ਕਿਹਾ, ਉਹ ਤੁਹਾਡਾ ਵੀ ਰੱਬ ਹੈ ਅਤੇ ਤੁਹਾਡੇ ਪਿਓ ਦਾਦਿਆਂ ਦਾ ਵੀ।

27ਫਿਰਔਨ ਨੇ ਕਿਹਾ ਤੁਹਾਡਾ ਇਹ ਰਸੂਲ ਜਿਹੜਾ ਤੁਹਾਡੇ ਵੱਲ ਭੇਜਿਆ ਗਿਆ ਹੈ ਸ਼ੁਦਾਈ ਹੈ।

28ਮੂਸਾ ਨੇ ਕਿਹਾ, ਪੂਰਬ ਅਤੇ ਪੱਛਮ ਦਾ ਰੱਬ ਹੈ ਅਤੇ ਉਸ ਦਾ ਵੀ ਜਿਹੜਾ ਕੁਝ (ਪੂਰਬ ਤੇ ਪੱਛਮ ਦੇ) ਵਿਚਕਾਰ ਹੈ। ਜੇਕਰ ਤੁਸੀਂ ਬ਼ੁੱਧੀ ਰੱਖਦੇ ਹੋ।

29ਫਿਰਔਨ ਨੇ ਕਿਹਾ ਜੇਕਰ ਤੁਸੀਂ ਮੇਰੇ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਆਪਣਾ ਪੂਜਨੀਕ ਬਣਾਇਆ ਤਾਂ ਮੈਂ ਤੁਹਾਨੂੰ ਕੈਦੀ ਬਣਾ ਲਵਾਂਗਾ।

30ਮੂਸਾ ਨੇ ਕਿਹਾ, ਜੇਕਰ ਸੈਂ' ਕੋਈ ਸਪੱਸ਼ਟ ਚੀਜ਼ ਪੇਸ਼ ਕਰਾਂ ਤਾਂ ਵੀ।

31ਫਿਰਔਨ ਨੇ ਕਿਹਾ ਜੇ ਤੁਸੀਂ ਸੱਚੇ ਹੋ ਤਾਂ ਉਸ ਨੂੰ ਪੇਸ਼ ਕਰੋ।

32ਫਿਰ ਮੂਸਾ ਨੇ ਆਪਣੀ ਸੋਟੀ (ਜ਼ਮੀਨ ਤੇ) ਸੁੱਟ ਦਿੱਤੀ ਤਾਂ ਉਹ ਅਚਾਨਕ ਪ੍ਰਤੱਖ ਅਜਗਰ ਬਣ ਗਈ।

33ਅਤੇ ਉਸ ਨੇ ਆਪਣਾ ਹੱਥ ਕੱਛ (ਬਗਲ) ਵਿਚੋ ਬਾਹਰ ਕੱਢਿਆ ਤਾਂ ਅਚਾਨਕ ਵੇਖਣ ਵਾਲਿਆਂ ਨੇ ਵੇਖਿਆ ਉਹ ਚਮਕ ਰਿਹਾ ਸੀ।

34ਫਿਰਐਨ ਨੇ ਆਪਣੇ ਨੇੜੇ ਤੇੜੇ ਬੈਠੇ ਸਰਦਾਰਾਂ ਨੂੰ ਕਿਹਾ ਕਿ ਇਹ ਬੰਦਾ ਤਾਂ ਮਾਹਿਰ ਜਾਦੂਗਰ ਹੈ।

35ਅਤੇ ਇਹ ਚਾਹੁੰਦਾ ਹੈ ਕਿ ਇਹ ਆਪਣੇ ਜਾਦੂ ਨਾਲ ਤੁਹਾਨੂੰ ਤੁਹਾਡੇ ਦੇਸ਼ ਵਿਚੋਂ ਕੱਢ ਦੇਵੇ ਤਾਂ ਤੁਹਾਡੀ ਕੀ ਰਾਇ ਹੈ।

36ਦਰਬਾਰੀਆਂ ਨੇ ਕਿਹਾ ਇਸ ਨੂੰ ਅਤੇ ਇਸ ਦੇ ਭਰਾ ਨੂੰ ਮੌਕਾ ਦੇਵੋ ਅਤੇ ਸ਼ਹਿਰਾਂ ਵਿਚ ਆਪਣੇ ਢੰਫੌਰਜ਼ੀ ਭੇਜੋ।

37ਕਿ ਉਹ ਆਪ ਦੇ ਕੋਲ ਸਾਰੇ ਮਾਹਿਰ ਜਾਦੂਗਰਾਂ ਨੂੰ ਲੈ ਆਉਣ।

38ਫਿਰ ਜਾਦੂਗਰ ਇੱਕ ਨਿਸ਼ਚਿਤ ਦਿਨ ਉੱਤੇ ਇਕੱਠੇ ਕੀਤੇ ਗਏ।

39ਅਤੇ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਰੇ ਲੋਕ ਇਕੱਠੇ ਹੋਂਵੋ।

40ਤਾਂ ਕਿ ਜੇਤੂ ਰਹਿਣ ਵਾਲੇ ਸਾਰੇ ਜਾਦੂਗਰਾਂ ਦਾ ਸਾਥ ਦੇ ਸਕੀਏ।

41ਫਿਰ ਜਦੋਂ ਜਾਦੂਗਰ ਆ ਗਏ ਤਾਂ ਉਨ੍ਹਾਂ ਨੇ ਫਿਰਔਨ ਨੂੰ ਕਿਹਾ ਕਿ ਜੇਕਰ ਅਸੀਂ ਜਿੱਤ ਗਏ ਤਾਂ ਸਾਡੇ ਲਈ ਕੋਈ ਇਨਾਮ ਹੈ

42ਉਸ ਨੇ ਕਿਹਾ, ਹਾਂ, ਤੁਸੀਂ ਉਸ ਹਾਲਤ ਵਿਚ ਮੇਰੇ ਨਜ਼ਦੀਕੀ ਲੋਕਾਂ ਵਿਚ ਸ਼ਾਮਿਲ ਹੋ ਜਾਵੋਗੇ।

43ਮੂਸਾ ਨੇ ਉਨ੍ਹਾਂ ਨੂੰ ਕਿਹਾ, ਕਿ ਤੁਸੀਂ ਜੋ ਕੁਝ ਸੁੱਟਣਾ ਹੈ, ਸੁੱਟੋ।

44ਫਿਰ ਉਨ੍ਹਾਂ ਨੇ ਆਪਣੀਆਂ ਰੱਸੀਆਂ ਤੇ ਸੋਟੀਆਂ ਸੁੱਟ ਦਿੱਤੀਆਂ ਅਤੇ ਕਿਹਾ ਕਿ ਫਿਰਔਨ ਦੇ ਨਸੀਬਾਂ ਦੀ ਸਹੁੰ ਅਸੀਂ ਹੀ ਜਿੱਤਾਂਗੇ।

45ਫਿਰ ਮੂਸਾ ਅਲੈ ਨੇ ਆਪਣੀ ਸੋਟੀ ਸੁੱਟੀ, ਤਾਂ ਅਚਾਨਕ ਉਹ ਉਸ ਜਾਦੂ ਨੂੰ ਨਿਗਲਣ ਲੱਗ ਪਈ ਜਿਹੜਾ ਉਨ੍ਹਾਂ ਨੇ ਕੀਤਾ ਸੀ।

46ਫਿਰ ਜਾਦੂਗਰ ਸਿਜਦੇ ਵਿਚ ਕਿੱਗ ਪਏ।

47ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਸੰਸਾਰ ਦੇ ਰੱਬ ਦੇ ਉੱਪਰ ਈਮਾਨ ਲਿਆਉਂਦੇ ਹਾਂ।

48ਜਿਹੜਾ ਮੂਸਾ ਅਤੇ ਹਾਰੂੰਨ ਦਾ ਰੱਬ ਹੈ।

49ਫਿਰਔਨ ਨੇ ਕਿਹਾ, ਤੁਸੀਂ ਇਸ ਨੂੰ ਮੇਰੀ ਇਜਾਜ਼ਤ ਤੋਂ ਬਿਲ੍ਹਾਂ ਕਿਵੇਂ ਮੰਨ ਲਿਆ। ਬੇਸ਼ੱਕ ਤੁਹਾਡਾ ਗੁਰੂ ਤਾਂ ਉਹ ਹੈ, ਜਿਸ ਨੇ ਤੁਹਾਨੂੰ ਜਾਦੂ ਸਿਖਾਇਆ ਹੈ। ਇਸ ਲਈ ਹੁਣ ਤੁਹਾਨੂੰ ਪਤਾ ਲੱਗ ਜਾਵੇਗਾ ਮੈਂ ਤੁਹਾਡੇ ਇੱਕ ਪਾਸੇ ਦਾ ਹੱਥ ਅਤੇ ਇੱਕ ਪਾਸੇ ਦਾ ੈਰ ਕੱਟ ਦੇਵਾਂਗਾ ਅਤੇ ਤੁਹਾਨੂੰ ਸੂਲ੍ਹੀ ਉੱਪਰ ਚੜ੍ਹਾ ਦੇਵਾਂਗਾ।

50ਉਨ੍ਹਾਂ ਨੇ ਕਿਹਾ, ਕੋਈ ਫਿਕਰ ਨਹੀਂ ਅਸੀਂ ਆਪਣੇ ਮਾਲਕ ਦੇ ਪਾਸ ਪਹੁੰਚ ਜਾਵਾਂਗੇ।

51ਅਸੀਂ ਆਸ ਰੱਖਦੇ ਈਮਾਨ ਲਿਆਉਣ ਵਾਲੇ ਬਣੇ।

52ਅਤੇ ਅਸੀਂ ਮੂਸਾ ਨੂੰ ਵਹੀ ਭੇਜੀ ਕਿ ਮੇਰੇ ਬੰਦਿਆਂ ਨੂੰ ਲੈ ਕੇ ਰਾਤ ਨੂੰ ਨਿਕਲ ਜਾਉ, ਯਕੀਨਨ ਤੁਹਾਡਾ ਪਿੱਛਾ ਕੀਤਾ ਜਾਵੇਗਾ।

53ਫਿਰ ਫਿਰਨ ਨੇ ਸ਼ਹਿਰਾਂ ਵਿਚ ਦੂਤ ਭੇਜੇ।

54ਇਹ ਲੋਕ ਛੋਟਾ ਜਿਹਾ ਸਮੂਹ ਹਨ।

55ਅਤੇ ਇਨ੍ਹਾਂ ਨੇ ਸਾਨੂੰ ਗੁੱਸਾ ਦਿਵਾਇਆ ਹੈ।

56ਅਤੇ ਅਸੀਂ ਸਾਰੇ ਸਾਜ਼-ਓ-ਸਮਾਨ ਨਾਲ ਹਾਂ।

57ਫਿਰ ਅਸੀਂ ਉਨ੍ਹਾਂ ਨੂੰ ਬਾਗ਼ਾਂ ਅਤੇ ਚਸ਼ਮਿਆਂ ਵਿਚੋਂ ਕੱਢ ਦਿੱਤਾ।

58ਅਤੇ ਖਜ਼ਾਨਿਆਂ ਤੇ ਚੰਗੇ ਘਰਾਂ ਚੋਂ ਵੀ।

59ਇਹ ਹੋਇਆ। ਅਤੇ ਅਸੀਂ ਇਸਰਾਈਲ ਦੀ ਔਲਾਦ ਨੂੰ ਇਨ੍ਹਾਂ ਚੀਜ਼ਾਂ ਦਾ ਵਾਰਿਸ ਬਣਾ ਦਿੱਤਾ।

60ਫਿਰ ਉਨ੍ਹਾਂ ਨੇ ਸੂਰਜ ਨਿਕਲਦੇ ਸਮੇਂ' ਉਨ੍ਹਾਂ ਦਾ ਪਿੱਛਾ ਕੀਤਾ।

61ਫਿਰ ਜਦੋਂ ਦੋਵੇਂ ਦਲ ਆਹਮੋਂ-ਸਾਹਮਣੇ ਹੋ ਗਏ ਤਾਂ ਮੂਸਾ ਦੇ ਸਾਥੀਆਂ ਨੇ ਕਿਹਾ, ਕਿ ਅਸੀਂ ਤਾਂ ਪਕੜੇ ਗਏ।

62ਮੂਸਾ ਨੇ ਕਿਹਾ, ਕਦੇ ਵੀ ਨਹੀਂ ਬੇਸ਼ੱਕ ਮੇਰਾ ਰੱਬ, ਮੇਰੇ ਨਾਲ ਹੈ। ਉਹ ਮੈਨੂੰ ਰਾਹ ਦਿਖਾਵੇਗਾ।

63ਫਿਰ ਅਸੀਂ ਮੂਸਾ ਨੂੰ ਵਹੀ ਭੇਜੀ ਕਿ ਉਹ ਆਪਣੀ ਸੋਟੀ ਦਰਿਆ ਤੇ ਮਾਰੇ, ਇਸ ਲਈ ਉਹ ਫੱਟ ਗਈ ਅਤੇ ਹਰੇਕ ਭਾਗ ਅਜਿਹਾ ਹੋ ਗਿਆ, ਜਿਵੇਂ ਵੱਡਾ ਪਹਾੜ।

64ਅਤੇ ਅਸੀਂ ਦੂਸਰੇ ਦਲ ਨੂੰ ਵੀ ਉਨ੍ਹਾਂ ਦੇ ਨੇੜੇ ਪਹੁੰਚਾ ਦਿੱਤਾ।

65ਅਤੇ ਅਸੀਂ ਮੂਸਾ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜਿਹੜੇ ਉਸ ਦੇ ਨਾਲ ਸਨ, ਬਚਾ ਲਿਆ।

66ਫਿਰ ਦੂਜਿਆਂ (ਫਿਰਔਨ ਤੇ ਉਸ ਦੇ ਸਾਥੀਆਂ) ਨੂੰ ਡੌਬ ਦਿੱਤਾ।

67ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਮੰਨਣ ਵਾਲੇ ਨਹੀ।

68ਅਤੇ ਬੇਸ਼ੱਕ ਤੇਰਾ ਰੱਬ ਤਾਕਤਵਰ ਅਤੇ ਰਹਿਮ ਕਰਨ ਵਾਲਾ ਹੈ।

69ਅਤੇ ਉਨ੍ਹਾਂ ਨੂੰ ਇਬਰਾਹੀਮ ਦਾ ਕਿੱਸਾ ਸੁਣਾਉ।

70ਜਦੋਂ ਉਸ ਨੇ ਆਪਣੇ ਪਿਤਾ ਅਤੇ ਆਪਣੀ ਕੌਮ ਨੂੰ ਕਿਹਾ ਕਿ ਤੁਸੀਂ ਕਿਸ ਚੀਜ਼ ਨੂੰ ਪੂਜਦੇ ਹੋ।

71ਉਨ੍ਹਾਂ ਨੇ ਕਿਹਾ, ਕਿ ਅਸੀਂ ਬੁੱਤਾਂ ਦੀ ਪੂਜਾ ਕਰਦੇ ਹਾਂ ਅਤੇ ਅਸੀਂ ਲਗਾਤਾਰ ਇਸ ਉੱਪਰ ਟਿਕੇ ਰਹਾਂਗੇ।

72ਇਬਰਾਹੀਮ ਨੇ ਕਿਹਾ, ਕੀ ਇਹ ਤੁਹਾਡੀ ਸੁਣਦੇ ਹਨ ਜਦੋਂ ਤੁਸੀਂ' ਇਨ੍ਹਾਂ ਨੂੰ ਬੁਲਾਉਂਦੇ ਹੋ।

73ਜਾਂ ਇਹ ਤੁਹਾਨੂੰ ਕੋਈ ਲਾਭ ਜਾਂ ਹਾਨੀ ਪਹੁੰਚਾਉਂਦੇ ਹਨ।

74ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਪਿਉ ਦਾਦਿਆਂ ਨੂੰ ਇਸ ਤਰ੍ਹਾਂ ਹੀ ਕਰਦੇ ਹੋਏ ਵੇਖਿਆ ਹੈ।

75ਇਬਰਾਹੀਮ ਨੇ ਕਿਹਾ, ਕੀ ਤੁਸੀਂ ਉਨ੍ਹਾਂ ਨੂੰ ਦੇਖਿਆ ਹੈ ਜਿਨ੍ਹਾਂ ਦੀ ਪੂਜਾ ਕਰਦੇ ਹੋ।

76ਤੁਸੀਂ ਵੀ ਅਤੇ ਤੁਹਾਡੇ ਵਡੇਰੇ ਵੀ।

77ਬਿਨ੍ਹਾਂ ਸੰਸਾਰ ਦੇ ਇੱਕ ਮਾਲਕ ਤੋਂ ਬਾਕੀ ਸਭ ਮੇਰੇ ਦੁਸ਼ਮਨ ਹਨ।

78ਜਿਸ ਨੇ ਮੈਨੂੰ ਪੈਦਾ ਕੀਤਾ ਫਿਰ ਉਹ ਹੀ ਮੈਨੂੰ ਰਾਹ ਦਿਖਾਉਂਦਾ ਹੈ।

79ਅਤੇ ਜਿਹੜਾ ਮੈਨੂੰ ਖਵਾਉਂਦਾ ਅਤੇ ਪਿਲਾਉਂਦਾ ਹੈ।

80ਅਤੇ ਜਦੋਂ' ਮੈਂ' ਬਿਮਾਰ ਹੁੰਦਾ ਹਾਂ ਤਾਂ ਉਹ ਮੈਨੂੰ ਤੰਦਰੁਸਤੀ ਦਿੰਦਾ ਹੈ।

81ਅਤੇ ਉਹ ਮੈਨੂੰ ਮੋਤ ਦੇਵੇਗਾ ਤਾਂ ਉਹੀ ਮੈਨੂੰ ਜੀਵਿਤ ਕਰੇਗਾ।

82ਅਤੇ ਉਹ ਜਿਸ ਤੋਂ ਮੈਂ ਆਸ ਰੱਖਦਾ ਹਾਂ ਕਿ ਕਿਆਮਤ ਦੇ ਦਿਨ ਉਹ ਮੇਰੀਆਂ ਗਲਤੀਆਂ ਨੂੰ ਮੁਆਫ਼ ਕਰ ਦੇਵੇਗਾ।

83ਹੇ ਮੇਰੇ ਰੱਬ! ਮੈਨੂੰ ਬੁਧੀ ਬਖਸ਼ ਅਤੇ ਮੈਨੂੰ ਨੇਕ ਲੋਕਾਂ ਵਿਚ ਸ਼ਾਮਿਲ ਕਰ।

84ਅਤੇ ਮੇਰਾ ਬਚਨ ਸੱਚਾ ਰੱਖ, ਬਾਅਦ ਵਿਚ ਆਉਣ ਵਾਲੇ ਲੋਕਾਂ ਵਿੱਚ।

85ਅਤੇ ਮੈਨੂੰ ਜੰਨਤ ਦੀ ਨਿਅਮਤ ਦੇ ਵਾਰਿਸਾਂ ਵਿਚੋਂ ਬਣਾ।

86ਅਤੇ ਮੇਰੇ ਪਿਤਾ ਨੂੰ ਮੁਆਫ਼ ਕਰ ਬੇਸ਼ੱਕ ਉਂਹ ਕੁਰਾਹੀਏ ਲੋਕਾਂ ਵਿਚੋਂ ਹੈ।

87ਅਤੇ ਮੈਨੂੰ ਉਸ ਦਿਨ ਬੇਇੱਜ਼ਤ ਨਾ ਕਰੀ ਜਦੋਂ ਲੋਕ ਮੁੜ ਜੀਵਤ ਕੀਤੇ ਜਾਣਗੇ

88ਜਿਸ ਦਿਨ ਨਾ ਧਨ ਅਤੇ ਨਾ ਔਲਾਦ ਕੰਮ ਆਏਗੀ।

89ਪਰੰਤੂ ਉਹ ਜਿਹੜੇ ਅੱਲਾਹ ਕੋਲ ਖਾਲਿਸ ਦਿਲ ਲੈ ਕੇ ਆਏ।

90ਅਤੇ ਜੰਨਤ ਡਰਨ ਵਾਲਿਆਂ ਦੇ ਨੇੜੇ ਕੀਤੀ ਜਾਵੇਗੀ।

91ਅਤੇ ਭਟਕਣ ਵਾਲਿਆਂ ਲਈ ਨਰਕ ਦੀ ਅੱਗ ਕੱ beੀ ਜਾਏਗੀ

92ਅਤੇ ਨੂੰ ਕਿਹਾ ਜਾਵੇਗਾ ਕਿ ਕਿੱਥੇ ਹਨ ਉਹ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਸੀ।

93ਅੱਲਾਹ ਤੋਂ' ਬਿਨ੍ਹਾਂ। ਕੀ ਉਹ ਤੁਹਾਡੀ ਮਦਦ ਕਰਨਗੇ ਜਾਂ ਕੀ ਉਹ ਆਪਣਾ ਬਚਾਅ ਕਰ ਸਕਦੇ ਹਨ।

94ਫਿਰ ਉਸ ਵਿਚ ਮੂਧੇ ਮੂੰਹ ਸੁੱਟ ਦਿੱਤੇ ਜਾਣਗੇ।

95ਉਹ ਅਤੇ ਸਾਰਿਆਂ ਦੇ ਸਾਰੇ ਭਟਕੇ ਹੋਏ ਲੋਕ ਅਤੇ ਇਬਲੀਸ ਦੀ ਫੌਜ।

96ਉਹ ਉਸ ਵਿਚ ਆਪਿਸ ਵਿਚ ਲੜਦੇ ਹੋਏ ਕਹਿਣਗੇ।

97ਅੱਲਾਹ ਦੀ ਸਹੁੰ ਅਸੀਂ ਸਪੱਸ਼ਟ ਕੁਰਾਹੀਏ ਸੀ।

98ਜਦੋਂ ਕਿ ਅਸੀਂ' ਤੁਹਾਨੂੰ (ਬੁੱਤਾਂ ਨੂੰ) ਸੰਸਾਰ ਵੇ ਮਾਲਕ ਦੇ ਬਰਾਬਰ ਮੰਨਦੇ ਸੀ।

99ਅਤੇ ਸਾਨੂੰ ਤਾਂ ਬੱਸ ਪਾਪੀ ਲੋਕਾਂ ਨੇ ਗੁੰਮਰਾਹ ਕਰ ਦਿੱਤਾ।

100ਇਸ ਲਈ ਹੁਣ ਸਾਡਾ ਕੋਈ ਸਿਫ਼ਾਰਸ਼ੀ ਨਹੀਂ।

101ਅਤੇ ਨਾ ਹੀ ਕੋਈ ਪਿਆਰਾ ਮਿੱਤਰ।

102ਕਾਸ਼! ਅਸੀਂ (ਸੰਸਾਰ ਵਿੱਚ) ਫਿਰ ਵਾਪਿਸ ਮੁੜ ਜਾਈਏ ਅਤੇ ਅਸੀਂ ਈਮਾਨ ਵਾਲੇ ਬਣੀਏ।

103ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਤਰ ਲੋਕ ਈਮਾਨ ਲਿਆਉਣ ਵਾਲੇ ਨਹੀਂ।

104ਅਤੇ ਬੇਸ਼ੱਕ ਤੇਰਾ ਰੱਬ ਤਾਕਤਵਰ ਅਤੇ ਰਹਿਮਤ ਵਾਲਾ ਹੈ।

105ਨੂਹ ਦੀ ਕੌਮ ਨੇ ਰਸੂਲਾਂ ਤੋਂ ਇਨਕਾਰ ਕੀਤਾ।

106ਜਦੋਂ ਕਿ ਉਨ੍ਹਾਂ ਦੇ ਭਰਾ ਨੂਹ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਡਰਦੇ ਨਹੀਂ” ਹੋ

107ਮੈਂ ਤੁਹਾਡੇ ਲਈ ਇੱਕ ਭਰੋਸੇਯੋਗ ਰਸੂਲ ਹਾਂ।

108ਇਸ ਲਈ ਤੁਸੀਂ ਲੋਕ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ।

109ਅਤੇ ਮੈਂ ਇਸ ਕੰਮ ਲਈ ਤੁਹਾਡੇ ਤੋਂ ਕੋਈ ਭੇਟ ਨਹੀਂ ਮੰਗਦਾ। ਮੇਰਾ ਸੇਵਾ ਫ਼ਲ ਤਾਂ ਸਿਰਫ਼ ਅੱਲਾਹ ਦੇ ਜਿੰਮੇੇ ਹੈ ਜਿਹੜਾ ਸਾਰੇ ਸੰਸਾਰ ਦਾ ਰੱਬ ਹੈ।

110ਫਿਰ ਤੁਸੀ' ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ।

111ਉਨ੍ਹਾਂ ਨੇ ਕਿਹਾ ਕੀ ਅਸੀਂ ਤੁਹਾਨੂੰ ਮੰਨ ਲਈਏ, ਹਾਲਾਂਕਿ ਤੁਹਾਡੇ ਹੁਕਮ ਦਾ ਪਾਲਣ ਨੀਵੇਂ ਪੱਧਰ ਦੇ ਲੋਕਾਂ ਨੇ ਕੀਤਾ ਹੈ।

112ਨੂਹ ਨੇ ਆਖਿਆ, ਮੈਨੂੰ ਕੀ ਪਤਾ ਜਿਹੜਾ ਉਹ ਕਰਦੇ ਰਹੇ ਹਨ।

113ਉਸ ਦਾ ਹਿਸਾਬ ਤਾਂ ਮੇਰੇ ਰੱਬ ਦੇ ਜ਼ਿੰਮੇ ਹੈ, ਜੇਕਰ ਤੁਸੀਂ ਸਮਝੋ।

114ਅਤੇ ਮੈ ਈਮਾਨ ਵਾਲਿਆਂ ਨੂੰ ਦੂਰ ਕਰਨ ਵਾਲਾ ਨਹੀਂ ਹਾਂ।

115ਮੈਂ ਤਾਂ ਸਿਰਫ਼ ਇੱਕ ਸਪੱਸ਼ਟ ਤੌਰ ਤੇ ਨਸੀਹਤ ਕਰਨ ਵਾਲਾ ਹਾਂ।

116ਉਨ੍ਹਾਂ ਨੇ ਕਿਹਾ, ਹੇ ਨੂਹ ਅਲੈ! ਜੇਕਰ ਤੂੰ ਬਾਜ਼ ਨਾ ਆਇਆ ਤਾਂ ਜ਼ਰੂਰ ਪੱਥਰਾਂ ਨਾਲ ਮਾਰ ਦਿੱਤੇ ਜਾਉਗੇ।

117ਨੂਹ ਅਲੈ ਨੇ ਆਖਿਆ, ਹੇ ਮੇਰੇ ਰੱਬ! ਮੇਰੀ ਕੌਮ ਨੇ ਮੈਨੂੰ ਝੁਠਲਾ ਦਿੱਤਾ ਹੈ।

118ਇਸ ਲਈ ਤੂੰ ਮੇਰੇ ਅਤੇ ਉਨ੍ਹਾਂ ਦੇ ਵਿਚਕਾਰ ਸਪੱਸ਼ਟ ਫੈਸਲਾ ਕਰ ਅਤੇ ਮੈਨੂੰ ਅਤੇ ਜਿਹੜੇ ਮੋਮਿਨ ਮੇਰੇ ਨਾਲ ਹਨ ਉਨ੍ਹਾਂ ਨੂੰ ਬਚਾ ਲੈ।

119ਫਿਰ ਅਸੀਂ' ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਇੱਕ ਭਰੀ ਹੋਈ ਕਿਸ਼ਤੀ ਵਿਚ ਬਚਾ ਲਿਆ।

120ਫਿਰ ਅਸੀਂ ਉਸ ਤੋਂ ਬਾਅਦ ਬਾਕੀ ਦੇ ਡੁੱਬ ਗਏ

121ਫਿਰ ਏਸ ਤੋਂ ਬਾਅਦ ਅਜੀਂ ਪਰੰਤੂ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਈਮਾਨ ਲਿਆਉਣ ਵਾਲੇ ਨਹੀਂ।

122ਅਤੇ ਬੇਸ਼ੱਕ ਤੇਰਾ ਰੱਬ ਸ਼ਕੀਤਸ਼ਾਲੀ ਅਤੇ ਰਹਿਮਤ ਕਰਨ ਵਾਲਾ ਹੈ।

123ਆਦ ਨੇ ਰਸੂਲਾਂ ਨੂੰ ਝੁਠਲਾਇਆ।

124ਜਦੋਂ' ਕਿ ਉਨ੍ਹਾਂ ਦੇ ਭਾਈ ਹੂਦ ਨੇ ਉਨ੍ਹਾਂ ਨੂੰ ਕਿਹਾ ਕਿ ਕੀ ਤੁਸੀਂ ਲੋਕ ਡਰਦੇ ਨਹੀਂ' ਹੋ।

125ਮੈਂ ਤੁਹਾਡੇ ਲਈ ਇੱਕ ਭਰੋਸੇਮੰਦ ਰਸੂਲ ਹਾਂ।

126ਇਸ ਲਈ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ।

127ਅਤੇ ਮੈਂ ਇਸ ਲਈ ਤੁਹਾਡੇ ਤੋਂ ਕੋਈ ਸੇਵਾ ਫ਼ਲ ਨਹੀਂ ਮੰਗਦਾ। ਮੇਰਾ ਸੇਵਾ ਫ਼ਲ ਤਾਂ ਸਿਰਫ਼ ਸੰਸਾਰ ਦੇ ਮਾਲਕ ਦੇ ਕੋਲ ਹੈ।

128ਕੀ ਤੁਸੀਂ ਹਰ ਇੱਕ ਉਚੀ ਜ਼ਮੀਨ ਉੱਤੇ ਬੇਕਾਰ ਹੀ ਇੱਕ ਨਿਸ਼ਾਨ ਬਣਾਉਂਦੇ ਹੋ।

129ਅਤੇ ਵੱਡੇ ਵੱਡੇ ਮਹਿਲ ਬਣਾਉਂਦੇ ਹੋ। ਸ਼ਾਇਦ, ਤੁਸੀਂ (ਉਨ੍ਹਾਂ ਵਿੱਚ) ਹਮੇਸ਼ਾ ਰਹਿਣਾ ਹੈ।

130ਅਤੇ ਜਦੋਂ ਕਿਸੇ ਨੂੰ ਫੜ੍ਹਦੇ ਹੋ ਤਾਂ ਪੂਰਾ ਨਿਰਦਈ ਜ਼ਾਲਿਮ ਬਣ ਕੇ ਫੜਦੇ ਹੋ।

131ਇਸ ਲਈ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ।

132ਅਤੇ ਉਸ ਅੱਲਾਹ ਤੋਂ ਡਰੋਂ ਜਿਸ ਨੇ ਉਨ੍ਹਾਂ ਚੀਜ਼ਾਂ ਦੀ ਤੁਹਾਨੂੰ ਸਹਾਇਤਾ ਦਿੱਤੀ ਜਿਸ ਨੂੰ ਤੁਸੀ' ਜਾਣਦੇ ਹੋ।

133ਉਸ ਨੇ ਤੁਹਾਡੀ ਪਸ਼ੂਆਂ ਅਤੇ ਔਲਾਦ ਨਾਲ ਮਦਦ ਕੀਤੀ।

134ਬਾਗ਼ਾਂ ਅਤੇ ਸਰੋਤਾਂ ਨਾਲ ਵੀ।

135ਮੈਂ ਤੁਹਾਡੇ ਉੱਪਰ ਇੱਕ ਵੱਡੇ ਦਿਨ ਦੀ ਸਜ਼ਾ ਤੋਂ ਡਰਦਾ ਹਾਂ।

136ਉਨ੍ਹਾਂ ਨੇ ਕਿਹਾ, ਸਾਡੇ ਲਈ ਸ਼ਰਾਬਰ ਹੈ, ਚਾਹੇ ਤੂੰ ਸਾਨੂੰ ਨਸੀਹਤ ਦੇ ਅਤੇ ਚਾਹੇ ਨਸੀਹਤ ਦੇਣ ਵਾਲਾ ਨਾ ਬਣ।

137ਇਹ ਤਾਂ ਬੱਸ ਪਿੱਛਲੇ ਹੋ ਚੁੱਕੇ ਲੋਕਾਂ ਦੀ ਇੱਕ ਆਦਤ ਹੈ।

138ਅਤੇ ਸਾਡੇ ਉੱਪਰ ਕਦੇ ਵੀ ਅਜ਼ਾਬ ਆਉਣ ਵਾਲਾ ਨਹੀਂ।

139ਫਿਰ ਉਨ੍ਹਾਂ ਨੇ ਹੂਦ ਨੂੰ ਝੂਠਲਾ ਦਿੱਤਾ ਅਤੇ ਅਸੀਂ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਬੇਸ਼ੱਕ ਇਸ ਦੇ ਅੰਦਰ ਨਿਸ਼ਾਨੀ ਹੈ। ਅਤੇ ਇਨ੍ਹਾਂ ਵਿਚੋਂ ਜ਼ਿਆਦਤਰ ਲੋਕ ਮੰਨਣ ਵਾਲੇ ਨਹੀਂ।

140ਅਤੇ ਬੇਸ਼ੱਕ ਤੁਹਾਡਾ ਰੱਬ ਉਹ ਸ਼ਕਤੀਸ਼ਾਲੀ ਹੈ, ਜਿਹੜਾ ਰਹਿਮਤ ਵਾਲਾ ਹੈ।

141ਸਮੂਦ ਨੇ ਰਸੂਲਾਂ ਨੂੰ ਝੁਠਲਾਇਆ।

142ਜਦੋਂ ਉਨ੍ਹਾਂ ਦੇ ਭਰਾ ਸਾਲੇਹ ਨੇ ਉਨ੍ਹਾਂ ਨੂੰ ਕਿਹਾ ਕੀ ਤੁਸੀਂ ਡਰਦੇ ਨਹੀਂ।

143ਮੈਂ ਤੁਹਾਡੇ ਲਈ ਇੱਕ ਅਮਾਨਤਦਾਰ ਰਸੂਲ ਹਾਂ।

144ਇਸ ਲਈ ਤੁਸੀਂ ਅੱਲਾਹ ਤੋ' ਡਰੋ ਅਤੇ ਮੇਰੀ ਗੱਲ ਮੰਨੋ।

145ਅਤੇ ਮੈਂ' ਤੁਹਾਡੇ ਤੋਂ ਇਸ ਲਈ ਕੋਈ ਸੇਵਾ ਫ਼ਲ ਨਹੀਂ ਮੰਗਦਾ ਮੇਰਾ ਸੇਵਾ ਫ਼ਲ ਸਿਰਫ਼ ਸੰਸਾਰ ਦੇ ਮਾਲਕ ਅੱਲਾਹ ਦੇ ਕੋਲ ਹੈ।

146ਕੀ ਤੁਹਾਨੂੰ ਉਨ੍ਹਾਂ ਚੀਜ਼ਾਂ ਵਿਚ ਬੇਫ਼ਿਕਰੇ ਹੋ ਕੇ ਰਹਿਣ ਦਿੱਤਾ ਜਾਵੇਗਾ ਜਿਹੜੀਆਂ ਇੱਥੇ ਹਨ।

147ਬਾਗ਼ਾਂ ਅਤੇ ਝਰਨਿਆਂ ਵਿੱਚ।

148ਅਤੇ ਖੇਤਾਂ ਅਤੇ ਰਸ ਭਰੇ ਗੁੱਛਿਆਂ ਵਾਲੀਆਂ ਖਜ਼ੂਰਾਂ ਵਿੱਚ।

149ਅਤੇ ਤੁਸੀ' ਪਹਾੜਾਂ ਨੂੰ ਘੜ-ਘੜ ਕੇ ਘਰ ਬਣਾਉਂਦੇ ਹੋ ਅਤੇ ਹੰਕਾਰ ਕਰਦੇ ਹੋ।

150ਤਾਂ ਅੱਲਾਹ ਤੋਂ' ਡਰੋਂ ਅਤੇ

151ਅਤੇ ਅਪਰਾਧੀਆਂ ਦੇ ਹੁਕਮ ਦੀ ਪਾਲਣਾ ਨਾ ਕਰੋ" ਮੇਰੀ ਗੱਲ ਮੰਨੋਂ।

152ਜਿਹੜੇ ਧਰਤੀ ਉੱਪਰ ਵਿਗਾੜ ਕਰਦੇ ਹਨ ਅਤੇ ਸੁਧਾਰ ਨਹੀਂ ਕਰਦੇ।

153ਉਨ੍ਹਾਂ ਨੇ ਕਿਹਾ, ਤੁਹਾਡੇ ਉੱਪਰ ਤਾਂ ਕਿਸੇ ਨੇ ਜਾਦੂ ਕਰ ਦਿੱਤਾ ਹੈ।

154ਤੁਸੀਂ ਸਿਰਫ਼ ਸਾਡੇ ਵਰਗੇ ਇੱਕ ਆਦਮੀ ਹੋ। ਇਸ ਲਈ ਜੇਕਰ ਤੁਸੀ' ਸੱਚੇ ਹੋ। ਤਾਂ ਕੋਈ ਨਿਸ਼ਾਨੀ ਲੈ ਕੇ ਆਉ।

155ਸਾਲਿਹ ਨੇ ਆਖਿਆ, ਇਹ ਇੱਕ ਊਠਣੀ ਹੈ ਇਸ ਲਈ ਪਾਣੀ ਪੀਣ ਦੀ ਇੱਕ ਵਾਰੀ ਹੈ ਅਤੇ ਇੱਕ ਨਿਰਧਾਰਿਤ ਦਿਨ ਤੁਹਾਡੀ ਵਾਰੀ ਹੈ।

156ਅਤੇ ਇਸ ਨੂੰ ਮਾੜੀ ਨੀਅਤ ਨਾਲ ਨਾ ਛੇੜਣਾ ਨਹੀਂ ਤਾਂ ਇੱਕ ਵੱਡੇ ਦਿਨ ਦੀ ਸਜ਼ਾ ਤੁਹਾਨੂੰ ਫੜ ਲਵੇਗੀ।

157ਫਿਰ ਉਨ੍ਹਾਂ ਨੇ ਉਸ ਊਠਣੀ ਨੂੰ ਮਾਰ ਦਿੱਤਾ ਅਤੇ ਉਹ ਪਛਤਾਉਂਦੇ ਰਹਿ ਗਏ।

158ਫਿਰ ਉਨ੍ਹਾਂ ਨੂੰ ਸਜ਼ਾ ਨੇ ਫੜ੍ਹ ਲਿਆ। ਬੇਸ਼ੱਕ ਇਸ ਵਿਚ ਨਿਸ਼ਾਨੀ ਹੈ। ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਮੰਨਣ ਵਾਲੇ ਨਹੀਂ।

159ਅਤੇ ਬੇਸ਼ੱਕ ਤੁਹਾਡਾ ਰੱਬ ਸ਼ਕਤੀਸ਼ਾਲੀ ਅਤੇ ਰਹਿਮਤ ਵਾਲਾ ਹੈ।

160ਲੂਤ ਦੀ ਕੌਮ ਨੇ ਰਸੂਲਾਂ ਤੋਂ ਇਨਕਾਰ ਕੀਤਾ।

161ਜਦੋਂ' ਉਨ੍ਹਾਂ ਦੇ ਭਰਾ ਲੂਤ ਨੇ ਉਨ੍ਹਾਂ ਨੂੰ ਕਿਹਾ ਕੀ ਤੁਸੀਂ ਡਰਦੇ ਨਹੀਂ।

162ਮੈਂ ਤੁਹਾਡੇ ਲਈ ਇੱਕ ਭਰੋਸੇਮੰਦ ਰਸੂਲ ਹਾਂ।

163ਇਸ ਲਈ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ।

164ਮੈਂ ਇਸ ਲਈ ਤੁਹਾਡੇ ਤੋਂ ਕੋਈ ਫ਼ਲ ਨਹੀਂ ਮੰਗਦਾ ਮੇਰਾ ਸੇਵਾ ਫ਼ਲ ਤਾਂ ਸੰਸਾਰ ਦੇ ਮਾਲਕ ਅੱਲਾਹ ਦੇ ਕੋਲ ਹੈ।

165ਕੀ ਤੁਸੀਂ ਸੰਸਾਰ ਵਾਲਿਆਂ ਵਿਚੋਂ ਆਦਮੀਆਂ ਦੇ ਕੋਲ ਜਾਂਦੇ ਹੋ।

166ਅਤੇ ਤੁਹਾਡੇ ਰੱਬ ਨੇ ਤੁਹਾਡੇ ਲਈ ਜਿਹੜੀਆਂ ਪਤਨੀਆਂ ਪੈਦਾ ਕੀਤੀਆਂ ਹਨ ਉਨ੍ਹਾਂ ਨੂੰ ਛੱਡਦੇ ਹੋ। ਸਗੋਂ ਤੁਸੀਂ ਹੱਦਾਂ ਟੱਪਣ ਵਾਲੇ ਲੋਕ ਹੋ।

167ਉਨ੍ਹਾਂ ਨੇ ਆਖਿਆ, ਹੇ ਲੂਤ! ਜੇਕਰ ਤੁਸੀਂ ਸਾਜ਼ ਨਾ ਆਏ ਤਾਂ ਤੁਸੀਂ ਜ਼ਰੂਰ ਕੱਢ ਦਿੱਤੇ ਜਾਉਗੇ।

168ਉਸ ਨੇ ਆਖਿਆ ਮੈਂ' ਤੁਹਾਡੀਆਂ ਕਰਤੂਤਾਂ ਦਾ ਸਖਤ ਚੁਸ਼ਮਨ ਹਾਂ।

169ਹੇ ਮੇਰੇ ਰੱਬ! ਤੂੰ ਮੈਨੂੰ ਅਤੇ ਮੇਰੇ ਘਰ ਵਾਲਿਆਂ ਨੂੰ ਇਨ੍ਹਾਂ ਦੀਆਂ ਕਰਤੂਤਾਂ ਤੋਂ ਮੁਕਤੀ ਪ੍ਰਦਾਨ ਕਰ।

170ਇਸ ਲਈ ਅਸੀਂ ਉਸ ਨੂੰ ਅਤੇ ਉਸ ਦੇ ਸਾਰੇ ਘਰ ਵਾਲਿਆਂ ਨੂੰ ਬਚਾ ਲਿਆ।

171ਪਰ ਇੱਕ ਬੁੱਢੀ ਉੱਤੇ ਰਹਿਣ ਵਾਲਿਆਂ ਵਿਚ ਸ਼ਾਮਿਲ ਹੋ ਗਈ।

172ਫਿਰ ਅਸੀਂ ਦੂਸਰਿਆਂ ਨੂੰ ਬਰਬਾਦ ਕਰ ਦਿੱਤਾ।

173ਅਤੇ ਅਸੀਂ' ਉਨ੍ਹਾਂ ਉੱਪਰ ਮੀਂਹ ਵਰਸਾਇਆ ਤਾਂ ਕਿੰਨਾ ਬੁਰਾ ਮੀਂਹ ਸੀ ਜਿਹੜਾ ਉਨ੍ਹਾਂ ਤੇ ਵਰਸਿਆ, ਜਿਨ੍ਹਾ ਨੂੰ ਡਰਾਇਆ ਗਿਆ ਸੀ।

174ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਮੰਨਣ ਵਾਲੇ ਨਹੀਂ ਸਨ।

175ਅਤੇ ਬੇਸ਼ੱਕ ਤੇਰਾ ਰੱਬ ਸ਼ਕਤੀਸ਼ਾਲੀ ਅਤੇ ਰਹਿਮਤ ਵਾਲਾ ਹੈ।

176ਐਕਾ ਦੇ ਲੋਕਾਂ ਨੇ ਰਸੂਲਾਂ ਤੋਂ ਇਨਕਾਰ ਕੀਤਾ।

177ਜਦੋਂ ਸ਼ੁਐਬ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਡਰਦੇ ਨਹੀਂ।

178ਮੈਂ ਤੁਹਾਡੇ ਲਈ ਇੱਕ ਭਰੋਸੇਮੰਦ ਰਸੂਲ ਹਾਂ।

179ਇਸ ਲਈ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ।

180ਅਤੇ ਮੈਂ ਇਸ ਲਈ ਤੁਹਾਡੇ ਤੋਂ ਕੋਈ ਸੇਵਾ ਫ਼ਲ ਨਹੀਂ' ਮੰਗਦਾ, ਮੇਰਾ ਸੇਵਾ ਫ਼ਲ ਸੰਸਾਰ ਦੇ ਮਾਲਕ ਅੱਲਾਹ ਕੋਲ ਹੈ।

181ਤੁਸੀ' ਲੋਕ ਪੂਰਾ-ਪੂਰਾ ਤੋਲੋ ਅਤੇ ਨੁਕਸਾਨ ਕਰਨ ਵਾਲਿਆਂ ਵਿਚ ਸ਼ਾਮਿਲ ਨਾ ਹੋਵੋ।

182ਅਤੇ ਤੱਕੜੀ ਦੀ ਡੰਡੀ ਸਿੱਧੀ ਰੱਖ ਕੇ ਤੋਲਿਆ ਕਰੋਂ।

183ਅਤੇ ਲੋਕਾਂ ਨੂੰ ਉਨ੍ਹਾਂ ਦੀ ਚੀਜ਼ ਘਟਾ ਕੇ ਨਾ ਦਿਉ ਅਤੇ ਧਰਤੀ ਤੇ ਵਿਗਾੜ ਨਾ ਕਰੋ।

184ਅਤੇ ਉਸ ਹਸਤੀ ਤੋਂ ਡਰੋ ਜਿਸ ਨੇ ਤੁਹਾਨੂੰ ਅਤੇ ਤੁਹਾਡੀਆਂ ਪਿਛਲੀਆਂ ਪੀੜ੍ਹੀਆਂ ਨੂੰ ਪੈਦਾ ਕੀਤਾ ਹੈ।

185ਉਨ੍ਹਾਂ ਨੇ ਕਿਹਾ ਤੁਹਾਡੇ ਉੱਪਰ ਤਾਂ ਕਿਸੇ ਨੇ ਜਾਦੂ ਕਰ ਦਿੱਤਾ ਹੈ।

186ਅਤੇ ਤੁਸੀਂ ਸਾਡੇ ਵਰਗੇ ਹੀ ਇੱਕ ਮਨੁੱਖ ਹੋ। ਅਤੇ ਅਸੀਂ ਤਾਂ ਤੁਹਾਨੂੰ ਝੂਠੇ ਲੋਕਾਂ ਵਿਚੋਂ ਸਮਝਦੇ ਹਾਂ।

187ਇਸ ਲਈ ਸਾਡੇ ਉੱਪਰ ਅਸਮਾਨ ਤੋ ਕੋਈ ਟੁੱਕੜਾ ਡੇਗੌ ਜੇ ਤੁਸੀਂ ਸੱਚੇ ਹੋ।

188ਸ਼ੁਐਬ ਨੇ ਆਖਿਆ, ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ, ਜੋ ਕੁਝ ਤੁਸੀਂ ਕਰ ਰਹੇ ਹੋ।

189ਤਾਂ ਉਨ੍ਹਾਂ ਨੇ ਉਸ ਨੂੰ ਝੁਠਲਾ ਦਿੱਤਾ। ਫਿਰ ਉਨ੍ਹਾਂ ਨੂੰ ਬੱਦਲ ਵਾਲੇ ਦਿਨ ਦੀ ਆਫ਼ਤ ਨੇ ਫੜ੍ਹ ਲਿਆ।

190ਬੇਸ਼ੱਕ ਉਹ ਇਕ ਵੱਡੇ ਦਿਨ ਦੀ ਸਜ਼ਾ ਸੀ। ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਮੰਨਣ ਵਾਲੇ ਨਹੀਂ।

191ਅਤੇ ਬੇਸ਼ੱਕ ਤੁਹਾਡਾ ਰੱਬ ਸ਼ਕਤੀਸ਼ਾਲੀ ਅਤੇ ਰਹਿਮਤ ਵਾਲਾ ਹੈ।

192ਬੇਸ਼ੱਕ ਇਹ ਸੰਸਾਰ ਦੇ ਮਾਲਕ ਅੱਲਾਹ ਦੀ ਉਤਾਰੀ ਹੋਈ ਬਾਣੀ ਹੈ।

193ਅਤੇ ਇਸ ਨੂੰ ਅਮਾਨਤਦਾਰ, ਭਰੋਸੇਯੋਗ ਫ਼ਰਿਸ਼ਤਾ ਲੈ ਕੇ ਉਤਰਿਆ ਹੈ।

194ਤੁਹਾਡੇ ਦਿਲ ਉੱਤੇ ਤਾਂ ਕਿ ਤੁਸੀਂ ਨਸੀਹਤ ਕਰਨ ਵਾਲਿਆਂ ਵਿਚੋ ਹੋਵੋਂ।

195ਸਪੱਸ਼ਟ ਅਰਬੀ ਭਾਸ਼ਾ ਵਿਚ

196ਅਤੇ ਇਸ ਦਾ ਉਲੇਖ ਪਹਿਲੇ ਮੈ੍‌ਗੰਬਰਾਂ ਦੀਆਂ ਕਿਤਾਬਾਂ ਵਿਚ ਵੀ ਹੈ।

197ਅਤੇ ਕੀ ਇਨ੍ਹਾਂ ਲਈ ਇਹ ਨਿਸ਼ਾਨੀ ਨਹੀਂ। ਇਸ ਨੂੰ ਇਸਰਾਈਲ ਦੇ ਵੰਸ਼ ਦੇ ਉਲਮਾਂ (ਵਿਦਵਾਨ) ਜਾਣਦੇ ਹਨ।

198ਅਤੇ ਜੇਕਰ ਅਸੀਂ ਇਸ ਨੂੰ ਕਿਸੇ ਅਜਮੀ' (ਗੈਰ ਅਰਬ ਵਾਸੀ) ਉੱਪਰ ਉਤਾਰਦੇ।

199ਫਿਰ ਉਹ ਉਨ੍ਹਾਂ ਨੂੰ ਪੜ੍ਹ ਕੇ ਸੁਣਾਉਂਦਾ ਤਾਂ ਉਹ ਇਸ ਉੱਪਰ ਈਮਾਨ ਲਿਆਉਣ ਵਾਲੇ ਨਾ ਬਣਦੇ।

200ਇਸ ਤਰ੍ਹਾਂ ਅਸੀਂ ਈਮਾਨ ਨਾ ਲਿਆਉਣ ਵਾਲਿਆਂ ਨੂੰ ਪਾਪੀਆਂ ਦੇ ਦਿਲ ਵਿਚ ਪਾ ਰੱਖਿਆ ਹੈ।

201ਇਹ ਲੋਕ ਉਦੋਂ ਤੱਕ ਈਮਾਨ ਨਹੀਂ ਲਿਆਉਣਗੇ ਜਦੋਂ ਤੱਕ ਦਰਦਨਾਕ ਸਜ਼ਾ ਨਾ ਦੇਖ ਲੈਣ।

202ਫਿਰ ਉਹ ਉਨ੍ਹਾਂ ਉੱਪਰ ਅਚਾਨਕ ਆ ਜਾਵੇਗੀ ਅਤੇ ਇਨ੍ਹਾਂ ਨੂੰ ਖ਼ਬਰ ਵੀ ਨਹੀਂ' ਹੋਵੇਗੀ।

203ਫਿਰ ਉਹ ਕਹਿਣਗੇ ਕੀ ਸਾਨੂੰ ਕੂਝ ਮੌਕਾ ਮਿਲ ਸਕਦਾ ਹੈ।

204ਕੀ ਉਹ ਸਾਡੀ ਆਫ਼ਤ ਨੂੰ ਜਲਦੀ ਮੰਗ ਰਹੇ ਹਨ

205ਦੱਸੋ ਕਿ ਜੇ ਅਸੀਂ ਇਨ੍ਹਾਂ ਨੂੰ ਕੁਝ ਸਾਲਾਂ ਤੱਕ ਲਾਭ ਦਿੰਦੇ ਰਹੀਏ।

206ਫਿਰ ਉਨ੍ਹਾਂ ਉੱਤੇ ਉਹ ਅਜ਼ਾਬ ਆ ਜਾਵੇ ਜਿਸ ਤੋਂ' ਇਨ੍ਹਾਂ ਨੂੰ ਡਰਾਇਆ ਜਾ ਰਿਹਾ।

207ਤਾਂ ਇਹ ਲਾਭ ਇਨ੍ਹਾਂ ਦੇ ਕੀ ਕੰਮ ਆਵੇਗਾ।

208ਅਤੇ ਅਸੀਂ ਕਿਸੇ ਬਸਤੀ ਨੂੰ ਵੀ ਬਰਬਾਦ ਨਹੀਂ ਕੀਤਾ ਪਰ ਉਨ੍ਹਾਂ ਲਈ ਡਰਾਉਣ ਵਾਲੇ ਸਨ।

209ਨਸੀਹਤ ਲਈ ਅਤੇ ਅਸੀਂ ਜ਼ੁਲਮੀ ਨਹੀਂ' ਹਾਂ।

210ਅਤੇ ਇਸ ਨੂੰ ਸ਼ੈਤਾਨ ਲੈ ਕੇ ਨਹੀਂ ਉਤਰਿਆ।

211ਨਾ ਉਹ ਇਸ ਦੇ ਯੋਗ ਹੈ ਅਤੇ ਨਾ ਹੀ ਉਹ ਅਜਿਹਾ ਕਰ ਸਕਦੇ ਹਨ।

212ਉਹ ਇਸ ਨੂੰ ਸੁਣਨ ਤੋਂ ਰੋਕ ਦਿੱਤੇ ਗਏ ਹਨ।

213ਇਸ ਲਈ ਤੁਸੀਂ ਅੱਲਾਹ ਦੇ ਬਰਾਬਰ ਕਿਸੇ ਹੋਰ ਪੂਜਨੀਕ ਨੂੰ ਨਾ ਪੁਕਾਰੋਂ, ਨਹੀਂ ਤਾਂ ਤੁਸੀ ਵੀ ਸਜ਼ਾ ਪਾਉਣ ਵਾਲਿਆਂ ਵਿਚ ਸ਼ਾਮਿਲ ਹੋ ਜਾਵੋਗੇ।

214ਅਤੇ ਆਪਣੇ ਨਜ਼ਦੀਕੀ ਸੰਬਧੀਆਂ ਨੂੰ ਡਰ ਸੁਣਾਉ।

215ਅਤੇ ਉਨ੍ਹਾਂ ਹੋ ਕੇ ਤੁਹਾਡਾ ਪਾਲਣ ਕਰਨ।

216ਇਸ ਲਈ ਜੇਕਰ ਉਹ ਤੁਹਾਡੀ ਅਵੱਗਿਆ ਕਰਨ ਤਾਂ ਆਖੋ, ਕਿ ਜੋ ਕੂਝ ਤੁਸੀਂ ਕਰ ਰਹੇ ਹੋ ਮੈਂ ਉਸ ਤੋਂ ਨਿਰਲੇਪ ਹਾਂ।

217ਅਤੇ ਸ਼ਕਤੀਸ਼ਾਲੀ ਅਤੇ ਕਿਰਪਾਲੂ ਅੱਲਾਹ ਤੇ ਭਰੋਸਾ ਰੱਖੋ।

218ਜਿਹੜਾ ਤੁਹਾਨੂੰ ਵੇਖਦਾ ਹੈ, ਜਦੋਂ' ਤੁਸੀਂ ਉਠਦੇ ਹੋ।

219ਅਤੇ ਤੁਹਾਡੀਆਂ ਨਮਾਜ਼ੀਆਂ ਦੇ ਨਾਲ ਗਤੀਵਿਧੀਆਂ ਨੂੰ।

220ਬੇਸ਼ੱਕ ਉਹ ਸੁਣਨ ਵਾਲਾ ਤੇ ਜਾਣਨ ਵਾਲਾ ਹੈ।

221ਕੀ ਮੈਂ ਤੁਹਾਨੂੰ ਦੱਸਾਂ, ਕਿ ਸੈਤਾਨ ਕਿਸ ਉੱਪਰ ਉਤਰਦੇ ਹਨ।

222(ਸੁਣੋ)? ਉਹ ਹਰੇਕ ਝੂਠੇ ਪਾਪੀ ਤੇ ਉਤਰਦੇ ਹਨ।

223ਉਹ ਕੰਨ ਲਾਉਂਦੇ ਹਨ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਝੂਠੇ ਹਨ।

224ਅਤੇ ਕਵੀਆਂ ਦੇ ਪਿੱਛੇ ਰਾਹ ਤੋਂ ਭਟਕੇ ਲੋਕ ਚੱਲਦੇ ਹਨ।

225ਕੀ ਤੂਸੀ' ਨਹੀਂ ਦੇਖਦੇ ਕੀ ਉਹ ਹਰੇਕ ਬੀਆਬਾਨ ਜੰਗਲ ਵਿਚ ਭਟਕਦੇ ਹਨ।

226ਅਤੇ ਜੋ ਉਹ ਕਹਿੰਦੇ ਹਨ ਉਹ ਕਰਦੇ ਨਹੀਂ।

227ਪਰੰਤੂ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕੰਮ ਕੀਤੇ ਅਤੇ ਉਨ੍ਹਾਂ ਨੇ ਅੱਲਾਹ ਨੂੰ ਬਹੁਤ ਭਾਰੀ ਯਾਦ ਕੀਤਾ ਤਾਂ ਉਨ੍ਹਾਂ ਨੇ ਸੇਵਾ ਫ਼ਲ ਲਿਆ (ਉਹ ਵੀ) ਇਸ ਤੋਂ ਬਾਅਦ ਜਦੋਂ ਉਨ੍ਹਾਂ ਤੇ ਜ਼ੁਲਮ ਹੋਇਆ। ਅਤੇ ਅਤਿਆਚਾਰ ਕਰਨ ਵਾਲਿਆਂ ਨੂੰ ਜਲਦੀ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਕਿਹੜੇ ਸਥਾਨ ਉੱਪਰ ਵਾਪਿਸ ਜਾਣਾ ਹੈ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath