ਇਸਲਾਮ
ਪਿੱਛੇ

15. ਅਲ-ਹਿਜਰ

1ਅਲਿਫ.ਲਾਮ.ਰਾ., ਇਹ ਆਇਤਾਂ ਹਨ ਇੱਕ ਕਿਤਾਬ ਅਤੇ ਸਪੱਸ਼ਟ ਕੁਰਆਨ ਦੀਆਂ।

2ਉਹ ਸਮਾਂ ਆਵੇਗਾ ਜਦੋਂ ਇਨਕਾਰੀ ਲੋਕ ਕਾਮਨਾ ਕਰਨਗੇ ਕਿ ਕਾਸ਼! ਉਹ ਵੀ ਮੰਨਣ ਵਾਲੇ ਹੁੰਦੇ।

3ਇਨ੍ਹਾਂ ਨੂੰ ਛੱਡੋ ਕਿ ਖਾਣ ਅਤੇ ਲਾਭ ਉਠਾਉਣ ਅਤੇ ਫੌਕੀ ਉਮੀਦ ਇਨ੍ਹਾਂ ਨੂੰ ਭੁਲੇਖੇ ਵਿਚ ਪਾਈ ਰੱਖੇ। ਤਾਂ ਜਲਦੀ ਹੀ ਉਹ ਜਾਣ ਲੈਣਗੇ।

4ਅਤੇ ਅਸੀਂ ਜਿਸ ਬਸਤੀ ਨੂੰ ਵੀ ਬਰਬਾਦ ਕੀਤਾ, ਉਸ ਦਾ ਕਿ ਨਿਯਤ ਸਮਾਂ ਲਿਖਿਆ ਹੋਇਆ ਸੀ।

5ਕੋਈ ਕੌਮ ਅਪਣੇ ਮਿੱਥੇ ਸਮੇ ਤੇ ਨਾ ਅੱਗੇ ਵਧਦੀ ਹੈ ਅਤੇ ਨਾ ਪਿੱਛੇ ਹਟਦੀ ਹੈ।

6ਅਤੇ ਇਹ ਲੋਕ ਆਖਦੇ ਹਨ ਕਿ ਹੇ ਬੰਦੇ ! ਜਿਸ ਉੱਪਰ ਰੱਬੀ ਹਦਾਇਤ ਦਾ ਪ੍ਰਕਾਸ਼ ਹੋਇਆ ਹੈ। ਬੇਸ਼ੱਕ ਤੂੰ ਸ਼ੁਦਾਈ ਹੈਂ।

7(ਉਹ ਆਖਦੇ ਹਨ ਕਿ) ਜੇਕਰ ਤੂੰ ਸੱਚਾ ਹੈਂ ਤਾਂ ਸਾਡੇ ਕੋਲ ਫ਼ਰਿਸ਼ਤਿਆਂ ਨੂੰ ਕਿਉਂ ਨਹੀਂ ਲੈ ਆਉਂਦਾ।

8ਅਸੀਂ ਫ਼ਰਿਸ਼ਤਿਆਂ ਨੂੰ ਕੇਵਲ ਫ਼ੈਸਲਿਆਂ ਲਈ ਹੀ ਭੇਜਦੇ ਹਾਂ। ਅਤੇ ਉਸ ਵੇਲੇ ਲੋਕਾਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ।

9ਇਹ ਕੁਰਆਨ ਅਸੀਂ ਹੀ ਉਤਾਰਿਆ ਹੈ। ਅਤੇ ਅਸੀਂ ਹੀ ਇਸ ਦੇ ਨਿਗਰਾਨ ਹਾਂ।

10ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਹੋ ਚੁੱਕੀਆਂ ਕੌਮਾਂ ਵਿਚ ਰਸੂਲ ਭੇਜ ਚੁੱਕੇ ਹਾਂ।

11ਅਤੇ ਜਿਹੜਾ ਰਸੂਲ ਵੀ ਉਨ੍ਹਾਂ ਦੇ ਕੋਲ ਆਇਆ ਉਹ ਉਸ ਦਾ ਮਖੌਲ ਉਡਾਉਂਦੇ ਰਹੇ।

12ਇਸ ਤਰਾਂ ਅਸੀਂ ਇਹ (ਮਖੌਲ) ਅਪਰਾਧੀਆਂ ਦੇ ਮਨਾਂ ਵਿਚ ਪਾ ਦਿੰਦੇ ਹਾਂ।

13ਉਹ ਇਸ ਉੱਪਰ ਈਮਾਨ ਨਹੀਂ ਲਿਆਉਣਗੇ, ਤੇ ਇਹ ਤਰੀਕਾ ਪਹਿਲਾਂ ਦੇ ਲੋਕਾਂ ਦੇ ਸਮੇ ਤੋਂ ਹੀ ਚੱਲਿਆ ਆ ਰਿਹਾ ਹੈ।

14ਅਤੇ ਜੇਕਰ ਅਸੀਂ ਉਨ੍ਹਾਂ ਲਈ ਅਸਮਾਨ ਦਾ ਕੋਈ ਦਰਵਾਜ਼ਾ ਖੋਲ੍ਹ ਦਿੰਦੇ ਜਿਸ ਉੱਪਰ ਉਹ ਚੜ੍ਹਨ ਲੱਗਦੇ।

15ਉਸ ਸਮੇ ਵੀ ਉਹ ਕਹਿ ਦਿੰਦੇ ਕਿ ਸਾਡੀਆਂ ਅੱਖਾਂ ਨੂੰ ਧੋਖਾ ਹੋ ਰਿਹਾ ਹੈ। ਸਗੋਂ ਸਾਡੇ ਉੱਪਰ ਕੋਈ ਜਾਦੂ ਕਰ ਦਿੱਤਾ ਗਿਆ ਹੈ।

16ਅਤੇ ਅਸੀਂ ਆਕਾਸ਼ਾਂ ਵਿਚ ਬੁਰਜ (ਤਾਰਾ ਮੰਡਲ) ਬਣਾਏ। ਅਤੇ ਵੇਖਣ ਵਾਲਿਆਂ ਲਈ ਉਸ ਨੂੰ ਸਿੰਗਾਰਿਆ ਵੀ।

17ਅਤੇ ਉਸ ਨੂੰ ਹਰ ਇੱਕ ਧਿਰਕਾਰੇ ਹੋਏ ਸ਼ੈਤਾਨ ਤੋਂ ਸੁਰੱਖਿਅਤ ਵੀ ਕੀਤਾ।

18ਜੇਕਰ ਕੋਈ ਚੋਰੀ ਛਿਪੇ ਸੁਣਨ ਲਈ ਕੰਨ ਵੀ ਲਗਾਉਂਦਾ ਤਾਂ ਇੱਕ ਚਮਕਦਾ ਹੋਇਆ ਅੰਗਾਰਾ ਉਸ ਦਾ ਪਿੱਛਾ ਕਰਦਾ।

19ਅਤੇ ਅਸੀਂ ਧਰਤੀ ਨੂੰ ਚੌੜਾ ਕੀਤਾ ਤੇ ਇਸ ਉੱਪਰ ਅਸੀਂ ਪਹਾੜ ਰੱਖ ਦਿੱਤੇ। ਉਸ ਵਿਚ ਹਰ ਇੱਕ ਚੀਜ਼ ਗਿਣੇ ਮਿੱਥੇ ਢੰਗ ਨਾਲ ਪੈਦਾ ਕੀਤੀ ਗਈ।

20ਅਤੇ ਅਸੀਂ ਤੁਹਾਡੇ ਲਈ ਇਸ ਅੰਦਰ ਰਿਜ਼ਕ ਦੇ ਸਾਧਨ ਬਣਾਏ। ਅਤੇ ਉਹ ਜੀਵ ਜੰਤੂ ਪੈਦਾ ਕੀਤੇ ਜਿਨ੍ਹਾਂ ਨੂੰ ਤੁਸੀਂ ਰੋਜ਼ੀ (ਭੋਜਨ) ਨਹੀਂ ਦਿੰਦੇ।

21ਅਤੇ ਕੋਈ ਚੀਜ਼ ਅਜਿਹੀ ਨਹੀਂ ਜਿਸਦੇ ਖਜ਼ਾਨੇ ਸਾਡੇ ਪਾਸ ਨਾ ਹੋਣ ਅਤੇ ਅਸੀਂ ਉਸ ਨੂੰ ਇੱਕ ਨਿਰਧਾਰਿਤ ਪੈਮਾਨੇ ਦੇ ਨਾਲ ਉਤਾਰਦੇ ਹਨ।

22ਅਤੇ ਅਸੀਂ ਹੀ ਹਵਾਵਾਂ ਨੂੰ ਭਾਰੀ (ਵਰਖਾ ਕਰਨ ਵਾਲੇ) ਬਣਾਕੇ ਚਲਾਉਂਦੇ ਹਾਂ। ਫਿਰ ਅਸੀ ਅਸਮਾਨ ਤੋਂ ਪਾਣੀ ਵਰਸਾਉਂਦੇ ਹਾਂ ਅਤੇ ਫਿਰ ਉਸ ਪਾਣੀ ਨਾਲ ਤੁਹਾਨੂੰ ਸਿੰਜਦੇ ਹਾਂ। ਅਤੇ ਇਹ ਤੁਹਾਡੇ ਵੱਸ ਦੀ ਗੱਲ ਨਹੀਂ ਸੀ ਕਿ ਤੁਸੀਂ ਇਸ ਦਾ ਭੰਡਾਰ ਇਕੱਠਾ ਕਰ ਸਕਦੇ।

23ਅਤੇ ਬੇਸ਼ੱਕ ਅਸੀਂ ਹੀ ਜੀਵਤ ਕਰਦੇ ਹਾਂ ਅਤੇ ਅਸੀਂ ਹੀ ਮਾਰਦੇ ਹਾਂ। ਅਤੇ ਅਸੀਂ ਹੀ ਬਾਕੀ ਰਹਾਂਗੇ।

24ਅਤੇ ਅਸੀਂ ਤੁਹਾਡੇ ਵਡੇਰਿਆਂ ਨੂੰ ਵੀ ਜਾਣਦੇ ਹਾਂ ਅਤੇ ਤੁਹਾਡੇ ਪਿਛੋਂ ਆਉਣ ਵਾਲੇ ਲੋਕਾਂ ਨੂੰ ਵੀ।

25ਅਤੇ ਬੇਸ਼ੱਕ ਤੁਹਾਡਾ ਰੱਬ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ। ਉਹ ਸਰਵ-ਗਿਆਤਾ ਅਤੇ ਤਤਵੇਤਾ ਹੈ।

26ਅਤੇ ਅਸੀਂ' ਹੀ ਮਨੁੱਖ ਨੂੰ ਗਾਰੇ ਦੀ ਖੜਕਦੀ ਮਿੱਟੀ ਤੋਂ ਪੈਦਾ ਕੀਤਾ ਹੈ।

27ਅਤੇ ਇਸ ਤੋਂ ਪਹਿਲਾਂ ਅਸੀਂ ਜਿੰਨਾਂ ਨੂੰ ਅੱਗ ਦੀਆਂ ਲਪਟਾਂ ਤੋਂ ਪੈਦਾ ਕੀਤਾ।

28ਅਤੇ ਜਦੋਂ ਤੇਰੇ ਰੱਬ ਨੇ ਫ਼ਰਿਸ਼ਤਿਆਂ ਨੂੰ ਕਿਹਾ ਕਿ ਮੈਂ' ਗੁੰਨ੍ਹੇ ਹੋਏ ਗਾਰੇ ਦੀ ਸੁੱਕੀ ਮਿੱਟੀ ਤੋਂ ਇੱਕ ਮਨੁੱਖ ਪੈਦਾ ਕਰਨ ਵਾਲਾ ਹਾਂ।

29ਜਦੋਂ ਮੈਂ ਉਸ ਨੂੰ ਪੂਰਾ ਬਣਾ ਲਵਾਂ ਅਤੇ ਉਸ ਵਿਚ ਆਪਣੀ ਰੂਹ ਫੂਕ ਦੇਵਾਂ ਤਾਂ ਤੁਸੀਂ ਉਸ ਨੂੰ ਸਿਜਦਾ ਕਰਨ ਲਈ ਝੁੱਕ ਜਾਣਾ।

30ਤਾਂ ਸਾਰੇ ਫ਼ਰਿਸ਼ਤਿਆਂ ਨੇ ਸਿਜਦਾ ਕੀਤਾ।

31ਪਰੰਤੂ ਇਬਲੀਸ ਨੇ ਸਿਜਦਾ ਕਰਨ ਵਾਲਿਆਂ ਦਾ ਸਾਥ ਦੇਣ ਤੋਂ ਮਨ੍ਹਾ ਕਰ ਦਿੱਤਾ।

32ਅੱਲਾਹ ਨੇ ਕਿਹਾ ਹੇ ਇਬਲੀਸ! ਤੈਨੂੰ ਕੀ ਹੋਇਆ ਕਿ ਤੂੰ ਸਿਜਦਾ ਕਰਨ ਵਾਲਿਆਂ ਵਿਚ ਸ਼ਾਮਿਲ ਨਹੀਂ ਹੋਇਆ।

33ਇਬਲੀਸ ਨੇ ਕਿਹਾ, ਕਿ ਮੈਂ ਅਜਿਹਾ ਨਹੀਂ ਕਿ ਮਨੁੱਥ ਨੂੰ ਸਿਜਦਾ ਕਰਾਂ, ਜਿਸ ਨੂੰ ਤੂੰ ਗੁੰਨ੍ਹੇ ਹੋਏ ਗਾਰੇ ਦੀ ਸੁੱਕੀ ਮਿੱਟੀ ਤੋਂ ਪੈਦਾ ਕੀਤਾ ਹੈ।

34ਅੱਲਾਹ ਨੇ ਕਿਹਾ ਤੂੰ ਇਥੋਂ ਨਿਕਲ ਜਾ, ਕਿਉਂਕਿ ਤੂੰ ਧਿਰਕਾਰਿਆ ਹੋਇਆ ਹੈ।

35ਅਤੇ ਕੋਈ ਸ਼ੱਕ ਨਹੀਂ' ਤੈਨੂੰ ਫੈਸਲੇ ਦੇ ਦਿਨ ਤੱਕ ਧਿਰਕਾਰ ਹੈ।

36ਇਬਲੀਸ ਨੇ ਕਿਹਾ, ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਉਸ ਦਿਨ ਤੱਕ ਲਈ ਮੌਕਾ ਦੇ ਜਿਸ ਦਿਨ ਲੋਕ ਮੁੜ ਜੀਵਿਤ ਕੀਤੇ ਜਾਣਗੇ।

37ਅੱਲਾਹ ਨੇ ਕਿਹਾ ਤੈਨੂੰ ਮੌਕਾ ਦਿੱਤਾ ਗਿਆ।

38ਉਸ ਨਿਯਤ ਕੀਤੇ ਹੋਏ ਸਮੇਂ ਤੱਕ।

39ਇਬਲੀਸ ਨੇ ਕਿਹਾ, ਹੇ ਮੇਰੇ ਪਾਲਣਹਾਰ! ਜਿਵੇਂ ਤੂੰ ਸੈਨੂੰ ਭਟਕਾਇਆ ਹੈ। ਇਸੇ ਤਰਾਂ ਮੈਂ ਇਨ੍ਹਾਂ ਲਈ ਧਰਤੀ ਨੂੰ ਸ਼ਿੰਗਾਰਾਂਗਾ ਅਤੇ ਸਾਰਿਆਂ ਨੂੰ ਪੁੱਠੇ ਰਾਹੀਂ ਤੋਰਾਂਗਾ।

40ਬਿਨਾ ਤੇਰੇ ਚੁਣੇ ਹੋਏ ਬੰਦਿਆਂ ਦੇ।

41ਅੱਲਾਹ ਨੇ ਫ਼ਰਮਾਇਆ, ਇਹ ਇੱਕ ਸਿੱਧਾ ਰਾਹ ਹੈ, ਜਿਹੜਾ ਮੁੜ ਮੇਰੇ ਤੱਕ ਪਹੁੰਚਦਾ ਹੈ।

42ਬੇਸ਼ੱਕ ਜਿਹੜੇ ਮੇਰੇ ਬੰਦੇ ਹਨ, ਉਨ੍ਹਾਂ ਉੱਪਰ ਤੇਰਾ ਵੱਸ ਨਹੀਂ' ਚੱਲੇਗਾ। ਥਿਨਾਂ ਉਨ੍ਹਾਂ ਦੇ ਜਿਹੜੇ ਭਟਕੇ ਹੋਏ ਤੇਰੀ ਪਾਲਣਾ ਕਰਨ।

43ਅਤੇ ਉਨ੍ਹਾਂ ਸਾਰਿਆਂ ਲਈ ਨਰਕ ਦਾ ਵਾਅਦਾ ਹੈ।

44ਉਸ ਦੇ ਸੱਤ ਦਰਵਾਜ਼ੇ ਹਨ। ਹਰ ਇੱਕ ਦਰਵਾਜ਼ੇ ਲਈ ਉਨ੍ਹਾਂ ਲੋਕਾਂ ਦੇ ਵੱਖ ਵੱਖ ਹਿੱਸੇ ਹਨ।

45ਬੇਸ਼ੱਕ ਡਰਨ ਵਾਲੇ, ਬਾਗ਼ਾਂ ਅਤੇ ਚਸ਼ਮਿਆਂ ਵਿਚ ਹੋਣਗੇ।

46ਵਾਖ਼ਿਲ ਹੋ ਜਾਵੇਂ ਇਨ੍ਹਾਂ ਵਿਚ ਸੁਰੱਖਿਅਤ ਅਤੇ ਸ਼ਾਂਤੀ ਦੇ ਨਾਲ।

47ਅਤੇ ਅਸੀਂ ਉਨ੍ਹਾਂ ਦੇ ਦਿਲਾਂ ਵਿਚੋਂ ਦਵੈਸ਼ ਕੱਢ ਦੇਵਾਂਗੇ। ਸਾਰੇ ਆਸਣਾਂ ਉੱਪਰ ਆਹਮਣੇ ਸਾਹਮਣੇ ਭਰਾਵਾਂ ਦੀ ਤਰਾਂ ਰਹਿਣਗੇ।

48ਉੱਤੇ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਪਹੁੰਚਾਵੇਗਾ ਅਤੇ ਨਾ ਹੀ ਉਹ ਕੱਢੇ ਜਾਣਗੇ।

49ਮੇਰੇ ਬੰਦਿਆਂ ਨੂੰ ਖ਼ਬਰ ਦੇ ਦੇਵੋ ਕਿ ਮੈਂ ਮੁਆਫ਼ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਹਾ।

50ਅਤੇ ਮੇਰੀ ਸਜ਼ਾ ਤਕਲੀਫ਼ ਦਾਇਕ ਸਜ਼ਾ ਹੈ।

51ਅਤੇ ਉਨ੍ਹਾਂ ਨੂੰ ਇਬਰਾਹੀਮ ਦੇ ਮਹਿਮਾਨਾਂ ਦੇ ਬਿਰਤਾਂਤ ਰਾਹੀਂ ਸਾਵਧਾਨ ਕਰੋਂ।

52ਜਦੋਂ ਉਹ ਉਸ ਦੇ ਕੋਲ ਆਏ ਉਨ੍ਹਾਂ ਨੂੰ ਸਲਾਮ ਕੀਤਾ। ਇਬਰਾਹੀਮ ਨੇ ਆਖਿਆ, ਕਿ ਸਾਨੂੰ ਤੁਹਾਡੇ ਤੋਂ ਛਰ ਲੱਗ ਰਿਹਾ ਹੈ।

53ਉਨ੍ਹਾਂ ਨੇ ਆਖਿਆ ਕਿ ਡਰੋ ਨਹੀਂ, ਅਸੀਂ ਤੁਹਾਨੂੰ ਇੱਕ ਲੜਕੇ ਦੀ ਖੁਸ਼ਖ਼ਬਰੀ ਦਿੰਦੇ ਹਾਂ। ਜਿਹੜਾ ਬੜਾ ਗਿਆਨੀ ਹੋਵੇਗਾ।

54ਇਬਰਾਹੀਮ ਨੇ ਆਖਿਆ, ਕੀ ਤੁਸੀਂ ਇਸ ਬੁਢਾਪੇ ਵਿਚ ਮੈਨੂੰ ਔਲਾਦ ਦੀ ਖੁਸ਼ਖ਼ਬਰੀ ਦਿੰਦੇ ਹੋ।

55ਉਨ੍ਹਾਂ ਨੇ ਆਖਿਆ ਕਿ ਅਸੀਂ ਤੁਹਾਨੂੰ ਸੱਚਾਈ ਨਾਲ ਚੰਗੀ ਖ਼ਬਰ ਦਿੰਦੇ ਹਾਂ। ਇਸ ਲਈ ਤੂੰ ਨਿਰਾਸ਼ ਹੋਣ ਵਾਲਿਆਂ ਵਿਚੋਂ ਨਾ ਬਣ।

56ਇਬਰਾਹੀਮ ਨੇ ਆਖਿਆ, ਕਿ ਅਪਣੇ ਰੱਬ ਦੀ ਕਿਰਪਾ ਤੋਂ ਭਟਕੇ ਹੋਏ ਲੋਕਾਂ ਤੋਂ ਬਿਨਾ, ਹੋਰ ਕੌਣ ਨਿਰਾਸ਼ ਹੋ ਸਕਦਾ ਹੈ।

57ਕਿਹਾ ਕਿ ਹੇ ਭੇਜੇ ਹੋਏ ਫ਼ਰਿਸ਼ਤਿਓ! ਹੁਣ ਤੁਹਾਡੀ ਮੰਜਿਲ ਕੀ ਹੈ।

58ਉਨ੍ਹਾਂ ਨੇ ਆਖਿਆ, ਕਿ ਅਸੀਂ ਇਕ ਅਪਰਾਧੀ ਕੌਮ ਦੇ ਵੱਲ ਭੇਜੇ ਗਏ ਹਾਂ।

59ਪਰ ਲੂਤ ਦੇ ਘਰ ਵਾਲੇ, ਅਸੀਂ ਇਨ੍ਹਾਂ ਨੂੰ ਬਚਾ ਲਵਾਂਗੇ।

60ਬਿਨਾ ਉਸ ਦੀ ਪਤਨੀ ਦੇ ਜਿਸ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਜ਼ਰੂਰ ਪਾਪੀ ਲੋਕਾਂ ਨਾਲ ਰਹਿ ਜਾਵੇਗੀ।

61ਫਿਰ ਜਦੋਂ ਭੇਜੇ ਹੋਏ ਫ਼ਰਿਸ਼ਤੇ ਲੂਤ ਦੇ ਪਰਿਵਾਰ ਦੇ ਕੋਲ ਆਏ।

62ਉਨ੍ਹਾਂ ਨੇ ਆਖਿਆ ਕਿ ਤੁਸੀਂ ਲੋਕ ਅਨਜਾਣ ਪ੍ਰਤੀਤ ਹੁੰਦੇ ਹੋ।

63ਉਨ੍ਹਾਂ ਨੇ ਕਿਹਾ, ਕਿ ਨਹੀਂ, ਸਗੋਂ ਅਸੀਂ ਤੁਹਾਡੇ ਕੋਲ ਉਹ ਚੀਜ਼ ਲੈ ਕੇ ਆਏ ਹਾਂ, ਜਿਸ ਲਈ ਇਹ ਲੋਕ ਸ਼ੱਕ ਕਰਦੇ ਹਨ।

64ਅਤੇ ਅਸੀਂ ਤੁਹਾਡੇ ਕੋਲ ਸੱਚਾਈ ਦੇ ਨਾਲ ਆਏ ਹਾਂ ਅਤੇ ਅਸੀਂ' ਪੂਰਨ ਤੌਰ ਤੇ ਸੱਚੇ ਹਾ।

65ਇਸ ਲਈ ਤੁਸੀਂ ਕੁਝ ਰਾਤਾਂ (ਬਾਕੀ) ਰਹਿੰਦਿਆਂ ਅਪਣੇ ਘਰ ਵਾਲਿਆਂ ਦੇ ਨਾਲ ਨਿਕਲ ਜਾਓ। ਅਤੇ ਤੁਸੀਂ ਉਨ੍ਹਾਂ ਦੇ ਪਿੱਛੇ ਚੱਲੋਂ ਅਤੇ ਤੁਹਾਡੇ ਵਿੱਚੋਂ ਕੋਈ ਪਿੱਛੇ ਮੁੜ ਕੇ ਨਾ ਦੇਖੇ। ਅਤੇ ਉੱਥੇ ਚਲੇ ਜਾਓ, ਜਿਥੇ ਤੁਹਾਨੂੰ ਜਾਣ ਦਾ ਹੁਕਮ ਹੈ।

66ਅਤੇ ਅਸੀਂ ਲੂਤ ਦੇ ਕੋਲ ਹੁਕਮ ਭੇਜਿਆ ਕਿ ਸਵੇਰ ਹੁੰਦੇ ਹੀ ਇਨ੍ਹਾਂ ਲੋਕਾਂ ਦੀ ਜੜ ਕੱਟ ਜਾਵੇਗੀ।

67ਅਤੇ ਸ਼ਹਿਰ ਦੇ ਲੋਕ ਖੁਸ਼ ਹੋ ਕੇ ਆਏ।

68ਉਸ ਨੇ ਆਖਿਆ ਕਿ ਇਹ ਲੋਕ ਮੇਰੇ ਮਹਿਮਾਨ ਹਨ। ਤੁਸੀਂ ਲੋਕ ਮੇਰੀ ਬੇ-ਇੱਜ਼ਤੀ ਨਾ ਕਰੋਂ।

69ਅਤੇ ਤੁਸੀਂ ਅੱਲਾਹ ਤੋਂ ਡਰੋ, ਅਤੇ ਮੈਨੂੰ ਬੇ-ਇੱਜ਼ਤ ਨਾ ਕਰੋ।

70ਉਨ੍ਹਾਂ ਨੇ ਕਿਹਾ, ਕੀ ਅਸੀਂ ਤੁਹਾਨੂੰ ਸਾਰੇ ਸੰਸਾਰ ਦੇ ਲੋਕਾਂ ਤੋਂ ਮਨ੍ਹਾ ਨਹੀਂ ਕਰਿਆ।

71ਉਸ ਨੇ ਆਖਿਆ ਕਿ ਜੇਕਰ ਤੁਸੀਂ ਕਰਨਾ ਹੈ, ਤਾਂ ਇਹ ਮੇਰੀਆਂ ਧੀਆਂ ਹਨ।

72ਤੇਰੀ ਜਾਨ ਦੀ ਸਹੁੰ ਉਹ ਅਪਣੀ ਮਸਤੀ ਵਿਚ ਅਚੇਤ ਸਨ।

73ਤਾਂ ਸੂਰਜ ਨਿਕਲਣ ਦੇ ਸਮੇ (ਤੜਕੇ) ਹੀ ਉਨ੍ਹਾਂ ਨੂੰ ਚਿੰਘਾੜ ਨੇ ਫੜ ਲਿਆ।

74ਫਿਰ ਅਸੀਂ' ਉਸ ਸ਼ਹਿਰ ਨੂੰ ਪਲਟ ਦਿੱਤਾ ਅਤੇ ਉਨ੍ਹਾਂ ਲੋਕਾਂ ਉੱਪਰ ਪੱਥਰ ਦੇ ਕੰਕਰਾਂ ਦਾ ਮੀਂਹ ਪਾ ਦਿੱਤਾ।

75ਬੇਸ਼ੱਕ ਇਸ ਵਿਚ ਧਿਆਨ ਕਰਨ ਵਾਲਿਆਂ ਲਈ ਨਿਸ਼ਾਨੀਆਂ ਹਨ।

76ਅਤੇ ਇਹ ਸ਼ਹਿਰ ਇੱਕ ਆਮ ਵਰਤੋਂ ਵਿਚ ਆਉਣ ਵਾਲੇ ਰਾਹ ਤੇ ਸਥਿੱਤ ਹੈ।

77ਬੇਸ਼ੱਕ ਇਸ ਵਿਚ ਈਮਾਨ ਵਾਲਿਆਂ ਲਈ ਨਿਸ਼ਾਨੀਆਂ ਹਨ।

78ਅਤੇ ਐਕਾ (ਤਬੂਕ ਸਸਤੀ ਦਾ ਪੁਰਾਣਾ ਨਾਮ) ਵਾਲੇ ਹਕੀਕਤ ਵਿਚ ਜ਼ਾਲਿਮ ਸਨ।

79ਅਤੇ ਅਸੀਂ ਉਨ੍ਹਾਂ ਤੋਂ ਬਦਲਾ ਲਿਆ। ਇਹ ਦੋਵੇ' ਸ਼ਹਿਰ ਖੁੱਲ੍ਹੇ ਰਾਹ ਉੱਪਰ ਸਥਿੱਤ ਹਨ।

80ਅਤੇ ਹਿਜ਼ਰ ਵਾਲਿਆਂ ਨੇ ਵੀ ਰਸੂਲਾਂ ਤੋਂ ਇਨਕਾਰ ਕੀਤਾ।

81ਅਤੇ ਅਸੀਂ ਉਨ੍ਹਾਂ ਨੂੰ ਅਪਣੀਆਂ ਨਿਸ਼ਾਨੀਆਂ ਦਿੱਤੀਆਂ, ਪਰ ਉਹ ਉਸ ਤੋਂ' ਮੂੰਹ ਫੇਰਦੇ ਰਹੇ।

82ਅਤੇ ਉਹ ਪਹਾੜਾਂ ਨੂੰ ਕੱਟ ਕੇ ਉਨ੍ਹਾਂ ਵਿਚ ਘਰ ਬਣਾਉਂਦੇ ਸਨ। ਤਾਂ ਕਿ ਉਹ ਉੱਥੇ ਸ਼ਾਂਤੀ ਨਾਲ ਰਹਿ ਸਕਣ।

83ਤਾਂ ਉਨ੍ਹਾਂ ਨੂੰ ਸਵੇਰ ਦੇ ਸਮੱ ਇੱਕ ਭਿਆਨਕ ਚੀਕ ਨੇ ਫੜ ਲਿਆ।

84ਅਤੇ ਉਨ੍ਹਾਂ ਦਾ ਕੀਤਾ ਉਨ੍ਹਾਂ ਦੇ ਕੁਝ ਵੀ ਕੰਮ ਨਾ ਆਇਆ।

85ਅਤੇ ਅਸੀਂ ਆਕਾਸ਼ਾਂ ਅਤੇ ਧਰਤੀ ਵਿਚ ਅਤੇ ਜੋ ਕੁਝ ਇਨ੍ਹਾਂ ਦੇ ਵਿਚਕਾਰ ਹੈ, ਨਿਰਉਦੇਸ਼ ਨਹੀਂ ਬਣਾਇਆ। ਅਤੇ ਕੋਈ ਸ਼ੱਕ ਨਹੀਂ ਕਿ ਕਿਆਮਤ ਆਉਣ ਵਾਲੀ ਹੈ। ਇਸ ਲਈ ਤੁਸੀਂ ਖ਼ਿਮਾ ਕਰੋ ਅਤੇ ਭਲੇ ਵਿਹਾਰ ਤੋਂ ਕੰਮ ਲਵੋ।

86ਬੇਸ਼ੱਕ ਤੁਹਾਡਾ ਰੱਬ ਸਾਰਿਆਂ ਦਾ ਰਚਨਹਾਰ ਅਤੇ ਜਾਣਨਵਾਲਾ ਹੈ।

87ਅਤੇ ਅਸੀਂ ਤੁਹਾਨੂੰ ਸੱਤ ਮਸਾਨੀ ਅਤੇ ਮਹਾਨ ਕੁਰਆਨ ਬਖਸ਼ਿਆ।

88ਤੁਸੀਂ ਸੰਸਾਰਿਕ ਪਦਾਰਥਾਂ ਵੱਲ ਅੱਖ ਚੁੱਕ ਕੇ ਨਾ ਦੇਖੋ, ਜਿਹੜੇ ਅਸੀਂ ਅਲੱਗ-ਅਲੱਗ ਲੋਕਾਂ ਨੂੰ ਦਿੱਤੇ ਹਨ ਅਤੇ ਉਨ੍ਹਾਂ ਉੱਪਰ ਗ਼ਮ ਨਾ ਕਰੋ, ਈਮਾਨ ਵਾਲਿਆਂ ਲਈ ਅਪਣੇ ਪਿਆਰ ਦੀਆਂ ਬਾਹਾਂ ਫੈਲਾ ਦੇਵੋ।

89ਅਤੇ ਆਖੋ ਕਿ ਮੈ ਇਕ ਸਪੱਸ਼ਟ ਭੈ ਭੀਤ ਕਰਨ ਵਾਲਾ ਹਾਂ।

90ਇਸੇ ਤਰਾਂ ਅਸੀਂ ਉਨ੍ਹਾਂ ਟੁਕੜੇ ਕਰਨ ਵਾਲਿਆਂ ਉੱਪਰ ਵੀ ਉਤਾਰਿਆ ਸੀ।

91ਜਿਨ੍ਹਾਂ ਨੇ ਆਪਣੇ ਕੁਰਆਨ ਨੂੰ ਟੁਕੜੇ-ਟੁਕੜੇ ਕਰ ਦਿੱਤਾ।

92ਇਸ ਲਈ ਤੇਰੇ ਰੱਬ ਦੀ ਸਹੂੰ ਅਸੀਂ ਉਨ੍ਹਾਂ ਸਾਰਿਆਂ ਨੂੰ ਜ਼ਰੂਰ ਪੁੱਛਾਂਗੇ।

93ਜਿਹੜਾ ਕੁਝ ਉਹ ਕਰਦੇ ਸਨ।

94ਇਸ ਲਈ ਜਿਸ ਜ਼ੀਜ਼ ਦਾ ਤੁਹਾਨੂੰ ਹੁਕਮ ਮਿਲਿਆ ਹੈ, ਉਸ ਨੂੰ ਸਪੱਸ਼ਟ ਸੁਣਾ ਦੇਵੋ ਅਤੇ ਮੁਸ਼ਰਕਾਂ (ਸੱਚਾਈ ਵਿਚ ਮਿਲਾਵਟ ਕਰਨ ਵਾਲੇ) ਨੂੰ ਮੂੰਹ ਨਾ ਲਾਓ।

95ਅਸੀਂ ਤੁਹਾਡੇ ਵੱਲੋਂ, ਉਨ੍ਹਾਂ ਮਜ਼ਾਕ ਕਰਨ ਵਾਲਿਆਂ ਲਈ ਕਾਫ਼ੀ ਹਾਂ।

96ਜਿਹੜੇ ਅੱਲਾਹ ਦੇ ਬ਼ਰਾਬ਼ਰ ਦੂਜਿਆਂ ਨੂੰ ਸ਼ਰੀਕ ਬਣਾਉਂਦੇ ਤਾਂ ਜਲਦੀ ਹੀ ਉਹ ਜਾਣ ਲੈਣਗੇ।

97ਅਤੇ ਅਸੀਂ ਜਾਣਦੇ ਹਾਂ ਕਿ ਜਿਹੜਾ ਕੁਝ ਉਹ ਕਹਿੰਦੇ ਹਨ, ਉਸ ਨਾਲ ਤੁਹਾਡਾ ਦਿਲ ਤੰਗ ਹੁੰਦਾ ਹੈ।

98ਇਸ ਲਈ ਤੁਸੀਂ ਆਪਣੇ ਰੱਬ ਦਾ ਖੁਸ਼ੀ ਨਾਲ ਗੁਣਗਾਨ ਕਰੋ ਅਤੇ ਸਿਜਦਾ ਕਰਨ ਵਾਲਿਆਂ ਵਿਚੋਂ ਬਣੋ।

99ਅਤੇ ਆਪਣੇ ਰੱਬ ਦੀ ਬੰਦਗੀ ਕਰੋਂ। ਇਥੋਂ' ਤੱਕ ਕਿ ਤੁਹਾਡੇ ਕੋਲ ਵਾਅਦਾ ਕੀਤੀ ਹੋਈ ਯਕੀਨੀ ਗੱਲ ਆ ਜਾਵੇ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath