25. ਅਲ-ਫੁਰਕਾਨ
1ਉਹ ਹਸਤੀ ਬਹੁਤ ਬਰਕਤ ਵਾਲੀ ਹੈ ਜਿਸ ਨੇ ਆਪਣੇ ਬੰਦੇ (ਮੁਹੰਮਦ) ਤੇ ਕੁਰਆਨ ਉਤਾਰੀ 'ਤਾਂ ਕਿ ਉਹ ਦੁਨੀਆ ਵਾਲਿਆਂ ਨੂੰ ਪ੍ਰਲੋਕ ਦਾ ਡਰ ਸੁਣਾਉਣ ਵਾਲਾ ਹੋਵੇ।
2ਉਹ ਜਿਸ ਲਈ ਆਕਾਸ਼ਾਂ ਅਤੇ ਧਰਤੀ ਦੀ ਬਾਦਸ਼ਾਹੀ ਹੈ ਅਤੇ ਉਸ ਨੇ ਕੋਈ ਪੁੱਤਰ ਨਹੀਂ ਬਣਾਇਆ ਅਤੇ ਬਾਦਸ਼ਾਹੀ ਵਿਚ ਉਸ ਦਾ ਕੋਈ ਸ਼ਰੀਕ ਨਹੀਂ। ਉਸ ਨੇ ਹਰ ਚੀਜ ਨੂੰ ਪੈਦਾ ਕੀਤਾ ਅਤੇ ਉਸ ਦਾ ਇਕ ਅੰਦਾਜ਼ਾ ਨਿਰਧਾਰਿਤ ਕੀਤਾ।
3ਅਤੇ ਲੋਕਾਂ ਨੇ ਉਸ ਤੋਂ ਬਿਨਾ ਅਜਿਹੇ ਹੋਰ ਪੂਜਨੀਕ ਬਣਾ ਲਏ ਹਨ। ਜਿਹੜੇ ਕਿਸੇ ਚੀਜ਼ ਨੂੰ ਪੈਦਾ ਨਹੀਂ ਕਰ ਸਕਦੇ, ਉਹ ਖੁਦ ਪੈਦਾ ਕੀਤੇ ਗਏ ਹਨ। ਅਤੇ ਉਹ ਖੁਦ ਆਪਣੇ ਲਈ ਨਾ ਹਾਨੀ ਦਾ ਅਧਿਕਾਰ ਰੱਖਦੇ ਹਨ ਅਤੇ ਨਾ ਲਾਭ ਦਾ। ਅਤੇ ਨਾ ਉਹ ਕਿਸੇ ਮੌਤ ਦਾ ਅਧਿਕਾਰ ਰੱਖਦੇ ਹਨ ਅਤੇ ਨਾ ਕਿਸੇ ਦੇ ਜੀਵਨ ਦਾ ਅਤੇ ਨਾ ਮਰ ਕੇ ਮੁੜ ਜੀਵਤ ਹੋਣ ਦਾ।
4ਅਤੇ ਇਨਾਕਰੀ ਲੋਕ ਆਖਦੇ ਹਨ ਕਿ ਇਹ ਸਿਰਫ਼ ਮਨਘੜਤ ਗੱਲਾਂ ਹਨ ਜਿਹੜੀਆਂ ਇਨ੍ਹਾਂ ਨੇ ਘੜੀਆਂ ਹੈ। ਅਤੇ ਕੁਝ ਦੂਜੇ ਲੋਕਾਂ ਨੇ ਇਸ ਵਿਚ ਉਸ ਦੀ ਮਦਦ ਕੀਤੀ ਹੈ। ਤਾਂ ਇਹ ਲੋਕ ਜ਼ੁਲਮ ਅਤੇ ਝੂਠ ਦੇ ਦੋਸ਼ੀ ਹੋਏ।
5ਅਤੇ ਉਹ ਆਖਦੇ ਹਨ ਕਿ ਇਹ ਪਹਿਲੇ ਲੋਕਾਂ ਦੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਇਨ੍ਹਾਂ ਨੇ ਲਿਖਵਾ ਲਿਆ ਹੈ। ਅਤੇ ਉਹ ਇਨ੍ਹਾਂ ਨੂੰ ਸਵੇਰੇ ਸ਼ਾਮ ਪੜ੍ਹ ਰਹੇ ਹਨ।
6ਆਖੋ, ਕਿ ਇਸ ਨੂੰ ਉਸ ਨੇ ਉਤਾਰਿਆ ਹੈ, ਜਿਹੜਾ ਆਕਾਸ਼ਾਂ ਅਤੇ ਧਰਤੀ ਦੇ ਭੇਦਾਂ ਨੂੰ ਜਾਣਦਾ ਹੈ। ਬੇਸ਼ੱਕ ਉਹ ਮੁਆਫ਼ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਹੈ।
7ਅਤੇ ਉਹ ਆਖਦੇ ਹਨ ਕਿ ਇਹ ਕਿਹੋ ਜਿਹਾ ਰਸੂਲ ਹੈ, ਜਿਹੜਾ ਭੋਜਨ ਖਾਂਦਾ ਹੈ। ਅਤੇ ਬਜ਼ਾਰਾਂ ਵਿਚ ਘੁੰਮਦਾ ਫਿਰਦਾ ਹੈ। ਕਿਉਂ ਨਾ ਉਸ ਦੇ ਕੋਲ ਕੋਈ ਫ਼ਰਿਸ਼ਤਾ ਭੇਜਿਆ ਗਿਆ ਜਿਹੜਾ ਉਸ ਦੇ ਨਾਲ ਰਹਿ ਕੇ ਹਦਾਇਤ ਕਰਦਾ।
8ਜਾਂ ਉਸ ਲਈ ਕੋਈ ਖਜ਼ਾਨਾ ਉਤਾਰਿਆ ਜਾਂਦਾ। ਜਾਂ ਉਸ ਲਈ ਕੋਈ ਬਾਗ਼ ਹੁੰਦਾ ਉਸ ਵਿਚੋਂ ਉਹ ਖਾਂਦਾ। ਅਤੇ ਜ਼ਾਲਿਮਾਂ ਨੇ ਆਖਿਆ ਕਿ ਤੁਸੀਂ ਲੋਕ ਇੱਕ ਜਾਦੂ
9ਤੋਂ ਪ੍ਰਭਾਵਿਤ ਬੰਦੇ ਦਾ ਪਾਲਣ ਕਰ ਰਹੇ ਹੋ। ਦੋਖੋ, ਉਹ ਕਿਹੋ ਜਿਹੀਆਂ ਹੁਜਤਾਂ ਤੁਹਾਡੇ ਲਈ ਬਿਆਨ ਕਰ ਰਹੇ ਹਨ, ਇਸ ਲਈ ਉਹ ਭਟਕ ਗਏ ਹਨ, ਫਿਰ ਉਹ ਰਾਹ ਨਹੀਂ ਪਾ ਸਕਦੇ।
10ਉਹ ਅੱਲਾਹ ਬਹੁਤ ਬਰਕਤ ਵਾਲਾ ਹੈ। ਜੇਕਰ ਉਹ ਚਾਹੇ ਤਾਂ ਤੁਹਾਨੂੰ ਉਸ ਤੋਂ ਵੀ ਬਿਹਤਰ ਚੀਜ਼ ਪ੍ਰਦਾਨ ਕਰ ਦੇਵੇ। ਅਜਿਹੇ ਬਾਗ਼ ਜਿਨ੍ਹਾਂ ਦੇ ਹੇਠਾਂ ਨਹਿਰਾਂ ਵਗਦੀਆਂ ਹੋਣ ਅਤੇ ਤੁਹਾਨੂੰ ਬਹੁਤ ਸਾਰੇ ਮਹਿਲ ਬਖ਼ਸ਼ ਦੇਵੇ।
11ਸਗੋਂ ਉਨ੍ਹਾਂ ਨੇ ਕਿਆਮਤ ਨੂੰ ਝੂਠਲਾ ਦਿੱਤਾ ਹੈ। ਅਤੇ ਅਸੀਂ ਅਜਿਹੇ ਬੰਦਿਆਂ ਲਈ ਜਿਹੜੇ ਕਿਆਮਤ ਨੂੰ ਝੁਠਲਾਉਣ, ਉਨ੍ਹਾਂ ਲਈ ਨਰਕ ਤਿਆਰ ਕਰ ਰੱਖਿਆ ਹੈ।
12ਜਦੋਂ ਉਹ ਉਨ੍ਹਾਂ ਨੂੰ ਦੂਰ ਤੋਂ ਵੇਖੇਗਾ ਤਾਂ ਉਹ ਉਸ ਦੇ ਗੁੱਸੇ ਦਾ ਜੋਸ਼ ਅਤੇ ਢਹਾੜ ਸੁਨਣਗੇ।
13ਤੈ ਜਦੋਂ ਇਹ ਉਸ (ਨਰਕ) ਦੇ ਕਿਸੇ ਭੀੜੇ ਥਾਂ ਤੇ ਬੰਨ੍ਹ ਕੇ ਸੁੱਟ ਦਿੱਤੇ ਜਾਣਗੇ “ਤਾਂ ਉਹ ਉੱਤੇ ਮੌਤ ਨੂੰ ਹਾਕਾਂ ਮਾਰਨਗੇ।
14ਅੱਜ ਇਕ ਮੌਤ ਨੂੰ ਨਾ ਹਾਕਾਂ ਮਾਰੋ ਸਗੋਂ ਅਨੇਕਾਂ ਮੌਤਾਂ ਨੂੰ ਪੁਕਾਰੋ।
15ਆਖੋ, ਕੀ ਇਹ ਬਿਹਤਰ ਹੈ ਜਾਂ ਹਮੇਸ਼ਾ ਰਹਿਣ ਵਾਲੀ ਜੰਨਤ, ਜਿਸ ਦਾ ਵਾਅਦਾ ਅੱਲਾਹ ਨੇ ਪ੍ਰਹੇਜ਼ਗਾਰਾਂ ਲਈ ਕੀਤਾ ਹੈ। ਇਹ ਉਨ੍ਹਾਂ ਲਈ ਅਮਲਾਂ ਦਾ ਫ਼ਲ ਅਤੇ ਟਿਕਾਣਾ ਹੋਵੇਗੀ।
16ਜੰਨਤ ਵਿਚ ਉਨ੍ਹਾਂ ਲਈ ਉਹ ਸਾਰਾ ਕੁਝ ਹਾਜ਼ਿਰ ਹੋਵੇਗਾ, ਜਿਹੜਾ ਕੁਝ ਉਹ ਚਾਹੁੰਣਗੇ। ਉਹ ਉਸ ਵਿਚ ਹਮੇਸ਼ਾ ਰਹਿਣਗੇ। ਇਹ ਤੇਰੇ ਰੱਬ ਦੇ ਜ਼ਿੰਮੇ ਇੱਕ ਵਾਅਦਾ ਹੈ। ਜਿਸ ਦਾ ਪੂਰਾ ਹੋਣਾ ਲਾਜ਼ਮੀ ਹੈ।
17ਅਤੇ ਜਿਸ ਦਿਨ ਅੱਲਾਹ ਉਨ੍ਹਾਂ ਨੂੰ ਇਕੱਠਿਆਂ ਕਰੇਗਾ ਅਤੇ ਉਨ੍ਹਾਂ ਨੂੰ ਜਿਨ੍ਹਾਂ ਨੂੰ ਉਹ ਅੱਲਾਹ ਤੋਂ ਇਲਾਵਾ ਪੂਜਦੇ ਹਨ, ਇਕੱਤਰ ਕਰੇਗਾ। ਫਿਰ ਉਹ ਆਖੇਗਾ, ਕੀ ਤੁਸੀਂ ਮੇਰੇ ਇਨ੍ਹਾਂ ਬੰਦਿਆਂ ਨੂੰ ਭਟਕਾਇਆ ਜਾਂ ਉਹ ਖੂਦ ਰਾਹ ਤੋਂ ਭਟਕ ਗਏ।
18ਉਹ ਕਹਿਣਗੇ ਕਿ ਤੇਰੀ ਹਸਤੀ ਪਾਕ ਹੈ। ਸਾਡੇ ਲਈ ਇਹ ਯੋਗ ਨਹੀਂ ਸੀ ਕਿ ਤੇਰੇ ਤੋਂ ਬਿਨਾ ਕਿਸੇ ਦੂਸਰੇ ਨੂੰ ਕੰਮ ਬਣਾਉਣ ਵਾਲਾ ਪ੍ਰਵਾਨ ਕਰਦੇ। ਪਰੰਤੂ ਤੂਸੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇਂ ਪਿਉ-ਦਾਦਿਆਂ ਨੂੰ ਇਸਤੇਮਾਲ ਲਈ ਨਿਅਮਤਾਂ ਬਖਸ਼ੀਆਂ, ਇਥੋਂ ਤੱਕ ਕਿ ਉਹ ਤੇਰੇ ਉਪਦੇਸ਼ ਨੂੰ ਭੁੱਲ ਗਏ ਅਤੇ ਖ਼ਤਮ ਹੋਣ ਵਾਲੇ ਬਣੇ।
19ਤਾਂ ਉਨ੍ਹਾਂ ਨੇ ਤੁਹਾਨੂੰ ਤੁਹਾਡੀਆਂ ਹੀ ਗੱਲਾਂ ਵਿਚ ਝੂਠਾ ਠਹਿਰਾ ਦਿੱਤਾ। ਹੁਣ ਨਾ ਤੁਸੀਂ ਖੁਦ ਟਾਲ ਸਕਦੇ ਹੋ। ਅਤੇ ਨਾ ਹੀ ਕੋਈ ਮਦਦ ਪ੍ਰਾਪਤ ਕਰ ਸਕਦੇ ਹੋ। ਅਤੇ ਤੁਹਾਡੇ ਵਿਚੋਂ ਜਿਹੜਾ ਬੰਦਾ ਜ਼ੁਲਮ ਕਰੇਗਾ, ਅਸੀਂ ਉਸ ਨੂੰ ਇੱਕ ਵੱਡੀ ਸਜ਼ਾ ਚਖਾਵਾਂਗੇ।
20ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਜਿਨ੍ਹੇ ਵੀ ਪੈਗ਼ੰਬਰ ਭੇਜੇ ਹਨ ਉਹ ਸਾਰੇ ਭੋਜਨ ਖਾਂਦੇ ਸੀ ਅਤੇ ਬਜ਼ਾਰਾਂ ਵਿਚ ਤੁਰਦੇ ਫਿਰਦੇ ਸੀ। ਅਤੇ ਅਸੀਂ ਤੁਹਾਨੂੰ ਇੱਕ ਦੂਜੇ ਦੇ ਲਈ ਅਜ਼ਮਾਇਸ਼ ਬਣਾਇਆ। ਕੀ ਤੁਸੀਂ ਸਬਰ ਕਰਦੇ ਹੋ। ਅਤੇ ਤੁਹਾਡਾ ਰੱਬ ਸਾਰਾ ਕੁਝ ਦੇਖਦਾ ਹੈ।
21ਅਤੇ ਜਿਹੜੇ ਲੋਕ ਸਾਡੇ ਸਾਹਮਣੇ ਹਾਜ਼ਿਰ ਹੌਣ ਤੇ ਵਿਸ਼ਵਾਸ਼ ਨਹੀਂ ਰਖਦੇ। ਉਹ ਆਖਦੇ ਹਨ ਕਿ ਸਾਡੇ ਉੱਪਰ ਫ਼ਰਿਸ਼ਤੇ ਕਿਉਂ ਨਹੀਂ ਉਤਾਰੇ ਗਏ ਜਾਂ ਅਸੀਂ ਕਿਉਂ ਆਪਣੇ ਰੱਬ ਨੂੰ ਨਹੀਂ ਵੇਖ ਸਕਦੇ?ਉਨ੍ਹਾਂ ਨੇ ਆਪਣੇ ਮਨ ਵਿਚ ਆਪਣੇ ਆਪ ਨੂੰ ਬਹੁਤ ਵੱਡਾ ਸਮਝਿਆ ਅਤੇ ਉਹ ਵਿਦਰੋਹ ਵਿਚ (ਬਾਗ਼ੀ ਬਣ ਕੇ) ਹੱਦਾਂ ਤੋਂ ਅੱਗੇ ਲੰਘ ਗਏ ਹਨ।
22ਜਿਸ ਦਿਨ ਉਹ ਫ਼ਰਿਸ਼ਤਿਆਂ ਨੂੰ ਵੇਖਣਗੇ, ਉਸ ਦਿਨ ਪਾਪੀਆਂ ਲਈ ਕੋਈ ਖੁਸ਼ਖਬਰੀ ਨਹੀਂ' ਹੋਵੇਗੀ। ਉਹ ਕਹਿਣਗੇ ਸ਼ਰਣ ਸ਼ਰਣ।
23ਅਤੇ ਅਸੀਂ ਉਨ੍ਹਾਂ ਦੇ ਹਰੇਕ ਕੰਮ ਵੱਲ ਵਧਾਂਗੇ, ਜਿਹੜਾ ਉਨ੍ਹਾਂ ਨੇ ਕੀਤਾ ਸੀ। ਅਤੇ ਫਿਰ ਉਨ੍ਹਾਂ ਨੂੰ ਉਡਦੀ ਹੋਈ ਧੂੜ ਬਣਾ ਦੇਵਾਂਗੇ।
24ਜੰਨਤ ਵਾਲੇ ਉਸ ਦਿਨ ਵਧੀਆ ਟਿਕਾਣਿਆਂ ਤੇ ਹੋਣਗੇ ਅਤੇ ਬੇਅੰਤ ਵਧੀਆ ਵਿਸ਼ਰਾਮ ਘਰਾਂ ਵਿਚ।
25ਅਤੇ ਜਿਸ ਦਿਨ ਅਸਮਾਨ ਬੱਦਲ ਨਾਲ ਪਾਟ ਜਾਵੇਗਾ ਅਤੇ ਫ਼ਰਿਸ਼ਤੇ ਲਗਾਤਾਰ ਉਤਾਰੇ ਜਾਣਗੇ।
26ਉਸ ਦਿਨ ਅਸਲ ਬਾਦਸ਼ਾਹੀ ਕੇਵਲ ਰਹਿਮਾਨ ਦੀ ਹੋਵੇਗੀ। ਅਤੇ ਉਹ ਦਿਨ ਇਨਕਾਰੀਆਂ ਲਈ ਬੇਅੰਤ ਸਖ਼ਤ ਹੋਵੇਗਾ।
27ਅਤੇ ਜਿਸ ਦਿਨ ਜ਼ਾਲਿਮ ਅਪਣੇ ਹੱਥਾਂ ਨੂੰ ਕੱਟਣਗੇ, ਉਹ ਕਹਿਣਗੇ ਕਾਸ਼! ਮੈਂ ਰਸੂਲ ਦੇ ਨਾਲ ਰਿਸ਼ਤਾ ਜੋੜਿਆ ਹੁੰਦਾ।
28ਹਾਏ! ਮੇਰੀ ਮਾੜੀ ਕਿਸਮਤ, ਕਿ ਕਾਸ਼! ਮੈਂ' ਫਲਾਣੇ ਬੰਦੇ ਨੂੰ ਆਪਣਾ ਮਿੱਤਰ ਨਾ ਬਣਾਉਂਦਾ।
29ਉਸ ਨੇ ਮੈਨੂੰ ਨਸੀਹਤ ਤੋਂ ਭਟਕਾ ਦਿੱਤਾ, ਉਹ ਵੀ ਇਸ ਤੋਂ ਬਾਅਦ ਕਿ ਮੇਰੀ ਕੋਲ ਉਹ (ਚੇਤਾਵਨੀ) ਆ ਚੁੱਕੀ ਸੀ। ਅਤੇ ਸੈਤਾਨ ਹੀ ਮਨੁੱਖ ਨੂੰ ਸਮੇ ਤੇ ਧੋਖਾ ਦੇਣ ਵਾਲਾ ਹੈ।
30ਅਤੇ ਰਸੂਲ ਆਖੇਗਾ, ਕਿ ਹੇ ਮੇਰੇ ਪਾਲਣਹਾਰ! ਮੇਰੀ ਕੌਮ ਨੇ ਇਸ ਕੁਰਆਨ ਨੂੰ ਪੂਰੇ ਤੌਰ ਤੇ ਛੱਡ ਦਿੱਤਾ ਹੈ।
31ਅਤੇ ਇੰਝ ਹੀ ਅਸੀਂ ਪਾਪੀਆਂ ਵਿਚੋਂ ਹਰੇਕ ਰਸੂਲ ਦੇ ਵੈਰੀ ਬਣਾਏ। ਅਤੇ ਤੁਹਾਡਾ ਰੱਬ ਕਾਫ਼ੀ ਹੈ ਹਦਾਇਤ ਦੇਣ ਅਤੇ ਮਦਦ ਕਰਨ ਲਈ।
32ਤਾਂ ਅਤੇ ਇਨਕਾਰੀਆਂ ਨੇ ਆਖਿਆ ਕਿ ਇਸ ਬੰਦੇ ਉੱਪਰ ਪੂਰਾ ਕੁਰਆਨ ਕਿਉਂ ਨਹੀਂ ਉਤਾਰਿਆ ਗਿਆ। ਅਜਿਹਾ ਇਸ ਲਈ ਹੈ ਤਾਂ ਕਿ ਕੁਰਆਨ ਦੇ ਰਾਹੀਂ ਅਸੀਂ' ਤੁਹਾਡੇ ਦਿਲਾਂ ਨੂੰ ਪੱਕਾ ਕਰ ਸਕੀਏ। ਅਤੇ ਅਸੀਂ ਇਸ ਨੂੰ ਰੁਕ ਰੁਕ ਕੇ ਉਤਾਰਿਆ ਹੈ।
33ਅਤੇ ਇਹ ਲੋਕ ਕਿਹੋ ਜਿਹਾ ਅਨੋਖਾ ਸਵਾਲ ਤੁਹਾਡੇ ਸਾਹਮਣੇ ਲਿਆਏ, ਪਰੰਤੂ ਅਸੀਂ ਉਸਦਾ ਯੋਗ ਉਤਰ ਅਤੇ ਸਭ ਤੋਂ ਵਧੀਆ ਸਪੱਸ਼ਟੀਕਰਨ ਤੁਹਾਨੂੰ ਦੱਸ ਦੇਵਾਂਗੇ।
34ਜਿਹੜੇ ਲੋਕ ਮੂਧੇ ਮੂੰਹ ਨਰਕ ਵੱਲ ਲਿਜਾਏ ਜਾਣਗੇ। ਉਨ੍ਹਾਂ ਦਾ ਸ਼ੁਰਾ ਟਿਕਾਣਾ ਹੈ ਅਤੇ ਉਹ ਹੀ ਰਾਹ ਤੋਂ ਭਟਕ ਹਏ ਹਨ।
35ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ। ਅਤੇ ਉਸ ਦੇ ਨਾਲ ਉਸ ਦੇ ਭਰਾ ਹਾਰੂਨ ਅਲੈ ਨੂੰ ਉਸ ਦਾ ਮਦਦਗਾਰ ਬਣਾਇਆ।
36ਅਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਦੋਵੇਂ ਉਨ੍ਹਾਂ ਲੋਕਾਂ ਦੇ ਕੋਲ ਜਾਵੇਂ, ਜਿਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਝੂਠਲਾ ਦਿੱਤਾ ਹੈ। ਫਿਰ ਅਸੀਂ ਉਨ੍ਹਾਂ ਨੂੰ ਪੂਰਨ ਤੌਰ ਤੇ ਬਰਬਾਦ ਕਰ ਦਿੱਤਾ।
37ਅਤੇ ਨੂਹ ਦੀ ਕੌਂਮ ਨੂੰ ਵੀ ਅਸੀਂ ਡੋਬ ਦਿੱਤਾ, ਜਦੋਂ' ਉਨ੍ਹਾਂ ਨੇ ਰਸੂਲਾਂ ਨੂੰ ਬੁਠਲਾਇਆ ਅਤੇ ਅਸੀਂ ਉਨ੍ਹਾਂ ਨੂੰ ਲੋਕਾਂ ਲਈ ਇਕ ਨਿਸ਼ਾਨੀ ਬਣਾ ਦਿੱਤਾ ਅਤੇ ਅਸੀਂ ਜ਼ਾਲਿਮਾਂ ਲਈ ਇਕ ਦਰਦਨਾਕ ਸਜ਼ਾ ਤਿਆਰ ਕਰ ਰੱਖੀ ਹੈ।
38ਅਤੇ ਆਦ ਤੇ ਸਮੂਦ ਨੂੰ ਅਤੇ ਖੂਹ ਵਾਲਿਆਂ ਤੇ ਅਤੇ ਉਨ੍ਹਾਂ ਵਿਚਕਾਰ ਬਹੁਤ ਸਾਰੀਆਂ ਕੌਮਾਂ ਨੂੰ (ਬਰਬਾਦ ਕਰ ਦਿੱਤਾ)।
39ਅਤੇ ਅਸੀਂ ਉਨ੍ਹਾਂ ਵਿਚੋਂ ਹਰੇਕ ਨੂੰ ਮਿਸਾਲਾਂ ਸੁਣਾਈਆਂ ਅਤੇ ਨਾ ਮੰਨਣ ਤੇ ਅਸੀਂ ਹਰੇਕ ਨੂੰ ਪੂਰਨ ਤੌਰ ਤੇ ਬਰਬਾਦ ਕਰ ਦਿੱਤਾ।
40ਅਤੇ ਇਹ ਲੋਕ ਉਸ ਬਸਤੀ ਤੋਂ ਲੰਘੇ ਹਨ, ਜਿਸ ਤੇ ਸ਼ੁਰੀ ਤਰਾਂ ਪੱਥਰ ਵਰਸਾਏ ਗਏ, ਕੀ ਉਹ ਉੱਸ ਨੂੰ ਵੇਖਦੇ ਨਹੀਂ ਹੌਣਗੇ। ਸਗੋਂ ਇਹ ਲੋਕ ਫਿਰ ਜੀਵਤ ਹੋਣ ਦੀ ਆਸ ਨਹੀਂ ਰਖਦੇ।
41ਅਤੇ ਉਹ ਜਦੋਂ' ਤੁਹਾਨੂੰ ਵੇਖਦੇ ਹਨ ਤਾਂ ਉਹ ਤੁਹਾਡਾ ਮਜ਼ਾਕ ਕਰਨ ਲਗਦੇ ਹਨ। ਕੀ ਇਹ ਹੀ' ਹੈ, ਜਿਸਨੂੰ ਅੱਲਾਹ ਨੇ ਰਸੂਲ ਬਣਾ ਕੇ ਭੇਜਿਆ ਹੈ।
42ਉਸ ਨੇ ਤਾਂ ਸਾਨੂੰ ਸਾਡੇ ਪੂਜਕਾਂ ਤੋਂ ਹਟਾ ਹੀ ਦਿੱਤਾ ਹੁੰਦਾ, ਜੇਕਰ ਅਸੀਂ ਉਨ੍ਹਾਂ ਕੋਲ ਪੱਕੇ ਪੈਰੀ' ਨਾ ਰਹਿੰਦੇ। ਅਤੇ ਜਲਦੀ ਹੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਜਦੋਂ ਉਹ ਸਜ਼ਾ ਨੂੰ ਵੇਖਣਗੇ ਕਿ ਸਾਰਿਆਂ ਤੋਂ ਜ਼ਿਆਦਾ ਸਿੱਧੇ ਰਾਹ ਤੋਂ ਕੌਣ ਭਟਕਿਆ ਹੈ।
43ਕੀ' ਤੁਸੀਂ ਉਸ ਬੰਦੇ ਨੂੰ ਵੇਖਿਆ ਜਿਸਨੇ ਆਪਣੀਆਂ ਇਛਾਵਾਂ ਨੂੰ ਆਪਣਾ ਪੂਜਨੀਕ ਬਣਾ ਰੱਖਿਆ ਹੈ, ਤਾਂ ਕੀ ਤੁਸੀਂ ਉਸ ਦੀ ਜ਼ਿੰਮੇਵਾਰੀ ਲੈ ਸਕਦੇ ਹੋ।
44ਜਾਂ ਤੁਸੀਂ ਇਹ ਸਮਝਦੇ ਹੋ ਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਸੁਣਦੇ ਅਤੇ ਸਮਝਦੇ ਹਨ, ਇਹ ਤਾਂ ਸਿਰਫ਼ ਪਸ਼ੂਆਂ ਦੀ ਤਰ੍ਹਾਂ ਹਨ ਸਗੋਂ ਉਨ੍ਹਾਂ ਤੋਂ ਵੀ ਜ਼ਿਆਦਾ ਗੁੰਮਰਾਹ ਹਨ।
45ਕੀ ਤੁਸੀਂ ਆਪਣੇ ਰੱਬ ਵੱਲ ਨਹੀ ਵੇਖਿਆ ਕਿ ਉਹ ਕਿਸ ਤਰਾਂ ਛਾਂ ਨੂੰ ਲੰਬਾ ਕਰ ਦਿੰਦਾ ਹੈ। ਜੇਕਰ ਉਹ ਚਾਹੁੰਦਾ ਤਾਂ ਉਹ ਉਸ ਨੂੰ ਸਥਿੱਰ ਕਰ ਦਿੰਦਾ। ਫਿਰ ਅਸੀਂ ਸੂਰਜ ਨੂੰ ਇਸ ਲਈ ਮਾਰਗ ਦਰਸ਼ਕ ਬਣਾਇਆ।
46ਫਿਰ ਅਸੀਂ ਹੌਲੀ ਹੌਲੀ ਉਸ ਨੂੰ ਆਪਣੇ ਵੱਲ ਸਮੇਟ ਲਿਆ।
47ਅਤੇ ਉਹ ਹੀ ਹੈ ਜਿਸ ਨੇ ਤੁਹਾਡੇ ਲਈ ਰਾਤ ਨੂੰ ਪਰਦਾ ਬਣਾਇਆ ਅਤੇ ਨੀਂਦ ਨੂੰ ਅਰਾਮ ਤੇ ਸੁੱਖ ਦਾ (ਸਾਧਨ) ਬਣਾਇਆ ਅਤੇ ਦਿਨ ਨੂੰ ਜੀਅ ਉਠਣ ਦਾ ਸਮਾਂ ਬਣਾਇਆ।
48ਅਤੇ ਉਹ ਹੀ ਹੈ ਜਿਹੜਾ ਵਰਖਾ ਤੋਂ ਪਹਿਲਾਂ ਹਵਾਂਵਾ ਨੂੰ ਖੁਸ਼ਖਬਰੀ ਬਣਾ ਕੇ ਭੇਜਦਾ ਹੈ। ਅਤੇ ਅਸੀਂ ਅਸਮਾਨ ਤੋਂ ਪਾਕ ਪਾਣੀ ਵਰਸਾਉਂਦੇ ਹਾਂ।
49ਤਾਂ ਕਿ ਉਸ ਨਾਲ ਮੁਰਦਾ ਧਰਤੀ ਵਿਚ ਜੀਵਨ ਪਾ ਦਈਏ। ਅਤੇ ਆਪਣੇ ਪੈਦਾ ਕੀਤੇ ਪਸ਼ੂਆਂ ਅਤੇ ਮਨੁੱਖਾਂ ਨੂੰ ਉਹ (ਪਾਣੀ) ਪਿਲਾਈਏ।
50ਅਤੇ ਅਸੀਂ' ਇਸ ਨੂੰ ਉਨ੍ਹਾਂ ਦੇ ਵਿਚਕਾਰ ਅਲੱਗ ਅਲੱਗ ਤਰਾਂ ਬਿਆਨ ਕੀਤਾ ਹੈ, ਤਾਂ ਕਿ ਉਹ ਵਿਚਾਰ ਕਰਨ। ਫਿਰ ਵੀ ਜ਼ਿਆਦਾਤਰ ਲੋਕਾਂ ਇਨਕਾਰ ਕੀਤੇ ਬਿਨਾ ਨਹੀ ਰਹਿ ਸਕਦੇ।
51ਅਤੇ ਜੇਕਰ ਅਸੀਂ' ਚਾਹੁੰਦੇ ਤਾਂ ਹਰੇਕ ਬਸਤੀ ਵਿਚ ਇਕ ਡਰਾਉਣ ਵਾਲਾ ਭੇਜ ਦਿੰਦੇ।
52ਇਸ ਲਈ ਤੁਸੀਂ ਇਨਕਾਰੀਆਂ ਦੀ ਗੱਲ ਨਾ ਮੰਨੋ ਅਤੇ ਇਸ ਦੇ ਰਾਹੀਂ ਉਨ੍ਹਾਂ ਦੇ ਨਾਲ ਵੱਡਾ ਜਿਹਾਦ (ਕਰੜਾ ਸੰਘਰਸ) ਕਰੋ।
53ਅਤੇ ਉਹ ਹੀ ਹੈ ਜਿਸ ਨੇ ਦੋ ਦਰਿਆਵਾਂ ਨੂੰ ਮਿਲਾਇਆ। ਇਹ ਮਿੱਠਾ ਹੈ, ਪਿਆਸ ਬੁਝਾਉਣ ਵਾਲਾ ਅਤੇ ਖਾਰਾ ਹੈ, ਕੌੜਾ ਹੈ। ਅਤੇ ਉਸ ਨੇ ਇਨ੍ਹਾਂ ਦੇ ਵਿਚਕਾਰ ਪਰਦਾ ਰੱਖ ਦਿੱਤਾ ਹੈ ਅਤੇ ਇਕ ਪੱਕੀ ਓਟ।
54ਅਤੇ ਉਹ ਹੀ ਹੈ ਜਿਸ ਨੇ ਮਨੁੱਖ ਨੂੰ ਪਾਣੀ ਤੋਂ ਪੈਦਾ ਕੀਤਾ। ਫਿਰ ਉੱਸ ਨੂੰ ਪਰਿਵਾਰ ਅਤੇ ਸਹੂਰਾ (ਸਾਕ ਸਬੰਧੀਆਂ) ਵਾਲਾ ਬਣਇਆ। ਅਤੇ ਤੁਹਾਡਾ ਰੱਬ ਬਹੁਤ ਤਾਕਤ ਵਾਲਾ ਹੈ।
55ਅਤੇ ਇਹ ਅੱਲਾਹ ਨੂੰ ਛੱਡ ਕੇ ਅਜਿਹੀਆਂ ਚੀਜ਼ਾਂ ਨੂੰ ਪੂਜਦੇ ਹਨ, ਜਿਹੜੀਆਂ ਨਾ ਇਨ੍ਹਾਂ ਨੂੰ ਲਾਭ ਪਹੁੰਚਾ ਸਕਦੀਆਂ ਹਨ, ਨਾ ਹਾਨੀ। ਅਤੇ ਇਨਕਾਰੀਆਂ ਨੇ ਤਾਂ ਆਪਣੇ ਰੱਬ ਦੇ ਵਿਰੁੱਧ ਸਹਾਇਕ ਬਣਿਆ ਹੋਇਆ ਹੈ।
56ਅਤੇ ਅਸੀਂ ਤੁਹਾਨੂੰ ਸਿਰਫ਼ ਖੁਸ਼ਖ਼ਬਰੀ ਦੇਣ ਵਾਲਾ ਅਤੇ ਅਜ਼ਾਬ ਦੇਣ ਵਾਲਾ ਬਣਾ ਕੇ ਭੇਜਿਆ ਹੈ।
57ਤੁਸੀਂ ਆਖੋ, ਕਿ ਮੈਂ ਤੁਹਾਡੇ ਤੋਂ ਇਸ ਲਈ ਕੋਈ ਮਜ਼ਦੂਰੀ ਨਹੀਂ ਮੰਗਦਾ। ਪਰੰਤੂ ਇਹ ਕਿ ਜਿਹੜਾ ਚਾਹੇ ਆਪਣੇ ਰੱਬ ਦਾ ਰਾਹ ਅਪਣਾ ਲਵੇ।
58ਅਤੇ ਜੀਵਤ ਅੱਲਾਹ ਤੇ ਜਿਹੜਾ ਕਦੇ ਮਰਨ ਵਾਲਾ ਨਹੀ ਭਰੋਸਾ ਰੱਖੋ ਅਤੇ ਉਸ ਦੀ ਖੁਸ਼ੀ ਦੇ ਨਾਲ ਉਸ ਦੀ ਉਪਮਾ ਕਰੋ। ਅਤੇ ਉਹ ਆਪਣੇ ਬੰਦਿਆਂ ਦੇ ਪਾਪਾਂ ਦੀ ਖ਼ਬਰ ਰੱਖਣ ਵਾਲਾ ਕਾਫੀ ਹੈ।
59ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਛੇ ਦਿਨਾਂ ਵਿਚ ਪੈਦਾ ਕੀਤਾ ਅਤੇ (ਉਸ ਨੂੰ) ਜਿਹੜਾ ਇਨ੍ਹਾਂ ਦੇ ਵਿਚਕਾਰ ਹੈ। ਫਿਰ ਉਹ ਰਹਿਮਾਨ ਅਰਸ਼ ਤੇ ਬਿਰਾਜ਼ਮਾਨ ਹੋਇਆ। ਇਸ ਲਈ ਉਸ ਨੂੰ ਪੁੱਛੋਂ ਜਿਹੜਾ ਕੋਈ ਜਾਣਦਾ ਹੈ।
60ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਰਹਿਮਾਨ ਨੂੰ ਸਿਜਦਾ ਕਰੋ “ਤਾਂ ਉਹ ਆਖਦੇ ਹਨ ਕਿ ਰਹਿਮਾਨ ਕੀ ਹੈ। ਕੀ ਅਸੀਂ ਉਸਨੂੰ ਸਿਜਦਾ ਕਰੀਏ ਜਿਸ ਨੂੰ ਤੁਸੀਂ ਆਖਦੇ ਹੋ। ਅਤੇ ਉਨ੍ਹਾਂ ਦਾ ਥਿੜਕਣਾ ਹੋਰ ਵੱਧ ਜਾਂਦਾ ਹੈ।
61ਅਤੇ ਅੱਲਾਹ ਵੱਡੀ ਬਰਕਤ ਵਾਲਾ ਹੈ। ਜਿਸ ਨੇ ਆਕਾਸ਼ਾਂ ਵਿਚ ਬ਼ੁਰਜ ਬਣਾਏ ਅਤੇ ਉਨ੍ਹਾਂ ਵਿਚ ਇੱਕ ਦੀਵਾ (ਸੂਰਜ) ਅਤੇ ਇੱਕ ਚਮਕਦਾ ਹੋਇਆ ਚੰਨ ਰੱਖਿਆ।
62ਅਤੇ ਉਹ ਹੀ ਹੈ ਜਿਸ ਨੇ ਦਿਨਾਂ ਨੂੰ ਇੱਕ ਤੋਂ ਬਾਅਦ ਇੱਕ ਆਉਣ ਵਾਲੇ ਬਣਾਇਆ ਉਸ ਬੰਦੇ ਲਈ, ਜਿਹੜਾ ਸਿੱਖਿਆ ਲੈਣਾ ਚਾਹਵੇ ਅਤੇ ਅਹਿਸਾਨ ਮੰਦ ਬਨਣਾ ਚਾਹਵੇ।
63ਅਤੇ ਅੱਲਾਹ ਦੇ ਬੰਦੇ ਉਹ ਹਨ, ਜਿਹੜੇ ਧਰਤੀ ਉੱਤੇ ਨਿਮਰਤਾ ਆਖ ਦਿੰਦੇ ਹਨ ਕਿ ਤੁਹਾਨੂੰ ਸਲਾਮ।
64ਅਤੇ ਜਿਹੜੇ ਆਪਣੇ ਰੱਬ ਦੇ ਅੱਗੇ ਸਿਜਦਾ ਅਤੇ ਕਯਾਮ (ਖੜੇ ਹੋਣਾ) ਵਿਚ ਰਾਤਾਂ ਬਤੀਤ ਕਰਦੇ ਹਨ।
65ਅਤੇ ਜਿਹੜੇ ਆਖਦੇ ਹਨ, ਕਿ ਹੇ ਸਾਡੇ ਰੱਬ! ਨਰਕ ਦੀ ਸਜ਼ਾ ਨੂੰ ਸਾਡੇ ਤੋਂ ਦੂਰ ਰੱਖ। ਬੇਸ਼ੱਕ ਉਸ ਦੀ ਸਜ਼ਾ ਬਹੁਤ ਦੁਖਦਾਇਕ ਹੈ।
66ਬੇਸ਼ੱਕ ਉਹ ਬਹੁਤ ਭੈੜਾ ਟਿਕਾਣਾ ਹੈ ਅਤੇ ਭੈੜਾ ਸਥਾਨ ਹੈ।
67ਅਤੇ ਉਹ ਲੋਕ ਜਦੋਂ ਉਹ ਖਰਚ ਕਰਦੇ ਹਨ, ਨਾ ਤਾਂ ਅਜਾਂਈਂ' ਉਡਾਉਂਦੇ ਹਨ ਅਤੇ ਨਾ ਹੀ ਉਹ ਕੰਜੂਸੀ ਕਰਦੇ ਹਨ, (ਸਗੋਂ) ਉਨ੍ਹਾਂ ਵਾ ਖਰਚ ਦਰਮਿਆਨਾ ਹੁੰਦਾ ਹੈ।
68ਅਤੇ ਜਿਹੜੇ ਲੋਕ ਅੱਲਾਹ ਤੋਂ ਸ਼ਿਨਾ ਕਿਸੇ ਹੋਰ ਨੂੰ ਪੂਜਨੀਕ ਨਹੀਂ ਮੰਨਦੇ ਅਤੇ ਉਹ ਅੱਲਾਹ ਦੀਆਂ ਨਜਾਇਜ਼ (ਜਿਨ੍ਹਾ ਨੂੰ ਮਾਰਨਾ ਅੱਲਾਹ ਨੇ ਹਰਾਮ ਕੀਤਾ ਹੈ) ਕੀਤੇ ਹੋਏ ਜੀਵ ਦੀ ਹੱਤਿਆ ਨਹੀਂ ਕਰਦੇ, ਪਰ ਜਾਇਜ਼ ਤਰੀਕੇ ਨਾਲ। ਅਤੇ ਉਹ ਵਿਭਚਾਰ ਨਹੀਂ ਕਰਦੇ ਅਤੇ ਜਿਹੜੇ ਬੰਦੇ ਅਜਿਹਾ ਕੰਮ ਕਰਨਗੇ ਉਹ ਸਜ਼ਾ ਦੇ ਭਾਗੀ ਦਾਰ ਹੋਣਗੇ।
69ਕਿਆਮਤ ਦੇ ਦਿਨ ਉਸ ਦੀ ਸਜ਼ਾ ਵਧਦੀ ਚਲੀ ਜਾਵੇਗੀ। ਅਤੇ ਉਹ ਉਸ ਵਿਚ ਹਮੇਸ਼ਾ ਬੇ-ਇੱਜਤ ਹੋ ਕੇ ਰਹਿਣਗੇ।
70ਪਰੰਤੂ ਜਿਹੜਾ ਬੰਦਾ ਤੌਬਾ ਕਰੇ ਅਤੇ ਈਮਾਨ ਲਿਆਏ ਤੇ ਨੇਕ ਕਰਮ ਕਰੇ ਤਾਂ ਅੱਲਾਹ ਅਜਿਹੇ ਲੋਕਾਂ ਦੇ ਗੁਨਾਹਾਂ ਨੂੰ ਨੇਕੀਆਂ ਵਿਚ ਬਦਲ ਦੇਵੇਗਾ। ਅੱਲਾਹ ਮੁਆਫ਼ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ।
71ਅਤੇ ਜਿਹੜਾ ਬੰਦਾ ਹੋ ਰਿਹਾ ਹੈ।
72ਅਤੇ ਜਿਹੜੇ ਲੋਕ ਝੂਠੀ ਗਵਾਹੀ ਵਿਚ ਸ਼ਾਮਿਲ ਨਹੀਂ' ਹੋਣਗੇ ਅਤੇ ਜਦੋਂ ਕਿਸੇ ਅਸ਼ਲੀਲ ਜ਼ੀਜ਼ ਕੋਲੋਂ ਲੰਘਣਾ ਪੈ ਜਾਵੇ ਤਾਂ ਉਹ ਸੰਜੀਦਗੀ ਨਾਲ ਲੰਘ
73(ਜਾਦੇ ਹਨ73) ਅਤੇ ਉਹ ਅਜਿਹੇ ਹਨ ਕਿ ਜਦੋਂ ਨਹ ਨੰ ਉਨਾਂ ਦੇ ਰੱਥ ਦੀਆਂ ਗੱਲਾਂ ਰਾਹੀਂ ਉਪਦੇਸ਼ ਦਿੱਤਾ ਜਾਂਦਾ ਹੈ “ਤਾਂ ਉਹ ਉਨ੍ਹਾਂ ਤੇ ਗੂੰਗੇ ਅਤੇ ਅੰਨ੍ਹੇ ਹੋ ਕੇ ਨਹੀਂ ਡਿਗਦੇ।
74ਅਤੇ ਜਿਹੜੇ ਆਖਦੇ ਹਨ ਕਿ ਹੈ ਸਾਡੇ ਰੱਬ! ਸਾਨੂੰ ਸਾਡੀਆਂ ਪਤਨੀਆਂ ਅਤੇ ਸਾਡੀ ਔਲਾਦ ਵੱਲੋਂ ਅੱਖਾਂ ਦੀ ਠੰਡਕ ਬਖਸ਼ ਦੇ ਅਤੇ ਸਾਨੂੰ ਪ੍ਰਹੇਜ਼ਗਾਰਾਂ ਦਾ ਆਗੂ ਬਣਾ ਦੇ।
75ਇਹ (ਉਹ) ਲੋਕ ਹਨ ਜਿਨ੍ਹਾਂ ਨੂੰ ਉੱਚੇ ਮਹਿਲ ਮਿਲਣਗੇ। ਇਸ ਲਈ ਕਿ ਉਨ੍ਹਾਂ ਨੇ ਸਬਰ ਕੀਤਾ। ਅਤੇ ਉਨ੍ਹਾਂ ਵਿਚ ਇਨ੍ਹਾਂ ਦਾ ਸਵਾਗਤ ਦੁਆ ਅਤੇ ਸਲਾਮ ਦੇ ਨਾਲ ਹੋਵੇਗਾ।
76ਉਹ ਉਸ ਵਿਚ ਹਮੇਸ਼ਾ ਰਹਿਣਗੇ। ਉਹ ਠਹਿਰਣ ਦਾ ਅਤੇ ਰਹਿਣ ਦਾ ਵਧੀਆ ਸਥਾਨ ਹੈ।
77ਆਖੋ, ਕਿ ਮੇਰਾ ਰੱਬ ਤੁਹਾਡੀ ਪ੍ਰਵਾਹ ਨਹੀਂ ਕਰਦਾ। ਜੇਕਰ ਤੁਸੀਂ ਉਸ ਨੂੰ ਨਾ ਪੁਕਾਰੋ। ਇਸ ਲਈ (ਜੇਕਰ) ਤੁਸੀਂ ਝੂਠਲਾ ਚੁੱਕੇ ਤਾਂ ਉਹ ਚੀਜ਼ ਜਲਦੀ ਹੀ ਵਾਪਰ ਕੇ ਰਹੇਗੀ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath