19. ਮਰੀਅਮ
1ਕਾਫ. ਹਾ. ਯਾ. ਐਨ. ਸਾਦ
2ਇਹ ਉਸ ਰਹਿਮਤ ਦਾ ਵਰਣਨ ਹੈ ਜਿਹੜੀ ਤੇਰੇ ਰੱਬ ਨੇ ਆਪਣੇ ਬੰਦੇ ਜ਼ਕਰੀਆ ਉੱਪਰ ਕੀਤੀ।
3ਜਦੋਂ ਉਸ ਨੇ ਆਪਣੇ ਰੱਬ ਨੂੰ ਛੁਪੀ ਹੋਈ ਅਵਾਜ਼ ਨਾਲ ਪੁਕਾਰਿਆ।
4ਜ਼ਕਰੀਆ ਨੇ ਕਿਹਾ ਹੇ ਮੇਰੇ ਪਾਲਣਹਾਰ! ਮੇਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਸਿਰ ਦੇ ਵਾਲ ਵੀ ਚਿੱਟੇ ਹੋ ਗਏ ਹਨ। ਅਤੇ ਹੇ ਮੇਰੇ ਪਾਲਣਹਾਰ! ਤੇਰੇ ਪਾਸੋਂ ਮੰਗ ਕੇ ਸੈਂ ਕਦੇ ਖਾਲੀ ਨਹੀਂ ਮੁੜਿਆ।
5ਅਤੇ ਮੈਂ ਹੈ। ਇਸ ਲਈ ਮੈਨੂੰ ਆਪਣੇ ਕੋਲੋਂ ਇਕ ਵਾਰਿਸ ਬਖਸ਼ ਦੇ।
6ਜਿਹੜਾ ਮੇਰੀ ਥਾਂ ਲਵੇ ਅਤੇ ਯਾਕੂਬ ਦੀ ਔਲਾਦ ਦਾ ਵੀ। ਹੇ ਮੇਰੇ ਪਾਲਣਹਾਰ! ਉਸਨੂੰ ਆਪਣਾ ਪਿਆਰਾ ਬਣਾ ਲੈ।
7ਹੇ ਜ਼ਕਰੀਆ! ਅਸੀਂ ਤੁਹਾਨੂੰ ਇੱਕ ਬੇਟੇ ਦੀ ਖੁਸ਼ਖ਼ਬਰੀ ਦਿੰਦੇ ਹਾਂ। ਜਿਸ ਵਾ ਨਾਂ ਯਾਹਯਾ ਹੋਵੇਗਾ। ਅਸੀਂ ਇਸ ਤੋਂ ਪਹਿਲਾਂ ਇਸ ਨਾਮ ਵਾ ਕੋਈ ਬੰਦਾ ਨਹੀਂ ਬਣਾਇਆ।
8ਉਸ ਨੇ ਕਿਹਾ, ਹੇ ਮੇਰੇ ਪਾਲਣਹਾਰ! ਮੇਰੇ ਕਿਵੇਂ ਲੜਕਾ ਪੈਦਾ ਹੋਵੇਗਾ, ਜਦੋਂ ਕਿ ਮੇਰੀ ਪਤਨੀ ਬਾਂਝ ਹੈ ਅਤੇ ਮੈਂ ਬੁੱਢਾਪੇ ਦੇ ਸਿਖਰਾਂ ਤੇ ਪਹੁੰਚ ਚੁੱਕਾ ਹਾਂ।
9ਉੱਤਰ ਮਿਲਿਆ ਕਿ ਇਹੋ ਜਿਹਾ ਹੀ ਹੋਵੇਗਾ, ਤੇਰੇ ਰੱਬ ਦਾ ਫੁਰਮਾਨ ਹੈ ਕਿ ਇਹ ਮੇਰੇ ਲਈ ਆਸਾਨ ਹੈ, ਮੈਂ ਇਸ ਤੋਂ' ਪਹਿਲਾਂ ਤੁਹਾਨੂੰ ਪੈਦਾ ਕੀਤਾ। ਜਦੋਂ ਕਿ ਤੁਸੀਂ ਕੁਝ ਵੀ ਨਹੀਂ ਸੀ।
10ਜ਼ਕਰੀਆ ਨੇ ਕਿਹਾ ਕਿ ਹੇ ਮੇਰੇ ਪਾਲਣਹਾਰ ! ਮੇਰੇ ਲਈ ਕੋਈ ਨਿਸ਼ਾਨੀ ਨਿਰਧਾਰਿਤ ਕਰ ਦੇ। ਫ਼ਰਮਾਇਆ ਕਿ ਤੁਹਾਡੀ ਨਿਸ਼ਾਨੀ ਇਹ ਹੈ ਕਿ ਤੁਸੀਂ ਤਿੰਨ ਰਾਤਾਂ ਅਤੇ ਦਿਨ ਲੋਕਾਂ ਨਾਲ ਗੱਲ ਨਹੀਂ ਕਰ ਸਕੌਗੇ। ਜਦੋਂ ਕਿ ਤੁਸੀਂ ਸਿਹਤਮੰਦ ਹੋਵੋਂਗੇ।
11ਫਿਰ ਜ਼ਕਰੀਆ ਬੰਦਗੀ ਕਰਨ ਵਾਲੇ ਸਥਾਨ ਤੋਂ ਨਿਕਲ ਕੇ, ਲੋਕਾਂ ਦੇ ਕੋਲ ਆਇਆ ਅਤੇ ਉਨ੍ਹਾਂ ਨੂੰ ਇਸ਼ਾਰਿਆਂ ਵਿਚ ਕਿਹਾ ਕਿ ਤੁਸੀਂ ਸਵੇਰੇ ਅਤੇ ਸ਼ਾਮ ਅੱਲਾਹ ਦੀ ਪਵਿੱਤਰਤਾ ਦਾ ਵਰਣਨ ਕਰੋ।
12ਹੇ ਯਾਹਯਾ! ਕਿਤਾਬਾਂ ਨੂੰ ਦ੍ਰਿੜਤਾ ਨਾਲ ਫੜ੍ਹੋ। ਅਤੇ ਅਸੀਂ ਉਸ ਨੂੰ ਬਚਪਨ ਵਿਚ ਹੀ ਧਰਮ ਦੀ ਸਮਝ ਦਿੱਤੀ।
13ਅਤੇ ਆਪਣੇ ਵੱਲੋਂ ਉਸ ਨੂੰ ਹਿਰਦੇ ਦੀ ਕੋਮਲਤਾ ਅਤੇ ਪਵਿੱਤਰਤਾ ਬਖਸ਼ੀ।
14ਅਤੇ ਉਹ ਪਰਹੇਜ਼ਗਾਰ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਵਾਲਾ ਸੀ। ਅਤੇ ਉਹ ਵਿਦਰੋਹੀ ਅਤੇ ਅਵੱਗਿਆਕਾਰੀ ਨਹੀਂ ਸੀ।
15ਅਤੇ ਉਸ ਉੱਤੇ ਸਲਾਮਤੀ ਹੈ ਜਿਸ ਦਿਨ ਉਹ ਧੈਦਾ ਹੋਇਆ ਅਤੇ ਜਿਸ ਦਿਨ ਉਹ ਮਰੇਗਾ ਅਤੇ ਫਿਰ ਜਿਸ ਦਿਨ ਉਹ ਜੀਵਤ ਕਰਕੇ ਉਠਾਇਆ ਜਾਵੇਗਾ।
16ਅਤੇ ਕਿਤਾਬਾਂ ਵਿਚ ਮਰੀਅਮ ਦਾ ਵਰਣਨ ਕਰੋ, ਜਦੋਂ ਉਹ ਆਪਣੇ ਲੋਕਾਂ ਤੋਂ ਅਲੱਗ ਹੋ ਕੇ ਪੂਰਬੀ ਘਰ ਵਿਚ ਚਲੀ ਸੀ।
17ਫਿਰ ਉਸ ਨੇ ਆਪਣੇ ਆਪ ਨੂੰ ਪਰਦੇ ਵਿਚ ਢੱਕ ਲਿਆ ਫਿਰ ਅਸੀਂ ਉਸਦੇ ਕੋਲ ਆਪਣਾ ਫ਼ਰਿਸ਼ਤਾ ਭੇਜਿਆ ਜਿਹੜਾ ਉਸਦੇ ਸਾਹਮਣੇ ਇੱਕ ਪੂਰਾ ਮਨੁੱਖ ਬਣ ਕੇ ਪ੍ਰਗਟ ਹੋਇਆ।
18ਮਰੀਅਮ ਨੇ ਕਿਹਾ, ਮੈਂ ਤੇਰੇ ਤੋਂ ਕਿਰਪਾਲੂ ਅੱਲਾਹ ਦੀ ਸ਼ਰਣ ਮੰਗਦੀ ਹਾਂ। ਪਰ ਜੇਕਰ ਤੂੰ ਅੱਲਾਹ ਤੋਂ ਡਰਨ ਵਾਲਾ ਹੈ।
19ਉਸ ਨੇ ਕਿਹਾ, ਮੈ' ਤੇਰੇ ਰੱਬ ਦਾ ਭੇਜਿਆ ਹੋਇਆ ਹਾਂ। ਤਾਂ ਕਿ ਮੈਂ ਤੈਨੂੰ ਇੱਕ ਪਵਿੱਤਰ ਲੜਕਾ ਦੇਵਾਂ।
20ਮਰੀਅਮ ਨੇ ਕਿਹਾ, ਕਿ ਮੇਰੇ ਲੜਕਾ ਕਿਵੇਂ ਹੋ ਸਕਦਾ ਹੈ ਜਦੋਂ' ਕਿ ਮੈਨੂੰ ਕਿਸੇ ਮਰਦ ਨੇ ਡੂਹਿਆ ਤੱਕ ਨਹੀਂ ਅਤੇ ਨਾ ਹੀ ਮੈ' ਬਦਜਲਨ ਹਾਂ।
21ਫ਼ਰਿਸ਼ਤੇ ਨੇ ਕਿਹਾ ਕਿ ਅਜਿਹਾ ਹੀ ਹੋਵੇਗਾ। ਤੇਰਾ ਰੱਬ ਫ਼ਰਮਾਉਂਦਾ ਹੈ ਕਿ ਇਹ ਮੇਰੇ ਲਈ ਅਸਾਨ ਹੈ ਅਤੇ ਤਾਂ ਕਿ ਅਸੀਂ ਉਸ ਨੂੰ ਲੋਕਾਂ ਲਈ ਨਿਸ਼ਾਨੀ ਬਣਾ ਦੇਈਏ ਅਤੇ ਆਪਣੇ ਵੱਲੋਂ ਇੱਕ ਰਹਿਮਤ ਅਤੇ ਇਹ ਇੱਕ ਮਿੱਥੀ (ਘੜੀ) ਹੋਈ ਗੱਲ ਹੈ।
22ਇਸ ਲਈ ਮਰੀਅਮ ਨੇ ਉਸ ਦਾ ਗਰਭ ਚੁੱਕ ਲਿਆ ਅਤੇ ਉਹ ਉਸ ਨੂੰ ਲੈ ਕੇ ਦੂਰ ਕਿਸੇ ਥਾਂ ਉੱਪਰ ਚਲੀ ਗਈ।
23ਫਿਰ ਪ੍ਰਸੂਤੀ ਪੀੜ ਉਸ ਨੂੰ ਖਜੂਰ ਦੇ ਰੁੱਖ ਕੋਲ ਲੈ ਗਈ। ਉਸ ਨੇ ਕਿਹਾ ਕਾਸ਼! ਮੈਂ ਇਸ ਤੋਂ ਪਹਿਲਾਂ ਮਰ ਜਾਂਦੀ ਅਤੇ ਕੁੱਲੀ ਵਿਸਰੀ ਚੀਜ਼ ਬਣ ਜਾਂਦੀ।
24ਫਿਰ ਮਰੀਅਮ ਨੂੰ ਉਸ ਨੇ ਉਸ ਦੇ ਥੱਲਿਓ ਅਵਾਜ਼ ਦਿੱਤੀ ਕਿ ਦੁਖੀ ਨਾ ਹੋ। ਉਸ ਰੱਬ ਨੇ ਤੇਰੇ ਥੱਲੇ ਇੱਕ ਸਰੋਤ ਪੈਦਾ ਕਰ ਦਿੱਤਾ ਹੈ।
25ਅਤੇ ਤੁਸੀਂ ਖਜੂਰ ਦੇ ਤਣੇ ਨੂੰ ਆਪਣੇ ਵੱਲ ਹਿਲਾਓ। ਇਸ ਨਾਲ ਤੁਹਾਡੇ ਉੱਪਰ ਪੱਕੀਆਂ ਹੋਈਆਂ ਖਜੂਰਾਂ ਡਿੱਗਣਗੀਆਂ।
26ਇਸ ਲਈ ਖਾਉ ਅਤੇ ਪੀਉ ਅਤੇ ਅੱਖਾਂ ਠੰਡੀਆਂ ਕਰੋ। ਫਿਰ ਜੇਕਰ ਤੁਸੀਂ ਕੋਈ ਮਨੁੱਖ ਦੇਖੋ ਤਾਂ ਉਸ ਨੂੰ ਕਹਿ ਦੇਵੋ ਕਿ ਸੈਂ ਰਹਿਮਾਨ (ਈਸ਼ਵਰ) ਦਾ ਰੋਜ਼ਾ ਰੱਖਿਆ ਹੈ, ਇਸ ਲਈ ਮੈਂ ਕਿਸੇ ਨੂੰ ਨਹੀਂ ਮਿਲਾਂਗੀ, ਨਾ ਬੋਲਾਂਗੀ।
27ਫਿਰ ਉਹ ਉਸ ਨੂੰ ਗੋਦ ਵਿਚ ਲਏ ਹੋਏ ਆਪਣੀ ਜਾਤੀ ਦੇ ਲੋਕਾਂ ਕੋਲ ਲੈ ਆਈ। ਲੋਕਾਂ ਨੇ ਕਿਹਾ, ਮਰੀਅਮ ਤੂੰ ਬਹੁਤ ਵੱਡਾ ਅਨਰਥ ਕੀਤਾ ਹੈ।
28ਹੇ ਹਾਰੂਨ ਦੀ ਭੈਣ! ਨਾ ਤੇਰਾ ਪਿਤਾ ਸ਼ੁਰਾ ਬੰਦਾ ਸੀ ਅਤੇ ਨਾ ਹੀ ਤੇਰੀ ਮਾਂ ਬਦਚਲਨ ਔਰਤ ਸੀ।
29ਫਿਰ ਮਰੀਅਮ ਨੇ ਉਸ ਵੱਲ ਇਸ਼ਾਰਾ ਕੀਤਾ। ਲੋਕਾਂ ਨੇ ਕਿਹਾ, ਅਸੀਂ ਇਸ ਨਾਲ ਕਿਵੇਂ ਗੱਲ ਕਰੀਏ। ਇਹ ਤਾਂ ਗੋਦੀ ਵਿਚ ਲਿਆ ਬੱਚਾ ਹੈ।
30ਬੱਚਾ ਬੋਲਿਆ, ਮੈਂ ਰੱਬ ਦਾ ਬੰਦਾ ਹਾਂ, ਉਸ ਨੇ ਮੈਨੂੰ ਕਿਤਾਬ ਦਿੱਤੀ ਅਤੇ ਮੈਨੂੰ ਰਸੂਲ ਬਣਾ ਕੇ ਭੇਜਿਆ ਹੈ।
31ਅਤੇ ਮੈਂ ਜਿਥੇ ਕਿਤੇ ਵੀ ਹਾਂ, ਉਸ ਨੇ ਮੈਨੂੰ ਬਰਕਤ ਵਾਲਾ ਬਣਾਇਆ ਹੈ। ਅਤੇ ਉਸ ਨੇ ਮੈਨੂੰ ਨਮਾਜ਼ ਅਤੇ ਜ਼ਕਾਤ ਦਾ ਆਦੇਸ਼ ਦਿੱਤਾ ਹੈ, ਜਦੋਂ ਤੱਕ ਮੈਂ' ਜਿਉਂਦਾ ਰਹਾਂ।
32ਅਤੇ ਮੈਨੂੰ ਮੇਰੀ ਮਾਂ ਦੀ ਸੇਵਾ ਕਰਨ ਵਾਲਾ ਬਣਾਇਆ ਅਤੇ ਮੈਨੂੰ ਬਾਗੀ ਅਤੇ ਭੈੜਾ ਨਹੀਂ ਬਝਾਇਆ।
33ਅਤੇ ਮੇਰੇ ਉੱਪਰ ਸਲਾਮਤੀ ਹੈ, ਜਿਸ ਦਿਨ ਮੈਂ ਪੈਦਾ ਹੋਇਆ ਅਤੇ ਜਿਸ ਦਿਨ ਮੈਂ ਮਰਾਂਗਾ ਅਤੇ ਜਿਸ ਦਿਨ ਮੈਂ ਜੀਵਿਤ ਕਰ ਕੇ ਉਠਾਇਆ ਜਾਵਾਂਗਾ।
34ਇਹ ਹੈ ਮਰੀਅਮ ਦਾ ਪੁੱਤਰ ਈਸਾ। ਸੱਚੀ ਗੱਲ ਜਿਸ ਲਈ ਲੋਕ ਝਗੜ ਰਹੇ ਸਨ।
35ਅੱਲਾਹ ਅਜਿਹਾ ਨਹੀ' ਕਿ ਉਹ ਕੋਈ ਸੰਤਾਨ ਬਣਾਵੇ। ਉਹ ਪਾਕ ਹੈ। ਜਦੋਂ ਉਹ ਕਿਸੇ ਕੰਮ ਦਾ ਫੈਸਲਾ ਕਰਦਾ ਹੈ ਤਾਂ ਕਹਿੰਦਾ ਹੈ ਕਿ ਹੋ ਜਾ ਤਾਂ ਉਹ ਹੋ ਜਾਂਦਾ ਹੈ।
36ਅਤੇ ਬੇਸ਼ੱਕ ਅੱਲਾਹ ਮੇਰਾ ਰੱਬ ਹੈ ਅਤੇ ਤੁਹਾਡਾ ਵੀ। ਇਸ ਲਈ ਤੁਸੀਂ ਉਸ ਦੀ ਇਬਾਦਤ ਕਰੋ। ਇਹ ਸਿੱਧਾ ਰਾਹ ਹੈ।
37ਫਿਰ ਉਸ ਦੀਆਂ ਸੰਪਰਦਾਵਾਂ ਨੇ ਆਪਿਸ ਵਿਚ ਮੱਤਭੇਦ ਕੀਤਾ। ਇਸ ਲਈ ਇਨਕਾਰ ਕਰਨ ਵਾਲਿਆਂ ਲਈ ਇੱਕ ਵੱਡੇ ਦਿਨ ਵਿਚ ਵਿਨਾਸ਼ ਹੈ। ਜਿਸ ਦਿਨ ਇਹ ਲੋਕ ਸਾਡੇ ਕੋਲ ਆਉਣਗੇ।
38ਉਹ ਚੰਗੀ ਤਰ੍ਹਾਂ ਸੁਣਦੇ ਅਤੇ ਦੇਖਦੇ ਹੋਣਗੇ, ਪਰ ਅੱਜ ਇਹ ਜ਼ਾਲਿਮ ਖੁੱਲ੍ਹੇ ਆਮ ਕੁਰਾਹੇ ਪਏ ਹਨ।
39ਅਤੇ ਇਨ੍ਹਾਂ ਲੋਕਾਂ ਨੂੰ ਉਸ ਪਛਤਾਵੇ ਦੇ ਦਿਨ ਤੋ' ਡਰਾ ਦੇਵੋਂ। ਜਦੋਂ ਮੁਆਸਲੇ ਦਾ ਹਿਸਾਬ ਕਰ ਦਿੱਤਾ ਜਾਵੇਗਾ। ਅਤੇ ਉਹ ਅਚੇਤਨਾ ਦੀ ਹਾਲਤ ਵਿਚ ਡਿੱਗ ਪੈਂਦੇ ਹਨ। ਅਤੇ ਉਹ ਈਮਾਨ ਨਹੀਂ ਲਿਆ ਰਹੇ ਹਨ।
40ਬੇਸ਼ੱਕ ਅਸੀਂ ਹੀ ਧਰਤੀ ਅਤੇ ਧਰਤੀ ਉੱਪਰ ਰਹਿਣ ਵਾਲਿਆਂ ਦੇ ਵਾਰਿਸ ਹੋਵਾਂਗੇ ਅਤੇ ਲੋਕ ਸਾਡੇ ਵੱਲ ਹੀ ਮੌੜੇ ਜਾਣਗੇ
41ਅਤੇ ਕਿਤਾਬ ਵਿਚ ਇਬਰਾਹੀਮ ਦਾ ਵਰਣਨ ਕਰੋ। ਬੇਸ਼ੱਕ ਉਹ ਸੱਚਾ ਸੀ ਅਤੇ ਰਸੂਲ ਸੀ।
42ਜਦੋਂ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਹੇ ਮੇਰੇ ਪਿਤਾ! ਅਜਿਹੀ ਚੀਜ਼ ਦੀ ਇਬਾਦਤ ਕਿਉਂ ਕਰਦੇ ਹੋ?ਜਿਹੜਾ ਨਾ ਤੁਹਾਨੂੰ ਸੁਣ ਸਕੇ, ਅਤੇ ਨਾ ਦੇਖ ਸਕੇ, ਨਾ ਤੁਹਾਡੇ ਕੋਈ ਕੰਮ ਆ ਸਕੇ।
43ਹੇ ਮੇਰੇ ਪਿਤਾ! ਮੇਰੇ ਕੋਲ ਅਜਿਹਾ ਗਿਆਨ ਆਇਆ ਹੈ। ਜਿਹੜਾ ਤੁਹਾਡੇ ਕੋਲ ਨਹੀਂ, ਇਸ ਲਈ ਤੂਸੀਂ' ਮੇਰੇ ਵਚਨਾ ਉੱਪਰੋਂ' ਚੱਲੋ। ਸੇਂ' ਤੁਹਾਨੂੰ ਸਿੱਧਾ ਰਾਹ ਦਿਖਾਵਾਂਗਾ।
44ਹੈ ਮੇਰੇ ਪਿਤਾ! ਸ਼ੈਤਾਨ ਦੀ ਇਬਾਦਤ ਨਾ ਕਰੋ, ਬੇਸ਼ੱਕ ਸ਼ੈਤਾਨ ਦਿਆਲੂ ਅੱਲਾਹ ਦੀ ਅਵੱਗਿਆ ਕਰਨ ਵਾਲਾ ਹੈ।
45ਹੇ ਮੇਰੇ ਪਿਤਾ! ਮੈਨੂੰ ਡਰ ਹੈ ਕਿ ਤੁਹਾਨੂੰ ਦਿਆਲੂ ਅੱਲਾਹ ਦੀ ਕੋਈ ਆਫ਼ਤ ਨਾ ਫੜ ਲਵੇ ਅਤੇ ਤੁਸੀਂ ਸ਼ੈਤਾਨ ਦੇ ਸਹਿਯੋਗੀ ਬਣਕੇ ਰਹਿ ਜਾਉ।
46ਪਿਤਾ ਨੇ ਆਖਿਆ ਕਿ ਹੇ ਇਬਰਾਹੀਮ! ਕੀ ਤੁਸੀ' ਮੇਰੇ ਪੂਜਕਾਂ ਤੋਂ ਬੇਮੁੱਖ ਹੋ ਗਏ ਹੋ। ਜੇਕਰ ਤੁਸੀਂ ਇਸ ਤੋਂ ਬਾਜ਼ ਨਾ ਆਏ ਤਾਂ ਮੈਂ ਤੁਹਾਨੂੰ ਪੱਥਰਾਂ ਨਾਲ ਮਾਰ ਦੇਵਾਂਗਾ। ਅਤੇ ਤੁਸੀਂ ਮੇਰੇ ਤੋਂ ਹਮੇਸ਼ਾ ਲਈ ਦੂਰ ਹੋ ਜਾਵੇਂਗੇ।
47ਇਬਰਾਹੀਮ ਨੇ ਕਿਹਾ, ਤੁਹਾਡੇ ਤੇ ਸਲਾਮਤੀ ਹੋਵੇ। ਮੈਂ ਆਪਣੇ ਰੱਬ ਕੋਲ ਤੁਹਾਡੇ ਲਈ ਮੁਆਫ਼ੀ ਦੀ ਪ੍ਰਾਥਨਾ ਕਰਾਂਗਾ। ਬੇਸ਼ੱਕ ਉਹ ਮੇਰੇ ਉੱਪਰ ਬਹੁਤ ਮਿਹਰਸ਼ਾਨ ਹੈ।
48ਅਤੇ ਮੈਂ' ਤੁਹਾਨੂੰ ਲੋਕਾਂ ਨੂੰ ਛੱਡਦਾ ਹਾਂ ਅਤੇ ਉਨ੍ਹਾਂ ਨੂੰ ਵੀ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਬਿਨ੍ਹਾਂ ਪੁਕਾਰਦੇ ਹੋ ਅਤੇ ਮੈਂ ਆਪਣੇ ਰੱਬ ਨੂੰ ਹੀ ਪੁਕਾਰਾਗਾਂ। ਆਸ ਹੈ ਕਿ ਮੈਂ ਆਪਣੇ ਰੱਬ ਨੂੰ ਪੁਕਾਰ ਕੇ ਉਸ ਦੀ ਸ਼ਖ਼ਸ਼ਿਸ਼ ਤੋਂ ਖਾਲੀ ਨਹੀਂ ਰਹਾਂਗਾ।
49ਇਸ ਲਈ ਜਦੋਂ ਉਹ ਲੋਕਾਂ ਤੋਂ ਅਲੱਗ ਹੋ ਗਿਆ ਅਤੇ ਉਨ੍ਹਾਂ ਤੋਂ ਜਿਨ੍ਹਾ ਨੂੰ ਉਹ ਅੱਲਾਹ ਤੋਂ ਬਿਨ੍ਹਾਂ ਪੂਜਦੇ ਸਨ, ਤਾਂ ਅਸੀਂ ਉਨ੍ਹਾਂ ਨੂੰ ਇਸਹਾਕ ਅਤੇ ਯਾਕੂਬ ਬਖ਼ਸ਼ ਦਿੱਤੇ ਅਤੇ ਅਸੀਂ ਉਨ੍ਹਾਂ ਵਿਚ ਹਰੇਕ ਨੂੰ ਰਸੂਲ ਸ਼ਣਾਇਆ।
50ਅਤੇ ਉਨ੍ਹਾਂ ਨੂੰ ਆਪਣੀ ਰਹਿਮਤ ਦਾ ਹਿੱਸਾ ਦਿੱਤਾ ਅਤੇ ਅਸੀਂ ਉਨ੍ਹਾਂ ਦਾ ਨਾਮ ਸੱਚਾ ਚਰਿੱਤਰ ਅਤੇ ਭਗਤੀ ਪੂਰਨ ਬਣਾਇਆ।
51ਅਤੇ ਕਿਤਾਬ ਵਿਚ ਮੂਸਾ ਦਾ ਵਰਣਨ ਵੀ ਕਰੋਂ। ਬੇਸ਼ੱਕ ਉਹ ਚੁਣਿਆ ਹੋਇਆ ਸੀ ਅਤੇ ਰਸੂਲ ਸੀ।
52ਅਤੇ ਅਸੀਂ' ਉਸ ਨੂੰ ਤੂਰ ਦੇ ਪਹਾੜ ਦੇ ਸੱਜੇ ਪਾਸੇ ਵੱਲ ਸੱਦਿਆ ਅਤੇ ਉਸ ਨੂੰ ਅਸੀਂ ਰਹੱਸਾਂ ਦੀਆਂ ਗੱਲੋਂ ਕਰਨ ਲਈ ਆਪਣੇ ਨੇੜੇ ਕੀਤਾ।
53ਅਤੇ ਆਪਣੀ ਰਹਿਮਤ ਨਾਲ ਅਸੀਂ ਉਸ ਦੇ ਭਰਾ ਹਾਰੂਨ ਨੂੰ ਰਸੂਲ ਬਣਾ ਕੇ (ਸਹਾਇਕ ਦੇ ਰੂਪ ਵਿੱਚ) ਉੱਸ ਨੂੰ ਪ੍ਰਦਾਨ ਕੀਤਾ।
54ਅਤੇ ਕਿਤਾਬ ਵਿਚ ਇਸਮਾਈਲ ਦਾ ਵਰਣਨ ਕਰੋ। ਇਹ ਵਾਅਦੇ ਦਾ ਸੱਚਾ ਰਸੂਲ ਸੀ।
55ਉਹ ਆਪਣੇ ਲੋਕਾਂ ਨੂੰ ਨਮਾਜ਼ ਅਤੇ ਜ਼ਕਾਤ ਦਾ ਹੁਕਮ ਦਿੰਦਾ ਸੀ। ਅਤੇ ਉਹ ਆਪਣੇ ਰੱਬ ਦੇ ਨੇੜੇ ਪਸੰਦੀਦਾ ਸੀ।
56ਅਤੇ ਕਿਤਾਬ ਵਿਚ ਇਦਰੀਸ ਦਾ ਵਰਣਨ ਕਰੋਂ। ਬੇਸ਼ੱਕ ਉਹ ਸੱਚਾ ਰਸੂਲ ਸੀ।
57ਅਤੇ ਅਸੀਂ ਉਸ ਨੂੰ ਉੱਚੇ ਰੁਤਬੇ ਤੱਕ ਪਹੁੰਚਾਇਆ।
58ਇਹ ਉਹ ਲੋਕ ਹਨ, ਜਿਨ੍ਹਾਂ ਉੱਪਰ ਅੱਲਾਹ ਨੇ ਪੈਗੰਬਰਾਂ ਵਿੱਚੋਂ ਆਪਣੀ ਕਿਰਪਾ ਕੀਤੀ। ਆਦਮ ਦੀ ਔਲਾਦ ਵਿਚੋਂ ਅਤੇ ਉਨ੍ਹਾਂ ਲੋਕਾਂ ਵਿਚੋਂ ਜਿਨ੍ਹਾਂ ਨੂੰ ਅਸੀਂ ਨੂਹ ਦੇ ਨਾਲ (ਕਿਸ਼ਤੀ) ਵਿਚ ਸਵਾਰ ਕੀਤਾ ਸੀ। ਅਤੇ ਇਬਰਾਹੀਮ ਅਤੇ ਇਸਰਾਈਲ ਦੀ ਵੰਸ਼ ਵਿਚੋਂ ਅਤੇ ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਅਸੀਂ ਚੰਗਾ ਰਾਹ ਬਖ਼ਸ਼ਿਸ਼ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਲਈ ਸਵੀਕਾਰ ਯੋਗ ਸ਼ਣਾਇਆ। ਜਦੋਂ ਉਨ੍ਹਾਂ ਨੂੰ ਕਿਰਪਾਲੂ ਅੱਲਾਹ ਦੀਆਂ ਅਜਿਹੀਆਂ ਖ਼ਬਰਾ ਸੁਣਾਈਆਂ ਜਾਂਦੀਆਂ ਤਾਂ ਉਹ ਸਿਜਦਾ ਕਰਦੇ ਹੋਏ ਅਤੇ ਰੋਂਦੇ ਹੋਏ ਡਿੱਗ ਪੈਂਦੇ।
59ਫਿਰ ਉਨ੍ਹਾਂ ਤੋਂ ਬਾਅਦ ਅਜਿਹੇ ਲੋਕ ਉਨ੍ਹਾਂ ਦੇ ਵਾਰਿਸ ਹੋਏ ਜਿਨ੍ਹਾਂ ਨੇ ਨਮਾਜ਼ ਨੂੰ ਖ਼ਤਮ ਕਰ ਦਿੱਤਾ ਅਤੇ ਉਹ ਇੱਛਾਵਾਂ ਦੇ ਪਿੱਛੇ ਪੈ ਗਏ।
60ਇਸ ਲਈ ਜਲਦੀ ਹੀ ਉਹ ਆਪਣੇ ਵਿਨਾਸ਼ ਦੇਖਣਗੇ। ਪਰੰਤੂ ਜਿਸ ਨੇ ਪਛਤਾਵਾ ਕੀਤਾ ਪ੍ਰਵੇਸ਼ ਕਰਨਗੇ। ਅਤੇ ਉਨ੍ਹਾਂ ਉੱਪਰ ਭੋਰਾ ਮਾਤਰ ਵੀ ਜ਼ੁਲਮ ਨਹੀਂ ਕੀਤਾ ਜਾਵੇਗਾ।
61ਉਨ੍ਹਾਂ ਲਈ ਹਮੇਸ਼ਾ ਰਹਿਣ ਵਾਲੇ ਬਾਗ਼ ਹਨ, ਜਿਨ੍ਹਾਂ ਦਾ ਰਹਿਮਾਨ ਨੇ ਆਪਣੇ ਆਦਮੀਆਂ ਨਾਲ ਸਖ਼ਤ ਵਾਅਦਾ ਕਰ ਰੱਖਿਆ ਹੈ। ਅਤੇ ਇਹ ਵਾਅਦਾ ਪੂਰਾ ਹੋ ਕੇ ਰਹੇਗਾ।
62ਉਸ ਵਿਚ ਉਹ ਲੋਕ ਕੋਈ ਵਿਅਰਥ ਗੱਲ ਨਹੀਂ ਸੁਣਨਗੇ, ਸਿਰਫ਼ ਸਲਾਮ (ਸ਼ਾਂਤੀ) ਤੋਂ ਬਿਨ੍ਹਾਂ। ਅਤੇ ਉਸ ਵਿਚ ਉਨ੍ਹਾਂ ਨੂੰ ਸਵੇਰੇ ਸ਼ਾਮ ਰਿਜ਼ਕ ਮਿਲੇਗਾ।
63ਇਹ ਉਹ ਜੰਨਤ ਹੈ ਜਿਸ ਦਾ ਵਾਰਿਸ ਅਸੀਂ ਆਪਣੇ
64ਅਤੇ ਅਸੀਂ' (ਫ਼ਰਿਸ਼ਤੇ) ਪ੍ਰਕਾਸ਼ਿਤ ਨਹੀਂ' ਹੁੰਦੇ, ਜੇ ਸਾਡੇ ਰੱਬ ਦਾ ਹੁਕਮ ਨਾ ਹੁੰਦਾ, ਉਸ ਦਾ ਹੈ ਜਿਹੜਾ ਸਾਡੇ ਅੱਗੇ ਅਤੇ ਸਾਡੇ ਪਿੱਛੇ ਹੈ ਅਤੇ ਇਨ੍ਹਾਂ ਦੇ ਵਿਚਕਾਰ ਹੈ ਅਤੇ ਤੁਹਾਡਾ ਰੱਬ ਭੁਲਣ ਵਾਲਾ ਨਹੀਂ।
65ਉਹ ਰੱਬ ਹੈ ਆਕਾਸ਼ਾਂ ਦਾ ਅਤੇ ਧਰਤੀ ਦਾ ਅਤੇ ਜੋ ਕੁਝ ਇਨ੍ਹਾਂ ਦੇ ਵਿਚਕਾਰ ਹੈ। ਇਸ ਲਈ ਤੁਸੀ' ਉਸੇ ਦੀ ਇਬਾਦਤ ਕਰੋ ਅਤੇ ਉਸ ਦੀ ਬੰਦਗੀ ਲਈ ਦ੍ਰਿੜ ਰਹੋ। ਕੀ ਤੁਸੀਂ ਉਸ ਦੇ ਸਾਹਮਣੇ (ਕੋਈ) ਬਰਾਬਰ ਗੁਣਾ ਵਾਲਾ ਸਮਝਦੇ ਹੋ।
66ਅਤੇ ਮਨੁੱਖ ਕਹਿੰਦਾ ਹੈ ਕੀ ਜਦੋਂ ਮੈਂ ਮਰ ਜਾਵਾਂਗਾ ਤਾਂ ਫਿਰ ਜਿਊਂਦੇ ਕਰਕੇ ਕੱਢਿਆ ਜਾਵਾਂਗਾ।
67ਕੀ ਮਨੁੱਖਾਂ ਨੂੰ ਯਾਦ ਨਹੀਂ ਆਉਂਦਾ ਕਿ ਅਸੀਂ ਉਸ ਨੂੰ ਇਸ ਤੋਂ ਪਹਿਲਾਂ ਪੈਦਾ ਕੀਤਾ ਅਤੇ ਉਹ ਕੂਝ ਵੀ ਨਹੀਂ ਸੀ।
68ਇਸ ਲਈ ਤੇਰੇ ਰੱਬ ਦੀ ਸਹੁੰ ਅਸੀਂ' ਜ਼ਰੂਰ ਇਸਨੂੰ ਇੱਕਠਾ ਕਰਾਂਗੇ ਅਤੇ ਸੈਤਾਨਾਂ ਨੂੰ ਵੀ, ਫਿਰ ਉਨ੍ਹਾਂ ਨੂੰ ਨਰਕ ਦੇ ਕੌਲ ਇਸ ਤਰ੍ਹਾਂ ਹਾਜ਼ਰ ਕਰਾਂਗੇ ਕਿ ਉਹ ਗੋਡਿਆਂ ਭਾਰ ਡਿੱਗ ਪੈਣਗੇ।
69ਫਿਰ ਅਸੀਂ ਹਰੇਕ ਵਰਗ ਵਿਚੋਂ ਉਨ੍ਹਾਂ ਲੋਕਾਂ ਨੂੰ ਅਲੱਗ ਕਰਾਂਗੇ, ਜਿਹੜੇ ਰਹਿਮਤ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਬਾਗ਼ੀ ਬਣੇ ਹੋਏ ਸਨ।
70ਜਾਣ ਦੇ ਜ਼ਿਆਦਾ ਹੱਕਦਾਰ ਹਨ।
71ਅਤੇ ਤੁਹਾਡੇ ਵਿਚੋ' ਕੋਈ ਨਹੀਂ ਜਿਸ ਨੂੰ ਉਸ ਉੱਪਰੋਂ ਲੰਘਣਾ ਨਾ ਹੋਵੇ। ਇਹ ਤੇਰੇ ਰੱਬ ਲਈ ਜ਼ਰੂਰੀ ਹੈ। ਜਿਹੜਾ ਪੂਰਾ ਹੋ ਕੇ ਰਹੇਗਾ।
72ਫਿਰ ਅਸੀਂ ਉਨ੍ਹਾਂ ਲੋਕਾਂ ਨੂੰ ਬਚਾ ਲਵਾਂਗੇ ਜਿਹੜੇ ਡਰਦੇ ਸਨ ਅਤੇ ਜ਼ੁਲਮਾਂ ਨੂੰ ਉਸ ਵਿਚ ਡਿੱਗਾ ਹੋਇਆ ਛੱਡ ਦੇਵਾਂਗੇ
73ਅਤੇ ਜਦੋਂ ਉਨ੍ਹਾਂ ਨੂ ਸਾਡੀਆਂ ਸਪਸ਼ੱਟ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਇਨਕਾਰ ਕਰਨ ਵਾਲੇ, ਈਮਾਨ ਵਾਲਿਆਂ ਨੂੰ ਕਹਿੰਦੇ ਹਨ ਕਿ ਦੋਵਾਂ ਵਰਗਾ ਵਿਚ ਕਿਹੜਾ ਸ਼ਿਹਤਰ ਹਾਲਤ ਵਿਚ ਹੈ ਅਤੇ ਕਿਸ ਦੀ ਸੰਗਤ ਜ਼ਿਆਦਾ ਚੰਗੀ ਹੈ।
74ਅਤੇ ਇਨ੍ਹਾਂ ਜ਼ਿਆਦਾ ਸਾਧਨਾਂ ਵਾਲੀਆਂ ਅਤੇ ਇਨ੍ਹਾਂ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸਨ।
75ਆਖੋ, ਕਿ ਜਿਹੜਾ ਬੰਦਾ ਬੂਰੇ ਰਾਹ ਤੇ ਹੁੰਦਾ ਹੈ ਤਾਂ ਰਹਿਮਾਨ ਉਸ ਨੂੰ ਢਿੱਲ ਦਿੰਦਾ ਹੈ। ਇੱਥੋਂ ਤੱਕ ਕਿ ਜਦੋਂ ਉਹ ਉਸ ਚੀਜ਼ ਨੂੰ ਦੇਖ ਲੈਣਗੇ, ਜਿਸ ਦਾ ਇਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ। ਸੰਸਾਰਿਕ ਆਫ਼ਤ ਜਾਂ ਕਿਆਮਤ ਦਾ ਦਿਨ ਤਾਂ ਇਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਕਿਸ ਦੀ ਹਾਲਤ ਬ਼ੂਰੀ ਹੈ ਅਤੇ ਕਿਸ ਦਾ ਧੜਾ ਕਮਜ਼ੋਰ ਹੈ।
76ਅਤੇ ਅੱਲਾਹ ਹਦਾਇਤ ਤੇ ਚੱਲਣ ਕਰਨ ਵਾਲਿਆਂ ਦੀ ਸਹੀ ਰਾਹ ਵਿਚ ਵਾਧਾ ਕਰਦਾ ਹੈ ਅਤੇ ਬਾਕੀ ਰਹਿਣ ਵਾਲੇ ਪੂੰਨ ਤੁਹਾਡੇ ਰੱਬ ਦੇ ਨੇੜੇ ਫ਼ਲ ਦੇ ਅਨੁਸਾਰ ਸ੍ਰੇਸ਼ਟ ਹਨ ਅਤੇ ਨਤੀਜੇ ਦੇ ਅਨੁਸਾਰ ਉੱਤਮ ਵੀ।
77ਕੀ ਤੁਸੀਂ ਉਸਨੂੰ ਦੇਖਿਆ ਜਿਸ ਨੇ ਸਾਡੀਆਂ ਆਇਤਾਂ ਨੂੰ ਝੁਠਲਾਇਆ ਅਤੇ ਕਿਹਾ ਕਿ ਮੈਨੂੰ ਸੰਪਤੀ ਅਤੇ ਸੰਤਾਨ ਮਿਲ ਕੇ ਰਹਿਣਗੇ।
78ਕੀ ਉਸ ਨੇ ਗ਼ੈਬ (ਗੁਪਤ) ਵਿਚ ਝਾਕ ਕੇ ਦੇਖਿਆ ਹੈ ਜਾਂ ਉਸ ਨੇ ਅੱਲਾਹ ਤੋਂ ਕੋਈ ਵਚਨ ਲੈ ਲਿਆ ਹੈ।
79ਕਦੇ ਵੀ ਨਹੀਂ ਜੋ ਕੂਝ ਉਹ ਆਖਦਾ ਹੈ ਉਸ ਨੂੰ ਅਸੀਂ ਲਿਖ ਲਵਾਂਗੇ ਅਤੇ ਉਸ ਦੀ ਸਜ਼ਾ ਵਿਚ ਵਾਧਾ ਕਰਾਂਗੇ।
80ਅਤੇ ਜਿਨ੍ਹਾਂ ਚੀਜ਼ਾਂ ਦਾ ਉਹ ਦਾਅਵੇਦਾਰ ਹੈ ਉਸ ਦੇ ਅਸੀਂ ਵਾਰਿਸ ਬਣਾਂਗੇ ਅਤੇ ਉਹ ਸਾਡੇ ਕੋਲ ਇੱਕਲਾ ਆਵੇਗਾ।
81ਅਤੇ ਉਨ੍ਹਾਂ ਨੇ ਅੱਲਾਹ ਤੋਂ ਬਿਨ੍ਹਾਂ ਜ਼ਿਆਦਾਤਰ (ਆਪਣੇ) ਪੂਜ ਬਣਾਏ ਹਨ ਤਾਂ ਕਿ ਉਹ ਉਨ੍ਹਾਂ ਲਈ ਸਹਾਇਕ ਬਣਨ।
82ਕਦੇ ਵੀ ਨਹੀਂ, ਉਹ ਉਨ੍ਹਾਂ ਦੀ ਇਬਾਦਤ ਤੋਂ ਇਨਕਾਰ ਕਰਨਗੇ ਅਤੇ ਉਨ੍ਹਾਂ ਦੇ ਵਿਰੋਧੀ ਬਣ ਜਾਣਗੇ॥
83ਕੀ ਤੁਸੀਂ ਨਹੀਂ ਵੇਖਿਆ ਕਿ ਅਸੀਂ ਇਨਕਾਰੀਆਂ ਉੱਪਰ ਸੈਤਾਨਾਂ ਨੂੰ ਛੱਡ ਦਿੱਤਾ ਹੈ ਅਤੇ ਉਹ ਉਨ੍ਹਾਂ ਨੂੰ ਜ਼ਿਆਦਾਤਰ ਉਕਸਾ ਰਹੇ ਹਨ।
84ਇਸ ਲਈ ਤੁਸੀਂ ਉਨ੍ਹਾਂ ਲਈ ਕਾਹਲੀ ਨਾ ਕਰੋ ਅਸੀਂ ਉਨ੍ਹਾਂ ਦੀ ਗਿਣਤੀ ਪੂਰੀ ਕਰ ਰਹੇ ਹਾਂ।
85ਜਿਸ ਦਿਨ ਅਸੀਂ ਡਰਨ ਵਾਲਿਆਂ ਨੂੰ ਰਹਿਮਾਨ ਵੱਲ ਮਹਿਮਾਨ ਬਣਾ ਕੇ ਇਕੱਠਾ ਕਰਾਂਗੇ।
86ਅਤੇ ਅਪਰਾਧੀਆਂ ਨੂੰ ਨਰਕ ਵਿਚ ਪਿਆਸਾ ਹਿੱਕਾਂਗੇ।
87ਕਿਸੇ ਨੂੰ ਸਿਫਾਰਸ਼ ਦਾ ਅਧਿਕਾਰ ਨਹੀਂ' ਹੋਵੇਗਾ। ਬਿਨ੍ਹਾਂ ਉਸ ਦੇ ਜਿਸ ਨੇ ਰਹਿਮਾਨ ਦੇ ਪਾਸੋਂ ਆਗਿਆ ਲਈ ਹੋਵੇ।
88ਅਤੇ ਇਹ ਲੋਕ ਕਹਿੰਦੇ ਹਨ ਕਿ ਰਹਿਮਾਨ ਨੇ ਕਿਸੇ ਨੂੰ ਪੁੱਤਰ ਬਣਾਇਆ ਹੈ।
89ਇਹ ਤੁਸੀਂ ਬਹੁਤ ਗੰਭੀਰ (ਜੁਰਮ ਵਾਲੀ) ਗੱਲ ਕੀਤੀ ਹੈ।
90ਨਜ਼ਦੀਕ ਹੈ, ਕਿ ਇਸ ਨਾਲ ਆਕਾਸ਼ ਪਾਟ ਜਾਵੇ ਅਤੇ ਧਰਤੀ ਟੁਕੜੇ-ਟੁਕੜੇ ਹੋ ਜਾਵੇ ਅਤੇ ਪਹਾੜ ਟੁੱਟ ਕੇ ਡਿੱਗ ਪੈਣ।
91ਇਸ ਲਈ ਕਿ ਲੋਕ ਰਹਿਮਾਨ ਦੇ ਨਾਲ ਸੰਤਾਨ ਦਾ ਸਬੰਧ ਜੋੜਦੇ ਹਨ।
92ਜਦੋਂ ਕਿ ਰਹਿਮਾਨ ਦੇ ਸਤਿਕਾਰ ਦੇ ਇਹ ਬਿਲਕੁਲ ਉਲਟ ਹੈ। ਕਿ ਉਹ (ਕਿਸੇ) ਸੰਤਾਨ ਨੂੰ ਅਪਣਾਵੇ।
93ਆਕਾਸ਼ਾਂ ਅਤੇ ਧਰਤੀ ਉੱਪਰ ਕੋਈ ਨਹੀ' ਜਿਹੜਾ ਰਹਿਮਾਨ ਦਾ ਬੰਦਾ ਹੋਂ ਕੇ ਨਾ ਆਵੇ।
94ਉਸ ਕੌਲ ਇਸਦੀ ਗਿਣਤੀ ਹੈ ਅਤੇ ਉਸ ਨੇ ਇਸ ਨੂੰ ਠੀਕ ਗਿਣ ਰੱਖਿਆ ਹੈ।
95ਅਤੇ ਇਨ੍ਹਾਂ ਵਿਚੋਂ ਹਰੇਕ ਕਿਆਮਤ ਦੇ ਦਿਨ ਉਸ ਦੇ ਸਾਹਮਣੇ ਇਕੱਲਾ ਆਵੇਗਾ।
96ਪ੍ਰਤੂੰ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ, ਉਨ੍ਹਾਂ ਲਈ ਅੱਲਾਹ ਮੁਹੱਬਤ ਪੈਦਾ ਕਰ ਦੇਵੇਗਾ।
97ਇਸ ਲਈ ਅਸੀਂ ਇਸ ਕੁਰਆਨ ਨੂੰ ਤੁਹਾਡੀ ਭਾਸ਼ਾ ਵਿਚ ਅਸਾਨ ਕਰ ਦਿੱਤਾ ਹੈ। ਤਾਂ ਕਿ ਤੁਸੀਂ ਪ੍ਰਹੇਜ਼ਗਾਰਾਂ (ਅੱਲਾਹ ਤੋਂ ਡਰਨ ਵਾਲੇ) ਨੂੰ ਖੁਸ਼ਖ਼ਬਰੀ ਸੁਣਾ ਦੇਵੋਂ ਅਤੇ ਜਿੱਦੀ ਲੋਕਾਂ ਨੂੰ ਭੈ-ਭੀਤ ਕਰ ਦੇਵੋ।
98ਅਤੇ ਇਨ੍ਹਾਂ ਤੋਂ ਪਹਿਲਾਂ ਅਸੀਂ' ਕਿੰਨੀਆਂ ਹੀ ਕੌਮਾਂ ਨੂੰ ਨਸ਼ਟ ਕਰ ਚੁੱਕੇ ਹਾਂ। ਕੀ ਤੁਸੀਂ ਉਨ੍ਹਾਂ ਵਿਚੋਂ ਕਿਸੇ ਨੂੰ ਦੇਖਦੇ ਹੋ ਜਾਂ ਉਨ੍ਹਾਂ ਦੀ ਕੋਈ ਆਹਟ ਸੁਣਦੇ ਹੈਂ
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath